Punjab State Board PSEB 8th Class Science Book Solutions Chapter 13 ਧੁਨੀ Textbook Exercise Questions, and Answers.
PSEB Solutions for Class 8 Science Chapter 13 ਧੁਨੀ
PSEB 8th Class Science Guide ਧੁਨੀ Textbook Questions and Answers
ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈਧੁਨੀ ਸੰਚਾਰਿਤ ਹੋ ਸਕਦੀ ਹੈ –
(ੳ) ਸਿਰਫ਼ ਹਵਾ ਜਾਂ ਗੈਸਾਂ ਵਿੱਚ
(ਅ) ਸਿਰਫ਼ ਠੋਸਾਂ ਵਿੱਚ
(ੲ) ਸਿਰਫ਼ ਵਾਂ ਵਿੱਚ ,
(ਸ) ਠੋਸਾਂ, ਦਵਾਂ, ਗੈਸਾਂ ਵਿੱਚ ।
ਉੱਤਰ-
(ਸ) ਠੋਸਾਂ, ਦਵਾਂ, ਗੈਸਾਂ ਵਿੱਚ ।
ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਕ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ
(ੳ) ਛੋਟੀ ਲੜਕੀ ਦੀ
(ਅ) ਛੋਟੇ ਲੜਕੇ ਦੀ
(ਈ) ਆਦਮੀ ਦੀ
(ਸ) ਔਰਤ ਦੀ ।
ਉੱਤਰ-
(ਈ) ਆਦਮੀ ਦੀ ।
ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗਲਤ (F) ।
(ਉ) ਧੁਨੀ ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ । (T/F)
(ਅ) ਕਿਸੇ ਕੰਪਿਤ ਵਸਤੂ ਦੀਆਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਨਾਂ ਦੀ ਸੰਖਿਆ ਨੂੰ ਇਸਦਾ ਆਵਰਤਕਾਲ ਕਹਿੰਦੇ ਹਨ । (T/F)
(ਈ) ਜੇ ਕੰਪਨ ਦਾ ਆਯਾਮ ਵੱਧ ਹੈ, ਤਾਂ ਧੁਨੀ ਹੌਲੀ ਹੁੰਦੀ ਹੈ । (T/F)
(ਸ) ਮਨੁੱਖੀ ਕੰਨ ਲਈ ਸੁਣੀਨਯੋਗ ਸੀਮਾ 20 Hz ਤੋਂ 20,000 Hz ਹੈ । (T/F)
(ਹ) ਕੰਪਨ ਦੀ ਆਕ੍ਰਿਤੀ ਜਿੰਨੀ ਘੱਟ ਹੋਵੇਗੀ, ਪਿੱਚ ਓਨੀ ਹੀ ਵੱਧ ਹੋਵੇਗੀ । (T/F)
(ਕ) ਅਣਚਾਹੀ ਜਾਂ ਭੈੜੀ ਲੱਗਣ ਵਾਲੀ ਧੁਨੀ ਨੂੰ ਸੰਗੀਤ ਕਹਿੰਦੇ ਹਨ । (T/F)
(ਖ) ਸ਼ੋਰ ਪ੍ਰਦੂਸ਼ਣ ਅਧੂਰਾ ਬੋਲਾਪਨ ਪੈਦਾ ਕਰ ਸਕਦਾ ਹੈ । (T/F)
ਉੱਤਰ-
(ਉ) T
(ਅ) F
(ਈ) F
(ਸ) 1
(ਹ) F
(ਕ) F
(ਖ) T.
ਪ੍ਰਸ਼ਨ 4.
ਖ਼ਾਲੀ ਸਥਾਨ ਭਰੋ
(i) ਕਿਸੇ ਵਸਤੂ ਦੁਆਰਾ ਇੱਕ ਡੋਲਨ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ………. ਕਹਿੰਦੇ ਹਨ ।
ਉੱਤਰ-
ਆਵਰਤਕਾਲ
(ii) ਪ੍ਰਬਲਤਾ ਕੰਪਨ ਦੇ ……….. ਨਾਲ ਨਿਰਧਾਰਿਤ ਕੀਤੀ ਜਾਂਦੀ ਹੈ ।
ਉੱਤਰ-
ਆਯਾਮ
(iii) ਆਕ੍ਰਿਤੀ ਦਾ ਮਾਕ……….. ਹੈ ।
ਉੱਤਰ-
ਹਰਟਜ਼
(iv) ਅਣਚਾਹੀ ਧੁਨੀ ਨੂੰ …………. ਕਹਿੰਦੇ ਹਨ ।
ਉੱਤਰ-
ਸ਼ੋਰ
(v) ਧੁਨੀ ਦਾ ਤਿੱਖਾਪਣ ਕੰਪਨਾਂ ਦੀ ……… ਤੋਂ ਨਿਰਧਾਰਿਤ ਕੀਤਾ ਜਾਂਦਾ ਹੈ ।
ਉੱਤਰ-
ਆਤੀ ।
ਪ੍ਰਸ਼ਨ 5.
ਇੱਕ ਪੈਂਡੂਲਮ 4 ਸੈਕਿੰਡ ਵਿੱਚ 40 ਵਾਰ ਡੋਲਨ ਕਰਦਾ ਹੈ । ਇਸਦਾ ਆਵਰਤਕਾਲ ਅਤੇ ਆਵਿਤੀ ਪਤਾ ਕਰੋ ।
ਹੱਲ-
ਡੋਲਨਾਂ ਦੀ ਗਿਣਤੀ = 40
ਡੋਲਨਾਂ ਲਈ ਲੱਗਾ ਕੁੱਲ ਸਮਾਂ = 4 ਸੈਕਿੰਡ
= \(\frac{40}{4}\)
= 10 Hz ਉੱਤਰ
= 0.1 ਸੈਕਿੰਡ ਉੱਤਰ ·
ਪ੍ਰਸ਼ਨ 6.
ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਦਰ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ । ਕੰਪਨ ਦਾ ਆਵਰਤਕਾਲ ਕਿੰਨਾ ਹੈ ?
ਹੱਲ-ਆਤੀ = 500 ਕੰਪਨ ਪ੍ਰਤੀ ਸੈਕਿੰਡ = 500 Hz
ਆਵਰਤ ਕਾਲ = ?
ਅਸੀਂ ਜਾਣਦੇ ਹਾਂ, ਆਵਰਤਕਾਲ =
= \(\frac{1}{500}\)
= \(\frac{2 \times 1}{2 \times 500}\)
= 2 x 10-3 ਸੈਕਿੰਡ ਉੱਤਰ
ਪ੍ਰਸ਼ਨ 7.
