Punjab State Board PSEB 3rd Class Punjabi Book Solutions Chapter 15 ਮੱਕੜੀ ਦੀ ਹਿੰਮਤ Textbook Exercise Questions, and Answers.
PSEB Solutions for Class 3 Punjabi Chapter 15 ਮੱਕੜੀ ਦੀ ਹਿੰਮਤ
Punjabi Guide for Class 3 PSEB ਮੱਕੜੀ ਦੀ ਹਿੰਮਤ Textbook Questions and Answers
( ਪਾਠ-ਅਭਿਆਸ ਪ੍ਰਸ਼ਨ-ਉੱਤਰ )
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਮੱਕੜੀ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵਾਰ-ਵਾਰ ਕੀ ਕਰ ਰਹੀ ਸੀ ?
ਉੱਤਰ-
ਕੋਸ਼ਿਸ਼ ।
ਪ੍ਰਸ਼ਨ 2.
ਆਪਣੇ ਰਾਜ ਵਿੱਚ ਵਾਪਸ ਜਾ ਕੇ ਰਾਜੇ ਨੇ ਕੀ ਕੀਤਾ ?
ਉੱਤਰ-
ਜਿੱਤ ਪ੍ਰਾਪਤ ਕਰਨ ਦੀ ਮੁੜ ਕੋਸ਼ਿਸ਼ ਕੀਤੀ ।
ਪ੍ਰਸ਼ਨ 3.
ਰਾਜੇ ਨੇ ਕਾਮਯਾਬੀ ਦਾ ਸਬਕ ਕਿਸ ਤੋਂ ਸਿੱਖਿਆ ?
ਉੱਤਰ-
ਮੱਕੜੀ ਤੋਂ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਪਰਜਾ ਰਾਜੇ ਦਾ ਕੀ ਕਰਦੀ ਸੀ ?
ਗੁੱਸਾ
ਪਿਆਰ
ਸਤਿਕਾਰ
ਉੱਤਰ-
ਸਤਿਕਾਰ
(ii) ਜੰਗਲ ਵਿੱਚ ਰਾਜਾ ਕਿੱਥੇ ਰਹਿਣ ਲੱਗਾ ?
ਦਰੱਖ਼ਤ
ਝਾੜੀਆਂ
ਗੁਫਾ
ਉੱਪਰ
ਵਿੱਚ
ਵਿੱਚ
ਉੱਤਰ-
ਗੁਫਾ ਵਿੱਚ
(iii) ਰਾਜੇ ਦਾ ਉਤਸ਼ਾਹ ਕਿਸ ਨੇ ਵਧਾਇਆ ? .
ਸੈਨਿਕਾਂ ਨੇ
ਸ਼ੇਰ ਨੇ
ਮੱਕੜੀ ਨੇ
ਉੱਤਰ-
ਮੱਕੜੀ ਨੇ |
ਪ੍ਰਸ਼ਨ 2.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ੳ) ਰਾਜੇ ਨੂੰ ਮੱਕੜੀ ਨਾਲ ……… ਹੋ ਰਹੀ ਸੀ । (ਹਮਦਰਦੀ, ਨਫ਼ਰਤ)
ਉੱਤਰ-
ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ ।
(ਆ) ਰਾਜੇ ਦੀਆਂ ਫ਼ੌਜਾਂ ਬਹੁਤ ……… ਨਾਲ ਲੜੀਆਂ । (ਬਹਾਦਰੀ, ਬੇਸਮਝੀ)
ਉੱਤਰ-
ਰਾਜੇ ਦੀਆਂ ਫ਼ੌਜਾਂ ਬਹੁਤ ਬਹਾਦਰੀ ਨਾਲ ਤੋਂ ਲੜੀਆਂ ।
(ੲ) ਮੱਕੜੀ ਦੀ …………………………… ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ। (ਹਿੰਮਤ, ਚਤੁਰਾਈ)
ਉੱਤਰ-
ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ।
(ਸ) ਹੁਣ ਰਾਜੇ ਨੂੰ ਮੁੜ ……… ਹੋਇਆ । (ਹੌਸਲਾ, ਫ਼ਿਕਰ)
ਉੱਤਰ-
ਹੁਣ ਰਾਜੇ ਨੂੰ ਮੁੜ ਹੌਸਲਾ ਹੋਇਆ।
(ਹ) ਅੰਤ ਨੂੰ ਰਾਜੇ ਦੀ ……… ਹੋਈ ! (ਹਾਰ, ਜਿੱਤ)
ਉੱਤਰ-
ਅੰਤ ਨੂੰ ਰਾਜੇ ਦੀ ਜਿੱਤ ਹੋਈ !
