Punjab State Board PSEB 7th Class Punjabi Book Solutions Chapter 18 ਜਦੋਂ ਦੰਦ ਬੋਲ ਪਿਆ Textbook Exercise Questions and Answers.
PSEB Solutions for Class 7 Punjabi Chapter 18 ਜਦੋਂ ਦੰਦ ਬੋਲ ਪਿਆ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-
(i) ਸੌਣ ਲੱਗਿਆਂ ਸਰੀਰ ਦੇ ਕਿਸ ਅੰਗ ਦੀ ਸਫ਼ਾਈ ਜ਼ਰੂਰੀ ਹੈ ?
(ਉ) ਸਰੀਰ ਦੀ
(ਅ) ਅੱਖਾਂ ਦੀ
(ਈ) ਦੰਦਾਂ ਦੀ ।
ਉੱਤਰ :
(ਈ) ਦੰਦਾਂ ਦੀ । ✓
(ii) ਮਾਸੀ ਦੇ ਕਹਿਣ ਅਨੁਸਾਰ ਕੌਣ ਦੰਦਾਂ ਨਾਲ ਅਖਰੋਟ ਭੰਨ ਲੈਂਦਾ ਸੀ ?
(ਉ) ਦਾਦਾ ਜੀ
(ਅ) ਨਾਨਾ ਜੀ
(ਈ) ਪਾਪਾ ਜੀ ।
ਉੱਤਰ :
(ਅ) ਨਾਨਾ ਜੀ ✓
(iii) ਮਾਸੜ ਜੀ ਦਾ ਕੀ ਨਾਂ ਸੀ ?
(ਉ) ਹਰਪਾਲ
(ਆ) ਵੀਰਪਾਲ ।
(ਇ) ਗੁਰਪਾਲ ।
ਉੱਤਰ :
(ਇ) ਗੁਰਪਾਲ । ✓
(iv) ਦੰਦਾਂ ਬਾਰੇ ਜਾਣਕਾਰੀ ਕੌਣ ਦੇ ਰਹੀ ਸੀ ?
(ਉ) ਚਾਚੀ ਜੀ
(ਅ) ਤਾਈ ਜੀ
(ਇ) ਮਾਸੀ ਜੀ ।
ਉੱਤਰ :
(ਇ) ਮਾਸੀ ਜੀ । ✓
(v) ਕਿਹੜੀ ਚੀਜ਼ ਦੰਦਾਂ ਨੂੰ ਨੁਕਸਾਨ ਕਰਦੀ ਹੈ ?
(ੳ) ਫਲ
(ਅ) ਦੁੱਧ
(ਈ) ਚੂਸਣ ਵਾਲੀਆਂ ਟਾਫ਼ੀਆਂ ਤੇ ਚਾਕਲੇਟ ।
ਉੱਤਰ :
(ਈ) ਚੂਸਣ ਵਾਲੀਆਂ ਟਾਫ਼ੀਆਂ ਤੇ ਚਾਕਲੇਟ । ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੀਵ ਸਵੇਰੇ-ਸਵੇਰੇ ਕੀ ਫੜ ਕੇ ਬੈਠਾ ਸੀ ?
ਉੱਤਰ :
ਦੁਖਦਾ ਦੰਦ ।
ਪ੍ਰਸ਼ਨ 2.
ਖਾਣਾ ਖਾਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ?
ਉੱਤਰ :
ਚੂਲੀ ਜਾਂ ਬੁਰਸ਼ ॥
ਪ੍ਰਸ਼ਨ 3.
ਦੰਦਾਂ ‘ਤੇ ਬੁਰਸ਼ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ :
ਉੱਪਰਲੇ ਦੰਦਾਂ ਤੋਂ ਹੇਠਾਂ ਵਲ ਤੇ ਹੇਠਲਿਆਂ ਤੋਂ ਉੱਪਰ ਵਲ ।
ਪ੍ਰਸ਼ਨ 4.
ਛੋਟੀ ਉਮਰ ਵਿਚ ਕਿਹੋ-ਜਿਹਾ ਬੁਰਸ਼ ਵਰਤਣਾ ਚਾਹੀਦਾ ਹੈ ?
ਉੱਤਰ :
ਨਰਮ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੰਤੁਲਿਤ ਖੁਰਾਕ ਕੀ ਹੁੰਦੀ ਹੈ ?