ਹੇਠ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਦੇ ਲਈ ਕੰਪਿਤ ਹੁੰਦਾ ਹੈ
(ੳ) ਢੋਲ
(ਅ) ਸਿਤਾਰ
(ਇ) ਬੰਸਰੀ ।
ਉੱਤਰ
ਸਾਜ਼ਾਂ | ਕੰਪਨ ਵਾਲਾ ਭਾਗ |
(ਉ ਢੋਲ | ਕੱਸੀ ਹੋਈ ਖੁੱਲੀ |
(ਅ) ਸਿਤਾਰ | ਕੱਸੀ ਹੋਈ ਤਾਰ |
(ੲ) ਬੰਸਰੀ | ਹਵਾ-ਸਤੰਭ |
ਪ੍ਰਸ਼ਨ 8.
ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ? ਕੀ ਕਦੇ ਸੰਗੀਤ ਸ਼ੋਰ ਬਣ ਸਕਦੇ ਹਨ ?
ਉੱਤਰ-
ਸ਼ੋਰ ਅਤੇ ਸੰਗੀਤ ਵਿੱਚ ਅੰਤਰ –
ਸ਼ੋਰ | ਸੰਗੀਤ |
(1) ਇਹ ਚੰਗੀ ਲੱਗਣ ਵਾਲੀ ਧੁਨੀ ਨਹੀਂ ਹੈ । | (1) ਇਹ ਚੰਗੀ ਲੱਗਣ ਵਾਲੀ ਧੁਨੀ ਹੈ। |
(2) ਇਹ ਤਕਲੀਫ਼ਦਾਇਕ ਹੈ । | (2) ਇਹ ਸੁੱਖਦਾਇਕ (ਸੁਖਾਵੀ) ਹੈ । |
(3) ਇਸ ਨਾਲ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ । | (3) ਸਿਹਤ ਸਮੱਸਿਆਵਾਂ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ । |
ਹਾਂ, ਸੰਗੀਤ ਉਸ ਅਵਸਥਾ ਵਿੱਚ ਸ਼ੋਰ ਬਣਦਾ ਹੈ ਜਦੋਂ ਇਹ ਬਹੁਤ ਉੱਚਾ ਹੁੰਦਾ ਹੈ ਅਰਥਾਤ ਇਸਦੀ ਤੀਬਰਤਾ ਵੱਧ ਹੁੰਦੀ ਹੈ ।
ਪ੍ਰਸ਼ਨ 9.
ਆਪਣੇ ਵਾਤਾਵਰਣ ਵਿੱਚ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਉ ।
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਸਰੋਤ-
- ਵਾਹਨਾਂ ਦਾ ਸ਼ੋਰ
- ਲਾਉਡ-ਸਪੀਕਰ
- ਚੱਲਣ ਵਾਲੀਆਂ ਮਸ਼ੀਨਾਂ
- ਪਟਾਕੇ
- ਵਾਤਾਨੁਕੂਲਨ
- ਰੇਡੀਓ ਅਤੇ ਟੈਲੀਵਿਜ਼ਨ
- ਰਸੋਈ ਦੇ ਉਪਕਰਨ
- ਖੋਮਚੇ ਵਾਲੇ ।
ਪ੍ਰਸ਼ਨ 10.
ਵਰਣਨ ਕਰੋ ਕਿ ਸ਼ੋਰ ਪ੍ਰਦੂਸ਼ਣ ਮਨੁੱਖ ਦੇ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ ?
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ
- ਨੀਂਦ ਘੱਟ ਆਉਣਾ
- ਉੱਚ ਰਕਤ ਚਾਪ
- ਉਤਸੁਕਤਾ
- ਸੁਣਨ ਸ਼ਕਤੀ ਵਿੱਚ ਅੰਸ਼ਿਕ ਘਾਟ (Partial deafness) ।
ਪ੍ਰਸ਼ਨ 11.
ਤੁਹਾਡੇ ਮਾਤਾ-ਪਿਤਾ ਇੱਕ ਮਕਾਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਇੱਕ ਮਕਾਨ ਸੜਕ ਦੇ ਕੰਢੇ ਉੱਤੇ ਅਤੇ ਦੂਜਾ ਸੜਕ ਤੋਂ ਤਿੰਨ ਗਲੀਆਂ ਛੱਡ ਕੇ ਲੈਣ ਦੀ ਪੇਸ਼ਕਸ਼ (Offer) ਕੀਤੀ ਗਈ ਹੈ । ਤੁਸੀਂ ਆਪਣੇ ਮਾਤਾ-ਪਿਤਾ ਨੂੰ ਕਿਹੜਾ ਮਕਾਨ ਖ਼ਰੀਦਣ ਦਾ ਸੁਝਾਅ ਦਿਓਗੇ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਮਾਤਾ-ਪਿਤਾ ਨੂੰ ਸੜਕ ਤੋਂ ਤਿੰਨ ਗਲੀ ਦੂਰ ਵਾਲਾ ਮਕਾਨ ਖਰੀਦਣਾ ਚਾਹੀਦਾ ਹੈ ਕਿਉਂਕਿ ਸੜਕ ਵਾਲੇ ਮਕਾਨ ਦੀਆਂ ਕਈ ਹਾਨੀਆਂ ਹਨ-
- ਮਕਾਨ ਦੇ ਨੇੜੇ ਲੰਘ ਰਹੇ ਵਾਹਨਾਂ ਦਾ ਸ਼ੋਰ ।
- ਵਾਹਨਾਂ ਤੋਂ ਨਿਕਲਦਾ ਹੋਇਆ ਧੂੰਆਂ ਅਤੇ ਧੂੜ ।
- ਟਰੈਫ਼ਿਕ ਵਿੱਚ ਰੁਕਾਵਟ ਹੋਣ ਤੇ ਉੱਚੀ ਆਵਾਜ਼ ਵਾਲੇ ਹਾਰਨਾਂ ਦਾ ਸ਼ੋਰ !
ਪ੍ਰਸ਼ਨ 12.
ਮਨੁੱਖੀ ਕੰਠ ਦਾ ਚਿੱਤਰ ਬਣਾਓ ਅਤੇ ਇਸਦੇ ਕਾਰਜ ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਕਰੋ ।
ਉੱਤਰ-
ਕੰਠ ਦੀ ਕਾਰਜ ਵਿਧੀ-ਜਦੋਂ ਹਵਾ ਵਾਕ ਤੰਦਾਂ ਵਿੱਚੋਂ ਲੰਘਦੀ ਹੈ ਤਾਂ ਕੰਪਨ ਪੈਦਾ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਧੁਨੀ ਪੈਦਾ ਹੁੰਦੀ ਹੈ । ਵਾਕ ਤੰਦ ਢਿੱਲੇ, ਮੋਟੇ ਤਣੇ ਹੋਏ ਅਤੇ ਪਤਲੇ ਹੋਣ ਦੀ ਹਾਲਤ ਵਿੱਚ ਵੱਖ-ਵੱਖ ਗੁਣਾਂ ਵਾਲੀ ਵਾਕ ਧੁਨੀ ਪੈਦਾ ਕਰਦੇ ਹਨ ।
ਪ੍ਰਸ਼ਨ 13.
