Punjab State Board PSEB 3rd Class Welcome Life Book Solutions Chapter 6 ਸਬਰ ਸੰਤੋਖ Textbook Exercise Questions and Answers.
PSEB Solutions for Class 3 Welcome Life Chapter 6 ਸਬਰ ਸੰਤੋਖ
Welcome Life Guide for Class 3 PSEB ਸਬਰ ਸੰਤੋਖ Textbook Questions and Answers
ਪੰਨਾ-42
ਵਿਦਿਆਰਥੀਆਂ ਲਈ ਕਿਰਿਆ/ਅਭਿਆਸ
ਪ੍ਰਸ਼ਨ 1.
ਜੰਗਲ ਦਾ ਰਾਜਾ ਕੌਣ ਸੀ ?
ਉੱਤਰ-
ਸ਼ੇਰ ਜੰਗਲ ਦਾ ਰਾਜਾ ਸੀ ।
ਪ੍ਰਸ਼ਨ 2.
ਸ਼ੇਰ ਨੂੰ ਉਸਦੇ ਖਿਲਾਫ਼ ਹੋ ਰਹੀ ਸਾਜ਼ਿਸ਼ ਬਾਰੇ ਕਿਸ ਨੇ ਦੱਸਿਆ ?
ਉੱਤਰ-
ਲੂੰਬੜੀ ਨੇ ਸ਼ੇਰ ਨੂੰ ਸਾਜ਼ਿਸ਼ ਬਾਰੇ ਦੱਸਿਆ ।
ਪ੍ਰਸ਼ਨ 3.
ਮੀਟਿੰਗ ‘ ਚ ਕੌਣ ਨਹੀਂ ਸੀ ਆਇਆ ?
ਉੱਤਰ-
ਚਿੜੀ ਨਹੀਂ ਸੀ ਆਈ ।
ਪ੍ਰਸ਼ਨ 4.
ਸ਼ੇਰ ਨੇ ਖਾਣੇ ‘ਚ ਕੀ ਮਿਲਾਇਆ ਸੀ ?
ਉੱਤਰ-
ਖਾਣੇ ‘ਚ ਬੇਹੋਸ਼ ਕਰਨ ਵਾਲੀਆਂ ਜੜੀਆਂਬੂਟੀਆਂ ਮਿਲਾਈਆਂ ਹੋਈਆਂ ਸਨ ।
ਪ੍ਰਸ਼ਨ 5.
ਕਹਾਣੀ ਦੇ ਅੰਤ ‘ ਚ ਚਿੜੀ ਨੇ ਸ਼ੇਰ ਨੂੰ ਕੀ ਕਿਹਾ ?
ਉੱਤਰ-
‘‘ਸਬਰ ਸੰਤੋਖ਼’’
ਪ੍ਰਸ਼ਨ 6.
ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਬਰ ਸੰਤੋਖ ਵਾਲੇ ਵਿਅਕਤੀ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੁੰਦਾ ।
ਪੰਨਾ-43 .
ਸਹੀ ਚੋਣ (ਟਿਕ ਕਰੋ :
ਪੰਨਾ-44
ਪ੍ਰਸ਼ਨੋਤਰੀ
ਪ੍ਰਸ਼ਨ 1.
ਸਭ ਨਾਲੋਂ ਵੱਡਾ ਸੁੱਖ ਕਿਹੜਾ ? (ਸਬਰ, ਦੌਲਤ)
ਉੱਤਰ-
ਸਬਰ ।
ਪ੍ਰਸ਼ਨ 2.
ਸਾਨੂੰ ਜੇਬ ਅਨੁਸਾਰ ਹੀ ਖ਼ਰਚ ਕਰਨਾ ਚਾਹੀਦਾ ਹੈ ? (ਠੀਕ/ਗਲਤ)
ਉੱਤਰ-
ਠੀਕ ।
ਪ੍ਰਸ਼ਨ 3.
ਲੋਭ ਬੰਦੇ ਨੂੰ ਨੀਵਾਂ/ਸੋਹਣਾ) ਕਰਦਾ ਹੈ ਤੇ ਸਬਰ ……………………………………. (ਔਖਾ/ਉੱਚਾ)
ਉੱਤਰ-
ਨੀਵਾਂ, ਉੱਚਾ ।
ਪ੍ਰਸ਼ਨ 4.
