Punjab State Board PSEB 7th Class Maths Book Solutions Chapter 8 ਰਾਸ਼ੀਆਂ ਦੀ ਤੁਲਨਾ Ex 8.2 Textbook Exercise Questions and Answers.
PSEB Solutions for Class 7 Maths Chapter 8 ਰਾਸ਼ੀਆਂ ਦੀ ਤੁਲਨਾ Exercise 8.2
1. ਹੇਠ ਲਿਖੀਆਂ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ ।
ਪ੍ਰਸ਼ਨ (i)
\(\frac{1}{8}\)
ਉੱਤਰ:
\(\frac{1}{8}\) = \(\frac{1}{8}\) × 100 = \(\frac{25}{2}\) = 12.5
ਇਸ ਤਰਾਂ \(\frac{1}{8}\) = 12.5% ।
ਪ੍ਰਸ਼ਨ (ii)
\(\frac{49}{50}\)
ਉੱਤਰ:
\(\frac{49}{50}\) = \(\frac{49}{50}\) × 100 = 98
ਇਸ ਤਰਾਂ ਹੋ \(\frac{49}{50}\) = 98% ।
ਪ੍ਰਸ਼ਨ (iii)
\(\frac{5}{4}\)
ਉੱਤਰ:
\(\frac{5}{4}\) = \(\frac{5}{4}\) × 100 = 125
ਇਸ ਤਰ੍ਹਾਂ \(\frac{5}{4}\) = 125%।
ਪ੍ਰਸ਼ਨ (iv)
\(1\frac{3}{8}\)
ਉੱਤਰ:
\(1\frac{3}{8}\) = \(\frac{11}{8}\) × 100
= \(\frac{275}{2}\) = 137 \(\frac{1}{2}\)
ਇਸ ਤਰ੍ਹਾਂ \(1\frac{3}{8}\) = 137 \(\frac{1}{2}\) %।
2. ਹੇਠ ਲਿਖੀਆਂ ਪ੍ਰਤੀਸ਼ਤ ਨੂੰ ਸਰਲ ਰੂਪ ਵਿੱਚ ਤਿੰਨਾਂ ਵਿੱਚ ਬਦਲੋ :
ਪ੍ਰਸ਼ਨ (i).
25%
ਉੱਤਰ:
25% = \(\frac{25}{100}\) = \(\frac{1}{4}\)
ਪ੍ਰਸ਼ਨ (ii).
150%
ਉੱਤਰ:
150% = \(\frac{150}{100}\) = \(\frac{3}{2}\)
ਪ੍ਰਸ਼ਨ (iii).
7\(\frac{1}{2}\)%
ਉੱਤਰ:
7\(\frac{1}{2}\)% = \(\frac{15}{2}\) × \(\frac{1}{100}\) = \(\frac{3}{40}\)
ਪ੍ਰਸ਼ਨ 3.
(i) ਅਨੀਤਾ ਨੇ 400 ਅੰਕਾਂ ਵਿੱਚੋਂ 324 ਅੰਕ ਲਏ । ਅਨੀਤਾ ਨੇ ਕਿੰਨੇ ਪ੍ਰਤੀਸ਼ਤ ਅੰਕ ਲਏ ?
(ii) 32 ਵਿਦਿਆਰਥੀਆਂ ਵਿੱਚੋਂ ਜਮਾਤ ਵਿੱਚ 8 ਗੈਰ ਹਾਜ਼ਰ ਹਨ ।ਕਿੰਨੇ ਪ੍ਰਤੀਸ਼ਤ ਵਿਦਿਆਰਥੀ ਗੈਰ ਹਾਜ਼ਰ ਹਨ ?
(iii) 120 ਮਤਦਾਤਾ ਵਿੱਚੋਂ 90 ਨੇ ਮਤਦਾਨ ਵਿੱਚ ਭਾਗ ਲਿਆ ? ਕਿੰਨੇ ਪ੍ਰਤੀਸ਼ਤ ਨੇ ਮਤਦਾਨ ਨਹੀਂ ਦਿੱਤਾ ?
ਹੱਲ :
(i) ਅਨੀਤਾ 400 ਵਿੱਚੋਂ 324 ਅੰਕ ਪ੍ਰਾਪਤ ਕਰਦੀ ਹੈ ।
∴ ਅਨੀਤਾ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ
ਪ੍ਰਤੀਸ਼ਤ = (\(\frac{324}{400}\) × 100)% = 81%
(ii) 32 ਵਿਦਿਆਰਥੀਆਂ ਵਿੱਚੋਂ 8 ਵਿਦਿਆਰਥੀ ਗੈਰ ਹਾਜ਼ਰ ਹਨ ।
∴ ਗੈਰ-ਹਾਜ਼ਰ ਵਿਦਿਆਰਥੀਆਂ ਦਾ ਪ੍ਰਤੀਸ਼ਤ
= \(\frac{8}{32}\) × 100% = 25%
(iii) ਕੁੱਲ ਮਤਦਾਤਾ = 120
ਮਤਦਾਤਾ ਜਿਨ੍ਹਾਂ ਨੇ ਵੋਟ ਪਾਈ = 90
ਉਹ ਮਤਦਾਤਾ ਜਿਨ੍ਹਾਂ ਨੇ ਵੋਟ ਨਹੀਂ ਪਾਈ
= 120 – 90 = 30
ਵੋਟ ਨਾ ਪਾਉਣ ਵਾਲੇ ਮਤਦਾਤਾ ਦਾ ਪ੍ਰਤੀਸ਼ਤ
= \(\frac{32}{120}\) × 100%
= 25% ।
4. ਹੇਠਾਂ ਦਿੱਤੇ ਚਿੱਤਰ ਵਿੱਚ ਛਾਇਆ ਅੰਕਿਤ ਭਾਗ ਪੂਰੇ ਦਾ ਕਿੰਨੇ ਪ੍ਰਤੀਸ਼ਤ ਹੈ :
ਪ੍ਰਸ਼ਨ (i).
ਉੱਤਰ:
ਆਇਆ ਅੰਕਿਤ ਭਾਗ = \(\frac{2}{4}\) = \(\frac{1}{2}\)
ਆਇਆ ਅੰਕਿਤ ਭਾਗ ਦਾ ਪ੍ਰਤੀਸ਼ਤ
= (\(\frac{1}{2}\) × 100)% = 50%।
ਪ੍ਰਸ਼ਨ (ii).
ਉੱਤਰ:
ਆਇਆ ਅੰਕਿਤ ਭਾਗ = \(\frac{2}{6}\) = \(\frac{1}{3}\)
ਆਇਆ ਅੰਕਿਤ ਭਾਗ ਦਾ ਪ੍ਰਤੀਸ਼ਤ
= (\(\frac{1}{3}\) × 100)% = 33\(\frac{1}{3}\) % ।
ਪ੍ਰਸ਼ਨ (iii).
ਉੱਤਰ:
ਆਇਆ ਅੰਕਿਤ ਭਾਗ = \(\frac{5}{8}\)
ਰੰਗ ਕੀਤੇ ਭਾਗ ਦਾ ਪ੍ਰਤੀਸ਼ਤ
= (\(\frac{5}{8}\) × 100)% = \(\frac{125}{2}\)%
= 62.5%।
5. ਦਿੱਤੇ ਗਏ ਪ੍ਰਤੀਸ਼ਤ ਨੂੰ ਅਨੁਪਾਤ ਭਿੰਨਾਂ ਵਿੱਚ ਬਦਲੋ ਅਤੇ ਉੱਤਰ ਨੂੰ ਸਰਲ ਰੂਪ ਵਿੱਚ ਲਿਖੋ :
ਪ੍ਰਸ਼ਨ (i).
14%
ਉੱਤਰ:
14% = 14 × \(\frac{1}{100}\) = \(\frac{7}{50}\) = 7 : 50
ਪ੍ਰਸ਼ਨ (ii).
1\(\frac{3}{4}\) %
ਉੱਤਰ:
1\(\frac{3}{4}\)% = \(\frac{7}{4}\) × \(\frac{1}{100}\) = \(\frac{7}{400}\) = 7 : 400
ਪ੍ਰਸ਼ਨ (iii).
33\(\frac{1}{3}\)%
ਉੱਤਰ:
33\(\frac{1}{3}\)% = \(\frac{100}{3}\) × \(\frac{1}{100}\) = \(\frac{1}{3}\) = 1 : 3
6. ਹੇਠਾਂ ਦਿੱਤੇ ਅਨੁਪਾਤਾਂ ਨੂੰ ਭਿੰਨ ਰੂਪ ਵਿੱਚ ਬਦਲ ਕੇ ਪ੍ਰਤੀਸ਼ਤ ਵਿੱਚ ਲਿਖੋ :
ਪ੍ਰਸ਼ਨ (i).
5 : 4
ਉੱਤਰ:
5 : 4 = \(\frac{5}{4}\) × 100 = 125% ।
ਪ੍ਰਸ਼ਨ (ii).
