PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

Punjab State Board PSEB 7th Class Maths Book Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 Textbook Exercise Questions and Answers.

PSEB Solutions for Class 7 Maths Chapter 8 ਰਾਸ਼ੀਆਂ ਦੀ ਤੁਲਨਾ Exercise 8.3

1. ਲਾਭ ਜਾਂ ਹਾਨੀ ਪਤਾ ਕਰੋ । ਲਾਭ % `ਤੇ ਹਾਨੀ % ਪਤਾ ਕਰੋ ।

ਪ੍ਰਸ਼ਨ (i).
ਬਾਗਬਾਨੀ ਦੇ ਔਜ਼ਾਰ ਤੋਂ 250 ਵਿੱਚ ਖਰੀਦੇ ਅਤੇ ₹ 325 ਵਿੱਚ ਵੇਚੇ ।
ਉੱਤਰ:
ਬਾਗਬਾਨੀ ਦੇ ਔਜ਼ਾਰ ਦਾ ਖਰੀਦ ਮੁੱਲ = ₹ 250
ਬਾਗਬਾਨੀ ਦੇ ਔਜ਼ਾਰ ਦਾ ਵੇਚ ਮੁੱਲ = ₹ 325
ਲਾਭ = ਵੇਚ ਮੁੱਲ – ਖਰੀਦ ਮੁੱਲ
= ₹ 325 – ₹ 250 = ₹ 75
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 1
= 30% ।

ਪ੍ਰਸ਼ਨ (ii).
ਇੱਕ ਫਰਿਜ਼ ₹ 12,000 ਵਿੱਚ ਖਰੀਦਿਆ ਅਤੇ ₹ 13,500 ਵਿੱਚ ਵੇਚਿਆ ।
ਉੱਤਰ:
ਫਰਿਜ਼ ਦਾ ਖਰੀਦ ਮੁੱਲ = ₹ 12,000
ਫਰਿਜ਼ ਦਾ ਵੇਚ ਮੁੱਲ = ₹ 13,500
ਲਾਭ = ਵੇਚ ਮੁੱਲ – ਖਰੀਦ ਮੁੱਲ
= ₹ 13,500 – ₹ 12,000
= ₹ 1500
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 2
= 12.5% ।

ਪ੍ਰਸ਼ਨ (iii).
ਇੱਕ ਅਲਮਾਰੀ ₹ 2,500 ਵਿੱਚ ਖਰੀਦੀ ਅਤੇ ₹ 3,000 ਵਿੱਚ ਵੇਚੀ ।
ਉੱਤਰ:
ਅਲਮਾਰੀ ਦਾ ਖਰੀਦ ਮੁੱਲ = ₹ 2,500
ਅਲਮਾਰੀ ਦਾ ਵੇਚ ਮੁੱਲ = ₹ 3,000
ਲਾਭ = ਵੇਚ ਮੁੱਲ – ਵੇਚ ਮੁੱਲ
= ₹ 3000 – ₹ 2500
= ₹ 500
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 3
= 20%

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

ਪ੍ਰਸ਼ਨ (iv).
ਇੱਕ ਕਮੀਜ਼ ₹ 250 ਵਿੱਚ ਖਰੀਦੀ ਤੇ ₹ 150 ਵਿੱਚ ਵੇਚੀ ।
ਉੱਤਰ:
ਕਮੀਜ਼ ਦਾ ਖਰੀਦ ਮੁੱਲ = ₹ 250
ਕਮੀਜ਼ ਦਾ ਵੇਚ ਮੁੱਲ = ₹ 150
ਕਿਉਂਕਿ ਵੇਚ ਮੁੱਲ ਖਰੀਦ ਮੁੱਲ ਨਾਲੋਂ ਘੱਟ ਹੈ ।
ਇਸ ਲਈ, ਇੱਥੇ ਹਾਨੀ ਹੋਈ ਹੈ ।
ਹਾਨੀ = ਖਰੀਦ ਮੁੱਲ ਵੇਚ ਮੁੱਲ = ₹ 250 – ₹ 150
= ₹ 100
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 4
= 40% ।