‘ਬੋਝ ਆਪਣਾ ਆਪੇ ਚੁੱਕੀਂ ਇਸ ਤੱਕ ਦਾ ਸਹੀ ਅਰਥ ਚੁਣੋ : ਆਪਣੀਆਂ ਮੁਸ਼ਕਿਲਾਂ ਆਪ ਹੱਲ ਕਰੀਂ ।
ਜਾਂ
ਆਪਣੇ ਕੰਮ ਲੋਕਾਂ ਤੋਂ ਕਰਵਾਈਂ ।
ਉੱਤਰ-
ਆਪਣੀਆਂ ਮੁਸ਼ਕਿਲਾਂ ਆਪ ਹੱਲ ਕਰੀਂ ।
Welcome Life Guide for Class 3 PSEB ਸਬਰ ਸੰਤੋਖ Important Questions and Answers
(i) ਬਹੁਵਿਕਲਪੀ ਪ੍ਰਸ਼ਨ :
1. ਸਬਰ ਤੋਂ ਵੱਡਾ ਕੋਈ ਸੁੱਖ ਨਹੀਂ :
(ੳ) ਸੱਚ ਸਿਆਣੇ ਸਹੀ ਕਹਿ ਗਏ
(ਅ) ਬਿਲਕੁਲ ਝੂਠ
(ਈ) ਬੱਚਿਆਂ ਨੂੰ ਸਮਝਾਉਣ ਲਈ ਝੂਠ
(ਸ) ਕੋਈ ਗੱਲ ਨਹੀਂ ।
ਉੱਤਰ-
(ੳ) ਸੱਚ ਸਿਆਣੇ ਸਹੀ ਕਹਿ ਗਏ ।
2. ਵਾਧੂ ਵਸਤੂਆਂ ਇਕੱਠੀਆਂ ਕਰਨ ਵਾਲਾ :
(ਉ) ਸੰਤੋਖੀ
(ਆ) ਲੋਭੀ
(ਈ) ਅਹੰਕਾਰੀ
(ਸ) ਸਾਰਾ ਕੁੱਝ ।
ਉੱਤਰ-
(ਅ) ਲੋਭੀ ।
3. ਲੋਭ ਬੰਦੇ ਨੂੰ ਨੀਵਾਂ ਕਰਦਾ, ਕਰਦਾ ਸਬਰ ਦਾ ਗਹਿਣਾ ।
(ਉ) ਨੀਵਾਂ
(ਅ) ਥੱਲੇ ।
(ੲ) ਪਹਿਲੇ
(ਸ) ਉੱਚਾ ।
ਉੱਤਰ-
(ਸ) ਉੱਚਾ ।
4. ਚਿੜੀ ਵਿਚ ਕੀ ਸੀ?
(ਉ) ਚਲਾਕੀ
(ਅ) ਸਮਝ
(ਈ) ਇਮਾਨਦਾਰੀ
(ਸ) ਸਬਰ |
ਉੱਤਰ-
(ਸ) ਸਬਰ ।
(ii) ਖਾਲੀ ਥਾਂਵਾਂ ਭਰੋ :
1. ਸ਼ੇਰ ਨੇ ਸਾਰੇ ………………………… ਨੂੰ ਭੋਜਨ ਖਵਾਇਆ ।
ਉੱਤਰ-
ਮੁਖੀਆਂ,
2. ………….. ਵਾਲੇ ਵਿਅਕਤੀ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੁੰਦਾ ।
ਉੱਤਰ-
ਸਬਰ ਸੰਤੋਖ,
3. ………………………. ਦੀ ਅੰਨ੍ਹੀ ਇੱਛਾ ਨਾ ਕਿਸੇ ਦੀ ਪੂਰੀ ਹੋਈ ।
ਉੱਤਰ-
ਮੋਹਮਾਇਆ,
4. ਸਬਰ ਤੋਂ ਵੱਡਾ ……………………… ਨਾ ਕੋਈ ।
ਉੱਤਰ-
ਸੁੱਖ ।
(iii) ਦਿਮਾਗੀ ਕਸਰਤ :
ਉੱਤਰ-
(iv) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-
ਸ਼ੇਰ ਨੂੰ ਕਿਸ ਨੇ ਸਬਰ-ਸੰਤੋਖ ਦਾ ਪਾਠ ਪੜ੍ਹਾਇਆ ?
ਉੱਤਰ-
ਸ਼ੇਰ ਨੂੰ ਚਿੜੀ ਨੇ ਸਬਰ-ਸੰਤੋਖ ਦਾ ਪਾਠ ਪੜ੍ਹਾਇਆ । ਕਿਉਂਕਿ ਚਿੜੀ ਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਸੀ । ਇਸ ਲਈ ਉਹ ਮੁਖੀਆਂ ਦੀ ਬੈਠਕ ਵਿਚ ਨਹੀਂ ਆਈ । ਇਸ ਲਈ ਉਹ ਸ਼ੇਰ ਦੀ ਚਲਾਕੀ ਤੋਂ ਬਚ ਗਈ । ਸਿੱਖਿਆ-ਸਬਰ ਸੰਤੋਖ ਵਾਲੇ ਵਿਅਕਤੀ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੁੰਦਾ |