Punjab State Board PSEB 7th Class Punjabi Book Solutions Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ Textbook Exercise Questions and Answers.
PSEB Solutions for Class 7 Punjabi Chapter 16 ਦੁਨੀਆ ਦੁੱਖਾਂ ਦੀ ਨਗਰੀ ਨਹੀਂ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-
(i) ਦੁਨੀਆ ਵਿੱਚ ਕੀ ਹੈ ?
(ੳ) ਸੁਖ
(ਅ) ਦੁੱਖ
(ਇ) ਦੁੱਖ ਤੇ ਸੁਖ ਦੋਵੇਂ ਹਨ ।
ਉੱਤਰ :
(ਇ) ਦੁੱਖ ਤੇ ਸੁਖ ਦੋਵੇਂ ਹਨ । ✓
(ii) ਸਾਨੂੰ ਦੁਨੀਆ ਤੋਂ ਕੀ ਕੁਝ ਮਿਲਿਆ ?
(ਉ) ਪਿਆਰ ।
(ਅ) ਨਫ਼ਰਤ
(ਈ) ਦੁੱਖ ।
ਉੱਤਰ :
(ਉ) ਪਿਆਰ । ✓
(iii) ਦੁਨੀਆ ਵਿਚ ਵਿਚਰਨ ਲਈ ਚੰਗਾ ਗੁਰੁ ਕਿਹੜਾ ਹੈ ?
(ਉ) ਪਾਠ ਪੂਜਾ
(ਅ) ਹਵਨ
(ਈ) ਮੁਸਕਰਾਹਟ ।
ਉੱਤਰ :
(ਈ) ਮੁਸਕਰਾਹਟ । ✓
![]()
(iv) ਤੁਸੀਂ ਕਿਸੇ ਦਾ ਦਿਲ ਕਿਵੇਂ ਖਿੱਚ ਸਕਦੇ ਹੋ ?
(ਉ) ਕੰਨੀ ਕਤਰਾ ਕੇ
(ਅ) ਕੌੜਾ ਬੋਲ ਬੋਲ ਕੇ
(ਈ) ਹਮਦਰਦੀ ਨਾਲ ।
ਉੱਤਰ :
(ਈ) ਹਮਦਰਦੀ ਨਾਲ । ✓
(v) ਲੇਖਕ ਆਪਣੇ ਵਿੱਚੋਂ ਕਿਹੜੀ ਚੀਜ਼ ਕੱਢਣ ਲਈ ਕਹਿੰਦਾ ਹੈ ?
(ਉ) ਆਪਣੀਆਂ ਮਜ਼ਬੂਰੀਆਂ
(ਅ) ਕਮਜ਼ੋਰੀਆਂ
(ਇ) ਆਪਣੇ ਵਿੱਚੋਂ ਕ੍ਰੋਧ ਦਾ ਡੰਗ ।
ਉੱਤਰ :
(ਇ) ਆਪਣੇ ਵਿੱਚੋਂ ਕ੍ਰੋਧ ਦਾ ਡੰਗ । ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੀ ਜ਼ਿੰਦਗੀ ਵਿਚ ਮਿਹਰਬਾਨੀਆਂ ਤੇ ਕੁਰਬਾਨੀਆਂ ਦਾ ਕੋਈ ਮੁੱਲ ਪੈਂਦਾ ਹੈ ?
ਉੱਤਰ :
ਨਹੀਂ ।
ਪ੍ਰਸ਼ਨ 2.
ਕੀ ਦੁਨੀਆ ਦੁੱਖ ਦੀ ਨਗਰੀ ਹੈ ਜਾਂ ਸੁਖ ਦੀ ਨਗਰੀ ॥
ਉੱਤਰ :
ਦੁਨੀਆ ਦੁੱਖ-ਸੁਖ ਦੋਹਾਂ ਦੀ ਨਗਰੀ ਹੈ ।
![]()
ਪ੍ਰਸ਼ਨ 3.
ਚੰਗੇ ਦਿਲ ਵਾਲੇ ਨੂੰ ਦੁਨੀਆ ਕਿਹੋ ਜਿਹੀ ਲਗਦੀ ਹੈ ?
ਉੱਤਰ :
ਚੰਗੀ ।
ਪ੍ਰਸ਼ਨ 4.
ਜਿਹੜਾ ਇਨਸਾਨ ਚੰਗਾ ਹੈ, ਉਸ ਵਿਚ ਕਿਹੜੇ ਮਾੜੇ ਗੁਣ ਨਹੀਂ ਹੁੰਦੇ ?
ਉੱਤਰ :
ਚੰਗੇ ਇਨਸਾਨ ਵਿਚ ਈਰਖਾ, ਸਵਾਰਥ, ਮੰਦੇ-ਬੋਲ, ਘੁੱਟਿਆ ਮੱਥਾ ਤੇ ਨਿੰਦਿਆ ਆਦਿ ਮਾੜੇ ਗੁਣ ਨਹੀਂ ਹੁੰਦੇ ।
ਪ੍ਰਸ਼ਨ 5.
ਖੁਸ਼ ਰਹਿਣ ਅਤੇ ਖੁਸ਼ ਰੱਖਣ ਵਾਲੇ ਮਨੁੱਖ ਵਿਚ ਕਿਹੜੇ ਗੁਣ ਹੁੰਦੇ ਹਨ ?
ਉੱਤਰ :
ਖ਼ੁਸ਼ ਰਹਿਣ ਤੇ ਖ਼ੁਸ਼ ਰੱਖਣ ਵਾਲੇ ਮਨੁੱਖ ਵਿਚ ਸਭ ਤੋਂ ਵੱਡਾ ਗੁਣ ਉਸ ਦਾ ਖਿੜਿਆ ਮੱਥਾ ਹੁੰਦਾ ਹੈ । ਉਸ ਵਿਚ ਈਰਖਾ, ਸਵਾਰਥ, ਮੰਦੇ ਬੋਲ, ਘੁੱਟਿਆ ਮੱਥਾ ਤੇ ਨਿਦਿਆ ਆਦਿ ਦੇ ਔਗੁਣ ਨਹੀਂ ਹੁੰਦੇ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦੁਨੀਆ ਨੂੰ ਆਪਣਾ ਬਣਾਉਣ ਲਈ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ ?
