Punjab State Board PSEB 7th Class Punjabi Book Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Textbook Exercise Questions and Answers.
PSEB Solutions for Class 7 Punjabi Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ
(ੳ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਉਧਮ ਸਿੰਘ ਦਾ ਜਨਮ ਕਿਸ ਸਥਾਨ ‘ਤੇ ਹੋਇਆ ?
(ੳ) ਰੋਪੜ
(ਅ) ਅੰਮ੍ਰਿਤਸਰ
(ਈ) ਸੁਨਾਮ
(ਸ) ਬਰਨਾਲਾ ।
ਉੱਤਰ :
(ਈ) ਸੁਨਾਮ ✓
(ii) ਉਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਕੀ ਰੱਖਿਆ ਸੀ ?
(ਉ) ਊਧਮ ਸਿੰਘ ਸੁਨਾਮ
(ਅ) ‘ਰਾਮ ਮੁਹੰਮਦ ਸਿੰਘ ਆਜ਼ਾਦ
(ਈ) ਅਣਖੀਲਾ ਊਧਮ ਸਿੰਘ
(ਸ) ਸਾਧੂ ਸਿੰਘ ॥
ਉੱਤਰ :
(ਅ) ‘ਰਾਮ ਮੁਹੰਮਦ ਸਿੰਘ ਆਜ਼ਾਦ ✓
(iii) ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਕਦੋਂ ਹੋਇਆ ?
(ਉ) 23 ਮਾਰਚ
(ਅ) 13 ਅਪ੍ਰੈਲ
(ਈ) 28 ਸਤੰਬਰ
(ਸ) 15 ਅਗਸਤ ।
ਉੱਤਰ :
(ਅ) 13 ਅਪ੍ਰੈਲ ✓
(iv) ਯਤੀਮਖ਼ਾਨੇ ਰਹਿ ਕੇ ਉਧਮ ਸਿੰਘ ਨੇ ਕਿਹੜੀ ਪੜ੍ਹਾਈ ਪੂਰੀ ਕੀਤੀ ?
(ਉ) ਅੱਠਵੀਂ
(ਅ) ਦਸਵੀਂ
(ਇ) ਬੀ.ਏ.
(ਸ) ਪੰਜਵੀਂ ।
ਉੱਤਰ :
(ਅ) ਦਸਵੀਂ ✓
(v) ਉਧਮ ਸਿੰਘ ਇੰਗਲੈਂਡ ਕਦੋਂ ਪਹੁੰਚਿਆ ?
(ਉ) 1926
(ਅ) 1930
(ਇ) 1937
(ਸ) 1942.
ਉੱਤਰ :
(ਇ) 1937 ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ :
ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ ।
ਪ੍ਰਸ਼ਨ 2.
ਊਧਮ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ :
26 ਦਸੰਬਰ, 1898 ਈ: ਨੂੰ ।
ਪ੍ਰਸ਼ਨ 3.
ਕਿਹੜੀ ਘਟਨਾ ਨੇ ਊਧਮ ਸਿੰਘ ਦੇ ਦਿਲ ‘ਤੇ ਗਹਿਰਾ ਅਸਰ ਪਾਇਆ ?
ਉੱਤਰ :
ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਨੇ ।
ਪ੍ਰਸ਼ਨ 4.
ਊਧਮ ਸਿੰਘ ਨੇ ਕਿਸ ਨੂੰ ਗੋਲੀ ਮਾਰੀ ?
ਉੱਤਰ :
ਸਰ ਮਾਈਕਲ ਓਡਵਾਇਰ ਦੇ ।
ਪ੍ਰਸ਼ਨ 5.
ਸ਼ਹੀਦ ਉਧਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ :
31 ਜੁਲਾਈ, 1940 ਈ: ਨੂੰ ।
ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਨਾਲ ਬਚਪਨ ਵਿਚ ਕਿਹੜੀ ਘਟਨਾ ਵਾਪਰੀ ?
ਉੱਤਰ :
ਸ਼ਹੀਦ ਉਧਮ ਸਿੰਘ ਨਾਲ ਬਚਪਨ ਵਿਚ ਇਹ ਘਟਨਾ ਵਾਪਰੀ ਕਿ ਉਸ ਦੇ ਮਾਤਾ-ਪਿਤਾ ਚਲ ਵਸੇ ਤੇ ਉਹ ਯਤੀਮ ਹੋ ਗਿਆ ।
ਪ੍ਰਸ਼ਨ 2.