ਅਕਾਸ਼ ਵਿੱਚ ਅਕਾਸ਼ੀ ਬਿਜਲੀ ਅਤੇ ਬੱਦਲ ਗੱਜਣ ਦੀ ਘਟਨਾ ਇੱਕੋ ਸਮੇਂ ਅਤੇ ਸਾਡੇ ਤੋਂ ਸਮਾਨ ਦੂਰੀ ਉੱਤੇ ਘਟਿਤ ਹੁੰਦੀ ਹੈ । ਸਾਨੂੰ ਅਕਾਸ਼ੀ ਬਿਜਲੀ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲਾਂ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ । ਕੀ ਤੁਸੀਂ ਇਸ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਪ੍ਰਕਾਸ਼ ਦਾ ਵੇਗ 3 x 108 m/s ਹੈ, ਜਦੋਂ ਕਿ ਧੁਨੀ ਦਾ ਵੇਗ 340 m/s ਹੈ । ਇਸ ਲਈ ਬਿਜਲੀ ਅਤੇ ਬੱਦਲਾਂ ਦੇ ਗਰਜਣ ਦੀ ਘਟਨਾ ਇੱਕੋ ਸਮੇਂ ਅਤੇ ਇੱਕੋ ਦੂਰੀ ਤੇ ਹੋਣ ਦੇ ਬਾਵਜੂਦ ਵੀ ਸਾਨੂੰ ਬਿਜਲੀ ਦੀ ਚਮਕ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਬਾਅਦ ਵਿੱਚ ਸੁਣਾਈ ਦਿੰਦੀ ਹੈ ।
PSEB Solutions for Class 8 Science ਧੁਨੀ Important Questions and Answers
ਬਹੁ-ਵਿਕਲਪੀ ਪ੍ਰਸ਼ਨ-ਉੱਤਰ
1. ਧੁਨੀ ਸੰਚਾਰਿਤ ਹੋ ਸਕਦੀ ਹੈ-
(ੳ) ਸਿਰਫ ਹਵਾ ਜਾਂ ਗੈਸਾਂ ਵਿਚ
(ਅ) ਸਿਰਫ ਠੋਸਾਂ ਵਿੱਚ
(ਇ) ਸਿਰਫ ਦੁਵਾਂ ਵਿੱਚ ।
(ਸ) ਠੋਸਾਂ, ਵਾਂ ਅਤੇ ਗੈਸਾਂ ਵਿਚ ।
ਉੱਤਰ-
(ਸ) ਠੋਸਾਂ, ਵਾਂ ਅਤੇ ਗੈਸਾਂ ਵਿਚ ।
2. ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਕ੍ਰਿਤੀ ਘੱਟੋ-ਘੱਟ ਹੋਣ ਦੀ ਸੰਭਾਵਨਾ ਹੈ-
(ਉ) ਛੋਟੀ ਲੜਕੀ ਦੀ
(ਅ) ਛੋਟੇ ਲੜਕੇ ਦੀ
(ਇ) ਆਦਮੀ ਦੀ
(ਸ) ਔਰਤ ਵਿੱਚ ।
ਉੱਤਰ-
(ੲ) ਆਦਮੀ ਦੀ ।
3. ਆਤੀ ਦੀ ਇਕਾਈ ਹੈ –
(ਉ) dB
(ਅ) Hz
(ਇ) dB ਅਤੇ Hz
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) Hz.
4. ਮਨੁੱਖੀ ਕੰਨ ਲਈ ਅਣਚਾਹੀ ਵਾਲੀ ਧੁਨੀ ਦੀ ਪ੍ਰਬਲਤਾ ਹੈ-
(ਉ) 60 dB
(ਅ) 10 dB
(ਇ) 90 dB
(ਸ) 30 dB.
ਉੱਤਰ-
(ਇ) 90 dB.
5. ਪਰਾਸ਼ਰਵ (Ultrasonic) ਧੁਨੀ ਹੈ-
(ਉ) 20 Hz ਤੋਂ ਘੱਟ ਆਵਿਤੀ ਵਾਲੀ ਧੁਨੀ
(ਅ) 20 KHz ਤੋਂ ਵੱਧ ਆਵਿਤੀ ਵਾਲੀ ਧੁਨੀ
(ਈ) 20 Hz ਤੋਂ 20000 Hz ਦੇ ਵਿਚਾਲੇ ਵਾਲੀ ਆਤੀ ਦੀ ਧੁਨੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) 20 KHz ਤੋਂ ਵੱਧ ਆਵਿਤੀ ਵਾਲੀ ਧੁਨੀ ॥
6. 20°C ਤਾਪਮਾਨ ਤੇ ਧੁਨੀ ਲਗਭਗ ਚਾਲ ਹੈ-
(ਉ) 430 m/s
(ਅ) 304 ms
(ਇ) 340 m/s
3400 m/s.
ਉੱਤਰ-
(ਇ) 340 m/s.
7. ਸਧਾਰਨ ਸਾਹ ਤੋਂ ਆਉਣ ਵਾਲੀ ਧੁਨੀ ਦੀ ਪ੍ਰਬਲਤਾ ਹੈ
(ਉ) 10 dB
(ਅ) 20 dB
(ਇ) 60 dB
(ਸ) 70 dB.
ਉੱਤਰ-
(ਉ) 10 dB.
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧੁਨੀ ਕੀ ਹੈ ?
ਉੱਤਰ-
ਧੁਨੀ-ਇਹ ਊਰਜਾ ਦਾ ਰੂਪ ਹੈ, ਜੋ ਸੁਣਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 2.
ਧੁਨੀ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਕੰਪਨ ਕਰਦੀਆਂ ਹੋਈਆਂ ਵਸਤੂਆਂ ਦੁਆਰਾ ਧੁਨੀ ਪੈਦਾ ਹੁੰਦੀ ਹੈ ।
ਪ੍ਰਸ਼ਨ 3.
ਧੁਨੀ ਦੀ ਤੀਬਰਤਾ ਕਿਹੜੇ ਕਾਰਕਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਧੁਨੀ ਦੀ ਤੀਬਰਤਾ ਕੰਪਨ ਕਰ ਰਹੀਆਂ ਵਸਤੂਆਂ ਦੇ ਆਯਾਮ ‘ਤੇ ਨਿਰਭਰ ਕਰਦੀ ਹੈ ?
ਪ੍ਰਸ਼ਨ 4.
ਜੇ ਕੋਈ ਵਸਤੂ ਇੱਕ ਸੈਕਿੰਡ ਵਿੱਚ 10 ਡੋਲਨ ਕਰਦੀ ਹੈ ਤਾਂ ਉਸਦੀ ਆਕ੍ਰਿਤੀ ਕੀ ਹੈ ?
ਉੱਤਰ-
10 Hz.
ਪ੍ਰਸ਼ਨ 5.
ਧੁਨੀ ਲੱਕੜੀ ਜਾਂ ਪਾਣੀ ਵਿੱਚੋਂ ਕਿਸ ਵਿੱਚ ਤੇਜ਼ ਚਲਦੀ ਹੈ ?
