PSEB 4th Class Punjabi Solutions Chapter 18 ਬਾਲ-ਬੋਲੀਆਂ

Punjab State Board PSEB 4th Class Punjabi Book Solutions Chapter 18 ਬਾਲ-ਬੋਲੀਆਂ Textbook Exercise Questions and Answers.

PSEB Solutions for Class 4 Punjabi Chapter 18 ਬਾਲ-ਬੋਲੀਆਂ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਤੜਕੇ ਉੱਠਣ ………. ਘੰਟੀ ਸਕੂਲ ।
ਸਰਲ-ਅਰਥ-ਇਕ ਬੱਚਾ ਕਹਿੰਦਾ ਹੈ ਕਿ ਮੇਰਾ ਸਵੇਰੇ-ਸਵੇਰੇ ਮੂੰਹ-ਹਨ੍ਹੇਰੇ ਉੱਠਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਨੀਂਦ ਨੇ ਬੁਰੀ ਤਰ੍ਹਾਂ ਘੇਰਾ ਪਾਇਆ ਹੁੰਦਾ ਹੈ । ਫਿਰ ਸੂਰਜ ਚੜ੍ਹ ਪੈਂਦਾ ਹੈ ।ਉਸਦੀਆਂ ਕਿਰਨਾਂ ਚਮਕਣ ਲੱਗ ਪੈਂਦੀਆਂ ਹਨ ਤੇ ਲੋਕਾਂ ਦੇ ਜਾਗਣ ਨਾਲ ਚਾਰੇ ਪਾਸੇ ਰੌਣਕ ਲਗ ਜਾਂਦੀ ਹੈ । ਮੰਮੀ ਮੈਨੂੰ ਅਵਾਜ਼ਾਂ ਮਾਰ-ਮਾਰ ਕੇ ਕਹਿੰਦੀ ਹੈ ਕਿ ਹੇ ਮੇਰੇ ਪਿਆਰੇ, ਉੱਠ ਪੈ । ਸਕੂਲ ਦੀ ਘੰਟੀ ਵੱਜ ਗਈ ਹੈ ਤੇ ਤੇਰੇ ਸਾਥੀ ਸਕੂਲ ਜਾਣ ਲਈ ਤੇਰੀ ਉਡੀਕ ਕਰ ਰਹੇ ਹਨ ।

(ਅ) ਸੁਣ ਵੇ ਰਾਣਿਆ ….. ਪੰਗਤਾਂ ਲਾਈਏ ।
ਸਰਲ-ਅਰਥ-ਸਕੂਲ ਜਾ ਕੇ ਮੈਂ ਆਪਣੇ ਸਾਥੀਆਂ ਨੂੰ ਕਹਿੰਦਾ ਹਾਂ, ‘ਰਾਣਿਆ, ਇੰਦਿਆ ਸੁਣੋ ! ਆਪਾਂ ਜੱਸੇ ਨੂੰ ਵੀ ਬੁਲਾ ਲਈਏ । ਸਕੂਲ ਵਿਚ ਅੱਧੀ ਛੁੱਟੀ ਦਾ ਸਮਾਂ ਹੋ ਗਿਆ ਹੈ ਤੇ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਖਾਣਾ ਖਾਈਏ । ਸਾਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਖਾਣਾ ਖਾਂਦੇ ਸਮੇਂ ਇਕ-ਦੂਜੇ ਨਾਲ ਗੱਲ ਨਾ ਕਰੀਏ ਤੇ ਨਾ ਹੀ ਕੋਈ ਜਠ ਛੱਡੀਏ । ਖਾਣਾ ਖਾਣ ਤੋਂ ਪਹਿਲਾਂ ਸਾਨੂੰ ਹੱਥ ਧੋ ਲੈਣੇ ਚਾਹੀਦੇ ਹਨ ਤੇ ਫਿਰ ਪੰਗਤਾਂ ਵਿਚ ਬੈਠ ਕੇ ਖਾਣਾ-ਖਾਣਾ ਚਾਹੀਦਾ ਹੈ ।

(ਇ) ਸੁਣ ਵੇ ਦੀਪਿਆ ….. ਅੱਖਾਂ ਦੀ ਘਟਗੀ ।
ਸਰਲ-ਅਰਥ-ਮੈਂ ਆਪਣੇ ਸਾਥੀ ਦੀਪੇ ਨੂੰ ਕਹਿੰਦਾ ਹਾਂ ਕਿ ਤੂੰ ਚੌਥੀ ਵਿਚ ਪੜ੍ਹਨ ਲੱਗ ਪਿਆ ਹੈ, ਪਰ ਤੇਰੀ ਇਕ ਗੱਲ ਬਹੁਤ ਮਾੜੀ ਹੈ । ਤੂੰ ਸਕੂਲੋਂ ਘਰ ਜਾ ਕੇ ਬਿਲਕੁਲ ਵੀ ਪੜ੍ਹਦਾ ਨਹੀਂ ਤੇ ਸਾਰਾ ਦਿਨ ਤੇਰੇ ਘਰ ਟੀ. ਵੀ. ਚਲਦਾ ਰਹਿੰਦਾ ਹੈ । ਫਿਰ ਨਾਲ ਹੀ ਤੇਰੀ ਮੋਬਾਈਲ ਉੱਤੇ ਗੇਮਾਂ ਖੇਡਣ ਦੀ ਭੈੜੀ ਆਦਤ ਨਹੀਂ ਹਟਦੀ । ਕੁੱਝ ਸਮਾਂ ਠਹਿਰ ਕੇ ਤੈਨੂੰ ਪਛਤਾਉਣਾ ਪਵੇਗਾ, ਜਦੋਂ ਤੇਰੀਆਂ ਅੱਖਾਂ ਦੀ ਨਜ਼ਰ ਘਟ ਗਈ ।

(ਸ) ਪਾਲੀ ਕਹਿੰਦੀ …….. ਨਾ ਜਾਈਏ । ਸਰਲ-ਅਰਥ-ਪਾਲੀ ਆਪਣੀ ਸਾਥਣ ਲੱਭੀ ਨੂੰ ਕਹਿੰਦੀ ਹੈ ਕਿ ਉਹ ਉਸਦੀ ਗੱਲ ਧਿਆਨ ਨਾਲ ਸੁਣੇ । ਉਹ ਉਸਨੂੰ ਸੱਚੀ ਗੱਲ ਕਹਿੰਦੀ ਹੈ । ਸਾਨੂੰ ਸਭ ਨੂੰ ਚਾਹ ਥੋੜ੍ਹੀ ਤੇ ਦੁੱਧ ਬਹੁਤਾ ਪੀਣਾ ਚਾਹੀਦਾ ਹੈ । ਨਾਲ ਹੀ ਘਰ ਦੀ ਰੋਟੀ ਖਾਣੀ ਚਾਹੀਦੀ ਹੈ । ਸਾਨੂੰ ਬਰਗਰਾਂ ਤੇ ਪੀਜ਼ਿਆਂ ਦੇ ਨੇੜੇ ਬਿਲਕੁਲ ਨਹੀਂ ਜਾਣਾ ਚਾਹੀਦਾ ਤੇ ਘਰ ਵਿਚ ਦਾਦੀ ਮਾਂ ਦੀ ਬਣਾਈ ਖੀਰ ਬਾਟੇ ਭਰਭਰ ਕੇ ਖਾਣੀ ਚਾਹੀਦੀ ਹੈ ।

(ਹ) ਪੰਜ ਦਿਨ ਕਰੀਆਂ ….. ਨਹੀਂ ਆਇਆ ।
ਸਰਲ-ਅਰਥ-ਸਾਰੇ ਬੱਚਿਆਂ ਨੇ ਪੰਜ ਦਿਨ ਸਕੂਲ ਵਿਚ ਖੂਬ ਪੜ੍ਹਾਈਆਂ ਕੀਤੀਆਂ ਤੇ ਫਿਰ ਸਨਿਚਰਵਾਰ ਦਾ ਦਿਨ ਆ ਗਿਆ । ਇਸ ਦਿਨ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਇਸ ਥਾਂ ਮਜ਼ਮਾ ਲਾ ਲਿਆ ਤੇ ਉਹ ਗੀਤ ਗਾ ਕੇ, ਚੁਟਕਲੇ ਸੁਣਾ ਕੇ, ਗਿੱਧਾ ਤੇ ਭੰਗੜਾ ਪਾ ਕੇ ਖੂਬ ਦਿਲ-ਪਰਚਾਵਾ ਕਰਨ ਲੱਗੇ । ਉਸ ਬੱਚੇ ਨੂੰ ਪਛਤਾਉਂਣਾ ਪੈਂਦਾ ਹੈ, ਜਿਹੜਾ ਸਨਿਚਰਵਾਰ ਨੂੰ ਸਕੂਲ ਨਹੀਂ ਆਇਆ ।

PSEB 4th Class Punjabi Solutions Chapter 18 ਬਾਲ-ਬੋਲੀਆਂ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਤੜਕੇ ਉੱਠਣ ਨੂੰ ਚਿੱਤ ਨਹੀਂ ਕਰਦਾ,
ਨੀਂਦ ਨੇ ਪਾਏ ਘੇਰੇ ।
ਚੜਿਆ ਸੂਰਜ, ਚਮਕੀਆਂ ਕਿਰਨਾਂ,
ਰੌਣਕੇ ਚਾਰ ਚੁਫ਼ੇਰੇ ।

ਪ੍ਰਸ਼ਨ

  1. ਤੜਕੇ ਉੱਠਣ ਨੂੰ ਕਿਉਂ ਚਿੱਤ ਨਹੀਂ ਕਰਦਾ ?
  2. ਸੂਰਜ ਚੜ੍ਹਨ ਨਾਲ ਕੀ ਹੋਇਆ ਹੈ ?

ਉੱਤਰ:

  1. ਕਿਉਂਕਿ ਅੱਖਾਂ ਵਿਚ ਨੀਂਦ ਚੜ੍ਹੀ ਹੁੰਦੀ ਹੈ ।
  2. ਸੂਰਜ ਚੜ੍ਹਨ ਨਾਲ ਚਾਨਣ ਹੋ ਗਿਆ ਹੈ ਤੇ । ਲੋਕਾਂ ਦੇ ਜਾਗਣ ਨਾਲ ਚਾਰ-ਚੁਫ਼ੇਰੇ ਰੌਣਕ ਹੋ ਗਈ ਹੈ ।

2. ਮੰਮੀ ਮੈਨੂੰ ਮਾਰੇ ‘ਵਾਜਾਂ,
ਉੱਠ ਲਾਡਲੇ ਮੇਰੇ ।
ਘੰਟੀ ਸਕੂਲ ਦੀ ਵੱਜੀ,
ਸਾਥੀ ਉਡੀਕਣ ਤੇਰੇ ।

ਪ੍ਰਸ਼ਨ

  1. ਮੰਮੀ ਮੈਨੂੰ ਕੀ ਕਹਿ ਰਹੀ ਹੈ ?
  2. ਸਾਥੀ ਕਿਉਂ ਉਡੀਕ ਰਹੇ ਹਨ ?
  3. ਕਿੱਥੋਂ ਦੀ ਘੰਟੀ ਵੱਜੀ ਹੈ ?

ਉੱਤਰ:

  1. ਮੰਮੀ ਮੈਨੂੰ ਕਹਿ ਰਹੀ ਹੈ ਕਿ ਹੈ ਮੇਰੇ ਪਿਆਰੇ ਪੁੱਤਰ ਉੱਠ । ਸਕੂਲ ਜਾਣ ਦਾ ਸਮਾਂ ਹੋ ਗਿਆ ਹੈ ਤੇ ਤੇਰੇ ਸਕੂਲ ਜਾ ਰਹੇ ਸਾਥੀ ਤੇਰੀ ਉਡੀਕ ਕਰ ਰਹੇ ਹਨ ।
  2. ਸਾਥੀ ਸਕੂਲ ਜਾਣ ਲਈ ਉਡੀਕ ਕਰ ਰਹੇ ਹਨ ।
  3. ਸਕੂਲ ਦੀ ।

3. ਸੁਣ ਵੇ ਰਾਣਿਆਂ, ਸੁਣ ਵੇ ਇੰਦਿਆ,
ਜੱਸੇ ਨੂੰ ਬੁਲਾਈਏ ।
ਅੱਧੀ ਛੁੱਟੀ ਦਾ ਟਾਈਮ ਹੋ ਗਿਆ,
ਕੱਠਿਆਂ ਖਾਣਾ ਖਾਈਏ ।