ਜਲ੍ਹਿਆਂ ਵਾਲੇ ਬਾਗ਼ ਵਿਚ ਕੀ ਹੋਇਆ ਸੀ ?
ਉੱਤਰ :
13 ਅਪ੍ਰੈਲ, 1919 ਨੂੰ ਜਲਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਨੇ ਨਿਹੱਥੇ, ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਖੂਨ ਦੀ ਹੋਲੀ ਖੇਡੀ ਸੀ ।
ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ‘ਤੇ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਦਾ ਕੀ ਅਸਰ ਹੋਇਆ ?
ਉੱਤਰ :
ਜਲ੍ਹਿਆਂ ਵਾਲੇ ਬਾਗ਼ ਵਿਚ ਲਾਸ਼ਾਂ, ਜ਼ਖ਼ਮੀਆਂ ਦੀਆਂ ਚੀਕਾਂ ਤੇ ਮ੍ਰਿਤਕਾਂ ਦੇ ਵਾਰਸਾਂ ਦੀ ਕੁਰਲਾਹਟ ਨੇ ਉਧਮ ਸਿੰਘ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ । ਇਸ ਦੇ ਪ੍ਰਤੀਕਰਮ ਵਜੋਂ ਉਸ ਨੇ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਬਦਲਾ ਲਏ ਬਿਨਾਂ ਸਾਹ ਨਹੀਂ ਲਵੇਗਾ ।
ਪ੍ਰਸ਼ਨ 4.
ਊਧਮ ਸਿੰਘ ਦਾ ਬਚਪਨ ਤੋਂ ਸੁਭਾ ਕਿਹੋ ਜਿਹਾ ਸੀ ?
ਉੱਤਰ :
ਊਧਮ ਸਿੰਘ ਬਚਪਨ ਤੋਂ ਹੀ ਸੰਵੇਦਨਸ਼ੀਲ, ਚੁਪ-ਚਾਪ, ਸ਼ਾਂਤ-ਸੁਭਾ, ਸਿਰੜੀ, ਹਿੰਮਤੀ ਤੇ ਲਗਨ ਨਾਲ ਕੰਮ ਕਾਰਨ ਵਾਲਾ ਵਿਅਕਤੀ ਸੀ ।
ਪ੍ਰਸ਼ਨ 5.
ਉਧਮ ਸਿੰਘ ਕੈਕਸਟਨ ਹਾਲ ਵਿਚ ਕੀ ਪਹਿਨ ਕੇ ਗਿਆ ?
ਉੱਤਰ :
ਉਧਮ ਸਿੰਘ ਕੈਕਸਟਨ ਹਾਲ ਵਿਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ, ਓਵਰਕੋਟ ਅਤੇ ਹੈਟ ਪਹਿਨ ਕੇ ਗਿਆ ।
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ| ਸੰਘਰਸ਼, ਪ੍ਰਤੀਕ, ਰਹਿਮ-ਦਿਲ, ਬਲੀ ਚੜ੍ਹਨਾ, ਬੇਕਸੂਰ, ਸਿਰੜ, ਸਾਹ ਨਾ ਲੈਣਾ, ਵਚਿੱਤਰ, ਆਦੀ, ਦਲੇਰੀ, ਫ਼ਰਜ਼ ।
ਉੱਤਰ :
1. ਸੰਘਰਸ਼ (ਘੋਲ) – ਭਾਰਤ ਦੀ ਅਜ਼ਾਦੀ ਲਈ ਦੇਸ਼-ਭਗਤਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ |
2. ਪ੍ਰਤੀਕ ਚਿੰਨ੍ਹ) – ਹਾਸ਼ਮ ਦੀ ਕਵਿਤਾ ਵਿਚ ‘ਚਰਖ਼ਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ ।
3. ਰਹਿਮ-ਦਿਲ (ਰਹਿਮ ਕਰਨ ਵਾਲਾ) – ਮਨੁੱਖ ਨੂੰ ਗਰੀਬ ਤੇ ਲਾਚਾਰ ਬੰਦਿਆਂ ਲਈ ਰਹਿਮ-ਦਿਲ ਹੋਣਾ ਚਾਹੀਦਾ ਹੈ ।
4. ਬਲੀ ਚੜ੍ਹਨਾ (ਕੁਰਬਾਨ ਹੋਣਾ) – ਭਾਰਤ ਦੀ ਅਜ਼ਾਦੀ ਲਈ ਬਹੁਤ ਸਾਰੇ ਦੇਸ਼-ਭਗਤਾਂ ਦੀ ਬਲੀ ਚੜ੍ਹੀ ।
5. ਬੇਕਸੂਰ (ਜਿਨ੍ਹਾਂ ਦਾ ਕੋਈ ਕਸੂਰ ਨਾ ਹੋਵੇ) – ਪੁਲਿਸ ਦੀ ਗੋਲੀ ਨਾਲ ਚਾਰ ਤੋੜ-ਭੰਨ ਕਰਨ ਵਾਲੇ ਬਚ ਗਏ ਪਰੰਤੂ ਇਕ ਬੇਕਸੂਰ ਮਾਰਿਆ ਗਿਆ ।