ਉੱਤਰ-
ਠੋਸਾਂ ਵਿੱਚ ਧੁਨੀ ਵਾਂ ਦੀ ਤੁਲਨਾ ਵਿੱਚ ਤੇਜ਼ ਚੱਲਦੀ ਹੈ । ਇਸ ਲਈ ਲੱਕੜੀ ਵਿੱਚ ਧੁਨੀ ਬਹੁਤ ਤੇਜ਼ ਚੱਲਦੀ ਹੈ ।
ਪਸ਼ਨ 6.
ਮਨੁੱਖ ਦੇ ਸਰੀਰ ਦੇ ਉਸ ਭਾਗ ਦਾ ਨਾਂ ਦੱਸੋ ਜਿਸ ਵਿੱਚ ਧੁਨੀ ਪੈਦਾ ਹੁੰਦੀ ਹੈ ?
ਉੱਤਰ-
ਵਾਕ ਯੰਤਰ (Larynx) ।
ਪ੍ਰਸ਼ਨ 7.
ਧੁਨੀ ਦਾ ਕਿਹੜਾ ਗੁਣ ਵੱਖ-ਵੱਖ ਧੁਨੀਆਂ ਨੂੰ ਪਛਾਨਣ ਵਿੱਚ ਸਹਾਇਕ ਹੈ ?
ਉੱਤਰ-
ਧੁਨੀ ਦੇ ਗੁਣ ਜੋ ਵੱਖ-ਵੱਖ ਧੁਨੀਆਂ ਨੂੰ ਪਛਾਨਣ ਵਿੱਚ ਸਹਾਇਕ ਹਨ-
- ਭਾਰਤੱਵ ਤੇ
- ਤਿੱਖਾਪਣ ।
ਪ੍ਰਸ਼ਨ 8.
ਮਨੁੱਖੀ ਕੰਨਾਂ ਲਈ ਸੁਣਨ ਦੀ ਆਕ੍ਰਿਤੀ ਦੀ ਰੱਜ ਕੀ ਹੈ ?
ਉੱਤਰ-
20 Hz ਤੋਂ 20000 Hz ਤੱਕ ।
ਪ੍ਰਸ਼ਨ 9.
ਧੁਨੀ ਦੀ ਪ੍ਰਬਲਤਾ ਦਾ ਮਾਕ ਕੀ ਹੈ ?
ਉੱਤਰ-
ਡੈਸੀਬਲ (dB).
ਪ੍ਰਸ਼ਨ 10.
ਸੁਣਨ ਸ਼ਕਤੀ ਘੱਟ ਹੋਣ ਦੇ ਕਾਰਨ ਕੀ ਹਨ ?
ਉੱਤਰ-
ਸਣਨ ਸੰਬੰਧੀ ਰੋਗ, ਚੋਟ, ਵੱਡੀ ਉਮਰ, ਉੱਚਾ ਸ਼ੋਰ ।
ਪ੍ਰਸ਼ਨ 11.
ਸ਼ੋਰ ਦੇ ਉਦਾਹਰਨ ਦਿਓ ।
ਉੱਤਰ-
- ਫੈਕਟਰੀਆਂ ਵਿੱਚ ਮਸ਼ੀਨਾਂ ਦੀ ਆਵਾਜ਼ ।
- ਉੱਚੀ ਆਵਾਜ਼ ਕਰ ਰਿਹਾ ਲਾਊਡ ਸਪੀਕਰ ।
ਪ੍ਰਸ਼ਨ 12.
ਕਿਸ ਮਾਕ ਤੇ ਧੁਨੀ ਹਾਨੀਕਾਰਕ ਹੋ ਜਾਂਦੀ ਹੈ ?
ਉੱਤਰ-
80 dB ਤੋਂ ਵੱਧ ਆਵਿਤੀ ਵਾਲੀ ਧੁਨੀ।
ਪ੍ਰਸ਼ਨ 13.
ਕਿਹੜੇ ਕੁਦਰਤੀ ਸਜੀਵ ਸ਼ੋਰ ਪ੍ਰਦੂਸ਼ਣ ਘੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ?
ਉੱਤਰ-
ਦਰੱਖਤ ਅਤੇ ਪੌਦੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠਾਂ ਦਿੱਤੀ ਸਾਰਣੀ ਵਿੱਚ ਧੁਨੀ ਪੈਦਾ ਕਰਨ ਵਾਲੇ ਭਾਗ ਦਾ ਪਤਾ ਕਰਕੇ ਟੇਬਲ ਪੂਰਾ ਕਰੋ।
ਲੜੀ ਨੰ: | ਸੁਰ ਸਾਜ਼ | ਧੁਨੀ ਪੈਦਾ ਕਰਨ ਵਾਲਾ ਭਾਗ |
1. | ਵੀਣਾ | |
2. | ਤਬਲਾ |
ਉੱਤਰ –
ਲੜੀ ਨੰ: | ਸੁਰ ਸਾਜ਼ | ਧੁਨੀ ਪੈਦਾ ਕਰਨ ਵਾਲਾ ਭਾਗ |
1. | ਵੀਣਾ | ਕੱਸੀ ਹੋਈ ਤਾਰ |
2. | ਤਬਲਾ | ਕੱਸੀ ਹੋਈ ਝਿਲੀ ! |
ਪ੍ਰਸ਼ਨ 2.
ਚੰਨ ਤੇ ਇੱਕ ਯਾਤਰੀ ਦੂਜੇ ਯਾਤਰੀ ਨਾਲ ਗੱਲਬਾਤ ਕਰਦਾ ਹੈ । ਕੀ ਦੂਜਾ ਯਾਤਰੀ ਪਹਿਲੇ ਯਾਤਰੀ ਦੀ ਗੱਲ ਸੁਣ ਸਕਦਾ ਹੈ ?
ਉੱਤਰ-
ਚੰਨ ਤੇ ਕੋਈ ਵਾਤਾਵਰਨ ਨਹੀਂ ਹੈ । ਇਸ ਲਈ ਯਾਤਰੀ ਇੱਕ ਦੂਜੇ ਦੀਆਂ ਗੱਲਾਂ ਨਹੀਂ ਸੁਣ ਸਕਦੇ ਕਿਉਂਕਿ ਧੁਨੀ ਦੇ ਸੰਚਾਰਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 3.