1 : 1
ਉੱਤਰ:
1 : 1 = \(\frac{1}{1}\) × 100 = 100%।
ਪ੍ਰਸ਼ਨ (iii).
2 : 3
ਉੱਤਰ:
2 : 3 = \(\frac{2}{3}\) × 100 = \(\frac{200}{3}\)%
= 66\(\frac{2}{3}\)%।
ਪ੍ਰਸ਼ਨ (iv).
9 : 16
ਉੱਤਰ:
9 : 16 = \(\frac{9}{16}\) × 100 = 25%
= 56\(\frac{1}{4}\) %।
ਪ੍ਰਸ਼ਨ 7.
ਚਾਕ ਵਿੱਚ ਕੈਲਸ਼ੀਅਮ, ਕਾਰਬਨ ਅਤੇ ਰੇਤ ਦੀ ਮਾਤਰਾ ਦਾ ਅਨੁਪਾਤ 12 : 3 : 10 ਹੈ । ਚਾਕ ਵਿੱਚ ਕਾਰਬਨ ਦੀ ਪ੍ਰਤੀਸ਼ਤਾ ਪਤਾ ਕਰੋ ।
ਹੱਲ :
ਕੈਲਸ਼ੀਅਮ : ਕਾਰਬਨ : ਮਿੱਟੀ .
= 12 : 3 : 10
ਅਨੁਪਾਤਾਂ ਦਾ ਕੁੱਲ ਜੋੜ = 12 + 3 + 10 = 25
ਚਾਕ ਵਿੱਚ ਕਾਰਬਨ ਦਾ ਪ੍ਰਤੀਸ਼ਤ
= \(\frac{3}{25}\) × 100 = 12%।
8. ਹੇਠ ਦਿੱਤੇ ਅਨੁਪਾਤ ਦੇ ਹਰੇਕ ਭਾਗ ਨੂੰ ਪ੍ਰਤੀਸ਼ਤ ਵਿੱਚ ਲਿਖੋ ।
ਪ੍ਰਸ਼ਨ (i).
3 : 1.
ਉੱਤਰ:
ਅਨੁਪਾਤਾਂ ਦਾ ਕੁੱਲ ਜੋੜ = 3 + 1 = 4
ਪਹਿਲੇ ਭਾਗ ਦਾ ਪ੍ਰਤੀਸ਼ਤ = \(\frac{3}{4}\) × 100 = 75%
ਦੂਜੇ ਭਾਗ ਦਾ ਪ੍ਰਤੀਸ਼ਤ = \(\frac{1}{4}\) × 100
= 25% ।
ਪ੍ਰਸ਼ਨ (ii).
1 : 4
ਉੱਤਰ:
ਅਨੁਪਾਤਾਂ ਦਾ ਕੁੱਲ ਜੋੜ = 1 + 4 = 5
ਪਹਿਲੇ ਭਾਗ ਦਾ ਪ੍ਰਤੀਸ਼ਤ = \(\frac{1}{5}\) × 100 = 20%
ਦੂਜੇ ਭਾਗ ਦਾ ਪ੍ਰਤੀਸ਼ਤ = \(\frac{4}{5}\) × 100 = 80% .
ਪ੍ਰਸ਼ਨ (iii).
4 : 5 : 6
ਉੱਤਰ:
ਅਨੁਪਾਤਾਂ ਦਾ ਕੁੱਲ ਜੋੜ = 4 + 5 + 6 = 15
ਪਹਿਲੇ ਭਾਗ ਦੀ ਪ੍ਰਤੀਸ਼ਤਤਾ = \(\frac{4}{15}\) × 100
= \(\frac{80}{3}\)% = 26\(\frac{2}{3}\)%
ਦੂਜੇ ਭਾਗ ਦੀ ਪ੍ਰਤੀਸ਼ਤਤਾ = \(\frac{5}{15}\) × 100
= \(\frac{100}{3}\)%
= 33\(\frac{1}{3}\)%
ਤੀਜੇ ਭਾਗ ਦੀ ਪ੍ਰਤੀਸ਼ਤਤਾ = \(\frac{6}{15}\) × 100
= 40%।
9. ਦਿੱਤੇ ਹੋਏ ਪ੍ਰਤੀਸ਼ਤਾਂ ਨੂੰ ਦਸ਼ਮਲਵ ਭਿੰਨਾਂ ਵਿੱਚ ਬਦਲੋ ।
ਪ੍ਰਸ਼ਨ (i).
