Punjab State Board PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4) Important Questions and Answers.
PSEB 12th Class Environmental Education Important Questions Chapter 17 ਵਾਤਾਵਰਣੀ ਕਿਰਿਆ (ਭਾਗ-4)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਪਾਣੀ, ਹਵਾ ਅਤੇ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਪੈਦਾ ਹੋਈ ਅਣਚਾਹੀ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।
ਪ੍ਰਸ਼ਨ 2.
ਪ੍ਰਦੂਸ਼ਕ (Pollutants) ਕੀ ਹਨ ?
ਉੱਤਰ-
ਜਿਹੜੇ ਪਦਾਰਥ ਪ੍ਰਦੂਸ਼ਣ ਪੈਦਾ ਕਰਨ, ਉਨ੍ਹਾਂ ਪਦਾਰਥਾਂ ਨੂੰ ਪ੍ਰਦੂਸ਼ਕ ਕਹਿੰਦੇ ਹਨ ।
ਪ੍ਰਸ਼ਨ 3.
ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
- ਜਲ ਪ੍ਰਦੂਸ਼ਣ
- ਵਾਯੂ/ਹਵਾ ਪ੍ਰਦੂਸ਼ਣ ਅਤੇ
- ਮਿੱਟੀ ਪ੍ਰਦੂਸ਼ਣ ।
ਪ੍ਰਸ਼ਨ 4.
ਉਤਪੱਤੀ ਦੇ ਆਧਾਰ ‘ਤੇ ਪ੍ਰਦੂਸ਼ਣਾਂ ਦਾ ਵਰਗੀਕਰਨ ਕਰੋ ।
ਉੱਤਰ-
- ਕੁਦਰਤੀ ਪ੍ਰਦੂਸ਼ਣ
- ਮਨੁੱਖ ਦੁਆਰਾ ਰਚਿਆ ਗਿਆ ਪ੍ਰਦੂਸ਼ਣ ।
ਪ੍ਰਸ਼ਨ 5.
(i) ਕੁਦਰਤੀ ਪ੍ਰਦੂਸ਼ਣ ਅਤੇ
(i) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਦੇ ਉਦਾਹਰਣ ਦਿਓ ।
ਉੱਤਰ-
(i) ਕੁਦਰਤੀ ਪ੍ਰਦੂਸ਼ਣ (Natural Pollution) – ਜਵਾਲਾ ਮੁਖੀਆਂ ਦਾ ਫਟਣਾ, ਹਨੇਰੀਆਂ ਆਦਿ ।
(ii) ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Anthropogenic Pollutionਉਦਯੋਗ, ਸਵੈਚਲਿਤ ਵਾਹਨ, ਰਸਾਇਣਿਕ ਖਾਦਾਂ ਦੀ ਵਰਤੋਂ ਆਦਿ ।
ਪ੍ਰਸ਼ਨ 6.
ਭੌਤਿਕ ਗੁਣਾਂ ਦੇ ਆਧਾਰ ‘ਤੇ ਪ੍ਰਦੂਸ਼ਣ ਦਾ ਵਰਗੀਕਰਨ ਕਰੋ ।
ਉੱਤਰ-
- ਗੈਸੀ ਪ੍ਰਦੂਸ਼ਣ (Gaseous Pollution)
- ਧੂੜ ਪ੍ਰਦੂਸ਼ਣ (Dust Pollution)
- ਤਾਪ ਪ੍ਰਦੂਸ਼ਣ (Thermal Pollution)
- ਸ਼ੋਰ ਪ੍ਰਦੂਸ਼ਣ (Noise Pollution) ਅਤੇ
- ਰੇਡੀਓ ਐਕਟਿਵ ਪ੍ਰਦੂਸ਼ਣ (Radio Active Pollution) ।
ਪ੍ਰਸ਼ਨ 7.
ਏਰੋਸੋਲਜ਼ (Aerosols) ਦੇ ਕਿਹੜੇ ਸਰੋਤ ਹਨ ?
ਉੱਤਰ-
ਜੈਂਟ (Jet) ਹਵਾਈ ਜਹਾਜ਼ ।
ਪ੍ਰਸ਼ਨ 8.
ਕਿਹੜੇ ਪ੍ਰਕਾਸ਼-ਰਸਾਇਣਿਕ ਆਕਸੀਕਾਰਕ (Photo Chemical Oxident) ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ?
ਉੱਤਰ-
ਪਿਰਾਕਸੀ ਏਸਿਲ ਨਾਈਟ੍ਰੇਟ, ਓਜ਼ੋਨ ਅਤੇ ਐਲਡੀਹਾਈਡ ।
ਪ੍ਰਸ਼ਨ 9.
ਸਲਫਰ ਡਾਈਆਕਸਾਈਡ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾਂ ਸਕਦਾ ਹੈ ?
ਉੱਤਰ-
ਸਲਫਰ ਮੁਕਤ ਕੋਲੇ ਦੀ ਵਰਤੋਂ ਕਰਨ ਨਾਲ ਸਲਫਰ ਡਾਈਆਕਸਾਈਡ ਦੁਆਰਾ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ।
ਪ੍ਰਸ਼ਨ 10.
ਵਾਤਾਵਰਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੇਂਦਰੀ ਸਰਕਾਰ ਨੇ ਕਿਹੜਾ ਕਾਨੂੰਨ ਬਣਾਇਆ ਹੈ ?
ਉੱਤਰ-
ਵਾਤਾਵਰਣ (ਸੁਰੱਖਿਆ) ਐਕਟ 1986 (Environment Protection Act-1986) ।
ਪ੍ਰਸ਼ਨ 11.
ਉਹ ਕਿਹੜੇ ਕਾਰਕ ਹਨ, ਜਿਨ੍ਹਾਂ ‘ਤੇ ਪ੍ਰਦੂਸ਼ਕਾਂ ਦੇ ਮਾੜੇ ਪ੍ਰਭਾਵ ਨਿਰਭਰ ਕਰਦੇ ਹਨ ?
ਉੱਤਰ-
- ਪ੍ਰਦੂਸ਼ਕਾਂ ਦੀ ਸੰਘਣਤਾ (Concentration of Pollutants)
- ਪ੍ਰਦੂਸ਼ਕਾਂ ਦੇ ਨਾਲ ਸੰਪਰਕ ਦਾ ਸਮਾਂ ।
ਪ੍ਰਸ਼ਨ 12.
ਪੌਦਿਆਂ ਉੱਤੇ ਪ੍ਰਭਾਵ ਪਾਉਣ ਵਾਲੇ ਪ੍ਰਦੂਸ਼ਕਾਂ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
- ਪ੍ਰਦੂਸ਼ਕਾਂ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਪੌਦਿਆਂ ਦਾ ਵਾਧਾ ਰੁਕ ਜਾਂਦਾ ਹੈ ।
- ਫ਼ਸਲਾਂ ਦੇ ਉਤਪਾਦਨ ਵਿਚ ਕਮੀ ਆ ਜਾਂਦੀ ਹੈ ।
ਪ੍ਰਸ਼ਨ 13.
ਕਣਮਈ ਪ੍ਰਦੂਸ਼ਕਾਂ ਨੂੰ ਹਟਾਉਣ ਦੇ ਤਰੀਕਿਆਂ ਦਾ ਵਰਣਨ ਕਰੋ ।
ਉੱਤਰ-
ਇਲੈੱਕਟਰੋਸਟੈਟਿਕ ਪੈਸੀਪੀਟੇਟਰਜ਼ ਦੀ ਵਰਤੋਂ ਕਰਨ ਨਾਲ 98% ਠੋਸ ਕਣ ਮਾਦਾ ਨੂੰ ਕੱਢਿਆ ਜਾ ਸਕਦਾ ਹੈ । ਇਸ ਯੰਤਰ ਦੀ ਵਰਤੋਂ ਤਾਪ ਬਿਜਲੀ ਘਰਾਂ ਵਿਚ ਕੀਤੀ ਜਾਂਦੀ ਹੈ ।
ਪ੍ਰਸ਼ਨ 14.
ਕਾਰਖਾਨਿਆਂ ਵਿਚ ਉੱਚੀਆਂ ਚਿਮਨੀਆਂ ਲਗਾਉਣ ਦੀ ਸਿਫਾਰਸ਼ ‘ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਤਾਂ ਜੋ ਧਰਤੀ ਦੇ ਨੇੜੇ ਪ੍ਰਦੂਸ਼ਣ ਨਾ ਫੈਲੇ ।
ਪ੍ਰਸ਼ਨ 15.
ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸੋ ।
ਉੱਤਰ-
ਸਵੈ ਚਲਿਤ ਵਾਹਨ ।
ਪ੍ਰਸ਼ਨ 16.
ਵਾਹਨਾਂ ਤੋਂ ਨਿਕਲਣ ਵਾਲੇ ਪਦਾਰਥਾਂ ਵਿਚ ਸਭ ਤੋਂ ਵੱਧ ਕਿਹੜਾ ਪ੍ਰਦੂਸ਼ਕ ਹੈ ?
ਉੱਤਰ-
ਲੈਂਡ (Lead) ।
ਪ੍ਰਸ਼ਨ 17.
ਥਾਂਵੇਂ ਨਾਲ ਹਟਾਇਆ ਜਾਣ ਵਾਲਾ ਪ੍ਰਦੂਸ਼ਕ ਕਿਹੜਾ ਹੈ ?
ਉੱਤਰ-
ਸਲਫਰ ਡਾਈਆਕਸਾਈਡ ।
ਪ੍ਰਸ਼ਨ 18.
ਉਤਪ੍ਰੇਰਕ ਪਰਿਵਰਤਕ ਵਜੋਂ ਕੰਮ ਕਰਨ ਲਈ ਕਿਹੜੀਆਂ ਧਾਤਾਂ ਹਨ ਜਿਹੜੀਆਂ ਉਤਪ੍ਰੇਰਕ ਵਜੋਂ ਕੰਮ ਕਰਦੀਆਂ ਹਨ ?
ਉੱਤਰ-
ਪਲੈਟੀਨਮ, ਪੇਲੇਡੀਅਮ ਅਤੇ ਰੇਡੀਅਮ ।
ਪ੍ਰਸ਼ਨ 19.
ਧਾਨ ਦੇ ਖੇਤਾਂ ਵਿਚੋਂ ਕਿਹੜਾ ਪਸ਼ਕ ਨਿਕਲਦਾ ਹੈ ?
ਉੱਤਰ-
ਮੀਥੇਨ (Methane) ਗੈਸ ।
ਪ੍ਰਸ਼ਨ 20.
ਉਹ ਚਲਿਤ ਸਾਧਨ ਕਿਹੜੇ ਹਨ, ਜਿਹੜੇ ਸ਼ੋਰ ਦੇ ਸਰੋਤ ਹਨ ?
ਉੱਤਰ-
ਰੇਲਵੇ ਇੰਜਣ ਅਤੇ ਹਵਾਈ ਜਹਾਜ਼ ਅਤੇ ਵਾਹਨ ਆਦਿ ।
ਪ੍ਰਸ਼ਨ 21.
ਜੀਵਨ ਵਿਘਟਣਸ਼ੀਲ ਪ੍ਰਦੂਸ਼ਕ ਦਾ ਨਾਮ ਲਵੋ ।
ਉੱਤਰ-
ਘਰੇਲੂ ਸੀਵੇਜ/ਮਲ-ਮੂਤਰ (Domestic sewage) ।
ਪ੍ਰਸ਼ਨ 22.
ਸੀ. ਐੱਨ. ਜੀ. (CNG) ਡੀਜ਼ਲ ਨਾਲੋਂ ਕਿਸ ਤਰ੍ਹਾਂ ਬਿਹਤਰ ਹੈ ?
ਉੱਤਰ-
CNG ਘੱਟ ਪ੍ਰਦੂਸ਼ਣ ਪੈਦਾ ਕਰਨ ਦੇ ਕਾਰਨ ਡੀਜ਼ਲ ਨਾਲੋਂ ਬਿਹਤਰ ਹੈ ।
ਪ੍ਰਸ਼ਨ 23.
ਇਨਫਰਾਰੈੱਡ ਅਤੇ ਅਲਟਾਸਾਊਂਡ ਦੀ ਫੀਕੁਐਂਸੀ (Frequency) ਕੀ ਹੈ ?
ਉੱਤਰ-
ਇਨਫਰਾਰੈੱਡ ਦੀ ਫੀਕੁਐਂਸੀ 50 Hz ਤੋਂ ਥੱਲੇ ਹੈ ਅਤੇ ਅਲਟ੍ਰਾਸਾਊਂਡ ਦੀ ਵੀ ਕੁਐਂਸੀ 15000 Hz ਤੋ ਵੱਧ ਹੈ (Hz = Hertz) ।
ਪ੍ਰਸ਼ਨ 24.
ਸ਼ੋਰ ਦੇ ਕਾਰਨ ਮਨੁੱਖਾਂ ਉੱਪਰ ਪੈਣ ਵਾਲੇ ਦੋ ਮਾੜੇ ਪ੍ਰਭਾਵ ਕਿਹੜੇ ਹਨ ?
ਉੱਤਰ-
- ਨੀਂਦ ਨਾ ਆਉਣਾ
- ਦਿਲ ਦੀ ਧੜਕਣ ਵਿਚ ਵਾਧਾ
- ਸਿਰਦਰਦ ਆਦਿ ।
ਪ੍ਰਸ਼ਨ 25.
ਪਿਠ ਭੂਮੀ (Back ground) ਰੇਡੀਏਸ਼ਨ ਦੁਆਰਾ ਪੈਣ ਵਾਲੇ ਦੁਸ਼ਟ ਪ੍ਰਭਾਵ ਕਿਹੜੇ ਹਨ ?
ਉੱਤਰ-
ਕੈਂਸਰ ਦਾ ਰੋਗ ਪੈਦਾ ਹੋ ਜਾਂਦਾ ਹੈ, ਖੂਨ ਦਾ ਕੈਂਸਰ ਅਤੇ ਉਤਪਰਿਵਰਤਨ (Mutations)
ਪ੍ਰਸ਼ਨ 26.
ਉਨ੍ਹਾਂ ਦੋ ਰੇਡੀਓ ਐਕਟਿਵ ਪ੍ਰਦੂਸ਼ਕਾਂ ਦੇ ਨਾਮ ਦੱਸੋ, ਜਿਹੜੇ ਵਾਤਾਵਰਣੀ ਪ੍ਰਦੂਸ਼ਣ ਪੈਦਾ ਕਰਦੇ ਹਨ ?
ਉੱਤਰ-
ਰੇਡੀਅਮ ਅਤੇ ਸਟੂਸ਼ੀਅਮ ।
ਪ੍ਰਸ਼ਨ 27.
ਫੋਕਟ ਪਦਾਰਥਾਂ ਦੇ ਪੁਨਰ-ਚੱਕਰਣ ਕਰਕੇ ਪ੍ਰਾਪਤ ਹੋਣ ਵਾਲੀਆਂ ਧਾਤਾਂ ਦੇ ਨਾਮ ਦੱਸੋ ।
ਉੱਤਰ-
ਤਾਂਬਾ, ਲੋਹਾ, ਨਿਕਲ, ਸਿਲੀਕਾਨ ਅਤੇ ਸੋਨਾ ।
ਪ੍ਰਸ਼ਨ 28.
ਰੇਡੀਓ ਐਕਟਿਵੀਟੀ (Radio activity) ਦੇ ਨਿਰਧਾਰਿਤ ਰੇਡੀਓ ਐਕਟਿਵ ਕਚਰੇ ਦੀਆਂ ਤਿੰਨ ਕਿਸਮਾਂ ਦੇ ਨਾਮ ਦੱਸੋ ।
ਉੱਤਰ-
ਨੀਵੀਂ ਪੱਧਰ (Low level), ਦਰਮਿਆਨੀ ਪੱਧਰ (Intermediate level) ਅਤੇ ਉੱਚੀ ਪੱਧਰ (High level) ।
ਪ੍ਰਸ਼ਨ 29.
ਸੰਨ 2100 ਤਕ ਵਿਸ਼ਵਤਾਪਨ ਦੇ ਤਾਪਮਾਨ ਵਿਚ ਕਿੰਨਾ ਕੁ ਵਾਧਾ ਹੋਵੇਗਾ ?
ਉੱਤਰ-
1.4 ਤੋਂ ਲੈ ਕੇ 5.8°C ਤਕ ।
ਪ੍ਰਸ਼ਨ 30.
ਈ-ਕਚਰਾ ਜਾਂ ਈ-ਰਹਿੰਦ-ਖੂੰਹਦ (e-waste) ਕੀ ਹਨ ?
ਉੱਤਰ-
ਮੁਰੰਮਤ ਨਾ ਹੋ ਸਕਣ ਵਾਲੇ ਕੰਪਿਊਟਰ ਅਤੇ ਹੋਰ ਇਲੈੱਕਟ੍ਰਾਨਿਕ ਯੰਤਰ ।
ਪ੍ਰਸ਼ਨ 31.
ਸੀ. ਐਫ. ਸੀ. (CFC) ਅਤੇ ਡੀ. ਯੂ. (DU) ਦਾ ਵਿਸ਼ਾਲ ਰੂਪ ਲਿਖੋ ।
ਉੱਤਰ-
CFC = ਕਲੋਰੋਫਲੋਰੋ ਕਾਰਬਨਜ਼
DU = ਡੱਬਸਨ ਇਕਾਈ (Dobson unit)
ਪ੍ਰਸ਼ਨ 32.
ਡੱਬਸਨ ਇਕਾਈ ਕੀ ਹੈ ?
ਉੱਤਰ-
ਜ਼ਮੀਨ ਦੀ ਪੱਧਰ ਤੋਂ ਲੈ ਕੇ ਵਾਯੂਮੰਡਲ ਦੇ ਸਿਰੇ ਤਕ ਓਜ਼ੋਨ ਦੀ ਮੋਟਾਈ ਨੂੰ ਮਾਪਣ ਦੀ ਇਕਾਈ ਨੂੰ ਡੱਬਸਨ ਇਕਾਈ ਆਖਦੇ ਹਨ ।
ਪ੍ਰਸ਼ਨ 33.
ਪਰਾਬੈਂਗਣੀ/ਅਲਟਾ ਵਾਇਲੈਂਟ B ਵਿਕੀਰਣਾਂ ਦੇ ਕਾਰਨ ਅੱਖ ਦੇ ਕੋਰਨੀਆ (Cornea of eye) ਦੇ ਸੱਜਣ ਨੂੰ ਕੀ ਆਖਦੇ ਹਨ ?
ਉੱਤਰ-
ਬਰਫ ਅੰਧਰਾਤਾ (Snow blindness) ।
ਪ੍ਰਸ਼ਨ 34.
ਮਥਰਾ ਦੇ ਤੇਲ ਸੋਧ ਕਾਰਖਾਨੇ ਤੋਂ ਨਿਕਲਣ ਵਾਲਾ ਕਿਹੜਾ ਪ੍ਰਦੂਸ਼ਕ ਹੈ, ਜਿਸ ਤੋਂ ਤਾਜ ਮਹੱਲ ਨੂੰ ਖ਼ਤਰਾ ਹੈ ?
ਉੱਤਰ-
ਸਲਫਰ ਡਾਈਆਕਸਾਈਡ ।
ਪ੍ਰਸ਼ਨ 35.
ਓਜ਼ੋਨ ਮੰਡਲ (Ozone sphere) ਦੇ ਪਤਲਾ ਹੋਣ ਵਾਸਤੇ ਕਿਹੜੇ ਪਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਓਜ਼ੋਨ ਪ੍ਰਭਾਵ (Ozone effect) ।
ਪ੍ਰਸ਼ਨ 36.
ਧੁੰਦ-ਆਂ/ਸਮੋਗ (Smog) ਕੀ ਹੈ ?
ਉੱਤਰ-
ਧੂੰਏਂ ਅਤੇ ਧੁੰਦ ਦੇ ਆਪਸੀ ਸੁਮੇਲ ਕਾਰਨ ਪੈਦਾ ਹੋਣ ਵਾਲੀ ਰਚਨਾ ਨੂੰ ਸਮੋਗ ਜਾਂ ਧੁੰਦ-ਧੀਆਂ ਆਖਦੇ ਹਨ ।
ਪ੍ਰਸ਼ਨ 37.
ਪ੍ਰਾਰੰਭ ਦੇ ਆਧਾਰ ‘ਤੇ ਜਲ ਪ੍ਰਦੂਸ਼ਣ ਦੇ ਸਰੋਤਾਂ ਦਾ ਵਰਗੀਕਰਣ ਕਰੋ ।
ਉੱਤਰ-
ਬਿੰਦੂ ਸਰੋਤ ਅਤੇ ਅਣ-ਬਿੰਦੂ ਸਰੋਤ (Non-point sources) ।
ਪ੍ਰਸ਼ਨ 38.
ਪਾਣੀ ਦੇ ਪ੍ਰਦੂਸ਼ਣ ਦੇ ਅਣ-ਬਿੰਦੁ ਸਰੋਤ ਦਾ ਉਦਾਹਰਣ ਦਿਉ ।
ਉੱਤਰ-
ਖੇਤਾਂ ਤੋਂ ਵਹਿਣ ਵਾਲਾ ਪਾਣੀ ।
ਪ੍ਰਸ਼ਨ 39.
ਪਾਣੀ ਦੇ ਜੈਵਿਕ ਪ੍ਰਦੂਸ਼ਕਾਂ ਦੇ ਨਾਮ ਦੱਸੋ ।
ਉੱਤਰ-
ਬੈਕਟੀਰੀਆ, ਪ੍ਰੋਟੋਜ਼ੋਆ ਅਤੇ ਕਿਰਮ (Helminths) ।
ਪ੍ਰਸ਼ਨ 40.