6. ਸਿਰੜ (ਸਿਦਕ) – ਸਿਰੜ ਨਾਲ ਮਿਹਨਤ ਕਰਨ ਵਾਲੇ ਵਿਅਕਤੀਆਂ ਨੂੰ ਹਰ ਮੈਦਾਨ , ਵਿਚ ਫ਼ਤਿਹ ਪ੍ਰਾਪਤ ਹੁੰਦੀ ਹੈ ।
7. ਸਾਹ ਨਾ ਲੈਣਾ (ਅਰਾਮ ਨਾ ਕਰਨਾ) – ਸ: ਊਧਮ ਸਿੰਘ ਨੇ ਪ੍ਰਣ ਕੀਤਾ ਕਿ ਜਿੰਨਾ ਚਿਰ ਉਹ ਜਨਰਲ ਡਾਇਰ ਤੋਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਨਹੀਂ ਲਏਗਾ, ਉਹ ਸਾਹ ਨਹੀਂ ਲਵੇਗਾ ।
8. ਵਚਿੱਤਰ (ਅਦਭੁੱਤ) – ਪਰੀ-ਕਹਾਣੀਆਂ ਵਚਿੱਤਰ ਘਟਨਾਵਾਂ ਤੇ ਪਾਤਰਾਂ ਨਾਲ ਭਰਪੂਰ ਹੁੰਦੀਆਂ ਹਨ ।
9, ਆਦੀ ਆਦਤ ਪੱਕੀ ਹੋਣੀ) – ਬਲਵਿੰਦਰ ਹਰ ਰੋਜ਼ ਸ਼ਾਮ ਵੇਲੇ ਸ਼ਰਾਬ ਪੀਣ ਦਾ ਆਦੀ ਹੈ ।
10. ਦਲੇਰੀ (ਹੌਂਸਲਾ) – ਦੇਸ਼-ਭਗਤਾਂ ਨੇ ਅੰਗਰੇਜ਼ਾਂ ਵਿਚ ਬੜਾ ਦਲੇਰੀ ਭਰਿਆ ਸੰਘਰਸ਼ ਕੀਤਾ |
11. ਫ਼ਰਜ਼ (ਜ਼ਿੰਮੇਵਾਰੀ) – ਮਾਤਾ-ਪਿਤਾ ਦੀ ਸੇਵਾ ਕਰਨਾ ਸਭ ਦਾ ਫਰਜ਼ ਹੈ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਉਧਮ ਸਿੰਘ ਦੇ ਪਿਤਾ ਦਾ ਨਾਂ ………… ਸੀ ।
2. ਬਚਪਨ ਵਿੱਚ ਹੀ ਊਧਮ ਸਿੰਘ ……….. ਹੋ ਗਿਆ ।
3. ਉਸ ਦਾ ਮਕਾਨ …….. ਦਾ ਅੱਡਾ ਬਣ ਗਿਆ ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ……….. ਹੋਈ ।
5. ……….. ਤੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ।
ਉੱਤਰ :
1. ਉਧਮ ਸਿੰਘ ਦੇ ਪਿਤਾ ਦਾ ਨਾਂ ਟਹਿਲ ਸਿੰਘ ਸੀ ।
2. ਬਚਪਨ ਵਿਚ ਹੀ ਉਧਮ ਸਿੰਘ ਯਤੀਮ ਹੋ ਗਿਆ ।
3. ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਹੋਈ ।
5. ਜਨਰਲ ਡਾਇਰ ਨੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ।
(ਹ) ਵਿਆਕਰਨ
ਸਹੀ ਵਿਕਲਪ ਚੁਣੋ
(i) ਅਜ਼ਾਦੀ ਦਾ ਵਿਰੋਧੀ ਸ਼ਬਦ ਹੈ :
(ਉ) ਸੁਤੰਤਰਤਾ
(ਆ) ਗੁਲਾਮੀ
(ਈ) ਸਤਿਕਾਰ
(ਸ) ਪ੍ਰਸਿੱਧ ।
ਉੱਤਰ :
(ਆ) ਗੁਲਾਮੀ ✓
(ii) ‘ਵਿਸਾਰਨਾ’ ਦਾ ਸਮਾਨਾਰਥਕ ਸ਼ਬਦ ਚੁਣੋ ।
(ਉ) ਯਾਦ ਰੱਖਣਾ
(ਅ) ਭੁਲਾਉਣਾ
(ਈ) ਸਮਝਾਉਣਾ
(ਸ) ਸੁਧਾਰਨਾ |
ਉੱਤਰ :
(ਅ) ਭੁਲਾਉਣਾ ✓
(iii) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਪਰਤੀਕ
(ਅ) ਪਰਿਤੀਕ
(ਈ) ਪ੍ਰਤੀਕ
(ਸ) ਤਿਕ ॥
ਉੱਤਰ :
(ਈ) ਪ੍ਰਤੀਕ ✓
(iv) ‘ਚੌਕੀਦਾਰ’ ਨੂੰ ਲਿੰਗ ਬਦਲ ਕੇ ਲਿਖੋ ।