ਉੱਤਰ :
ਸੰਤੁਲਿਤ ਖੁਰਾਕ ਉਹ ਹੁੰਦੀ ਹੈ, ਜਿਸ ਵਿਚ ਸਰੀਰ ਲਈ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਕਾਰਬੋਹਾਈਡੇਟਸ, ਪ੍ਰੋਟੀਨ, ਵਿਟਾਮਿਨ, ਚਰਬੀ, ਕੈਲਸ਼ੀਅਮ ਤੇ ਲੋਹਾ ਆਦਿ ਸ਼ਾਮਿਲ ਹੁੰਦੇ ਹਨ, ਜੋ ਸਾਨੂੰ ਅਨਾਜ, ਦਾਲਾਂ, ਮਾਸ, ਮੱਖਣ, ਆਂਡੇ, ਦੁੱਧ ਮੱਛੀ, ਤਾਜ਼ੇ ਫਲਾਂ ਅਤੇ ਹਰੀਆਂ ਕੱਚੀਆਂ ਸਬਜ਼ੀਆਂ ਤੋਂ ਪ੍ਰਾਪਤ ਹੁੰਦੇ ਹਨ ।
ਪ੍ਰਸ਼ਨ 2.
ਦੰਦਾਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ :
ਦੰਦਾਂ ਦੀ ਸਫ਼ਾਈ ਕਰਨ ਲਈ ਟੁੱਥ-ਪੇਸਟ ਅਤੇ ਬੁਰਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਬੁਰਸ਼ ਉੱਪਰਲੇ ਦੰਦਾਂ ਦੇ ਉੱਪਰੋਂ ਹੇਠਾਂ ਤੇ ਹੇਠਲੇ ਦੰਦਾਂ ਦੇ ਹੇਠਾਂ ਉੱਪਰ ਵਲ ਕਰਨਾਂ ਚਾਹੀਦਾ ਹੈ । ਇਸ ਨਾਲ ਦੰਦਾਂ ਵਿਚ ਫਸੇ ਖਾਣੇ ਦੇ ਭੋਰੇ ਨਿਕਲ ਜਾਂਦੇ ਹਨ । ਇਸੇ ਤਰ੍ਹਾਂ ਦੰਦਾਂ ਦੀ ਅੰਦਰਲੇ ਪਾਸੇ ਤੋਂ ਵੀ ਸਫ਼ਾਈ ਕੀਤੀ ਜਾਂਦੀ ਹੈ । ਖਾਣਾ ਖਾਣ ਮਗਰੋਂ ਚੁਲੀ ਕਰਨ ਨਾਲ ਵੀ ਦੰਦ ਸਾਫ਼ ਹੋ ਜਾਂਦੇ ਹਨ ।
ਪ੍ਰਸ਼ਨ 3.
ਦੰਦਾਂ ਵਿਚ ਕਿਹੜਾ ਕੀਟਾਣੂ ਵੱਡਿਆਂ ਤੋਂ ਬੱਚਿਆਂ ਦੇ ਮੂੰਹ ਵਿਚ ਚਲਾ ਜਾਂਦਾ ਹੈ ?
ਉੱਤਰ :
ਵੱਡਿਆਂ ਤੋਂ ਬੱਚਿਆਂ ਦੇ ਮੂੰਹ ਵਿਚ “ਸਟਰੈਪਟੋਕੌਕਸ ਮਯੂਟੈਨਸ` ਨਾਂ ਦਾ ਕੀਟਾਣੂ ਚਲਾ ਜਾਂਦਾ ਹੈ, ਜੋ ਕਿ ਦੰਦਾਂ ਵਿਚ ਖੋੜ ਪੈਦਾ ਕਰਨ ਦਾ ਕਾਰਨ ਬਣਦਾ ਹੈ ।
ਪ੍ਰਸ਼ਨ 4.
ਜੀਵ ਨੂੰ ਆਪਣੇ ਦੰਦਾਂ ਦੀ ਫ਼ਿਕਰ ਕਿਉਂ ਹੋ ਗਈ ਸੀ ?
ਉੱਤਰ :
ਜੀਵ ਨੂੰ ਆਪਣੇ ਦੰਦਾਂ ਦੀ ਫ਼ਿਕਰ ਇਸ ਕਰਕੇ ਹੋ ਗਈ ਸੀ, ਕਿਉਂਕਿ ਉਸਦੇ ਇਕ ਦੰਦ ਵਿਚ ਖੋੜ੍ਹ ਪੈ ਗਈ ਸੀ ਤੇ ਉਹ ਦਰਦ ਕਰ ਰਿਹਾ ਸੀ ।
ਪ੍ਰਸ਼ਨ 5.
ਬੱਚਿਆਂ ਨੂੰ ਕਿਹੜਾ ਟੁੱਥ-ਪੇਸਟ ਨਹੀਂ ਵਰਤਣਾ ਚਾਹੀਦਾ ।
ਉੱਤਰ :
ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫਲੋਰਾਈਡ ਵਾਲਾ ਟੁੱਥ ਪੇਸਟ ਨਹੀਂ ਵਰਤਣਾ ਚਾਹੀਦਾ, ਕਿਉਂਕਿ ਫਲੋਰਾਈਡ ਸਰੀਰ ਦੇ ਅੰਦਰ ਚਲਾ ਜਾਵੇ, ਤਾਂ ਨੁਕਸਾਨ ਕਰਦਾ ਹੈ ।
ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ ।
ਬਦਨਾਮ, ਤਰੀਕਾ, ਕਮਜ਼ੋਰ, ਕੀਟਾਣੂ, ਚਿਪਕਣਾ, ਨਾਮੁਰਾਦ ।
ਉੱਤਰ :
1. ਬਦਨਾਮ (ਭੈੜਾ ਜਾਣਿਆ ਜਾਣ ਵਾਲਾ ਬੰਦਾ) – ਉਸਨੇ ਭੈੜੇ ਕੰਮ ਕਰ ਕਰ ਕੇ ਇਲਾਕੇ ਵਿਚ ਆਪਣਾ ਨਾਂ ਬਦਨਾਮ ਕਰ ਲਿਆ ।
2. ਤਰੀਕਾ (ਢੰਗ) – ਹਰ ਕੰਮ ਨੂੰ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਹੈ ।
3. ਕਮਜ਼ੋਰ (ਮਾੜਾ, ਘੱਟ ਜ਼ੋਰ ਹੋਣਾ) – ਬਿਮਾਰੀ ਕਾਰਨ ਮੇਰਾ ਸਰੀਰ ਜ਼ਰਾ ਕਮਜ਼ੋਰ ਹੋ ਗਿਆ ਹੈ ।
4. ਕੀਟਾਣੂ (ਸੂਖ਼ਮ ਕੀੜੇ) – ਕੀਟਾਣੂ ਦੰਦਾਂ ਵਿਚ ਖੋੜਾਂ ਪੈਦਾ ਕਰ ਦਿੰਦੇ ਹਨ ।
5. ਚਿਪਕਣਾ (ਚਿੰਬੜ-ਜਾਣਾ) – ਗੂੰਦ ਲੱਗਿਆ ਕਾਗ਼ਜ਼ ਮੇਜ਼ ਨਾਲ ਚਿਪਕ ਗਿਆ ।
6. ਨਾਮੁਰਾਦ (ਜਿਸਦੀ ਕਦੇ ਚਾਹ ਨਾ ਕੀਤੀ ਹੋਵੇ) – ਕੈਂਸਰ ਬੜੀ ਨਾਮੁਰਾਦ ਬਿਮਾਰੀ ਹੈ ।
ਪ੍ਰਸ਼ਨ 7.
ਲਿੰਗ ਬਦਲੋ-
ਸ਼ਬਦ – ਲਿੰਗ
ਨਾਨਾ – ਨਾਨੀ
ਦਾਦਾ – ………….
ਮਾਸੀ – ………….
ਭਰਾ – ………….
ਮੰਮੀ – ………….
ਭੈਣ – ………….
ਉੱਤਰ :
ਸ਼ਬਦ – ਲਿੰਗ
ਨਾਨਾ – ਨਾਨੀ
ਦਾਦਾ – ਦਾਦੀ
ਮਾਸੀ – ਮਾਸੜ
ਭਰਾ – ਭੈਣ
ਮੰਮੀ – ਪਾਪਾ
ਭੈਣ – ਭਰਾ ॥
ਪ੍ਰਸ਼ਨ 8.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ
ਪਿਤਾ, ਮਾਤਾ, ਦੰਦ, ਸਬਜ਼ੀ, ਟੁੱਥ ਪੇਸਟ, ਸੋਜ਼ਸ਼ ॥
ਉੱਤਰ :
ਸ਼ਬਦ – ਹਿੰਦੀ – ਅੰਗਰੇਜ਼ੀ
ਪਿਤਾ – पिता – Father
ਮਾਤਾ – माता – Mother
ਦੰਦ – दाँत – Tooth
ਸਬਜ਼ੀਆਂ – सब्जियाँ – Vegetable
ਟੁੱਥ-ਪੇਸਟ – टूथ-पेस्ट – Toothpaste
ਸੋਜ਼ਸ਼ – सूजन – Inflammation.