ਪਾਣੀ ਦੇ ਭੌਤਿਕ ਪ੍ਰਦੂਸ਼ਕ (Physical pollutants) ਕਿਹੜੇ ਹਨ ?
ਉੱਤਰ-
ਤਾਪ ਅਤੇ ਗੰਧਲਾਪਨ (Turbidity) ।
ਪ੍ਰਸ਼ਨ 41.
ਪਾਣੀ ਦਾ ਸਭ ਤੋਂ ਭੈੜਾ ਪ੍ਰਦੂਸ਼ਕ ਕਿਹੜਾ ਹੈ ?
ਉੱਤਰ-
ਕਾਰਖਾਨਿਆਂ ਤੋਂ ਆਉਣ ਵਾਲਾ ਵਹਿਣ ।
ਪ੍ਰਸ਼ਨ 42.
ਤਾਪ ਪ੍ਰਦੂਸ਼ਣ ਦੇ ਮੁੱਖ ਕਾਰਕ ਕਿਹੜੇ ਹਨ ?
ਉੱਤਰ-
ਥਰਮਲ ਪਲਾਂਟਾਂ ਅਤੇ ਤੇਲ ਸੋਧਕ ਕਾਰਖਾਨਿਆਂ ਤੋਂ ਨਿਕਲਣ ਵਾਲੇ ਗਰਮ ਪਾਣੀ/ਵਹਿਣ ।
ਪ੍ਰਸ਼ਨ 43.
ਤਾਪ ਪ੍ਰਦੂਸ਼ਣ ਦੇ ਮੁੱਖ ਪ੍ਰਭਾਵ ਕਿਹੜੇ ਹਨ ?
ਉੱਤਰ-
ਤਾਪ ਪ੍ਰਦੂਸ਼ਣ ਦੇ ਕਾਰਨ ਪਾਣੀ ਵਿਚਲੀ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਾਰਨ ਜਲੀ ਜੀਵ ਮਰ ਜਾਂਦੇ ਹਨ ।
ਪ੍ਰਸ਼ਨ 44.
ਮੈਲ ਜਾਂ ਚਿੱਕੜ (Sludge) ਕੀ ਹੈ ?
ਉੱਤਰ-
ਬੈਕਟੀਰੀਆ ਅਤੇ ਐਲਗੀ ਦੇ ਸੁਮੇਲ ਕਾਰਨ ਪੈਦਾ ਹੋਈ ਰਚਨਾ ਨੂੰ ਮੈਲ ਜਾਂ ਚਿੱਕੜ ਆਖਦੇ ਹਨ ।
ਪ੍ਰਸ਼ਨ 45.
ਮਿੱਟੀ ਦੇ ਮੁੱਖ ਪਦੁਸ਼ਕ ਕਿਹੜੇ ਹਨ ?
ਉੱਤਰ-
ਪਲਾਸਟਿਕ ਪਦਾਰਥ ਅਤੇ ਕੀਟਨਾਸ਼ਕ ਤੇ ਰਸਾਇਣਿਕ ਖਾਦਾਂ ।
ਪ੍ਰਸ਼ਨ 46.
ਮਨੁੱਖੀ ਸਰੀਰ ਵਿਚ ਨਾਈਟੇਟਸ ਦੇ ਇਕੱਠੇ ਹੋਣ ਕਾਰਨ ਪੈਦਾ ਹੋਣ ਵਾਲੇ ਰੋਗ ਦਾ ਨਾਮ ਲਿਖੋ ।
ਉੱਤਰ-
ਸਾਇਆਨੋਸਿਸ (Cyanosis) ਇਸ ਨੂੰ Blue Baby Syndrome ਵੀ ਆਖਦੇ ਹਨ ।
ਪ੍ਰਸ਼ਨ 47.
ਪੈਨਟਰੋਪੀਕਲ ਨਦੀਨ (Pantropical weed) ਦਾ ਨਾਮ ਦੱਸੋ ।
ਉੱਤਰ-
ਪਾਰਥੀਨੀਅਮ (Parthenium) ।
ਪ੍ਰਸ਼ਨ 48.
ਸ਼ੋਰ ਪ੍ਰਦੂਸ਼ਣ ਦੀਆਂ ਇਕਾਈਆਂ ਕਿਹੜੀਆਂ ਹਨ ?
ਉੱਤਰ-
ਡੈਸੀਬਲਜ਼ (Decibels) ।
ਪ੍ਰਸ਼ਨ 49.
ਦਰਮਿਆਨੀ ਗੱਲਬਾਤ ਕਰਨ ਦੇ ਸਮੇਂ ਸ਼ੋਰ ਦਾ ਮਾਨ ਕਿੰਨਾ ਹੁੰਦਾ ਹੈ ?
ਉੱਤਰ-
30-60 dB (ਡੈਸੀਬਲ) ।
ਪ੍ਰਸ਼ਨ 50.
ਕਿਹੜੀ ਅਵਾਜ਼ ਸ਼ੋਰ ਪੈਦਾ ਕਰਦੀ ਹੈ ?
ਉੱਤਰ-
ਜਿਸ ਸ਼ੋਰ ਦੇ ਡੈਸੀਬਲ ਦਾ ਮਾਨ 80 DB ਤੋਂ ਵੱਧ ਹੋਵੇ ।
ਪ੍ਰਸ਼ਨ 51.
ਸ਼ੋਰ ਦੁਆਰਾ ਪੈਦਾ ਕੀਤੇ ਜਾਂਦੇ ਖੜਾਕ ਜਾਂ ਸੋਨਿਕ ਬੂਮਜ਼ (Sonic booms) ਕੀ ਹਨ ?
ਉੱਤਰ-
ਉੱਚੇ ਸ਼ੋਰ ਕਾਰਨ ਦਰਵਾਜ਼ਿਆਂ, ਖਿੜਕੀਆਂ ਦਾ ਖੜਕਣਾ, ਇਸਦਾ ਕਾਰਨ ਉਹ ਸੈੱਟ ਹਵਾਈ ਜਹਾਜ਼ ਹਨ, ਜਿਹੜੇ ਆਵਾਜ਼ ਦੇ ਵੇਗ ਨਾਲੋਂ ਤੇਜ਼ ਉੱਡਦੇ ਹਨ । ਵਧਿਆ ਹੋਇਆ ਰਕਤ ਦਬਾਓ ।
ਪ੍ਰਸ਼ਨ 52.
ਸ਼ੋਰ ਪ੍ਰਦੂਸ਼ਣ ਦੇ ਦੋ ਦੁਸ਼ਟ ਪ੍ਰਭਾਵ ਲਿਖੋ ।
ਉੱਤਰ-
ਨੀਂਦ ਨਾ ਆਉਣਾ ਅਤੇ ਦਿਲ ਦਾ ਤੇਜ਼ੀ ਨਾਲ ਧੜਕਣਾ ।
ਪ੍ਰਸ਼ਨ 53.
ਪਰਾਬੈਂਗਣੀ-ਬੀ (Ultra violet-B) ਰੇਡੀਏਸ਼ਨ ਦਾ ਪੌਦਿਆਂ ਉੱਤੇ ਕੀ ਮਾੜਾ ਅਸਰ ਹੁੰਦਾ ਹੈ ?
ਉੱਤਰ-
ਪਰਾਵੈਂਗਣੀ-B ਰੇਡੀਏਸ਼ਨ ਦਾ ਪੌਦਿਆਂ ਦੇ ਨਿਊਕਲੀਕ ਐਸਿਡਾਂ ਅਤੇ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਉੱਤੇ ਮਾੜਾ ਅਸਰ ਪੈਂਦਾ ਹੈ ।
ਪ੍ਰਸ਼ਨ 54.
ਪ੍ਰਦੂਸ਼ਕਾਂ ਦੇ ਪ੍ਰਭਾਵ ਕਿਹੜੇ ਕਾਰਨਾਂ ਨਾਲ ਸੰਬੰਧਿਤ ਹਨ ?
ਉੱਤਰ-
ਪ੍ਰਦੂਸ਼ਕਾਂ ਦੀ ਸੰਘਣਤਾ, ਪ੍ਰਦੂਸ਼ਕਾਂ ਦੇ ਪ੍ਰਭਾਵ ਦਾ ਸਮਾਂ ।
ਪ੍ਰਸ਼ਨ 55.
ਪ੍ਰਾਈਵੇਟ (ਨਿੱਜੀ) ਵਾਹਨਾਂ ਦੀ ਵਰਤੋਂ ਨੂੰ ਤਿਆਗਣ ਉਪਰੰਤ ਸਾਨੂੰ ਕਿਸ ਨੂੰ ਤਰਜੀਹ ਦੇਣੀ ਚਾਹੀਦੀ ਹੈ ?
ਉੱਤਰ-
ਰਾਜਕੀ (Public) ਸਪੋਰਟ ਸਿਸਟਮ (Public Transport System) ਨੂੰ ਤਰਜੀਹ ਦੇਣੀ ਚਾਹੀਦੀ ਹੈ ।
ਪ੍ਰਸ਼ਨ 56.
ਈ-ਕਚਰਾ (e-wastes) ਕੀ ਹੈ ?
ਉੱਤਰ-
ਮੁਰੰਮਤ ਨਾ ਹੋ ਸਕਣ ਵਾਲੇ ਕੰਪਿਊਟਰਾਂ ਅਤੇ ਹੋਰਨਾਂ ਇਲੈਕਟ੍ਰੋਨਿਕ ਫੋਕਟ ਪਦਾਰਥਾਂ ਤੋਂ ਪ੍ਰਾਪਤ ਹੋਣ ਵਾਲੇ ਨਾ-ਵਰਤਣਯੋਗ ਪਦਾਰਥਾਂ ਨੂੰ ਈ-ਕਚਰਾ ਆਖਦੇ ਹਨ ।
ਪ੍ਰਸ਼ਨ 57.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਹਦ ਤਕ ਵੱਧ ਰਿਹਾ ਹੈ ।
ਉੱਤਰ-
CO2 ਦਾ ਵਿਕਾਸ ਚਿੰਤਾਜਨਕ ਹਦ ਤਕ ਵੱਧ ਰਿਹਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰੋ । ਜੀਵ ਵਿਘਟਨਸ਼ੀਲ ਅਤੇ ਅਜੀਵ-ਵਿਘਟਨਸ਼ੀਲ ਪ੍ਰਦੂਸ਼ਕਾਂ ਵਿਚ ਅੰਤਰ ਲਿਖੋ ।
ਉੱਤਰ-
ਪਾਣੀ, ਹਵਾ ਅਤੇ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿਚ ਪੈਦਾ ਹੋਈ ਅਣਚਾਹੀ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ | ਪ੍ਰਦੂਸ਼ਣ ਦੀ ਮੁੱਖ ਵਜ਼ਾ ਮਨੁੱਖੀ ਪ੍ਰਤੱਖ ਜਾਂ ਅਪ੍ਰਤੱਖ ਗਤੀਵਿਧੀਆਂ ਹਨ ।
ਜੀਵ ਵਿਘਟਨਸ਼ੀਲ ਅਤੇ ਅਜੀਵ ਵਿਘਟਨਸ਼ੀਲ ਪ੍ਰਦੂਸ਼ਕਾਂ ਵਿਚ ਅੰਤਰ
ਜੀਵ ਵਿਘਟਨਸ਼ੀਲ ਪ੍ਰਦੂਸ਼ਕ | ਅਜੀਵ ਵਿਘਟਨਸ਼ੀਲ ਪ੍ਰਦੂਸ਼ਕ |
1. ਇਨ੍ਹਾਂ ਪ੍ਰਦੂਸ਼ਕਾਂ ਦਾ ਵਿਘਟਨ ਸੂਖ਼ਮ ਜੀਵ ਕਰ ਸਕਦੇ ਹਨ । | 1. ਇਨ੍ਹਾਂ ਪ੍ਰਦੂਸ਼ਕਾਂ ਦਾ ਵਿਘਟਨ ਸੂਖਮ ਜੀਵ ਨਹੀਂ ਕਰ ਸਕਦੇ । |
2. ਜੀਵ ਵਿਘਟਨਸ਼ੀਲ ਪਦੁਸ਼ਕਾਂ ਦਾ ਨਿਪਟਾਰਾ ਆਸਾਨੀ ਨਾਲ ਹੋ ਜਾਂਦਾ ਹੈ । | 2. ਇਨ੍ਹਾਂ ਪ੍ਰਦੂਸ਼ਕਾਂ ਦਾ ਨਿਪਟਾਰਾ ਆਸਾਨੀ ਨਾਲ ਨਹੀਂ ਹੋ ਸਕਦਾ । |
3. ਇਹ ਪ੍ਰਦੂਸ਼ਕ ਵਿਘਟਨ ਪਿੱਛੋਂ ਵਾਤਾਵਰਣ ਵਿਚ ਸੰਤੁਲਨ ਕਾਇਮ ਰੱਖਦੇ ਹਨ ।
ਉਦਾਹਰਣ-ਪਸ਼ੂਆਂ ਦਾ ਗੋਬਰ । |
3. ਇਹ ਪ੍ਰਦੂਸ਼ਕ ਵਾਤਾਵਰਣ ਵਿਚ ਸੰਤੁਲਨ ਨੂੰ ਕਾਇਮ ਨਹੀਂ ਰੱਖਦੇ ।
ਉਦਾਹਰਣ-ਡੀ.ਡੀ.ਟੀ., ਪਲਾਸਟਿਕ ਆਦਿ । |
ਪ੍ਰਸ਼ਨ 2.
ਪ੍ਰਦੂਸ਼ਕ ਦੀ ਪਰਿਭਾਸ਼ਾ ਲਿਖੋ । ਪਰਿਸਥਿਤਿਕ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਦੂਸ਼ਕਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਹਰੇਕ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਪ੍ਰਦੂਸ਼ਕ (Pollutant) – ਜਿਹੜੇ ਪਦਾਰਥ ਵਾਯੂਮੰਡਲ ਨੂੰ ਦੂਸ਼ਿਤ ਕਰਨ ਦੇ ਇਲਾਵਾ ਪ੍ਰਾਣੀਆਂ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਪਦਾਰਥਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ ਆਂ, ਧੂੜ, ਰਸਾਇਣ (ਸਲਫਰ ਡਾਈਆਕਸਾਈਡ) ਅਤੇ ਸ਼ੋਰ ਆਦਿ ।
ਪ੍ਰਦੂਸ਼ਕਾਂ ਦੀਆਂ ਕਿਸਮਾਂ (Types of Pollutants)
- ਜੀਵ ਵਿਘਟਨਸ਼ੀਲ (Biodegradable) – ਇਹ ਪ੍ਰਦੂਸ਼ਕ ਕੁਦਰਤੀ ਕਿਸਮ ਦੇ ਹਨ ਅਤੇ ਸੂਖ਼ਮ ਜੀਵ ਇਨ੍ਹਾਂ ਦਾ ਆਸਾਨੀ ਨਾਲ ਵਿਘਟਨ ਕਰ ਦਿੰਦੇ ਹਨ ।
- ਅਜੀਵ ਵਿਘਟਨਸ਼ੀਲ (Non-biodegradable) – ਇਹ ਪ੍ਰਦੂਸ਼ਕ ਇਸ ਕਿਸਮ ਦੇ ਹਨ ਜਿਨ੍ਹਾਂ ਦਾ ਵਿਘਟਨ ਸੁਖਮਜੀਵ ਨਹੀਂ ਕਰ ਸਕਦੇ ਅਤੇ ਨਾ ਹੀ ਇਨ੍ਹਾਂ ਦਾ ਵਿਘਟਨ ਕੁਦਰਤੀ ਤਰੀਕਿਆਂ ਦੁਆਰਾ ਹੀ ਹੋ ਸਕਦਾ ਹੈ । ਡੀ.ਡੀ.ਟੀ., ਪਲਾਸਟਿਕ, ਕੱਚ, ਧਾਤਾਂ ਅਤੇ ਬਨਾਉਣੀ ਸਾਜ-ਸਾਮਾਨ ਇਸ ਪ੍ਰਦੂਸ਼ਕ ਦੇ ਉਦਾਹਰਣ ਹਨ ।
ਪ੍ਰਸ਼ਨ 3.
ਪ੍ਰਦੂਸ਼ਕ ਦੇ ਭੌਤਿਕ ਗੁਣਾਂ ਦੇ ਆਧਾਰ ‘ਤੇ ਪੈਦਾ ਕੀਤੇ ਜਾਦੇ ਪ੍ਰਦੂਸ਼ਣ ਦਾ ਵਰਗੀਕਰਨ ਕਰੋ ।
ਉੱਤਰ-
ਪ੍ਰਦੂਸ਼ਕਾਂ ਦੇ ਉਨ੍ਹਾਂ ਦੇ ਭੌਤਿਕ ਗੁਣਾਂ ਦੇ ਆਧਾਰ ‘ਤੇ ਵਰਗੀਕਰਨ-ਗੈਸਾਂ, ਠੋਸ ਕਣ, ਪਦਾਰਥ, ਤਾਪਮਾਨ, ਸ਼ੋਰ, ਅਤੇ ਰੇਡੀਓਐਕਟਿਵੀਟੀ ਆਦਿ । ਇਨ੍ਹਾਂ ਪਦੁਸ਼ਕਾਂ ਨੂੰ ਗੈਸੀ ਪ੍ਰਦੂਸ਼ਕ, ਸ਼ੋਰ ਪ੍ਰਦੂਸ਼ਕ, ਥਰਮਲਤਾਪ ਪ੍ਰਦੂਸ਼ਕ ਅਤੇ ਰੇਡੀਓ ਐਕਟਿਵ ਪ੍ਰਦੂਸ਼ਕ ਆਖਦੇ ਹਨ ।
ਪ੍ਰਸ਼ਨ 4.
ਵਾਤਾਵਰਣ ਦੇ ਘਟਕਾਂ ਦੇ ਆਧਾਰ ‘ਤੇ ਪ੍ਰਦੂਸ਼ਕ ਦੀਆਂ ਕਿਸਮਾਂ ਦੱਸੋ ।
ਉੱਤਰ-
- ਹਵਾ ਪ੍ਰਦੂਸ਼ਣ/ਵਾਯੂਮੰਡਲ ਪ੍ਰਦੂਸ਼ਣ
- ਜਲ ਪ੍ਰਦੂਸ਼ਣ/ਜਲ ਮੰਡਲ ਪ੍ਰਦੂਸ਼ਣ
- ਤੋਂ (ਮਿੱਟੀ) ਪ੍ਰਦੂਸ਼ਣ/ਥਲ ਮੰਡਲ ਪ੍ਰਦੂਸ਼ਣ
- ਸ਼ੋਰ ਪ੍ਰਦੂਸ਼ਣ
- ਰੇਡੀਏਸ਼ਨ ਪ੍ਰਦੂਸ਼ਣ ।
ਪ੍ਰਸ਼ਨ 5.
ਆਰੰਭ ਹੋਣ ਦੇ ਆਧਾਰ ‘ਤੇ ਪ੍ਰਦੂਸ਼ਣ ਦੀ ਵਰਗ ਵੰਡ ਕਰੋ ।
ਉੱਤਰ-
ਪ੍ਰਾਰੰਭ ਦੇ ਆਧਾਰ ‘ਤੇ ਪ੍ਰਦੂਸ਼ਣ ਦੀ ਵਰਗ ਵੰਡ
- ਕੁਦਰਤੀ ਪ੍ਰਦੂਸ਼ਣ (ਜਿਵੇਂ ਕਿ ਜਵਾਲਾ ਮੁਖੀ ਦਾ ਫਟਣਾ)
- ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (ਜਿਵੇਂ ਕਿ ਉਦਯੋਗਾਂ ਦੁਆਰਾ ਪੈਦਾ ਕੀਤਾ ਜਾਂਦਾ ਪ੍ਰਦੂਸ਼ਣ) ।
ਪ੍ਰਸ਼ਨ 6.
