Punjab State Board PSEB 3rd Class Punjabi Book Solutions Chapter 16 ਡਾਕਖਾਨੇ ਦੀ ਸੁਣੇ Textbook Exercise Questions, and Answers.
PSEB Solutions for Class 3 Punjabi Chapter 16 ਡਾਕਖਾਨੇ ਦੀ ਸੁਣੇ
Punjabi Guide for Class 3 PSEB ਡਾਕਖਾਨੇ ਦੀ ਸੁਣੇ Textbook Questions and Answers
ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਚਿੱਠੀਆਂ ਪਾਉਣ ਲਈ ਅਸੀਂ ਕਿੱਥੇ | ਜਾਂਦੇ ਹਾਂ ?
ਉੱਤਰ-
ਡਾਕਖ਼ਾਨੇ ।
ਪ੍ਰਸ਼ਨ 2.
ਚਿੱਠੀ ਉੱਪਰ ਕੀ ਲਿਖਣਾ ਨਹੀਂ ਭੁੱਲਣਾ ਚਾਹੀਦਾ ?
ਉੱਤਰ-
ਪਿੰਨ-ਕੋਡ !
ਪ੍ਰਸ਼ਨ 3.
ਲੈਟਰ-ਬਾਕਸ ਕਿਸ ਰੰਗ ਦਾ ਹੁੰਦਾ ਹੈ ?
ਉੱਤਰ-
ਲਾਲ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਉ) ਚਿੱਠੀਆਂ ਲਿਖਣ ਲਈ ਕਾਰਡ, ਲਿਫ਼ਾਫ਼ੇ ਅਤੇ ਅੰਤਰਦੇਸ਼ੀ ਲਿਫ਼ਾਫ਼ੇ ………………………….. ਤੋਂ ਮਿਲਦੇ . ਹਨ । (ਦਵਾਖ਼ਾਨੇ, ਡਾਕਖ਼ਾਨੇ)
ਉੱਤਰ-
ਚਿੱਠੀਆਂ ਲਿਖਣ ਲਈ ਕਾਰਡ, ਲਿਫ਼ਾਫ਼ੇ ਅਤੇ ਅੰਤਰਦੇਸ਼ੀ ਲਿਫ਼ਾਫ਼ੇ ਡਾਕਖ਼ਾਨੇ ਤੋਂ ਮਿਲਦੇ ਹਨ ।
(ਅ) ਲਿਫ਼ਾਫ਼ੇ ਉੱਪਰ ………………………….. ਸਾਫ਼-ਸਾਫ਼ ਲਿਖੋ । (ਪਤਾ, ਚਿੱਠੀ )
ਉੱਤਰ-
ਲਿਫ਼ਾਫ਼ੇ ਉੱਪਰ ਪਤਾ ਸਾਫ਼-ਸਾਫ਼ ਲਿਖੋ ।
(ਇ)……………………………… ਲਿਖਣਾ ਕਦੇ ਨਾ ਭੁੱਲੋ । (ਪਿੰਨ-ਕੋਡ, ਨੰਬਰ)
ਉੱਤਰ-
ਪਿੰਨ-ਕੋਡ ਲਿਖਣਾ ਕਦੇ ਨਾ ਭੁੱਲੋ ।
(ਸ) …………………………… ਘਰ-ਘਰ ਚਿੱਠੀਆਂ ਪਹੁੰਚਾਉਂਦਾ ਹੈ । (ਮਾਲੀ, ਡਾਕੀਆ)
ਉੱਤਰ-
ਡਾਕੀਆ ਘਰ-ਘਰ ਚਿੱਠੀਆਂ ਪਹੁੰਚਾਉਂਦਾ ਹੈ ।
(ਹ) ਡਾਕਖ਼ਾਨੇ ਵਿਚ ………………………………….. ਜਮਾਂ ਕਰਵਾ ਸਕਦੇ ਹਾਂ | (ਰੁਪਏ, ਸੋਨਾ)
ਉੱਤਰ-
ਡਾਕਖ਼ਾਨੇ ਵਿਚ ਰੁਪਏ ਜਮਾਂ ਕਰਵਾ ਸਕਦੇ ਹਾਂ ।
(ਕ)…………………………… ਰਾਹੀਂ ਚਿੱਠੀਆਂ ਜਲਦੀ ਪਹੁੰਚਦੀਆਂ ਹਨ । (ਸਪੀਡ-ਪੋਸਟ, ਪੋਸਟ)
ਉੱਤਰ-
ਸਪੀਡ-ਪੋਸਟ ਰਾਹੀਂ ਚਿੱਠੀਆਂ ਜਲਦੀ ਪਹੁੰਚਦੀਆਂ ਹਨ ।
(ਖ) ਟੈਲੀਫ਼ੋਨ ਤੇ ਬਿਜਲੀ ਦੇ ………………………….. ਡਾਕਖ਼ਾਨੇ ਵਿਚ ਜਮਾਂ ਕਰਵਾ ਸਕਦੇ ਹਾਂ । (ਬਿਲ, ਟੈਂਕਸ)
ਉੱਤਰ-
ਟੈਲੀਫ਼ੋਨ ਤੇ ਬਿਜਲੀ ਦੇ ਬਿੱਲ ਡਾਕਖ਼ਾਨੇ ਵਿਚ ਜਮਾਂ ਕਰਵਾ ਸਕਦੇ ਹਾਂ ।
ਪ੍ਰਸ਼ਨ 2.
