PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ

Punjab State Board PSEB 4th Class Punjabi Book Solutions Chapter 7 ਨਾਨੀ ਦੀ ਸਿੱਖਿਆTextbook Exercise Questions and Answers.

PSEB Solutions for Class 4 Punjabi Chapter 7 ਨਾਨੀ ਦੀ ਸਿੱਖਿਆ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਬੁੱਧ ਰਾਮ ਦਾ ਇਹ ਨਾਂ ਕਿਸ ਨੇ ਤੇ ਕਿਉਂ ਰੱਖਿਆ ?
ਉੱਤਰ:
ਬੁੱਧ ਰਾਮ ਦਾ ਇਹ ਨਾਂ ਉਸਦੀ ਨਾਨੀ ਨੇ ਇਸ ਕਰਕੇ ਰੱਖਿਆ ਸੀ, ਕਿਉਂਕਿ ਉਹ ਬੁੱਧਵਾਰ ਵਾਲੇ ਦਿਨ ਜੰਮਿਆ ਸੀ ।

ਪ੍ਰਸ਼ਨ 2.
ਨਾਨਕੇ ਜਾਣ ਸਮੇਂ ਰਸਤੇ ਵਿਚ ਬੁੱਧੂ ਨੂੰ ਕੌਣ-ਕੌਣ ਮਿਲਿਆ ?
ਉੱਤਰ:
ਨਾਨਕੇ ਜਾਣ ਸਮੇਂ ਰਸਤੇ ਵਿਚ ਬੁੱਧੂ ਨੂੰ ਸ਼ਿਕਾਰੀ, ਚੋਰ, ਅਰਥੀ ਚੁੱਕੀ ਜਾਂਦੇ ਪਿੰਡ ਦੇ ਲੋਕ, ਕੁੜੀ ਦਾ ਵਿਆਹ ਕਰ ਰਹੇ ਲੋਕ, ਕਣਕ ਨੂੰ ਲੱਗੀ ਅੱਗ ਬੁਝਾ ਰਹੇ ਲੋਕ ਤੇ ਕਿਰਸਾਨ ਮਿਲੇ ।

ਪ੍ਰਸ਼ਨ 3.
ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ ?
ਉੱਤਰ:
ਨਾਨਕੇ ਪਹੁੰਚ ਕੇ ਬੁੱਧੂ ਨੇ ਆਪਣੀ ਨਾਨੀ ਨੂੰ ਰਸਤੇ ਵਿਚ ਵਾਪਰੀ ਸਾਰੀ ਹੱਡ-ਬੀਤੀ ਸੁਣਾਈ ।

PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ

ਪ੍ਰਸ਼ਨ 4.
ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ ?
ਉੱਤਰ:
ਨਾਨੀ ਨੇ ਬੁੱਧੂ ਨੂੰ ਸਮਝਾਇਆ ਕਿ ਉਹ ਅਨਪੜ੍ਹ ਰਹਿਣ ਕਰਕੇ ਬੁੱਧੂ ਰਹਿ ਗਿਆ ਹੈ । ਉਹ ਪੜ੍ਹ ਕੇ ਹੁਸ਼ਿਆਰ ਬਣ ਸਕਦਾ ਸੀ । ਇਸ ਦੇ ਨਾਲ ਹੀ ਉਸਨੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ ਚਾਹੀਦਾ । ਪੜ੍ਹੇ-ਲਿਖੇ ਮੁੰਡੇ-ਕੁੜੀਆਂ ਬਹੁਤਾ ਨਹੀਂ ਬੋਲਦੇ । ਜੇ ਬੋਲਣ ਦੀ ਲੋੜ ਪਵੇ, ਤਾਂ ਉਹ ਸੋਚ-ਸਮਝ ਕੇ ਬੋਲਦੇ

ਪ੍ਰਸ਼ਨ 5.
ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕੀ ਕਿਹਾ ?
ਉੱਤਰ:
ਆਪਣੇ ਘਰ ਪਰਤ ਕੇ ਬੁੱਧੂ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਕਲ੍ਹ ਤੋਂ ਪੜ੍ਹਨ ਸਕੂਲ ਜਾਇਆ ਕਰੇਗਾ ।

ਪ੍ਰਸ਼ਨ 6.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਚੋਰ, ਫ਼ਸਲ, ਲੜਕੀ, ਨੌਜਵਾਨ, ਜਾਲ )

