Punjab State Board PSEB 7th Class Punjabi Book Solutions Chapter 22 ਗਰੀਬ ਨਿਵਾਜ਼ Textbook Exercise Questions and Answers.
PSEB Solutions for Class 7 Punjabi Chapter 22 ਗਰੀਬ ਨਿਵਾਜ਼
(ੳ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਮੰਗਤੀ ਦੀ ਕਿਸ ਨਾਲ ਟੱਕਰ ਹੋ ਜਾਂਦੀ ਹੈ ?
(ਉ) ਘਾਹੀ
(ਅ) ਸੇਵਾਦਾਰ
(ਇ) ਲਾਂਗਰੀ ।
ਉੱਤਰ :
(ਅ) ਸੇਵਾਦਾਰ ✓
(ii) “ਸਰਕਾਰੀ ਘਾਹੀ ਕਦੇ ਗ਼ਰੀਬ ਨਹੀਂ ਹੋ ਸਕਦਾ ।” ਇਹ ਸ਼ਬਦ ਕਿਸ ਨੇ ਕਹੇ ?
(ੳ) ਮੁੰਡਾ,
(ਅ) ਸਿੰਘ
(ਇ) ਸੇਵਾਦਾਰ ।
ਉੱਤਰ :
(ਇ) ਸੇਵਾਦਾਰ । ✓
(iii) ਲੰਗਰ ਦੀ ਥਾਂ ਲਾਂਗਰੀ ਬੁੱਢੇ ਬਾਬੇ ਨੂੰ ਕੀ ਦਿੰਦਾ ਹੈ ?
(ੳ) ਨਕਦੀ ।
(ਅ) ਸੁੱਕੀ ਰਸਦ
(ਇ) ਕੱਪੜੇ ।
ਉੱਤਰ :
(ਅ) ਸੁੱਕੀ ਰਸਦ ✓
(iv) ਸੇਵਾਦਾਰ ਕੌਣ ਸੀ ?
(ੳ) ਮਹਾਰਾਜਾ ਰਣਜੀਤ ਸਿੰਘ
(ਅ) ਆਹਮਾ
(ਈ) ਲਾਂਗਰੀ ॥
ਉੱਤਰ :
(ੳ) ਮਹਾਰਾਜਾ ਰਣਜੀਤ ਸਿੰਘ ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ ਦਾ
ਪ੍ਰਸ਼ਨ 1.
ਸੇਵਾਦਾਰ ਦਾ ਕੱਦ ਕਿਹੋ ਜਿਹਾ ਸੀ ?
ਉੱਤਰ :
ਦਰਮਿਆਨਾ ।
ਪ੍ਰਸ਼ਨ 2.
ਰੋਟੀਆਂ ਲੈ ਕੇ ਮੰਗਤੀ ਨੇ ਸੇਵਾਦਾਰ ਨੂੰ ਕੀ ਕਿਹਾ ?
ਉੱਤਰ :
ਭਾਈ, ਤੂੰ ਬੜਾ ਚੰਗੇਂ ।”
ਪ੍ਰਸ਼ਨ 3.
ਆਹਮੇ ਨੇ ਸੇਵਾਦਾਰ ਨੂੰ ਕੀ ਦਿੱਤਾ ਸੀ ?
ਉੱਤਰ :
ਪੱਗ ।
ਪ੍ਰਸ਼ਨ 4.
‘ਗਰੀਬਨਵਾਜ਼ ਬਖ਼ਸ਼ੋ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ :
ਇਹ ਸ਼ਬਦ ਆਹਮੇ ਨੇ ਮਹਾਰਾਜਾ ਰਣਜੀਤ ਸਿੰਘ (ਸੇਵਾਦਾਰ) ਨੂੰ ਕਹੇ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਲੰਗਰ ਵਿੱਚੋਂ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਕਿਉਂ ਸੁੱਟ ਦਿੱਤੀਆਂ ਸਨ ?