ਪ੍ਰਸ਼ਨ

  1. ਇਨ੍ਹਾਂ ਸਤਰਾਂ ਵਿਚ ਕਿਸ-ਕਿਸ ਮੁੰਡੇ ਦਾ ਨਾਂ ਆਇਆ ਹੈ ?
  2. ਅੱਧੀ ਛੁੱਟੀ ਵੇਲੇ ਬੱਚੇ ਕਿਹੜਾ ਕੰਮ ਇਕੱਠੇ ਕਰਨਾ ਚਾਹੁੰਦੇ ਹਨ ?

ਉੱਤਰ:

  1. ਰਾਣੇ, ਇੰਦੇ ਤੇ ਜੱਸੇ ਦਾ ।
  2. ਖਾਣਾ ਖਾਣ ਦਾ ।

4. ਖਾਣਾ ਖਾਂਦੇ ਗੱਲ ਨਾ ਕਰੀਏ,
ਜੂਠਾ ਨਾ ਬਚਾਈਏ ।
ਪਹਿਲਾਂ ਹੱਥ ਧੋਈਏ,
ਫੇਰ ਪੰਗਤਾਂ ਲਾਈਏ ।

ਪ੍ਰਸ਼ਨ

  1. ਖਾਣਾ ਖਾਂਦੇ ਸਮੇਂ ਕੀ ਨਹੀਂ ਕਰਨਾ ਚਾਹੀਦਾ ?
  2. ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ

ਉੱਤਰ:

  1. ਖਾਣਾ ਖਾਂਦੇ ਸਮੇਂ ਨਾ ਗੱਲਾਂ ਕਰਨੀਆਂ ਚਾਹੀਦੀਆਂ ਹਨ ਤੇ ਨਾ ਹੀ ਜੂਠ ਛੱਡਣੀ ਚਾਹੀਦੀ ਹੈ ।
  2. ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ ।

5. ਸੁਣ ਵੇ ਦੀਪਿਆ ਚੌਥੀ ਪੜ੍ਹਦਿਆ,
ਇਹ ਗੱਲ ਤੇਰੀ ਮਾੜੀ ।
ਘਰੇ ਜਾ ਕੇ ਤੂੰ ਰਤਾ ਨੀ ਪੜਦਾ,
ਚੱਲੇ ਟੀ. ਵੀ. ਸਾਰੀ ਦਿਹਾੜੀ ।

ਪ੍ਰਸ਼ਨ

  1. ਦੀਪਾ ਕਿਹੜੀ ਜਮਾਤ ਵਿਚ ਪੜ੍ਹਦਾ ਹੈ ?
  2. ਦੀਪੇ ਦੇ ਸੁਭਾ ਵਿਚ ਮਾੜੀ ਗੱਲ ਕਿਹੜੀ ਹੈ ?

ਉੱਤਰ:

  1. ਦੀਪਾ ਚੌਥੀ ਵਿੱਚ ਪੜ੍ਹਦਾ ਹੈ ।
  2. ਦੀਪੇ ਦੇ ਸੁਭਾ ਦੀ ਮਾੜੀ ਗੱਲ ਇਹ ਹੈ ਕਿ ਉਹ ਘਰ ਜਾ ਕੇ ਸਕੂਲ ਦਾ ਕੰਮ ਨਹੀਂ ਕਰਦਾ ਤੇ ਸਾਰਾ ਦਿਨ ਟੀ.ਵੀ. ਦੇਖਦਾ ਰਹਿੰਦਾ ਹੈ ।

PSEB 4th Class Punjabi Solutions Chapter 18 ਬਾਲ-ਬੋਲੀਆਂ

6. ਮੋਬਾਈਲ ਨਾਲ ਗੇਮਾਂ ਖੇਡਣ ਦੀ
ਆਦਤ ਤੇਰੀ ਨੀ ਹਟਦੀ ।
ਫਿਰ ਪਛਤਾਵੇਂਗਾ,
ਜਦੋਂ ਨਿਗਾ ਅੱਖਾਂ ਦੀ ਘਟਗੀ ।

ਪ੍ਰਸ਼ਨ

  1. ਕਿਹੜੀ ਆਦਤ ਹਟਦੀ ਨਹੀਂ ?
  2. ਕਦੋਂ ਪਛਤਾਉਣਾ ਪਵੇਗਾ ?
  3. ਅੱਖਾਂ ਦੀ ਨਿਗਾ ਕਿਉਂ ਘਟਣ ਦਾ ਡਰ ਹੈ ?