ਹਵਾ ਪ੍ਰਦੂਸ਼ਣ ਕੀ ਹੈ ? ਵੱਖ-ਵੱਖ ਤਰ੍ਹਾਂ ਦੇ ਹਵਾ ਪ੍ਰਦੂਸ਼ਕਾਂ ਦੀ ਸੂਚੀ ਦਿਓ ।
ਉੱਤਰ-
ਹਵਾ ਵਿਚ ਨੁਕਸਾਨ ਪਹੁੰਚਾਉਣ ਵਾਲੀਆਂ ਹਾਨੀਕਾਰਕ ਵਸਤਾਂ ਦੇ ਹਵਾ ਵਿਚ ਰਲਣ ਨੂੰ ਹਵਾ ਪ੍ਰਦੂਸ਼ਣ ਆਖਦੇ ਹਨ । ਪ੍ਰਦੂਸ਼ਣ ਦੇ ਕਾਰਨ ਹਵਾ ਦੀ ਗੁਣਵੱਤਾ ਦੇ ਘੱਟ ਜਾਣ ਨਾਲ ਮਨੁੱਖਾਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲ ਜਾਂਦੀਆਂ ਹਨ ਅਤੇ ਵਾਤਾਵਰਣ ਦਾ ਪਤਨ ਵੀ ਹੋ ਜਾਂਦਾ ਹੈ । ਰਸਾਇਣਿਕ ਗੈਸਾਂ, ਮਿੱਟੀ/ਧੂੜ ਦੇ ਕਣ ਅਤੇ ਰੇਡੀਓਐਕਟਿਵ ਰਹਿੰਦ-ਖੂੰਹਦ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ।
(ੳ) ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਗੈਸੀ ਪਦਾਰਥ – ਇਨ੍ਹਾਂ ਗੈਸੀ ਪਦਾਰਥਾਂ ਵਿਚ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ ਸ਼ਾਮਿਲ ਹਨ । ਹਾਈਡ੍ਰੋਕਾਰਬਨਜ਼, ਫਲੋਰਾਈਡਜ਼ ਅਤੇ ਪੀਰੌਕਸੀ ਏਸਿਲ ਨਾਈਟ (PAN) ਪ੍ਰਕਾਸ਼-ਰਸਾਇਣਿਕ ਆਕਸੀ ਕਾਰਕ ਅਤੇ ਐੱਲਡੀ ਹਾਈਡਜ ਵੀ ਹਵਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ । ਹਵਾ ਵਿਚ ਮੌਜੂਦ ਹਾਈਡ੍ਰੋਕਾਰਬਨਜ਼ ਅਤੇ ਨਾਈਟਰੋਜਨ ਆਕਸਾਈਡਜ਼ ਦੀਆਂ ਆਪਸੀ ਅੰਤਰ ਪ੍ਰਤਿਕਿਰਿਆ ਜਿਹੜੀਆਂ ਕਿ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿਚ ਹੁੰਦੀਆਂ ਹਨ, ਦੇ ਕਾਰਨ ਪੀਰੋਕਸੀ ਏਸਿਲ ਨਾਈਟ੍ਰੇਟ (PAN) ਪੈਦਾ ਹੁੰਦਾ ਹੈ । ਪ੍ਰਾਇਮਰੀ ਪ੍ਰਦੂਸ਼ਕਾਂ ਨਾਲੋਂ ਇਹ ਪਦੁਸ਼ਕ ਵਧੇਰੇ ਜ਼ਹਿਰੀਲਾ ਹੈ । ਪਦੁਸ਼ਕਾਂ ਵਿਚ ਵਿਸ਼ੈਲੇ ਪਨ ਦੀ ਉਤਪੱਤੀ ਨੂੰ ਸਾਈਨਿਰਜਿਜ਼ਮ (Synergism) ਆਖਦੇ ਹਨ ।
(ਅ) ਉਦਯੋਗਾਂ, ਪੱਥਰ ਕੁੱਟਣ ਵਾਲੇ ਉਦਯੋਗਾਂ ਅਤੇ ਸਵੈਚਲਿਤ ਵਾਹਨਾਂ ਤੋਂ ਨਿਕਲਣ ਵਾਲੇ ਠੋਸ ਕਣ, ਹਵਾ ਦੇ ਪ੍ਰਦੁਸ਼ਕ ਹਨ । ਮਹੀਨ ਹੋਣ ਦੇ ਕਰਕੇ ਇਹ ਕਣ ਹਵਾ ਵਿਚ ਲਟਕੇ ਰਹਿੰਦੇ ਹਨ । ਇਨ੍ਹਾਂ ਕਣਮਈ (Particulate) ਪ੍ਰਦੂਸ਼ਕਾਂ ਵਿਚ ਕਪਾਹ ਦੇ ਮਹੀਨ ਰੇਸ਼ੇ, ਐੱਸਬੈਸਟੋਜ਼, ਰੇਸ਼ੇ, ਲੈਂਡ, ਏਰੀਸੋਲਜ਼ (ਕਲੋਰੋਫਲੋਰੋਕਾਰਬਨਜ਼), ਪਾਲੀਕਲੋਰੀਨੇਟਿਡ ਬਾਈਫਿਨਾਈਲਜ਼ (Polychlorinated biphenyles), ਤੰਮਾਕੂ ਦਾ ਧੂੰਆਂ, ਸਮੋਗ ਅਤੇ ਪਰਾਗਕਣ ਆਦਿ ਸ਼ਾਮਿਲ ਹਨ ।
(ੲ) ਰੇਡੀਓ ਐਕਟਿਵ ਪਦਾਰਥ ਸਮੋਗ ਇਹ ਪ੍ਰਦੂਸ਼ਕ ਨਿਊਕਲੀ ਵਿਸਫੋਟਕਾਂ ਜਾਂ ਨਿਊਕਲੀ ਬੰਬਾਂ ਦੇ ਫਟਣ ਕਾਰਨ ਪੈਦਾ ਹੁੰਦੇ ਹਨ ।
ਪ੍ਰਸ਼ਨ 7.
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਹਵਾ ਪ੍ਰਦੂਸ਼ਣ ਦੇ ਦੋ ਮੁੱਖ ਸਰੋਤ-
- ਨਿਸ਼ਚਿਤ ਸਰੋਤ (Fixed Sources) – ਵੱਡੇ-ਵੱਡੇ ਕਾਰਖ਼ਾਨੇ, ਬਿਜਲੀ ਪੈਦਾ ਕਰਨ ਵਾਲੇ ਪਲਾਂਟ, ਧਾਤਾਂ ਪਿਘਲਾਉਣ ਵਾਲੀਆਂ ਭੱਠੀਆਂ ਅਤੇ ਛੋਟੇ-ਮੋਟੇ ਉਦਯੋਗ ।
- ਚਲਦੇ-ਫਿਰਦੇ ਸਰੋਤ (Mobile Sources) – ਇਸ ਵਿਚ ਢੋਆ-ਢੁਆਈ ਕਰਨ ਵਾਲੇ ਸਾਰੇ ਸਾਧਨ ਸ਼ਾਮਿਲ ਹਨ ।
ਪ੍ਰਸ਼ਨ 8.
ਕਾਰਬਨ ਮੋਨੋਆਕਸਾਈਡ (Carbon monoxide) ਦੇ (ਦੁਸ਼ਟ) ਕੀ ਪ੍ਰਭਾਵ ਹਨ ?
ਉੱਤਰ-
ਕਾਰਬਨ ਮੋਨੋਆਕਸਾਈਡ (CO), ਜਦੋਂ ਪਥਰਾਟ ਈਂਧਨ ਦਾ ਦਹਿਨ ਹਵਾ ਦੀ ਘਾਟ ਕਾਰਨ ਅਪੂਰਣ ਹੁੰਦਾ ਹੈ ਤਾਂ, ਇਹ ਹਾਨੀਕਾਰਕ ਗੈਸ ਪੈਦਾ ਹੁੰਦੀ ਹੈ । ਪੈਦਾ ਹੋਣ ‘ ਵਾਲੀ ਇਸ ਗੈਸ ਦਾ 50% ਸਵੈਚਲਿਤ ਵਾਹਨਾਂ ਦੀ ਦੇਣ ਹੈ । ਵਾਤਾਵਰਣ ਵਿਚ ਇਹ ਗੈਸ ਜ਼ਿਆਦਾ ਦੇਰ ਤਕ ਨਹੀਂ ਠਹਿਰ ਸਕਦੀ ਅਤੇ ਇਸ ਦਾ ਆਕਸੀਕਰਨ ਹੋਣ ਦੇ ਫਲਸਰੂਪ, ਇਹ ਗੈਸ CO2 ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਕਾਰਬਨ ਮੋਨੋਆਕਸਾਈਡ ਗੈਸ ਪਾਣੀਆਂ ਦੇ ਲਈ ਬੜੀ ਵਿਸ਼ੈਲੀ ਹੈ । ਜੇਕਰ ਇਹ ਗੈਸ ਸੁੰਘ ਲਈ ਜਾਵੇ, ਤਾਂ ਹੀਮੋਗਲੋਬਿਨ ਵਰੋਣਕ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਕਈ ਵਾਰੀ ਇਹ ਗੈਸ ਮਨੁੱਖਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ।
ਪ੍ਰਸ਼ਨ 9.
ਉਨ੍ਹਾਂ ਚਾਰ ਗੈਸਾਂ ਦੇ ਨਾਮ ਦੱਸੋ ਜਿਹੜੀਆਂ ਹਵਾ ਨੂੰ ਦੂਸ਼ਿਤ ਕਰਦੀਆਂ ਹਨ ।
ਉੱਤਰ-
ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਆਦਿ ।
ਪ੍ਰਸ਼ਨ 10.
ਹਵਾ ਪ੍ਰਦੂਸ਼ਣ ਦੇ ਕੀ ਪ੍ਰਭਾਵ ਹਨ ? ਇਨ੍ਹਾਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ?
ਉੱਤਰ-
ਹਵਾ ਪ੍ਰਦੂਸ਼ਣ ਦੇ ਪ੍ਰਭਾਵ (Effects of Air Pollution) – ਹਵਾ ਦੇ ਪ੍ਰਦੂਸ਼ਣ ਕਾਰਨ ਮਨੁੱਖ ਨੂੰ ਸਾਹ ਅਤੇ ਹਿਰਦੇ (ਦਿਲ) ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਜਾਨਵਰਾਂ ਨੂੰ ਇਸ ਵਾਯੂ ਪ੍ਰਦੂਸ਼ਣ ਦੇ ਕਾਰਨ ਫਲੋਰੋਸਿਸ (Fluorosis) ਨਾਮ ਦੀ ਬੀਮਾਰੀ ਲੱਗ ਜਾਂਦੀ ਹੈ ।
ਪੌਦਿਆਂ ਉੱਤੇ ਵੀ ਵਾਯੂ ਪ੍ਰਦੂਸ਼ਣ ਦਾ ਬੜਾ ਮਾੜਾ ਅਸਰ ਹੁੰਦਾ ਹੈ । ਵਾਯੂ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਭਵਨ ਵੀ ਸੁਰੱਖਿਅਤ ਨਹੀਂ ਹਨ ਅਤੇ ਵਾਤਾਵਰਣ ਵੀ ਖ਼ਰਾਬ ਹੋ ਜਾਂਦਾ ਹੈ ।
ਹਵਾ ਪ੍ਰਦੂਸ਼ਣ ‘ਤੇ ਕੰਟਰੋਲ (Control of Air Pollution) – ਹਵਾ ਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਵਾਸਤੇ, ਨਾ-ਨੁਕਸਾਨ ਕਰਨ ਵਾਲੀਆਂ ਗੈਸਾਂ (Harmless gases) ਤੋਂ ਪ੍ਰਦੂਸ਼ਕਾਂ ਨੂੰ ਵੱਖਰਿਆ ਕਰਨਾ ਚਾਹੀਦਾ ਹੈ । ਤੇਲ ਸੋਧਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ । ਲੈਂਡ ਰਹਿਤ ਡੀਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ।
ਪ੍ਰਸ਼ਨ 11.
ਸਥਿਰ ਬਿਜਲਈ ਅਵਖੇਪਕ Electrostatic precipitator) ’ਤੇ ਨੋਟ ਲਿਖੋ ।
ਉੱਤਰ-
ਸਥਿਰ ਬਿਜਲਈ ਅਵਖੇਪਕ (Electrostatic precipitator) – ਇਹ ਯੰਤਰ ਤਾਪ ਘਰਾਂ ਵਿਚੋਂ ਨਿਕਲਣ ਵਾਲੇ 99% ਕਣਮਈ ਪ੍ਰਦੂਸ਼ਕਾਂ ਨੂੰ ਹਟਾ ਦਿੰਦਾ ਹੈ । ਇਸ ਅਵਖੇਪ ਵਿੱਚ ਇਕ ਇਲੈੱਕਟੋਡ ਤਾਰ (Electrode wire) ਦੇ ਇਲਾਵਾ ਇਕੱਠਾ ਕਰਨ ਵਾਲੀਆਂ ਪਲੇਟਾਂ (Collecting plates) ਦੀ ਇਕ ਸਟੇਜ ਵੀ ਹੁੰਦੀ ਹੈ । (ਚਿੱਤਰ 17.1)
ਇਲੈੱਕਟ੍ਰੋਡ ਦੀਆਂ ਤਾਰਾਂ ਨੂੰ ਕਈ ਹਜ਼ਾਰ ਵੋਲਟਸ (Volts) ਉੱਪਰ ਕਾਇਮ ਰੱਖਿਆ ਜਾਂਦਾ ਹੈ ਜਿਸ ਕਾਰਨ ਇਲੈੱਕਨਜ਼ (Electrons) ਨੂੰ ਮੁਕਤ ਕਰਨ ਵਾਲਾ ਕਾਰੋਨਾ (Carona) ਉਤਪੰਨ ਹੋ ਜਾਂਦਾ ਹੈ ।
ਕੇਵਲ ਇਕ ਸਕਿੰਟ ਤੋਂ ਘੱਟ ਸਮੇਂ ਦੇ ਵਿਚ ਇਲੈੱਕਟ੍ਰਾਨ ਚੇਲੇਰਣ ਰਿਣ (Negative) ਚਾਰਜ ਕਰ ਦਿੰਦੇ ਹਨ । ਇਕੱਤਰ ਕਰਨ ਵਾਲੀਆਂ ਖੁਰਦ ਪਲੇਟਾਂ ਧੂੜ ਦੇ ਕਣਾਂ ਨੂੰ ਆਪਣੇ ਵਲ ਆਕਰਸ਼ਿਤ ਕਰ ਲੈਂਦੀਆਂ ਹਨ । ਧੂੜ ਦੇ ਕਣਾਂ ਦਾ ਵੇਗ ਭਾਵੇਂ ਥੋੜ੍ਹਾ ਹੀ ਹੁੰਦਾ ਹੈ ਪਰ ਫਿਰ ਵੀ ਪਲੇਟਾਂ ਧੂੜ ਦੇ ਕਣਾਂ ਨੂੰ ਹੇਠਾਂ ਡਿਗਣ ਨਹੀਂ ਦਿੰਦੀਆਂ ਹਨ ।
ਪ੍ਰਸ਼ਨ 12.
ਥਾਂਵਾਂ (Scrubber) ਕਿਵੇਂ ਕਾਰਜ ਕਰਦਾ ਹੈ ?
ਉੱਤਰ-
ਥਾਂਵਾਂ (Scrubber) – ਸਲਫਰ ਡਾਈ-ਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਨੂੰ ਹਟਾਉਣ ਦੇ ਲਈ ਥਾਂਵੇਂ ਦੀ ਵਰਤੋਂ ਕੀਤੀ ਜਾਂਦੀ ਹੈ । ਮੁਕਤ ਹੋਏ ਪਦਾਰਥ ਨੂੰ ਜਿਸ ਵਿਚ ਸਲਫਰ ਡਾਈਆਕਸਾਈਡ ਮਿਲੀ ਹੋਈ ਹੁੰਦੀ ਹੈ, ਭਾਂਵੇਂ ਵਿਚੋਂ ਦੀ ਗੁਜ਼ਾਰਦਿਆਂ ਹੋਇਆਂ ਇਸ ਪਦਾਰਥ ਉੱਤੇ ਪਾਣੀ ਦੀ ਫੁਹਾਰ ਛੱਡੀ ਜਾਂਦੀ ਹੈ ਜਾਂ ਚੁਨੇ ਦੀ ਵਰਤੋਂ ਕੀਤੀ ਜਾਂਦੀ ਹੈ ।
ਸਲਫਰ ਡਾਈਆਕਸਾਈਡ ਪਾਣੀ ਵਿਚ ਘੁਲਣਸ਼ੀਲ ਹੋਣ ਕਰਕੇ ਇਹ ਪਾਣੀ ਵਿੱਚ ਘੁਲ ਜਾਂਦੀ ਹੈ ਜਾਂ ਇਹ ਗੈਸ ਚੁਨੇ (Lime) ਨਾਲ ਪ੍ਰਤਿਕਿਰਿਆ ਕਰਨ ਦੇ ਨਾਲ ਕੈਲਸ਼ੀਅਮ ਸਲਫੇਟ ਜਾਂ ਕੈਲਸ਼ੀਅਮ ਸਲਫਾਈਟ ਦਾ ਅਵਖੇਪਣ ਬਣ ਜਾਂਦਾ ਹੈ ।
ਪ੍ਰਸ਼ਨ 13.
ਹਵਾ ਪ੍ਰਦੂਸ਼ਣ ਦੇ ਪ੍ਰਾਇਮਰੀ ਅਤੇ ਸੈਕੰਡਰੀ ਪ੍ਰਦੂਸ਼ਕਾਂ ਵਿਚ ਅੰਤਰ ਲਿਖੋ ।
ਉੱਤਰ-
ਹਵਾ ਦੇ ਪ੍ਰਾਇਮਰੀ ਪ੍ਰਦੂਸ਼ਕ, | ਹਵਾ ਦੇ ਸੈਕੰਡਰੀ ਪ੍ਰਦੂਸ਼ਕ |
1. ਹਵਾ ਵਿਚ ਮਿਲਣ ਤੋਂ ਪਹਿਲਾਂ ਜੋ ਹਾਲਤ ਪ੍ਰਦੂਸ਼ਕਾਂ ਦੀ ਉਸ ਵੇਲੇ ਹੁੰਦੀ ਹੈ, ਉਹੀ ਹਾਲਤ ਅੰਤ ਤਕ ਕਾਇਮ ਰਹਿੰਦੀ ਹੈ । | 1. ਹਵਾ ਦੇ ਇਹ ਪ੍ਰਦੂਸ਼ਕ ਆਪਣੇ-ਆਪ ਨੂੰ ਦੁਸਰੀਆਂ ਕਿਸਮਾਂ ਦੇ ਪ੍ਰਦੂਸ਼ਕਾਂ ਵਿਚ ਬਦਲ ਲੈਂਦੇ ਹਨ । |
2. ਉਦਾਹਰਣ-ਡੀ.ਡੀ.ਟੀ., ਬੀ ਐਸ. ਜੀ., ਨਾਈਟਰੋਜਨ ਆਕਸਾਈਡ, ਕਾਰਬਨ ਮੋਨੋਕਸਾਈਡ ਅਤੇ ਹਾਈਕ੍ਰੋਕਾਰਬਨਜ਼ ਆਦਿ । | 2. ਉਦਾਹਰਣ-ਓਜ਼ੋਨ, ਪੀਰੋਸੀਏਸਿਲ ਨਾਈਟ੍ਰੇਟ (PAN) ਪ੍ਰਕਾਸ਼-ਰਸਾਇਣ ਧੁੰਦ-ਧੂੰਆਂ (Smog) । |
ਪ੍ਰਸ਼ਨ 14.
ਪ੍ਰਕਾਸ਼-ਰਸਾਇਣ ਧੁੰਦ-ਧੂੰਆਂ (Photo-cliemical Smog) ਕੀ ਹੈ ? ਇਸ ਦਾ ਜੈਵਿਕ ਸੰਸਾਰ (Biological world) ’ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪ੍ਰਕਾਸ਼-ਰਸਾਇਣ-ਧੁੰਦ-ਧੂੰਆਂ (Photo-Chemical Smog) – ਇਹ ਸੈਕੰਡਰੀ ਦੂਸਰੀ ਕਿਸਮ ਦਾ ਪ੍ਰਦੂਸ਼ਕ ਹੈ । ਇਹ ਧੁੰਦ ਧੂੰਆਂ ਉਨ੍ਹਾਂ ਵੱਡੇ-ਵੱਡੇ ਸ਼ਹਿਰਾਂ ਵਿਚ ਪੈਦਾ ਹੁੰਦਾ ਹੈ ਜਿੱਥੇ ਆਕਸੀਕਰਨ ਦੇ ਹਾਲਾਤ ਠੀਕ ਹੋਣ ਦੇ ਨਾਲ-ਨਾਲ ਤਾਪਮਾਨ ਵੀ ਉੱਚਾ ਹੁੰਦਾ ਹੋਵੇ । ਅਜਿਹੇ ਸ਼ਹਿਰਾਂ ਵਿਚ ਨਾਈਟ੍ਰੋਜਨ ਦੇ ਆਕਸਾਈਡਾਂ ਅਤੇ ਹਾਈਡਰੋਕਾਰਬਨਜ਼ ਦੀ । ਉਤਪੱਤੀ ਵਧੇਰੇ ਹੁੰਦੀ ਹੈ । ਇਨ੍ਹਾਂ ਦੋਵਾਂ ਪਦਾਰਥਾਂ ਦੇ ਆਪਸੀ ਸੁਮੇਲ ਦੇ ਕਾਰਨ ਪੀਲੀ ਭੂਰੀ ਰੰਗਤ ਵਾਲਾ ਧੂੰਦ-ਬੂੰਆਂ ਪੈਦਾ ਹੁੰਦਾ ਹੈ । ਜਦੋਂ ਹਵਾ ਨਹੀਂ ਚਲਦੀ ਹੁੰਦੀ ਹੈ ਅਤੇ ਸਥਿਰ ਰਹਿੰਦੀ ਹੈ, ਤਾਂ ਇਸ ਹਾਲਤ ਵਿਚ ਦੋਵੇਂ ਪਦਾਰਥ ਇਕ-ਦੂਜੇ ਨਾਲ ਪ੍ਰਕਾਸ਼-ਰਸਾਇਣੀ ਪ੍ਰਤਿਕਿਰਿਆ ਕਰਕੇ, ਪ੍ਰਕਾਸ਼-ਰਸਾਇਣੀ ਆਕਸੀਕਾਰਕ ਪੈਦਾ ਕਰਦੇ ਹਨ, ਜਿਸਨੂੰ PAN ਆਖਦੇ ਹਨ । ਇਸ ਪਦਾਰਥ (PAN) ਦਾ ਅਸਰ ਓਜ਼ੋਨ ‘ਤੇ ਮਾੜਾ ਹੁੰਦਾ ਹੈ । PAN ਦੇ ਇਲਾਵਾ ਐਲਡੀਹਾਈਡ ਅਤੇ ਫਿਨੋਲਜ਼ ਵੀ ਬਣਦੇ ਹਨ | ਪ੍ਰਕਾਸ਼ ਰਸਾਇਣਿਕ ਧੁੰਦ ਧੁੰਏਂ ਦੇ ਵਿਚ ਪ੍ਰਾਇਮਰੀ ਪ੍ਰਦੂਸ਼ਕਾਂ ਦੀ ਮਾਤਰਾ ਕੋਈ ਜ਼ਿਆਦਾ ਨਹੀਂ ਹੁੰਦੀ । ਇਸ ਧੁੰਦ ਧੂੰਏ ਨੂੰ ਲਾਂਸ ਏਂਜਲਜ (Los Angeles) ਧੁੰਦ-ਧੁਆਂ ਵੀ ਆਖਿਆ ਜਾਂਦਾ ਹੈ ।
ਜੈਵਿਕ ਦੁਨੀਆਂ ‘ ਤੇ ਪ੍ਰਭਾਵ (Effect on Biological World) – ਇਸ ਧੁੰਦ-ਧੂੰਏਂ ਦੇ ਕਾਰਨ ਪੱਤਿਆਂ ਦੀ ਰੰਗਤ ਬਦਲ ਜਾਂਦੀ ਹੈ । ਪੱਤੇ ਸਫੈਦ ਪੈ ਜਾਂਦੇ ਹਨ ਅਤੇ ਚਮਕੀਲੇ ਵੀ ਬਣ ਜਾਂਦੇ ਹਨ | ਪੱਤਿਆਂ ਦੇ ਵਿਚ ਜ਼ਖਮ ਬਣ ਜਾਂਦੇ ਹਨ ।
ਪ੍ਰਸ਼ਨ 15.