ਡਾਕਖ਼ਾਨਾ ਸਾਡੇ ਲਈ ਕੀ-ਕੀ ਕੰਮ ਕਰਦਾ ਹੈ ?
ਉੱਤਰ-
ਡਾਕਖ਼ਾਨਾ ਸਾਨੂੰ ਕਾਰਡ, ਲਿਫ਼ਾਫ਼ੇ, ਅੰਤਰਦੇਸ਼ੀ ਲਿਫ਼ਾਫ਼ੇ ਤੇ ਟਿਕਟਾਂ ਵੇਚਦਾ ਹੈ । ਇਹ ਸਾਡੀਆਂ ਚਿੱਠੀਆਂ, ਮਨੀਆਰਡਰ ਤੇ ਪਾਰਸਲ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦਾ ਹੈ । ਇਹ ਬੈਂਕ ਦਾ ਕੰਮ ਵੀ ਕਰਦਾ ਹੈ । ਅਸੀਂ ਇੱਥੇ ਟੈਲੀਫੋਨ ਤੇ ਬਿਜਲੀ ਦੇ ਬਿੱਲ ਵੀ ਜਮਾਂ ਕਰਾ ਸਕਦੇ ਹਾਂ ।
ਪ੍ਰਸ਼ਨ 3.
ਚਿੱਠੀ ਲਿਖ ਕੇ ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਚਿੱਠੀ ਲਿਖ ਕੇ ਲੈਟਰ-ਬਾਕਸ ਵਿਚ ਪਾਈ ਜਾਂਦੀ ਹੈ ।
ਪ੍ਰਸ਼ਨ 4.
ਸੁਨੇਹੇ ਜਲਦੀ ਕਿਵੇਂ ਭੇਜੇ ਜਾਂਦੇ ਹਨ ?
ਉੱਤਰ-
ਟੈਲੀਫੋਨ, ਮੋਬਾਈਲ ਅਤੇ ਈ-ਮੇਲ ਰਾਹੀਂ ਸੁਨੇਹੇ ਜਲਦੀ ਭੇਜੇ ਜਾਂਦੇ ਹਨ ।
ਪ੍ਰਸ਼ਨ 5.
ਤੁਸੀਂ ਆਪਣੇ ਮਿੱਤਰ/ਸਹੇਲੀ ਨੂੰ ਤੋਹਫ਼ੇ ਕਿਵੇਂ ਭੇਜ ਸਕਦੇ ਹੋ ?
ਉੱਤਰ-
ਅਸੀਂ ਆਪਣੇ ਮਿੱਤਰ/ਸਹੇਲੀ ਨੂੰ ਪਾਰਸਲ ਰਾਹੀਂ ਤੋਹਫ਼ੇ ਭੇਜ ਸਕਦੇ ਹਾਂ ।
ਪ੍ਰਸ਼ਨ 6.