ਪ੍ਰਸ਼ਨ 2.
ਇੱਕ ਦੁਕਾਨਦਾਰ ਨੇ ਇੱਕ ਵਸਤੂ ₹ 735 ਵਿੱਚ ਖਰੀਦੀ ਅਤੇ ₹ 850 ਵਿੱਚ ਵੇਚੀ । ਲਾਭ ਜਾਂ ਹਾਨੀ ਪਤਾ ਕਰੋ ।
ਹੱਲ :
ਵਸਤੁ ਦਾ ਖਰੀਦ ਮੁੱਲ = ₹ 735
ਵਸਤੁ ਦਾ ਵੇਚ ਮੁੱਲ = ₹ 850
ਲਾਭ = ₹ 850 – ₹ 735 = ₹ 115 ।

ਪ੍ਰਸ਼ਨ 3.
ਕੀਰਤੀ ਨੇ ਇੱਕ ਸਾੜੀ ₹ 2500 ਵਿੱਚ ਖਰੀਦੀ ਅਤੇ ₹ 2300 ਵਿੱਚ ਵੇਚ ਦਿੱਤੀ । ਉਸਦਾ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ ।
ਹੱਲ :
ਸਾੜੀ ਦਾ ਖਰੀਦ ਮੁੱਲ = ₹ 2500
ਸਾੜੀ ਦਾ ਵੇਚ ਮੁੱਲ = ₹ 2300
ਹਾਨੀ = ਖਰੀਦ ਮੁੱਲ – ਵੇਚ ਮੁੱਲ
= ₹ 2500 – ₹ 2300 = ₹ 200
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 5

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

ਪ੍ਰਸ਼ਨ 4.
ਇੱਕ ਵਸਤੁ ₹ 252 ਵਿੱਚ ਵੇਚ ਕੇ 5% ਲਾਭ ਹੋਇਆ । ਖਰੀਦ ਮੁੱਲ ਪਤਾ ਕਰੋ ।
ਹੱਲ :
ਵਸਤੂ ਦਾ ਵੇਚ ਮੁੱਲ = ₹ 252
ਲਾਭ = 5%
ਮੰਨ ਲਓ ਵਸਤੂ ਦਾ ਖਰੀਦ ਮੁੱਲ = ₹ 100
ਲਾਭ = ₹ 100 ਦਾ 5%
= ₹ 5
ਵਸਤੁ ਦਾ ਵੇਚ ਮੁੱਲ = ₹ 100 + ₹ 5
= ₹ 105
ਜੇਕਰ ਵੇਚ ਮੁੱਲ ₹105 ਹੈ ਤਾਂ ਖਰੀਦ ਮੁੱਲ = ₹ 100
ਜੇਕਰ ਵੇਚ ਮੁੱਲ ₹ 1 ਹੈ ਤਾਂ ਖਰੀਦ ਮੁੱਲ = ₹ \(\frac{100}{105}\)
ਜੇਕਰ ਵੇਚ ਮੁੱਲ ₹ 252 ਹੈ ਤਾਂ ਖਰੀਦ ਮੁੱਲ
= ₹ \(\frac{100}{105}\) × 252 = ₹ 240 ।

ਪ੍ਰਸ਼ਨ 5.
ਅਮ੍ਰਿਤ ਨੇ ਇੱਕ ਕਿਤਾਬ ₹ 275 ਵਿੱਚ ਖਰੀਦੀ ਅਤੇ ਇਸ ਨੂੰ 15% ਹਾਨੀ ’ਤੇ ਵੇਚ ਦਿੱਤਾ । ਉਸ ਨੇ ਕਿੰਨੇ ਦੀ ਇਹ ਕਿਤਾਬ ਵੇਚੀ ?
ਹੱਲ :
ਕਿਤਾਬ ਦਾ ਖਰੀਦ ਮੁੱਲ = ₹ 275
ਹਾਨੀ = 15%
∴ ₹ 275 ਤੇ ਹਾਨੀ = ₹ \(\frac{15}{100}\) × 275
= ₹41.25
ਇਸ ਲਈ, ਕਿਤਾਬ ਦਾ ਵੇਚ ਮੁੱਲ ।
= ₹ 275 – ₹ 41.25
= ₹ 233.75 ।