ਉੱਤਰ-ਦੁਨੀਆ ਨੂੰ ਆਪਣਾ ਬਣਾਉਣ ਲਈ ਸਾਨੂੰ ਹਰ ਇਕ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ ਤੇ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ | ਸਾਨੂੰ ਆਪਣੀਆਂ ਅੱਖਾਂ ਵਿਚ ਘਿਰਨਾ ਕੱਢ ਕੇ ਉਨ੍ਹਾਂ ਨੂੰ ਸੱਚੀ ਮੁਸਕਰਾਹਟ ਨਾਲ ਖਿੜਾ ਲੈਣਾ ਚਾਹੀਦਾ ਹੈ । ਇਸ ਦੇ ਨਾਲ ਹੀ ਸਾਨੂੰ ਖ਼ੁਦਗਰਜ਼ੀ ਤੋਂ ਬਚਣਾ ਚਾਹੀਦਾ ਹੈ ਤੇ ਦੂਜਿਆਂ ਦੀਆਂ ਲੋੜਾਂ, ਮਜਬੂਰੀਆਂ, ਕਮਜ਼ੋਰੀਆਂ ਤੇ ਲੋਚਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਸ਼ੁੱਭ ਇੱਛਾ ਨਾਲ ਪੇਸ਼ ਆਉਣਾ ਚਾਹੀਦਾ ਹੈ । ਇਸਦੇ ਨਾਲ ਹੀ ਸਾਨੂੰ ਗਿਆਂ-ਸ਼ਿਕਵਿਆਂ ਤੋਂ ਵੀ ਬਚਨਾ ਚਾਹੀਦਾ ਹੈ ।
ਪ੍ਰਸ਼ਨ 2.
ਜਿਹੋ-ਜਿਹਾ ਇਨਸਾਨ ਆਪ ਹੁੰਦਾ ਹੈ, ਉਸ ਨੂੰ ਦੂਜੇ ਵੀ ਉਸੇ ਤਰ੍ਹਾਂ ਦੇ ਹੀ ਨਜ਼ਰ ਆਉਂਦੇ ਹਨ ? ਕੀ ਇਹ ਕਥਨ ਪਾਠਾਂ ਦੇ ਆਧਾਰ ‘ਤੇ ਢੁੱਕਵਾਂ ਹੈ ?
ਉੱਤਰ :
ਇਹ ਕਥਨ ਪਾਠ ਦੇ ਆਧਾਰ ‘ਤੇ ਢੁੱਕਵਾਂ ਹੈ, ਕਿਉਂਕਿ ਇਸ ਵਿਚ ਮਨੁੱਖ ਇਸ ਗੱਲ ਨੂੰ ਹੀ ਜ਼ੋਰ ਦੇ ਕੇ ਸਮਝਾਉਂਦਾ ਹੈ ਕਿ ਜਿਹੋ ਜਿਹਾ ਇਨਸਾਨ ਆਪ ਹੁੰਦਾ ਹੈ, ਉਸਨੂੰ ਦੁਜੇ ਵੀ ਉਸੇ ਤਰ੍ਹਾਂ ਦੇ ਹੀ ਨਜ਼ਰ ਆਉਂਦੇ ਹਨ ! ਲੇਖਕ ਕਹਿੰਦਾ ਹੈ ਕਿ ਹਰ ਕੋਈ ਇਸ ਸੱਚਾਈ ਨੂੰ ਅਜ਼ਮਾ ਸਕਦਾ ਹੈ । ਹੱਸਦੇ ਦੀ ਦੁਨੀਆ ਹੱਸਦੀ ਤੇ ਰੋਂਦੇ ਦੀ ਦੁਨੀਆ ਰੋਂਦੀ ਹੁੰਦੀ ਹੈ । ਸਿਰਫ਼ ਇਸੇ ਸੱਚਾਈ ਨੂੰ ਪੱਲੇ ਬੰਨ ਲੈਣ ਨਾਲ ਦੁਨੀਆ ਦੇ ਸਭ ਦੁੱਖ-ਸੁਖ ਇਕਸਾਰ ਹੋ ਜਾਂਦੇ ਹਨ।
![]()
ਪ੍ਰਸ਼ਨ 3.
ਖ਼ੁਦਗਰਜ਼ ਵਿਅਕਤੀ ਖ਼ਸ਼, ਕਿਉਂ ਨਹੀਂ ਰਹਿ ਸਕਦੇ ?
ਉੱਤਰ :
ਲੇਖਕ ਕਹਿੰਦਾ ਹੈ ਕਿ ਖ਼ੁਦਗਰਜ਼ ਵਿਅਕਤੀ ਇਸ ਕਰ ਕੇ ਖ਼ੁਸ਼ ਨਹੀਂ ਰਹਿ ਸਕਦੇ, ਕਿਉਂਕਿ ਉਹ ਸਦਾ ਆਪਣੀ ਆਤਮਾ ਦਾ ਹੀ ਖ਼ਿਆਲ ਕਰਦੇ ਹੋਣ ਕਰਕੇ ਸੱਚੀ ਖ਼ੁਸ਼ੀ ਦਾ ਸੁਆਦ ਨਹੀਂ ਲੈ ਸਕਦੇ । ਉਨ੍ਹਾਂ ਨੂੰ ਜਾਪਦਾ ਹੁੰਦਾ ਹੈ ਕਿ ਦੁਨੀਆ ਨੇ ਉਨ੍ਹਾਂ ਦੀ ਲਿਆਕਤ ਦਾ ਮੁੱਲ ਨਹੀਂ ਪਾਇਆ, ਪਰ ਇਹ ਉਨ੍ਹਾਂ ਦਾ ਭੁਲੇਖਾ ਹੁੰਦਾ ਹੈ । ਇਸੇ ਭੁਲੇਖੇ ਕਾਰਨ ਇਹ ਦੁਨੀਆ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਵੇਖਦੇ ਤੇ ਦੁਖੀ ਹੁੰਦੇ ਹਨ । ਹਰ ਵੇਲੇ ਆਪਣੇ ਬਾਰੇ ਸੋਚਣਾ ਛੱਡ ਕੇ ਹੀ ਮਨੁੱਖ ਖੁਸ਼ ਰਹਿ ਸਕਦਾ ਹੈ ।
ਪ੍ਰਸ਼ਨ 4.
ਦੁਨੀਆ ਸਾਫ਼-ਸੁਥਰੀ ਕਿਵੇਂ ਨਜ਼ਰ ਆ ਸਕਦੀ ਹੈ ?
ਉੱਤਰ :
ਲੇਖਕ ਦਾ ਵਿਚਾਰ ਹੈ ਕਿ ਸਾਨੂੰ ਆਪਣੇ ਵਿਚੋਂ ਡੰਗ ਕੱਢ ਕੇ ਆਪਣੀਆਂ ਅੱਖਾਂ ਸਾਫ਼ ਕਰ ਲੈਣੀਆਂ ਚਾਹੀਦੀਆਂ ਹਨ | ਦੁਨੀਆ ਮੈਲੀ ਥਾਂ ਨਹੀਂ, ਸਿਰਫ਼ ਸਾਡੀਆਂ ਅੱਖਾਂ ਸਾਫ਼ ਨਹੀਂ ਹੁੰਦੀਆਂ ਹਨੇਰੀਆਂ ਉੱਡ ਜਾਂਦੀਆਂ ਹਨ, ਬਥੇਰਾ ਘੱਟਾ ਉੱਡਦਾ ਹੈ | ਘੜੀ-ਦੋ-ਘੜੀ ਲਈ ਜ਼ਰਾ ਹਨੇਰਾ ਵੀ ਹੋ ਜਾਂਦਾ ਹੈ, ਪਰ ਜੇ ਅਸੀਂ ਆਪਣੀਆਂ ਅੱਖਾਂ ‘ਚੋਂ ਇਸ ਹਨੇਰੀ ਦਾ ਘੱਟਾ ਧੋ ਦੇਈਏ, ਤਾਂ ਫਿਰ ਦੁਨੀਆ ਸਾਫ਼-ਸੁਥਰੀ ਤੇ ਟਹਿਕਦੀ ਨਜ਼ਰ ਆ ਸਕਦੀ ਹੈ ।
ਪ੍ਰਸ਼ਨ 5.
ਸੁਖੱਲਾ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ ?
ਉੱਤਰ :
ਸੁਖੁੱਲਾ ਜੀਵਨ ਜਿਉਣ ਲਈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦੁਨੀਆ । ਨਾ ਦੁੱਖ ਦੀ ਨਗਰੀ ਹੈ ਤੇ ਨਾ ਸੁਖ ਦੀ । ਇਹ ਦੁੱਖ-ਸੁਖ ਦਾ ਸੁਮੇਲ ਹੈ । ਸਾਨੂੰ ਦੁਨੀਆ ਨਾਲ ਖਿੜੇ-ਮੱਥੇ ਤੇ ਸ਼ੁੱਭ-ਇੱਛਾ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਈਰਖਾ, ਗੁੱਸੇ-ਗਿਲੇ, ਸਵਾਰਥ, ਮੰਦੇ ਬੋਲਾਂ ਤੇ ਨਿੰਦਿਆਂ ਚੁਗਲੀ ਤੋਂ ਬਚਣਾ ਚਾਹੀਦਾ ਹੈ । ਸਾਨੂੰ ਦੂਜਿਆਂ ਦੀਆਂ ਲੋੜਾਂ, ਮਜਬੂਰੀਆਂ, ਕਮਜ਼ੋਰੀਆਂ ਤੇ ਲੋਚਨਾਵਾਂ ਪ੍ਰਤੀ ਸਖ਼ਾਵਤ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਜਿਹੋ ਜਿਹੀ ਦੁਨੀਆ ਅਸੀਂ ਚਾਹੁੰਦੇ ਹੋਈਏ, ਉਸਦਾ ਪੂਰਾ ਚਿਤਰ ਅੱਖਾਂ ਵਿਚ ਵਸਾ ਕੇ ਉਸਨੂੰ ਚੂੰਡਣ ਵਿਚ ਜੁੱਟ ਜਾਣਾ ਚਾਹੀਦਾ ਹੈ ।
![]()
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਦਇਆ, ਪ੍ਰਕ, ਖ਼ੁਦਗਰਜ਼, ਲਿਆਕਤ, ਵਊ-ਵਊ ਕਰਨਾ, ਘੁਰਕੀਆਂ ਦੇਣਾ, ਹਿਮੰਡ. ਢੁੱਚਰਾਂ ।
ਉੱਤਰ :
1. ਦਇਆ (ਰਹਿਮ) – ਸਾਨੂੰ ਗ਼ਰੀਬਾਂ ਉੱਤੇ ਦਇਆ ਕਰਨੀ ਚਾਹੀਦੀ ਹੈ ।
2. ਪ੍ਰੇਰਕ (ਪ੍ਰੇਰਨਾ ਦੇਣ ਵਾਲਾ) – ਸੰਵੇਦਨਸ਼ੀਲ ਸਥਿਤੀਆਂ ਕਵੀ ਲਈ ਕਵਿਤਾ ਲਿਖਣ ਦੀਆਂ ਪ੍ਰੇਰਕ ਹੁੰਦੀਆਂ ਹਨ ।
3. ਖ਼ੁਦਗਰਜ਼ (ਮਤਲਬੀ) – ਸਾਨੂੰ ਖ਼ੁਦਗਰਜ਼ ਮਿੱਤਰਾਂ ਤੋਂ ਬਚਣਾ ਚਾਹੀਦਾ ਹੈ ।
4. ਲਿਆਕਤ (ਯੋਗਤਾ) – ਪੜ-ਲਿਖ ਕੇ ਬੰਦੇ ਦੀ ਦੁਨੀਆ ਵਿਚ ਵਿਚਰਨ ਦੀ ਲਿਆਕਤ ਵਧਦੀ ਹੈ ।
5. ਵਲੂੰ-ਵਚੂੰ (ਕਰਨਾ ਗੁੱਸੇ ਵਿਚ ਬੋਲਣਾ) – ਤੁਹਾਡੇ ਬਾਬੇ ਨੂੰ ਅਰਾਮ ਨਾਲ ਗੱਲ ਕਰਨੀ ਹੀ ਨਹੀਂ ਆਉਂਦੀ । ਜਦੋਂ ਦੇਖੋ ਵਊ-ਵਢੇ ਕਰਦਾ ਰਹਿੰਦਾ ਹੈ ।
6. ਘੁਰਕੀਆਂ ਦੇਣਾ (ਝਿੜਕ) – ਥਾਣੇਦਾਰੀ ਦੀ ਇੱਕੋ ਘੁਰਕੀ ਨਾਲ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ।
7. ਬ੍ਰਹਿਮੰਡ (ਸਾਰੀ ਸ੍ਰਿਸ਼ਟੀ) – ਹਿਮੰਡ ਦਾ ਕੋਈ ਪਾਰਾਵਾਰ ਨਹੀਂ ।
8. ਢੁੱਚਰਾਂ (ਬਹਾਨੇ) – ਐਵੇਂ ਢੁੱਚਰਾਂ ਨਾਲ ਨਾ ਪੜ, ਕੰਮ ਕਰਨਾ ਤਾਂ ਸਿੱਧੀ ਤਰ੍ਹਾਂ ਕਰ ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ|
ਸ਼ਬਦ – ਵਿਰੋਧੀ ਸ਼ਬਦ
ਦੁੱਖ – ਸੁਖ
ਧੋਖਾ – …………
ਧਰਮ – …………
ਇਨਸਾਨ – …………
ਹੱਸਣਾ – …………
ਉੱਤਰ :
ਸ਼ਬਦ – ਵਿਰੋਧੀ ਸ਼ਬਦ
ਦੁੱਖ – ਸੁਖ
ਧੋਖਾ – ਵਫ਼ਾ
ਝੂਠ – ਸੱਚ
ਧਰਮ – ਅਧਰਮ
ਇਨਸਾਨ – ਹੈਵਾਨ
ਹੱਸਣਾ – ਰੋਣਾ ।
![]()
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਮਾਤਾ, ਪਤਨੀ, ਧਰਮ, ਹਨੇਰਾ, ਦਇਆ, ਪੜ੍ਹਨਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਮਾਤਾ – माता – Mother
2. ਪਤਨੀ – पत्नी – Wife
3. ਧਰਮ – धर्म – Religion
4. ਹਨੇਰਾ – अंधेरा – Dark
5. ਦਇਆ – दया – Pity
6. ਪੜ੍ਹਨਾ – पढ़ना – Read.
ਪ੍ਰਸ਼ਨ 4.
ਇੱਕੋ-ਜਿਹੀ ਅਵਾਜ਼ ਨੂੰ ਪ੍ਰਗਟ ਕਰਦੇ ਸ਼ਬਦ ਲਿਖੋ
ਧੱਕਾ ਪਾਠਸ਼ਾਲਾ ਆਪ ਚਣ ਸ਼ਰਮ
ਉੱਤਰ :
ਧੱਕਾ – ਪੱਕਾ ।
ਪਾਠਸ਼ਾਲਾ – ਪੁਸਤਕਾਲਾ
ਆਪ – ਸਰਾਪ
ਚੁਣੇ – ਬੁਣ
ਸ਼ਰਮ – ਕਰਮ ॥
ਪ੍ਰਸ਼ਨ 5.
ਵਿਦਿਆਰਥੀਆਂ ਲਈ ਨੈਤਿਕਤਾ ਅਤੇ ਦੁਨੀਆਦਾਰੀ ਦੀਆਂ ਕੁੱਝ ਹੋਰ ਚੰਗੀਆਂ ਗੱਲਾਂ ਲਿਖੋ ।
ਉੱਤਰ :
ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ, ਵੱਡਿਆਂ ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਉਨ੍ਹਾਂ ਨੂੰ ਆਪਣੇ ਤੋਂ ਛੋਟਿਆਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ । ਉਨ੍ਹਾਂ ਨੂੰ ਹਰ ਰੋਜ਼ ਸਵੇਰੇ ਉੱਠ ਕੇ ਜਲਦੀ ਸਕੂਲ ਜਾਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ । ਸਕੂਲ ਵਿਚ ਸਾਰਾ ਧਿਆਨ ਪੜ੍ਹਾਈ ਵਿਚ ਲਾਉਣਾ ਚਾਹੀਦਾ ਹੈ ਤੇ ਅਧਿਆਪਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਤੇ ਨੋਟ ਕਰਨਾ ਚਾਹੀਦਾ ਹੈ | ਸਕੂਲੋਂ ਘਰ ਲਈ ਮਿਲੇ ਕੰਮ ਨੂੰ ਪੂਰਾ ਕਰ ਕੇ ਆਉਣਾ ਚਾਹੀਦਾ ਹੈ ।