ਠੀਕ ਵਾਕਾਂ ਅੱਗੇ ਸਹੀ ਦਾ ਨਿਸ਼ਾਨ (✓) ਅਤੇ ਗ਼ਲਤ ਵਾਕਾਂ ਅੱਗੇ ਕਾਟੇ (✗) ਦਾ ਨਿਸ਼ਾਨ ਲਾਓ :
(ਉ) ਡਾਕਖ਼ਾਨੇ ਵਿਚੋਂ ਦਵਾਈਆਂ ਮਿਲਦੀਆਂ ਹਨ ।
ਉੱਤਰ-
(✗)
(ਅ) ਡਾਕਖ਼ਾਨੇ ਵਿਚੋਂ ਲਿਫ਼ਾਫ਼ੇ, ਕਾਰਡ ਤੇ ਟਿਕਟਾਂ ਮਿਲਦੀਆਂ ਹਨ ।
ਉੱਤਰ-
(✓)
(ਈ) ਡਾਕਖ਼ਾਨੇ ਵਿਚ ਜਮਾਂ ਕੀਤੇ ਰੁਪਏ ਤੁਹਾਡੇ ਕੰਮ ਆਉਂਦੇ ਹਨ ।
ਉੱਤਰ-
(✓)
(ਸ) ਚਿੱਠੀਆਂ ਡਾਕਖ਼ਾਨੇ ਵਿਚ ਪਾਈਆਂ ਜਾਂਦੀਆਂ ਹਨ ।
ਉੱਤਰ-
(✓)
(ਹ) ਲਿਫ਼ਾਫ਼ੇ ਉੱਪਰ ਪਤਾ ਤੇ ਪਿੰਨ-ਕੋਡ ਲਿਖਣਾ ਕਦੇ ਨਾ ਭੁੱਲੋ ।
ਉੱਤਰ-
(✓)
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ਘਰ-ਘਰ, ਲਿਫ਼ਾਫ਼ਾ, ਸਾਫ਼-ਸਾਫ਼, ਮੋਹਰ, ਥੈਲਾ, ਤੋਹਫ਼ਾ, ਸੁਨੇਹਾ, ਜਆਂ, ਸਾਲ, ਖ਼ੁਸ਼ ।
ਉੱਤਰ-
- ਘਰ-ਘਰ ਹਰ ਘਰ ਵਿਚ)-ਅਸੀਂ ਉਗਰਾਹੀ ਕਰਨ ਲਈ ਘਰ-ਘਰ ਗਏ ।
- ਲਿਫ਼ਾਫ਼ਾ ਕਾਗ਼ਜ਼ ਦਾ ਥੈਲਾ)-ਚਿੱਠੀ ਲਿਖ ਕੇ ਲਿਫ਼ਾਫ਼ੇ ਵਿਚ ਬੰਦ ਕਰ ਦਿਓ ।
- ਸਾਫ਼-ਸਾਫ਼ (ਸੋਹਣਾ)-ਚਿੱਠੀ ਉੱਤੇ ਸਿਰਨਾਵਾਂ ਸਾਫ਼-ਸਾਫ਼ ਕਰ ਕੇ ਲਿਖੋ !
- ਮੋਹਰ ਨਿਸ਼ਾਨੀ)-ਚਿੱਠੀ ਉੱਤੇ ਡਾਕਖ਼ਾਨੇ ਦੀ ਮੋਹਰ ਲੱਗੀ ਹੋਈ ਹੈ ।
- ਥੈਲਾ (ਭੋਲਾ)-ਮੈਂ ਸਾਰੀ ਸਬਜ਼ੀ ਖ਼ਰੀਦ ਕੇ ਥੈਲੇ ਵਿਚ ਪਾ ਲਈ ।
- ਤੋਹਫ਼ਾ (ਸੁਗਾਤ)-ਮੇਰੇ ਚਾਚਾ ਜੀ ਨੇ ਮੇਰੇ ਜਨਮਦਿਨ ਉੱਤੇ ਇਕ ਸੁੰਦਰ ਤੋਹਫ਼ਾ ਭੇਜਿਆ ਹੈ ।
- ਸੁਨੇਹਾ ਸੰਦੇਸ਼)-ਮੈਨੂੰ ਤੁਹਾਡਾ ਸੁਨੇਹਾ ਨਹੀਂ | ਮਿਲਿਆ ?
