This PSEB 12th Class History Notes Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ will help you in revision during exams.
PSEB 12th Class History Notes Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ
→ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ (Causes of Ahmad Shah Abdali’s Invasions) – ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ । ਉਹ ਪੰਜਾਬ ਅਤੇ ਭਾਰਤ ਦੇ ਹੋਰ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ-ਉਹ ਭਾਰਤ ਦੀ ਬੇਸ਼ੁਮਾਰ ਧਨ-ਦੌਲਤ ਨੂੰ ਲੁੱਟਣਾ ਚਾਹੁੰਦਾ ਸੀ-ਭਾਰਤ ਦੀ ਡਾਵਾਂਡੋਲ ਰਾਜਨੀਤਿਕ ਹਾਲਤ ਵੀ ਉਸ ਨੂੰ ਸੱਦਾ ਦੇ ਰਹੀ ਸੀ–ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਨੇ ਅਬਦਾਲੀ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ ।
→ ਅਬਦਾਲੀ ਦੇ ਹਮਲੇ (Invasions of Abdali) – ਅਬਦਾਲੀ ਦਾ ਪਹਿਲਾ ਹਮਲਾ 1747-48 ਈ. ਵਿੱਚ ਹੋਇਆ-ਇਸ ਵਿੱਚ ਉਸ ਨੂੰ ਮੁਈਨ-ਉਲ-ਮੁਲਕ ਜਾਂ ਮੀਰ ਮੰਨੂੰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ-1748-49 ਈ. ਵਿੱਚ ਆਪਣੇ ਦੁਸਰੇ ਹਮਲੇ ਦੌਰਾਨ ਅਬਦਾਲੀ ਨੇ ਮੁਈਨ-ਉਲ-ਮੁਲਕ ਨੂੰ ਹਰਾ ਦਿੱਤਾ1752 ਈ. ਵਿੱਚ ਆਪਣੇ ਤੀਸਰੇ ਹਮਲੇ ਦੌਰਾਨ ਉਸ ਨੇ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ-ਅਬਦਾਲੀ ਨੇ 1756 ਈ. ਵਿੱਚ ਚੌਥੇ ਹਮਲੇ ਦੇ ਦੌਰਾਨ ਪੰਜਾਬ ਵਿੱਚ ਸਿੱਖਾਂ ਦੇ ਵਿਰੁੱਧ ਕਾਰਵਾਈ ਕੀਤੀ-1757 ਈ. ਵਿੱਚ ਅਫ਼ਗਾਨਾਂ ਨਾਲ ਲੜਦੇ ਹੋਏ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਗਏ ਆਪਣੇ ਪੰਜਵੇਂ ਹਮਲੇ ਦੇ ਦੌਰਾਨ ਅਬਦਾਲੀ ਨੇ ਮਰਾਠਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਕਰਾਰੀ ਹਾਰ ਦਿੱਤੀ-ਇਹ ਲੜਾਈ 14 ਜਨਵਰੀ, 1761 ਈ. ਨੂੰ ਹੋਈ-ਅਬਦਾਲੀ ਦੇ ਛੇਵੇਂ ਹਮਲੇ ਦੌਰਾਨ 5 ਫ਼ਰਵਰੀ, 1762 ਈ. ਨੂੰ ਵੱਡਾ ਘੱਲੂਘਾਰਾ ਦੀ ਘਟਨਾ ਹੋਈ-ਇਸ ਵਿਚ 25,000 ਤੋਂ 30,000 ਸਿੱਖ ਮਾਰੇ ਗਏ-ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਅਬਦਾਲੀ ਨੇ ਦੋ ਹੋਰ ਹਮਲੇ ਕੀਤੇ ਪਰ ਅਸਫਲ ਰਿਹਾ ।
→ ਅਬਦਾਲੀ ਦੀ ਅਸਫਲਤਾ ਦੇ ਕਾਰਨ (Causes of the Failure of Abdali) – ਸਿੱਖਾਂ ਦਾ ਇਰਾਦਾ ਬੜਾ ਪੱਕਾ ਸੀ-ਸਿੱਖ ਗੁਰੀਲਾ ਯੁੱਧ ਨੀਤੀ ਨਾਲ ਲੜਦੇ ਸਨ-ਅਬਦਾਲੀ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਏ ਪਤੀਨਿਧੀ ਅਯੋਗ ਸਨ-ਪੰਜਾਬ ਦੇ ਲੋਕਾਂ ਨੇ ਸਿੱਖਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ-ਸਿੱਖਾਂ ਦੀ ਅਗਵਾਈ ਕਰਨ ਵਾਲੇ ਨੇਤਾ ਬੜੇ ਯੋਗ ਸਨ-ਅਬਦਾਲੀ ਨੂੰ ਪੰਜਾਬ ਵਿੱਚ ਜ਼ਿਆਦਾ ਰੁਚੀ ਨਹੀਂ ਸੀ-ਅਫ਼ਗਾਨਿਸਤਾਨ ਵਿੱਚ ਵਾਰ-ਵਾਰ ਹੋਣ ਵਾਲੇ ਵਿਦਰੋਹ ਵੀ ਉਸ ਦੀ ਅਸਫਲਤਾ ਦਾ ਕਾਰਨ ਬਣੇ ।
→ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਉੱਤੇ ਪ੍ਰਭਾਵ (Effects of Abdali’s Invasions on the Punjab) – ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਹੋ ਗਿਆ-ਪਾਨੀਪਤ ਦੀ ਲੜਾਈ ਵਿੱਚ ਹੋਈ ਹਾਰ ਨਾਲ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ ਹੋ ਗਿਆ-ਸਿੱਖ ਸ਼ਕਤੀ ਦਾ ਉਦੈ ਹੋਣਾ ਸ਼ੁਰੂ ਹੋ ਗਿਆਪੰਜਾਬ ਵਿੱਚ ਚਾਰੇ ਪਾਸੇ ਅਫ਼ਰਾ-ਤਫ਼ਰੀ ਅਤੇ ਅਸ਼ਾਂਤੀ ਫੈਲ ਗਈ-ਪੰਜਾਬ ਦੇ ਲੋਕਾਂ ਦੇ ਚਰਿੱਤਰ ਵਿੱਚ ਪਰਿਵਰਤਨ ਆ ਗਿਆ ਅਤੇ ਉਹ ਵਧੇਰੇ ਨਿਡਰ ਅਤੇ ਖ਼ਰਚੀਲੇ ਸੁਭਾਓ ਦੇ ਹੋ ਗਏ-ਪੰਜਾਬ ਦੇ ਵਪਾਰ ਨੂੰ ਭਾਰੀ ਨੁਕਸਾਨ ਹੋਇਆ-ਪੰਜਾਬੀ ਕਲਾ ਅਤੇ ਸਾਹਿਤ ਦੇ ਵਿਕਾਸ ਨੂੰ ਡੂੰਘੀ ਸੱਟ ਵੱਜੀ ।