28%
ਉੱਤਰ:
28% = \(\frac{28}{100}\) = 0.28।
ਪ੍ਰਸ਼ਨ (ii).
3
ਉੱਤਰ:
3% = \(\frac{3}{100}\)= 0.03 ।
ਪ੍ਰਸ਼ਨ (iii).
37\(\frac{1}{2}\)%
ਉੱਤਰ:
37\(\frac{1}{2}\)% = \(\frac{75}{2}\) × \(\frac{1}{100}\) = \(\frac{37.5}{100}\)
= 0.375
10. ਦਿੱਤੇ ਗਏ ਦਸ਼ਮਲਵ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ ।
ਪ੍ਰਸ਼ਨ (i).
0.65
ਉੱਤਰ:
0.65 = (0.65 × 100)%
= (\(\frac{65}{100}\) × 100)%
= 65% ।
ਪ੍ਰਸ਼ਨ (ii).
0.9
ਉੱਤਰ:
0.9 = (0.9 × 100)%
= (\(\frac{9}{10}\) × 100)%
= 90%
ਪ੍ਰਸ਼ਨ (iii).
2.1
ਉੱਤਰ:
2.1 = (2.1 × 100)
= (\(\frac{21}{10}\) × 100)%
= 210% ।
ਪ੍ਰਸ਼ਨ 11.
(i) ਜੇਕਰ ਸ਼੍ਰੇਣੀ ਵਿੱਚ 65% ਵਿਦਿਆਰਥੀਆਂ ਕੋਲ ਸਾਈਕਲ ਹੈ । ਪ੍ਰਤੀਸ਼ਤ ਵਿੱਚ ਪਤਾ ਕਰੋ ਕਿ ਕਿੰਨੇ ਵਿਦਿਆਰਥੀਆਂ ਕੋਲ ਸਾਈਕਲ ਨਹੀਂ ਹੈ ?
(ii) ਸਾਡੇ ਕੋਲ ਇੱਕ ਟੋਕਰੀ ਸੇਬਾਂ, ਸੰਤਰੇ ਅਤੇ ਅੰਬਾਂ ਨਾਲ ਭਰੀ ਹੈ । ਜੇਕਰ ਟੋਕਰੀ ਵਿੱਚ 50% ਸੇਬ, 30% ਸੰਤਰੇ ਹਨ ਤਾਂ ਕਿੰਨੇ ਪ੍ਰਤੀਸ਼ਤ ਅੰਬ ਹਨ ?
ਹੱਲ :
(i) ਸਾਈਕਲ ਰੱਖਣ ਵਾਲੇ ਵਿਦਿਆਰਥੀਆਂ ਦੀ ਪ੍ਰਤੀਸ਼ਤ = 65%
ਸਾਈਕਲ ਨਾ ਹੋਣ ਵਾਲੇ ਵਿਦਿਆਰਥੀਆਂ ਦੀ ਪ੍ਰਤੀਸ਼ਤ = (100 – 65)%
= 35%।
(ii) ਸੇਬਾਂ ਦੀ ਪ੍ਰਤੀਸ਼ਤ = 50%
ਸੰਤਰਿਆਂ ਦੀ ਪ੍ਰਤੀਸ਼ਤ = 30%
ਅੰਬਾਂ ਦੀ ਪ੍ਰਤੀਸ਼ਤ
= (100 – (50% + 30%)
= (100 – 80)%
= 20% ।
ਪ੍ਰਸ਼ਨ 12.
ਇੱਕ ਸ਼ਹਿਰ ਦੀ ਜਨਸੰਖਿਆ 25,000 ਤੋਂ 24,500 ਘੱਟ ਗਈ ।ਕਿੰਨੇ ਪ੍ਰਤੀਸ਼ਤ ਜਨਸੰਖਿਆ ਘੱਟ ਗਈ ?
ਹੱਲ :
ਅਸਲ ਆਬਾਦੀ = 25000
ਘਟੀ ਆਬਾਦੀ = 24,500
ਆਬਾਦੀ ਵਿੱਚ ਕਮੀ
= (25000 – 24500)
= 500
ਪ੍ਰਤੀਸ਼ਤ ਘਾਟਾ
= \(\frac{ਆਬਾਦੀ ਵਿੱਚ ਘਾਟਾ}{ਅਸਲ ਆਬਾਦੀ}\) × 100%
= \(\frac{500}{25000}\) × 100%
= 2% ।
ਪ੍ਰਸ਼ਨ 13.