- ਜਮਾਂ (ਜੋੜਨਾ, ਇਕੱਠਾ ਕਰਨਾ)-ਮੈਂ ਡਾਕਖ਼ਾਨੇ ਵਿਚ 500 ਰੁਪਏ ਜਮਾਂ ਕਰਾਏ ।
- ਸਾਲ ਬਾਰਾਂ ਮਹੀਨਿਆਂ ਦਾ ਸਮਾਂ)-ਇਕ | ਸਾਲ ਵਿਚ ਬਾਰਾਂ ਮਹੀਨੇ ਹੁੰਦੇ ਹਨ ।
- ਖੁਸ਼ (ਸੰਨ-ਤੇਰੀ ਗੱਲ ਨੇ ਮੇਰਾ ਮਨ ਖੁਸ਼ ਕਰ ਦਿੱਤਾ ਹੈ ।
(iii) ਪੜੋ, ਸਮਝੋ ਤੇ ਉੱਤਰ ਦਿਓ
ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :
ਤੁਹਾਡੀ ਲਿਖੀ ਚਿੱਠੀ ਨੂੰ ਇਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣਾ ਵੀ ਮੇਰਾ ਹੀ ਕੰਮ ਹੈ । ਤੁਸੀਂ ਚਿੱਠੀ ਲਿਖ ਕੇ ਲਿਫ਼ਾਫ਼ਾ ਬੰਦ ਕਰ ਦਿਓ । ਲਿਫ਼ਾਫ਼ੇ ਉੱਪਰ ਪਤਾ ਸਾਫ਼-ਸਾਫ਼ ਲਿਖੋ ।ਪਿੰਨ-ਕੋਡ ਲਿਖਣਾ ਕਦੇ ਨਾ ਭੁੱਲੋ। ਫਿਰ ਚਿੱਠੀ ਮੇਰੇ ਲੈਟਰ-ਬਾਕਸ ਵਿਚ ਪਾ ਦਿਓ । ਇਸ ਤਰ੍ਹਾਂ ਇਹ ਸਾਰੀਆਂ ਚਿੱਠੀਆਂ ਮੇਰੇ ਕੋਲ ਆ ਜਾਂਦੀਆਂ ਹਨ । ਇਨ੍ਹਾਂ ਚਿੱਠੀਆਂ ‘ਤੇ ਮੋਹਰਾਂ ਲਾਈਆਂ ਜਾਂਦੀਆਂ ਹਨ । ਫਿਰ ਵੱਖ-ਵੱਖ ਥਾਂਵਾਂ ਦੀਆਂ ਚਿੱਠੀਆਂ ਵੱਖਰੇਵੱਖਰੇ ਥੈਲਿਆਂ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ । ਇਨ੍ਹਾਂ ਥੈਲਿਆਂ ਨੂੰ ਬੱਸਾਂ, ਰੇਲ-ਗੱਡੀਆਂ ਅਤੇ ਹਵਾਈ ‘ਜਹਾਜ਼ਾਂ ਰਾਹੀਂ ਇੱਕ ਤੋਂ ਦੂਸਰੀ ਥਾਂ ਭੇਜਿਆ ਜਾਂਦਾ ਹੈ । ਫਿਰ ਉੱਥੋਂ ਦਾ ਡਾਕੀਆ ਘਰ-ਘਰ ਤੁਹਾਡੀਆਂ ‘ਚਿੱਠੀਆਂ ਪਹੁੰਚਾਉਂਦਾ ਹੈ ।
ਪ੍ਰਸ਼ਨ-
1. ਲਿਫ਼ਾਫ਼ਾ ਬੰਦ ਕਦੋਂ ਕੀਤਾ ਜਾਂਦਾ ਹੈ ?
2. ਚਿੱਠੀ ਉੱਤੇ ਸਾਫ਼-ਸਾਫ਼ ਕੀ ਲਿਖਣਾ ‘ਚਾਹੀਦਾ ਹੈ ?
3. ਚਿੱਠੀ ਉੱਤੇ ਪਤੇ ਨਾਲ ਕੀ ਲਿਖਣਾ , ਭੁੱਲਣਾ ਨਹੀਂ ਚਾਹੀਦਾ ?
4. ਚਿੱਠੀ ਕਿੱਥੇ ਪਾਉਣੀ ਚਾਹੀਦੀ ਹੈ ?
