Punjab State Board PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3) Important Questions and Answers.
PSEB 12th Class Environmental Education Important Questions Chapter 16 ਵਾਤਾਵਰਣੀ ਕਿਰਿਆ (ਭਾਗ-3)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਜਿਸ ਵਿਧੀ ਦੁਆਰਾ ਵਸਤਾਂ ਦੀ ਖਪਤ ਕੀਤੀ ਜਾਂਦੀ ਹੈ ਉਸਨੂੰ ………………. ਕਹਿੰਦੇ ਹਨ ?
ਉੱਤਰ-
ਖਪਤ ਢਾਂਚਾ (Consumption Patterm) ।
ਪ੍ਰਸ਼ਨ 2.
ਪੈਟਰੋਲ ਵਰਗੇ ਪਥਰਾਟ ਈਂਧਨ ਦੀ ਵਰਤੋਂ ਕਰਨ ਦੇ ਬਜਾਏ ਕਿਸੇ ਬਦਲ ਦਾ ਨਾਂ ਲਿਖੋ ।
ਉੱਤਰ-
ਬਾਇਓਗੈਸ ਜਾਂ ਬਾਇਓ ਡੀਜ਼ਲ, ਸੀ. ਐੱਨ. ਜੀ. ।
ਪ੍ਰਸ਼ਨ 3.
ਸੀ. ਐੱਨ. ਜੀ. (CNG) ਕੀ ਹੈ ?
ਉੱਤਰ-
CNG = Compressed Natural Gas.
(ਸੀ. ਐੱਨ. ਜੀ. = ਨਿਪੀੜਤ ਕੁਦਰਤੀ ਗੈਸ) ਨਿਪੀੜਤ ਕੁਦਰਤੀ ਗੈਸ ਨਾ ਨਵਿਆਉਣਯੋਗ ਕੁਦਰਤੀ ਸਾਧਨ ਹੈ । ਇਸਦੀ ਵਰਤੋਂ ਕਰਨ ਨਾਲ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ ।
ਪ੍ਰਸ਼ਨ 4.
ਸੀ. ਐੱਫ. ਸੀ. ਕੀ ਹਨ ?
ਉੱਤਰ-
ਸੀ. ਐੱਫ. ਸੀ. = ਕਲੋਰੋਫਲੋਰੋ ਕਾਰਬਨਜ਼ ।
ਪ੍ਰਸ਼ਨ 5.
ਸਾਡਾ ਖਪਤ ਦਾ ਢਾਂਚਾ ਮੁੱਖ ਤੌਰ ‘ਤੇ ਕਿਸ ਉੱਪਰ ਨਿਰਭਰ ਕਰਦਾ ਹੈ ?
ਉੱਤਰ-
ਸਾਡੀ ਆਮਦਨੀ ’ਤੇ ।
ਪ੍ਰਸ਼ਨ 6.
ਵਿਸ਼ਵ ਦੇ ਤਾਪਮਾਨ ਵਿੱਚ ਹੋਏ ਵਾਧੇ ਦੇ ਲਈ ਕਿਸ ਪਦ (Term) ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਵਿਸ਼ਵ ਤਾਪਨ (Global Warming) ।
ਪ੍ਰਸ਼ਨ 7.
ਖਪਤ ਦੇ ਢਾਂਚੇ ਵਿਚ ਆਈ ਤਬਦੀਲੀ ਦੇ ਦੋ ਕਾਰਨ ਲਿਖੋ ।
ਉੱਤਰ-
- ਵਰਤੋ ਅਤੇ ਸੁੱਟੋ ਦੀ ਪਾਲਿਸੀ
- ਜੀਵਨ ਸ਼ੈਲੀ ਵਿਚ ਆਇਆ ਪਰਿਵਰਤਨ ।
ਪ੍ਰਸ਼ਨ 8.
ਖਪਤਵਾਦ ਨਾਲ ਸੰਬੰਧਿਤ ਦੋ ਸਮੱਸਿਆਵਾਂ ਦੱਸੋ ।
ਉੱਤਰ-
- ਉਰਜਾ ਸੰਕਟ
- ਪਾਣੀ, ਹਵਾ ਅਤੇ ਮਿੱਟੀ ਦਾ ਪ੍ਰਦੂਸ਼ਣ ।
ਪ੍ਰਸ਼ਨ 9.