ਮਨੁੱਖ ਧੁਨੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਮਨੁੱਖੀ ਧੁਨੀ ਦੀ ਉਤਪੱਤੀ-ਮਨੁੱਖੀ ਧੁਨੀ ਕੰਪਨਾਂ ਦਾ ਨਤੀਜਾ ਹੈ । ਇਹ ਵਾਕਯੰਤਰ (Larynx) ਤੋਂ ਪੈਦਾ ਹੁੰਦੀ ਹੈ । ਵਾਕ ਯੰਤਰ ਦੀਆਂ ਪੇਸ਼ੀਆਂ ਵਾਕ ਤੰਦਾਂ ਨੂੰ ਤਾਣ ਦਿੰਦੀਆਂ ਹਨ । ਫੇਫੜਿਆਂ ਵਿੱਚੋਂ ਹਵਾ ਜਦੋਂ ਇਹਨਾਂ ਤੰਦਾਂ ਵਿੱਚੋਂ ਲੰਘਦੀ ਹੈ, ਤਾਂ ਕੰਪਨ ਪੈਦਾ ਹੁੰਦਾ ਹੈ । ਇਹ ਕੰਪਨ ਧੁਨੀ ਪੈਦਾ ਕਰਦੀ ਹੈ ।
ਪ੍ਰਸ਼ਨ 4.
ਅਲਾਸਾਉਂਡ ਕੀ ਹੈ ?
ਉੱਤਰ-
ਅਲਟਾਸਾਊਂਡ (Ultrasound)-ਸਾਡੇ ਕੰਨ 20 ਹਰਟਜ਼ ਤੋਂ ਘੱਟ ਅਤੇ 20.OOO ਹਰਟਜ਼ ਤੋਂ ਵੱਧ ਆਤੀ ਵਾਲੀ ਧੁਨੀ ਨਹੀਂ ਸੁਣ ਸਕਦੇ । 20,000 ਹਰਟਜ਼ ਤੋਂ ਵੱਧ ਆਕ੍ਰਿਤੀ ਵਾਲੀ ਧੁਨੀ ਅਲਟ੍ਰਾਸਾਉਂਡ ਅਖਵਾਉਂਦੀ ਹੈ ।
ਪ੍ਰਸ਼ਨ 5.
ਪਰਾਸਰਵਨ ਧੁਨੀ (ਜਾਂ ਅਲਟ੍ਰਾਸਾਊਂਡ) ਦੇ ਉਪਯੋਗ ਕੀ ਹਨ ?
ਉੱਤਰ-
ਪਰਾਸਰਵਨ ਧੁਨੀ ਦੇ ਉਪਯੋਗ-
- ਕੁੱਤੇ ਪਰਾਸਰਵਨ ਧੁਨੀ ਨੂੰ ਸੁਣ ਸਕਦੇ ਹਨ । ਇਸ ਲਈ ਕੁੱਤਿਆਂ ਨੂੰ ਬੁਲਾਉਣ ਲਈ ਲੋਕ ਇਸ ਧੁਨੀ ਦੀ ਵਰਤੋਂ ਕਰਦੇ ਹਨ ।
- ਡਾਕਟਰ ਇਸ ਧੁਨੀ ਦੁਆਰਾ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀਆਂ ਤਸਵੀਰਾਂ ਬਣਾਉਂਦੇ ਹਨ ।
ਪ੍ਰਸ਼ਨ 6.
ਇੱਕ ਬੱਚਾ ਪੌੜੀਆਂ ਦੇ ਸਾਹਮਣੇ ਤਾਲੀ ਵਜਾਉਂਦਾ ਹੈ ਅਤੇ ਮਿੱਠੀ ਧੁਨੀ ਸੁਣਾਈ ਦਿੰਦੀ ਹੈ । ਵਰਣਨ ਕਰੋ ।
ਉੱਤਰ-
ਪੌੜੀਆਂ ਦੇ ਹਰ ਸਟੈਂਪ ਦੀ ਦੂਰੀ ਬੱਚੇ ਤੋਂ ਵੱਧਦੀ ਜਾਂਦੀ ਹੈ । ਜਦੋਂ ਬੱਚਾ ਤਾਲੀ ਵਜਾਉਂਦਾ ਹੈ ਤਾਂ ਧੁਨੀ ਹਰ ਸਟੈਂਪ ਤੇ ਇੱਕੋ ਸਮੇਂ ਅਤੇ ਇੱਕੋ ਜਿਹੀ ਨਹੀਂ ਟਕਰਾਉਂਦੀ । ਇਹ ਛੋਟੇ ਨਿਯਮਿਤ ਅੰਤਰਾਲਾਂ ਤੇ ਟਕਰਾਉਂਦੀ ਹੈ ਅਤੇ ਮੁੜ ਕੇ ਵਾਪਸ ਆਉਂਦੀ ਹੈ । ਇਹ ਧੁਨੀ ਕੰਨਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਇਹ ਨਿਯਮਿਤ ਰੂਪ ਵਿੱਚ ਵੱਜਦੀ ਹੈ ।
ਪ੍ਰਸ਼ਨ 7.
ਸ਼ੋਰ ਕੀ ਹੈ ? ਇਸਦਾ ਮਾਤਕ ਕੀ ਹੈ ?
ਉੱਤਰ-
ਸ਼ੋਰ ਅਜਿਹੀ ਧੁਨੀ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਜੋ ਕਿ ਮਿੱਠੀ ਅਤੇ ਹੌਲੀ ਨਹੀਂ ਹੁੰਦੀ, ਸ਼ੋਰ ਕਹਾਉਂਦੀ ਹੈ, ਜਿਵੇਂ ਮਸ਼ੀਨਾਂ, ਵਾਹਨਾਂ, ਪਟਾਖਿਆਂ ਆਦਿ ਦੀ ਧੁਨੀ । ਧੁਨੀ ਦਾ ਮਾਤਕ ਡੇਸੀਬਲ (dB) ਹੈ । ਸ਼ੋਰ ਦੀ ਰੇਂਜ 90 dB-120dB ਹੈ ।
ਪ੍ਰਸ਼ਨ 8.
ਸ਼ੋਰ ਅਤੇ ਸੰਗੀਤ ਵਿੱਚ ਅੰਤਰ ਲਿਖੋ ।
ਉੱਤਰ-
ਸ਼ੋਰ-ਅਜਿਹੀ ਧੁਨੀ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ, ਜਦੋਂਕਿ ਸੰਗੀਤ ਇੱਕ ਚੰਗੀ ਲੱਗਣ ਵਾਲੀ ਧੁਨੀ ਹੈ, ਜੋ ਕੰਨਾਂ ਨੂੰ ਪਿਆਰੀ ਲੱਗਦੀ ਹੈ ।
ਪ੍ਰਸ਼ਨ 9.
ਸੁਣਨ ਸ਼ਕਤੀ ਦੀ ਘਾਟ ਵਾਲੇ ਬੱਚੇ ਆਪਸ ਵਿੱਚ ਕਿਵੇਂ ਗੱਲਬਾਤ ਕਰਦੇ ਹਨ ?
ਉੱਤਰ-
ਸੁਣਨ ਸ਼ਕਤੀ ਤੋਂ ਵਾਂਝੇ ਬੱਚੇ ਸੰਕੇਤਾਂ ਦੀ ਭਾਸ਼ਾ ਨਾਲ ਉਦਯੋਗਿਕ ਯੁਕਤੀਆਂ ਦੇ ਪ੍ਰਯੋਗ ਦੁਆਰਾ ਆਪਸ ਵਿੱਚ ਗੱਲਬਾਤ ਕਰਦੇ ਹਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
(i) ਹੇਠਾਂ ਦਿੱਤੇ ਚਿੱਤਰ ਪਛਾਣੋ ਅਤੇ ਪਤਾ ਲਗਾਓ ?
