Punjab State Board PSEB 8th Class Maths Book Solutions Chapter 4 ਪ੍ਰਯੋਗਿਕ ਜਿਆਮਿਤੀ Ex 4.5 Textbook Exercise Questions and Answers.
PSEB Solutions for Class 8 Maths Chapter 4 ਪ੍ਰਯੋਗਿਕ ਜਿਆਮਿਤੀ Exercise 4.5
ਹੇਠਾਂ ਲਿਖਿਆਂ ਦੀ ਰਚਨਾ ਕਰੋ :
ਪ੍ਰਸ਼ਨ 1.
ਇਕ ਵਰਗ READ ਜਿਸ ਵਿਚ RE = 5.1 cm ਹੈ ।
ਹੱਲ:
ਦਿੱਤਾ ਹੈ: ਵਰਗ READ ਦੀ ਇਕ ਭੁਜਾ RE = 5.1 cm ਹੈ ।
ਰਚਨਾ ਦੇ ਪਗ :
(i) ਇਕ ਰੇਖਾਖੰਡ RE = 5.1 cm ਲਉ ।
(ii) ਹਰੇਕ ਬਿੰਦੂ R ਅਤੇ E ਉੱਤੇ 90° ਦਾ ਕੋਣ ਚੋ ।
(iii) ਹੁਣ, Rਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 5.1 cm ਲੈ ਕੇ ਇਕ ਚਾਪ ਖਿੱਚੋ ਜੋ 90° ਦੇ ਕੋਣ ਨੂੰ D ਉੱਤੇ ਕੱਟਦੀ ਹੈ ।
(iv) ਇਸ ਤਰ੍ਹਾਂ E ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 5.1 cm ਲੈ ਕੇ ਇਕ ਚਾਪ ਖਿੱਚੋ ਜੋ 90° ਦੇ ਕੋਣ ਨੂੰ A ਉੱਤੇ ਕੱਟਦੀ ਹੈ ।
(v) AD ਨੂੰ ਮਿਲਾਉ ।
∴ READ ਲੋੜੀਂਦਾ ਵਰਗ ਹੈ ।
ਪ੍ਰਸ਼ਨ 2.
ਇਕ ਸਮਚਤੁਰਭੁਜ ਜਿਸਦੇ ਵਿਕਰਨਾਂ ਦੀ ਲੰਬਾਈ 5.2 cm ਅਤੇ 6.4 cm ਹੈ ।
ਹੱਲ:
ਦਿੱਤਾ ਹੈ : ਸਮਚਤਰਭੁਜ ਦੇ ਦੋ ਵਿਕਰਣ 5.2 cm ਅਤੇ 6.4 cm ਦਿੱਤੇ ਹਨ ।
ਰਚਨਾ ਦੇ ਪਗ :
(i) ਇਕ ਰੇਖਾਖੰਡ AC = 6.4 cm ਖਿੱਚੋ |
(ii) ਰੇਖਾਖੰਡ AC ਦੇ ਲੰਬ ਸਮਦੋਭਾਜਕ ਦੀ ਚਰਨਾ ਕਰੋ ਜੋ AC ਨੂੰ O ਉੱਤੇ ਕੱਟਦਾ ਹੈ ।
(iii) ਲੰਬ ਸਮਦੋਭਾਜਕ ਨੂੰ ਬਿੰਦੂ O ਤੋਂ ਦੋਨੋਂ ਪਾਸੇ ਨੇ \(\frac{1}{2}\) × 5.2 cm = 2.6 cm ਲੰਬਾਈ ਦੇ ਅਰਧ ਵਿਆਸ ਵਾਲੇ ਦੋ ਚਾਪ ਖਿੱਚੋ ਜੋ ਲੰਬ ਸਮਦੋਭਾਜਕ ਨੂੰ ਬਿੰਦੂ B ਅਤੇ ਬਿੰਦੂ D ਉੱਤੇ ਕੱਟਦੇ ਹਨ ।
(iv) AB, BC, CD ਅਤੇ DA ਨੂੰ ਮਿਲਾਉ ।
∴ ABCD ਲੋੜੀਂਦੀ ਸਮ ਚਤੁਰਭੁਜ ਹੈ ।
ਪ੍ਰਸ਼ਨ 3.
ਇਕ ਆਇਤ ਜਿਸਦੀਆਂ ਲਾਗਵੀਆਂ ਭੁਜਾਵਾਂ ਦੀ ਲੰਬਾਈ 5 cm ਅਤੇ 4 cm ਹੈ ।
ਹੱਲ:
ਦਿੱਤਾ ਹੈ : ਇਕ ਆਇਤ ਜਿਸਦੀਆਂ ਲਾਹਵੀਆਂ ਭੁਜਾਵਾਂ 5 cm ਅਤੇ 4 cm ਹਨ ।
ਅਰਥਾਤ AB = 5 cm ਅਤੇ BC = 4 cm.
ਰਚਨਾ ਦੇ ਪਗ :
(i) ਇਕ ਰੇਖਾਖੰਡ AB = 5 cm ਖਿੱਚੋ ।
(ii) ਬਿੰਦੂ A ਅਤੇ B ਹਰੇਕ ਉੱਤੇ 90° ਦਾ ਕੋਣ ਖਿੱਚੋ !
(iii) ਹੁਣ, A ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ 4 | cm ਲੈ ਕੇ ਇਕ ਚਾਪ ਖਿੱਚੇ ਜੋ AX ਨੂੰ D ਉੱਤੇ ਕੱਟਦੀ ਹੈ ।
(iv) ਇਸੇ ਤਰ੍ਹਾਂ, B ਨੂੰ ਕੇਂਦਰ ਮੰਨ ਕੇ ਅਤੇ ਅਰਧ ਵਿਆਸ ਤੋਂ 4 cm ਲੈ ਕੇ ਇਕ ਚਾਪ ਖਿੱਚੋ ਜੋ BY ਨੂੰ C ਉੱਤੇ ਕੱਟਦੀ ਹੈ ।
(v) CD ਨੂੰ ਮਿਲਾਉ ॥
∴ ABCD ਲੋੜੀਂਦੀ ਆਇਤ ਹੈ ।
ਪ੍ਰਸ਼ਨ 4.
ਇਕ ਸਮਾਂਤਰ ਚਤੁਰਭੁਜ OKAY ਜਿੱਥੇ OK = 5.5 cm ਅਤੇ KA =42 cm ਹੈ । ਕੀ ਇਹ ਵਿਲੱਖਣ ਹੈ ।
ਹੱਲ:
ਦਿੱਤਾ ਹੈ : ਇਕ ਸਮਾਂਤਰ ਚਤੁਰਭੁਜ OKAY ਦੀਆਂ ਭੁਜਾਵਾਂ OK = 5.5 cm ਅਤੇ KA = 4.2 cm ਹਨ ।
ਕੇਵਲ ਦੋ ਭੁਜਾਵਾਂ ਨਾਲ ਸਮਾਂਤਰ ਚਤੁਰਭੁਜ ਦੀ ਰਚਨਾ | ਸੰਭਵ ਨਹੀਂ ਹੈ । ਇੱਥੇ ਸਾਨੂੰ ਇਕ ਹੋਰ ਮਾਪ ਦੀ ਜਰੂਰਤ ਹੋਵੇਗੀ । ਜੋ ਦੋ ਭੁਜਾਵਾਂ ਦੇ ਵਿਚਕਾਰ ਦਾ ਕੋਣ ਜਾਂ ਵਿਕਰਨ ਹੋ ਸਕਦਾ ਹੈ ।