ਉੱਤਰ :
ਲੰਗਰ ਵਿਚ ਰੋਟੀਆਂ ਲੈਣ ਆਈ ਮੰਗਤੀ ਨੇ ਪਹਿਲਾਂ ਮਿਲੀਆਂ ਰੋਟੀਆਂ ਸੇਵਾਦਾਰ ਵਿਚ ਵੱਜ ਕੇ ਜਾਣ-ਬੁੱਝ ਕੇ ਸੁੱਟ ਦਿੱਤੀਆਂ ਸਨ, ਕਿਉਂਕਿ ਉਹ ਕਿਸੇ ਸਾਈਂ ਤੋਂ ਮੰਗ ਕੇ ਲਿਆਈ ਸੀ । ਉਸਨੇ ਸੇਵਾਦਾਰ ਵਿਚ ਵੱਜ ਕੇ ਰੋਟੀਆਂ ਸੁੱਟਣ ਦੀ ਚਲਾਕੀ ਇਸ ਕਰਕੇ ਕੀਤੀ ਸੀ, ਤਾਂ ਜੋ ਉਸਨੂੰ ਸੇਵਾਦਾਰ ਆਪ ਹੀ ਲੰਗਰ ਵਿਚੋਂ ਉਨ੍ਹਾਂ ਰੋਟੀਆਂ ਦੇ ਬਦਲੇ ਚੰਗੀਆਂ ਰੋਟੀਆਂ ਲਿਆ ਦੇਵੇ ਤੇ ਇਸ ਤਰ੍ਹਾਂ ਉਸਨੂੰ ਆਪ ਰੋਟੀਆਂ ਲੈਣ ਲਈ ਭੀੜ ਵਿਚ ਨਾ ਖੜ੍ਹੀ ਹੋਣਾ ਪਵੇ ।
ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਕਿਨ੍ਹਾਂ ਲੋਕਾਂ ਲਈ ਚਲਾਇਆ ਸੀ ?
ਉੱਤਰ :
ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਮੁਥਾਜਾ, ਲੂਲ੍ਹਿਆਂ, ਲੰਗੜਿਆਂ ਤੇ ਗ਼ਰੀਬ-ਗੁਰਬਿਆਂ ਲਈ ਚਲਾਇਆ ਸੀ । ਇਹ ਲੰਗਰ ਸਰਕਾਰੀ ਮੁਲਾਜ਼ਮਾਂ, ਹੱਟੇ-ਕੱਟੇ ਤੇ ਕਮਾਈ ਕਰ ਸਕਣ ਵਾਲੇ ਲੋਕਾਂ ਲਈ ਨਹੀਂ ਸੀ ।
ਪ੍ਰਸ਼ਨ 3.
ਸੇਵਾਦਾਰ ਘਾਹੀ ਨੂੰ ਕੀ ਸਮਝਾਉਂਦਾ ਹੈ ?
ਉੱਤਰ :
ਸੇਵਾਦਾਰ ਘਾਹੀ ਨੂੰ ਸਮਝਾਉਂਦਾ ਹੈ ਕਿ ਉਸਦਾ ਸਰਕਾਰੀ ਘਾਹੀ ਹੁੰਦਿਆਂ ਲੰਗਰ ਵਿਚੋਂ ਰੋਟੀ ਲੈਣਾ ਠੀਕ ਨਹੀਂ, ਕਿਉਂਕਿ ਲੰਗਰ ਗ਼ਰੀਬਾਂ ਤੇ ਅਪਾਹਜਾਂ ਲਈ ਹੈ, ਜਦ ਕਿ ਉਹ ਚੰਗੀ ਤਨਖ਼ਾਹ ਪ੍ਰਾਪਤ ਕਰਨ ਵਾਲਾ ਆਦਮੀ ਹੈ । ਉਸਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਦਾ ਹੀ ਆਨੰਦ ਲੈਣਾ ਚਾਹੀਦਾ ਹੈ ਤੇ ਮੁਫ਼ਤ ਦੀ ਰੋਟੀ ਨਹੀਂ ਖਾਣੀ ਚਾਹੀਦੀ |
ਪਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ਾ ਕਰਨ ਤੇ ਘਾਹੀ ਕਿਉਂ ਦੁੱਖ ਮਹਿਸੂਸ ਕਰਦਾ ਸੀ ?
ਉੱਤਰ :
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਘਾਹੀ ਲੁੱਟ-ਮਾਰ ਕਰ ਕੇ ਮੌਜਾਂ ਕਰਦਾ ਹੁੰਦਾ ਸੀ ਪਰੰਤੂ ਮਹਾਰਾਜੇ ਦੇ ਰਾਜ ਵਿਚ ਲੁੱਟਾਂ-ਮਾਰਾਂ ਕਰਨ ਵਾਲੇ ਚੂੰ ਨਹੀਂ ਸਨ ਕਰ ਸਕਦੇ, ਇਸ ਕਰਕੇ ਘਾਹੀ ਦਾ ਲੁੱਟਾਂ-ਮਾਰਾਂ ਦਾ ਕੰਮ ਬੰਦ ਹੋ ਗਿਆ ਤੇ ਉਹ ਸਰਕਾਰੀ ਮੁਲਾਜ਼ਮ ਦੇ ਤੌਰ ‘ਤੇ ਘਾਹੀ ਦਾ ਕੰਮ ਕਰਨ ਲੱਗਾ, ਜੋ ਕਿ ਔਖਾ ਕੰਮ ਸੀ । ਉਸਨੂੰ ਭਾਦਰੋਂ ਦੀ ਤਿੱਖੀ ਧੁੱਪ, ਗੱਲ ਦੀ ਸਖ਼ਤ ਤੋਂ ਸਖ਼ਤ ਮੌਸਮ ਵਿਚ ਵੀ ਘਾਹ ਖੋਦਣ ਦਾ ਕੰਮ ਕਰ ਕੇ ਰੋਟੀ ਮਿਲਦੀ ਸੀ । ਇਸੇ ਕਰਕੇ ਹੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਪਰ ਕਬਜ਼ਾ ਹੋਣ ਕਰਕੇ ਦੁੱਖ ਮਹਿਸੂਸ ਕਰਦਾ ਹੈ ।
ਪ੍ਰਸ਼ਨ 5.
ਆਹਮਾ ਮਹਾਰਾਜਾ ਰਣਜੀਤ ਸਿੰਘ ਦੇ ਕੀ ਗੁਣ ਗਾਉਂਦਾ ਹੈ ?
ਉੱਤਰ :
ਆਹਮਾ ਮਹਾਰਾਜੇ ਦੇ ਬੱਚਿਆਂ ਨਾਲ ਪਿਆਰ, ਉਸਦੇ ਸਾਦਾ ਜੀਵਨ ਜਿਊਣ, ਪਰਜਾ-ਪਾਲਕ ਤੇ ਗ਼ਰੀਬ ਨਵਾਜ਼ ਹੋਣ ਕਰਕੇ ਉਸਦੇ ਗੁਣ ਗਾਉਂਦਾ ਹੈ ।
ਪ੍ਰਸ਼ਨ 6.
ਆਹਮੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਪਛਾਣ ਕਿਵੇਂ ਹੋਈ ?
ਉੱਤਰ :
ਆਹਮੇ ਨੂੰ ਆਪਣੇ ਪੋਤੇ ਦੀਆਂ ਗੱਲਾਂ ਸੁਣ ਕੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕਿ ਉਸਦੀ ਪੰਡ ਚੁੱਕਣ ਵਾਲਾ ਮਹਾਰਾਜਾ ਰਣਜੀਤ ਸਿੰਘ ਆਪ ਹੈ, ਪਰੰਤੂ ਜਦੋਂ ਰਸਤੇ ਵਿਚ ਇਕ ਸਿੰਘ ਉਸਨੂੰ ਦੇਖ ਕੇ ! ਜੈ ਸ੍ਰੀ ਮਹਾਰਾਜ’ ਕਹਿੰਦਾ ਹੈ, ਤਾਂ ਉਸਨੂੰ ਪੂਰਾ ਪਤਾ ਲੱਗ ਜਾਂਦਾ ਹੈ ਕਿ ਇਹ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਹੀ ਹੈ । ਇਸ ਤਰ੍ਹਾਂ ਉਸਨੂੰ ਮਹਾਰਾਜੇ ਦੀ ਪਛਾਣ ਹੋ ਜਾਂਦੀ ਹੈ ।
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ।
ਅਣਗਿਣਤ, ਲੰਗਰ, ਘਾਹੀ, ਭੇਸ, ਪਰਸ਼ਾਦਾ, ਜੱਸ ।
ਉੱਤਰ :
1. ਅਣਗਿਣਤ (ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ) – ਮੇਲੇ ਵਿਚ ਅਣਗਿਣਤ ਲੋਕ ਇਧਰ-ਉਧਰ ਘੁੰਮ ਰਹੇ ਸਨ ।
2. ਲੰਗਰ (ਖਾਣ-ਪੀਣ ਦਾ ਸਮਾਨ ਮੁਫ਼ਤ ਵਰਤਾਏ ਜਾਣ ਦਾ ਕੰਮ) – ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਬੜੀ ਮਹੱਤਵਪੂਰਨ ਹੈ ।
3. ਘਾਹੀ (ਘਾਹ ਖੋਤਣ ਵਾਲਾ) – ਘਾਹੀ ਘਾਹ ਖੋਤ ਕੇ ਲਿਆਉਂਦੇ ਹਨ ਤੇ ਮੰਡੀ ਵਿਚ ਵੇਚਦੇ ਹਨ ।
4. ਭੇਸ (ਪਹਿਰਾਵਾ) – ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਰਾਤ ਨੂੰ ਪਰਜਾ ਦੇ ਦੁੱਖਸੁਖ ਦੀਆਂ ਸੂਹਾਂ ਲੈਂਦਾ ਸੀ ।
5. ਪਰਸ਼ਾਦਾ (ਰੋਟੀ, ਫੁਲਕਾ) – ਲੰਗਰ ਵਿਚ ਹਰ ਇਕ ਨੂੰ ਖਾਣ ਲਈ ਸਾਦਾ ਪਰਸ਼ਾਦਾ ਤੇ ਦਾਲ ਮਿਲ ਜਾਂਦੀ ਹੈ ।
6. ਜੱਸ (ਵਡਿਆਈ) – ਨੇਕ ਕੰਮ ਕਰਨ ਵਾਲੇ ਨੂੰ ਜੱਸ ਮਿਲਦਾ ਹੀ ਹੈ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ-
(ਉ) ਵੇ ਭਾਈ ! ਤੈਨੂੰ ਦਿਸਦਾ ਨਹੀਂ, ਅੱਖਾਂ ……………… ਹੋਈਆਂ ਨੀ ।
(ਅ) ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ……………… ਵਿਚੋਂ ਰੋਟੀ ਨਹੀਂ ਖਾ ਸਕਦਾ ।
(ਇ) ਅੱਗੇ ……………. ਲੁੱਟ ਮਾਰ ਹੁੰਦੀ ਰਹਿੰਦੀ ਸੀ ।
(ਸ) ਭਾਈ ਜੀ, ਸਾਨੂੰ ਵੀ ਮਿਲ ਜਾਏ ………….. ਪਰਸ਼ਾਦਾ ।
(ਹ) ਮਾਪਿਆਂ ਨੂੰ ……………… ਦਾ ਚੇਤਾ ਭੁੱਲ ਸਕਦਾ ਏ ?