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ-
ਸ਼ਬਦ – ਵਚਨ
ਮਾਂ – ਮਾਂਵਾਂ
ਟਾਫ਼ੀ – ……….
ਕੀਟਾਣੂ – ……….
ਉਲਟੀ – ……….
ਕੀੜਾ – ……….
ਕੱਪੜਾ – ……….
ਉੱਤਰ :
ਸ਼ਬਦ – ਵਚਨ
ਮਾਂ – ਮਾਂਵਾਂ
ਕੀਟਾਣੂ – ਕੀਟਾਣੂਆਂ
ਟਾਫ਼ੀ – ਟਾਫ਼ੀਆਂ
ਉਲਟੀ – ਉਲਟੀਆਂ
ਕੀੜਾ – ਕੀੜੇ
ਕੱਪੜਾ – ਕੱਪੜੇ ।
ਪ੍ਰਸ਼ਨ 10.
ਖ਼ਾਲੀ ਥਾਂਵਾਂ ਭਰੋ
(ਅਸਰ, ਮਸੂੜਿਆਂ, ਕੀਟਾਣੂ, ਹਸਪਤਾਲ, ਟੁੱਥਪੇਸਟ, ਟਾਫ਼ੀਆਂ)
(ਉ) ਹਰਸ਼ ! ਮਾਸੀ ਦੀ ਦਵਾਈ ਨੇ ਕੋਈ ……………… ਨਹੀਂ ਕੀਤਾ ।
(ਆ) ……………….. ਦੀ ਮਾਲਸ਼ ਕਰੋ ।
(ਇ) ਦੰਦਾਂ ਵਿਚ ……………… ਜਮਾਂ ਹੋ ਜਾਂਦੇ ਹਨ ।
(ਸ) …………. ਤੋਂ ਦੰਦਾਂ ਦੀ ਭਰਵਾਈ ਕਰਵਾਉਣੀ ਚਾਹੀਦੀ ਹੈ ।
(ਹ) ਫਲੋਰਾਈਡ ਵਾਲੀ ……………. ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾਅ ਹੋ ਜਾਂਦਾ ਹੈ ।
(ਕ) …………………. ਨਹੀਂ ਖਾਣੀਆਂ ਚਾਹੀਦੀਆਂ ।
ਉੱਤਰ :
(ਉ) ਹਰਸ਼ ! ਮਾਸੀ ਦੀ ਦਵਾਈ ਨੇ ਕੋਈ ਅਸਰ ਨਹੀਂ ਕੀਤਾ ।
(ਅ) ਮਸੂੜਿਆਂ ਦੀ ਮਾਲਸ਼ ਕਰੋ ।
(ਇ) ਦੰਦਾਂ ਵਿਚ ਕੀਟਾਣੂ ਜਮਾਂ ਹੋ ਜਾਂਦੇ ਹਨ ।
(ਸ) ਹਸਪਤਾਲ ਤੋਂ ਦੰਦਾਂ ਦੀ ਭਰਵਾਈ ਕਰਵਾਉਣੀ ਚਾਹੀਦੀ ਹੈ ।
(ਹ) ਫਲੋਰਾਈਡ ਵਾਲੀ ਟੁੱਥ-ਪੇਸਟ ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾਅ ਹੋ ਜਾਂਦਾ ਹੈ ।
(ਕ) ਟਾਫ਼ੀਆਂ ਨਹੀਂ ਖਾਣੀਆਂ ਚਾਹੀਦੀਆਂ ।
ਪ੍ਰਸ਼ਨ 11.
ਤੁਸੀਂ ਦੰਦਾਂ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਦੀ ਸਫ਼ਾਈ ਕਿਵੇਂ ਕਰੋਗੇ ?