ਆਪਣੇ ਜਮਾਤੀਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ । ਉਸ ਨੂੰ ਖੇਡਦੇ ਸਮੇਂ ਰੋਲ ਨਹੀਂ ਮਾਰਨੇ ਚਾਹੀਦੇ ਤੇ ਨਾ ਹੀ ਫਾਊਲ ਖੇਡਣਾ ਚਾਹੀਦਾ ਹੈ । ਉਨ੍ਹਾਂ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ । ਕਦੇ ਕਿਸੇ ਦੀ ਕੋਈ ਚੋਰੀ ਨਹੀਂ ਕਰਨੀ ਚਾਹੀਦੀ । ਪੈਸੇ ਲੋੜ ਅਨੁਸਾਰ ਖ਼ਰਚ ਕਰਨੇ ਚਾਹੀਦੇ ਹਨ । ਸਕੂਲ ਵਿਚ ਤੇ ਸੜਕ ਉੱਤੇ ਤੁਰਦਿਆਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ । ਉਨ੍ਹਾਂ ਨੂੰ ਸਫ਼ਾਈ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤੇ ਨੈਤਿਕ ਅਸੂਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।
![]()
ਔਖੇ ਸ਼ਬਦਾਂ ਦੇ ਅਰਥ :
ਘਿਰਣਾ-ਨਫ਼ਰਤ । ਬੇਇਨਸਾਫੀ-ਨਿਆਂ ਨਾ ਦੇਣਾ । ਜਬਰ-ਜ਼ੁਲਮ ॥ ਦਿਹਾੜੇ-ਦਿਨ | ਕੁਰਬਾਨੀ-ਵਾਰਨ ਦਾ ਕੰਮ । ਦਿਆਨਦਾਰ-ਈਮਾਨਦਾਰ । ਹਿੱਕ ਉੱਤੇ ਹੱਥ ਧਰ ਕੇਦਾਅਵੇ ਨਾਲ, ਵਿਸ਼ਵਾਸ ਨਾਲ ਹਕੀਕਤ-ਅਸਲੀਅਤ । ਦਾਤਾਂ-ਬਖ਼ਸ਼ਿਸ਼ਾਂ । ਟਪਲੇ-ਭੁਲੇਖੇ । ਦੁੱਖਨਗਰੀ-ਦੁੱਖ ਦਾ ਘਰ । ਕਾਮੀ-ਇਸਤਰੀ- ਪੁਰਸ਼ ਦੇ ਜਿਨਸੀ ਸੰਬੰਧਾਂ ਦੀ ਚਾਹ ਰੱਖਣ ਵਾਲਾ । ਅਜ਼ਮਾ-ਪਰਖ । ਇਕਸਾਰ-ਇੱਕੋ ਜਿਹੇ । ਯਮ-ਯਮਦੂਤ, ਮਰਨ ਵਾਲੇ ਮਨੁੱਖ ਨੂੰ ਧਰਮਰਾਜ ਦੀ ਕਚਹਿਰੀ ਵਿਚ ਲਿਜਾਣ ਵਾਲਾ । ਮੁਥਾਜੀ-ਅਧੀਨਗੀ, ਗੁਲਾਮੀ ! ਮੁਸ਼ੱਕਤ-ਮਿਹਨਤ । ਹੱਥ-ਘੁੱਟਣੀ-ਪਿਆਰ । ਠੱਲ੍ਹਦੀ-ਰੋਕਦੀ। ਈਰਖਾਲਾਗਤਬਾਜ਼ੀ । ਮਸਤਕ-ਮੱਥਾ । ਹੀਆ-ਹੌਸਲਾ । ਕੰਨੀ ਨਾ ਕਤਰਾਓ-ਪਰੇ ਰਹਿਣ ਦਾ ਯਤਨ ਕਰਨਾ । ਨੱਕ ਮੂੰਹ ਚਾੜ੍ਹਨਾ-ਨਫ਼ਰਤ ਕਰਨਾ । ਹਿਮਾਕਤ-ਮੂਰਖਤਾ । ਘਿਰਨਾਨਫ਼ਰਤ । ਨਫ਼ੇ-ਲਾਭ 1 ਖ਼ੁਦਗਰਜ਼-ਮਤਲਬੀ । ਲਿਆਕਤ-ਯੋਗਤਾ । ਮਜ਼ਾਕ ਮਸ਼ਕਰੀ-ਮਖੌਲ। ਠਿਠ ਹੀ ਹੋਏ-ਸ਼ਰਮਿੰਦੇ ਹੋਏ । ਲੋਚਨਾਵਾਂ-ਇੱਛਾਵਾਂ । ਸਖ਼ਾਵਤਉਦਾਰਤਾ । ਬਿਰਖ-ਦਰੱਖ਼ਤ। ਨਿਆਈਂ-ਵਰਗਾ, ਸਮਾਨ । ਪ੍ਰੇਰਕ-ਪ੍ਰੇਰਨਾ ਵਾਲਾ । ਵਲੂੰਵਢੇ ਕਰਦਿਆਂ-ਖਾਣ ਨੂੰ ਪੈਂਦਿਆਂ । ਜਾਦੂ-ਬਲ-ਜਾਦੂ ਦੀ ਤਾਕਤ । ਫ਼ਲਸਫ਼ੇ-ਦਰਸ਼ਨ । ਸਵੈ-ਮੁਕਤੀ-ਆਪੇ ਦੀ ਮੁਕਤੀ ਰਵਾਨੀ-ਵਹਿਣ, ਚਾਲ । ਕਲ-ਪੁਰਜ਼ਿਆਂ-ਪੁਰਜ਼ਿਆਂ । ਢੁੱਚਰਾਂ-ਰੁਕਾਵਟ, ਬਹਾਨੇ । ਦਰਦ-ਦੁੱਖ 1 ਗਿਲੇ-ਸ਼ਕਾਇਤ । ਗੁੰਜਾਇਸ਼-ਥਾਂ । ਨਿਹੋਰੇਸ਼ਕਾਇਤਾਂ, ਗਿਲੇ । ਬ੍ਰਹਿਮੰਡ-ਸੰਸਾਰ ਦਾ ਚੱਕਰ ।
ਦੁਨੀਆ ਦੁੱਖ ਦੀ ਨਗਰੀ ਨਹੀਂ Summary
ਦੁਨੀਆ ਦੁੱਖ ਦੀ ਨਗਰੀ ਨਹੀਂ ਪਾਠ ਦਾ ਸੰਖੇਪ