5. ਚਿੱਠੀਆਂ ਉੱਤੇ ਕੀ ਲਾਇਆ ਜਾਂਦਾ ਹੈ ?
6. ਚਿੱਠੀਆਂ ਇਕ ਥਾਂ ਤੋਂ ਦੂਜੀ ਥਾਂ ਕਿਸ ‘ ਤਰ੍ਹਾਂ ਭੇਜੀਆਂ ਜਾਂਦੀਆਂ ਹਨ ? .
7. ਚਿੱਠੀ ਘਰ-ਘਰ ਕੌਣ ਪਹੁੰਚਾਉਂਦਾ ਹੈ ?
ਉੱਤਰ-
1. ਚਿੱਠੀ ਲਿਖਣ ਮਗਰੋਂ ।
2. ਪਤਾ ।
3. ਪਿੰਨ-ਕੋਡ |
4. ਲੈਟਰ ਬਾਕਸ ਵਿਚ ।
5. ਮੋਹਰਾਂ ।
6. ਬੱਸਾਂ, ਰੇਲ-ਗੱਡੀਆਂ ਤੇ ਹਵਾਈ ਜਹਾਜ਼ਾਂ ਰਾਹੀਂ ।
7. ਡਾਕੀਆ
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ-
ਪ੍ਰਸ਼ਨ 1.
ਡਾਕਖ਼ਾਨਾ ਕਿਸਨੂੰ ਸੰਬੋਧਨ ਕਰਦਾ ਹੈ ?
ਉੱਤਰ-
ਬੱਚਿਆਂ ਨੂੰ (✓) ।
ਪ੍ਰਸ਼ਨ 2.
ਡਾਕਖ਼ਾਨਾ ਸਭ ਦਾ ਕੀ ਹੈ ?
ਉੱਤਰ-
ਮਿੱਤਰ (✓) ।
ਪ੍ਰਸ਼ਨ 3.
ਕਾਰਡ, ਲਿਫ਼ਾਫੇ ਤੇ ਟਿਕਟਾਂ ਕਿੱਥੋਂ ਮਿਲਦੀਆਂ ਹਨ ?
ਉੱਤਰ-
ਡਾਕਖ਼ਾਨੇ ਤੋਂ (✓) ।
ਪ੍ਰਸ਼ਨ 4.
ਲਿਫ਼ਾਫ਼ੇ ਉੱਤੇ ਪਤਾ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ ?
ਉੱਤਰ-
ਸਾਫ਼-ਸਾਫ਼ (✓) |
ਪ੍ਰਸ਼ਨ 5.
ਚਿੱਠੀ (ਲਿਫ਼ਾਫ਼ੇ ਉੱਤੇ ਕੀ ਲਿਖਣਾ ਨਹੀਂ ਭੁੱਲਣਾ ਨਹੀਂ ਚਾਹੀਦਾ ?
ਉੱਤਰ-
ਪਿੰਨ-ਕੋਡ (✓) ।
ਪ੍ਰਸ਼ਨ 6.
ਚਿੱਠੀਆਂ ਕੌਣ ਵੰਡਦਾ ਹੈ ?
ਉੱਤਰ-
ਡਾਕੀਆ (✓) ।
ਪ੍ਰਸ਼ਨ 7.
ਡਾਕਖ਼ਾਨਾ ਤੋਹਫ਼ੇ ਨੂੰ ਇਕ ਥਾਂ ਤੋਂ ‘ ਦੂਜੀ ਥਾਂ ਕਿਸ ਤਰ੍ਹਾਂ ਪੁਚਾਉਂਦਾ ਹੈ ?
ਉੱਤਰ-
ਪਾਰਸਲ ਰਾਹੀਂ (✓) ।
ਪ੍ਰਸ਼ਨ 8.
ਡਾਕਖ਼ਾਨਾ ਰੁਪਇਆ ਪੈਸਾ ਇਕ ਥਾਂ ਤੋਂ ਦੂਜੀ ਥਾਂ ਕਿਸ ਤਰ੍ਹਾਂ ਭੇਜਦਾ ਹੈ ?
ਉੱਤਰ-
ਮਨੀਆਰਡਰ ਰਾਹੀਂ (✓) ।
ਪ੍ਰਸ਼ਨ 9.