ਅਰੁਨ ਨੇ ਇੱਕ ਪਲਾਟ ਤੇ 3,50,000 ਵਿੱਚ ਖਰੀਦਿਆ | ਅਗਲੇ ਸਾਲ ਇਸ ਪਲਾਟ ਦੀ ਕੀਮਤ ਵੱਧ ਕੇ 33,70,000 ਹੋ ਗਈ । ਪਲਾਟ ਦੀ ਕੀਮਤ ਕਿੰਨੇ ਪ੍ਰਤੀਸ਼ਤ ਵਧੀ ?
ਹੱਲ :
ਪਲਾਟ ਦੀ ਅਸਲੀ ਕੀਮਤ = ₹ 3,50,000
ਪਲਾਟ ਦੀ ਵਧੀ ਹੋਈ ਕੀਮਤ = ₹ 3,70,000
ਕੀਮਤ ਵਿੱਚ ਵਾਧਾ = ₹ 3,70,000 – ₹3,50,000
= ₹ 20,000.
ਵਧੇ ਹੋਏ ਵਾਧੇ ਦਾ ਪ੍ਰਤੀਸ਼ਤ
= (\(\frac{ਕੀਮਤ ਵਿੱਚ ਵਾਧਾ}{ਅਸਲ ਕੀਮਤ}\) × 100)
= \(\frac{20,000}{35000}\) × 100%
= \(\frac{40}{7}\)% = 5\(\frac{5}{7}\)%।
14. ਪਤਾ ਕਰੋ :
ਪ੍ਰਸ਼ਨ (i).
250 ਦਾ 15%
ਉੱਤਰ:
250 ਦਾ 15% = \(\frac{15}{100}\) × 250 = \(\frac{375}{10}\)
= 37.5 ।
ਪ੍ਰਸ਼ਨ (ii).
120 ਦਾ 25%
ਉੱਤਰ:
120 ਲੀਟਰ ਦਾ 25% =\(\frac{25}{100}\) × 20 ਲੀਟਰ
= 30 ਲੀਟਰ ।
ਪ੍ਰਸ਼ਨ (iii).
12.5 ਦਾ 4%
ਉੱਤਰ:
12.5 ਦਾ 4% = \(\frac{4}{100}\) × \(\frac{125}{10}\) = \(\frac{5}{10}\)
= 0.5 ।
ਪ੍ਰਸ਼ਨ (iv).
₹ 250 ਦਾ 12%
ਉੱਤਰ:
₹ 250 ਦਾ 12% = ₹ \(\frac{12}{100}\) × 250
= ₹ 300 ।
15. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਅਨੁਪਾਤ 2:3 ਨੂੰ ਪ੍ਰਤੀਸ਼ਤ ਵਿੱਚ ਦਰਸਾਇਆ ਜਾ ਸਕਦਾ ਹੈ :
(a) 40%
(b) 60%
(c) 66\(\frac{2}{3}\) %
(d) 33\(\frac{1}{3}\) %
ਉੱਤਰ:
(c) 66\(\frac{2}{3}\) %
ਪ੍ਰਸ਼ਨ (ii).
ਜੇਕਰ x ਦਾ 30% = 72 ਹੋਵੇ ਤਾਂ x ਦਾ ਮੁੱਲ ਕੀ ਹੋਵੇਗਾ ?
(a) 120
(b) 240
(c) 360
(d) 480
ਉੱਤਰ:
(b) 240
ਪ੍ਰਸ਼ਨ (iii).
0.025 ਨੂੰ ਪ੍ਰਤੀਸ਼ਤ ਵਿੱਚ ਬਦਲੋ :
(a) 250%
(b) 25%
(c) 4%
(d) 2.5%.
ਉੱਤਰ:
(d) 2.5%.
ਪ੍ਰਸ਼ਨ (iv).
ਇੱਕ ਸ਼੍ਰੇਣੀ ਵਿੱਚ 45% ਲੜਕੀਆਂ ਹਨ । ਜੇਕਰ ਸ਼੍ਰੇਣੀ ਵਿੱਚ 22 ਲੜਕੇ ਹੋਣ ਤਾਂ ਸ਼੍ਰੇਣੀ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ?
(a) 30
(b) 36
(c) 40
(d) 44
ਉੱਤਰ:
(c) 40
ਪ੍ਰਸ਼ਨ (v).
\(\frac{1}{7}\) ਦਾ ਕਿੰਨੇ ਪ੍ਰਤੀਸ਼ਤ \(\frac{2}{35}\) ਹੈ ?
(a) 20%
(b) 25%
(c) 30%
(d) 40%.
ਉੱਤਰ:
(d) 40%.