(ਉ) ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ………… ਵਿਛਾਇਆ ਹੋਇਆ ਸੀ ।
(ਅ) ਕੁੱਝ ………… ਚੋਰੀ ਕਰਨ ਦੀ ਸੋਚ ਰਹੇ ਸਨ ।
(ਇ) ਪਿੰਡ ਦੇ ਲੋਕ ਇਕ ………… ਦੀ ਅਰਥੀ ਚੁੱਕੀ ਮੜੀਆਂ ਵਲ ਜਾ ਰਹੇ ਸਨ ।
(ਸ) ਅਗਲੇ ਪਿੰਡ ਵਿਚ ਇਕ ………… ਦਾ ਵਿਆਹ ਸੀ ।
(ਹ) ਕਿਰਸਾਣ ਦੀ ਪੱਕੀ ………… ਨੂੰ ਅੱਗ ਲੱਗੀ ਹੋਈ ਸੀ ।
ਉੱਤਰ:
(ੳ) ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ ।
(ਅ) ਕੁੱਝ ਚੋਰ ਚੋਰੀ ਕਰਨ ਦੀ ਸੋਚ ਰਹੇ ਸਨ ।
(ਇ) ਪਿੰਡ ਦੇ ਲੋਕ ਇਕ ਨੌਜਵਾਨ ਦੀ ਅਰਥੀ ਚੁੱਕੀ ਮੜ੍ਹੀਆਂ ਵਲ ਜਾ ਰਹੇ ਸਨ ।
(ਸ) ਅਗਲੇ ਪਿੰਡ ਵਿਚ ਇਕ ਲੜਕੀ ਦਾ ਵਿਆਹ ਸੀ ।
(ਹ) ਕਿਰਸਾਣ ਦੀ ਪੱਕੀ ਫ਼ਸਲ ਨੂੰ ਅੱਗ ਲੱਗੀ ਹੋਈ ਸੀ ।

ਪ੍ਰਸ਼ਨ 7.
ਬੁੱਧੂ ਆਪਣੇ ਨਾਨਕੇ ਪਹੁੰਚਿਆ । ਰਾਤ ਨੂੰ ਉਸ ਨੇ ਆਪਣੀ ਨਾਨੀ ਨੂੰ ਆਪ ਬੀਤੀ ਸੁਣਾਈ । ਤਦ ਨਾਨੀ ਨੇ ਸਮਝਾਇਆ, “ਜੇਕਰ ਤੂੰ ਅਨਪੜ੍ਹ ਰਿਹਾ, ਤਾਂ ਹੀ ਬੁੱਧੂ ਬਣ ਗਿਆ । ਪੜ੍ਹਾਈ ਕਰ ਕੇ ਤੂੰ ਹੁਸ਼ਿਆਰ ਹੋ ਜਾਣਾ ਸੀ । ਫਿਰ ਤੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ । ਪੜ੍ਹੇ-ਲਿਖੇ ਮੁੰਡੇ-ਕੁੜੀਆਂ ਫ਼ਜ਼ੂਲ ਨਹੀਂ ਬੋਲਦੇ । ਜੇ ਬੋਲਣ ਦੀ ਲੋੜ ਹੋਵੇ, ਤਾਂ ਸੋਚਸਮਝ ਕੇ ਬੋਲਦੇ ਹਨ ’
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ-

  1. ਬੁੱਧੂ ਕਿੱਥੇ ਪਹੁੰਚਿਆ ?
  2. ਬੁੱਧੂ ਨੇ ਕਿਸ ਨੂੰ ਆਪ ਬੀਤੀ ਸੁਣਾਈ ?
  3. ਬੁੱਧੂ ਕਿਉਂ ਹੁਸ਼ਿਆਰ ਨਹੀਂ ਸੀ ਬਣਿਆ ?
  4. ਕੌਣ ਫ਼ਜ਼ਲ ਨਹੀਂ ਬੋਲਦੇ ?
  5. ਪੜੇ-ਲਿਖੇ ਮੁੰਡੇ-ਕੁੜੀਆਂ ਲੋੜ ਪੈਣ ਤੇ ਕਿਸ ਤਰ੍ਹਾਂ ਬੋਲਦੇ ਹਨ ?

ਉੱਤਰ:

  1. ਨਾਨਕਿਆਂ ਦੇ ਘਰ ।
  2. ਆਪਣੀ ਨਾਨੀ ਨੂੰ ।
  3. ਅਨਪੜ ਰਹਿਣ ਕਰਕੇ
  4. ਪੜ੍ਹੇ-ਲਿਖੇ ਮੁੰਡੇ-ਕੁੜੀਆਂ ।
  5. ਸੋਚ-ਸਮਝ ਕੇ ।

PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਨਿਕੰਮਾ, ਸ਼ਿਕਾਰੀ, ਆਪ-ਬੀਤੀ, ਹੁਸ਼ਿਆਰ, ਫ਼ਜੂਲ, ਬਜ਼ੁਰਗ, ਬੀੜ ।
ਉੱਤਰ:

  1. ਨਿਕੰਮਾ ਕੋਈ ਕੰਮ ਨਾ ਕਰ ਸਕਣ ਵਾਲਾ)–ਇਹ ਆਦਮੀ ਬਿਲਕੁਲ ਨਿਕੰਮਾ ਹੈ । ਇਸਨੂੰ ਕੋਈ ਕੰਮ ਨਹੀਂ ਆਉਂਦਾ ।
  2. ਸ਼ਿਕਾਰੀ (ਸ਼ਿਕਾਰ ਕਰਨ ਵਾਲਾ)-ਜੰਗਲ ਵਿਚ ਸ਼ਿਕਾਰੀ ਸ਼ਿਕਾਰ ਖੇਡ ਰਿਹਾ ਹੈ ।
  3. ਆਪ-ਬੀਤੀ ਆਪਣੇ ਨਾਲ ਬੀਤੀ ਗੱਲ-ਬੁੱਧੂ ਨੇ ਸਾਰੀ ਆਪ-ਬੀਤੀ ਆਪਣੀ ਨਾਨੀ ਨੂੰ ਸੁਣਾਈ ।
  4. ਹੁਸ਼ਿਆਰ ਤੇਜ਼ ਦਿਮਾਗ਼ ਵਾਲਾ, ਚੁਕੰਨਾ)-ਤੂੰ ਜ਼ਰਾ ਹੁਸ਼ਿਆਰ ਹੋ ਕੇ ਘਰ ਦੀ ਰਾਖੀ ਕਰੋ ।
  5. ਫ਼ਜੂਲ (ਵਿਅਰਥ)-ਫ਼ਜੂਲ ਗੱਲਾਂ ਕਰ ਕੇ ਸਮਾਂ ਬਰਬਾਦ ਨਾ ਕਰੋ ।…
  6. ਬਜ਼ੁਰਗ ਵਡੇਰੀ ਉਮਰ ਦਾ ਆਦਮੀ-ਹਮੇਸ਼ਾ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰੋ ।
  7. ਬੀੜ (ਜੰਗਲ)-ਪੰਜਾਬ ਵਿਚ ਛਤ ਬੀੜ ਵਿਖੇ ਬਹੁਤ ਵੱਡਾ ਚਿੜੀਆ-ਘਰ ਹੈ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ ਤੇ ਉਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ
ਨਾਨਕੇ, ਦੋਹਤਾ, ਬੀੜ, ਮੜੀਆਂ ।
ਉੱਤਰ:

  1. ਨਾਨਕੇ ਮਾਂ ਦੇ ਪੇਕੇ-ਘਰ ਨੂੰ ਨਾਨਕੇ ਕਹਿੰਦੇ ਹਨ)-ਮੈਂ ਅੱਜ ਆਪਣੇ ਨਾਨਕੇ-ਘਰ ਜਾਣਾ ਹੈ ।
  2. ਦੋਹਤਾ (ਧੀ ਦੇ ਪੁੱਤਰ ਨੂੰ ਦੋਹਤਾ ਕਹਿੰਦੇ ਹਨ-ਨਾਨਕਿਆਂ ਦੇ ਘਰ ਦੋਹਤੇ ਨੂੰ ਆਮ ਕਰਕੇ ਖੂਬ ਪਿਆਰ ਮਿਲਦਾ ਹੈ ।
  3. ਬੀੜ (ਜੰਗਲ)-ਅਸੀਂ ਛੱਤ ਬੀੜ ਵਿਚ ਬਣੇ ਚਿੜੀਆ-ਘਰ ਨੂੰ ਵੇਖਣ ਗਏ ।
  4. ਮੜੀਆਂ ਮੁਰਦੇ ਦਾ ਦਾਹ-ਸਸਕਾਰ ਕਰਨ ਲਈ ਬਣਾਈ ਥਾਂ)-ਮੁਰਦੇ ਦਾ ਮੜ੍ਹੀਆਂ ਵਿਚ ਲਿਜਾ ਕੇ ਅੰਤਮ-ਸਸਕਾਰ ਕਰ ਦਿੱਤਾ ਗਿਆ ।

PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ

ਪ੍ਰਸ਼ਨ 10.
ਬੁੱਧੂ ਦੇ ਸਫ਼ਰ ਦੌਰਾਨ ਉਸਨੂੰ ਕੌਣ-ਕੌਣ ਮਿਲਿਆ ? ਹੇਠਾਂ ਦਿੱਤੇ ਗੋਲ-ਚੱਕਰਾਂ ਵਿਚ ਲਿਖੋ ।
PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ 1
ਉੱਤਰ:
PSEB 4th Class Punjabi Solutions Chapter 7 ਨਾਨੀ ਦੀ ਸਿੱਖਿਆ 2