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

ਪ੍ਰਸ਼ਨ 6.
ਜੂਹੀ ਨੇ ਇੱਕ ਕੱਪੜੇ ਧੋਣ ਵਾਲੀ ਮਸ਼ੀਨ ₹ 13500 ਦੀ ਵੇਚੀ । ਉਸ ਨੂੰ ਇਸ ਸੌਦੇ ‘ਤੇ 20% ਹਾਨੀ ਹੋਈ ।ਉਸਨੇ ਇਸ ਨੂੰ ਕਿੰਨੇ ਕੀਮਤ ‘ਤੇ ਖਰੀਦਿਆ ?
ਹੱਲ :
ਕੱਪੜੇ ਧੋਣ ਵਾਲੀ ਮਸ਼ੀਨ ਦਾ ਵੇਚ ਮੁੱਲ
= ₹ 13500
ਮੰਨ ਲਓ ਖਰੀਦ ਮੁੱਲ = ₹ 100
ਹਾਨੀ = 20%
ਵੇਚ ਮੁੱਲ = ₹(100 – 20)
= ₹ 80
ਜੇਕਰ ਮਸ਼ੀਨ ਦਾ ਵੇਚ ਮੁੱਲ ₹ 80 ਹੈ ਤਾਂ ਖਰੀਦ ਮੁੱਲ = ₹ 100
ਜੇਕਰ ਕੱਪੜੇ ਧੋਣ ਵਾਲੀ ਮਸ਼ੀਨ ਦਾ ਵੇਚ ਮੁੱਲ ₹ 13,500 ਹੋਵੇ ਤਾਂ ਖਰੀਦ ਮੁੱਲ .
= ₹ \(\frac{100}{80}\) × 13500
= ₹ 16875 ।

ਪ੍ਰਸ਼ਨ 7.
ਅਨੀਤਾ ਨੇ ₹ 500 ਦਾ ਕਰਜ਼ਾ 15% ਦਰ ‘ਤੇ ਲਿਆ । ਉਸ ਨੂੰ ਇੱਕ ਸਾਲ ਬਾਅਦ ਕਿੰਨੇ ਪੈਸੇ ਦੇਣੇ ਪਏ ?
ਹੱਲ :
ਉਧਾਰ ਲਈ ਰਾਸ਼ੀ = ₹ 5000
ਵਿਆਜ ਦੀ ਦਰ (R) = 15% ਪ੍ਰਤੀਸ਼ਤ ਪ੍ਰਤੀ ਸਾਲ
ਸਮਾਂ (T) = 1 ਸਾਲ
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 6
= ₹ 750 ।

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

8. 3 ਸਾਲ ਬਾਅਦ ਮਿਸ਼ਰਤ ਧਨ ਪਤਾ ਕਰੋ ਜੇਕਰ :

ਪ੍ਰਸ਼ਨ (i).
ਮੂਲਧਨ = ₹ 1200 ਅਤੇ 12% ਪ੍ਰਤੀ ਸਾਲ ਹੋਵੇ ।
ਉੱਤਰ:
ਮੂਲਧਨ = ₹1200
ਦਰ = 12% ਸਾਲਾਨਾ
ਸਮਾਂ = 3 ਸਾਲ
ਸਧਾਰਨ ਵਿਆਜ = \(\frac{P \times R \times T}{100}\)
= \(\frac{1200 \times 12 \times 3}{100}\) = ₹ 432
ਮਿਸ਼ਰਤ ਧਨ = ਮੂਲਧਨ + ਵਿਆਜ
= ₹ 1200 + ₹ 432
= ₹ 1632 ।

ਪ੍ਰਸ਼ਨ (ii).
ਮੂਲਧਨ = ₹ 7500 ਅਤੇ 5% ਪ੍ਰਤੀ ਸਾਲ ਹੋਵੇ ।
ਉੱਤਰ:
ਮੂਲਧਨ = ₹ 7500,
ਦਰ = 5% ਸਲਾਨਾ ਸਮਾਂ = 3 ਸਾਲ
ਸਧਾਰਨ ਵਿਆਜ = \(\frac{P \times R \times T}{100}\) = ₹ \(\frac{7500 \times 5 \times 3}{100}\)
= ₹ 1125
ਮਿਸ਼ਰਤ ਧਨ = ਮੁਲਧਨ + ਵਿਆਜ
= ₹ 7500 + ₹ 1125
= ₹ 8625 ।