(ii) ਕਿਹੜਾ ਘੱਟ ਪਿੱਚ ਦੀ ਧੁਨੀ ਪੈਦਾ ਕਰਦਾ ਹੈ ?
(iii) ਕਿਹੜਾ ਉੱਚੀ ਪਿੱਚ ਦੀ ਧੁਨੀ ਪੈਦਾ ਕਰਦਾ ਹੈ ?
ਉੱਤਰ-
(i) ਚਿੱਤਰ ਹਨ : (a) ਢੋਲ (b) ਸੀਟੀ ।
(ii) ਢੋਲ ਘੱਟ ਆਕ੍ਰਿਤੀ ਨਾਲ ਕੰਪਿਤ ਹੁੰਦਾ ਹੈ ਅਤੇ ਘੱਟ ਪਿੱਚ ਦੀ ਧੁਨੀ ਪੈਦਾ ਕਰਦਾ ਹੈ ।
(iii) ਸੀਟੀ ਵਧੇਰੀ ਆਕ੍ਰਿਤੀ ਅਤੇ ਉੱਚੀ ਪਿੱਚ ਦੀ ਧੁਨੀ ਪੈਦਾ ਕਰਦੀ ਹੈ ।
ਪ੍ਰਸ਼ਨ 2.
ਹੇਠਾਂ ਚਿੱਤਰ ਵਿਚ ਕੁੱਝ ਸੁਰ ਸਾਜ਼ ਦਿੱਤੇ ਗਏ ਹਨ । ਇਹਨਾਂ ਨੂੰ ਦੇਖ ਕੇ ਹਰੇਕ ਸਾਜ਼ ਵਿਚ ਧੁਨੀ ਪੈਦਾ ਕਰਨ ਵਾਲਾ ਭਾਗ ਦੱਸੋ ।
ਉੱਤਰ-
ਸਾਜ਼ ਦਾ ਨਾਂ | ਧੁਨੀ ਪੈਦਾ ਕਰਨ ਵਾਲਾ ਭਾਗ |
1. ਹਾਰਮੋਨੀਅਮ | ਹਵਾ ਕਾਲਮ |
2. ਤਬਲਾ | ਖਿੱਚੀ ਬਿੱਲੀ |
3. ਸਿਤਾਰ | ਖਿੱਚੀ ਤਾਰ |
4. ਬੰਸਰੀ | ਹਵਾ ਕਾਲਮ |
ਪ੍ਰਸ਼ਨ 3.
ਦਿੱਤੇ ਗਏ ਚਿੱਤਰ ਦੀ ਪਛਾਣ ਕਰਕੇ ਦੱਸੋ ਕਿ ਇਹ ਕਿਸ ਚੀਜ਼ ਦਾ ਚਿੱਤਰ ਹੈ ਅਤੇ ਇਸ ਦਾ ਕਿਹੜਾ ਭਾਗ ਕੰਪਨ ਕਰਦਾ ਹੈ ਉਸ ਨੂੰ ਲੇਬਲ ਵੀ ਕਰੋ ।
ਉੱਤਰ-
ਦਿੱਤਾ ਗਿਆ ਚਿੱਤਰ ਮਨੁੱਖੀ ਕੰਨ ਦਾ ਹੈ । ਇਸ ਵਿਚ ਕੰਨ ਦਾ ਪਰਦਾ ਜੋ ਇਕ ਖਿੱਚੀ ਰਬੜ ਦੀ ਸ਼ੀਟ ਵਾਂਗ ਹੁੰਦਾ ਹੈ ਕੰਪਨ ਕਰਦਾ । ਇਹ ਕੰਪਨਾਂ ਅੰਦਰ ਦੇ ਕੰਨ ਤੱਕ ਭੇਜ ਦਿੱਤੀਆਂ ਜਾਂਦੀਆਂ ਹਨ ।ਉੱਥੋਂ ਸੰਕੇਤਾਂ ਨੂੰ ਦਿਮਾਗ ਤੱਕ ਭੇਜਿਆ ਜਾਂਦਾ ਹੈ ।
ਪ੍ਰਸ਼ਨ 4.
ਚਿੱਤਰ ਨੂੰ ਦੇਖ ਕੇ ਦੱਸੋ ਕਿ ਇਹ ਕਿਸ ਦਾ ਚਿੱਤਰ ਹੈ ? ਇਸ ਦਾ ਕਿਹੜਾ ਭਾਗ ਧੁਨੀ ਪੈਦਾ ਕਰਦਾ ਹੈ ਅਤੇ ਕਿਵੇਂ ?
ਉੱਤਰ-
ਇਹ ਮਨੁੱਖੀ ਵਾਕ ਯੰਤਰ ਦਾ ਚਿੱਤਰ ਹੈ । ਇਸ ਵਿਚ ਗਲੇ ਦੇ ਆਰ-ਪਾਰ ਦੋ ਖਿੱਚੇ ਹੋਏ ਸੁਰ ਤੰਦ ਹੁੰਦੇ ਹਨ ਜੋ ਧੁਨੀ ਪੈਦਾ ਕਰਦੇ ਹਨ | ਜਦੋਂ ਬਲ ਪੂਰਵਕ ਫੇਫੜੇ ਹਵਾ ਨੂੰ ਸੁਰ ਤੰਦਾਂ ਦੀ ਝਿਰੀ ਵਿਚੋਂ ਬਾਹਰ ਕੱਢਦੇ ਹਨ ਤਾਂ ਸੁਰ ਤੰਦ ਕੰਪਿਤ ਹੁੰਦੇ ਹਨ ਜਿਸ ਨਾਲ ਧੁਨੀ ਪੈਦਾ ਹੁੰਦੀ ਹੈ ।
ਪ੍ਰਸ਼ਨ 5.
ਆਯਾਮ, ਆਵਰਤਕਾਲ ਅਤੇ ਆਕ੍ਰਿਤੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਆਯਾਮ-ਪਿਤ ਵਸਤੁ ਦੁਆਰਾ ਮੱਧ ਸਥਿਤੀ ਤੋਂ ਵੱਧ ਤੋਂ ਵੱਧ ਤੈਅ ਕੀਤੀ ਗਈ ਦੁਰੀ, ਆਯਾਮ ਕਹਾਉਂਦੀ ਹੈ । ਆਵਰਤਕਾਲ-ਇੱਕ ਡੋਲਨ ਨੂੰ ਪੂਰਾ ਕਰਨ ਵਿੱਚ ਲੱਗਿਆ ਸਮਾਂ, ਵਸਤੁ ਦਾ ਆਵਰਤਕਾਲ ਕਹਾਉਂਦਾ ਹੈ | ਆਵਿਤੀ-ਤੀ ਸੈਕਿੰਡ ਹੋਣ ਵਾਲੀ ਡੋਲਨਾਂ ਦੀ ਗਿਣਤੀ ਨੂੰ ਡੋਲਨਾਂ ਦੀ ਆਕ੍ਰਿਤੀ ਕਿਹਾ ਜਾਂਦਾ ਹੈ | ਆਤੀ ਦਾ ਮਾਤ੍ਰਿਕ ਹਰਟਜ਼ (Hz) ਹੈ ।
ਪ੍ਰਸ਼ਨ 6.