ਉੱਤਰ :
ਦੰਦਾਂ ਤੋਂ ਇਲਾਵਾ ਅਸੀਂ ਨਹਾ ਧੋ ਕੇ ਸਰੀਰ ਦੇ ਹੋਰ ਅੰਗਾਂ ਦੀ ਸਫ਼ਾਈ ਕਰਦੇ ਹਾਂ । ਇਸ ਲਈ ਸਰਦੀਆਂ ਵਿਚ ਗਰਮ ਤੇ ਗਰਮੀਆਂ ਵਿਚ ਠੰਢੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ । ਵਾਲਾਂ ਨੂੰ ਧੋਣ ਲਈ ਕੋਈ ਸੈਂਪੂ ਜਾਂ ਨਹਾਉਣ ਵਾਲਾ ਸਾਬਣ ਵਰਤਿਆ ਜਾਂਦਾ ਹੈ । ਬਾਕੀ ਸਾਰੇ ਸਰੀਰ ਦੇ ਅੰਗਾਂ ਉੱਤੇ ਸਾਬਣ ਮਲ ਕੇ ਤੇ ਪਾਣੀ ਨਾਲ ਧੋ ਕੇ ਸਫ਼ਾਈ ਕੀਤੀ ਜਾਂਦੀ ਹੈ । ਅੱਖਾਂ ਵਿਚ ਪਾਣੀ ਦੇ ਛਿੱਟੇ ਮਾਰ ਕੇ ਸਾਬਣ ਕੱਢ ਦਿੱਤਾ ਜਾਂਦਾ ਹੈ | ਅੱਖਾਂ ਵਿਚ ਮਿੱਟੀ ਘੱਟਾ ਪੈਣ ਜਾਂ ਧੂੰਏਂ ਦਾ ਅਸਰ ਹੋਣ ‘ਤੇ ਵੀ ਇੰਝ ਹੀ ਕੀਤਾ ਜਾਂਦਾ ਹੈ । ਨਹਾਉਣ ਮਗਰੋਂ ਤੌਲੀਏ ਨਾਲ ਰਗੜ ਕੇ ਸਰੀਰ ਸੁਕਾਇਆ ਜਾਂਦਾ ਹੈ । ਇਸ ਤਰ੍ਹਾਂ ਸਰੀਰ ਦੇ ਅੰਗਾਂ ਦੀ ਸਫ਼ਾਈ ਹੋ ਜਾਂਦੀ ਹੈ ।
ਔਖੇ ਸ਼ਬਦਾਂ ਦੇ ਅਰਥ :
ਕੀਟਾਣੂ-ਛੋਟੇ ਛੋਟੇ ਕੀੜੇ, ਜੋ ਖ਼ੁਰਦਬੀਨ ਨਾਲ ਦਿਸਦੇ ਹਨ । ਪਲਪ-ਦੰਦ ਦੇ ਅੰਦਰਲਾ ਹਿੱਸਾ । ਦਬਾਬ-ਛੇਤੀ ਛੇਤੀ, ਕਾਹਲੀ ਨਾਲ ।
ਜਦੋਂ ਦੰਦ ਬੋਲ ਪਿਆ Summary
ਜਦੋਂ ਦੰਦ ਬੋਲ ਪਿਆ ਪਾਠ ਦਾ ਸਾਰ
ਇਕ ਦਿਨ ਜਦੋਂ ਜੀਵ ਸਵੇਰੇ ਉੱਠਿਆ, ਤਾਂ ਉਸਦਾ ਦੰਦ ਦੁਖ ਰਿਹਾ ਸੀ । ਉਸ ਉੱਤੇ ਹਰਸ਼ ਮਾਸੀ ਦੀ ਦਵਾਈ ਨੇ ਅਸਰ ਨਹੀਂ ਸੀ ਕੀਤਾ, ਕਿਉਂਕਿ ਉਸ ਨੇ ਉਸ ਦੇ ਕਹਿਣ ਅਨੁਸਾਰ ਸੌਣ ਤੋਂ ਪਹਿਲਾਂ ਬੁਰਸ਼ ਨਹੀਂ ਸੀ ਕੀਤਾ । ਉਸਦੇ ਦੰਦਾਂ ਵਿਚ ਖਾਣਾ ਫਸਿਆ ਰਹਿਣ ਕਰਕੇ ਕੀਟਾਣੂਆਂ ਨੇ ਹਮਲਾ ਬੋਲ ਦਿੱਤਾ ਸੀ ।