ਕੋਈ ਦੋ ਅਜਿਹੇ ਮਾਡਰਨ ਯੰਤਰਾਂ (Gadgets) ਦੇ ਨਾਂ ਲਿਖੋ ਜਿਨ੍ਹਾਂ ਦੇ ਕਾਰਨ ਊਰਜਾ ਦੀ ਖਪਤ ਵਿੱਚ ਵਾਧਾ ਹੋਇਆ ਹੈ ?
ਉੱਤਰ-
- ਵਾਯੂ ਅਨੁਕੂਲਕ (Air Conditioner/A.C.)
- ਮਾਈਕ੍ਰੋਵੇਵ ਓਵਨ (ਭੱਠੀ)
- ਫੂਡ ਪ੍ਰੋਸੈਸਰਜ਼ ਆਦਿ ।
ਪ੍ਰਸ਼ਨ 10.
ਫੋਕਟ ਪਦਾਰਥਾਂ ਦੀਆਂ ਸਮੱਸਿਆਵਾਂ ………………… ਨਾਲ ਸੰਬੰਧਿਤ ਹਨ ।
ਉੱਤਰ-
ਖਪਤਵਾਦ ਵਿੱਚ ਹੋਏ ਵਾਧੇ ਨਾਲ ।
ਪ੍ਰਸ਼ਨ 11.
ਪਰੰਪਰਾਗਤ ਚੁੱਲ੍ਹਿਆਂ ਦਾ ਬਦਲ ਕਿਹੜਾ ਹੈ ?
ਉੱਤਰ-
ਸੌਰ/ਸੋਲਰ ਚੁੱਲ੍ਹਾ (Solar Chullah) ।
ਪ੍ਰਸ਼ਨ 12.
ਵਾਹਨਾਂ ਵਿੱਚ ਵਰਤੀ ਜਾਣ ਵਾਲੀ ਗੈਸ ਕਿਹੜੀ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਫੈਲਦਾ ਹੈ ?
ਉੱਤਰ-
ਸੀ. ਐਨ. ਜੀ. ਨਿਪੀੜਤ ਕੁਦਰਤੀ ਗੈਸ ।
ਪ੍ਰਸ਼ਨ 13.
ਡੀ. ਡੀ. ਟੀ. ਕਿਉਂ ਨਹੀਂ ਵਰਤਦੇ ?
ਉੱਤਰ-
ਭੋਜਨ ਲੜੀ ਵਿਚ ਦਾਖ਼ਲ ਹੋ ਕੇ ਡੀ. ਡੀ. ਟੀ. ਮਨੁੱਖਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ ।
ਪ੍ਰਸ਼ਨ 14.
ਚਮੜੇ ਨੂੰ ਬਚਾਉਣ ਦੇ ਲਈ ਬਦਲਵੇਂ ਸਾਧਨਾਂ ਦੇ ਨਾਂ ਲਿਖੋ ।
ਉੱਤਰ-
- ਪਾਲੀਵਿਨਾਇਲ ਕਲੋਰਾਈਡ (Polyvenyl chloride)
- ਅਣ ਬੁਣੇ ਧਾਗੇ ਫੈਬ੍ਰਿਕ (Non-woven-fabrics) ।
ਪ੍ਰਸ਼ਨ 15.
ਕੋਈ ਇੱਕ ਤਰੀਕਾ ਦੱਸੋ ਜਿਸ ਨਾਲ ਕਚਰੇ ਨੂੰ ਨਿਊਨਤਮ ਪੱਧਰ ‘ਤੇ ਰੱਖਿਆ ਜਾ ਸਕਦਾ ਹੈ ?
ਉੱਤਰ-
ਸ਼ਰਬਤ/ਜੂਸ/ਰਸ ਅਤੇ ਸੋਡੇ ਦੇ ਡੱਬਿਆਂ (Cans) ਦੀ ਬਜਾਏ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰਨਾ ।
ਪ੍ਰਸ਼ਨ 16.
