Punjab State Board PSEB 4th Class EVS Book Solutions Chapter 2 ਪਾਰਕ ਦੀ ਸੈਰ Textbook Exercise Questions and Answers.
PSEB Solutions for Class 4 EVS Chapter 2 ਪਾਰਕ ਦੀ ਸੈਰ
EVS Guide for Class 4 PSEB ਪਾਰਕ ਦੀ ਸੈਰ Textbook Questions and Answers
ਪਾਠ ਪੁਸਤਕ ਪੰਨਾ ਨੰ: 7
ਪ੍ਰਸ਼ਨ 1.
ਜਦੋਂ ਕੋਈ ਤੁਹਾਡੀ ਪਿੱਠ ਥਾਪੜ ਕੇ ਸ਼ਾਬਾਸ਼ ਦਿੰਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲਗਦਾ ਹੈ ?
ਉੱਤਰ :
ਸ਼ਾਬਾਸ਼ ਕਿਸੇ ਚੰਗੇ ਕੰਮ ਲਈ ਹੀ ਮਿਲਦੀ ਹੈ ਅਤੇ ਅਜਿਹਾ ਹੋਣ ਤੇ ਬਹੁਤ ਹੀ ਅਨੰਦ ਅਤੇ ਗਰਵ ਮਹਿਸੂਸ ਹੁੰਦਾ ਹੈ।
ਪ੍ਰਸ਼ਨ 2.
ਕੋਈ ਚਾਰ ਚੀਜ਼ਾਂ ਦੀ ਸੂਚੀ ਬਣਾਉ ਜਿਨ੍ਹਾਂ ਦੀ ਖ਼ੁਸ਼ਬੂ ਤੁਹਾਨੂੰ ਚੰਗੀ ਲਗਦੀ ਹੈ।
ਉੱਤਰ :
- ਫੁੱਲ
- ਸੈਂਟ
- ਅਗਰਬੱਤੀ
- ਪੁਦੀਨਾ
- ਅਮਰੂਦ
- ਚੰਦਨ।
ਨੋਟ-ਖੁਦ ਸੂਚੀ ਤਿਆਰ ਕਰੋ।
ਕਿਰਿਆ 1.
ਇੱਕ ਬੱਚਾ ਜਮਾਤ ਵੱਲ ਪਿੱਠ ਕਰਕੇ ਬੈਠੇਗਾ ਸ਼੍ਰੇਣੀ ਵਿਚੋਂ ਕੋਈ ਹੋਰ ਬੱਚਾ ਪਿਛਲੇ ਪਾਸਿਓਂ ਉਸ ਦੀਆਂ ਅੱਖਾਂ ਬੰਦ ਕਰੇਗਾ ਪਹਿਲਾਂ ਬੱਚਾ ਉਸ ਦੇ ਹੱਥਾਂ, ਬਾਹਵਾਂ, ਕੱਪੜਿਆਂ ਆਦਿ ਨੂੰ ਛੂਹ ਕੇ ਪਛਾਣਨ ਦੀ ਕੋਸ਼ਿਸ਼ ਕਰੇਗਾ। ਇਹ ਕਿਰਿਆ ਵਾਰੀ-ਵਾਰੀ ਹੋਰ ਬੱਚਿਆਂ ਨਾਲ ਦੁਹਰਾਈ ਜਾਵੇਗੀ।
ਉੱਤਰ :
ਖ਼ੁਦ ਕਰੋ।
ਪਾਠ ਪੁਸਤਕ ਪੰਨਾ ਨੰ: 8
ਕਿਰਿਆ 2.
ਮੇਜ਼ ਉੱਪਰ ਲੋਹਾ, ਲੱਕੜ, ਪਲਾਸਟਿਕ, ਰਬੜ, ਇੱਟ, ਪੱਥਰ, ਚੀਕਣੀ ਮਿੱਟੀ ਆਦਿ ਦੇ ਟੁੱਕੜੇ ਰੱਖੇ ਜਾਣ। ਵਿਦਿਆਰਥੀ ਆਪਣੀਆਂ ਅੱਖਾਂ ਬੰਦ ਕਰਕੇ ਵਾਰੀ-ਵਾਰੀ ਇਹਨਾਂ ਨੂੰ ਛੂਹ ਕੇ ਪਛਾਣਨ ਦੀ ਕੋਸ਼ਿਸ਼ ਕਰਨਗੇ ਕਿ ਇਹ ਕਿਸ ਪਦਾਰਥ ਦੇ ਟੁੱਕੜੇ ਹਨ ?
ਉੱਤਰ :
ਖ਼ੁਦ ਕਰੋ।
ਪਾਠ ਪੁਸਤਕ ਪੰਨਾ ਨੰ: 19, 11
ਪ੍ਰਸ਼ਨ 3.