ਪ੍ਰਸ਼ਨ 11.
ਛੁੱਟੀਆਂ ਵਿਚ ਤੁਸੀਂ ਆਪਣੇ ਨਾਨਕੇ ਜਾਂ ਕਿਸੇ ਰਿਸ਼ਤੇਦਾਰੀ ਵਿਚ ਗਏ ਹੋ, ਤਾਂ ਰਸਤੇ ਵਿਚ ਜਾਂ ਉੱਥੇ ਰਹਿੰਦਿਆਂ ਜੋ ਕੁੱਝ ਤੁਸੀਂ ਦੇਖਿਆ ਜਾਂ ਕੀਤਾ, ਉਸ ਸੰਬੰਧੀ ਪੰਜ-ਛੇ ਸਤਰਾਂ ਲਿਖੋ ।
ਉੱਤਰ:
ਬੀਤੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਆਪਣੇ ਪਿਤਾ ਜੀ ਦੇ ਸਕੂਟਰ ਦੇ ਪਿੱਛੇ ਬੈਠ ਕੇ ਆਪਣੇ ਨਾਨਕਿਆਂ ਦੇ ਪਿੰਡ ਗਿਆ । ਮੇਰੇ ਨਾਨਕਿਆਂ ਦੀ ਬਹੁਤ ਸਾਰੀ ਜ਼ਮੀਨ ਸੀ । ਉਨ੍ਹਾਂ ਦਿਨਾਂ ਵਿਚ ਕਣਕ ਦੀ ਵਾਢੀ ਖ਼ਤਮ ਹੋ ਚੁੱਕੀ ਸੀ । ਖੇਤਾਂ ਵਿਚ ਕਿਧਰੇ-ਕਿਧਰੇ ਪਸ਼ੂਆਂ ਦੇ ਹਰੇ ਚਾਰੇ ਦੇ ਖੇਤ ਖੜ੍ਹੇ ਸਨ ਤੇ ਕਿਧਰੇ-ਕਿਧਰੇ ਹਰੇ-ਭਰੇ ਕਮਾਦ ਦੇ ਖੇਤ ਸਨ । ਗਰਮੀ · ਜ਼ਿਆਦਾ ਹੋਣ ਕਰਕੇ ਖੇਤਾਂ ਨੂੰ ਪਾਣੀ ਦੇਣ ਲਈ ਟਿਊਬਵੈੱਲ ਚਲਦਾ ਰਹਿੰਦਾ ਸੀ । ਖੇਤਾਂ ਨੂੰ ਪਾਣੀ ਦੇਣ ਦਾ ਕੰਮ ਯੂ.ਪੀ. ਦਾ ਭਈਆ ਕਰਦਾ ਸੀ । ਮੇਰੇ ਮਾਮੇ ਦਾ ਵੱਡਾ ਮੁੰਡਾ ਟਰੈਕਟਰ ਨਾਲ ਖੇਤਾਂ ਨੂੰ ਵਾਹੁੰਦਾ ਤੇ ਅਗਲੀ ਫ਼ਸਲ ਲਈ ਤਿਆਰ ਕਰ ਰਿਹਾ ਸੀ । ਉਹ ਦੱਸਦਾ ਸੀ ਕਿ ਕੁੱਝ ਖੇਤਾਂ ਵਿਚ ਝੋਨਾ, ਕੁੱਝ ਵਿਚ ਮੱਕੀ, ਕੁੱਝ ਵਿਚ ਦਾਲਾਂ, ਕੁੱਝ ਵਿੱਚ ਚੜ੍ਹੀ ਤੇ ਬਾਜਰਾ ਬੀਜਿਆ ਜਾਵੇਗਾ । ਨਾਨਕਿਆਂ ਦੇ ਘਰ ਦੋ ਮੱਝਾਂ ਸਨ, ਜੋ ਦੁੱਧ ਦਿੰਦੀਆਂ ਸਨ । ਮੈਨੂੰ ਹਰ ਰੋਜ਼ ਤਾਜ਼ਾ ਦੁੱਧ ਪੀਣ ਲਈ ਮਿਲਦਾ । ਨਾਨਕਿਆਂ ਦੇ ਇਕ ਖੇਤ ਵਿਚ ਖ਼ਰਬੂਜ਼ੇ ਪੱਕੇ ਹੋਏ ਸਨ । ਮੈਂ ਤੇ ਮੇਰੇ ਮਾਮੇ ਦਾ ਛੋਟਾ ਮੁੰਡਾ ਤੇ ਕੁੜੀ ਹਰ ਰੋਜ਼ ਰੱਜ-ਰੱਜ ਕੇ ਖ਼ਰਬੂਜੇ ਖਾਂਦੇ ਸਾਂ । ਇਸ ਪ੍ਰਕਾਰ ਦਸ ਦਿਨ ਉੱਥੇ ਗੁਜ਼ਾਰ ਕੇ ਮੈਂ ਘਰ ਪਰਤ ਆਇਆ ।

Leave a Comment