ਪ੍ਰਸ਼ਨ 3.
ਰਾਜਾ ਦੁਸ਼ਮਣ ਦੀਆਂ ਫ਼ੌਜਾਂ ਤੋਂ ਬਚਣ ਲਈ ਕਿੱਥੇ ਰਹਿਣ ਲੱਗਾ ?
ਉੱਤਰ-
ਜੰਗਲ ਦੀ ਇਕ ਗੁਫਾ ਵਿਚ ।
ਪ੍ਰਸ਼ਨ 4.
ਰਾਜੇ ਨੇ ਗੁਫਾ ਵਿਚ ਕਿਸ ਨੂੰ ਵੇਖਿਆ ?
ਉੱਤਰ-
ਰਾਜੇ ਨੇ ਗੁਫਾ ਵਿੱਚ ਇਕ ਮੱਕੜੀ ਦੇਖੀ ।
ਪ੍ਰਸ਼ਨ 5.
ਮੱਕੜੀ ਵਾਰ-ਵਾਰ ਕੀ ਕੋਸ਼ਿਸ਼ ਕਰ ਰਹੀ ਸੀ ?
ਉੱਤਰ-
ਕੰਧ ਉੱਤੇ ਚੜ੍ਹਨ ਦੀ ।
ਪ੍ਰਸ਼ਨ 6.
ਅੰਤ ਵਿਚ ਮੱਕੜੀ ਕਿੱਥੋਂ ਤਕ ਪਹੁੰਚ ਗਈ ?
ਉੱਤਰ-
ਅੰਤ ਵਿੱਚ ਮੱਕੜੀ ਆਪਣੇ ਜਾਲ ਤਕ ਪਹੁੰਚ ਗਈ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਪਰਜਾ, ਸਤਿਕਾਰ, ਹਮਲਾ, ਬਹਾਦਰੀ, ਗੁਫ਼ਾ, ਕੰਧ, ਹਮਦਰਦੀ, ਫੁਰਨਾ, ਮੰਜ਼ਲ, ਹਾਜ਼ਰ, ਜੰਗਲ, ਰਾਜਾ, ਦੁਸ਼ਮਣ ।
ਉੱਤਰ-
- ਰਜਾ (ਰਾਜੇ ਦੇ ਅਧੀਨ ਲੋਕ)-ਅਕਬਰ ਦੇ ਰਾਜ ਵਿਚ ਉਸ ਦੀ ਪਰਜਾ ਬਹੁਤ ਸੁਖੀ ਸੀ ।
- ਸਤਿਕਾਰ (ਆਦਰ)-ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ।
- ਹਮਲਾ ਧਾਵਾ ਬੋਲਣਾ)-ਸਿਕੰਦਰ ਨੇ ਪੋਰਸ ਉੱਤੇ ਹਮਲਾ ਕਰ ਦਿੱਤਾ ।
- ਬਹਾਦਰੀ ਸੂਰਬੀਰਤਾ, ਨਿਡਰਤਾ)-ਰਾਜਾ ਪੋਰਸ ਨੇ ਸਿਕੰਦਰ ਦੀਆਂ ਫ਼ੌਜਾਂ ਦਾ ਬਹਾਦਰੀ ਨਾਲ ਟਾਕਰਾ ਕੀਤਾ |
- ਗੁਫ਼ਾ (ਪਹਾੜ ਦੀ ਖੋਹ, ਕੰਦਰਾ)-ਇਸ ਗੁਫ਼ਾ ਵਿਚ ਸ਼ੇਰ ਰਹਿੰਦਾ ਹੈ ।
- ਕੰਧ (ਦੀਵਾਰ)-ਸਾਡੇ ਮਕਾਨ ਦੇ ਚੁਫ਼ੇਰੇ ਪੰਜ ਫੁੱਟ ਉੱਚੀ ਕੰਧ ਬਣੀ ਹੋਈ ਹੈ ।
- ਹਮਦਰਦੀ ਦੁੱਖ ਵਿਚ ਸਹਾਈ ਹੋਣਾ)ਦੁਖੀਆਂ-ਗ਼ਰੀਬਾਂ ਨਾਲ ਹਮਦਰਦੀ ਨਾਲ ਪੇਸ਼ ਆਓ ।
- ਫੁਰਨਾ (ਖ਼ਿਆਲ)-ਮਨਿੰਦਰ ਨੂੰ ਹੁਣੇ-ਹੁਣੇ ਇਹ ਫੁਰਨਾ ਫੁਰਿਆ ।
- ਮੰਜ਼ਲ (ਨਿਸ਼ਾਨਾ)-ਮੱਕੜੀ ਵਾਰ-ਵਾਰ ਕੋਸ਼ਿਸ਼ ਕਰਨ ‘ਤੇ ਆਪਣੀ ਮੰਜ਼ਿਲ ‘ਤੇ ਪਹੁੰਚ ਗਈ |
- ਹਾਜ਼ਰ (ਮੌਜੂਦ)-ਕਲਾਸ ਵਿਚ ਸਾਰੇ ਵਿਦਿਆਰਥੀ ਹਾਜ਼ਰ ਹਨ ।
- ਜੰਗਲ (ਰੁੱਖਾਂ ਦਾ ਸੰਗ੍ਰਹਿ)-ਸ਼ੇਰ ਜੰਗਲ ਦਾ ਰਾਜਾ ਹੈ ।