ਹੁਣ …………………………. ਰਾਹੀਂ ਸੁਨੇਹਾ ਭੇਜਣਾ ਬੰਦ ਹੋ ਗਿਆ ਹੈ ?
ਉੱਤਰ-
ਤਾਰ (✓) । |
ਪ੍ਰਸ਼ਨ 10.
ਡਾਕਖ਼ਾਨਾ ਕਿਸ ਤਰ੍ਹਾਂ ਸੁਨੇਹੇ ਭੇਜਣ ਲਈ ਕਹਿੰਦਾ ਹੈ ?
ਉੱਤਰ-
ਚਿੱਠੀਆਂ ਰਾਹੀਂ (✓) ।
ਪ੍ਰਸ਼ਨ 11.
ਡਾਕਖ਼ਾਨਾ ਜ਼ਰੂਰੀ ਚਿੱਠੀਆਂ ਜਲਦੀ ਕਿਵੇਂ ਭੇਜਦਾ ਹੈ ?
ਉੱਤਰ-
ਸਪੀਡ ਪੋਸਟ ਰਾਹੀਂ (✓) ।
(v) ਰਚਨਾਤਮਿਕ ਕਾਰਜ
(ਉ) ਲੈਟਰ-ਬਾਕਸ ਦੇ ਚਿਤਰ ਵਿੱਚ ਰੰਗ ਭਰੋ ।
(ਅ) ਸੰਚਾਰ ਦੇ ਆਧੁਨਿਕ ਸਾਧਨਾਂ ਦੇ ਚਿਤਰ ਇਕੱਠੇ ਕਰੋ ।
ਜਾਂ
ਹੇਠ ਲਿਖੇ ਸੰਚਾਰ ਸਾਧਨਾਂ ਦੇ ਨਾਂ ਲਿਖੋ ।
ਡਾਕਖਾਨੇ ਦੀ ਸੁਣੇ Summary & Translation in punjabi
ਔਖੇ ਸ਼ਬਦਾਂ ਦੇ ਅਰਥ
ਸ਼ਬਦੇ : | ਅਰਥ |
ਅੰਤਰਦੇਸ਼ੀ : | ਦੇਸ਼ ਦੇ ਅੰਦਰ ਲਿਖ ਕੇ | |
ਲਿਫ਼ਾਫ਼ਾ : | ਭੇਜਿਆ ਜਾਣ ਵਾਲਾ ਇਕ ਸਫ਼ੇ ਦਾ ਲਿਫ਼ਾਫ਼ਾ | |
ਐਡਰੈੱਸ : | ਪਤਾ, ਸਿਰਨਾਵਾਂ । |
ਪਿੰਨ-ਕੋਡ : | ਹਰ ਸ਼ਹਿਰ ਵਿਚ ਇਕ ਡਾਕ-ਖੇਤਰ ਦਾ ਇਕ ਵਿਸ਼ੇਸ਼ ਨੰਬਰ ਹੁੰਦਾ ਹੈ, ਜਿਸ ਨੂੰ ਪਿੰਨ-ਕੋਡ ਕਹਿੰਦੇ ਹਨ । |
ਤੋਹਫ਼ਾ : | ਸੁਗਾਤ । |
ਪਾਰਸਲ : | ਸਮਾਨ ਨੂੰ ਡੱਬਾ-ਬੰਦ ਕਰ ਕੇ ਡਾਕ ਰਾਹੀਂ ਭੇਜਣਾ । |
ਮਜ਼ੇਦਾਰ : | ਸੁਆਦਲੀ । |
ਸਕੀਮਾਂ : | ਢੰਗ । |
ਈ-ਮੇਲ : | ਕੰਪਿਊਟਰ ਰਾਹੀਂ ਭੇਜਿਆ ਜਾਣ ਵਾਲਾ ਸੁਨੇਹਾ । |
ਸਪੀਡ-ਪੋਸਟ : | ਡਾਕਖ਼ਾਨੇ ਦਾ ਅਜਿਹਾ ਪ੍ਰਬੰਧ, ਜਿਸ ਰਾਹੀਂ ਚਿੱਠੀ ਤੇਜ਼ੀ ਨਾਲ ਪੁਚਾਈ ਜਾਂਦੀ ਹੈ । |