(ਉ) ਚੌਕੀਦਾਰੀ
(ਅ) ਚੌਕੀਦਾਰਨੀ
(ਇ) ਚੌਕੀਦਾਰ’
(ਸ) ਚੌਕੀਦਰਾਣੀ ।
ਉੱਤਰ :
(ਅ) ਚੌਕੀਦਾਰਨੀ ✓
(v) ਪੜਨਾਂਵ ਸ਼ਬਦ ਚੁਣੋ
(ੳ) ਖੇਡਣਾ ।
(ਅ) ਸੁੰਦਰ
(ਇ) ਊਧਮ ਸਿੰਘ
(ਸ) ਉਹ ॥
ਉੱਤਰ :
(ਸ) ਉਹ ॥ ✓
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ । ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।
ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ । ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।
ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ । 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।
ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।
31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।
ਪ੍ਰਸ਼ਨ 2.
ਕਿਸੇ ਦਸ ਦੇਸ਼-ਭਗਤਾਂ ਦੀਆਂ ਤਸਵੀਰਾਂ ਲਾਓ ।
ਉੱਤਰ :
ਪ੍ਰਸ਼ਨ 3.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦਾ ਦਿਲ-ਕੰਬਾਊ ਤੇ ਦਰਦਨਾਕ ਦ੍ਰਿਸ਼ ਆਪਣੀ ਅੱਖੀਂ ਵੇਖਿਆ ਸੀ ।
ਔਖੇ ਸ਼ਬਦਾਂ ਦੇ ਅਰਥ :
ਚੌਂਕੀਦਾਰ-ਪਹਿਰੇਦਾਰ । ਦੇਹਾਂਤ-ਮੌਤ । ਯਤੀਮਖ਼ਾਨਾਯਤੀਮਾਂ ਦੀ ਸੰਭਾਲ ਦੀ ਥਾਂ । ਸਾਕਾ-ਦੁਖਦਾਈ ਘਟਨਾ । ਇਨਕਲਾਬ-ਵੱਡੀ ਤਬਦੀਲੀ । ਕੁਰਬਾਨੀ-ਬਲੀਦਾਨ । ਫ਼ਰਜ਼-ਕਰਤੱਵ । ਸੂਰਮਾ-ਬਹਾਦਰ ।
ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Summary
ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ ਪਾਠ ਦਾ ਸਾਰ
ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ | ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।
ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ | ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।
ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ | 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।
ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।
31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।