- ਰਾਜਾ (ਲੋਕਾਂ ‘ਤੇ ਰਾਜ ਕਰਨ ਵਾਲਾ)-ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ।
- ਦੁਸ਼ਮਣ (ਵੈਰੀ)-ਸਾਨੂੰ ਕਿਸੇ ਨੂੰ ਵੀ ਦੁਸ਼ਮਣ ਨਹੀਂ ਸਮਝਣਾ ਚਾਹੀਦਾ ।
ਪ੍ਰਸ਼ਨ 8.
ਸਮਝੋ ਤੇ ਲਿਖੋ :
ਰਾਜਾ : ਰਾਣੀ
ਬਿੱਲਾ: ……………………………………..
ਚੂਹਾ: ……………………………………..
ਸ਼ੇਰ : ……………………………………..
ਉੱਤਰ-
ਰਾਜਾ : ਰਾਣੀ ,
ਬਿੱਲਾ : ਬਿੱਲੀ
ਚੂਹਾ : ਚੂਹੀ
ਸ਼ੇਰ : ਸ਼ੇਰਨੀ
(iii) ਪੜ੍ਹੋ, ਸਮਝੋ ਤੇ ਉੱਤਰ ਦਿਓ-
ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਇਕ ਦਿਨ ਰਾਜਾ ਗੁਫਾ ਵਿਚ ਬੈਠਾ ਕੁੱਝ ਸੋਚ ਰਿਹਾ ਸੀ । ਉਸ ਨੇ ਦੇਖਿਆ ਕਿ ਇਕ ਮੱਕੜੀ ਵਾਰ| ਵਾਰ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ । ਮੱਕੜੀ ਕੰਧ ਉੱਪਰ ਕੁੱਝ ਦੂਰੀ ਤੱਕ ਚੜ੍ਹਦੀ ਹੈ, ਫਿਰ ਡਿਗ ਪੈਂਦੀ ਹੈ । ਅਜਿਹਾ ਕਈ ਵਾਰ ਹੋਇਆ, ਤਾਂ ਵੀ ਮੱਕੜੀ ਨੇ ਕੰਧ ਉੱਤੇ ਚੜ੍ਹਨਾ ਨਾ ਛੱਡਿਆ । ਰਾਜਾ ਧਿਆਨ ਨਾਲ ਮੱਕੜੀ ਵਲ ਦੇਖ ਰਿਹਾ ਸੀ । ਇਕ ਵਾਰ ਤਾਂ ਮੱਕੜੀ ਅਖੀਰ ਤੱਕ ਪਹੁੰਚਣ ਵਾਲੀ ਸੀ ਕਿ ਫਿਰ ਹੇਠਾਂ ਡਿਗ ਪਈ । ਹੁਣ ਰਾਜੇ ਨੂੰ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ |ਰਾਜਾ ਮੱਕੜੀ ਵਲ ਦੇਖਦਾ ਰਿਹਾ, ਦੇਖਦਾ ਰਿਹਾ | ਮੱਕੜੀ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ । ਮੱਕੜੀ ਆਪਣੀ ਮੰਜ਼ਲ ਤੱਕ ਪਹੁੰਚਣਾ 1 ਚਾਹੁੰਦੀ ਸੀ । ਇਸੇ ਕਰਕੇ ਉਹ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ । ਅੰਤ ਨੂੰ ਮੱਕੜੀ ਆਪਣੇ ਜਾਲ ਵਿਚ ਪਹੁੰਚ ਗਈ । ਮੱਕੜੀ ਦੀ ਹਿੰਮਤ ਦੇਖ ਕੇ ਰਾਜਾ ਬਹੁਤ ਖ਼ੁਸ਼ ਹੋਇਆ ।
ਪ੍ਰਸ਼ਨ-
1. ਰਾਜਾ ਕਿੱਥੇ ਬੈਠਾ ਸੀ ?
