This PSEB 8th Class Science Notes Chapter 6 ਜਾਲਣ ਅਤੇ ਲਾਟ will help you in revision during exams.
PSEB 8th Class Science Notes Chapter 6 ਜਾਲਣ ਅਤੇ ਲਾਟ
→ ਵੱਖ-ਵੱਖ ਕਾਰਜਾਂ ਲਈ, ਵੱਖ-ਵੱਖ ਤਰ੍ਹਾਂ ਦਾ ਬਾਲਣ ਵਰਤਿਆ ਜਾਂਦਾ ਹੈ ।
→ ਘਰਾਂ ਵਿੱਚ, ਉਦਯੋਗਾਂ ਵਿੱਚ ਅਤੇ ਵਾਹਨਾਂ ਵਿੱਚ ਕਈ ਤਰ੍ਹਾਂ ਦਾ ਬਾਲਣ ਵਰਤਿਆ ਜਾਂਦਾ ਹੈ ।
→ ਗੋਬਰ, ਲੱਕੜੀ, ਕੋਲਾ, ਲੱਕੜੀ ਦਾ ਕੋਲਾ, ਪੈਟੋਲ, ਡੀਜ਼ਲ, ਕੁਦਰਤੀ ਗੈਸ, ਐੱਲ. ਪੀ. ਜੀ. ਆਦਿ ਵੱਖ-ਵੱਖ ਤਰ੍ਹਾਂ ਦੇ ਬਾਲਣ ਹਨ ।
→ ਕੁੱਝ ਪਦਾਰਥ ਲਾਟ ਨਾਲ ਜਲਦੇ ਹਨ ਤੇ ਕੁੱਝ ਨਹੀਂ ।
→ ਜਾਲਣ ਇੱਕ ਰਸਾਇਣਿਕ ਕਿਰਿਆ ਹੈ, ਜਿਸ ਵਿੱਚ ਪਦਾਰਥ ਆਕਸੀਜਨ ਦੇ ਨਾਲ ਕਿਰਿਆ ਕਰਕੇ ਗਰਮੀ (ਤਾਪ ਊਰਜਾ) ਦਿੰਦੇ ਹਨ ।
→ ਬਾਲਣ, ਉਹ ਪਦਾਰਥ ਹਨ, ਜੋ ਜਲਣ ਤੇ ਰੌਸ਼ਨੀ ਅਤੇ ਤਾਪ ਦਿੰਦੇ ਹਨ ।
→ ਉਹ ਪਦਾਰਥ ਜੋ ਜਲਣ ਤੇ ਪ੍ਰਕਾਸ਼ ਅਤੇ ਤਾਪ ਦਿੰਦੇ ਹਨ, ਜਲਣਸ਼ੀਲ ਪਦਾਰਥ ਕਹਾਉਂਦੇ ਹਨ ।
→ ਉਹ ਪਦਾਰਥ ਜੋ ਜਲਣ ਤੇ ਆਕਸੀਜਨ ਨਾਲ ਅਭਿਕਿਰਿਆ ਨਹੀਂ ਕਰ ਦੇ ਅਤੇ ਨਾ ਹੀ ਪ੍ਰਕਾਸ਼ ਅਤੇ ਗਰਮੀ ਦਿੰਦੇ ਹਨ, ਉਹਨਾਂ ਨੂੰ ਨਾ-ਜਲਣਸ਼ੀਲ ਪਦਾਰਥ (Non-Combustible substance) ਕਿਹਾ ਜਾਂਦਾ ਹੈ ।
→ ਲੱਕੜੀ, ਕਾਗ਼ਜ਼, ਮਿੱਟੀ ਦਾ ਤੇਲ, ਲੱਕੜੀ ਦਾ ਕੋਲਾ, ਮਾਚਿਸ ਦੀਆਂ ਤੀਲੀਆਂ ਸਭ ਜਲਣਸ਼ੀਲ (Combustible substance) ਪਦਾਰਥ ਹਨ ॥
→ ਲੋਹੇ ਦੀਆਂ ਕਿੱਲਾਂ, ਪੱਥਰ ਦੇ ਟੁੱਕੜੇ, ਕੱਚ ਆਦਿ ਨਾ ਜਲਣਸ਼ੀਲ ਪਦਾਰਥ ਹਨ ।