ਧੋਖਾ, ਣਾ, ਬੇਇਨਸਾਫ਼ੀ, ਜਬਰ, ਧੱਕਾ, ਖੋਹਾ-ਖੋਹੀ, ਸਭ ਕੁੱਝ ਇਸ ਦੁਨੀਆਂ ਵਿਚ ਹੈ, ਪਰ ਇਨ੍ਹਾਂ ਦੇ ਬਾਵਜੂਦ ਦੁਨੀਆ ਦੁੱਖ ਦੀ ਨਗਰੀ ਨਹੀਂ, ਕਿਉਂਕਿ ਇੱਥੇ ਸਾਫ਼-ਦਿਲੀ, ਪੀਤ, ਇਨਸਾਫ਼, ਦਇਆ, ਤਿਆਗ ਤੇ ਕੁਰਬਾਨੀ ਦਾ ਵੀ ਅੰਤ ਨਹੀਂ । ਜੇ ਧੋਖਾ, ਘਿਣਾ ਤੇ ਖੋਹਾ-ਖੋਹੀ ਆਦਿ ਸੱਚ-ਮੁੱਚ ਹੀ ਵਧੇਰੇ ਹੋਣ ਤਾਂ ਦੁਨੀਆ ਦੋ ਦਿਨ ਵੀ ਨਹੀਂ ਚੱਲ ਸਕਦੀ ।
ਦੁਨੀਆ ਦੀ ਸਮੁੱਚੀ ਆਤਮਾ ਵਿਚ ਬਹੁਤੀ ਪ੍ਰੀਤ ਹੈ । ਕੋਈ ਆਦਮੀ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਦੁਨੀਆ ਨੇ ਇੰਨਾ ਕੁੱਝ ਨਹੀਂ ਦਿੱਤਾ, ਜਿੰਨਾ ਉਸ ਨੇ ਦੁਨੀਆ ਨੂੰ ਦਿੱਤਾ ਹੈ।
ਅਸਾਂ ਇੰਨੇ ਰਾਹ ਲੋਕਾਂ ਨੂੰ ਦੱਸੇ ਨਹੀਂ, ਜਿੰਨੇ ਪੁੱਛੇ ਹਨ । ਅਸਾਂ ਇੰਨੀਆਂ ਮਿਹਰਬਾਨੀਆਂ, ਦਾਤਾਂ ਮੋੜੀਆਂ ਨਹੀਂ, ਜਿੰਨੀਆਂ ਲਈਆਂ ਹਨ, ਨਾ ਪਿਆਰ ਹੀ ਇੰਨਾ ਦਿੱਤਾ ਹੈ, ਜਿੰਨਾਂ ਸਾਨੂੰ ਮਿਲਿਆ ਹੈ । ਕੁਰਬਾਨੀ ਕਰਨ ਵਾਲੇ ਬੰਦੇ ਦਾ ਦਿਲ ਜਾਣਦਾ ਹੁੰਦਾ ਹੈ ਕਿ ਜਿਸ ਗੱਲ ਨੂੰ ਲੋਕ ‘ਕੁਰਬਾਨੀ ਆਖਦੇ ਹਨ, ਉਹ ਅਸਲ ਵਿਚ ਵਸੂਲੀ ਹੀ ਹੁੰਦੀ ਹੈ । ਦਿੱਤੀ ਚੀਜ਼ ਦੀ ਕੀਮਤ ਨਾਲੋਂ ਕਈ ਗੁਣਾਂ ਬਹੁਤੀ ਲਈ ਜਾ ਚੁੱਕੀ ਹੁੰਦੀ ਹੈ ।
ਕੁੱਝ ਲੋਕ ਦੂਜਿਆਂ ਨੂੰ ਭੁਲੇਖੇ ਵਿਚ ਪਾਉਣ ਲਈ ਦੁਨੀਆ ਨੂੰ ‘ਦੁੱਖ-ਨਗਰੀ’ ਆਖਦੇ ਰਹੇ ਹਨ । ਪਰ ਇਹ ਦੁੱਖ-ਨਗਰੀ ਜ਼ਰਾ ਵੀ ਨਹੀਂ ਤੇ ਨਾ ਹੀ ਸੁਖ-ਨਗਰੀ ਹੈ । ਦੁੱਖ-ਸੁਖ ਦੋਵੇਂ ਵਿਕਾਸ ਦੇ ਪ੍ਰੇਰਕ ਹਨ ।
ਜਿਹੜਾ ਬੰਦਾ ਦੁਨੀਆ ਨੂੰ ਇਸ ਅੱਖ ਨਾਲ ਵੇਖਦਾ ਹੈ, ਉਸ ਲਈ ਦੁੱਖ ਉਸੇ ਘੜੀ ਖ਼ਤਮ ਹੋ ਜਾਂਦਾ ਹੈ ਤੇ ਸੁੱਖਾਂ ਦੀ ਖਿੱਚ ਵੀ ਮੁੱਕ ਜਾਂਦੀ ਹੈ । ਦੁਨੀਆ ਉਹੋ ਜਿਹੀ ਹੈ, ਜਿਵੇਂ ਤੁਸੀਂ ਇਸਨੂੰ ਵੇਖਦੇ ਹੋ । ਜਿਹੋ ਜਿਹਾ ਸਾਡਾ ਦਿਲ ਤੇ ਦਿਲ ਦੀਆਂ ਰੀਝਾਂ ਹਨ, ਉਹੋ ਜਿਹੀ ਦੁਨੀਆ ਸਾਨੂੰ ਦਿਸਣ ਲਗਦੀ ਹੈ । ਹੱਸਦੇ ਦੀ ਦੁਨੀਆ ਹੱਸਦੀ ਤੇ ਰੋਂਦੇ ਦੀ ਦੁਨੀਆ ਰੋਂਦੀ ਹੈ । ਕੇਵਲ ਇਹੋ ਸਚਾਈ ਸਮਝ ਲੈਣ ਨਾਲ ਦੁਨੀਆ ਤੇ ਸਭ ਦੁੱਖ-ਸੁਖ ਇੱਕ-ਸਾਰ ਸੁਆਦਲੇ ਹੋ ਜਾਣਗੇ । ਚੰਗੀ ਜ਼ਿੰਦਗੀ ਜਿਉਣ ਲਈ ਕਿਸੇ ਮੁਕਤੀ, ਪਰਲੋਕ, ਨਰਕ, ਸਵਰਗ, ਯਮ ਤੇ ਧਰਮਰਾਜ ਦੇ ਗਿਆਨ ਦੀ ਲੋੜ ਨਹੀਂ ।
ਸਿਰਫ਼ ਇਹ ਗਿਆਨ ਕਾਫ਼ੀ ਹੈ ਕਿ ਦੁਨੀਆ ਉਹੀ ਕੁੱਝ ਹੈ, ਜਿਹੋ ਜਿਹੀ ਅਸੀਂ ਚਾਹੁੰਦੇ ਹਾਂ | ਦੁਨੀਆ ਮੰਗਦੀ ਹੈ ਕਿ ਹਰ ਕੋਈ ਖਿੜੇ-ਮੱਥੇ ਰਹੇ । ਇਕ ਮੁਸਕਰਾਹਟ ਕਈਆਂ ਕਾਮਿਆਂ ਦੀ ਮੁਸ਼ੱਕਤ ਹੌਲੀ ਕਰਦੀ ਹੈ । ਇਕ ਹੱਸਦੀ ਅੱਖ ਕਈਆਂ ਦੇ ਅੱਥਰੁ ਚੱਲਦੀ ਹੈ । ਇਕ ਨਿੱਘੀ ਹੱਥ-ਘੱਟਣੀ ਕਈ ਨਿਰਾਸਿਆਂ ਦੀ ਆਸ ਜਗਾਉਂਦੀ ਹੈ । ਖੁਸ਼ ਰਹਿਣ ਤੇ ਖੁਸ਼ ਰੱਖਣ ਜੇਡਾ ਉੱਚਾ ਕੋਈ ਹੋਰ ਗਿਆਨ ਨਹੀਂ !
ਸਿਰਫ਼ ਥੋੜੀ ਜਿਹੀ ਦਲੇਰੀ ਦੀ ਲੋੜ ਹੈ, ਤੁਸੀਂ ਹੱਥੋਂ ਕੁੱਝ ਦੇ ਸਕਣ ਦਾ ਸਿਰਫ਼ ਹੀਆ ਹੀ ਪੈਦਾ ਕਰ ਲਵੋ, ਦੇਣਾ ਤੁਹਾਨੂੰ ਇੰਨਾ ਨਹੀਂ ਪਵੇਗਾ, ਜਿੰਨਾ ਹਰ ਪਾਸਿਓਂ ਤੁਹਾਡੇ ਵਲ ਆਉਣਾ ਸ਼ੁਰੂ ਹੋ ਜਾਵੇਗਾ | ਦੁਨੀਆ ਸੱਚ-ਮੁੱਚ ਬੜੀ ਸੁਆਦਲੀ ਹੈ, ਇਹਦੇ ਲੋਕ ਸੱਚਮੁੱਚ ਬੜੇ ਭੋਲੇ ਹਨ । ਇਕ ਜ਼ਰਾ ਜਿੰਨੀ ਦਿਲੀ-ਹਮਦਰਦੀ ਦੇ ਬਦਲੇ ਸਾਰਾ ਦਿਲ ਪੇਸ਼ ਕਰ ਦਿੰਦੇ ਹਨ ।
ਦੁਨੀਆ ਸਾਡੇ ਕੋਲੋਂ ਬਹੁਤ ਕੁੱਝ ਨਹੀਂ ਮੰਗਦੀ । ਇਹ ਇੰਨੇ ਨਾਲ ਹੀ ਸੰਤੁਸ਼ਟ ਹੋ ਸਕਦੀ ਹੈ ਕਿ ਤੁਸੀਂ ਹੱਸ ਕੇ ਮਿਲੋ । ਇਸਨੂੰ ਪਾਪੀ ਸਮਝ ਕੇ ਆਪ ਪਵਿੱਤਰਤਾ ਵਿਚ ਗ਼ਰਕ ਨਾ ਹੋਵੇ ਤੇ ਨਾ ਹਰ ਵੇਲੇ ਇਸ ਨੂੰ ਨੀਚ ਆਖ ਕੇ ਉਚ ਕਰਨ ਦੀ ਮੂਰਖਤਾ ਕਰਦੇ ਰਹੋ । ਸਿਰਫ਼ ਹੱਸ ਕੇ ਮਿਲਣਾ ਸਿੱਖ ਲਵੋ, ਦੁਨੀਆ ਤੁਹਾਡਾ ਮੂੰਹ ਵੇਖ ਕੇ ਠੰਢੀ ਰਹੇਗੀ, ਤੁਹਾਨੂੰ ਮਿਲਣ ਦੀ ਤਾਂਘ ਕਰੇਗੀ ।
ਖ਼ੁਦਗਰਜ਼ ਦਿਲ ਕਦੇ ਖ਼ੁਸ਼ ਨਹੀਂ ਹੋ ਸਕਦਾ । ਜਿਹੜੇ ਇਹ ਖ਼ਿਆਲ ਕਰਦੇ ਹਨ ਕਿ ਦੁਨੀਆ ਨੇ ਉਨ੍ਹਾਂ ਦੀ ਲਿਆਕਤ ਦਾ ਮੁੱਲ ਨਹੀਂ ਪਾਇਆ ਤੇ ਉਨ੍ਹਾਂ ਨੂੰ ਪਿਆਰ ਨਹੀਂ ਕੀਤਾ, ਉਹ ਭੁਲੇਖੇ ਵਿਚ ਹਨ | ਅਸਲ ਵਿਚ ਇਨ੍ਹਾਂ ਲੋਕਾਂ ਨੂੰ ਕਦੇ ਦੁਨੀਆ ਵੇਖਣ ਦੀ ਵਿਹਲ ਹੀ ਨਹੀਂ ਮਿਲਦੀ । ਇਹ ਸਦਾ ਆਪਣੇ ਆਪ ਨੂੰ ਹੀ ਵੇਖਦੇ ਰਹਿੰਦੇ ਹਨ । ਇਸ ਲਈ ਜੋ ਮੰਦਾ ਸ਼ਬਦ ਕਿਤੇ ਬੋਲਿਆ ਜਾਂਦਾ ਹੈ, ਇਸਨੂੰ ਆਪਣੇ ਵੱਲ ਹੀ ਖਿੱਚਦੇ ਹਨ ਤੇ ਮਜ਼ਾਕ-ਮਸ਼ਕਰੀ ਦਾ ਬੁਰਾ ਮਨਾਉਂਦੇ ਹਨ ।
![]()
ਹਰ ਵੇਲੇ ਆਪਣੇ ਬਾਰੇ ਸੋਚਣਾ ਛੱਡ ਕੇ ਕਦੇ ਦੂਜਿਆਂ ਦਾ ਖ਼ਿਆਲ ਵੀ ਕਰਨਾ ਚਾਹੀਦਾ ਹੈ । ਉਨ੍ਹਾਂ ਦੀਆਂ ਲੋੜਾਂ, ਮਜਬੂਰੀਆਂ, ਕਮਜ਼ੋਰੀਆਂ ਤੇ ਇੱਛਾਵਾਂ ਨੂੰ ਵੀ ਉਦਾਰਤਾ ਨਾਲ ਖ਼ਿਆਲ ਵਿਚ ਲਿਆਉਣਾ ਚਾਹੀਦਾ ਹੈ । ਇਸ ਨਾਲ ਦੁਨੀਆ ਬੜੀ ਦਿਲਚਸਪ ਹੋ ਜਾਂਦੀ ਹੈ । ਫਿਰ ਬੜਾ ਥੋੜਾ ਗੁੱਸਾ ਆਵੇਗਾ, ਨਿਰਾਸਤਾ ਘੱਟ ਜਾਵੇਗੀ, ਢਿੱਥਿਆਂ ਪੈਣ ਦੀ ਲੋੜ ਨਹੀਂ ਰਹੇਗੀ ।