ਅਮਰੀਕਾ ਵਿਚ ਸੀ. ਐਚ. ਦੀ ਉਤਪੱਤੀ ਦੀ ਮਾਤਰਾ ਕਿੰਨੀ ਹੈ ?
ਉੱਤਰ-
25% .
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਖਪਤਵਾਦ ਦੇ ਵਿਚ ਹੋਏ ਵਾਧੇ ਦੇ ਦੋ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਖਪਤਵਾਦ ਵਿਚ ਵਾਧੇ ਦੇ ਕਾਰਨ-
1. ਜੀਵਨ ਸ਼ੈਲੀ ਵਿਚ ਪਰਿਵਰਤਨ (Change in Life Style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਰਲ ਜਿਹੀ ਸੀ । ਪਰ ਵਿਗਿਆਨ ਅਤੇ ਟਕਨਾਲੋਜੀ ਵਿਚ ਹੋਈ ਪ੍ਰਤੀ ਦੇ ਕਾਰਨ ਅੱਜ-ਕਲ੍ਹ ਦੇ ਮਨੁੱਖਾਂ ਦੀ ਜੀਵਨ ਸ਼ੈਲੀ ਵਿਚ ਕਾਫ਼ੀ ਜ਼ਿਆਦਾ ਤਬਦੀਲੀ ਆ ਗਈ ਹੈ । ਬਿਜਲੀ ਦੇ ਆਧੁਨਿਕ ਯੰਤਰਾਂ ਜਿਵੇਂ ਕਿ ਏ.ਸੀ. ਅਤੇ ਮਾਈਕ੍ਰੋਵੇਵਜ਼ ਦੀ ਵਰਤੋਂ ਊਰਜਾ ਦੀ ਲੋੜ ਨਾਲੋਂ ਵੱਧ ਵਰਤੋਂ ਲਈ ਜ਼ਿੰਮੇਵਾਰ ਹੈ ।
2. ਵਰਤੋ ਅਤੇ ਸੁੱਟੋ ਪਾਲਿਸੀ (Use and Throw policy) – ਅੱਜ-ਕਲ੍ਹ ਦਾ ਆਦਮੀ ਵਰਤੋ ਅਤੇ ਸੁੱਟੋ ਦੀ ਪਾਲਿਸੀ ‘ਤੇ ਅਮਲ ਕਰ ਰਿਹਾ ਹੈ । ਜੇਕਰ ਅਸੀਂ ਕਿਸੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ ਤਾਂ ਨਵਾਂ ਰਿਫਿਲ (Refill) ਲੈਣ ਦੀ ਬਜਾਏ ਪੈਂਨ ਨੂੰ ਹੀ ਸੁੱਟ ਦਿੰਦੇ ਹਾਂ ਅਤੇ ਨਵਾਂ ਖਰੀਦ ਲੈਂਦੇ ਹਾਂ । ਇਹ ਤਰੀਕਾ ਵਸਤਾਂ ਦੇ ਤਿਆਰ ਕਰਨ ਦੇ ਪੱਖ ਤੋਂ ਤਾਂ ਭਾਵੇਂ ਠੀਕ ਹੈ ਪਰ ਇਹ ਮੁਰੰਮਤ ਕਰਕੇ ਵਰਤਣ ਦੇ ਉਲਟ ਹੈ ।
ਤਕਨੀਕੀ ਤੌਰ ‘ਤੇ ਅਸੀਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਾਂ ਅਤੇ ਹਰ ਛੇ ਮਹੀਨਿਆਂ ਬਾਅਦ ਨਵੀਆਂ-ਨਵੀਆਂ ਵਸਤਾਂ ਬਾਜ਼ਾਰ ਵਿਚ ਆ ਰਹੀਆਂ ਹਨ । ਇਨ੍ਹਾਂ ਨਵੇਂ-ਨਵੇਂ ਮਾਡਲਾਂ ਵਲ ਆਕਰਸ਼ਿਤ ਹੋ ਕੇ ਅਸੀਂ ਪੁਰਾਣੀਆਂ ਵਸਤਾਂ ਦੀ ਵਰਤੋਂ ਨੂੰ ਤਿਆਗਦੇ ਜਾਂਦੇ ਹਾਂ ।
ਪੁਰਾਣੀਆਂ ਤਿਆਗੀਆਂ ਹੋਈਆਂ ਵਸਤਾਂ ਦਾ ਛੇਤੀ ਪਤਨ ਨਾ ਹੋਣਾ ਹਵਾ ਅਤੇ ਮਿੱਟੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।
ਪ੍ਰਸ਼ਨ 2.
ਪੁਨਰ ਚੱਕਰਣ (Recycling) ਕੀਤੇ ਜਾਣ ਵਾਲੇ ਕੁੱਝ ਫੋਕਟ ਪਦਾਰਥਾਂ ਦੇ ਉਦਾਹਰਣ ਦਿਓ ।
ਉੱਤਰ-
- ਵਾਟਰ ਵਰਕਸ (Water works) ਤੋਂ ਪ੍ਰਾਪਤ ਹੋਣ ਵਾਲੀ ਗਾਧ (Silt) ਅਤੇ ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲੀ ਉਡਣੀ ਰਾਖ (Fly ash) ਦੀ ਵਰਤੋਂ ਨਿਰਮਾਣ ਕਰਨ ਵਾਲੇ ਕਾਰਜ਼ਾਂ ਵਿਚ ਵਰਤੀ ਜਾ ਸਕਦੀ ਹੈ ।
- ਰਸ ਕੱਢਣ ਦੇ ਬਾਅਦ ਗੰਨੇ ਦੇ ਫੋਕ, ਜਿਸ ਨੂੰ ਬਾਗਾਸੀ (Bagasse) ਆਖਦੇ ਹਨ, ਤੋਂ ਕਾਗ਼ਜ਼ ਅਤੇ ਗੱਤੇ ਤਿਆਰ ਕੀਤੇ ਜਾ ਸਕਦੇ ਹਨ ।
- ਮਰੇ ਹੋਏ ਪਸ਼ੂਆਂ ਆਦਿ ਦੀਆਂ ਖੱਲਾਂ (Hides) ਅਤੇ ਚਮੜੀ (Skin) ਤੋਂ ਚਮੜਾ ਤਿਆਰ ਕੀਤਾ ਜਾ ਸਕਦਾ ਹੈ ।
- ਉਦਯੋਗਾਂ ਤੋਂ ਪ੍ਰਾਪਤ ਹੋਣ ਵਾਲੇ ਕਚਰੇ ਵਿਚੋਂ ਭਾਰੀ ਧਾਤਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 3.
ਕਾਰਬਨੀ ਖੇਤੀ ਦਾ ਕੀ ਲਾਭ ਹੈ ?
ਉੱਤਰ-
ਕਾਰਬਨੀ ਖੇਤੀ ਵਿਚ ਅਕਾਰਬਨੀ ਖਾਦਾਂ ਦੀ ਵਰਤੋਂ ਬਿਲਕੁਲ ਹੀ ਨਹੀਂ ਕੀਤੀ ਜਾਂਦੀ ਅਤੇ ਇਸ ਖੇਤੀ ਵਿਚ ਕਿਸੇ ਵੀ ਤਰ੍ਹਾਂ ਦੇ ਜੀਵਨਾਸ਼ਕ ਅਤੇ ਐਂਟੀਬਾਇਓਟਿਕਸ (Antibiotics) ਵੀ ਨਹੀਂ ਵਰਤੇ ਜਾਂਦੇ । ਇਹ ਵੇਖਿਆ ਗਿਆ ਹੈ ਕਿ ਜਿਹੜੀਆਂ ਫ਼ਸਲਾਂ ਲਈ ਕਾਰਬਨ ਖਾਦਾਂ ਵਰਤੀਆਂ ਗਈਆਂ ਹਨ, ਉਨ੍ਹਾਂ ਫ਼ਸਲਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਵਿਚ 40% ਦਾ ਵਾਧਾ ਹੋ ਗਿਆ ਹੈ । ਇਨ੍ਹਾਂ ਪੌਸ਼ਟਿਕ ਪਦਾਰਥਾਂ ਵਿਚ ਮੈਕੋ (Macro) ਅਤੇ ਮਾਈਕ੍ਰੋ (Micro) ਦੋਵੇਂ ਕਿਸਮਾਂ ਦੇ ਪੌਸ਼ਟਿਕ ਪਦਾਰਥ ਸ਼ਾਮਿਲ ਹਨ । ਕਾਰਬਨ ਖੇਤੀ ਕਰਨ ਨਾਲ ਪ੍ਰਾਪਤ ਹੋਈਆਂ ਫ਼ਸਲਾਂ ਮਨੁੱਖੀ ਸਿਹਤ ਲਈ ਲਾਹੇਵੰਦ ਹਨ ।
ਪ੍ਰਸ਼ਨ 4.