2. ਮੱਕੜੀ ਕੀ ਕਰ ਰਹੀ ਸੀ ?
3. ਮੱਕੜੀ ਨੇ ਕਈ ਵਾਰੀ ਡਿਗ ਕੇ ਵੀ ਕੀ ਕਰਨਾ ਨਾ ਛੱਡਿਆ ?
4, ਕਿਸਨੂੰ ਕਿਸ ਨਾਲ ਹਮਦਰਦੀ ਹੋ ਰਹੀ ਸੀ ?
5. ਰਾਜਾ ਕੀ ਦੇਖ ਕੇ ਖੁਸ਼ ਹੋਇਆ ?
ਉੱਤਰ-
1. ਇੱਕ ਗੁਫਾ ਵਿਚ ।
2. ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ ।
3. ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ॥
4. ਰਾਜੇ ਨੂੰ ਮੱਕੜੀ ਨਾਲ ।
5. ਮੱਕੜੀ ਦੀ ਹਿੰਮਤ ਦੇਖ ਕੇ ।
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
ਪ੍ਰਸ਼ਨ 1.
ਰਾਜੇ ਦਾ ਕੌਣ ਬਹੁਤ ਸਤਿਕਾਰ ਕਰਦਾ ਸੀ?
ਉੱਤਰ-
ਪਰਜਾ (✓) ।
ਪ੍ਰਸ਼ਨ 2.
ਰਾਜਾ ਕਿੱਥੇ ਰਹਿਣ ਲੱਗ ਪਿਆ ?
ਉੱਤਰ-
ਗੁਫਾ ਵਿੱਚ (✓) ।
ਪ੍ਰਸ਼ਨ 3.
ਕੌਣ ਕੰਧ ਉੱਤੇ ਵਾਰ-ਵਾਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ ?
ਉੱਤਰ-
ਮੱਕੜੀ (✓) ।
ਪ੍ਰਸ਼ਨ 4.
ਵਾਰ-ਵਾਰ ਕੰਧ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਵਿਚ ਅਸਫਲ ਰਹਿਣ ‘ਤੇ ਵੀ ਮੱਕੜੀ ਨੇ ਕੀ । ਕੀਤਾ ?
ਉੱਤਰ-
ਹਿੰਮਤ ਕੋਸ਼ਿਸ਼ ਨਾ ਛੱਡੀ (✓) ।
ਪ੍ਰਸ਼ਨ 5.
ਰਾਜਾ ਕਿਸ ਨੂੰ ਧਿਆਨ ਨਾਲ ਦੇਖ ਰਿਹਾ ਸੀ ?
ਉੱਤਰ-
ਮੱਕੜੀ ਨੂੰ (✓) ।
ਪ੍ਰਸ਼ਨ 6.
ਰਾਜੇ ਨੂੰ ਕਿਸ ਨਾਲ ਹਮਦਰਦੀ ਹੋ ਗਈ ?
ਉੱਤਰ-
ਮੱਕੜੀ ਨਾਲ (✓) ।
ਪ੍ਰਸ਼ਨ 7.
ਮੱਕੜੀ ਕਿਸ ਤਰ੍ਹਾਂ ਆਪਣੇ ਜਾਲ ਤਕ ਪਹੁੰਚੀ ?