ਖਾਲੀ ਥਾਂਵਾਂ ਭਰੋ : (ਆਦਮੀ, ਜੱਤ, ਪਿਆਰ, ਖੁਸ਼, ਮਹਿਕ, ਫੁੱਲ)
(ਉ) ਪਿਤਾ ਜੀ ਬਹੁਤ ……………………………….. ਹੋਏ।
(ਅ) ਕਿਰਨ ਨੂੰ ਮੰਮੀ ਨੇ ਬੁੱਕਲ ਵਿੱਚ ਲੈ ਕੇ ……………………………….. ਕੀਤਾ।
(ਇ) ਬਹਾਰ ਦੀ ਰੁੱਤ ਹੋਣ ਕਰਕੇ ਬਹੁਤ ਸਾਰੇ ……………………………….. ਖਿੜੇ ਹੋਏ ਸਨ।
(ਸ) ਕੁੱਤੇ ਦੀ ……………………………….. ਕਿੰਨੀ ਮੁਲਾਇਮ ਹੈ।
(ਹ) ਬੈਂਚ ‘ਤੇ ਇੱਕ ਹੋਰ ……………………………….. ਵੀ ਬੈਠਾ ਸੀ।
ਉੱਤਰ :
(ੳ) ਖੁਸ਼
(ਅ) ਪਿਆਰ
(ਇ) ਫੁੱਲ
(ਸ) ਜੱਤ
(ਹ) ਆਦਮੀ।
ਪ੍ਰਸ਼ਨ 4.
ਸਹੀ ਵਾਕਾਂ ਅੱਗੇ (✓) ਅਤੇ ਗ਼ਲਤ ਵਾਕਾਂ ਤੋਂ ਅੱਗੇ (✗) ਦਾ ਨਿਸ਼ਾਨ ਲਗਾਓ :
(ਉ) ਸਾਰੇ ਫੁੱਲਾਂ ਦੀ ਖੁਸ਼ਬੂ ਇਕੋ ਜਿਹੀ ਹੁੰਦੀ ਹੈ।
(ਅ) ਕੂੜੇ ਕਰਕਟ ਦਾ ਨਿਪਟਾਰਾ ਹਰ ਰੋਜ਼ ਕੀਤਾ ਜਾਣਾ ਚਾਹੀਦਾ ਹੈ।
ਉੱਤਰ :
(ੳ) ✗
(ਅ) ✓
ਪ੍ਰਸ਼ਨ 5.
ਸਹੀ ਉੱਤਰਾਂ ਅੱਗੇ (✓) ਦਾ ਨਿਸ਼ਾਨ ਲਾਓ :
(ਉ) ਕੁੱਤੇ ਦੀ ਜੱਤ ਬਹੁਤ
ਸਖਤ ਸੀ
ਮੁਲਾਇਮ ਸੀ
ਵੱਡੀ ਸੀ
ਉੱਤਰ :
ਮੁਲਾਇਮ ਸੀ।
(ਅ) ਕਿਸੇ ਦਾ ਛੂਹਣਾ ਠੀਕ ਨਾ ਲੱਗੇ ਤਾਂ
ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ
ਵੱਡਿਆਂ ਤੋਂ ਛੁਪਾਉਣਾ ਚਾਹੀਦਾ ਹੈ।
ਕੁੱਝ ਨਹੀਂ ਕਰਨਾ ਚਾਹੀਦਾ
ਉੱਤਰ :
ਵੱਡਿਆਂ ਨੂੰ ਦੱਸ ਦੇਣਾ ਚਾਹੀਦਾ ਹੈ।
(ਇ) ਬਦਬੂ ਆ ਰਹੀ ਸੀ
ਮਿੱਟੀ ਦੇ ਢੇਰ ਵਿੱਚੋਂ
ਫੁੱਲਾਂ ਦੇ ਢੇਰ ਵਿੱਚੋਂ
ਕੂੜੇ ਦੇ ਢੇਰ ਵਿੱਚੋਂ
ਉੱਤਰ :
ਕੂੜੇ ਦੇ ਢੇਰ ਵਿੱਚੋਂ
ਪ੍ਰਸ਼ਨ 6.
ਕੋਈ ਦੋ ਬਦਬੂਦਾਰ ਵਸਤੂਆਂ ਦੇ ਨਾਂ ਦੱਸੋ।
ਉੱਤਰ :
- ਗਲੀ-ਸੜੀ ਸਬਜ਼ੀ,
- ਕੂੜਾ ਕਰਕਟ,
- ਪਹਿਨੀਆਂ ਹੋਈਆਂ ਜ਼ੁਰਾਬਾਂ,
- ਮੱਛਰ ਭਜਾਉਣ ਵਾਲੀ ਸਪਰੇਅ,
- ਪਿਆਜ਼,
- ਮੱਛੀ।
ਨੋਟ-ਖੁਦ ਸੂਚੀ ਬਣਾਓ।
ਪ੍ਰਸ਼ਨ 7.
ਕੋਈ ਤਿੰਨ ਫੁੱਲਾਂ ਦੇ ਨਾਂ ਲਿਖੋ ਜਿਹਨਾਂ ਵਿਚੋਂ ਖ਼ੁਸ਼ਬੂ ਆਉਂਦੀ ਹੈ
ਉੱਤਰ :
ਗੁਲਾਬ, ਰਾਤ ਦੀ ਰਾਣੀ, ਚਮੇਲੀ॥
ਪਾਠ ਪੁਸਤਕ ਪੰਨਾ ਨੰ: 12
ਪ੍ਰਸ਼ਨ 8.