ਮੱਛਰਾਂ ਦੁਆਰਾ ਪੈਦਾ ਧੁਨੀ, ਸ਼ੇਰ ਦੀ ਦਹਾੜ ਤੋਂ ਕਿਵੇਂ ਵੱਖ ਹੈ ?
ਉੱਤਰ-
ਧੁਨੀ ਦੀ ਪ੍ਰਬਲਤਾ ਵਸਤੂ ਦੇ ਆਯਾਮ ਤੇ ਨਿਰਭਰ ਕਰਦੀ ਹੈ । ਮੱਛਰਾਂ ਵਿੱਚ ਧੁਨੀ ਖੰਭਾਂ ਦੀ ਫ਼ੜਫੜਾਹਟ ਤੋਂ ਪੈਦਾ ਹੁੰਦੀ ਹੈ । ਜਦੋਂ ਸ਼ੇਰ ਦੀ ਦਹਾੜ ਗਲੇ ਵਿੱਚ ਸਥਿਤ ਵਾਕ ਤੰਦਾਂ ਤੋਂ ਪੈਦਾ ਹੁੰਦੀ ਹੈ । ਮੱਛਰਾਂ ਵਿੱਚ ਧੁਨੀ ਦਾ ਆਯਾਮ ਘੱਟ ਹੁੰਦਾ ਹੈ । ਇਸ ਲਈ ਦੋਨੋਂ ਧੁਨੀਆਂ ਦੀ ਖਿੱਚ ਅਤੇ ਗੁਣ ਵੱਖ ਹੁੰਦੇ ਹਨ ਜਿਸ ਕਰਕੇ ਦੋਨੋਂ ਧੁਨੀਆਂ ਵੱਖਵੱਖ ਅਤੇ ਪਛਾਨਣਯੋਗ ਹੁੰਦੀਆਂ ਹਨ ।
ਪ੍ਰਸ਼ਨ 7.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਠੋਸਾਂ ਵਿੱਚੋਂ ਸੰਚਾਰਿਤ ਹੁੰਦੀ ਹੈ ?
ਉੱਤਰ-
ਪ੍ਰਯੋਗ-ਦੋ ਮਾਚਿਸ ਦੀਆਂ ਡੱਬੀਆਂ ਨੂੰ ਧਾਗੇ ਦੇ ਦੋਨੋਂ ਸਿਰਿਆਂ ਤੇ ਬੰਨ੍ਹ । ਆਪਣੇ ਦੋਸਤ ਨੂੰ ਇੱਕ ਮਾਚਿਸ
ਦੀ ਡੱਬੀ ਨੂੰ ਕੰਨ ਦੇ ਨੇੜੇ ਰੱਖਣ ਲਈ ਕਹੋ । ਫਿਰ ਧਾਗੇ ਨੂੰ ਕੱਸ ਕੇ ਦੂਜੀ ਡਿੱਬੀ ਵਿੱਚ ਕੁੱਝ ਆਵਾਜ਼ ਪੈਦਾ ਕਰੋ । ਤੁਹਾਡਾ ਮਿੱਤਰ ਇਹ ਆਵਾਜ਼ ਆਸਾਨੀ ਨਾਲ ਸੁਣ ਲਵੇਗਾ । ਇਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਧੁਨੀ ਠੋਸਾਂ ਵਿੱਚੋਂ ਸੰਚਾਰਿਤ ਹੁੰਦੀ ਹੈ ।
ਪ੍ਰਸ਼ਨ 8.
ਇੱਕ ਪ੍ਰਯੋਗ ਦੁਆਰਾ ਸਿੱਧ ਕਰੋ ਕਿ ਧੁਨੀ ਹਵਾ ਦੀ ਤੁਲਨਾ ਵਿੱਚ ਵਾਂ ਵਿੱਚੋਂ ਵੱਧ ਤੇਜ਼ੀ ਨਾਲ ਸੰਚਾਰਿਤ ਹੁੰਦੀ ਹੈ ।
ਉੱਤਰ-
ਧੁਨੀ ਵਾਂ ਵਿੱਚ ਗੈਸਾਂ ਦੀ ਤੁਲਨਾ ਵਿੱਚ ਤੇਜ਼ ਗਤੀ ਨਾਲ ਸੰਚਾਰਿਤ ਹੁੰਦੀ ਹੈ । ਇਸਨੂੰ ਅਸੀਂ ਹੇਠ ਲਿਖੇ ਖ਼ਰ ਦੁਆਰਾ ਸਿੱਧ ਕਰ ਸਕਦੇ ਹਾਂ ਯੋਗ-ਇੱਕ ਲੰਮਾ ਗੁਬਾਰਾ ਲਉ ਅਤੇ ਇਸ ਨੂੰ ਪਾਣੀ ਨਾਲ ਭਰੋ । ਇਸ ਨੂੰ ਕੰਨਾਂ ਦੇ ਨੇੜੇ ਰੱਖੋ ਅਤੇ ਦੂਜੇ ਸਿਰੇ ਤੇ ਉੱਲੀ ਨਾਲ ਖਰੋਚੋ ! ਇੱਕ ਧੁਨੀ ਸੁਣਾਈ ਦੇਵੇਗੀ । ਹੁਣ ਇਸੇ ਕਿਰਿਆ ਨੂੰ ਹਵਾ ਨਾਲ ਭਰੇ ਹੋਏ ਗੁਬਾਰੇ ਨਾਲ ਕਰੋ । ਦੋਨੋਂ ਧਨੀਆਂ ਦੀ ਤੁਲਨਾ ਨਾਲ ਪੱਕਾ ਹੁੰਦਾ ਹੈ ਕਿ ਧੁਨੀ ਦਵਾਂ ਵਿੱਚ ਬਹੁਤ ਤੇਜ਼ ਗਤੀ ਨਾਲ ਸੰਚਾਰਿਤ ਹੁੰਦੀ ਹੈ ।
ਪ੍ਰਸ਼ਨ 9.