→ ਉਹ ਘੱਟ ਤੋਂ ਘੱਟ ਤਾਪਮਾਨ ਜਿਸ ਤੇ ਕੋਈ ਪਦਾਰਥ ਜਲਣ ਲੱਗਦਾ ਹੈ, ਉਸਦਾ ਜਾਲਣ ਤਾਪਮਾਨ ਕਹਾਉਂਦਾ ਹੈ |
→ ਵੱਖ-ਵੱਖ ਜਲਣਸ਼ੀਲ ਪਦਾਰਥਾਂ ਨੂੰ ਜਲਾਉਣ ਲਈ ਵੱਖਰੇ ਤਾਪ ਦੀ ਜ਼ਰੂਰਤ ਹੁੰਦੀ ਹੈ ।
→ ਜਲਣਸ਼ੀਲ ਉਹ ਪਦਾਰਥ ਹੁੰਦੇ ਹਨ, ਜਿਨ੍ਹਾਂ ਦਾ ਜਲਣ-ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਲਾਟ ਨਾਲ ਜਲਦੀ ਅੱਗ ਫੜ ਲੈਂਦੇ ਹਨ ।
→ ਪੈਟਰੋਲ, ਡੀਜ਼ਲ, ਐੱਲ. ਪੀ. ਜੀ., ਐਲਕੋਹਲ ਕੁੱਝ ਜਲਣਸ਼ੀਲ ਪਦਾਰਥਾਂ ਦੀਆਂ ਉਦਾਹਰਨਾਂ ਹਨ ।
→ ਜੰਗਲ ਦੀ ਅੱਗ ਬਹੁਤ ਖ਼ਤਰਨਾਕ ਹੁੰਦੀ ਹੈ ।
→ ਜਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ।
→ ਅੱਗ ਪੈਦਾ ਕਰਨ ਲਈ ਤਿੰਨ ਜ਼ਰੂਰੀ ਸ਼ਰਤਾਂ ਹਨ –
- ਆਕਸੀਜਨ ਦੀ ਮੌਜੂਦਗੀ ।
- ਜਲਣ ਲਈ ਪਦਾਰਥ ਦੀ ਮੌਜੂਦਗੀ ।
- ਪਦਾਰਥ ਦਾ ਨਿਮਨ ਜਾਲਣ ਤਾਪਮਾਨ ॥
→ ਅੱਗ ਬੁਝਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਹਾਲਤ ਨੂੰ ਖ਼ਤਮ ਕਰਨਾ ਹੁੰਦਾ ਹੈ ।
→ ਅੱਗ ਬੁਝਾਉਣ ਲਈ ਅਕਸਰ ਪਾਣੀ ਦੀ ਵਰਤੋਂ ਹੁੰਦੀ ਹੈ ਕਿਉਂਕਿ ਜਾਲਣ ਤਾਪਮਾਨ ਨੂੰ ਘੱਟ ਕਰ ਦਿੰਦਾ ਹੈ ।
→ ਤੇਲ ਅਤੇ ਪੈਟੋਲ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਪਾਣੀ ਤੇਲ ਤੋਂ ਭਾਰਾ ਹੁੰਦਾ ਹੈ ਤੇ ਇਹ ਤੇਲ ਤੋਂ ਹੇਠਾਂ ਵਲ ਚਲਾ ਜਾਂਦਾ ਹੈ ਤੇ ਤੇਲ ਉੱਪਰ ਜਲਦਾ ਰਹਿੰਦਾ ਹੈ ।
→ ਪਾਣੀ ਬਿਜਲੀ ਦਾ ਸੂਚਾਲਕ ਹੈ, ਇਸ ਲਈ ਇਸਦੀ ਵਰਤੋਂ ਬਿਜਲੀ ਉਪਕਰਣਾਂ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਨਹੀਂ ਕੀਤੀ ਜਾ ਸਕਦੀ ।