ਦਿੱਤੀਆਂ ਤਸਵੀਰਾਂ ਹੇਠਾਂ ਉਨ੍ਹਾਂ ਦੇ ਨਾਂ ਲਿਖੋ
ਉੱਤਰ :
- ਅੱਖ
- ਨੱਕ
- ਕੰਨ
- ਜੀਭ
- ਚਮੜੀ।
PSEB 4th Class Punjabi Guide ਪਾਰਕ ਦੀ ਸੈਰ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
1. ਮੰਮੀ ਰਸੋਈ ਵਿੱਚ ਕੀ ਬਣਾ ਰਹੀ ਸੀ ?
(ਉ) ਪੁਦੀਨਾ
(ਅ) ਹਲਵਾ
(ੲ) ਖੀਰ
(ਸ) ਕੁਝ ਨਹੀਂ।
ਉੱਤਰ :
(ਅ) ਹਲਵਾ
2. ਇੱਕ ਅਣਜਾਣ ਵਿਅਕਤੀ ਕਿਰਨ ਦੀ ਪਿੱਠ ‘ਤੇ ਹੱਥ ਫੇਰਨ ਲੱਗਾ। ਜਿਸ ਨਾਲ ਉਸ ਨੂੰ ਬਹੁਤ ਬੁਰਾ ਲੱਗਿਆ। ਕਿਰਨ ਨੂੰ ਕੀ ਕਰਨਾ ਚਾਹੀਦਾ ਹੈ ?
(ੳ) ਉੱਥੋਂ ਦੌੜ ਜਾਣਾ ਚਾਹੀਦਾ ਹੈ
(ਅ) ਉੱਚੀ ਰੌਲਾ ਪਾਉਣਾ ਚਾਹੀਦਾ ਹੈ
(ਇ) ਤੁਰੰਤ ਜਾ ਕੇ ਵੱਡਿਆਂ ਨੂੰ ਦੱਸਣਾ ਚਾਹੀਦਾ
(ਸ) ਉਪਰੋਕਤ ਸਾਰਾ ਕੁਝ ਕਰਨਾ ਚਾਹੀਦਾ ਹੈ।
ਉੱਤਰ :
(ਸ) ਉਪਰੋਕਤ ਸਾਰਾ ਕੁਝ ਕਰਨਾ ਚਾਹੀਦਾ ਹੈ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਰਨ ਮੰਮੀ ਤੋਂ ਕਿਉਂ ਰੂਸੀ ਸੀ ?
ਉੱਤਰ :
ਮੰਮੀ ਨੇ ਥੱਪੜ ਮਾਰਿਆ ਸੀ ਇਸ ਲਈ।
ਪ੍ਰਸ਼ਨ 2.
ਖਾਣਾ ਖਾਣ ਤੋਂ ਪਹਿਲਾਂ ਮੰਮੀ ਨੇ ਬੱਚਿਆਂ ਨੂੰ ਕੀ ਕਰਨ ਲਈ ਕਿਹਾ ?
ਉੱਤਰ :
ਹੱਥ ਧੋਣ ਲਈਂ ਕਿਹਾ।
ਖ਼ਾਲੀ ਥਾਂਵਾਂ ਭਰੋ (ਕੁੱਤੇ, ਵਧੀਆ)
1. ਗੁਲਾਬ ਦੇ ਫੁੱਲ ਦੀ ਮਹਿਕ ……………………………… ਹੁੰਦੀ ਹੈ।
2. ਅਰਸ਼ ਅੱਜ ਆਪਣੇ ……………………………… ਨਾਲ ਲੈ ਕੇ ਆਇਆ ਸੀ।
ਉੱਤਰ :
1. ਵਧੀਆ,
2. ਕੁੱਤੇ।
ਗ਼ਲਤ/ਸਹੀ
1. ਕਿਰਨ ਅੱਜ ਬਹੁਤ ਦੁਖੀ ਸੀ।
2. ਫੁੱਲਾਂ ਵਿਚੋਂ ਵਧੀਆ ਖੁਸ਼ਬੂ ਆਉਂਦੀ ਹੈ।
ਉੱਤਰ :
1. (✗)
2. (✓)
ਮਿਲਾਨ ਕਰੋ
1. ਵਧੀਆ ਮਹਿਕ – (ੳ) ਕੂੜਾ-ਕਰਕਟ
2. ਬੁਰੀ ਮਹਿਕ – (ਅ) ਫੁੱਲ
ਉੱਤਰ :
1. (ਅ),
2. (ੳ)।
ਦਿਮਾਗੀ ਕਸਰਤ
ਉੱਤਰ :
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਕੋਈ ਚਾਰ ਚੀਜ਼ਾਂ ਦੀ ਸੂਚੀ ਬਣਾਓ, ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ।
ਉੱਤਰ :
(ਉ) ਫੁਲ
(ਅ) ਸੈਂਟ
(ਇ) ਸੌਂਫ
(ਸ) ਅੰਬ ਦਾ ਅਚਾਰ।