ਤੇਜ਼ਾਬੀ ਵਰਖਾ ਕੀ ਹੈ ? ਪੌਦਿਆਂ ਉੱਪਰ ਇਸ ਦੇ ਕੀ ਅਸਰ ਹੁੰਦੇ ਹਨ ?
ਉੱਤਰ-
ਤੇਜ਼ਾਬੀ ਵਰਖਾ (Acid rain) – ਪਥਰਾਟ ਈਧਨਾਂ ਦੇ ਦਹਿਨ ਦੇ ਕਾਰਨ ਸਲਫਰ ਡਾਈਆਕਸਾਈਡ ਅਤੇ ਸਲਫਰ ਟਾਈਆਕਸਾਈਡ ਗੈਸਾਂ ਪੈਦਾ ਹੁੰਦੀਆਂ ਹਨ । ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪਾਂ ਵਿਚ ਘੁਲ ਕੇ ਇਨ੍ਹਾਂ ਤੋਂ ਕ੍ਰਮਵਾਰ ਸਲਫਿਊਰਸ ਤੇਜ਼ਾਬ (Sulphurous acid) ਅਤੇ ਸਲਫਿਊਰਿਕ ਤੇਜ਼ਾਬ (Sulphuric acid) ਬਣ ਜਾਂਦੇ ਹਨ । ਜਦੋਂ ਇਹ ਪਦਾਰਥ ਮੀਂਹ ਜਾਂ ਬਰਫ਼ ਦੀ ਸ਼ਕਲ ਵਿਚ ਧਰਤੀ ‘ਤੇ ਡਿੱਗਦੇ ਹਨ, ਤਾਂ ਇਸ ਨੂੰ ਤੇਜ਼ਾਬੀ ਮੀਂਹ ਜਾਂ ਤੇਜ਼ਾਬੀ ਵਰਖਾ (Precipitation) ਆਖਦੇ ਹਨ । ਇਸ ਤੇਜ਼ਾਬੀ ਮੀਂਹ ਦਾ pH = 5 – 6 ਤੋਂ ਘੱਟ ਹੁੰਦਾ ਹੈ ਅਤੇ pH4 ਤੋਂ ਘੱਟ ਵੀ ਹੋ ਸਕਦਾ ਹੈ ।
ਤੇਜ਼ਾਬੀ ਵਰਖਾ ਦੇ ਕਾਰਨ ਪੱਤਿਆਂ ਦਾ ਕਲੋਰੋਫਿਲ ਨਸ਼ਟ ਹੋ ਜਾਂਦਾ ਹੈ ਅਤੇ ਪੱਤਿਆਂ ਦੀ ਹਰੀ ਦਿਖ ਬਦਲ ਜਾਂਦੀ ਹੈ । ਪੱਤਿਆਂ ਉੱਪਰ ਜ਼ਖਮ ਵੀ ਬਣ ਜਾਂਦੇ ਹਨ ।
ਪ੍ਰਸ਼ਨ 16.
ਏਰੋਸੋਲਜ਼ (Aerosoles) ਕੀ ਹਨ ? ਇਸ ਦੇ ਸਰੋਤ ਕੀ ਹਨ ਅਤੇ ਇਨ੍ਹਾਂ ਦੇ ਪ੍ਰਭਾਵਾਂ ਬਾਰੇ ਦੱਸੋ ।
ਉੱਤਰ-
ਏਰੋਸੋਲਜ਼ (Aerosols) – ਇਹ ਕੈਮੀਕਲ ਪਦਾਰਥ ਹਨ, ਜਿਹੜੇ ਹਵਾਈ ਜਹਾਜ਼ਾਂ ਦੁਆਰਾ ਵਾਸ਼ਪਾਂ ਦੇ ਰੂਪ ਵਿਚ ਵਾਯੂ ਮੰਡਲ ਵਿਚ ਭੇਜੇ ਜਾਂਦੇ ਹਨ । ਏਰੋਸੋਲਜ਼ ਨੂੰ ਹਵਾ ਤਰਲ ਵੀ ਆਖਦੇ ਹਨ ।
ਸਰੋਤ (Sources) – ਜੈਂਟ ਹਵਾਈ ਜਹਾਜ਼ਾਂ ਦੁਆਰਾ ਮੁਕਤ ਕੀਤੇ ਜਾਂਦੇ ਕਲੋਰੋ ਫਲੋਰੋਕਾਰਬਨਜ਼ ।
ਦੁਸ਼ਟ ਪ੍ਰਭਾਵ (Harmful effects) – ਏਰੋਸੋਲਜ਼ ਵਿਚ ਮੌਜੂਦ ਕਲੋਰੇ ਫਲੋਰੋਕਾਰਬਨਜ਼ ਓਜ਼ੋਨ ਦੀ ਪਰਤ ਨੂੰ ਪਤਲਾ ਕਰਦੇ ਹਨ, ਜਿਸ ਕਾਰਨ ਪਰਾਂ-ਵੈਂਗਣੀ ਕਿਰਨਾਂ ਬਿਨਾਂ ਕਿਸੇ ਪ੍ਰਕਾਰ ਦੀ ਰੁਕਾਵਟ ਦੇ ਧਰਤੀ ਤਕ ਪਹੁੰਚ ਜਾਂਦੀਆਂ ਹਨ ਅਤੇ ਗ੍ਰਹਿ ਉੱਪਰ ਮੌਜੂਦ ਜੀਵਨ ਲਈ ਕਸ਼ਟ ਅਤੇ ਮੁਸ਼ਕਿਲਾਂ ਪੈਦਾ ਕਰ ਦਿੰਦੀਆਂ ਹਨ । ਮਨੁੱਖੀ ਸਰਗਰਮੀਆਂ ਦੇ ਕਾਰਨ ਪੈਦਾ ਹੋਣ ਵਾਲਾ ਕਾਰਬਨ ਟੈਕਲੋਰਾਈਡ ਵੀ ਵਾਯੂ ਮੰਡਲ ਲਈ ਹਾਨੀਕਾਰਕ ਹੈ ।
ਪ੍ਰਸ਼ਨ 17.
ਸਵੈਚਲਿਤ ਵਾਹਨਾਂ ਵਿਚੋਂ ਨਿਕਲਣ ਵਾਲੇ ਹਾਨੀਕਾਰਕ ਪਦਾਰਥਾਂ ਨੂੰ ਨਿਯੰਤਰਿਤ ਕਰਨ ਦੇ ਵਾਸਤੇ ਤੁਸੀਂ ਕੀ ਸੁਝਾ ਦਿੰਦੇ ਹੋ ?
ਉੱਤਰ-
ਸਵੈਚਲਿਤ ਵਾਹਨਾਂ ਤੋਂ ਨਿਕਲਣ ਵਾਲੇ ਪਦਾਰਥਾਂ ‘ਤੇ ਨਿਯੰਤਰਣ-
- ਠੀਕ ਹਾਲਤ ਵਾਲੇ ਇੰਜਣ ਅਣ-ਜਲੇ (Unburnt) ਹਾਈਡ੍ਰੋਕਾਰਬਨਜ਼ ਦੀ ਉਤਪੱਤੀ ਨੂੰ ਘਟਾ ਸਕਦੇ ਹਨ ।
- ਮੋਟਰਾਂ ਆਦਿ ਵਰਗੇ ਵਾਹਨਾਂ ਵਿਚ ਉਤਪ੍ਰੇਰਕ ਪਰਿਵਰਤਕਾਂ ਦੀ ਵਰਤੋਂ ਕਰਨ ਨਾਲ ਨਾਈਟਰੋਜਨ ਆਕਸਾਈਡਜ਼ ਦੇ ਗੁਣਾਂ ਵਿਚ ਤਬਦੀਲੀ ਪੈਦਾ ਕੀਤੀ ਜਾ ਸਕਦੀ ਹੈ ।
- ਚੰਗੀ ਕਿਸਮ ਦੇ ਈਂਧਨ ਦੀ ਵਰਤੋਂ ਕਰਨੀ ਚਾਹੀਦੀ ਹੈ |
- ਲੈਂਡ ਰਹਿਤ (Unleaded) ਪੈਟਰੋਲ ਦੀ ਵਰਤੋਂ ਕਰਨ ਨਾਲ ਲੈੱਡ ਦੁਆਰਾ ਫੈਲਣ ਵਾਲਾ ਪ੍ਰਦੂਸ਼ਣ ਨਿਯੰਤਰਿਤ ਕੀਤਾ ਜਾ ਸਕਦਾ ਹੈ ।
- ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਨਿਕਾਸੀ ਗੈਸਾਂ ਵਿਚ ਵਿਸ਼ੈਲੇ ਪਦਾਰਥ ਘੱਟ ਹੁੰਦੇ ਹਨ ।
ਪ੍ਰਸ਼ਨ 18.
ਸੰਖੇਪ ਵਿਚ ਸ਼ੋਰ ਪ੍ਰਦੂਸ਼ਣ (Noise Pollution) ‘ਤੇ ਚਰਚਾ ਕਰੋ ।
ਜਾਂ
ਸ਼ੋਰ ਪ੍ਰਦੂਸ਼ਣ ਦੇ ਦੋ ਮਾੜੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਸ਼ੋਰ ਪ੍ਰਦੂਸ਼ਣ (Noise Pollution) – ਨਾ ਸਹਾਰੀ ਜਾਣ ਵਾਲੀ ਆਵਾਜ਼ ਨੂੰ ਸ਼ੋਰ ਆਖਦੇ ਹਨ । ਜਦੋਂ ਨਾ ਸਹਾਰੀ ਜਾਣ ਵਾਲੀ ਆਵਾਜ਼ ਪੈਦਾ ਹੋ ਜਾਵੇ, ਤਾਂ ਅਜਿਹੀ ਆਵਾਜ਼ ਨੂੰ ਸ਼ੋਰ ਪ੍ਰਦੂਸ਼ਣ ਕਹਿੰਦੇ ਹਨ । 60-70B ਡੈਸੀਬਲਜ਼ ਤੋਂ ਵੱਧ ਆਵਾਜ਼ ਨੂੰ ਸ਼ੋਰ ਆਖਦੇ ਹਨ । ਸ਼ੋਰ ਪ੍ਰਦੂਸ਼ਣ ਸ਼ਹਿਰੀ ਕਲਚਰ ਅਤੇ ਉਦਯੋਗਾਂ ਦੀ ਦੇਣ ਹੈ । ਲਾਊਡਸਪੀਕਰ, ਜਨ ਐੱਡਰੈੱਸ ਪ੍ਰਣਾਲੀ, ਰੇਡੀਓ, ਟੈਲੀਵਿਜ਼ਨ, ਦਬਾਉ ਨਾਲ ਵੱਜਣ ਵਾਲੇ ਹਾਰਨ ਅਤੇ ਹਵਾ ਦੀ ਰਫ਼ਤਾਰ ਨਾਲੋਂ ਤੇਜ਼ ਚੱਲਣ ਵਾਲੇ ਹਵਾਈ ਜਹਾਜ਼ ਸ਼ੋਰ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ ।
ਦਿਮਾਗੀ ਤਣਾਓ ਦਾ ਇਕ ਕਾਰਨ ਸ਼ੋਰ ਵੀ ਹੈ । ਸ਼ੋਰ ਪ੍ਰਦੂਸ਼ਣ ਦੇ ਕਾਰਨ ਸਰੀਰਕ ਥਕਾਵਟ ਮਹਿਸੂਸ ਹੁੰਦਾ ਹੈ, ਯਾਦ ਸ਼ਕਤੀ ਅਤੇ ਸਿੱਖਣ ਦੀ ਸ਼ਕਤੀ ਵਿਚ ਖਰਾਬੀ ਪੈਦਾ ਹੋ ਸਕਦੀ ਹੈ, ਅਤੇ ਕਈ ਵਾਰ ਆਦਮੀ ਪੂਰਨ ਤੌਰ ‘ਤੇ ਬੋਲਾ ਵੀ ਹੋ ਜਾਂਦਾ ਹੈ । ਸ਼ੋਰ ਪ੍ਰਦੂਸ਼ਣ ਤੋਂ ਬਚਣ ਦੇ ਲਈ ਵੱਡੇ-ਵੱਡੇ ਸ਼ਹਿਰਾਂ ਵਿਚ ਹਰੀਆਂ-ਪੱਟੀਆਂ (Green belts) ਵੀ ਉਸਾਰੀਆਂ ਜਾਣੀਆਂ ਚਾਹੀਦੀਆਂ ਹਨ ।
ਪ੍ਰਸ਼ਨ 19.
ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਵੱਖ-ਵੱਖ ਉਪਾਅ ਦੱਸੋ ।
ਉੱਤਰ-
ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਉਪਾ-
- ਸ਼ੋਰ-ਰੋਧਕ ਕਮਰਿਆਂ ਦੀ ਉਸਾਰੀ ਕੀਤੀ ਜਾਵੇ, ਤਾਂ ਜੋ ਉਦਯੋਗਾਂ ਵਿਚ ਵਰਤੀਆਂ ਜਾਂਦੀਆਂ ਮਸ਼ੀਨਾਂ ਦਾ ਸ਼ੋਰ ਘੱਟ ਸੁਣਾਈ ਦੇਵੇ ।
- ਰੇਡੀਓ ਅਤੇ ਟਾਂਜਿਸਟਰ ਦੀ ਆਵਾਜ਼ ਧੀਮੀ ਰੱਖੀ ਜਾਵੇ ।
- ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ‘ਤੇ ਰੋਕ ਲਗਾਈ ਜਾਵੇ ।
- ਜਿਹੜੀਆਂ ਫੈਕਟਰੀਆਂ ਆਦਿ ਤੋਂ ਸ਼ੋਰ ਪੈਣ ਦੀ ਸੰਭਾਵਨਾ ਹੋਵੇ, ਉਨ੍ਹਾਂ ਫੈਕਟਰੀਆਂ ਨੂੰ ਵਸੋਂ ਵਾਲੇ ਇਲਾਕਿਆਂ ਤੋਂ ਕਾਫ਼ੀ ਦੂਰੀ ‘ਤੇ ਸਥਾਪਿਤ ਕੀਤਾ ਜਾਵੇ ।
- ਲਾਊਡ ਸਪੀਕਰ ਦੇ ਵਜਾਉਣ ਸੰਬੰਧੀ ਬਣਾਏ ਗਏ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ।
- ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਨੇੜੇ ਦੇ ਕੁੱਝ ਖੇਤਰ ਨੂੰ ਚੁੱਪ ਖੇਤਰ (Silent Zone) ਵਜੋਂ ਘੋਸ਼ਿਤ ਕੀਤਾ ਜਾਵੇ ।
- ਸ਼ੋਰ ਨੂੰ ਸੋਖਣ ਵਾਲੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
- ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦਾ ਮੂੰਹ ਦੂਸਰੇ ਪਾਸੇ ਵੱਲ ਫੇਰਨ ਨਾਲ ਸ਼ੋਰ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ।
- ਸੜਕਾਂ ਦੇ ਆਲੇ-ਦੁਆਲੇ ਹਰਾ ਕੱਜਣ (Green muffer) ਦੀ ਵਰਤੋਂ ਕਰਨ ਨਾਲ ਵਾਹਨਾਂ ਦੁਆਰਾ ਪੈਦਾ ਕੀਤਾ ਜਾਂਦਾ ਸ਼ੋਰ ਪ੍ਰਦੂਸ਼ਣ ਨਿਯੰਤਰਿਤ ਕੀਤਾ ਜਾ ਸਕਦਾ ਹੈ ।
ਪ੍ਰਸ਼ਨ 20.
ਸ਼ੋਰ ਦੇ ਪੱਧਰ ਦੀ ਪ੍ਰਮਾਣਿਤ ਪੱਧਰ ਨੂੰ ਸਾਰਣੀ ਦੇ ਰੂਪ ਵਿਚ ਦਰਸਾਓ ।
ਉੱਤਰ-
ਸਾਰਣੀ (Table) ਸ਼ੋਰ ਦੀ ਪ੍ਰਮਾਣਿਤ ਪੱਧਰ (ਖੰਡ ‘ਤੇ ਆਧਾਰਿਤ)
ਖੰਡ | ਦਿਨ
(6.00 – 21.00 hrs) |
ਰਾਤ (21.00 – 6.00 hrs) |
1. ਉਦਯੋਗ (Industry) | 75 dB | 70 dB |
2. ਵਪਾਰਕ (Commercial) | 65 dB | 55 dB |
3. ਰਿਹਾਇਸ਼ੀ (Residential) | 55 dB | 45 dB |
4. ਚੁੱਪ ਖੰਡ (Silence zone) | 50 dB | 40 dB |
ਪ੍ਰਸ਼ਨ 21.
ਪਾਣੀ ਪ੍ਰਦੂਸ਼ਣ (Water Pollution) ਕੀ ਹੈ ?
ਉੱਤਰ-
ਪਾਣੀ ਪ੍ਰਦੂਸ਼ਣ (Water Pollution) – ਕਾਰਬਨੀ, ਅਕਾਰਬਨੀ, ਜੈਵਿਕ ਪਦਾਰਥਾਂ ਦੇ ਪਾਣੀ ਅੰਦਰ ਜਮਾਂ ਹੋ ਜਾਣ ਕਾਰਨ ਪਾਣੀ ਦੇ ਗੁਣਾਂ ਵਿੱਚ ਆਈਆਂ ਤਬਦੀਲੀਆਂ ਪਾਣੀ ਨੂੰ ਵਰਤੋਂ ਕਰਨ ਦੇ ਕਾਬਿਲ ਨਾ ਰਹਿਣ ਦੇਣ ਤਾਂ ਅਜਿਹੇ ਪ੍ਰਦੂਸ਼ਣ ਨੂੰ ਪਾਣੀ ਪ੍ਰਦੂਸ਼ਣ ਆਖਦੇ ਹਨ । ਪ੍ਰਦੂਸ਼ਣ ਦੇ ਕਰਕੇ ਪਾਣੀ ਦੀ ਗੁਣਵੱਤਾ ਵਿਚ ਪਰਿਵਰਤਨ ਹੋ ਜਾਂਦਾ ਹੈ । ਪਾਣੀ ਨੂੰ ਰੋਗ ਤਾਪ ਅਤੇ ਖਣਿਜ ਵੀ ਦੂਸ਼ਿਤ ਕਰ ਦਿੰਦੇ ਹਨ ।
ਪ੍ਰਸ਼ਨ 22.
ਧਰਤੀ ਦੀ ਸਤ੍ਹਾ ਤੋਂ ਰੁੜ੍ਹ ਕੇ ਆਇਆ ਪਾਣੀ, ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ, ਵਿਆਖਿਆ ਕਰੋ ।
ਉੱਤਰ-
ਧਰਤੀ ਤੋਂ ਆਏ ਰੋੜ੍ਹ ਕਾਰਨ ਪਾਣੀ ਦਾ ਪ੍ਰਦੂਸ਼ਣ-ਜ਼ਮੀਨ ਦੀ ਸਤ੍ਹਾ ਤੋਂ ਰੁੜ੍ਹ ਕੇ ਆਉਣ ਵਾਲੇ ਪਾਣੀਆਂ ਦੇ ਗੁਣ ਭੋਂ ਦੇ ਸੁਭਾਅ, ਜਿੱਥੋਂ ਇਹ ਪਾਣੀ ਰੁੜ੍ਹ ਕੇ ਆਉਂਦਾ ਹੈ, ਉੱਪਰ ਨਿਰਭਰ ਕਰਦੇ ਹਨ । ਜਿਹੜਾ ਪਾਣੀ ਖੇਤਾਂ ਤੋਂ ਰੁੜ੍ਹ ਕੇ ਆਉਂਦਾ ਹੈ, ਉਸ ਵਿਚ ਜੀਵ ਨਾਸ਼ਕ ਅਤੇ ਰਸਾਇਣਿਕ ਖਾਦਾਂ ਮੌਜੂਦ ਹੁੰਦੇ ਹਨ | ਸ਼ਹਿਰੀ ਖੇਤਰਾਂ ਤੋਂ ਰੁੜ ਕੇ ਆਉਣ ਵਾਲੇ ਪਾਣੀ ਵਿਚ ਜੀਵ ਵਿਘਟਨਸ਼ੀਲ ਕਾਰਬਨੀ ਪਦਾਰਥ ਮੌਜੂਦ ਹੁੰਦੇ ਹਨ । ਉਦਯੋਗਾਂ ਦੇ ਨਿਕਾਸੀ ਪਦਾਰਥਾਂ ਦੇ ਵਿਚ ਭਾਰੀ ਧਾਤਾਂ, ਤੇਜ਼ਾਬ ਅਤੇ ਕਈ ਤਰ੍ਹਾਂ ਦੇ ਅਕਾਰਬਨੀ ਪਦਾਰਥ ਹੁੰਦੇ ਹਨ । ਰੁੜ ਕੇ ਆਉਣ ਵਾਲੇ ਇਹ ਸਾਰੇ ਪ੍ਰਦੁਸ਼ਕ ਜਲ ਸਰੋਤਾਂ ਵਿਚ ਪ੍ਰਦੂਸ਼ਣ ਪੈਦਾ ਕਰਦੇ ਹਨ ।
ਪ੍ਰਸ਼ਨ 23.