ਉੱਤਰ-
ਵਾਰ-ਵਾਰ ਕੋਸ਼ਿਸ਼ ਕਰ ਕੇ (✓) ।
ਪ੍ਰਸ਼ਨ 8.
ਰਾਜਾ ਕੀ ਦੇਖ ਕੇ ਖ਼ੁਸ਼ ਹੋਇਆ ?
ਜਾਂ
ਰਾਜੇ ਨੂੰ ਕਿਸ ਨੂੰ ਦੇਖ ਕੇ ਮੁੜ ਕੇ ਹੌਸਲਾ ਹੋ ਗਿਆ ?
ਉੱਤਰ-
ਮੱਕੜੀ ਦੀ ਹਿੰਮਤ (✓) ।
ਪ੍ਰਸ਼ਨ 9.
ਮੁੜ ਕੇ ਫ਼ੌਜ ਇਕੱਠੀ ਕਰ ਕੇ ਦੁਸ਼ਮਣ ਉੱਤੇ ਹਮਲਾ ਕਰਨ ਨਾਲ ਰਾਜੇ ਨੂੰ ਕੀ ਪ੍ਰਾਪਤ ਹੋਇਆ ?
ਉੱਤਰ-
ਜਿੱਤ (✓) |
ਪ੍ਰਸ਼ਨ 10.
ਮੁੜ-ਮੁੜ ਕੋਸ਼ਿਸ਼ ਕਰਨ ਨਾਲ ਮਿਲਦੀ ਹੈ ?
ਉੱਤਰ-
ਕਾਮਯਾਬੀ (✓) ।
ਪ੍ਰਸ਼ਨ 11.
ਰਾਜੇ ਦਾ ਉਤਸ਼ਾਹ ਕਿਸ ਨੇ ਬਣਾਇਆ ?
ਉੱਤਰ-
ਮੱਕੜੀ ਨੇ (✓) ।
(V) ਵਿਆਕਰਨ
ਪ੍ਰਸ਼ਨ-ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
ਉੱਤਰ-
ਰਾਜਾ | ਪਰਜਾ |
ਜੰਗਲ | ਗੁਫਾ |
ਮਨ | ਫੁਰਨਾ |
ਮੱਕੜੀ | ਜਾਲ |
ਮੱਕੜੀ ਦੀ ਹਿੰਮਤ Summary & Translation in punjabi
ਔਖੇ ਸ਼ਬਦਾਂ ਦੇ ਅਰਥ
ਸ਼ਬਦ : | ਅਰਥ |
ਪਰਜਾ : | ਕਿਸੇ ਦੇਸ਼ ਦੇ ਉਹ ਲੋਕ, ਜਿਨ੍ਹਾਂ ਨੂੰ ਉੱਤੇ ਕਿਸੇ ਰਾਜੇ ਦਾ ਰਾਜ ਹੋਵੇ । |
ਸਤਿਕਾਰ : | ਆਦਰ, ਇੱਜ਼ਤ | |
ਬਹਾਦਰੀ : | ਦਲੇਰੀ, ਨਿਡਰਤਾ । |
ਗੁਫਾ : | ਕੰਦਰਾ ; ਪਹਾੜ ਜਾਂ ਜ਼ਮੀਨ ਦੇ ਅੰਦਰ ਬਣੀ ਖ਼ਾਲੀ ਥਾਂ | |
ਮੰਜ਼ਲ : | ਨਿਸ਼ਾਨਾ, ਜਿੱਥੇ ਕੋਈ ਪਹੁੰਚਣਾ ਚਾਹੁੰਦਾ ਹੋਵੇ । |
ਹਿੰਮਤ : | ਕੋਸ਼ਿਸ਼, ਉੱਦਮ ॥ |
ਫੁਰਨਾ ਫੁਰਿਆ : | ਖ਼ਿਆਲ ਆਇਆ । |
ਦੁਬਾਰਾ : | ਦੂਜੀ ਵਾਰ । |
ਉਤਸ਼ਾਹ : | ਹੌਸਲਾ । |
ਸਬਕ : | ਪਾਠ । |
ਹੌਂਸਲਾ : | ਨਿਡਰਤਾ, ਹਿੰਮਤ । |
ਕਾਮਯਾਬੀ: | ਸਫਲਤਾ| |
ਹਾਜ਼ਰ: | ਮੌਕੇ ‘ਤੇ ਹੋਣਾ । |