PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

This PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ will help you in revision during exams.

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਭੂਚਾਲ ਅਤੇ ਤੱਟਵਰਤੀ ਭਾਗ ਨੂੰ ਪ੍ਰਭਾਵਿਤ ਕਰਨ ਵਾਲੇ ਚੱਕਰਵਾਤ ਨੇੜੇ-ਤੇੜੇ ਦੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ।

→ ਸਿਹਤ ਉਹ ਅਵਸਥਾ ਹੈ ਜਿਸ ਦੇ ਅਧੀਨ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਜ ਪੂਰੀ ਸਮਰੱਥਾ ਨਾਲ ਉੱਚਿਤ ਤਰੀਕੇ ਨਾਲ ਕੀਤੇ ਜਾ ਸਕਣ ।

→ ਸਾਡਾ ਸਮਾਜਿਕ ਵਾਤਾਵਰਣ ਸਾਡੀ ਵਿਅਕਤੀਗਤ ਸਿਹਤ ਦੇ ਲਈ ਬਹੁਤ ਮਹੱਤਵਪੂਰਨ ਹੈ ।

→ ਸਿਹਤ ਲਈ ਭੋਜਨ, ਚੰਗੀ ਆਰਥਿਕ ਹਾਲਤ ਅਤੇ ਕਾਰਜ ਜ਼ਰੂਰੀ ਹੈ ।

→ ਸਮੁਦਾਇਕ ਸਮੱਸਿਆਵਾਂ ਸਾਡੀ ਵਿਅਕਤੀਗਤ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ ।

→ ਜਦੋਂ ਕੋਈ ਰੋਗ ਹੁੰਦਾ ਹੈ ਤਾਂ ਸਰੀਰ ਦੇ ਇੱਕ ਜਾਂ ਕਈ ਅੰਗਾਂ ਅਤੇ ਤੰਤਰਾਂ ਵਿੱਚ ਕਿਰਿਆ ਜਾਂ ਸੰਰਚਨਾ ਵਿੱਚ ਖ਼ਰਾਬੀ ਦਿਖਾਈ ਦੇਣ ਲੱਗਦੀ ਹੈ ।

→ ਜੋ ਰੋਗ ਲੰਬੇ ਸਮੇਂ ਤਕ ਰਹੇ, ਉਸਨੂੰ ਦੀਰਘਕਾਲੀਨ ਰੋਗ ਕਿਹਾ ਜਾਂਦਾ ਹੈ ।

→ ਜੋ ਰੋਗ ਘੱਟ ਸਮੇਂ ਤਕ ਰਹਿੰਦੇ ਹਨ ਉਹਨਾਂ ਨੂੰ ਅਲਪਕਾਲੀਨ ਰੋਗ ਕਹਿੰਦੇ ਹਨ ।

→ ਜਿਹੜੇ ਰੋਗਾਂ ਦੇ ਤੱਤਕਾਲੀਨ ਕਾਰਕ ਸੂਖ਼ਮਜੀਵ ਹੁੰਦੇ ਹਨ ਉਹਨਾਂ ਨੂੰ ਛੂਤ ਰੋਗ ਕਿਹਾ ਜਾਂਦਾ ਹੈ ।

→ ਕੈਂਸਰ ਰੋਗ ਅਨੁਵੰਸ਼ਿਕ ਦੋਸ਼ਾਂ ਕਾਰਨ ਹੁੰਦੇ ਹਨ । ਵਧੇਰੇ ਸਰੀਰਕ ਭਾਰ ਅਤੇ ਘੱਟ ਕਸਰਤ ਕਾਰਨ ਉੱਚ ਰਕਤਚਾਪ ਹੁੰਦਾ ਹੈ ਪਰ ਇਹ ਛੂਤ ਦੀ ਬਿਮਾਰੀ ਨਹੀਂ ਹੈ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਹੋਲਿਕੋਬੈਕਟਰ ਪਾਇਲੋਰੀ ਨਾਂ ਦਾ ਜੀਵਾਣੁ ਪੈਪਟਿਕ ਅਲਸਰ ਦਾ ਕਾਰਨ ਹੈ ।

→ ਖਾਂਸੀ, ਜ਼ੁਕਾਮ, ਇਨਫਲੂਐਂਜ਼ਾ, ਡੇਂਗੂ ਬੁਖ਼ਾਰ, ਏਡਜ਼ ਆਦਿ ਵਿਸ਼ਾਣੂਆਂ ਕਾਰਨ ਹੁੰਦੇ ਹਨ । ਟਾਈਫਾਈਡ, ਹੈਜ਼ਾ, ਟੀ, ਬੀ., ਐੱਥਰੈਕਸ ਆਦਿ ਜੀਵਾਣੂਆਂ ਕਾਰਨ ਹੁੰਦੇ ਹਨ | ਬਹੁਤ ਸਾਰੇ ਚਮੜੀ ਰੋਗ ਵੱਖ-ਵੱਖ ਉੱਲੀਆਂ ਕਾਰਨ ਹੁੰਦੇ ਹਨ । ਪ੍ਰੋਟੋਜ਼ੋਆ ਕਾਰਨ ਮਲੇਰੀਆ ਅਤੇ ਕਾਲਾਜਾਰ ਰੋਗ ਹੁੰਦੇ ਹਨ । ਪੈਰ ਫੁੱਲਣ ਰੋਗ ਕਿਰਮਾਂ ਦੀਆਂ ਕਈ ਸਪੀਸ਼ੀਜ ਨਾਲ ਹੁੰਦਾ ਹੈ ।

→ ਵਿਸ਼ਾਣੁ, ਜੀਵਾਣੁ ਅਤੇ ਉੱਲੀਆਂ ਬਹੁਤ ਤੇਜ਼ੀ ਨਾਲ ਗੁਣਿਤ ਹੁੰਦੇ ਹਨ । (ਵਾਧਾ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ।)

→ ਇੱਕ ਦਵਾਈ ਜੋ ਕਿਸੇ ਵਰਗ ਵਿੱਚ ਇੱਕ ਜੈਵ ਪ੍ਰਕਿਰਿਆ ਨੂੰ ਰੋਕਦੀ ਹੈ ਉਹ ਉਸ ਵਰਗ ਦੇ ਦੂਜੇ ਮੈਂਬਰਾਂ ਤੇ ਵੀ ਉਸੇ ਤਰ੍ਹਾਂ ਦਾ ਅਸਰ ਕਰਦੀ ਹੈ, ਪਰ ਇਹੋ ਦਵਾਈ ਦੂਜੇ ਵਰਗ ਦੇ ਰੋਗਾਣੂਆਂ ਉੱਤੇ ਅਸਰ ਨਹੀਂ ਕਰਦੀ ।

→ ਹਵਾ ਰਾਹੀਂ ਫੈਲਣ ਵਾਲੇ ਰੋਗ ਹਨ-ਖਾਂਸੀ, ਜ਼ੁਕਾਮ, ਨਿਮੋਨੀਆ ਅਤੇ ਟੀ. ਬੀ. ।

→ ਦੂਸ਼ਿਤ ਪਾਣੀ ਰਾਹੀਂ ਵੀ ਰੋਗ ਫੈਲਦੇ ਹਨ ।

→ ਸਿਫਲਿਸ, ਏਡਜ਼ ਆਦਿ ਰੋਗ ਲਿੰਗੀ ਸੰਪਰਕ ਕਾਰਨ ਹੀ ਇੱਕ-ਦੂਸਰੇ ਨੂੰ ਹੁੰਦੇ ਹਨ ।

→ ਕੁੱਝ ਹੋਰ ਰੋਗ ਮੱਛਰ ਵਰਗੇ ਹੋਰ ਜੰਤੂਆਂ ਦੁਆਰਾ ਫੈਲਦੇ ਹਨ ।

→ ਸੂਖ਼ਮ ਜੀਵਾਂ ਦੀਆਂ ਭਿੰਨ-ਭਿੰਨ ਪ੍ਰਜਾਤੀਆਂ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਵਿਕਸਿਤ ਹੁੰਦੀਆਂ ਹਨ । ਹਵਾ ਵਿਚੋਂ ਨੱਕ ਰਾਹੀਂ ਪ੍ਰਵੇਸ਼ ਕਰਕੇ ਉਹ ਫੇਫੜਿਆਂ ਵਿੱਚ ਮੂੰਹ ਦੁਆਰਾ ਪ੍ਰਵੇਸ਼ ਕਰਕੇ ਭੋਜਨ ਨਲੀ ਵਿੱਚ ਜਾਂਦੇ ਹਨ ।

→ ਐੱਚ. ਆਈ. ਵੀ. ਵਿਸ਼ਾਣੂਆਂ ਦੀ ਲਾਗ, ਲਿੰਗੀ ਸੰਬੰਧਾਂ ਕਾਰਨ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤੇ ਲਸੀਕਾ ਗੰਥੀਆਂ ਵਿੱਚ ਫੈਲਦੀ ਹੈ । ਜਾਪਾਨੀ ਪੈਰ-ਫੁੱਲਣ ਦਾ ਰੋਗ ਜਾਂ ਦਿਮਾਗੀ ਬੁਖ਼ਾਰ ਦਾ ਵਿਸ਼ਾਣੂ ਮੱਛਰ ਦੇ ਕੱਟਣ ਨਾਲ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਤੇ ਦਿਮਾਗ਼ ਵਿੱਚ ਲਾਗ ਫੈਲਾਉਂਦਾ ਹੈ ।

→ HIV-AIDS ਦੇ ਕਾਰਨ ਸਰੀਰ ਛੋਟੀਆਂ-ਮੋਟੀਆਂ ਲਾਗਾਂ ਦਾ ਮੁਕਾਬਲਾ ਨਹੀਂ ਕਰ ਪਾਉਂਦਾ ਤੇ ਇਹ ਛੋਟੀਆਂ ਬਿਮਾਰੀਆਂ ਰੋਗੀ ਦੀ ਮੌਤ ਦਾ ਕਾਰਨ ਬਣਦੀਆਂ ਹਨ ।

→ ਰੋਗਾਂ ਤੋਂ ਬਚਾਅ ਲਈ ਦੋ ਤਰੀਕੇ ਹਨ-ਆਮ ਤੇ ਖ਼ਾਸ ।

→ ਛੂਤ ਦੇ ਰੋਗਾਂ ਤੋਂ ਬਚਾਅ ਲਈ ਸਫ਼ਾਈ ਦੀ ਬਹੁਤ ਲੋੜ ਹੈ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਸਾਡੇ ਸਰੀਰ ਵਿੱਚ ਮੌਜੂਦ ਪ੍ਰਤੀਰੱਖਿਆ ਤੰਤਰ ਰੋਗਾਣੂਆਂ ਨਾਲ ਲੜਦਾ ਹੈ । ਖ਼ਾਸ ਕੋਸ਼ਿਕਾਵਾਂ ਰੋਗਾਣੂਆਂ ਨੂੰ ਮਾਰ ਦਿੰਦੀਆਂ ਹਨ ।

→ ਛੂਤ ਰੋਗਾਂ ਤੋਂ ਬਚਾਓ ਲਈ ਉੱਚਿਤ ਮਾਤਰਾ ਵਿੱਚ ਪੌਸ਼ਟਿਕ ਭੋਜਨ ਜ਼ਰੂਰੀ ਹੈ ।

→ ਸਾਰੇ ਵਿਸ਼ਵ ਵਿਚੋਂ ਚੇਚਕ ਦਾ ਖ਼ਾਤਮਾ ਕੀਤਾ ਜਾ ਚੁੱਕਾ ਹੈ । ਚੇਚਕ ਇੱਕ ਵਾਰ ਹੋ ਜਾਣ ਤੋਂ ਬਾਅਦ ਮੁੜ ਇਸ । ਰੋਗ ਦੇ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ । ਇਹ ਪ੍ਰਤੀਰੱਖਿਆਕਰਨ ਦੇ ਨਿਯਮ ਦਾ ਆਧਾਰ ਹੈ ।

→ ਟੈਟਨਸ, ਡਿਪਥੀਰੀਆ, ਕਾਲੀ ਖਾਂਸੀ, ਚੇਚਕ, ਪੋਲੀਓ ਆਦਿ ਤੋਂ ਬਚਾਅ ਲਈ ਹੁਣ ਟੀਕੇ ਉਪਲੱਬਧ ਹਨ ।

→ ਹੈਪੇਟਾਈਟਸ ‘A’ ਦਾ ਟੀਕਾ ਹੁਣ ਦੇਸ਼ ਵਿਚ ਮਿਲ ਜਾਂਦਾ ਹੈ । ਪੰਜ ਸਾਲ ਤਕ ਦੀ ਉਮਰ ਦੇ ਵਧੇਰੇ ਬੱਚਿਆਂ ਵਿਚ ਪਾਣੀ ਤੋਂ ਹੀ ਇਸਦੇ ਵਿਸ਼ਾਣੂਆਂ ਦਾ ਅਸਰ ਹੋ ਚੁੱਕਾ ਹੁੰਦਾ ਹੈ ।

→ ਸਿਹਤ (Health)-ਸਿਹਤ ਉਹ ਅਵਸਥਾ ਹੈ ਜਿਸ ਦੇ ਅੰਤਰਗਤ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਜ ਪੂਰੀ ਅਵਸਥਾ ਨਾਲ ਕੀਤੇ ਜਾ ਸਕਣ ।

→ ਅਲਪਕਾਲੀਨ ਰੋਗ (Acute disease-ਅਜਿਹਾ ਰੋਗ ਜੋ ਘੱਟ ਸਮੇਂ ਲਈ ਹੁੰਦਾ ਹੈ ।

→ ਦੀਰਘਕਾਲੀਨ ਰੋਗ (Chronic disease)-ਜੋ ਰੋਗ ਲੰਬੇ ਸਮੇਂ ਤਕ ਜਾਂ ਸਾਰੇ ਜੀਵਨ ਲਈ ਹੁੰਦੇ ਹਨ, ਉਹਨਾਂ ਨੂੰ ਦੀਰਘਕਾਲੀਨ ਰੋਗ ਕਹਿੰਦੇ ਹਨ ।

→ ਛੂਤ ਦੇ ਰੋਗ (Communicable disease)-ਇਹ ਰੋਗ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਸੂਖ਼ਮ ਜੀਵਾਂ, ਜੀਵਾਣੁਆਂ, ਵਿਸ਼ਾਣੂਆਂ ਅਤੇ ਪ੍ਰੋਟੋਜ਼ੋਆ ਦੁਆਰਾ ਫੈਲਦੇ ਹਨ ।

→ ਅਛੂਤ ਦੇ ਰੋਗ (Non-communicable disease)-ਇਹ ਉਪਾਰਜਿਤ ਰੋਗ ਹੈ ਅਤੇ ਇਹ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਨਹੀਂ ਹੁੰਦੇ ।

→ ਪ੍ਰਤੀਰਕਸ਼ੀ (Antibodies)-ਜੋ ਪਦਾਰਥ ਸਰੀਰ ਵਿਚ ਰੋਗਾਂ ਨਾਲ ਲੜਦੇ ਹਨ ਅਤੇ ਸਾਡੀ ਰੋਗਾਂ ਤੋਂ ਰੱਖਿਆ ਕਰਦੇ ਹਨ ਉਹਨਾਂ ਨੂੰ ਪ੍ਰਤੀਰਕਸ਼ੀ ਕਹਿੰਦੇ ਹਨ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਤਰੁਟੀ ਰੋਗ (Deficiency disease)-ਉੱਚਿਤ ਮਾਤਰਾ ਵਿੱਚ ਅਤੇ ਸੰਤੁਲਿਤ ਆਹਾਰ ਨਾ ਮਿਲਣ ਦੇ ਕਾਰਨ ਹੋਣ ਵਾਲੇ ਰੋਗ ਨੂੰ ਤਰੁਟੀ ਰੋਗ ਕਹਿੰਦੇ ਹਨ ।

→ ਕੁਪੋਸ਼ਣ (Malnutrition)-ਹੀਣਤਾਜਣਿਤ ਰੋਗਾਂ ਤੋਂ ਪੈਦਾ ਹੋਈ ਸਥਿਤੀ ਨੂੰ ਕੁਪੋਸ਼ਣ ਕਹਿੰਦੇ ਹਨ ਜੋ ਘੱਟ ਭੋਜਨ ਅਤੇ ਅਸੰਤੁਲਿਤ ਭੋਜਨ ਕਾਰਨ ਹੁੰਦਾ ਹੈ ।

→ ਐਲਰਜੀ (Allergy)-ਇਸ ਰੋਗ ਵਿਚ ਕਿਸੇ ਇੱਕ ਵਿਅਕਤੀ ਵਿਚ ਕਿਸੇ ਵਿਸ਼ੇਸ਼ ਪਦਾਰਥ ਦੇ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਹੋ ਜਾਂਦੀ ਹੈ ।

→ ਅਣੂਵੰਸ਼ਿਕ ਰੋਗ (Hereditary disease)-ਇਹ ਰੋਗ ਮਾਤਾ-ਪਿਤਾ ਤੋਂ ਸੰਤਾਨ ਵਿੱਚ ਆ ਜਾਂਦੇ ਹਨ ।

→ ਟੀਕਾਕਰਣ (Vaccination)-ਰੋਗਾਂ ਦੀ ਰੋਕਥਾਮ ਲਈ ਟੀਕਾ ਲਗਾਉਣਾ ਟੀਕਾਕਰਣ ਹੈ । ਇਹ ਰੋਕਥਾਮ ਦਾ ਇੱਕ ਵਧੀਆ ਤਰੀਕਾ ਹੈ ।

Leave a Comment