ਉੱਤਰ :
(ੳ) ਵੇ ਭਾਈ ! ਤੈਨੂੰ ਦਿਸਦਾ ਨਹੀਂ, ਅੱਖਾਂ ਫੁੱਟੀਆਂ ਹੋਈਆਂ ਨੀ ।
(ਅ) ਕੋਈ ਵੀ ਨਿੱਕਾ ਮੋਟਾ ਸਰਕਾਰੀ ਮੁਲਾਜ਼ਮ ਲੰਗਰ ਵਿਚੋਂ ਰੋਟੀ ਨਹੀਂ ਖਾ ਸਕਦਾ ।
(ਇ) ਅੱਗੇ ਵੇਲੇ-ਕੁਵੇਲੇ ਲੁੱਟ ਮਾਰ ਹੁੰਦੀ ਰਹਿੰਦੀ ਸੀ ।
(ਸ) ਭਾਈ ਜੀ, ਸਾਨੂੰ ਵੀ ਮਿਲ ਜਾਏ ਰੁੱਖਾ-ਮਿਸਾ ਪਰਸ਼ਾਦਾ ।
(ਹ) ਮਾਪਿਆਂ ਨੂੰ ਪੁੱਤਰਾਂ ਦਾ ਚੇਤਾ ਭੁੱਲ ਸਕਦਾ ਏ ?
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਸਾਦਾ, ਭੀੜ, ਚਲਾਕ, ਮੁਲਾਜ਼ਮ, ਬੇਲੀ ॥
ਪੰਜਾਬੀ – ਹਿੰਦੀ – ਅੰਗਰੇਜ਼ੀ
ਸਾਦਾ – साधारण – Simple
ਭੀੜ – भीड़ – Rush
ਚਲਾਕ – चालाक – Cunning
ਮੁਲਾਜ਼ਮ – कर्मचारी – Employee
ਬੇਲੀ – साथी – Companion
ਪ੍ਰਸ਼ਨ 4.
ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਲਿਪੀ ਵਿਚ ਲਿਖੋ-
ਅੱਡੀਆਂ, ਮਰਜ਼ੀ, ਚਾਲਾਕ, ਬੁੱਧੂ, ਜੁਆਨ, ਪੱਲਾ, ਸੁੱਕੀ, ਪਰਜਾ, ਅਣਗਿਣਤ, ਬੰਨ੍ਹਣਾ, ਅੱਧੀ, ਬੱਚਾ ।
ਉੱਤਰ :
ਅੱਡੀਆਂ – एड़ियां
ਮਰਜ਼ੀ – मर्जी
ਚਲਾਕ – चालाक
ਬੁੱਧੂ – बुद्धू
ਜੁਆਨ – जवान
ਪੱਲਾ – ओड़नी
ਸੁੱਕੀ – सूखी
ਪਰਜਾ – प्रजा
ਅਣਗਿਣਤ – अनगिनत
ਬੰਨ੍ਹਣਾ – बाँधना
ਅੱਧੀ – आधी
ਬੱਚਾ – बच्चे
ਪ੍ਰਸ਼ਨ 5.
ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ
ਪਰਸ਼ਾਦਾ, ਵੇਲੇ-ਕੁਵੇਲੇ, ਫ਼ਿਕਰ, ਮੁੰਡਾ, ਚਿੱਟਾ, ਕਿੱਦਾਂ, ਖਵਾ, ਮਗਰ-ਮਗਰ, ਭੁੰਜੇ, ਭਾਦਰੋਂ, ਮੁਥਾਜ, ਸਣੇ ।
ਉੱਤਰ :
ਪਰਸ਼ਾਦਾ – चपाती
ਵੇਲੇ-ਕੁਵੇਲੇ – देर-स्वेर
ਫ਼ਿਕਰ – चिन्ता
ਮੁੰਡਾ – लड़का
ਚਿੱਟਾ – सफ़ेद
ਕਿੱਦਾਂ – कैसे
ਖਵਾਂ – खुरदरा
ਮਗਰ-ਮਗਰ – पीछे-पीछे
ਭੁੰਜੇ – ज़मीन पर
ਭਾਦਰੋਂ – माद्रपद
ਮੁਥਾਜ – निर्भर
ਸਣੇ – ਬਸੇਰ ।
ਪ੍ਰਸ਼ਨ 6.
ਹੇਠ ਦਿੱਤੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ ।
ਸਾਮਣੇ, ਬਜੀਰ, ਸੌਂਹ, ਛਤਾਨ, ਬੰਨਦਾ
ਉੱਤਰ :
ਅਸ਼ੁੱਧ – ਸ਼ੁੱਧ
ਸਾਮਣੇ
ਬਜੀਰ – ਵਜ਼ੀਰ
ਸੌਂਹ – ਸਾਹਮਣੇ
ਛਤਾਨ – ਸ਼ੈਤਾਨ
ਬੰਨਦਾ – ਬੰਦਾ ।
ਪ੍ਰਸ਼ਨ 7.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰਕੇ ਲਿਖੋ
ਹੁਣ ਅੱਗੇ ਨਾਲੋਂ ਬਹੁਤ ਚੰਗੀ ਰੋਟੀ ਮਿਲੇਗੀ । ਸੇਵਾਦਾਰ ਬੜਾ ਚੰਗੈ । ਮੈਨੂੰ ਪਤਾ ਸੀ, ਤੂੰ ਵੀ ਉਸ ਦੀ ਮਿੰਨਤ ਕਰ ਜਾ ਕੇ ।
ਔਖੇ ਸ਼ਬਦਾਂ ਦੇ ਅਰਥ :
ਅੱਖਾਂ ਫੁੱਟੀਆਂ ਹੋਈਆਂ-ਅੰਨਾ 1 ਮਤ ਮਾਰੀ ਹੋਈ-ਅਕਲ ਮਾਰੀ ਹੋਈ । ਖੁਆਜਾ-ਹਰਿਆਵਲ ਦਾ ਦੇਵਤਾ । ਖ਼ਰ-ਨਾਲ-ਲਾਗਤਬਾਜ਼ੀ ਨਾਲ । ਮੁਥਾਜਅਧੀਨ, ਗੁਲਾਮ । ਵਾਹੇ-ਫਾਂਸੀ । ਅਪਰਾਧੀ-ਦੋਸ਼ੀ । ਅਨਾਮੀ-ਇਨਾਮ ਦੇਣ ਵਾਲਾ । ਪਟਾ-ਨਿਸ਼ਾਨੀ । ਖਵਾ-ਰੁੱਖਾ, ਕੌੜਾ । ਮਸਤਾਨਾ ਹੋ ਗਿਆ-ਢਿੱਲਾ ਹੋ ਗਿਆ । ਦੋਹੀਂ ਜਹਾਨੀ-ਇਸ ਦੁਨੀਆਂ ਵਿਚ ਵੀ ਤੇ ਅਗਲੀ ਦੁਨੀਆਂ ਵਿਚ ਵੀ । ਜੱਸ-ਵਡਿਆਈ ॥
ਗਰੀਬ ਨਿਵਾਜ਼ Summary
ਗਰੀਬ ਨਿਵਾਜ਼ ਪਾਠ ਦਾ ਸਾਰ
ਲਾਹੌਰ ਸ਼ਾਹੀ ਕਿਲ੍ਹੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਵਲੋਂ ਚਲਾਏ ਜਾ ਰਹੇ ਲੰਗਰ ਵਿਚੋਂ ਰੋਟੀਆਂ ਲੈਣ ਲਈ ਅਣਗਿਣਤ ਫ਼ਕੀਰਾਂ, ਸਾਈਆਂ ਤੇ ਗ਼ਰੀਬ ਮੰਗਤਿਆਂ ਦੀ ਭੀੜ ਖੜ੍ਹੀ ਹੈ ।
ਇਕ ਸੋਹਣੇ ਕੱਪੜਿਆਂ ਵਾਲੇ ਸੇਵਾਦਾਰ ਵਿਚ ਵੱਜ ਕੇ ਇਕ ਮੰਗਤੀ ਦੀਆਂ ਰੋਟੀਆਂ ਭੇਜੇ ਡਿਗ ਪੈਂਦੀਆਂ ਹਨ । ਮੰਗਤੀ ਸੇਵਾਦਾਰ ਨੂੰ ਬੁਰਾ-ਭਲਾ ਬੋਲਦੀ ਹੈ, ਪਰ ਉਹ ਉਸਨੂੰ ਕਹਿੰਦਾ ਹੈ ਕਿ ਉਹ ਘਬਰਾਏ ਨਾ ।ਉਹ ਉਸਨੂੰ ਰੋਟੀਆਂ ਲਿਆ ਦਿੰਦਾ ਹੈ । ਸੇਵਾਦਾਰ ਦੇ ਜਾਣ ਮਗਰੋਂ ਮੰਗਤੀ ਰੋਟੀਆਂ ਝਾੜ ਕੇ ਪੱਲੇ ਨਾਲ ਬੰਨ੍ਹ ਲੈਂਦੀ ਹੈ । ਉਹ ਕੋਲ ਖੜੇ ਬੁੱਢੇ ਆਹਮੇ ਨੂੰ ਕਹਿੰਦੀ ਹੈ ਕਿ ਉਸਨੇ ਸੇਵਾਦਾਰ ਨਾਲ ਜਾਣ ਕੇ ਟੱਕਰ ਮਾਰ ਕੇ ਰੋਟੀਆਂ ਸੁੱਟੀਆਂ ਸਨ । ਹੁਣ ਉਸਨੂੰ ਹੋਰ ਚੰਗੀ ਰੋਟੀ ਮਿਲੇਗੀ । ਉਹ ਆਹਮੇ ਨੂੰ ਸੇਵਾਦਾਰ ਦੀ ਮਿੰਨਤ ਕਰਨ ਲਈ ਕਹਿੰਦੀ ਹੈ, ਪਰ ਉਹ ਨਹੀਂ ਮੰਨਦਾ ਤੇ ਇਕ ਪਾਸੇ ਚਲਾ ਜਾਂਦਾ ਹੈ ।
ਸੇਵਾਦਾਰ ਮੰਗਤੀ ਨੂੰ ਰੋਟੀ ਲਿਆ ਕੇ ਦਿੰਦਾ ਹੈ ਤੇ ਉਹ ਉਸਨੂੰ ਅਸੀਸਾਂ ਦਿੰਦੀ ਹੈ । ਸੇਵਾਦਾਰ ਆਪਣੇ ਆਪ ਨੂੰ ਕਹਿੰਦਾ ਹੈ ਕਿ ਗ਼ਰੀਬ ਇੰਨੇ ਵਿਚ ਹੀ ਖ਼ੁਸ਼ ਹੋ ਜਾਂਦੇ ਹਨ ਤੇ ਸੇਵਾਦਾਰ ਦਾ ਮਨ ਨੀਵਾਂ ਰਹੇ, ਤਾਂ ਚੰਗਾ ਹੈ । ਇਕ ਬੰਦਾ ਬੜੀ ਮੌਜ ਨਾਲ ਰੋਟੀਆਂ ਖਾਂਦਾ ਹੋਇਆ ਲੰਘਦਾ ਹੈ ਤੇ ਕਹਿੰਦਾ ਹੈ ਕਿ ਲੰਗਰ ਚਲਾਉਣ ਵਾਲੇ ਦੀ ਸਦਾ ਜੈ ਹੋਵੇ । ਸੇਵਾਦਾਰ ਉਸਨੂੰ ਕਹਿੰਦਾ ਹੈ ਕਿ ਇਹ ਲੰਗਰ ਲੰਗੜਿਆਂ-ਲੂਲਿਆਂ ਤੇ ਗ਼ਰੀਬ ਬੰਦਿਆਂ ਲਈ ਹੈ, ਨਾ ਕਿ ਉਸ ਵਰਗੇ ਹੱਟੇ-ਕੱਟੇ ਕਮਾਊਆਂ ਲਈ । ਸੇਵਾਦਾਰ ਜਾਣਦਾ ਹੈ ਕਿ ਉਹ ਸਰਕਾਰੀ ਆਦਮੀ ਹੈ ਤੇ ਉਹ ਗ਼ਰੀਬ ਨਹੀਂ ਹੋ ਸਕਦਾ । ਉਸਨੇ ਦੱਸਿਆ ਕਿ ਮਹਾਰਾਜੇ ਦਾ ਹੁਕਮ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਲੰਗਰ ਵਿਚੋਂ ਰੋਟੀ ਨਹੀਂ ਖਾ ਸਕਦਾ ।
ਘਾਹੀ ਉਸ ਅੱਗੇ ਤਰਲੇ ਕਰਦਾ ਹੈ ਕਿ ਉਹ ਉਸ ਬਾਰੇ ਅੱਗੇ ਗੱਲ ਨਾ ਕਰੇ । ਜਦੋਂ ਸੇਵਾਦਾਰ ਕਹਿੰਦਾ ਹੈ ਕਿ ਉਹ ਤਾਂ ਆਪਣੇ ਫ਼ਰਜ਼ ਦੀ ਪਾਲਣਾ ਕਰੇਗਾ । ਇਸ ਤੇ ਘਾਹੀ ਕਹਿੰਦਾ ਹੈ ਕਿ ਉਹ ਬੇਸ਼ੱਕ ਮਹਾਰਾਜ ਨੂੰ ਦੱਸ ਦੇਵੇ । ਫਾਂਸੀ ਤਾਂ ਉਹ ਭਾਰੇ ਅਪਰਾਧੀ ਨੂੰ ਵੀ ਨਹੀਂ ਲਾਉਂਦੇ । ਜੇਕਰ ਉਸਨੂੰ ਦਰਬਾਰ ਵਿਚ ਪੇਸ਼ ਹੋਣਾ ਪਿਆ, ਤਾਂ ਉਹ ਕੋਈ ਖੁਹ ਜਾਂ ਉਮਰ ਦੀਆਂ ਰੋਟੀਆਂ ਲੈ ਕੇ ਆਵੇਗਾ । ਉਹ ਕਹਿੰਦਾ ਹੈ ਕਿ ਅੱਗੇ ਲੁੱਟ-ਮਾਰ ਹੁੰਦੀ ਰਹਿੰਦੀ ਸੀ ਤੇ ਉਨ੍ਹਾਂ ਦਾ ਵੀ ਹੱਥ ਚੰਗਾ ਪੈ ਜਾਂਦਾ ਸੀ, ਪਰ ਹੁਣ ਜਦੋਂ ਦਾ ਮਹਾਰਾਜੇ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਹੈ, ਕੋਈ ਚੂੰ ਨਹੀਂ ਕਰਦਾ । ਸੇਵਾਦਾਰ ਸੁੱਚੀ ਕਿਰਤ ਵਿਚ
ਆਨੰਦ ਦੱਸਦਾ ਹੈ ਤੇ ਘਾਹੀ ਕਹਿੰਦਾ ਹੈ ਕਿ ਦੋ-ਚਾਰ ਦਿਨ ਉਹ ਉਸ ਦੀ ਥਾਂ ਆਨੰਦ ਲੈ ਲਵੇ ਤੇ ਉਹ ਉਸ ਦੀ ਥਾਂ ਲੈਂਦਾ ਹੈ । ਦੋਵੇਂ ਇਸ ਗੱਲ ਲਈ ਤਿਆਰ ਹੋ ਜਾਂਦੇ ਹਨ ।
ਸੇਵਾਦਾਰ ਦੇ ਜਾਣ ਮਗਰੋਂ ਆਹਮਾ ਆਪਣੇ ਪੋਤਰੇ ਨੂੰ ਲੱਭਦਾ ਹੋਇਆ ਆਉਂਦਾ ਹੈ ਪਰ ਉਹ ਉਸਨੂੰ ਖਵਾ ਜਿਹਾ ਉੱਤਰ ਦਿੰਦਾ ਹੈ । ਇੰਨੇ ਨੂੰ ਉਸ ਦਾ ਪੋਤਰਾ ਆ ਕੇ ਉਸਨੂੰ ਦੱਸਦਾ ਹੈ ਕਿ ਉਸ ਦੀ ਮੁੱਠ ਵਿਚ ਚਾਰ ਮਸੂਰੀ ਪੈਸੇ ਹਨ, ਜਿਹੜੇ ਉਸਨੂੰ ਇਕ ਕਾਣੇ ਜਿਹੇ ਬਾਬੇ ਨੇ ਦਿੱਤੇ ਹਨ । ਆਹਮੇ ਨੂੰ ਸ਼ੱਕ ਪੈਂਦਾ ਹੈ ਕਿ ਉਹ ਮਹਾਰਾਜਾ ਹੋਵੇਗਾ, ਜਿਹੜਾ ਕਿ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਮੁੰਡਾ ਕਹਿੰਦਾ ਹੈ ਕਿ ਉਸ ਦੇ ਕੱਪੜੇ ਬੜੇ ਸਾਦੇ ਸਨ । ਆਹਮਾ ਦੱਸਦਾ ਹੈ ਕਿ ਮਹਾਰਾਜਾ ਬਹੁਤ ਸਾਦਾ ਹੈ । ਇਕ ਵਾਰੀ ਉਸ ਨੇ ਉਸਨੂੰ ਪੱਗ ਉਠ ਕੇ ਭੇਜੀ ਸੀ, ਜਿਹੜੀ ਉਸ ਨੇ ਕਈ ਸਾਲ ਬੰਨ੍ਹ ਛੱਡੀ ਸੀ ।