ਸੰਗੀਤ ਕੀ ਹੈ ? ਵਾਦ ਯੰਤਰਾਂ ਦੇ ਉਪਯੋਗ ਹੋਣ ਵਾਲੀਆਂ ਵੱਖ-ਵੱਖ ਕੰਪਨ ਕਰਦੀਆਂ ਵਸਤੂਆਂ ਦੇ ਨਾਂ ਲਖੋ :
ਉੱਤਰ-
ਸੰਗੀਤ (Music)-ਧੁਨੀ ਨੂੰ ਵੱਖ-ਵੱਖ ਆਕ੍ਰਿਤੀਆਂ ਅਨੁਸਾਰ ਸੁਰਾਂ ਵਿੱਚ ਪੈਦਾ ਕਰਨ ਨਾਲ ਮਿੱਠੀ ਧੁਨੀ ਪੈਦਾ ਕਰਨਾ, ਸੰਗੀਤ ਕਹਾਉਂਦਾ ਹੈ । ਵਾਦ ਯੰਤਰਾਂ ਵਿੱਚ ਡੋਰੀ, ਬਿੱਲੀ, ਹਵਾ ਸਤੰਭ ਆਦਿ ਦੀ ਵਰਤੋਂ ਹੁੰਦੀ ਹੈ । ਇਸ ਲਈ ਵਾਦ ਯੰਤਰਾਂ ਦੇ ਤਿੰਨ ਵਰਗ ਹਨ-
- ਤੰਦਾਂ ਵਾਲੇ ਵਾਦ ਯੰਤਰ-ਉਦਾਹਰਨ-ਵਾਇਲਨ, ਸਿਤਾਰ ਆਦਿ ।
- ਹਵਾ ਸਤੰਭ ਵਾਲੇ ਵਾਦ ਯੰਤਰ-ਉਦਾਹਰਨ-ਬੰਸਰੀ, ਸ਼ਹਿਨਾਈ ਆਦਿ ।
- ਬਿੱਲੀ ਵਾਲਾ ਵਾਦ ਯੰਤਰ-ਤਬਲਾ, ਮੀਢੰਗਮ ਆਦਿ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੁੰਦੀ ਹੈ ?
ਉੱਤਰ-
ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ-ਪਿਤ ਵਸਤੁਆਂ ਤੋਂ ਧੁਨੀ ਕੰਨਾਂ ਤੱਕ ਹਵਾ ਦੇ ਮਾਧਿਅਮ ਦੇ ਅਣੂਆਂ ਦੇ ਕੰਪਨ ਦੁਆਰਾ ਪੁੱਜਦੀ ਹੈ । ਜੇ ਕੰਨ ਅਤੇ ਕੰਪਨ ਵਾਲੀ ਵਸਤੁ ਦੇ ਵਿਚਕਾਰ ਕੋਈ ਮਾਧਿਅਮ ਨਾ ਹੋਵੇ, ਤਾਂ ਧੁਨੀ ਸੁਣਾਈ ਨਹੀਂ ਦੇਵੇਗੀ । ਇਸਦਾ ਅਧਿਐਨ ਅੱਗੇ ਵਰਨਣ ਕੀਤੀ ਕਿਰਿਆ ਦੁਆਰਾ ਕੀਤਾ ਜਾ ਸਕਦਾ ਹੈ ਕਿਰਿਆ ਕਲਾਪ-ਇੱਕ ਲੱਕੜੀ ਦੀ ਸੋਟੀ ਲਓ ਅਤੇ ਇਸ ਦਾ ਇੱਕ ਸਿਰਾ ਕੰਨ ਦੇ ਨੇੜੇ ਰੱਖੋ | ਆਪਣੇ ਕਿਸੇ ਦੋਸਤ ਨੂੰ ਦੂਜੇ ਸਿਰੇ ਤੇ ਖੁਰਚਣ ਲਈ ਕਹੋ । ਤੁਸੀਂ ਖੁਰਚਣ ਦੀ ਆਵਾਜ਼ ਸੁਣ ਸਕਦੇ ਹੋ । ਇਸੇ ਤਰ੍ਹਾਂ ਪਾਣੀ ਨਾਲ ਭਰੇ ਗੁਬਾਰੇ ਅਤੇ ਹਵਾ ਨਾਲ ਭਰੇ ਗੁਬਾਰੇ ਦੁਆਰਾ ਧੁਨੀ ਸੁਣੋ । ਤੁਹਾਨੂੰ ਤਿੰਨੇ ਅਵਸਥਾਵਾਂ ਵਿੱਚ ਧੁਨੀ ਸੁਣਾਈ ਦੇਵੇਗੀ, ਪਰੰਤੁ ਹਵਾ ਵਿੱਚ ਇਸ ਦੀ ਪ੍ਰਬਲਤਾ ਘੱਟ ਹੁੰਦੀ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਧੁਨੀ ਨੂੰ ਸੁਣਨ ਲਈ ਮਾਧਿਅਮ ਦੀ ਲੋੜ ਹੈ ।
ਪ੍ਰਸ਼ਨ 2.
ਸ਼ੋਰ ਪ੍ਰਦੂਸ਼ਣ ਕੀ ਹੈ ? ਇਸਦੇ ਕਾਰਨ ਅਤੇ ਪ੍ਰਭਾਵ ਕੀ ਹਨ ?
ਉੱਤਰ-
ਸ਼ੋਰ ਪ੍ਰਦੂਸ਼ਣ-ਬੇਲੋੜੀ ਧੁਨੀ, ਜੋ ਕੰਨਾਂ ਨੂੰ ਚੰਗੀ ਨਾ ਲੱਗੇ ਅਤੇ ਮਿੱਠੀ ਨਾ ਹੋਵੇ, ਸ਼ੋਰ ਅਖਵਾਉਂਦੀ ਹੈ । ਵਾਤਾਵਰਨ ਵਿੱਚ ਬਹੁਤ ਉੱਚੀ ਧੁਨੀ ਸ਼ੋਰ ਹੁੰਦੀ ਹੈ ।
ਸ਼ੋਰ ਪ੍ਰਦੂਸ਼ਣ ਦੇ ਕਾਰਨ-
- ਫੈਕਟਰੀਆਂ ਵਿੱਚ ਮਸ਼ੀਨਾਂ ਦੁਆਰਾ ਪੈਦਾ ਧੁਨੀ ।
- ਲਾਊਡ ਸਪੀਕਰ ।
- ਜਨਰੇਟਰ ।
- ਰੇਲਵੇ ਸਟੇਸ਼ਨ ਤੋਂ ਇੰਜਣ ਦੀ ਆਵਾਜ਼ ।
- ਹਵਾਈ ਅੱਡੇ ।
- ਸੰਗੀਤ ਪ੍ਰੋਗਰਾਮ ।
- ਪਟਾਖੇ ।
ਸ਼ੋਰ ਪ੍ਰਦੂਸ਼ਣ ਦੇ ਪ੍ਰਭਾਵ
- ਬੋਲਾਪਨ ਸੁਣਨ ਸ਼ਕਤੀ ਦਾ ਘੱਟ ਹੋਣਾ)
- ਦਿਲ ਦੀ ਧੜਕਣ ਦਾ ਤੇਜ਼ ਹੋਣਾ ।
- ਅੱਖ ਦੀ ਪੁਤਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਰਾਤ ਨੂੰ ਵਿਖਾਈ ਦੇਣਾ ਬੰਦ ਹੋ ਜਾਂਦਾ ਹੈ ।