→ ਤਰਲ ਬਾਲਣ ਜਾਂ ਬਿਜਲੀ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਰੇਤਾ/ਮਿੱਟੀ ਦੀ ਵਰਤੋਂ ਹੁੰਦੀ ਹੈ ।
→ ਅੱਗ ਬੁਝਾਉਣ ਲਈ ਹਵਾ ਦੀ ਸਪਲਾਈ ਨੂੰ ਕੱਟਣਾ ਜਾਂ ਬਾਲਣ ਦਾ ਤਾਪਮਾਨ ਜਾਲਣ ਤਾਪਮਾਨ ਤੋਂ ਘੱਟ ਕਰਨਾ ਜਾਂ ਜਾਲਣ ਪਦਾਰਥਾਂ ਨੂੰ ਦੂਰ ਹਟਾਉਣਾ ਹੁੰਦਾ ਹੈ ।
→ ਵੱਖ-ਵੱਖ ਪ੍ਰਕਾਰ ਦੇ ਅੱਗ ਬੁਝਾਊ ਯੰਤਰ ਵਰਤੇ ਜਾਂਦੇ ਹਨ ।
→ ਜਲਣ ਦੀਆਂ ਕਈ ਕਿਸਮਾਂ ਹਨ ਜਿਵੇਂ ਤੀਬਰ ਬਲਣਾ, ਸਵੈ-ਜਲਣ ਜਾਂ ਸੁਤੇ ਸਿੱਧ ਬਲਣਾ ਅਤੇ ਵਿਸਫੋਟ ।
→ ਲਾਟ, ਬਲਣ ਦੌਰਾਨ ਜਾਲਣ ਪਦਾਰਥਾਂ ਤੋਂ ਪੈਦਾ ਹੋਏ ਵਾਸ਼ਪਾਂ ਤੋਂ ਬਣਦੀ ਹੈ ।
→ ਲਾਟ ਦੇ ਅਦੀਪਤ ਭਾਗ ਵਿੱਚ ਸਭ ਤੋਂ ਵੱਧ ਤਾਪ ਹੁੰਦਾ ਹੈ ।
→ ਲਾਟ ਦੇ ਦੀਪਤ ਭਾਗ ਵਿੱਚ ਅਨਜਲੇ ਕਾਰਬਨ ਕਣ ਹੁੰਦੇ ਹਨ ।
→ ਬਾਲਣ ਦਾ ਕੈਲੋਰੀ ਮਾਨ 1 ਕਿਲੋਗ੍ਰਾਮ ਦੇ ਪੂਰਨ ਬਲਣ ਤੋਂ ਪ੍ਰਾਪਤ ਹੋਈ ਤਾਪ ਊਰਜਾ ਦੀ ਮਾਤਰਾ ਹੈ ।
→ ਕੈਲੋਰੀਮਾਨ ਦੀ ਇਕਾਈ ਕਿਲੋਜੁਲ ਪ੍ਰਤੀ ਕਿਲੋਗ੍ਰਾਮ ਹੈ ।
→ ਕੋਈ ਵੀ ਬਾਲਣ ਆਦਰਸ਼ ਬਾਲਣ ਨਹੀਂ ਹੈ ।
→ ਬਾਲਣਾਂ ਦੇ ਬਲਣ ਨਾਲ ਹਵਾ ਪ੍ਰਦੂਸ਼ਣ, ਸਿਹਤ ਸਮੱਸਿਆਵਾਂ, ਵਿਸ਼ਵ ਤਾਪ ਵਿੱਚ ਵਾਧਾ, ਤੇਜ਼ਾਬੀ ਵਰਖਾਆਦਿ ਹੁੰਦੇ ਹਨ ।
→ ਧਰਤੀ ਦੇ ਵਾਯੂਮੰਡਲ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਗਲੋਬਲ ਵਾਰਮਿੰਗ ਅਖਵਾਉਂਦਾ ਹੈ ।