ਉਹ ਘਰ ਬਹੁਤ ਸੋਹਣਾ ਜਾਪੇਗਾ, ਜਿੱਥੇ ਹਰੇਕ ਮੁੱਖ ਚਾਨਣੀ ਕਿਰਨ ਵਰਗਾ ਹੋਵੇਗਾ, ਹਰੇਕ ਬੋਲ ਵਿਚ ਸੰਗੀਤ ਦੀ ਲੈ ਹੋਵੇਗੀ ! ਗ਼ਰੀਬੀ, ਅਮੀਰੀ ਦੀ ਗੱਲ ਕੋਈ ਨਹੀਂ । ਖ਼ੁਸ਼ ਰਹਿ ਸਕਣਾ ਵਲੂੰ-ਵਢੇ ਕਰਦਿਆਂ ਰਹਿਣ ਨਾਲੋਂ ਸੁਖਾਲਾ ਹੈ ।
ਸ਼ੁੱਭ-ਇੱਛਾ ਨਾਲ ਲਿਸ਼ਕਦੇ ਚਿਹਰੇ ਵਿਚ ਇਕ ਜਾਦੂ-ਬਲ ਹੈ । ਉਸ ਦੀ ਆਤਮਾ ਇਕ ਸੂਰਜ ਹੈ ਜਿੱਥੇ ਉਸ ਦੀਆਂ ਕਿਰਨਾਂ ਪੈਂਦੀਆਂ ਹਨ, ਮੁਸ਼ਕਲਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ । ਇਸ ਲਈ ਜਿਹੜਾ ਕੋਈ ਪ੍ਰਚੱਲਿਤ ਸਵੈ-ਮੁਕਤੀ ਦੇ ਸੁਆਰਥੀ ਫ਼ਲਸਫੇ ਨੂੰ ਤਿਆਗ ਕੇ ਖ਼ੁਸ਼ 1 ਰਹਿਣ ਤੇ ਖ਼ੁਸ਼ ਕਰਨ ਦੀ ਜਾਚ ਸਿੱਖ ਲੈਂਦਾ ਹੈ, ਉਹ ਦੁਨੀਆ ਦਾ ਸੁਖ ਵਧਾਉਂਦਾ ਹੈ ।
ਕੁੱਝ ਦੁੱਖ ਤਾਂ ਦੁਨੀਆ ਲਈ ਹੈ ਹੀ ਜ਼ਰੂਰੀ ਕਿਉਂਕਿ ਦੁੱਖਾਂ-ਸੁੱਖਾਂ ਦੇ ਨਾਲ ਹੀ ਜੀਵਨ ਦੀ ਖੇਡ ਵਿਚ ਸੁਆਦ ਪੈਦਾ ਹੁੰਦਾ ਹੈ । ਉਂਝ ਬਹੁਤਾ ਦੁੱਖ ਸਾਡਾ ਆਪਣਾ ਸਹੇੜਿਆ ਤੇ ਬੇਲੋੜਾ ਹੁੰਦਾ ਹੈ । ਜਿਦਾ ਡਰ ਮੁੱਕ ਜਾਂਦਾ ਹੈ, ਉਸ ਦਾ ਜੀਵਨ ਇਕ ਸਰਲ ਰਵਾਨੀ ਬਣ ਜਾਂਦਾ ਹੈ । ਜੀਵਨ ਜਿਊਣ ਵਰਗੀ ਕੋਈ ਸੁਖਾਲੀ ਗੱਲ ਨਹੀਂ । ਲੋੜ ਇਸ ਗੱਲ ਦੀ ਹੈ। ਕਿ ਇਸ ਦੇ ਚਲਦੇ ਪਹੀਆਂ ਉੱਤੇ ਕਿਸੇ ਪ੍ਰਕਾਰ ਦੀ ਰੋਕ ਨਾ ਲਾਈ ਜਾਵੇ । ਆਪਣੇ ਵਿਚੋਂ ਡੰਗ ਕੱਢ ਛੱਡੋ । ਜਿੰਨਾ ਦੁੱਖ ਸਾਨੂੰ ਮਿਲਦਾ ਹੈ, ਇਹ ਆਪਣੇ ਹੀ ਡੰਗ ਦਾ ਹੁੰਦਾ ਹੈ । ਆਪਣੀਆਂ ਅੱਖਾਂ ਸਾਫ਼ ਕਰ ਲਵੋ । ਦੁਨੀਆ ਮੈਲੀ ਥਾਂ ਨਹੀਂ, ਸਿਰਫ਼ ਸਾਡੀਆਂ ਅੱਖਾਂ ਹੀ ਸਦਾ ਸਾਫ਼ ਨਹੀਂ ਹੁੰਦੀਆਂ ।
ਕੋਸਿਆਂ-ਨਿੰਦਿਆਂ ਜ਼ਿੰਦਗੀ ਦਾ ਕੋਈ ਕੰਡਾ ਨਹੀਂ ਝੜਦਾ । ਜਿਹੋ-ਜਿਹੀ ਦੁਨੀਆ ਤੁਸੀਂ ਚਾਹੁੰਦੇ ਹੋ, ਉਹਦਾ ਪੂਰਨ ਚਿਤਰ ਆਪਣੀਆਂ ਅੱਖਾਂ ਵਿਚ ਵਸਾਓ ਤੇ ਆਪਣੀ ਦੁਨੀਆ ਲੱਭਣ ਵਿੱਚ ਜੁੱਟ ਜਾਓ । ਇਸ ਹਿਮੰਡ ਵਿਚ ਹਰ ਇਕ ਦੀ ਦੁਨੀਆ ਮੌਜੂਦ ਹੈ, ਜੋ ਚੂੰਡੋਗੇ, ਉਹੀ ਮਿਲੇਗਾ |