ਪਾਣੀ ਪ੍ਰਦੂਸ਼ਣ ਦੇ ਦੁਸ਼ਟ ਕੀ ਪ੍ਰਭਾਵ ਹਨ ?
ਉੱਤਰ-
ਪਾਣੀ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵ (Ill Effects of Water Pollution) – ਸਮੁੰਦਰ ਦੇ ਤਟ ਉੱਤੇ ਵਸੇ ਸ਼ਹਿਰਾਂ ਵਿਚ ਪੈਦਾ ਹੋਣ ਵਾਲੇ ਪ੍ਰਦੂਸ਼ਕ ਪ੍ਰਤੱਖ ਤੌਰ ‘ਤੇ ਸਮੁੰਦਰ ਦੇ ਪਾਣੀ ਤਕ ਪਹੁੰਚ ਜਾਂਦੇ ਹਨ । ਦਰਿਆਈ ਪਾਣੀ ਵੀ ਵਹਿੰਦਿਆਂ ਹੋਇਆਂ ਆਪਣੇ ਨਾਲ ਲਿਆਂਦੇ ਹੋਏ ਫੋਕਟ ਪਦਾਰਥਾਂ ਨੂੰ ਸਮੁੰਦਰ ਦੇ ਹਵਾਲੇ ਕਰ ਦਿੰਦੇ ਹਨ । ਤੇਲ ਵਾਹਕ ਜਹਾਜ਼ਾਂ ਵਿਚੋਂ ਕਈ ਵਾਰੀ ਤੇਲ ਲੀਕ ਰਿਸ) ਕਰ ਜਾਂਦਾ ਹੈ, ਜਿਸ ਕਾਰਨ ਸਮੁੰਦਰ ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ । ਇਸ ਪ੍ਰਕਾਰ ਦਾ ਪ੍ਰਦੂਸ਼ਣ ਬੇਹੱਦ ਖਤਰਨਾਕ ਮੰਨਿਆ ਗਿਆ ਹੈ ।
ਕਈ ਦੁਸ਼ਕ ਪਾਣੀ ਦਾ ਰੰਗ ਬਦਲ ਦਿੰਦੇ ਹਨ, ਪਾਣੀ ਵਿਚ ਗੰਧਲਾਪਨ (Turbidity) ਪੈਦਾ ਕਰ ਦਿੰਦੇ ਹਨ । ਪਾਣੀ ਵਿਚ ਬਦਬੂ ਦਾ ਕਾਰਨ ਵੀ ਕਈ ਪ੍ਰਦੂਸ਼ਕ ਬਣ ਜਾਂਦੇ ਹਨ । ਪ੍ਰਦੂਸ਼ਿਤ ਪਾਣੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਕਰਦੇ ਹਨ । ਕਈ ਪ੍ਰਦੂਸ਼ਕ ਪਾਣੀ ਨੂੰ ਏਨਾ ਜ਼ਿਆਦਾ ਵਿਸ਼ੈਲਾ ਬਣਾ ਦਿੰਦੇ ਹਨ ਕਿ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ ।
ਪ੍ਰਸ਼ਨ 24.
ਪ੍ਰਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੀਆਂ ਕੁੱਝ ਬੀਮਾਰੀਆਂ ਨੂੰ ਸੂਚੀਬੱਧ ਕਰੋ ।
ਉੱਤਰ-
ਪ੍ਰਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੀਆਂ ਬੀਮਾਰੀਆਂ-
1. ਬੈਕਟੀਰੀਆਲ ਰੋਗ (Bacterial Diseases) – ਹੈਜ਼ਾ, ਟਾਈਫਾਇਡ ਬੁਖਾਰ ਆਦਿ ।
2. ਵਾਇਰਲ ਰੋਗ (Viral Diseases) – ਪੀਲੀਆ (Jaundice) ਅਤੇ ਪੋਲੀਓ ਆਦਿ ।
3. ਪ੍ਰੋਟੋਜ਼ੋਅਲ ਜਾਂ ਪ੍ਰੋਟੋਜ਼ੋਈ ਰੋਗ (Prototoal Diseases) – ਅਮੀਬੀ ਪੇਚਸ, ਜਿਆਰਡੀਏਸਿਸ । ਇਨ੍ਹਾਂ ਰੋਗਾਂ ਦਾ ਸੰਬੰਧ ਪਾਚਨ ਪ੍ਰਣਾਲੀ ਨਾਲ ਹੈ ।
4. ਕਿਰਮ ਰੋਗ (Helminthic Diseases) – ਜਿਹੜੇ ਰੋਗ ਕਿਰਮਾਂ (Worms) ਦੁਆਰਾ ਲੱਗਣ ਉਨ੍ਹਾਂ ਨੂੰ ਕਿਰਮ ਰੋਗ ਆਖਦੇ ਹਨ । ਐਸਕੈਰਿਸ ਲੰਬੀਕੋਇਡੀਜ਼ (Ascaris lumbricoides) ਨਾਮ ਵਾਲਾ ਇਹ ਕਿਰਮ ਦੂਸ਼ਿਤ ਪਾਣੀ ਦੇ-ਪੀਣ ਨਾਲ ਸਾਡੀ ਪਾਚਨ ਪ੍ਰਣਾਲੀ ਵਿਚ ਦਾਖ਼ਲ ਹੋ ਕੇ ਪਾਚਨ ਪ੍ਰਣਾਲੀ ਵਿਚ ਗੜਬੜ ਪੈਦਾ ਕਰਦਾ ਹੈ । ਗਿਨੀਵਰਮ ਰੋਗ (Guinea worm) ਰੋਗ ਪਾਣੀ ਵਿਚ ਮੌਜੂਦ ਕੀਟ, ਸਾਈਕਲੋਪਸ (Cyclops) ਦੁਆਰਾ ਫੈਲਦਾ ਹੈ । ਇਹ ਰੋਗ ਜਨਕ ਲਾਗ ਵਾਲੇ ਪਾਣੀ ਰਾਹੀਂ ਵਿਅਕਤੀਆਂ ਅੰਦਰ ਦਾਖਲ ਹੋ ਜਾਂਦੇ ਹਨ ।
ਪ੍ਰਸ਼ਨ 25.
ਭੂਮੀ ਪ੍ਰਦੂਸ਼ਣ (Soil Pollution) ਦਾ ਕੀ ਮਤਲਬ ਹੈ ?
ਉੱਤਰ-
ਭੂਮੀ ਪ੍ਰਦੂਸ਼ਣ (Soil Pollution)-
ਪਰਿਭਾਸ਼ਾ (Definition) – ਭੂਮੀ (ਮਿੱਟੀ) ਦੀ ਗੁਣਵੱਤਾ ਵਿਚ ਆਈ ਤਬਦੀਲੀ ਨੂੰ ਭੂਮੀ ਪ੍ਰਦੂਸ਼ਣ ਆਖਦੇ ਹਨ । ਭੂਮੀ ਦੇ ਪ੍ਰਦੂਸ਼ਣ ਦੇ ਕਾਰਨ ਇਸ ਦੀ ਉਤਪਾਦਿਕਤਾ ਵਿਚ ਕਮੀ ਆ ਜਾਂਦੀ ਹੈ । ਮਿੱਟੀ ਦੇ ਪ੍ਰਦੂਸ਼ਣ ਲਈ ਜਿਹੜੇ ਪ੍ਰਦੂਸ਼ਕ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਰਸਾਇਣ, ਬਨਾਉਟੀ ਖਾਦਾਂ, ਕਾਰਬਨੀ ਰੁੜੀ, ਜੀਵਨਾਸ਼ਕ, ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਘਰਾਂ ਤੋਂ ਸੁੱਟੇ ਹੋਏ ਠੋਸ਼ ਪਦਾਰਥ ਸ਼ਾਮਿਲ ਹਨ । ਮਨੁੱਖੀ ਅਤੇ ਡੰਗਰਾਂ ਦੇ ਮਲ-ਮੂਤਰ ਨਾਲ ਮਿੱਟੀ ਦਾ ਪ੍ਰਦੂਸ਼ਣ ਖਤਰਨਾਕ ਹੋ ਸਕਦਾ ਹੈ । ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਪੈਦਾ ਕਰਨ ਵਾਲੇ ਪ੍ਰਦੂਸ਼ਕ ਮਿੱਟੀ ਵਿਚ ਪਹੁੰਚ ਕੇ ਇਸ ਨੂੰ ਦੂਸ਼ਿਤ ਕਰ ਦਿੰਦੇ ਹਨ ।
ਪ੍ਰਸ਼ਨ 26.
ਠੋਸ ਕਚਰਾ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਉਦਯੋਗਾਂ ਵਿਚ ਪੈਦਾ ਹੋਣ ਵਾਲਾ ਠੋਸ ਕਚਰਾ-
1. ਤਾਪ ਬਿਜਲੀ ਘਰਾਂ ਵਿਚ ਉਡਣੀ/ਉਡਾਰੂ ਰਾਖ ਬੜੀ ਵੱਡੀ ਮਾਤਰਾ ਵਿਚ ਪੈਦਾ ਹੁੰਦੀ ਹੈ । ਇਸ ਰਾਖ ਵਿਚ ਸਿਲੀਕਾ ਦੇ ਆਕਸਾਈਡਜ਼, ਲੋਹਾ ਅਤੇ ਐਲੂਮੀਨੀਅਮ ਮੌਜੂਦ ਹੁੰਦੇ ਹਨ ਅਤੇ ਬਹੁਤ ਥੋੜ੍ਹੀ ਸੰਘਣਤਾ ਵਿਚ ਭਾਰੀ ਧਾਤਾਂ ਵੀ ਹੁੰਦੀਆਂ ਹਨ । ਉਡਣੀ ਰਾਖ ਦੀ ਮਕਾਨ-ਸਾਜੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਤਿਆਰ ਕਰਕੇ ਵਰਤੋਂ ਕੀਤੀ ਜਾ ਸਕਦੀ ਹੈ । ਫਲਾਈ ਰਾਖ ਤੋਂ ਸੀਮਿੰਟ ਵੀ ਤਿਆਰ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਵਰਤੋਂ ਨੀਵੀਆਂ ਥਾਂਵਾਂ ਦੀ ਭਰਾਈ ਕਰਨ ਲਈ ਵੀ ਕੀਤੀ ਜਾ ਸਕਦੀ ਹੈ । ਇਸ ਰਾਖ ਨੂੰ ਜ਼ਮੀਨ ਨੂੰ ਠੀਕ ਕਰਨ ਦੇ ਵਾਸਤੇ ਵੀ ਵਰਤਿਆ ਜਾ ਸਕਦਾ ਹੈ, ਕਿਉਂਕਿ ਇਹ ਰਾਖ, ਮਿੱਟੀ ਦੀ ਪਾਣੀ ਨੂੰ ਜਕੜ ਕੇ ਰੱਖਣ ਦੀ ਸਮਰੱਥਾ ਵਿਚ ਵਾਧਾ ਕਰਦੀ ਹੈ ।
2. ਜਿਨ੍ਹਾਂ ਕਾਰਖ਼ਾਨਿਆਂ ਵਿਚ ਧਾਤਾਂ, ਜੀਵਨਾਸ਼ਕ, ਕਾਗਜ਼, ਰਬੜ, ਰੰਗ, ਰਸਾਇਣ, ਆਦਿ ਤਿਆਰ ਕੀਤੇ ਜਾਂਦੇ ਹਨ, ਤੋਂ ਕਈ ਤਰ੍ਹਾਂ ਦੇ ਨੁਕਸਾਨਦਾਇਕ ਪਦਾਰਥ ਵੀ ਪੈਦਾ ਹੁੰਦੇ ਹਨ । ਕਈ ਉਦਯੋਗਾਂ ਤੋਂ ਰੋਗਜਨਕ ਬੈਕਟੀਰੀਆ ਵੀ ਪੈਦਾ ਹੁੰਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਅਤੇ ਨਿਰੂਪਣ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ।
3. ਹਸਪਤਾਲਾਂ ਆਦਿ ਤੋਂ ਨਿਕਲਣ ਵਾਲੇ ਕਚਰੇ ਵਿਚ ਲਹੂ ਭਿੱਜੀਆਂ ਪੱਟੀਆਂ ਅਤੇ ਰੂੰ (Cotton), ਖਤਰਨਾਕ ਰਸਾਇਣ, ਸਰਿੰਜਾਂ, ਸੂਈਆਂ ਆਦਿ ਹਰ ਰੋਜ਼ ਵੱਡੀ ਮਾਤਰਾ ਵਿਚ ਵਿਅਰਥ/ਕਚਰੇ ਵਜੋਂ ਪੈਦਾ ਕੀਤੇ ਜਾਂਦੇ ਹਨ । ਅਜਿਹੇ ਕਚਰੇ ਦਾ ਨਿਪਟਾਰਾ ਬੜੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਇਸ ਕਚਰੇ ਵਿਚ ਰੋਗ ਜਨਕ (Pathogens) ਵੀ ਹੋ ਸਕਦੇ ਹਨ ।
4. ਨਾਕਾਮ ਹੋਏ ਸਮੁੰਦਰੀ ਜਹਾਜ਼ ਵੀ ਠੋਸ ਕਚਰੇ ਦੀ ਉਤਪੱਤੀ ਦੇ ਸਰੋਤ ਹਨ ।
5. ਇਲੈੱਕਟਾਨਿਕ ਰਹਿੰਦ-ਖੂੰਹਦ, ਜਿਵੇਂ ਕਿ ਨਾਕਾਮ ਹੋਏ ਕੰਪਿਊਟਰ ਆਦਿ ।
ਪ੍ਰਸ਼ਨ 27.
ਵਿਸ਼ਵ ਤਾਪਨ (Global Warming) ਦੇ ਕਾਰਨ ਅਤੇ ਅਸਰਾਂ ਬਾਰੇ ਚਰਚਾ ਕਰੋ ।
ਉੱਤਰ-
ਵਿਸ਼ਵ ਤਾਪਨ (Global Warming)-
ਪਰਿਭਾਸ਼ਾ (Definition) – ਧਰਤੀ ਦੇ ਵਾਤਾਵਰਣ ਵਿਚ ਸ੍ਰੀਨ ਹਾਊਸ ਗੈਸਾਂ (GHG.) ਦੀ ਵੱਧਦੀ ਹੋਈ ਮਾਤਰਾ ਦੇ ਕਾਰਨ ਵਾਤਾਵਰਣ ਦੇ ਵੱਧੇ ਹੋਏ ਤਾਪਮਾਨ ਨੂੰ ਵਿਸ਼ਵ ਤਾਪਨ ਆਖਦੇ ਹਨ ।
ਕਾਰਨ (Causes) – ਵਿਸ਼ਵ ਤਾਪਨ ਦੀ ਵਜਾ ਗ੍ਰੀਨ ਹਾਊਸ ਗੈਸਾਂ ਦੀ ਉਤਪੱਤੀ ਹੈ । ਇਨ੍ਹਾਂ ਗੈਸਾਂ ਵਿਚ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਣਨ ਯੋਗ ਹਨ । ਕਾਰਬਨ ਡਾਈਆਕਸਾਈਡ ਧਰਤੀ ਦੇ ਤਾਪਮਾਨ ਨੂੰ ਵਾਯੂ ਮੰਡਲ ਵਿਚ ਜਾਣ ਤੋਂ ਰੋਕਦੀ ਹੈ, ਜਿਸ ਕਾਰਨ ਵਿਸ਼ਵ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ | ਕਲੋਰੋਫਲੋਰੋਕਾਰਬਨ ਤੇ ਨਾਈਟ੍ਰੋਜਨ ਦੇ ਆਕਸਾਈਡ ਵੀ ਵਿਸ਼ਵ ਤਾਪਨ ਵਿੱਚ ਆਪਣਾ-ਆਪਣਾ ਯੋਗਦਾਨ ਪਾਉਂਦੇ ਹਨ ।
1. ਮੌਸਮ ਅਤੇ ਪੌਣ ਪਾਣੀ ‘ਤੇ ਦੁਸ਼ਟ ਪ੍ਰਭਾਵ (Ill Effects on Weather and Climate)-
- ਇਕ ਅਨੁਮਾਨ ਦੇ ਅਨੁਸਾਰ ਸੰਨ 2100 ਤਕ ਵਿਸ਼ਵ ਭਰ ਦੇ ਤਾਪਮਾਨ ਵਿਚ 1.4°C ਤੋਂ ਲੈ ਕੇ 5.8°C ਤਕ ਦਾ ਵਾਧਾ ਸੰਭਵ ਹੈ ।
- ਨੀਵੀਆਂ ਉੱਚਾਈਆਂ ‘ਤੇ ਪਾਣੀ ਦਾ ਵਹਾਉ ਘੱਟ ਸਕਦਾ ਹੈ ।
- ਹੜਾਂ ਅਤੇ ਸੋਕੇ ਦੇ ਮੌਕੇ ਵੱਧ ਸਕਦੇ ਹਨ ।
- ਵਿਸ਼ਵ ਤਾਪਨ ਦੇ ਕਾਰਨ ਪੈਦਾ ਹੋਣ ਵਾਲੇ ਜਲਵਾਯੂ ਦੇ ਹਾਲਾਤ ਮਨੁੱਖੀ ਸਿਹਤ ਲਈ ਸਾਜ਼ਗਾਰ ਨਹੀਂ ਹੋਣਗੇ ।
2. ਸਮੁੰਦਰ ਦੇ ਤਲ ਵਿਚ ਤਬਦੀਲੀ (Sea Level Change) – ਵਿਸ਼ਵ ਤਾਪਨ ਦੇ ਕਾਰਨ 20ਵੀਂ ਸਦੀ ਦੇ ਦੌਰਾਨੇ ਸਮੁੰਦਰ ਦੇ ਪਾਣੀ ਦੇ ਪੱਧਰ ਵਿਚ 1-2 ਮਿਲੀ ਮੀਟਰ ਦੀ ਦਰ ਨਾਲ ਹਰ ਸਾਲ ਵਾਧਾ ਹੁੰਦਾ ਰਿਹਾ ਹੈ । ਇਹ ਭਵਿੱਖਬਾਣੀ ਕੀਤੀ ਗਈ ਹੈ ਕਿ 2100 ਸੰਨ ਤਕ ਵਿਸ਼ਵ ਪੱਧਰ ‘ਤੇ ਸਮੁੰਦਰੀ ਪਾਣੀ ਵਿੱਚ 1990 ਦੀ ਪਾਣੀ ਦੀ ਪੱਧਰ ਦੇ ਮੁਕਾਬਲੇ 0.88 ਮੀਟਰ ਤਕ ਪੱਧਰ ਦਾ ਲੈਵਲ ਹੋ ਜਾਵੇਗਾ । ਸਮੁੰਦਰੀ ਪਾਣੀ ਦੀ ਪੱਧਰ ਵਿਚ ਹੋ ਰਹੇ ਵਾਧੇ ਕਦੀ ਨਾ ਕਦੀ ਤਬਾਹੀ ਦਾ ਕਾਰਣ ਬਣ ਸਕਦੇ ਹਨ ।
3. ਜਾਤੀਆਂ ਦੀ ਵੰਡ ਉੱਪਰ ਅਸਰ (Effects on the Species Distribution) – ਵਿਸ਼ਵ ਪੱਧਰ ‘ਤੇ ਜੇਕਰ ਤਾਪਮਾਨ ਵਿੱਚ 5°C ਤਕ ਵਾਧਾ ਹੋ ਜਾਂਦਾ ਹੈ, ਤਾਂ ਇਸ ਦੇ ਫਲਸਰੂਪ ਬਨਸਪਤੀ ਦਾ 21ਵੀਂ ਸਦੀ ਤਕ ਵਿਸਤਾਰ 250 – 600 ਕਿ. ਮੀ. ਤਕ ਹੋ ਸਕਦਾ ਹੈ ।
4. ਖਾਧ ਪਦਾਰਥਾਂ ਦੇ ਉਤਪਾਦਨ ‘ਤੇ ਅਸਰ (Effect on Food Production) – ਤਾਪਮਾਨ ਦੇ ਵੱਧ ਜਾਣ ਦੇ ਕਾਰਨ ਪੌਦਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿਚ ਵਾਧਾ ਹੋ ਜਾਣ ਦੇ ਸਿੱਟੇ ਵਜੋਂ ਉਤਪਾਦਨ ਵਿਚ ਕਮੀ ਪੈਦਾ ਹੋ ਜਾਵੇਗੀ ।
ਪ੍ਰਸ਼ਨ 28.
ਮੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਕਿਉਂ ਹੈ ?
ਉੱਤਰ-
ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ :
- ਮਿੱਟੀ ਵਿੱਚ ਹੀ ਪੌਦੇ ਉੱਗਦੇ ਹਨ ।
- ਮਿੱਟੀ ਕਈ ਪ੍ਰਕਾਰ ਦੇ ਜੀਵਾਂ ਦਾ ਨਿਵਾਸ ਸਥਾਨ ਹੈ ।
- ਮਿੱਟੀ ਤੋਂ ਹੀ ਪੌਦਿਆਂ ਨੂੰ ਪੌਸ਼ਟਿਕ ਪਦਾਰਥ ਪ੍ਰਾਪਤ ਹੁੰਦੇ ਹਨ ।
- ਮਿੱਟੀ ਦੇ ਬਣਨ ਵਿੱਚ ਹਜ਼ਾਰਾਂ ਸਾਲ ਲੱਗ ਜਾਂਦੇ ਹਨ । ਜੇਕਰ ਮਿੱਟੀ ਨਸ਼ਟ ਹੋ ਗਈ ਤਾਂ ਇਹ ਦੋਬਾਰਾ ਪ੍ਰਾਪਤ ਨਹੀਂ ਹੋ ਸਕੇਗੀ । ਇਸ ਲਈ ਮਿੱਟੀ ਨੂੰ ਨਸ਼ਟ ਹੋਣ ਤੋਂ ਬਚਾਉਣਾ ਜ਼ਰੂਰੀ ਹੋ ਜਾਂਦਾ ਹੈ ।
ਪ੍ਰਸ਼ਨ 29.