ਇੰਨੇ ਨੂੰ ਦਿੱਤੀ ਆਇਆ ਤੇ ਉਹ ਕਹਿਣ ਲੱਗਾ ਕਿ ਉਸਦੇ ਮੰਮੀ ਜੀ ਨੇ ਦੱਸਿਆ ਸੀ ਕਿ ਉਸਦੇ ਨਾਨਾ ਜੀ ਨੱਬੇ ਸਾਲਾਂ ਦੇ ਹਨ, ਪਰ ਉਨ੍ਹਾਂ ਦਾ ਇਕ ਵੀ ਦੰਦ ਨਹੀਂ ਟੁੱਟਿਆ, ਜਦ ਕਿ ਜੀਵ ਦੇ ਦੰਦ ਹੁਣੇ ਹੀ ਟੁੱਟਣ ਲੱਗੇ ਹਨ ।
ਹਰਸ਼ ਮਾਸੀ ਨੇ ਦੱਸਿਆ ਕਿ ਉਸਦੇ ਨਾਨਾ ਜੀ ਤਾਂ ਅੱਜ ਵੀ ਗੰਨੇ ਚੂਪ ਲੈਂਦੇ ਹਨ ਤੇ ਦੰਦਾਂ ਨਾਲ ਅਖਰੋਟ ਭੰਨ ਲੈਂਦੇ ਹਨ । ਉਨ੍ਹਾਂ ਦੇ ਦੰਦਾਂ ਦੀ ਮਜ਼ਬੂਤੀ ਦਾ ਕਾਰਨ ਉਨ੍ਹਾਂ ਦੀ ਸੰਤੁਲਿਤ ਖ਼ੁਰਾਕ, ਤਾਜ਼ੇ ਫਲ, ਹਰੀਆ ਕੱਚੀਆਂ ਸਬਜ਼ੀਆਂ ਅਤੇ ਦੁਪਹਿਰ ਤੇ ਰਾਤੀਂ ਰੋਟੀ ਖਾਣ ਤੋਂ ਮਗਰੋਂ ਚੰਗੀ ਤਰ੍ਹਾਂ ਬੁਰਸ਼ ਕਰਨਾ ਹੈ । ਉਹ ਹਰ ਰੋਜ਼ ਦਬਾ ਕੇ ਮਸੂੜਿਆਂ ਦੀ ਮਾਲਸ਼ ਵੀ ਕਰਦੇ ਹਨ ।
ਉਸ ਨੇ ਨਾਨੂ ਤੇ ਹੈਰੀ ਨੂੰ ਦੱਸਿਆ ਕਿ ਉਹ ਬੇਸ਼ਕ ਬੁਰਸ਼ ਕਰਦੇ ਹਨ, ਪਰੰਤੂ ਉਨ੍ਹਾਂ ਦਾ ਤਰੀਕਾ ਠੀਕ ਨਹੀਂ । ਉਹ ਕੇਵਲ 10 ਸਕਿੰਟ ਬੁਰਸ਼ ਨੂੰ ਦੰਦਾਂ ਉੱਪਰ ਇਧਰ-ਉਧਰ ਰਗੜ ਲੈਂਦੇ ਹਨ । ਇਸ ਨਾਲ ਮਸੂੜੇ ਰਗੜੇ ਜਾਂਦੇ ਹਨ ਤੇ ਦੰਦਾਂ ਦੀ ਜੜ੍ਹ ਨੰਗੀ ਹੋਣ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ । ਅਸਲ ਵਿਚ ਉੱਪਰਲੇ ਦੰਦਾਂ ਨੂੰ ਉੱਪਰੋਂ ਹੇਠਾਂ ਵਲ ਤੇ ਹੇਠਲਿਆਂ ਨੂੰ ਹੇਠੋਂ ਉੱਪਰ ਵਲ ਬੁਰਸ਼ ਕਰਨਾ ਚਾਹੀਦਾ ਹੈ । ਇਹੋ ਤਰੀਕਾ ਹੀ ਦੰਦਾਂ ਦੇ ਅੰਦਰਲੇ ਪਾਸੇ ਵਰਤਣਾ ਚਾਹੀਦਾ ਹੈ । ਇਸ ਨਾਲ ਦੰਦਾਂ ਦੇ ਅੰਦਰ ਫਸਿਆ ਖਾਣਾ ਬਾਹਰ ਨਿਕਲ ਜਾਂਦਾ ਹੈ । ਛੋਟੇ ਬੱਚੇ ਦੇ ਦੰਦ ਉਸਦੀ ਪਹਿਲੀ ਦੀ ਨਿਕਲਦਿਆਂ ਹੀ ਹਰ ਰੋਜ਼ ਮਲਮਲ ਦੇ ਕੱਪੜੇ ਨਾਲ ਸਾਫ਼ ਕਰਨੇ ਚਾਹੀਦੇ ਹਨ ਤੇ ਸਾਲ ਸਵਾ ਸਾਲ ਦੀ ਉਮਰ ’ਤੇ ਨਰਮ ਜਿਹਾ ਬੁਰਛ ਬਿਨਾਂ ਪੇਸਟ ਤੋਂ ਕਰਨਾ ਚਾਹੀਦਾ ਹੈ ।
ਮਾਸੀ ਨੇ ਨਾਨੂ ਨੂੰ ਗੋਦੀ ਵਿਚ ਚੁੱਕ ਲਿਆ ਤੇ ਕਿਹਾ ਕਿ ਸਾਨੂੰ ਕਿਸੇ ਹੋਰ ਦਾ ਬੁਰਸ਼ ਵੀ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਸ ਨਾਲ ਇਕ ਤੋਂ ਦੂਜੇ ਦੇ ਮੂੰਹ ਵਿਚ ਉਹ ਕੀਟਾਣੁ ਚਲੇ ਜਾਂਦੇ ਹਨ, ਜਿਹੜੇ ਦੰਦਾਂ ਵਿਚ ਮੋਰੀਆਂ ਕਰਦੇ ਹਨ । ਉਸਨੇ ਨਾਨੂ ਨੂੰ ਕਿਹਾ ਕਿ ਜੇਕਰ ਉਹ ਜੀਵ ਦਾ ਬੁਰਸ਼ ਕਰੇਗਾ, ਤਾਂ ਉਸਦੇ ਮੂੰਹ ਵਿਚਲਾ ਦੰਦ ਦਾ ਕੀੜਾ ਉਸਦੇ ਮੂੰਹ ਵਿਚ ਚਲਾ ਜਾਵੇਗਾ ।
ਇੰਨੇ ਨੂੰ ਮਾਸੜ ਜੀ ਨੇ ਆ ਕੇ ਦੱਸਿਆ ਕਿ ਇਸ ਕੀੜੇ ਦਾ ਨਾਂ ਹੈ, “ਸਟਰੈਪਟੋਕੌਕਸ ਮਯੂਟੈਨਸ” ਹੈ । ਇਹ ਮਾਪਿਆਂ ਜਾਂ ਘਰ ਦੇ ਹੋਰ ਜੀਵਾਂ ਦੇ ਮੂੰਹ ਵਿਚੋਂ ਛੋਟੇ ਬੱਚੇ ਦੇ ਮੂੰਹ ਵਿਚ
ਜਾ ਸਕਦਾ ਹੈ ਜਾਂ ਮਸੂੜੇ ਵਿਚ ਪਈ ਪੀਕ ਦੂਜੇ ਦੇ ਮੂੰਹ ਵਿਚ ਜਾ ਸਕਦੀ ਹੈ । ਇਹ ਕੀੜੇ ਦੰਦਾਂ ਵਿਚ ਖਾਣੇ ਦੀ ਰਹਿੰਦ-ਖੂੰਹਦ ਉੱਤੇ ਹਮਲਾ ਬੋਲ ਦਿੰਦੇ ਹਨ । ਇਸ ਨਾਲ ਜਿਹੜੇ ਰਸ ਪੈਦਾ ਹੁੰਦੇ ਹਨ, ਉਹ ਦੰਦਾਂ ਦੀ ਅਨੈਮਲ ਨੂੰ ਖੋਰ ਕੇ ਉਨ੍ਹਾਂ ਵਿਚ ਮੋਰੀਆਂ ਕਰ ਦਿੰਦੇ ਹਨ ।
ਇਹ ਕਹਿ ਕੇ ਮਾਸੜ ਜੀ ਕਮਰੇ ਤੋਂ ਬਾਹਰ ਚਲੇ ਗਏ । ਮਾਸੀ ਜੀ ਨੇ ਹੋਰ ਦੱਸਿਆ ਕਿ ਕਈ ਨਾਮੁਰਾਦ ਕੀਟਾਣੂ ਪਹਿਲੀ ਦੰਦੀ ਦੇ ਨਾਲ ਹੀ ਮਸੁੜਿਆਂ ਤੋਂ ਉਸ ਉੱਪਰ ਬੈਠ ਜਾਂਦੇ ਹਨ । ਜਦੋਂ ਖਾਣਾ ਜਾਂ ਦੁੱਧ ਫਸਿਆ ਮਿਲਦਾ ਹੈ, ਇਹ ਹਮਲਾ ਬੋਲ ਦਿੰਦੇ ਹਨ ਤੇ ਦੰਦ ਨੂੰ ਗਾਲ਼ ਕੇ ਹੇਠਾਂ ਪਲਮ ਤਕ ਪਹੁੰਚ ਜਾਂਦੇ ਹਨ, ਜਿਸ ਨਾਲ ਸੋਜ ਪੈ ਜਾਂਦੀ ਹੈ ਤੇ ਦਰਦ ਸ਼ੁਰੂ ਹੋ ਜਾਂਦਾ ਹੈ | ਜੇਕਰ ਹਰ ਖਾਣੇ ਤੋਂ ਮਗਰੋਂ ਚੁਲੀ ਕਰ ਲਈ ਜਾਵੇ, ਤਾਂ ਬਚਾ ਹੋ ਜਾਂਦਾ ਹੈ । ਮਿੱਠੀਆਂ ਚੀਜ਼ਾਂ ਖਾਣ ਨਾਲ ਵੀ ਦੰਦਾਂ ਵਿਚ ਮੋਰੀਆਂ ਹੋ ਜਾਂਦੀਆਂ ਹਨ । ਕਈ ਮਾਂਵਾਂ ਸੌਣ ਲੱਗਿਆਂ ਬੱਚਿਆਂ ਦੇ ਮੂੰਹ ਵਿਚ ਬੋਤਲ ਪੁੰਨ ਰੱਖਦੀਆਂ ਹਨ, ਜਿਸ ਨਾਲ ਦੰਦਾਂ ਦਾ ਨੁਕਸਾਨ ਹੁੰਦਾ ਹੈ ।
ਜੀਵ ਦੁਆਰਾ ਆਪਣੇ ਦੰਦਾਂ ਦੀ ਸੰਭਾਲ ਬਾਰੇ ਪੁੱਛੇ ਜਾਣ ‘ਤੇ ਮਾਸੀ ਨੇ ਦੱਸਿਆ ਕਿ ਉਹ ਆਪਣੇ ਦੰਦਾਂ ਦੀ ਮੋਰੀ ਹਸਪਤਾਲੋਂ ਭਰਵਾ ਲਵੇ । ਹਿਤੀ ਨੇ ਉਸਨੂੰ ਕਿਹਾ ਕਿ ਉਸਨੂੰ ਅੱਗੋਂ ਤੋਂ ਦੰਦਾਂ ਵਿਚ ਮੋਰੀਆਂ ਹੋਣ ਤੋਂ ਬਚਣ ਲਈ ਹਰ ਖਾਣੇ ਤੋਂ ਮਗਰੋਂ ਚੂਲੀ ਜਾਂ ਬੁਰਸ਼ ਕਰਨਾ ਚਾਹੀਦਾ ਹੈ ਅਤੇ ਟਾਫ਼ੀਆਂ ਅਤੇ ਚਾਕਲੇਟ ਨਹੀਂ ਖਾਣੇ ਚਾਹੀਦੇ ।
ਮਾਸੀ ਨੇ ਕਿਹਾ ਕਿ ਵਾਰ-ਵਾਰ ਕੁੱਝ ਖਾਂਦੇ ਰਹਿਣਾ ਵੀ ਠੀਕ ਨਹੀਂ । ਤਿੰਨ ਵੇਲੇ ਰੱਜ ਕੇ ਰੋਟੀ ਖਾ ਲੈਣੀ ਚਾਹੀਦੀ ਹੈ । ਫਲੋਰਾਈਡ ਵਾਲੀ ਟੁੱਥ ਪੇਸਟ ਕਰਨ ਨਾਲ ਦੰਦਾਂ ਦੀਆਂ ਮੋਰੀਆਂ ਤੋਂ ਬਚਾ ਰਹਿੰਦਾ ਹੈ, ਪਰੰਤੂ ਫਲੋਰਾਈਡ ਨੂੰ ਮੂੰਹ ਦੇ ਅੰਦਰ ਨਹੀਂ ਲੰਘਾਉਣਾ ਚਾਹੀਦਾ, ਸਗੋਂ ਬੁਰਸ਼ ਕਰਨ ਮਗਰੋਂ ਚੁਲੀ ਕਰਕੇ ਬਾਹਰ ਸੁੱਟ ਦੇਣੀ ਚਾਹੀਦੀ ਹੈ । ਜੇਕਰ ਜ਼ਿਆਦਾ ਫਲੋਰਾਈਡ ਖਾਧਾ ਜਾਵੇ ਤਾਂ ਉਲਟੀਆਂ, ਜ਼ਿਆਦਾ ਬੁੱਕ ਆਉਣਾ, ਦੌਰੇ ਪੈਣੇ, ਸਾਹ ਉਖੜਣਾ ਜਾਂ ਦਿਲ ਫੇਲ ਹੋਣ ਦੇ ਰੋਗ ਹੋ ਸਕਦੇ ਹਨ । ਦੰਦਾਂ ਉੱਤੇ ਚਿੱਟੇ ਅਤੇ ਭੁਰੇ ਚਟਾਕ ਪੈ ਜਾਂਦੇ ਹਨ । ਛੇ ਸਾਲ ਤੋਂ ਛੋਟੇ ਬੱਚੇ ਨੂੰ ਫਲੋਰਾਈਡ ਵਾਲਾ ਟੁਥ-ਪੇਸਟ ਨਹੀਂ ਵਰਤਣ ਦੇਣਾ ਚਾਹੀਦਾ ।