ਉੱਤਰ:

  1. ਮੋਬਾਈਲ ਉੱਤੇ ਗੇਮਾਂ ਖੇਡਣ ਦੀ ।
  2. ਜਦੋਂ ਅੱਖਾਂ ਦੀ ਨਿਗ੍ਹਾ ਘਟ ਗਈ ।
  3. ਮੋਬਾਈਲ ਦੀ ਬਹੁਤੀ ਵਰਤੋਂ ਕਾਰਨ ।

7. ਪਾਲੀ ਕਹਿੰਦੀ ਸੁਣ ਨੀ ਲੱਭੀਏ,
ਸੱਚੀ ਆਖ ਸੁਣਾਈਏ ।
‘ਚਾਹ ਥੋੜ੍ਹੀ ਦੁੱਧ ਬਹੁਤਾ ਪੀਈਏ,
ਘਰ ਦੀ ਰੋਟੀ ਖਾਈਏ ।

ਪ੍ਰਸ਼ਨ

  1. ਪਾਲੀ ਲੱਭੀ ਨੂੰ ਕਿਹੋ ਜਿਹੀ ਗੱਲ ਸੁਣਾ ਰਹੀ ਹੈ ?
  2. ਕੀ ਘੱਟ ਤੇ ਕੀ ਵੱਧ ਪੀਣਾ ਚਾਹੀਦਾ ਹੈ ?

ਉੱਤਰ:

  1. ਸੱਚੀ ।
  2. ਚਾਹ ਥੋੜ੍ਹੀ ਤੇ ਦੁੱਧ ਬਹੁਤਾ ਪੀਣਾ ਚਾਹੀਦਾ ਹੈ ।

8. ਦਾਦੀ ਮਾਂ ਨੇ ਖੀਰ ਬਣਾਈ,
ਬਾਟੇ ਭਰ-ਭਰ ਖਾਈਏ,
ਬਰਗਰ ਪੀਜ਼ਿਆਂ ਦੇ
ਰਤਾ ਨੇੜੇ ਨਾ ਜਾਈਏ ।

ਪ੍ਰਸ਼ਨ

  1. ਖੀਰ ਕਿਸ ਨੇ ਬਣਾਈ ਹੈ ?
  2. ਕਿਹੜੀ ਚੀਜ਼ ਦੇ ਨੇੜੇ ਨਹੀਂ ਜਾਣਾ ਚਾਹੀਦਾ ?

ਉੱਤਰ:

  1. ਦਾਦੀ ਮਾਂ ਨੇ ।
  2. ਪੀਜ਼ਿਆਂ, ਬਰਗਰਾਂ ਦੇ ।

9. ਪੰਜ ਦਿਨ ਕਰੀਆਂ ਖੂਬ ਪੜ੍ਹਾਈਆਂ,
ਸ਼ਨੀਵਾਰ ਦਿਨ ਆਇਆ ।
ਸਾਰੇ ਬੱਚਿਆਂ ‘ਕੱਠਿਆਂ ਹੋ ਕੇ,
ਇਕ ਥਾਂ ਮਜ਼ਮਾ ਲਾਇਆ ।

ਪ੍ਰਸ਼ਨ

  1. ਸ਼ਨੀਵਾਰ ਹਫ਼ਤੇ ਦਾ ਕਿੰਨਵਾਂ ਦਿਨ ਹੁੰਦਾ ਹੈ ?
  2. ਮਜ਼ਮਾ ਕਿਵੇਂ ਲੱਗਾ ?