ਮਿੱਟੀ ਖੁਰਣ ਦੇ ਕੋਈ ਦੋ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਮਿੱਟੀ ਖੁਰਣ ਦੇ ਦੋ ਮਾੜੇ ਪ੍ਰਭਾਵ :
- ਮਿੱਟੀ ਖੁਰਣ ਦੇ ਨਾਲ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ।
- ਪੌਦਿਆਂ ਵਿਚ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ ।
- ਤੋਂ ਦੀ ਪਾਣੀ ਨੂੰ ਜਕੜਣ ਦੀ ਸ਼ਕਤੀ ਘੱਟ ਜਾਂਦੀ ਹੈ ।
- ਮਿੱਟੀ ਦੇ ਖੁਰਣ ਕਾਰਨ ਉੱਥੇ ਰਹਿਣ ਵਾਲੇ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਂਦੇ ਹਨ ।
ਪ੍ਰਸ਼ਨ 30.
ਵਾਤਾਵਰਣ ਸੰਬੰਧੀ ਕਿਹੜੇ ਫ਼ਰਜ਼ਾਂ ਨੂੰ ਪਵਿੱਤਰ ਸਮਝ ਕੇ ਸਾਡੇ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ?
ਉੱਤਰ-
ਵਾਤਾਵਰਣ ਸੰਬੰਧੀ ਪਵਿੱਤਰ ਫ਼ਰਜ਼ ਜਿਹੜੇ ਸੰਵਿਧਾਨ ਵਿੱਚ ਸ਼ਾਮਿਲ ਕੀਤੇ ਗਏ ਹਨ : ਉਹ ਹਨ :
- ਭਾਰਤੀ ਸੰਵਿਧਾਨ ਦੀ ਧਾਰਾ 21 (Article 21) ਦੇ ਅਨੁਸਾਰ ਸੁਆਸਥ ਵਾਤਾਵਰਣ ਨੂੰ ਮਾਨਣ ਦਾ ਹਰੇਕ ਨੂੰ ਹੱਕ ਹੈ।
- ਰਾਜ ਸਰਕਾਰ ਸਾਡੇ ਕੁਦਰਤੀ ਸਾਧਨਾਂ ਦੀ ਨਿਆਸੀ ਹੈ ।
- ਪ੍ਰਦੂਸ਼ਣ ਪੈਦਾ ਕਰਤਾ ਦੇਵੇ (Polluterpayer) – ਅਸੂਲ ਦੇਸ਼ ਦੇ ਵਾਤਾਵਰਣੀ ਕਾਨੂੰਨ ਦਾ ਮੁੱਢਲਾ/ਬੁਨਿਆਦੀ ਹਿੱਸਾ ਹੈ ।
- ਭਾਰਤੀ ਸੰਵਿਧਾਨ ਦੀ 42ਵੀਂ ਸੋਧ (42-Amendment) ਦੇ ਅਨੁਸਾਰ ਵਾਤਾਵਰਣ ਸੁਰੱਖਿਆ ਹਰੇਕ ਭਾਰਤੀ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ।
ਪ੍ਰਸ਼ਨ 31.
ਹਵਾ ਪ੍ਰਦੂਸ਼ਣ ਕੀ ਹੈ ? ਵੱਖ-ਵੱਖ ਤਰ੍ਹਾਂ ਦੇ ਹਵਾ ਪ੍ਰਦੂਸ਼ਕਾਂ ਦੀ ਸੂਚੀ ਬਣਾਉ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਹਵਾ ਵਿੱਚ ਉੱਪਰੇ ਕਣਾਂ ਜਾਂ ਓਪਰੀਆਂ ਗੈਸਾਂ, ਜਿਹੜੀਆਂ ਕਿ ਮਨੁੱਖਾਂ, ਪਾਣੀਆਂ, ਬਨਸਪਤੀ ਅਤੇ ਭਵਨਾਂ ਲਈ ਹਾਨੀਕਾਰਕ ਹਨ, ਦੀ ਮੌਜੂਦਗੀ ਨੂੰ ਹਵਾ ਪ੍ਰਦੂਸ਼ਣ ਆਖਦੇ ਹਨ ।
ਪ੍ਰਸ਼ਨ 32.
ਜਲ ਪ੍ਰਦੂਸ਼ਣ ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ ?
ਉੱਤਰ-
ਜਲ ਪ੍ਰਦੂਸ਼ਣ ਨੂੰ ਨਿਯੰਤਰਿਤ/ਕੰਟਰੋਲ ਕਰਨ ਦੇ ਤਰੀਕੇ :-
- ਕਾਰਖਾਨਿਆਂ ਆਦਿ ਤੋਂ ਨਿਕਲਣ ਵਾਲੇ ਵਹਿਣ ਨੂੰ ਪਾਣੀ ਅੰਦਰ ਪਾਉਣ ਤੋਂ ਪਹਿਲਾਂ ਵਹਿਣ (Effluents) ਦਾ ਨਿਰੂਪਣ (Treatment) ਕਰ ਲੈਣ ਨਾਲ ਤਾਜ਼ਾ ਪਾਣੀ ਪ੍ਰਦੂਸ਼ਿਤ ਨਹੀਂ ਹੋਵੇਗਾ ।
- ਖੇਤੀ ਕਾਰਜਾਂ ਆਦਿ ਲਈ ਵਰਤੀਆਂ ਜਾਂਦੀਆਂ ਰਸਾਇਣਿਕ ਖਾਦਾਂ ਅਤੇ ਜੀਵਨਨਾਸ਼ਕਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਨਾਲ ਜਲ ਪ੍ਰਦੂਸ਼ਣ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ ।
- ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਡੰਗਰਾਂ ਨੂੰ ਨਹਾਉਣਾ ਅਤੇ ਮੈਲੇ ਕੱਪੜੇ ਧੋਣੇ ਵਰਜਿਤ ਹੋਣੇ ਚਾਹੀਦੇ ਹਨ ।
- ਨਦੀਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਕੁੜਾ-ਕਰਕਟ ਅਤੇ ਹੋਰ ਕਿਸਮ ਦੇ ਫੋਕਟ ਪਦਾਰਥਾਂ ਦੇ ਸੁੱਟਣ ‘ਤੇ ਪੂਰਨ ਤੌਰ ‘ਤੇ ਰੋਕ ਲਗਾਉਣ ਨਾਲ ਤਾਜ਼ੇ ਪਾਣੀ ਦਾ ਪ੍ਰਦੂਸ਼ਣ ਰੋਕਿਆ ਜਾ ਸਕਦਾ ਹੈ ।
- ਤਾਪ ਬਿਜਲੀ ਘਰਾਂ ਤੋਂ ਨਿਕਲਣ ਵਾਲਾ ਗਰਮ ਪਾਣੀ, ਤਾਜ਼ੇ ਪਾਣੀ ਦੇ ਸਰੋਤਾਂ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ । ਅਜਿਹਾ ਕਰਨ ਨਾਲ ਜਲ-ਜੀਵਾਂ ਦਾ ਨੁਕਸਾਨ ਹੁੰਦਾ ਹੈ ।
- ਪਾਣੀ ਵਿਚ ਮੌਜੂਦ ਹਾਨੀਕਾਰਕ ਅਤੇ ਵਿਸ਼ੈਲੇ ਤੱਤਾਂ ਜਿਵੇਂ ਕਿ ਪਾਰਾ, ਲੈਡ ਅਤੇ ਕੈਡਮੀਅਮ ਆਦਿ ਨੂੰ ਸਾਫ਼ ਕਰਨ ਦੇ ਮੰਤਵ ਨਾਲ ਜਲ ਕੁੰਭੀ (Water hyacinth) ਨਾਂ ਦੇ ਪੌਦੇ ਦੇ ਵਾਧੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ।
ਪ੍ਰਸ਼ਨ 33.
ਮਿੱਟੀ ਦਾ ਸੁਰੱਖਿਅਣ (Soil Conservation) ਕਿਉਂ ਜ਼ਰੂਰੀ ਹੈ ?
ਉੱਤਰ-
ਮਿੱਟੀ ਦਾ ਸੁਰੱਖਿਅਣ ਹੇਠ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ :-
- ਪੌਦਿਆਂ ਦੇ ਵੱਧਣ-ਫੁੱਲਣ ਅਤੇ ਉੱਗਣ ਦੇ ਲਈ ਮਿੱਟੀ ਜ਼ਰੂਰੀ ਹੈ ।
- ਪੌਦਿਆਂ ਦੇ ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ ਲਈ ਮਿੱਟੀ ਜ਼ਰੂਰੀ ਹੈ ।
- ਮਿੱਟੀ ਅਨੇਕਾਂ ਪ੍ਰਕਾਰ ਦੇ ਜੀਵ-ਜੰਤੂਆਂ ਆਦਿ ਦੇ ਰਹਿਣ ਦਾ ਮੁੱਖ ਮਾਧਿਅਮ ਹੈ ।
- ਮਿੱਟੀ ਪਾਣੀ ਨੂੰ ਆਪਣੇ ਅੰਦਰ ਸੋਖਣ ਦੀ ਸਮਰੱਥਾ ਰੱਖਦੀ ਹੈ, ਜਿਸ ਦੇ ਕਾਰਨ ਪੌਦਿਆਂ ਨੂੰ ਪਾਣੀ ਅਤੇ ਇਸ ਪਾਣੀ ਵਿੱਚ ਘੁਲਣਸ਼ੀਲ ਲੂਣ ਪ੍ਰਾਪਤ ਹੁੰਦੇ ਹਨ ।
- ਬੀਜਾਂ ਦੇ ਪੁੰਗਰਨ ਦੇ ਵਾਸਤੇ ਵੀ ਮਿੱਟੀ ਦੀ ਲੋੜ ਹੈ । ਉਪਰੋਕਤ ਵਜ਼ਾਗਤ ਕਰਕੇ ਮਿੱਟੀ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੋ ਜਾਂਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਪ੍ਰਮੁੱਖ ਪ੍ਰਦੂਸ਼ਕਾਂ ਅਤੇ ਉਨ੍ਹਾਂ ਦੇ ਸਰੋਤਾਂ ਦੇ ਨਾਮ ਦੱਸੋ ।
ਉੱਤਰ-
ਵਾਤਾਵਰਣ ਪ੍ਰਦੂਸ਼ਕ ਅਤੇ ਸਰੋਤ
ਵਾਯੂਮੰਡਲੀ ਪ੍ਰਦੂਸ਼ਕਾਂ ਦੇ ਨਾਮ | ਸਰੋਤ |
1. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡਜ਼ । | 1. ਘਰਾਂ ਵਿਚ ਪਥਰਾਟ ਈਂਧਨਾਂ ਦਾ ਬਲਣਾ ਅਤੇ ਤਾਪ ਬਿਜਲੀ ਘਰ । |
2. ਕਾਰਬਨ ਮੋਨੋਕਸਾਈਡ, ਲੈਂਡ, ਧੂੰਆਂ, ਕਾਰਬਨੀ ਵਾਸ਼ਪ ਅਤੇ ਗੰਧ (Odours) । | 2. ਕਾਰ, ਟਰੱਕ, ਹਵਾਈ ਜਹਾਜ਼ ਅਤੇ ਰੇਲਵੇ ਇੰਜਨ । |
3. ਉਡਣੀ ਰਾਖ ਅਤੇ ਕਣਮਈ ਪਦਾਰਥ । | 3. ਖੁੱਲ੍ਹੀਆਂ ਥਾਂਵਾਂ ‘ਤੇ ਸੜਦੇ ਢੇਰ । |
4. ਹਾਈਡਰੋਜਨ ਸਲਫਾਈਡ, ਸਲਫਰ ਡਾਈਆਕਸਾਈਡ, ਫਲੋਰਾਈਡਜ਼, ਕਾਰਬਨੀ ਵਾਸ਼ਪ ਅਤੇ ਧੂੜ ਆਦਿ । | 4. ਪੈਟਰੋਲ ਸਾਫ਼ ਕਰਨ ਵਾਲੇ ਕਾਰਖ਼ਾਨੇ, ਫਰਟੀਲਾਈਜਰਜ਼, ਸੀਮੇਂਟ, ਕਾਗਜ਼ ਤਿਆਰ ਕਰਨ ਵਾਲੀਆਂ ਫੈਕਟਰੀਆਂ, ਚੀਨੀ (ਮਿੱਟੀ) ਦਾ ਸਾਮਾਨ ਤਿਆਰ ਕਰਨ ਵਾਲੇ ਉਦਯੋਗ ਅਤੇ ਕੱਚ ਤਿਆਰ ਕਰਨ ਵਾਲੇ ਉਦਯੋਗ । |
5. ਧਾਤਾਂ ਦੇ ਫਿਊਮਜ਼ (Metallic Fumes), ਫਲੋਰਾਈਡਜ਼ ਅਤੇ ਕਣਮਈ ਪਦਾਰਥ । | 5. ਐਲੂਮੀਨੀਅਮ ਸਾਫ਼ ਕਰਨ ਵਾਲੇ ਕਾਰਖ਼ਾਨੇ ਅਤੇ ਸਟੀਲ ਪਲਾਂਟ । |
6. ਧੰਆਂ, ਧੁਆਂਖ (Soot), ਗੰਧ, ਧਾਤਾਂ ਦੇ ਫਿਊਮਜ਼ । | 6. ਧਾਤਾਂ ਦੀ ਟੁੱਟ-ਭੱਜ ਨੂੰ ਠੀਕ ਕਰਨ ਵਾਲੇ ਹਾਤੇ ਆਦਿ । |
7. ਕਾਰਬਨੀਫਾਸਫੇਟ, ਕਲੋਰੀਨ ਯੁਕਤ ਹਾਈਡ੍ਰੋਕਾਰਬਨਜ਼, ਲੈਂਡ, ਆਰ-ਸੈਨਿਕ ਆਦਿ । | 7. ਫ਼ਸਲਾਂ ਉੱਪਰ ਛਿੜਕਾਉ ਕਰਨਾ । |
8. ਧੂੰਆਂ, ਫਲੈਸ਼, ਧੁਆਂਖ, ਸਲਫਰ ਡਾਈ-ਆਕਸਾਈਡ, ਕਾਰਬਨੀ ਵਾਸ਼ਪ । | 8. ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾਂ । |
9. ਹਾਈਡ੍ਰੋਕਾਰਬਨ ਅਤੇ ਦੁਸਰੇ ਕਾਰਬਨੀ ਵਾਸ਼ਪ । | 9. ਛਿੜਕਾਅ, ਰੰਗ ਕਰਨਾ, ਘੋਲਕਾਂ ਦਾ ਨਿਸ਼ਕਰਸ਼ਨ । |
10. ਰੇਡੀਓ ਐਕਟਿਵ ਕੇਰਾ (Radio active fallout)
Sr-99, C-137, C-14, ਆਦਿ । |
10. ਨਿਊਕਲੀ ਯੰਤਰਾਂ ਦਾ ਪ੍ਰੀਖਣ, ਈਂਧਨ ਨੂੰ ਵਰਤੇ ਗਏ ਤਰੀਕੇ ਆਦਿ । |
ਪ੍ਰਸ਼ਨ 2.
ਦਹਿਨ ਦੇ ਕਾਰਨ ਪੈਦਾ ਹੋਣ ਵਾਲੇ ਵਾਯੂ ਪ੍ਰਦੂਸ਼ਣ ਤੇ ਨੋਟ ਲਿਖੋ ।
ਉੱਤਰ-
ਦਹਿਨ ਦੇ ਤੁਰਦੇ-ਫਿਰਦੇ ਸਰੋਤ ਵਾਯੂ, ਪ੍ਰਦੂਸ਼ਣ ਦੇ ਮੁੱਖ ਕਾਰਨ ਹਨ ਅਤੇ ਵੱਡੇ ਸ਼ਹਿਰਾਂ ਵਿਚ ਇਨ੍ਹਾਂ ਚਲਦੇ-ਫਿਰਦੇ ਕਾਰਕਾਂ, ਜਿਵੇਂ ਕਿ ਟਰੱਕ, ਬੱਸਾਂ, ਕਾਰਾਂ, ਸਕੂਟਰ ਅਤੇ ਟ੍ਰੈਕਟਰ ਆਦਿ ਵਰਣਨਯੋਗ ਹਨ । ਰੇਲਵੇ ਇੰਜਨ ਅਤੇ ਹਵਾਈ ਜਹਾਜ਼ ਵੀ ਇਨ੍ਹਾਂ ਕਾਰਕਾਂ ਵਿਚ ਸ਼ਾਮਿਲ ਹਨ ।
ਉਪਰੋਕਤ ਸਰੋਤਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਕ
1. (i) ਕਾਰਬਨ ਮੋਨੋਕਸਾਈਡ, (ii) ਸਲਫਰ ਡਾਈਆਕਸਾਈਡ ਅਤੇ (iii) ਹਾਈਝੋਕਾਰਬਨਜ਼ ਦਾ ਮਿਸ਼ਰਣ ।
2. ਈਂਧਨ ਵਜੋਂ ਵਰਤੇ ਜਾਂਦੇ ਪੈਟਰੋਲੀਅਮ ਵਿਚ ਲੈਂਡ ਇਕ ਅਸ਼ੁੱਧੀ (Impurity) ਵਜੋਂ ਮੌਜੂਦ ਹੈ । ਲੈਂਡ ਦੀਆਂ ਅਸ਼ੁੱਧੀਆਂ ਟੈਬ੍ਰਾਈਥਲ ਲੈੱਡ (Pb. (C2H5)4 ਅਤੇ ਟੈਮੀਥਲ ਲੈਂਡ (Tetra methyl lead) Pb (CH3)4, ਦੀ ਸ਼ਕਲ ਵਿਚ ਮੌਜੂਦ ਹਨ । ਜਿਸ ਗੈਸੀ ਨਿਕਾਸੀ ਪਦਾਰਥਾਂ ਬਾਰੇ ਵਰਣਨ ਕੀਤਾ ਗਿਆ ਹੈ, ਉਸ ਵਿਚ ਲੈਂਡ ਦੇ ਕਣਮਈ ਯੌਗਿਕ (Particulate lead compounds) ਹੁੰਦੇ ਹਨ ।
ਜਦ ਲੈਂਡ ਦੇ ਯੌਗਿਕਾਂ ਨੂੰ ਸਾਹ ਰਾਹੀਂ ਭਾਵੇਂ ਸਰੀਰ ਅੰਦਰ ਨਾ ਵੀ ਲਿਜਾਇਆ ਜਾਵੇ ਤਾਂ ਵੀ ਸਰੀਰ ਲੈਂਡ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ, ਜਿਸ ਦੇ ਫਲਸਰੂਪ ਸਰੀਰ ਦੇ ਊਤਕਾਂ (Tissues) ਦਾ ਭਾਰੀ ਨੁਕਸਾਨ ਹੋ ਜਾਂਦਾ ਹੈ । ਲੈਂਡ ਦਾ ਜ਼ਹਿਰੀਲਾਪਨ ਹੀਮੋਗਲੋਬਿਨ ਦੇ ਬਣਨ ਵਿਚ ਰੁਕਾਵਟ ਪਾਉਂਦਾ ਹੈ ।
3. ਧੁੰਦ-ਧੂੰਆਂ (Smog) – ਸਵੈਚਲਿਤ ਵਾਹਨਾਂ ਵਿਚ ਈਂਧਨ ਦੇ ਦਹਿਨ ਕਾਰਨ ਪੈਦਾ ਹੋਏ ਅਣਜਲੇ ਹਾਈਡ੍ਰੋਕਾਰਬਨਜ਼ (Unburnt hydrocarbon) ਨਾਈਟ੍ਰੋਜਨ ਦੇ ਆਕਸਾਈਡਜ਼ (Oxides of Nitrogens) ਨਾਲ ਪ੍ਰਤੀਕਿਰਿਆ ਕਰਕੇ ਓਜ਼ੋਨ, ਪਿਰੋਕਸੀ ਏਸਿਲ ਨਾਈਟ੍ਰੇਟਸ Peroxyacyl nitrates) ਅਤੇ ਐੱਲਡੀਹਾਈਡਜ਼ (Aldehydes) ਪੈਦਾ ਕਰਦੇ ਹਨ । ਇਨ੍ਹਾਂ ਨੂੰ ਪ੍ਰਕਾਸ਼-ਰਸਾਇਣੀ ਆਕਸੀ ਕਾਰਕ (Photo Chemical Oxidants) ਕਹਿੰਦੇ ਹਨ । ਇਹ ਪਦਾਰਥ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਧੁੰਦ-ਧੂੰਆਂ (Smog) ਉਤਪੰਨ ਕਰਦੇ ਹਨ । ਧੁੰਦਧੂੰਏਂ ਦੇ ਦੁਸ਼ਟ ਪ੍ਰਭਾਵ ਮਨੁੱਖ ਦੀ ਸਾਹ ਪ੍ਰਣਾਲੀ ਅਤੇ ਨਾੜੀ ਪ੍ਰਣਾਲੀ ਉੱਤੇ ਪੈਂਦੇ ਹਨ । ਧੁੰਦ-ਧੂੰਏਂ ਦੇ ਦੁਸ਼ਟ ਅਸਰਾਂ ਤੋਂ ਪੌਦੇ ਵੀ ਸੁਰੱਖਿਅਤ ਨਹੀਂ ਹਨ ।
4. ਏਰੋਸੋਲਜ਼ (Aerosoles-ਏਰੋਸੋਲਜ਼ ਵਿਸ਼ੇਸ਼ ਕਿਸਮ ਦੇ ਰਸਾਇਣ ਹਨ ਜਿਹੜੇ ਵਾਯੂ ਮੰਡਲ ਵਿਚ ਫੁਹਾਰਾਂ ਜਾਂ ਵਾਸ਼ਪਾਂ ਦੀ ਸ਼ਕਲ ਵਿਚ ਛੱਡੇ ਜਾਂਦੇ ਹਨ । ਸੈੱਟ ਹਵਾਈ ਜਹਾਜ਼ ਏਰੋਸੋਲਜ਼ ਦੇ ਪ੍ਰਮੁੱਖ ਸੋਮੇ ਹਨ ।
ਏਰੋਸੋਲਜ਼ ਵਿਚ ਕਲੋਰੋਫਲੋਰੋ ਕਾਰਬਨਜ਼ ਮੌਜੂਦ ਹੁੰਦੇ ਹਨ ਜਿਹੜੇ ਓਜ਼ੋਨ ਦੇ ਸਖਣਿਆਉਣ ਲਈ ਕਾਰਜ ਕਰਦੇ ਹਨ ।
ਪ੍ਰਸ਼ਨ 3.