ਪ੍ਰਸ਼ਨ 9.
ਸਮਾਂ ਪਤਾ ਕਰੋ ਜਦੋਂ ਕਿ ₹ 2500 ’ਤੇ ਸਧਾਰਨ ਵਿਆਜ 6% ਦਰ ਨਾਲ ₹ 450 ਹੈ ।
ਹੱਲ :
ਮੁਲਧਨ = ₹ 2500, ਦਰ = 6% ਸਾਲਾਨਾ
ਸਮਾਂ = ?,
ਸਧਾਰਨ ਵਿਆਜ = ₹ 450
ਅਸੀਂ ਸਮਾਂ ਪਤਾ ਕਰਨਾ ਹੈ ।
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 7
= 3 ਸਾਲ ।

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

ਪ੍ਰਸ਼ਨ 10.
ਵਿਆਜ ਦੀ ਦਰ ਪਤਾ ਕਰੋ ਜਦੋਂ ਕਿ ₹ 1560 ਤੇ 3 ਸਾਲ ਦਾ ਸਧਾਰਨ ਵਿਆਜ ₹ 585 ਹੈ ।
ਹੱਲ :
ਮੂਲਧਨ (P) = ₹ 1560
ਸਮਾਂ (T) = 3 ਸਾਲ
ਸਧਾਰਨ ਵਿਆਜ = ₹ 585
ਅਸੀਂ R ਪਤਾ ਕਰਨਾ ਹੈ ।
R = \(\frac{\mathrm{SI} \times 100}{\mathrm{P} \times \mathrm{T}}\) = \(\frac{\mathrm{585} \times 100}{\mathrm{1560} \times \mathrm{3}}\) = \(\frac{125}{10}\) = 12.5
ਇਸ ਲਈ ਵਿਆਜ ਦੀ ਦਰ 12.5 ਸਾਲਾਨਾ ਹੈ ।

ਪ੍ਰਸ਼ਨ 11.
ਜੇਕਰ ਨਕੁਲ ਇੱਕ ਸਾਲ ਬਾਅਦ 9% ਦਰ ਨਾਲ ਹਰੇਕ ਸਾਲ ਤੋਂ 45 ਵਿਆਜ ਦਿੰਦਾ ਹੈ ਤਾਂ ਉਸ ਦੁਆਰਾ ਕਿੰਨੀ ਰਾਸ਼ੀ ਉਧਾਰ ਲਈ ਗਈ ?
ਹੱਲ :
ਇੱਥੇ ਸਧਾਰਨ ਵਿਆਜ = ₹ 45,
ਵਿਆਜ ਦੀ ਦਰ = 9% ਸਾਲਾਨਾ
ਸਮਾਂ = 1 ਸਾਲ
ਅਸੀਂ ਮੂਲਧਨ (P) ਪਤਾ ਕਰਨਾ ਹੈ ।
P = \(\frac{\text { S.I. } \times 100}{R \times T}\)
= \(\frac{45 \times 100}{9 \times 1}\)
= ₹ 500 ।

ਪ੍ਰਸ਼ਨ 12.
ਜੇਕਰ ₹ 14,000 , 4% ਪ੍ਰਤੀ ਸਾਲ ਨਾਲ ਨਿਵੇਸ਼ ਕੀਤੇ ਹੋਣ ਤਾਂ ਇਸ ਦਾ ਮਿਸ਼ਰਤ ਧਨ ਕਦੋਂ ਤੱਕ ₹ 16240 ਹੋਵੇਗਾ ?
ਹੱਲ :
ਮੂਲਧਨ = ₹ 14,000
ਦਰ = 4% ਸਾਲਾਨਾ
ਸਮਾਂ = ?
ਮਿਸ਼ਰਤ ਧਨ : ₹ 16240
ਸਧਾਰਨ ਵਿਆਜ = ਮਿਸ਼ਰਤ ਧਨ – ਮੂਲਧਨ
= ₹ (16240 – 14,000)
= ₹ 2240
ਅਸੀਂ ਸਮਾਂ ਪਤਾ ਕਰਨਾ ਹੈ ।
PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3 8
= 4 ਸਾਲ

