Punjab State Board PSEB 7th Class Maths Book Solutions Chapter 14 ਸਮਮਿਤੀ Ex 14.3 Textbook Exercise Questions and Answers.
PSEB Solutions for Class 7 Maths Chapter 14 ਸਮਮਿਤੀ Exercise 14.3
ਪ੍ਰਸ਼ਨ 1.
ਦਿੱਤੇ ਚਿੱਤਰਾਂ ਵਿੱਚ, ਸਮਮਿਤੀ ਰੇਖਾਵਾਂ ਦੀ ਗਿਣਤੀ ਅਤੇ ਘੁੰਮਣ ਸਮਮਿਤੀ ਦਾ ਕੋਣ ਪਤਾ ਕਰੋ ।
ਹੱਲ:
(a) ਸਮਮਿਤੀ ਰੇਖਾਵਾਂ = 3, ਘੁੰਮਣ ਦਾ ਕੋਣ = 120°
(b) ਸਮਮਿਤੀ ਰੇਖਾਵਾਂ = 4, ਘੁੰਮਣ ਦਾ ਕੋਣ = 90°
ਪ੍ਰਸ਼ਨ 2.
ਕਿਸੇ ਦੋ ਚਿੱਤਰਾਂ ਦੇ ਨਾਮ ਦੱਸੋ ਜਿਨ੍ਹਾਂ ਦੀ ਸਮਮਿਤੀ ਰੇਖਾ ਅਤੇ ਘੁੰਮਣ ਸਮਮਿਤੀ ਦੋਨੋਂ ਹਨ ।
ਹੱਲ:
ਸਮਭੁਜੀ ਤਿਭੁਜ ਅਤੇ ਚੱਕਰ ।
ਪ੍ਰਸ਼ਨ 3.
ਜੇ ਕਿਸੇ ਚਿੱਤਰ ਵਿੱਚ ਦੋ ਜਾਂ ਵੱਧ ਸਮਮਿਤੀ ਰੇਖਾਵਾਂ ਹੋਣ ਤਾਂ ਕੀ ਇਸਦੀ ਘੁੰਮਣ ਸਮਮਿਤੀ ਦਾ ਕ੍ਰਮ ਤੋਂ ਵੱਧ ਹੋਵੇਗਾ ?
ਹੱਲ:
ਹਾਂ, ਵਰਗ ਦੀਆਂ 4 ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦਾ ਕੂਮ 4 ਹੈ ।
ਪ੍ਰਸ਼ਨ 4.
ਦਿੱਤੇ ਚਿੱਤਰਾਂ ਦੀਆਂ ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦੋਨੋਂ ਹਨ । ਸਮਮਿਤੀ ਰੇਖਾਵਾਂ ਦੀ ਗਿਣਤੀ, ਘੁੰਮਣ ਕੇਂਦਰ ਅਤੇ ਘੁੰਮਣ ਸਮਮਿਤੀ ਦਾ ਕ੍ਰਮ ਪਤਾ ਕਰੋ ।
ਹੱਲ:
(a) 3, ਕੇਂਦਰ, 3
(b) 2, ਵਿਕਰਨਾਂ ਦਾ ਕੱਟਣਾ, 2
(c) 6, ਛੇ ਸਮਭੁਜ ਦਾ ਕੇਂਦਰ, 6
ਪ੍ਰਸ਼ਨ 5.
ਕੁੱਝ ਅੰਗਰੇਜ਼ੀ ਅੱਖਰਾਂ ਦੀ ਬਣਾਵਟ ਸਮਮਿਤੀ ਵਿੱਚ ਹੈ । ਕਿਹੜੇ ਵੱਡੇ ਅੱਖਰਾਂ ਦੀ ਇੱਕ ਸਮਮਿਤੀ ਰੇਖਾ ਹੈ ? ਕਿਹੜੇ ਅੱਖਰਾਂ ਦਾ ਘੁੰਮਣ ਸਮਮਿਤੀ ਭ੍ਰਮ 2 ਹੈ ? ਇੰਨ੍ਹਾਂ ਰੇਖਾਵਾਂ ਨੂੰ ਸੋਚਦੇ ਹੋਏ, ਹੇਠਾਂ ਦਿੱਤੀ ਸਾਰਣੀ ਨੂੰ ਭਰੋ :
ਉੱਤਰ:
6. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਜੇ ਕਿਸੇ ਚਿੱਤਰ ਲਈ ਛੋਟੀ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?
(a) 150°
(b) 180°
(c) 90°
(d) 330°
ਉੱਤਰ:
(b) 180°
ਪ੍ਰਸ਼ਨ (ii).
ਹੇਠਾਂ ਦਿੱਤੇ ਵਿੱਚ ਕਿਹੜਾ ਕੋਣ ਕਿਸੇ ਚਿੱਤਰ ਦਾ ਘੁੰਮਣ ਕੋਣ ਨਹੀਂ ਹੋ ਸਕਦਾ ?
(a) 120°
(b) 180°
(c) 17°
(d) 90°
ਉੱਤਰ:
(c) 17°
ਪ੍ਰਸ਼ਨ (iii).
ਹੇਠਾਂ ਦਿੱਤੇ ਵਿੱਚੋਂ ਕਿਸ ਦੀਆਂ ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?
(a) ਸਮਦੋਭੁਜੀ ਤ੍ਰਿਭੁਜ
(b) ਬਿਖਮਭੁਜੀ ਤਿਭੁਜ
(c) ਵਰਗ
(d) ਸਮਾਂਤਰ ਚਤੁਰਭੁਜ।
ਉੱਤਰ:
(c) ਵਰਗ
ਪ੍ਰਸ਼ਨ (iv).
ਕਿਹੜੇ ਅੱਖਰ ਦੀ ਸਮਮਿਤੀ ਰੇਖਾ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?
(a) S
(b) O
(c) H
(d) L
ਉੱਤਰ:
(b) O
ਪ੍ਰਸ਼ਨ (v).
‘MATHS’ ਸ਼ਬਦ ਵਿੱਚ, ਕਿਹੜੇ ਅੱਖਰਾਂ ਵਿੱਚ ਘੁੰਮਣ ਸਮਮਿਤੀ ਹੈ ?
(a) M ਅਤੇ T
(b) H ਅਤੇ S
(c) A ਅਤੇ S
(d) T ਅਤੇ S
ਉੱਤਰ:
(b) H ਅਤੇ S