ਹਵਾ ਪ੍ਰਦੂਸ਼ਣ (Air Pollution) ਕੀ ਹੈ ? ਇਸ ਦੇ ਮੁੱਖ ਸਰੋਤਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) – ਹਵਾ ਵਿਚ ਓਪਰੇ ਕਣਾਂ ਜਾਂ ਹਾਨੀਕਾਰਕ ਗੈਸਾਂ ਦੀ ਮੌਜੂਦਗੀ, ਜਿਹੜੀ ਮਨੁੱਖ ਜਾਤੀ, ਬਨਸਪਤੀ ਅਤੇ ਭਵਨਾਂ ਅਤੇ ਜੰਤੂਆਂ ਦੀ ਸਿਹਤ ਲਈ ਹਾਨੀਕਾਰਕ ਹੋਵੇ, ਨੂੰ ਹਵਾ ਪ੍ਰਦੂਸ਼ਣ ਆਖਦੇ ਹਨ ।
ਮੁੱਖ ਸਰੋਤ (Main Sources) – ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਸਰੋਤ ਬੜੇ ਵਿਸ਼ਾਲ ਅਤੇ ਕਈ ਪ੍ਰਕਾਰ ਦੇ ਹਨ । ਇਨ੍ਹਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-
- ਕੁਦਰਤੀ ਸਰੋਤ (Natural Sources)
- ਮਨੁੱਖ ਦੁਆਰਾ ਰਚਿਤ ਸਰੋਤ (Manmade Sources)
ਪਥਰਾਟ ਈਂਧਨ ਪੈਟਰੋਲੀਅਮ ਅਤੇ ਕੋਲਾ) ਅਤੇ ਕਾਰਖ਼ਾਨੇ ਵਾਯੂ ਪ੍ਰਦੂਸ਼ਣ ਦੇ ਪ੍ਰਮੁੱਖ ਸਰੋਤ ਹਨ ।
- ਕੁਦਰਤੀ ਸਰੋਤ (Natural Sources) – ਜਵਾਲਾ ਮੁਖੀਆਂ ਦਾ ਫਟਣਾ ਆਦਿ ।
- ਮਨੁੱਖ ਦੁਆਰਾ ਰਚਿਤ ਸਰੋਤ (Manmade Sources) – ਮਨੁੱਖੀ ਸਰਗਰਮੀਆਂ ਵੀ ਹਵਾ ਦੇ ਪ੍ਰਦੂਸ਼ਿਤ ਹੋਣ ਵਿਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ।
ਇਨ੍ਹਾਂ ਗਤੀਵਿਧੀਆਂ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਗਿਆ ਹੈ-
- ਜਲਣ ਦਹਿਣੀ ਗਤੀਵਿਧੀਆਂ (Combustion activities)
- ਉਦਯੋਗਿਕ ਗਤੀਵਿਧੀਆਂ (Industrial Activities)
- ਖੇਤੀਬਾੜੀ ਕਾਰਜ (Agricultural Activities)
- ਘੋਲਕਾਂ ਦੀ ਵਰਤੋਂ (Use of Solvents)
- ਪ੍ਰਮਾਣੂ ਊਰਜਾ ਨਾਲ ਸੰਬੰਧਿਤ ਗਤੀਵਿਧੀਆਂ ।
ਪ੍ਰਦੂਸ਼ਣ ਦੀ ਰੋਕਥਾਮ ਦੇ ਉਪਾਅ (Preventive Measures of Pollution) –
ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਦੋ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
- ਬਹੁਤ ਸਾਰੇ ਪ੍ਰਦੂਸ਼ਕਾਂ ਨਾਲ ਭਰੀਆਂ ਹੋਈਆਂ ਗੈਸਾਂ ਨੂੰ ਮੁਕਤ ਕਰਨ ਤੋਂ ਪਹਿਲਾਂ ਉਨ੍ਹਾਂ ਵਿਚਲੇ ਜ਼ਹਿਰੀਲੇ ਘਟਕਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਜਾਂ ਨਸ਼ਟ ਕਰ ਦੇਣਾ ਚਾਹੀਦਾ ਹੈ ।
- ਨੁਕਸਾਨਦਾਇਕ ਪ੍ਰਦੂਸ਼ਕਾਂ ਨੂੰ ਹਾਨੀ ਰਹਿਤ (Harmless) ਪਦਾਰਥਾਂ ਵਿਚ ਬਦਲਣ ਦੇ ਬਾਅਦ ਹੀ ਵਾਯੂਮੰਡਲ ਵਿਚ ਛੱਡਣਾ ਚਾਹੀਦਾ ਹੈ ।
ਪ੍ਰਸ਼ਨ 4.
ਹਵਾ ਪ੍ਰਦੂਸ਼ਣ ਨੂੰ ਨਿਊਨਤਮ ਪੱਧਰ ‘ਤੇ ਲਿਆਉਣ ਦੇ ਵਾਸਤੇ ਕੰਟਰੋਲ ਉਪਾਵਾਂ ਦੀ ਸੂਚੀ ਬਣਾਓ ।
ਉੱਤਰ-
- ਜਲਣ ਯੋਗ ਠੋਸ ਕਚਰੇ ਨੂੰ ਭਸਮੀਕਰਨ ਵਾਲੀਆਂ ਭੱਠੀਆਂ ਵਿਚ ਸਾੜਿਆ ਜਾਵੇ ।
- ਵਾਹਨਾਂ ਵਿਚ ਗੈਸੋਲੀਨ (Gasoline) ਦੀ ਵਰਤੋਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਜਾਵੇ ਜਾਂ ਇਨ੍ਹਾਂ ਨੂੰ ਪੂਰਨ ਤੌਰ ‘ਤੇ ਦਹਿਨ ਕੀਤੇ ਜਾਣ ਦੇ ਯਤਨ ਕੀਤੇ ਜਾਣ ਤਾਂ ਜੋ ਨੁਕਸਾਨਦਾਇਕ ਪਦਾਰਥ ਪੈਦਾ ਨਾ ਹੋ ਸਕਣ ।
- ਫਸਲਾਂ ਉੱਤੇ ਛਿੜਕਾਅ ਕਰਨ ਵਾਲੇ ਜੀਵ ਨਾਸ਼ਕਾਂ ਦੀ ਵਰਤੋਂ ਨੂੰ ਘੱਟ ਕੀਤਾ ਜਾਵੇ ।
- ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜਣ ਤੇ ਪਾਬੰਦੀ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ।
- ਤੰਮਾਕੂ ਪੀਣਾ ਬਿਲਕੁਲ ਬੰਦ ਕੀਤਾ ਜਾਵੇ ।
- ਸਥਿਰ ਬਿਜਲਈ ਅਵਖੇਪਣਾਂ ਅਤੇ ਫਿਲਟਰਾਂ ਨੂੰ ਕਾਰਖ਼ਾਨਿਆਂ ਵਿਚ ਸਥਾਪਿਤ ਕੀਤਾ ਜਾਵੇ, ਤਾਂ ਜੋ ਹਵਾ ਦਾ ਪ੍ਰਦੂਸ਼ਣ ਨੀਵੀਂ ਪੱਧਰ ‘ਤੇ ਹੋ ਸਕੇ ।
- ਉੱਚੀਆਂ ਚਿਮਨੀਆਂ ਧਰਤੀ ਨੇੜੇ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੀਆਂ ਹਨ ।
- ਮੌਸਮ ਬਾਰੇ ਭਵਿੱਖਬਾਣੀ ਵੀ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਸਿੱਧ ਹੋ ਸਕਦੀ ਹੈ । ਕਿਉਂਕਿ ਮੌਸਮੀ ਹਾਲਤ ਫੈਕਟਰੀਆਂ ਦੇ ਕਾਰਜ ਪ੍ਰੋਗਰਾਮ ਸੰਬੰਧੀ ਜਾਣਕਾਰੀ ਦੇ ਸਕਦੇ ਹਨ । ਜਿਵੇਂ ਕਿ ਮੌਸਮੀ ਭਵਿੱਖਬਾਣੀ ਦੇ ਅਨੁਸਾਰ ਹਵਾ ਨੇ ਬੰਦ ਰਹਿਣਾ ਹੈ, ਤਾਂ ਊਰਜਾ ਪਲਾਂਟਾਂ ਵਿਚ ਕੋਲੇ ਨੂੰ ਛੱਡ ਕੇ ਗੈਸ ਦੀ ਵਰਤੋਂ ਕਰਨੀ ਆਰੰਭ ਕਰ ਦੇਣੀ ਚਾਹੀਦੀ ਹੈ ।
- ਹਾਨੀ ਰਹਿਤ ਗੈਸਾਂ ਨਾਲੋਂ ਹਾਨੀਕਾਰਕ ਗੈਸਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ।
- ਵਾਯੂ ਮੰਡਲ ਵਿਚ ਛੱਡਣ ਤੋਂ ਪਹਿਲਾਂ ਪ੍ਰਦੂਸ਼ਕਾਂ ਨੂੰ ਹਾਨੀਰਹਿਤ ਪਦਾਰਥਾਂ ਵਿਚ ਬਦਲ ਦੇਣਾ ਚਾਹੀਦਾ ਹੈ ।
ਪ੍ਰਸ਼ਨ 5.
ਪਾਣੀ ਪ੍ਰਦੂਸ਼ਣ (Water Pollution) ਕੀ ਹੈ ? ਵੱਖ-ਵੱਖ ਪ੍ਰਕਾਰ ਦੇ ਪਾਣੀ ਪ੍ਰਦੂਸ਼ਕਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਪਰਿਭਾਸ਼ਾ (Definition) – ਪਾਣੀ ਦੇ ਸਰੋਤਾਂ ਵਿਚ ਹਾਨੀਕਾਰਕ ਪਦਾਰਥਾਂ ਦੇ ਰਲਣ ਨੂੰ ਪਾਣੀ ਪ੍ਰਦੂਸ਼ਣ ਆਖਦੇ ਹਨ । ਪਾਣੀ ਦੇ ਪ੍ਰਦੂਸ਼ਣ ਲਈ ਮਨੁੱਖੀ ਸਮੁਦਾਇ ਵਿਅਰਥ ਪਾਣੀ {ਘਰੇਲੂ ਮਲ ਅਤੇ ਕਾਰਖ਼ਾਨਿਆਂ ਤੋਂ ਬਾਹਰ ਆਉਣ ਵਾਲੇ ਵਹਿਣ ਅਤੇ ਖੇਤੀ ਬਾੜੀ ਕੰਮ-ਕਾਜ ਜ਼ਿੰਮੇਵਾਰ ਹਨ ।
ਜਲ ਪ੍ਰਦੂਸ਼ਕਾਂ ਵਿਚ ਕਾਰਬਨੀ, ਅਕਾਰਬਨੀ ਮਾਦੇ, ਰੋਗਜਨਕ, ਰਸਾਇਣ ਅਤੇ ਫੋਕਟ ਪਦਾਰਥਾਂ, ਠੋਸ ਕਣ ਅਤੇ ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਗਰਮੀ (ਤਾਪ, ਸ਼ਾਮਿਲ ਹਨ ।
- ਕਾਰਖ਼ਾਨਿਆਂ ਅਤੇ ਖਾਸ ਕਿਸਮਾਂ ਦੇ ਉਦਯੋਗਾਂ ਤੋਂ ਕਾਰਬਨੀ ਵਹਿਣ ਅਤੇ ਸੀਵੇਜ਼ ਪਾਣੀ ਦਾ ਪ੍ਰਦੁਸ਼ਣ ਕਰਦੇ ਹਨ ।
- ਰੋਗਜਨਕ ਵੀ ਸੀਵੇਜ਼ (ਸ਼ਹਿਰੀ ਮਲ ਦੁਆਰਾ ਹੀ ਪਾਣੀ ਵਿਚ ਪਹੁੰਚਦੇ ਹਨ ।
- ਪਾਣੀ ਦੇ ਪ੍ਰਦੂਸ਼ਣ ਵਿਚ ਖੇਤਾਂ ਤੋਂ ਪਾਣੀ ਤਕ ਪਹੁੰਚਣ ਵਾਲੇ ਰਸਾਇਣ, ਕਾਰਬਨੀ ਪਦਾਰਥਾਂ, ਖਣਿਜ, ਬਨਾਉਟੀ ਖਾਦਾਂ ਅਤੇ ਖੇਤਾਂ ਤੋਂ ਵਹਿ ਕੇ ਆਉਣ ਵਾਲੇ ਜੀਵਨਾਸ਼ਕ, ਗੁਸਲਖਾਨਿਆਂ ਤੋਂ ਬਾਹਰ ਆਉਣ ਵਾਲੇ ਪਾਣੀ ਵਿਚ ਘੁਲੇ ਹੋਏ ਮੈਲ ਨਿਵਾਰਕ (Detergents) ਵੀ ਸ਼ਾਮਿਲ ਹਨ । ਜਿਹੜੀਆਂ ਧਾਤਾਂ ਪਾਣੀ ਨੂੰ ਦੂਸ਼ਿਤ ਕਰਦੀਆਂ ਹਨ, ਉਹ ਧਾਤਾਂ ਹਨ ਕੈਡਮੀਅਮ, ਲੈਂਡ, ਜ਼ਿੰਕ, ਤਾਂਬਾ (Copper), ਪਾਰਾ ਅਤੇ ਸਾਇਆਨਾਈਡਜ਼ ਅਤੇ ਆਰਸੈਨਿਕ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
- ਪਾਣੀ ਵਿਚ ਪਾਏ ਜਾਣ ਵਾਲੇ ਰੋਗਜਨਕ ਦਾ ਸਰੋਤ ਜਲ-ਮਲ (Sewage) ਹੀ ਹੈ ।
- ਪਾਣੀ ਵਿਚ ਚੀਕਣੀ ਮਿੱਟੀ ਦੇ ਕਣ, ਧੂੜ ਦੇ ਪ੍ਰਵੇਸ਼ ਕਰਨ ਵਿਚ ਹਵਾ ਵੀ ਸਹਾਇਤਾ ਕਰਦੀ ਹੈ । ਇਹ ਠੋਸ ਕਣ ਪ੍ਰਕਾਸ਼ ਨੂੰ ਹਰੇ ਜਲ ਪੌਦਿਆਂ ਤਕ ਪਹੁੰਚਣ ਵਿਚ ਰੁਕਾਵਟ ਪਾਉਂਦੇ ਹਨ, ਜਿਸ ਕਾਰਨ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਉੱਪਰ ਮਾੜਾ ਅਸਰ ਹੁੰਦਾ ਹੈ ਅਤੇ ਇਸ ਤਰ੍ਹਾਂ ਭੋਜਨ ਦੇ ਸੰਸ਼ਲੇਸ਼ਣ ਵਿਚ ਵਿਘਨ ਪੈ ਜਾਂਦਾ ਹੈ । ਜਿਸ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵਨ ਦੀ ਹੋਂਦ ਖ਼ਤਰੇ ਵਿਚ ਪੈ ਜਾਂਦੀ ਹੈ ।
- ਯੂਰੇਨੀਅਮ ਦੀਆਂ ਖਾਣਾਂ ਤੋਂ ਰੇਡੀਓ ਐਕਟਿਵ ਧੂੜ ਵੀ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ।
- ਤਾਪ ਬਿਜਲੀ ਘਰਾਂ ਅਤੇ ਤੇਲ ਸੋਧਕ ਕਾਰਖ਼ਾਨਿਆਂ ਤੋਂ ਨਿਕਲਣ ਵਾਲਾ ਗਰਮ ਪਾਣੀ ਵੀ ਪਾਣੀ ਨੂੰ ਦੂਸ਼ਿਤ ਕਰਦਾ ਹੈ ।
ਪ੍ਰਸ਼ਨ 6.
ਘਰੇਲੂ ਜਲ-ਮਲ ਪਦਾਰਥਾਂ (Domestic Sewage) ਦੇ ਵੱਖ-ਵੱਖ ਅੰਸ਼ ਕਿਹੜੇਕਿਹੜੇ ਹਨ ? ਦਰਿਆਈ ਪਾਣੀਆਂ ਵਿਚ ਮਲ ਪਦਾਰਥਾਂ ਦੇ ਪਾਉਣ ਦੇ ਕੀ ਨੁਕਸਾਨ/ਪ੍ਰਭਾਵ
ਹਨ ?
ਉੱਤਰ-
ਘਰੇਲੂ ਜਲ-ਮਲ ਪਦਾਰਥਾਂ (Domestic Sewage) ਦੇ ਅੰਸ਼-
- ਘਰੇਲੁ ਮਲ ਪਦਾਰਥਾਂ ਵਿਚ ਆਮ ਕਰਕੇ ਕਾਰਬਨੀ ਪਦਾਰਥਾਂ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ।
- ਕਾਰਬਨੀ ਅੰਸ਼ਾਂ ਦੀ ਬਹੁਤਾਤ ਹੋਣ ਦੇ ਕਾਰਨ ਸੁਪੋਸ਼ਣ ਹੋ ਜਾਂਦਾ ਹੈ ਜਿਹੜਾ ਕਿ ਪਾਣੀ ਵਿਚ ਰਹਿਣ ਵਾਲੇ ਜੰਤੂਆਂ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ ।
- ਨਿਲੰਬਿਤ ਠੋਸ ਪਦਾਰਥ (Suspended Solids) – ਪਾਣੀ ਵਿਚ ਪਾਏ ਜਾਣ ਵਾਲੇ ਲੰਬਿਤ ਕਣ ਕਾਰਬਨੀ ਅਤੇ ਅਕਾਰਬਨੀ ਦੋਵੇਂ ਹੀ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿ ਗਾਧ (Silt), ਚੀਕਣੀ ਮਿੱਟੀ (Clay) ਅਤੇ ਰੇਤ ਆਦਿ ।
- ਕੋਲਾਇਡੀ ਪਦਾਰਥ (Colloidal Material) – ਇਹ ਪਦਾਰਥ ਕਾਰਬਨੀ ਅਤੇ ਅਕਰਾਨੀ ਦੋਵੇਂ ਹੀ ਤਰ੍ਹਾਂ ਦੇ ਹੋ ਸਕਦੇ ਹਨ । ਜਿਵੇਂ ਕਿ ਜੀਵਾਣੁ, ਕੱਪੜੇ ਦੇ ਅਤੇ ਕਾਗਜ਼ ਦੇ ਰੇਸ਼ੇ ਆਦਿ ।
- ਘੁਲੇ ਹੋਏ ਪਦਾਰਥ, ਜਿਵੇਂ ਪੌਸ਼ਟਿਕ ਪਦਾਰਥ (ਨਾਈਟ੍ਰੇਟ, ਫਾਸਫੇਟ ਅਤੇ ਅਮੋਨੀਆ) ਆਦਿ ਦੇ ਇਲਾਵਾ ਸੋਡੀਅਮ ਅਤੇ ਕੈਲਸ਼ੀਅਮ ।
ਘਰੇਲੂ ਜਲ-ਮਲ (Sewage) ਛੱਡਣ ਦੇ ਦਰਿਆਵਾਂ ਉੱਤੇ ਪ੍ਰਭਾਵ (Effects of Domestic Sewage on Rivers)
1. ਜਲ ਮਾਰਗ ਜੈਵਿਕ ਪੱਖੋਂ ਬੰਜਰ ਹੋ ਜਾਂਦੇ ਹਨ (Water ways become Biologically Barren) – ਪਾਣੀ ਵਿਚ ਪਾਏ ਜਾਣ ਵਾਲੇ ਜੀਵ-ਜੰਤੁ ਪਦੁਸ਼ਕਾਂ ਦੀ ਕੁੱਝ ਮਾਤਰਾ ਨੂੰ ਸਥਾਨਕ ਹਾਲਤਾਂ ਵਿਚ ਸਹਿਣ ਕਰ ਸਕਦੇ ਹਨ । ਪਰ ਆਮ ਤੌਰ ‘ਤੇ ਇਹ ਪਦੁਸ਼ਕ ਮਾਰੂ ਹੀ ਸਿੱਧ ਹੁੰਦੇ ਹਨ । ਵੱਖ-ਵੱਖ ਕਿਸਮਾਂ ਦੇ ਸਜੀਵਾਂ ਵਿਚ ਵਹਿਣ ਨਾਲ ਰੁੜ੍ਹ ਕੇ ਪਾਣੀ ਵਿਚ ਆਏ ਵਿਸ਼ੈਲੇ ਪਦਾਰਥਾਂ ਨੂੰ ਸਹਾਰਨ ਦੀ ਸਮਰੱਥਾ ਅਲੱਗ-ਅਲੱਗ ਹੁੰਦੀ ਹੈ । ਇਹ ਵਿਸ਼ੈਲਾਪਣ ਵਾਤਾਵਰਣੀ ਕਾਰਕਾਂ ਉੱਤੇ ਨਿਰਭਰ ਕਰਦਾ ਹੈ । ਇਨ੍ਹਾਂ ਕਾਰਕਾਂ ਵਿਚ pH, ਆਕਸੀਜਨ ਦੀ ਮਾਤਰਾ ਅਤੇ ਕੈਲਸ਼ੀਅਮ ਦੀ ਮਾਤਰਾ ਸ਼ਾਮਿਲ ਹਨ । ਜ਼ਿੰਕ ਅਤੇ ਲੈਂਡ ਦੇ ਕਾਰਨ ਜਿਹੜੇ ਜਲ ਮਾਰਗ ਦੂਸ਼ਿਤ ਹੋ ਜਾਂਦੇ ਹਨ, ਉਹ ਜਲ ਮਾਰਗ ਬੰਜਰ ਹੋ ਜਾਂਦੇ ਹਨ ।
2. ਦੂਸ਼ਿਤ ਪਾਣੀ ਦੁਆਰਾ ਫੈਲਣ ਵਾਲੇ ਰੋਗ (Diseases caused by Polluted Water)
- ਬੈਕਟੀਰੀਆਈ ਰੋਗ (Bacterial diseases) – ਜਿਵੇਂ ਕਿ ਹੈਜ਼ਾ, ਟਾਈਫਾਇਡ ਬੁਖਾਰ, ਦਸਤ ਤੇ ਪੇਚਸ਼ ।
- ਵਾਇਰਲ ਰੋਗ (Viral diseases) – ਜਿਵੇਂ ਪੀਲੀਆ ਅਤੇ ਪੋਲੀਓ ।
- ਪ੍ਰੋਟੋਜ਼ੋਨਲ ਰੋਗ (Protozonal diseases) – ਜਿਵੇਂ ਕਿ ਅਮੀਬੀ ਪੇਚਸ਼, ਗਿਆਰਡੀ- ਐਸਿਸ ਆਦਿ ।
- ਹੈਲਮਿੰਥ ਰੋਗ (Helminth diseases) – ਐਸਕੈਰਿਸ ਲੁਬਾਰਕਾਇਡੀਜ਼ (Ascaris lumbrricoides) ਨਾਮਕ ਗੋਲਕਰਮ ਦੂਸ਼ਿਤ ਪਾਣੀ ਦੁਆਰਾ ਮਨੁੱਖ ਦੀ ਪਾਚਨ ਪ੍ਰਣਾਲੀ ਵਿਚ ਦਾਖਲ ਹੋ ਕੇ, ਇਕ ਪਰਜੀਵੀ ਦੀ ਤਰ੍ਹਾਂ ਰਹਿੰਦਾ ਹੈ । ਗਿਨੀਕਿਰਮ (Guinea worm) ਪਾਣੀ ਵਿਚ ਮੌਜੂਦ ਸਾਈਕਲੋਪਸ (Cyclops) ਦੁਆਰਾ ਆਦਮੀ ਦੇ ਸਰੀਰ ਅੰਦਰ ਪ੍ਰਵੇਸ਼ ਪਾ ਕੇ ਦੋਸ਼ ਉਤਪੰਨ ਕਰਦਾ ਹੈ । ਇਹ ਕਿਰਮ ਪਾਣੀ ਰਾਹੀਂ ਇਕ ਪੋਸ਼ੀ ਤੋਂ ਦੂਜੇ ਪੋਸ਼ੀ (Host) ਤਕ ਪਹੁੰਚਦੇ ਹਨ ।
ਪ੍ਰਸ਼ਨ 7.