→ ਸਲਫ਼ਰ ਅਤੇ ਨਾਈਟਰੋਜਨ ਆਕਸਾਈਡ ਗੈਸਾਂ ਵਰਖਾ ਦੇ ਪਾਣੀ ਵਿੱਚ ਘੁਲ ਕੇ ਤੇਜ਼ਾਬੀ ਵਰਖਾ ਬਣਾਉਂਦੇ ਹਨ । ਇਹ ਆਕਸਾਈਡ ਪਥਰਾਹਟ ਬਾਲਣਾਂ ਦੇ ਜਲਣ ਤੋਂ ਪੈਦਾ ਹੁੰਦੇ ਹਨ ।
→ ਤੇਜ਼ਾਬੀ ਵਰਖਾ, ਉਪਜਾਂ, ਇਮਾਰਤਾਂ ਅਤੇ ਮਿੱਟੀ ਲਈ ਹਾਨੀਕਾਰਕ ਹੈ ।
→ ਸੀ. ਐੱਨ. ਜੀ. ਇੱਕ ਸਾਫ਼ ਬਾਲਣ ਹੈ, ਕਿਉਂਕਿ ਇਹ ਹਵਾ ਵਿੱਚ ਪ੍ਰਦੂਸ਼ਣ ਨਹੀਂ ਫੈਲਾਉਂਦਾ ਹੈ ।
ਮਹੱਤਵਪੂਰਨ ਸ਼ਬਦ ਅਤੇ ਉਨ੍ਹਾਂ ਦੇ ਅਰਥ
- ਜਾਲਣ (Combustion)-ਇਹ ਇੱਕ ਰਸਾਇਣਿਕ ਪ੍ਰਕਰਮ ਹੈ, ਜਿਸ ਵਿੱਚ ਪਦਾਰਥ ਆਕਸੀਜਨ ਦੇ ਨਾਲ ਅਭਿਕਿਰਿਆ ਕਰਕੇ ਤਾਪ ਊਰਜਾ ਪੈਦਾ ਕਰਦੇ ਹਨ ।
- ਜਾਲਣਯੋਗ ਪਦਾਰਥ (Combustible Substance)-ਉਹ ਪਦਾਰਥ, ਜੋ ਜਲਣ ਤੇ ਪ੍ਰਕਾਸ਼ ਅਤੇ ਤਾਪ ਦਿੰਦੇ | ਹਨ, ਜਾਲਣਯੋਗ ਪਦਾਰਥ ਕਹਾਉਂਦੇ ਹਨ ।
- ਨਾ-ਜਾਲਣਯੋਗ ਪਦਾਰਥ (Non Combustible Substance)- ਉਹ ਪਦਾਰਥ ਜੋ ਜਲਣ ਤੇ ਆਕਸੀਜਨ ਨਾਲ ਅਭਿਕਿਰਿਆ ਨਹੀਂ ਕਰ ਸਕਦੇ ਅਤੇ ਨਾ ਹੀ ਪ੍ਰਕਾਸ਼ ਅਤੇ ਤਾਪ ਦਿੰਦੇ ਹਨ, ਉਹਨਾਂ ਨੂੰ ਨਾ-ਜਾਲਣਯੋਗ ਪਦਾਰਥ ਕਿਹਾ ਜਾਂਦਾ ਹੈ ।
- ਜਲਣ ਤਾਪਮਾਨ (Ignition Temperature)-ਉਹ ਘੱਟ ਤੋਂ ਘੱਟ ਤਾਪਮਾਨ, ਜਿਸ ਤੇ ਕੋਈ ਪਦਾਰਥ ਜਲਣ ਲੱਗਦਾ ਹੈ ।
- ਜਲਣਸ਼ੀਲ ਪਦਾਰਥ (Combustible Substance)-ਉਹ ਪਦਾਰਥ ਜਿਨ੍ਹਾਂ ਦਾ ਜਲਣ ਤਾਪ ਬਹੁਤ ਘੱਟ ਹੁੰਦਾ ਹੈ ਅਤੇ ਛੇਤੀ ਅੱਗ ਫੜ ਲੈਂਦੇ ਹਨ ।
- ਅਗਨੀਸ਼ਾਕ (Fire extinguisher)-ਅੱਗ ਬੁਝਾਉਣ ਵਾਲਾ ਇਕ ਯੰਤਰ ।
- ਕੈਲੋਰੀ ਮਾਨ (Calorific Value)-1 ਕਿਲੋਗ੍ਰਾਮ ਪਦਾਰਥ ਦੇ ਪੂਰਣ ਜਾਲਣ ਤੋਂ ਬਾਅਦ ਪ੍ਰਾਪਤ ਊਰਜਾ ਦੀ ਮਾਤਰਾ ।