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

13. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਜੇਕਰ ਇੱਕ ਆਦਮੀ ਇੱਕ ਵਸਤੂ ₹ 80 ਦੀ ਖਰੀਦ ਕੇ : 100 ਦੀ ਵੇਚ ਦਿੰਦਾ ਹੈ ਤਾਂ ਉਸ ਦਾ ਲਾਭ % ਕੀ ਹੈ ?
(a) 20%
(b) 25%
(c) 40%
(d) 125%
ਉੱਤਰ:
(b) 25%

ਪ੍ਰਸ਼ਨ (ii).
ਜੇਕਰ ਇੱਕ ਆਦਮੀ ਇੱਕ ਵਸਤੁ ₹ 120 ਦੀ ਖਰੀਦਦਾ ਹੈ ਅਤੇ ₹ 100 ਦੀ ਵੇਚ ਦਿੰਦਾ ਹੈ ਤਾਂ ਉਸਦਾ ਹਾਨੀ ਪ੍ਰਤੀਸ਼ਤ ਕੀ ਹੈ ?
(a) 10%
(b) 20%
(c) 25%
(d) 16%
ਉੱਤਰ:
(d) 16%

ਪ੍ਰਸ਼ਨ (iii).
ਇੱਕ ਆਦਮੀ ਦੀ ਪ੍ਰਤੀ ਮਹੀਨਾ ਤਨਖ਼ਾਹ ₹ 24000 ਹੈ । ਉਸ ਦੀ ਤਨਖ਼ਾਹ ਵਿੱਚ 25% ਦਾ ਵਾਧਾ ਹੁੰਦਾ ਹੈ ਤਾਂ ਉਸ ਦੀ ਪ੍ਰਤੀ ਮਹੀਨੇ ਦੀ ਨਵੀਂ ਤਨਖਾਹ ਕੀ ਹੈ ?
(a) ₹ 2,500
(b) ₹ 28,000
(c) ₹ 30,000
(d) ₹ 36,000
ਉੱਤਰ:
(c) ₹ 30,000

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

ਪ੍ਰਸ਼ਨ (iv).
ਇੱਕ ਵਸਤੂ ₹ 100 ਦੀ ਵੇਚ ਕੇ ਰੇਨੂੰ ਨੂੰ ₹ 20 ਲਾਭ ਹੁੰਦਾ ਹੈ । ਉਸ ਦਾ ਲਾਭ % ਕੀ ਹੈ ?
(a) 25%
(b) 20%
(c) 15%
(d) 40%
ਉੱਤਰ:
(a) 25%

ਪ੍ਰਸ਼ਨ (v).
₹ 6000 ਤੇ 8% ਦਰ ਨਾਲ 1 ਸਾਲ ਦਾ ਕਿੰਨਾ ਵਿਆਜ ਹੈ ?
(a) ₹ 600
(b) ₹ 480
(c) ₹ 400
(d) ₹ 240
ਉੱਤਰ:
(b) ₹ 480

PSEB 7th Class Maths Solutions Chapter 8 ਰਾਸ਼ੀਆਂ ਦੀ ਤੁਲਨਾ Ex 8.3

ਪ੍ਰਸ਼ਨ (vi).
ਜੇਕਰ ਰੋਹਨੀ ਨੇ 5% ਦਰ ਨਾਲ ₹ 4800 ਉਧਾਰ ਲਏ ਹੋਣ ਤਾਂ ਉਸ ਨੂੰ 2 ਸਾਲ ਬਾਅਦ ਕਿੰਨੀ ਰਾਸ਼ੀ ਵਾਪਿਸ ਮੋੜਨੀ ਪਵੇਗੀ ?
(a) ₹ 480
(b) ₹ 5040
(c) ₹ 5280
(d) ₹ 5600
ਉੱਤਰ:
(c) ₹ 5280

Leave a Comment