ਉੱਤਰ:

  1. ਛੇਵਾਂ ।
  2. ਸਾਰੇ ਬੱਚਿਆਂ ਦੇ ਇਕੱਠੇ ਹੋਣ ਨਾਲ ।

10. ਗੀਤ, ਚੁਟਕਲੇ ਖੂਬ ਸੁਣਾਏ,
ਗਿੱਧਾ ਭੰਗੜਾ ਪਾਇਆ ।
ਉਹ ਪਛਤਾਊਗਾ,
ਜੋ ਅੱਜ ਸਕੂਲ ਨੌਹੀਂ ਆਇਆ ।

ਪ੍ਰਸ਼ਨ

  1. ਕੀ ਸੁਣਾਇਆ ਗਿਆ ?
  2. ਕਿਸਨੂੰ ਪਛਤਾਉਣਾ ਪਵੇਗਾ ?

ਉੱਤਰ:

  1. ਗੀਤ ਤੇ ਚੁਟਕਲੇ
  2. ਜਿਹੜਾ ਅੱਜ ਸਕੂਲ ਨਹੀਂ ਆਇਆ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦ ਕਿਹੜੇ ਸ਼ਬਦਾਂ ਦਾ ਸੰਖੇਪ ਰੂਪ ਹੈ ।
‘ਵਾਜ਼ਾਂ, `ਕੱਠਿਆਂ, ’ਵਾਂ
ਉੱਤਰ:
’ਵਾਜ਼ਾਂ – ਅਵਾਜ਼ਾਂ
‘ਕੱਠਿਆਂ – ਇਕੱਠਿਆਂ
’ ਵਾ – ਹਵਾ ।

PSEB 4th Class Punjabi Solutions Chapter 18 ਬਾਲ-ਬੋਲੀਆਂ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ : ਮਜ਼ਮਾ, ਬਾਟਾ, ਚਿੱਤ, ਲਾਡਲੇ, ਪੰਗਤਾਂ ।
ਉੱਤਰ:
ਮਜ਼ਮਾ – ਇਕੱਠ, ਦਿਲ ਪਰਚਾਵੇ ਲਈ ਹੋਇਆ ਇਕੱਠ ।
ਬਾਟਾ – ਵੱਡੀ ਬਾਟੀ ।
ਚਿੱਤ – ਮਨ ।
ਲਾਡਲੇ – ਪਿਆਰੇ ।
ਪੰਗਤਾਂ – ਕਤਾਰਾਂ ।

ਪ੍ਰਸ਼ਨ 3.
ਹੇਠ ਲਿਖੀਆਂ ਸਤਰਾਂ ਨੂੰ ਪੂਰਾ ਕਰੋ- :

(ਉ) ਮੰਮੀ ਮੈਨੂੰ ਮਾਰੇ ’ਵਾਜ਼ਾਂ,
…………………….
(ਅ) ਪਹਿਲਾਂ ਹੱਥ ਧੋਈਏ,
…………………….
(ਈ) ਚਾਹ ਥੋੜੀ, ਦੁੱਧ ਬਹੁਤਾ ਪੀਈਏ,
…………………………..
(ਸ) ਗੀਤ, ਚੁਟਕਲੇ ਖੂਬ ਸੁਣਾਏ,
…………………………..
ਉੱਤਰ:
(ਉ) ਮੰਮੀ ਮੈਨੂੰ ਮਾਰੇ ’ਵਾਜ਼ਾਂ,
ਉੱਠ ਲਾਡਲੇ ਮੇਰੇ ।
(ਅ) ਪਹਿਲਾਂ ਹੱਥ ਧੋਈਏ,
ਫੇਰ ਪੰਗਤਾਂ ਲਾਈਏ ।
(ਇ) ਚਾਹ ਥੋੜੀ, ਦੁੱਧ ਬਹੁਤਾ ਪੀਈਏ,
ਘਰ ਦੀ ਰੋਟੀ ਖਾਈਏ ।
(ਸ) ਗੀਤ, ਚੁਟਕਲੇ ਖੂਬ ਸੁਣਾਏ,
ਗਿੱਧਾ, ਭੰਗੜਾ ਪਾਇਆ ।

ਪ੍ਰਸ਼ਨ 4.
ਸਕੂਲ ਲੱਗਣ ਦਾ ਕਿਵੇਂ ਪਤਾ ਲੱਗਦਾ ਹੈ ?
ਉੱਤਰ:
ਸਕੂਲ ਦੀ ਘੰਟੀ ਵੱਜਣ ਨਾਲ ਸਕੂਲ ਲੱਗਣ ਦਾ ਪਤਾ ਲਗਦਾ ਹੈ ।

ਪ੍ਰਸ਼ਨ 5.
ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ?
ਉੱਤਰ:
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ |

ਪ੍ਰਸ਼ਨ 6.
ਬੋਲੀਆਂ ਵਿੱਚ ਕਿਹੋ-ਜਿਹੀਆਂ ਚੀਜ਼ਾਂ ਨਾ ਖਾਣ ਦੀ ਗੱਲ ਕੀਤੀ ਗਈ ਹੈ ?
ਉੱਤਰ:
ਬੋਲੀਆਂ ਵਿਚ ਪੀਜ਼ੇ-ਬਰਗਰ ਨਾ ਖਾਣ ਤੇ ਚਾਹ ਘੱਟ ਪੀਣ ਦੀ ਗੱਲ ਕੀਤੀ ਗਈ ਹੈ ।

ਪ੍ਰਸ਼ਨ 7.
ਬਾਲ-ਸਭਾ ਵਿੱਚ ਬੱਚੇ ਕੀ ਕਰਦੇ ਹਨ ?
ਉੱਤਰ:
ਬਾਲ ਸਭਾ ਵਿਚ ਬੱਚੇ ਮਜ਼ਮਾ ਲਾ ਕੇ ਆਪਣਾ ਦਿਲ-ਪਰਚਾਵਾ ਕਰਨ ਲਈ ਗੀਤ ਅਤੇ ਚੁਟਕਲੇ ਸੁਣਾਉਂਦੇ ਹਨ ਤੇ ਨਾਲ ਹੀ ਗਿੱਧਾ ਤੇ ਭੰਗੜਾ ਪਾਉਂਦੇ ਹਨ ।

ਪ੍ਰਸ਼ਨ 8.
ਪੜ੍ਹੋ, ਸਮਝੋ ਅਤੇ ਲਿਖੋ –
PSEB 4th Class Punjabi Solutions Chapter 18 ਬਾਲ-ਬੋਲੀਆਂ 1
ਉੱਤਰ:
PSEB 4th Class Punjabi Solutions Chapter 18 ਬਾਲ-ਬੋਲੀਆਂ 2

ਪ੍ਰਸ਼ਨ 9.
ਢੁੱਕਵੇਂ ਮਿਲਾਣ ਕਰੋ-
PSEB 4th Class Punjabi Solutions Chapter 18 ਬਾਲ-ਬੋਲੀਆਂ 3
ਉੱਤਰ:
PSEB 4th Class Punjabi Solutions Chapter 18 ਬਾਲ-ਬੋਲੀਆਂ 4

PSEB 4th Class Punjabi Solutions Chapter 18 ਬਾਲ-ਬੋਲੀਆਂ

ਪ੍ਰਸ਼ਨ 10.
ਨਿਮਨ ਅਨੁਸਾਰ ਲਿਖੋ-
PSEB 4th Class Punjabi Solutions Chapter 18 ਬਾਲ-ਬੋਲੀਆਂ 5
ਉੱਤਰ:
PSEB 4th Class Punjabi Solutions Chapter 18 ਬਾਲ-ਬੋਲੀਆਂ 6

ਪ੍ਰਸ਼ਨ 11.
ਆਪਣੇ ਸਕੂਲ ਦੀ ਬਾਲ-ਸਭਾ ਵਿੱਚ ਇਸ ਪਾਠ ਵਿਚ ਆਈਆਂ ਬੋਲੀਆਂ ਪਾਓ ।
ਉੱਤਰ:
ਨੋਟ-ਵਿਦਿਆਂਰਥੀ ਆਪ ਕਰਨ ਦਾ
ਅਧਿਆਪਕ : ਲਈ-ਅਧਿਆਪਕ ਮਲਵਈ ਗਿੱਧੇ ਦੇ ਰੂਪ ਵਿੱਚ ਇਹ ਪਾਠ ਪੜ੍ਹ ਸਕਦਾ ਹੈ । ਇਸ ਤਰ੍ਹਾਂ ਵਿਦਿਆਰਥੀ ਵਧੇਰੇ ਅਨੰਦ ਮਾਣਨਗੇ ।

Leave a Comment