ਫਿਰ ਉਹ ਲੰਗਰ ਵਿਚ ਭੀੜ ਘਟੀ ਦੇਖ ਕੇ ਰੋਟੀ ਲੈਣ ਜਾਂਦੇ ਹਨ । ਮੁੰਡਾ ਆਹਮੇ ਦਾ ਸੋਟਾ ਫੜ ਕੇ ਤੁਰ ਪੈਂਦਾ ਹੈ । ਲਾਂਗਰੀ ਹਿੰਦਾ ਹੈ ਕਿ ਹੁਣ ਲੰਗਰ ਮਸਤਾਨਾ ਹੋ ਗਿਆ ਹੈ, ਉਹ ਕੱਲ੍ਹ ਨੂੰ ਆਵੇ । ਜਦੋਂ ਸੇਵਾਦਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਤਾਂ ਉਹ ਕਹਿੰਦਾ ਹੈ ਕਿ ਆਹਮੇ ਨੂੰ ਦੋ ਹਫ਼ਤਿਆਂ ਦੀ ਸੁੱਕੀ ਰਸਦ ਹੀ ਦੇ ਦਿੱਤੀ ਜਾਵੇ । ਲਾਂਗਰੀ ਅੰਦਰ ਜਾਂਦਾ ਹੈ ਤੇ ਸੇਵਾਦਾਰ ਚੁੱਪ-ਚਾਪ ਮੁੰਡੇ ਨੂੰ ਪੈਸੇ ਦੇ ਕੇ ਚਲਾ ਜਾਂਦਾ ਹੈ ।
ਲਾਂਗਰੀ ਦੁਆਰਾ ਲਿਆਂਦੀ ਰਸਦ ਨਾ ਆਹਮਾ ਚੁੱਕ ਸਕਦਾ ਹੈ ਤੇ ਨਾ ਉਸ ਦਾ ਪੋਤਰਾ । ਇੰਨੇ ਨੂੰ ਸੇਵਾਦਾਰ ਉਸ ਦਾ ਭਾਰ ਚੁੱਕ ਕੇ ਆਪ ਛੱਡਣ ਲਈ ਤੁਰ ਪੈਂਦਾ ਹੈ । ਮੁੰਡਾ ਆਹਮੇ ਨੂੰ ਕਹਿੰਦਾ ਹੈ ਕਿ ਇਹ ਉਹੋ ਕਾਣਾ ਬਾਬਾ ਹੈ, ਜਿਸਨੇ ਉਸਨੂੰ ਪੈਸੇ ਦਿੱਤੇ ਸਨ । ਆਹਮੇ ਨੂੰ ਸ਼ੱਕ ਹੋ ਜਾਂਦਾ ਹੈ ਕਿ ਉਹ ਕਿਤੇ ਮਹਾਰਾਜਾ ਹੀ ਨਾ ਹੋਵੇ । ਇਕ ਸਿੰਘ ‘ਜੈ ਸ੍ਰੀ ਮਹਾਰਾਜ’ ਕਹਿੰਦਾ ਹੈ । ਆਹਮਾ ਉਸਨੂੰ ਕਹਿੰਦਾ ਹੈ ਕਿ ਉਸਨੂੰ ਨਹੀਂ ਸੀ ਪਤਾ ਕਿ ਉਹ ਮਹਾਰਾਜਾ ਹੈ । ਸੇਵਾਦਾਰ ਕਹਿੰਦਾ ਹੈ ਕਿ ਉਸਨੂੰ ਉਸ ਬਾਰੇ ਭੁਲੇਖਾ ਲੱਗਾ ਹੈ । ਆਹਮਾ ਮਾਫ਼ੀ ਮੰਗਦਾ ਹੈ, ਪਰ ਸੇਵਾਦਾਰ ਕਹਿੰਦਾ ਹੈ ਕਿ ਉਹ ਉਸ ਦਾ ਪੁਰਾਣਾ ਬੇਲੀ ਹੈ । ਉਸਨੇ ਉਸਨੂੰ ਜਿਹੜੀ ਪੱਗ ਦਿੱਤੀ ਸੀ, ਅਜੇ ਵੀ ਉਸ ਦੇ ਕੋਲ ਹੈ । ਆਹਮਾ ਪੈਰਾਂ ਉੱਤੇ ਡਿਗ ਕੇ ਕਹਿੰਦਾ ਹੈ, “ਗ਼ਰੀਬ ਨਿਵਾਜ਼ ਬਖ਼ਸ਼ੋ ।” ਸੇਵਾਦਾਰ ਕਹਿੰਦਾ ਹੈ ਕਿ ਉਸਨੂੰ ਆਪ ਆਉਣ ਦੀ ਜ਼ਰੂਰਤ ਨਹੀਂ, ਸਭ ਕੁੱਝ ਉਸ ਦੇ ਘਰ ਪਹੁੰਚ ਜਾਇਆ ਕਰੇਗਾ । ਆਹਮਾ ਉਸਦੀ ਜੈ-ਜੈਕਾਰ ਕਰਦਾ ਹੈ । ਕੋਲ ਖੜਾ ਇਕ ਸਿੰਘ ਰਸਦ ਚੁੱਕ ਕੇ ਬਾਬੇ ਦੇ ਨਾਲ ਚਲਾ ਜਾਂਦਾ ਹੈ ।