ਕਚਰੇ ਦੀ ਉਤਪੱਤੀ ਦੇ ਕੁੱਝ ਉਦਾਹਰਣ ਦਿਓ ।
ਉੱਤਰ-
ਕਚਰੇ ਦੀ ਉਤਪੱਤੀ (Waste Generation)-
- ਹਰੇਕ ਵਿਅਕਤੀ ਹਰ ਰੋਜ਼ ਤਕਰੀਬਨ 400-500 ਗ੍ਰਾਮ ਦੇ ਕਰੀਬ ਠੋਸ ਕਚਰਾ ਪੈਦਾ, ਕਰਦਾ ਹੈ ਅਤੇ ਇਹ ਦਰ ਬੜੀ ਡਰਾਉਣੀ ਹੈ ।
- ਸੰਨ 1991 ਵਿਚ ਭਾਰਤ ਅੰਦਰ ਜਿਹੜਾ ਸ਼ਹਿਰੀ ਕਚਰਾ ਪੈਦਾ ਹੋਇਆ, ਉਸਦੀ ਮਾਤਰਾ 20.7 ਮਿਲੀਅਨ ਟਨ ਸੀ । ਜਿਹੜੀ ਕਿ ਸੰਨ 2001 ਤਕ ਵੱਧ ਕੇ 39.38 ਮਿਲੀਅਨ ਟਨ ਹੋ ਗਈ ਅਤੇ ਇਕ ਅਨੁਮਾਨ ਦੇ ਅਨੁਸਾਰ ਸੰਨ 2011 ਤਕ ਕਚਰੇ ਦੀ ਮਾਤਰਾ ਵੱਧ ਕੇ 56.33 ਮਿਲੀਅਨ ਟਨ ਤਕ ਪੁੱਜ ਜਾਵੇਗੀ ।
- ਪਾਣੀ ਇਕ ਕੁਦਰਤੀ ਸਾਧਨ ਹੈ | ਕਾਗਜ਼ ਦੀ ਇਕ ਇਕਾਈ (One Unit) ਨੂੰ ਤਿਆਰ ਕਰਨ ਦੇ ਵਾਸਤੇ 250-300 ਘਣ ਮੀਟਰ (Cubic meter) ਪਾਣੀ ਦੀ ਲੋੜ ਹੁੰਦੀ ਹੈ ।
- ਕਾਗ਼ਜ਼ ਦੀਆਂ 5 ਸ਼ੀਟਾਂ ਨੂੰ ਬਣਾਉਣ ਦੇ ਵਾਸਤੇ ਜਿੰਨੀ ਉਰਜਾ ਵਰਤੀ ਜਾਂਦੀ ਹੈ, ਉਸਦੀ ਮਾਤਰਾ ਉੱਨੀ ਹੀ ਖਰਚ ਹੁੰਦੀ ਹੈ, ਜਿੰਨੀ ਕਿ 80 ਵਾਟ ਦੇ ਇਕ ਬਲਬ ਨੂੰ ਇਕ ਘੰਟੇ ਤਕ ਜਗਾਉਣ ਸਮੇਂ ਖਰਚ ਹੁੰਦੀ ਹੈ ।