ਜਿਹੜੇ ਫੋਕਟ ਪਦਾਰਥ ਤੁਸੀਂ ਆਪਣੇ ਘਰ, ਸਕੂਲ ਜਾਂ ਟੂਰ ਤੇ ਗਏ ਸਥਾਨਾਂ ਤੇ ਪੈਦਾ ਕਰਦੇ ਹੋ, ਉਨ੍ਹਾਂ ਪਦਾਰਥਾਂ ਨੂੰ ਸੂਚੀਬੱਧ ਕਰੋ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ ? ਇਨ੍ਹਾਂ ਵਿਚੋਂ ਅਜਿਹੇ ਕਿਹੜੇ ਪਦਾਰਥ ਹਨ ਜਿਨ੍ਹਾਂ ਨੂੰ ਘਟਾਇਆ ਜਾਣਾ ਮੁਸ਼ਕਿਲ ਹੈ, ਜਾਂ ਘਟਾਉਣਾ ਅਸੰਭਵ ਹੈ ?
ਉੱਤਰ-
1. ਫੋਕਟ ਪਦਾਰਥਾਂ ਦੀ ਸੂਚੀ-
- ਕਾਗਜ਼,
- ਤਿਆਗਣਯੋਗ ਚੀਨੀ ਦੇ ਬਰਤਨ (Crockery),
- ਐਲੂਮੀਨੀਅਮ ਦਾ ਪੱਤਰਾ (Aiuminium foil)
- ਬਚੇ ਹੋਏ ਖਾਧ ਪਦਾਰਥ ਆਦਿ ।
2. ਘਟਾਇਆ ਜਾਣ ਵਾਲਾ ਕਚਰਾ-
- ਕਾਗਜ਼
- ਬਚੀ ਹੋਈ ਖੁਰਾਕ ।
3. ਕਚਰਾ ਜਿਸ ਨੂੰ ਘਟਾਇਆ ਨਹੀਂ ਜਾ ਸਕਦਾ ।
- ਐਲੂਮੀਨੀਅਮ ਪੱਤਰੀ
- ਸੁੱਟਣ ਯੋਗ ਕੂਕਰੀ ।
ਪ੍ਰਸ਼ਨ 8.
ਆਲੋਚਨਾਤਮਕ ਨੋਟ ਲਿਖੋ-
(ੳ) ਸੁਪੋਸ਼ਣ ।
(ਅ) ਜੈਵਿਕ ਵਿਸ਼ਾਲੀਕਰਨ ।
(ੲ) ਭੂਮੀਗਤ ਪਾਣੀ ਦੀ ਸਖਣਿਆਉਣਾ ਅਤੇ ਇਸ ਦੀ ਪੁਨਰ ਸੁਰਜੀਤੀ ਦੇ ਉਪਾਅ ।
ਉੱਤਰ-
(ੳ) ਸੁਪੋਸ਼ਣ (Eutrophication) – ਸੁਪੋਸ਼ਣ ਇਕ ਅਜਿਹੀ ਵਿਧੀ ਹੈ ਜਿਸ ਵਿਚ ਜਲ ਭੰਡਾਰਾਂ ਵਿਚ ਘੁਲੇ ਹੋਏ ਪੌਸ਼ਟਿਕ ਪਦਾਰਥਾਂ ਦੀ ਭਰਮਾਰ ਹੋਣ ਦੇ ਕਾਰਨ ਜਾਂ ਤਾਂ ਇਹ ਜਲ ਭੰਡਾਰ ਮਨੁੱਖੀ ਗਤੀਵਿਧੀਆਂ ਕਰਕੇ ਜਾਂ ਕੁਦਰਤੀ ਤੌਰ ਤੇ ਬੰਜਰ ਹੋ ਜਾਂਦੇ ਹਨ । ਸੁਪੋਸ਼ਣ ਦੇ ਕਾਰਨ ਪ੍ਰਾਇਮਰੀ ਉਤਪਾਦਕਤਾ ਵਿਚ ਵਾਧਾ ਹੋ ਜਾਣ ਦੇ ਨਾਲ-ਨਾਲ ਪਾਣੀ ਵਿਚ ਘੁਲੀ ਹੋਈ ਆਕਸੀਜਨ ਦੀ ਘਾਟ ਪੈਦਾ ਹੋ ਜਾਂਦੀ ਹੈ ।
ਪਾਣੀ ਵਿਚ ਘੁਲੇ ਹੋਏ ਫਾਸਫੇਟ ਅਤੇ ਨਾਈਟਰੇਟ ਦੀ ਮੌਜੂਦਗੀ ਦੇ ਕਾਰਨ, ਪਾਣੀ ਵਿਚ ਐਲਗੀ ਦੀ ਸੰਖਿਆ ਵਿਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ ਅਤੇ ਵਧੀ ਹੋਈ ਇਹ ਐਲਗੀ ਪਾਣੀ ਦੀ ਸਤਾ ‘ਤੇ ਇਕ ਮੋਟੀ ਤਹਿ ਜਿਹੀ ਪੈਦਾ ਕਰ ਦਿੰਦੀ ਹੈ । ਰਾਤ ਦੇ ਸਮੇਂ ਇਸ ਐਲਗੀ ਦੁਆਰਾ ਵਰਤੀ ਜਾਂਦੀ ਆਕਸੀਜਨ ਦੇ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਦੇ ਫਲਸਰੂਪ ਪਾਣੀ ਵਿਚ ਰਹਿਣ ਵਾਲੇ ਜੀਵ ਮਰ ਜਾਂਦੇ ਹਨ । ਪਾਣੀ ਦੀ ਸਤ੍ਹਾ ਉੱਤੇ ਐਲਗੀ ਦੁਆਰਾ ਬਣਾਈ ਗਈ ਪਰਤ ਦੇ ਕਾਰਨ ਪਾਣੀ ਅੰਦਰ ਤਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਸਕਦੀ, ਜਿਸ ਦੇ ਕਾਰਨ ਪਾਣੀ ਵਿਚ ਡੁੱਬੇ ਹੋਏ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਪ੍ਰਭਾਵਿਤ ਹੋਣ ਦੇ ਕਾਰਨ ਇਹ (ਹਰੇ) ਪੌਦੇ ਵੀ ਮਰਨ ਲੱਗਦੇ ਹਨ ।
ਐਲਗੀ ਵੀ ਮਰਨ ਲੱਗ ਪੈਂਦੀ ਹੈ ਅਤੇ ਇਸ ਦੇ ਮਿਤ ਅੰਸ਼ ਜਲ ਭੰਡਾਰ ਦੇ ਥੱਲੇ ਤਕ ਪਹੁੰਚ ਜਾਂਦੇ ਹਨ । ਸੂਖ਼ਮ ਜੀਵ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਦੇ ਹਨ । ਮਰੀ ਹੋਈ ਐਲਗੀ ਦੇ ਕੁੱਝ ਹਿੱਸੇ ਹਵਾ ਦੇ ਕਾਰਨ ਜਲ ਭੰਡਾਰਾਂ ਦੇ ਕਿਨਾਰਿਆਂ ਨੇੜੇ ਆ ਜਾਂਦੇ ਹਨ, ਜਿੱਥੇ ਉਨ੍ਹਾਂ ਦੇ ਵਿਘਟਨ ਨਾਲ ਦੁਰਗੰਧ ਪੈਦਾ ਹੋ ਜਾਂਦੀ ਹੈ । ਗਾਧ ਅਤੇ ਐਲਗੀ ਆਦਿ ਦੇ ਗਲਣ-ਸੜਣ ਦੇ ਫਲਸਰੂਪ ਜਲ ਭੰਡਾਰ ਹੌਲੀ-ਹੌਲੀ ਖ਼ਤਮ ਵੀ ਹੋ ਸਕਦੇ ਹਨ । ਇਸ ਵਿਧੀ ਨੂੰ ਬੁਢੇਪਾ (Serescence) ਆਖਦੇ ਹਨ । ਇਸ ਵਿਧੀ ਦੇ ਹੌਲੀ-ਹੌਲੀ ਜਾਰੀ ਰਹਿਣ ਦੇ ਕਾਰਨ ਪਾਣੀ ਵਾਲੀ ਜਗਾ ਖੁਸ਼ਕ ਜ਼ਮੀਨ ਵਿਚ ਬਦਲ ਜਾਂਦੀ ਹੈ ।
(ਅ) Afea fenotaso (Biological Magnification)
ਜੈਵਿਕ ਵਿਸ਼ਾਲੀਕਰਨ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਵਿਸ਼ੈਲੇ ਪਦਾਰਥ ਭੋਜਨ ਲੜੀ ਵਿਚ ਸ਼ਾਮਿਲ ਹੋ ਕੇ ਭੋਜਨ ਲੜੀ ਦੇ ਹਰੇਕ ਪੜਾਅ ਤੇ ਆਪਣੀ ਮਾਤਰਾ ਵਿਚ ਵਾਧਾ ਕਰਦਿਆਂ ਹੋਇਆਂ, ਆਪਣੀ ਸੰਘਣਤਾ ਵਿਚ ਵਾਧਾ ਕਰ ਲੈਂਦੇ ਹਨ । ਹਰੇਕ ਪੋਸ਼ਕ ਪੜਾਅ ਤੇ ਇਸ ਤਰ੍ਹਾਂ ਨਾਲ ਹੋਏ ਵਾਧੇ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ ।
ਪਾਰਾ ਅਤੇ DDT ਹੀ ਅਜਿਹੇ ਦੋ ਵਿਸ਼ੈਲੇ ਪਦਾਰਥ ਹਨ, ਜਿਨ੍ਹਾਂ ਦਾ ਜੈਵਿਕ ਵਿਸ਼ਾਲੀਕਰਨ ਹੁੰਦਾ ਹੈ । ਅੱਗੇ ਦਿੱਤੇ ਗਏ ਚਿੱਤਰ (17.3) ਨੂੰ ਵੇਖਣ ‘ਤੇ ਪਤਾ ਲੱਗਦਾ ਹੈ ਕਿ ਭੋਜਨ ਲੜੀ ਵਿਚ ਦਾਖਲ ਹੋ ਚੁੱਕੀ DDT ਦਾ ਵਿਸ਼ਾਲੀਕਰਨ ਕਿਵੇਂ ਹੁੰਦਾ ਹੈ । ਪਾਣੀ ਦੀ ਸੜਾ ਉੱਪਰ ਤੈਰਨ ਵਾਲੇ ਛੋਟੇ-ਛੋਟੇ ਆਕਾਰ ਵਾਲੇ ਪ੍ਰਾਣੀ, ਜਿਨ੍ਹਾਂ ਨੂੰ ਚੂਪਲੈਂਕਟਨਜ਼ (Zooplanktons) ਆਖਦੇ ਹਨ, ਦੇ ਸਰੀਰ ਅੰਦਰ ਡੀ.ਡੀ.ਟੀ ਥੋੜ੍ਹੀ ਜਿਹੀ ਮਾਤਰਾ ਇਕੱਠੀ ਹੋ ਜਾਂਦੀ ਹੈ । ਭੋਜਨ ਲੜੀ ਦੀ ਅਗਲੀ ਸਟੇਜ ਵਿਚ ਛੋਟੇ ਆਕਾਰ ਵਾਲੀਆਂ ਮੱਛੀਆਂ ਆਉਂਦੀਆਂ ਹਨ ਅਤੇ ਇਹ ਜੀਵ ਜ਼ੁਪਲੈਂਕਟਨਜ਼ ਨੂੰ ਖਾਂਦੇ ਹਨ । ਇਸ ਤਰ੍ਹਾਂ ਛੋਟੀਆਂ ਮੱਛੀਆਂ ਦੇ ਸਰੀਰ ਅੰਦਰ DDT ਦੀ ਮਾਤਰਾ ਹੌਲੀ-ਹੌਲੀ ਵੱਧਦੀ ਰਹਿੰਦੀ ਹੈ । ਆਰੰਭ ਵਿਚ ਪਾਣੀ ਅੰਦਰ ਡੀ.ਡੀ.ਟੀ. ਦੀ ਮਾਤਰਾ 0.003 Parts ਪ੍ਰਤੀ ਬਿਲੀਅਨ ਹੁੰਦੀ ਹੈ ।
ਪਲੈਂਕਟਨਜ਼ ਦੇ ਸਰੀਰ ਅੰਦਰ ਡੀ.ਡੀ.ਟੀ. ਦੀ ਮਾਤਰਾ 0.04 ppm· ਹੁੰਦੀ ਹੈ | ਜੂਪਲੈਂਕਟਨਜ਼ ਨੂੰ ਖਾਣ ਵਾਲੀਆਂ ਛੋਟੇ ਆਕਾਰ ਵਾਲੀਆਂ ਮੱਛੀਆਂ ਦੇ ਸਰੀਰ ਅੰਦਰ ਡੀ.ਡੀ.ਟੀ. ਦੀ ਮਾਤਰਾ ਵੱਧ ਕੇ 0.5 ppm ਹੋ ਜਾਂਦੀ ਹੈ ਅਤੇ ਇਨ੍ਹਾਂ ਮੱਛੀਆਂ ਨੂੰ ਖਾਣ ਵਾਲੀਆਂ ਵੱਡੀਆਂ ਮੱਛੀਆਂ ਦੇ ਸਰੀਰ ਵਿਚ ਡੀ.ਡੀ.ਟੀ. ਦੀ ਮਾਤਰਾ 2ppm ਹੋ ਜਾਂਦੀ ਹੈ । ਜਿਹੜੇ ਪੰਛੀ ਇਨ੍ਹਾਂ ਮੱਛੀਆਂ ਨੂੰ ਖਾਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਡੀ.ਡੀ.ਟੀ. ਦੀ ਮਾਤਰਾ ਵੱਧ ਕੇ ਸਭ ਤੋਂ ਅਧਿਕ 25 ppm ਹੋ ਜਾਂਦੀ ਹੈ, ।
ਭੋਜਨ ਲੜੀ ਦੇ ਹਰੇਕ ਪੜਾਅ ਤੇ ਡੀ.ਡੀ.ਟੀ. ਦੀ ਵੱਧ ਰਹੀ ਮਾਤਰਾ ਨੂੰ ਜੈਵਿਕ ਵਿਸ਼ਾਲੀਕਰਨ ਆਖਦੇ ਹਨ ।
ਇਸ ਵਿਸ਼ਾਲੀਕਰਨ ਦਾ ਸਭ ਤੋਂ ਦੁਸ਼ਟ ਪ੍ਰਭਾਵ ਪੰਛੀਆਂ ਉੱਤੇ ਪੈਂਦਾ ਹੈ ਅਤੇ ਹੌਲੀਹੌਲੀ ਇਨ੍ਹਾਂ ਪੰਛੀਆਂ ਦੀ ਨਸਲ ਖ਼ਤਮ ਹੁੰਦੀ ਜਾਂਦੀ ਹੈ ।
(ੲ) ਭੂਮੀਗਤ ਪਾਣੀ ਦਾ ਸਖਣਿਆਉਣ ਅਤੇ ਇਸ ਦੀ ਪੁਨਰ ਸੁਰਜੀਤੀ ਦੇ ਉਪਾਅ (Ground Water Depletion and ways for its replenishment)
ਭੂਮੀਗਤ ਪਾਣੀ ਸ਼ੁੱਧ ਅਤੇ ਪੀਣ ਦੇ ਯੋਗ ਹੈ । ਪਰ ਉਦਯੋਗਿਕ ਸ਼ਹਿਰਾਂ ਦੇ ਨੇੜਲਾ ਭੂਮੀਗਤ ਪਾਣੀ ਪ੍ਰਦੂਸ਼ਣ ਦੁਆਰਾ ਪ੍ਰਭਾਵਿਤ ਹੋ ਰਿਹਾ ਹੈ । ਸ਼ਹਿਰੀ ਜਲ-ਮਲ (Municipal sewage) ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ (Effluents) ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਦੋਸ਼ੀ ਹਨ । ਖੇਤਾਂ ਵਿਚ ਵਰਤੇ ਜਾਂਦੇ ਕੀਟਨਾਸ਼ਕ, ਉੱਲੀਨਾਸ਼ਕ ਅਤੇ ਫਰਟੀਲਾਈਜ਼ਰਜ਼ ਵੀ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹਨ । ਕਚਰੇ ਅਤੇ ਰਾਤਰੀਗੰਦ (Night soil) ਤੋਂ ਰਿਸਣ ਵਾਲੇ ਪਾਣੀ ਵੀ ਭੂਮੀਗਤ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ । ਭੂਮੀਗਤ ਪਾਣੀ ਵਿਚ ਪ੍ਰਦੂਸ਼ਣ ਪੈਦਾ ਕਰਨ ਵਿਚ ਸੈਪਟਿਕ ਟੈਂਕ (Septic tanks) ਅਤੇ ਰਿਸਾਉ ਟੋਏ (Seepage Pits) ਵੀ ਸਹਾਇਤਾ ਕਰਦੇ ਹਨ ।
ਕੰਟਰੋਲ ਕਰਨ ਦੇ ਉਪਾਅ (Control Measures)-
ਕਾਰਖ਼ਾਨਿਆਂ ਅਤੇ ਮਲ ਪਦਾਰਥ (Sewage) ਨੂੰ ਮੁਕਤ ਕਰਨ ਅਤੇ ਜਲ ਸਰੋਤਾਂ ਵਿਚ ਛੱਡਣ ਤੋਂ ਪਹਿਲਾਂ ਇਨ੍ਹਾਂ ਦਾ ਨਿਰੂਪਣ ਕਰਨਾ ਚਾਹੀਦਾ ਹੈ ।
ਪ੍ਰਸ਼ਨ 9.
ਵਣਾਂ ਦੀ ਸੁਰੱਖਿਆ ਅਤੇ ਦੇਖਭਾਲ ਵਿਚ ਔਰਤਾਂ ਅਤੇ ਸਮੁਦਾਇ ਦੀ ਭੂਮਿਕਾ ਉੱਤੇ ਚਰਚਾ ਕਰੋ ।
ਉੱਤਰ-
1. ਔਰਤਾਂ ਅਤੇ ਸਮੁਦਾਇ ਦੀ ਭੂਮਿਕਾ (Role of women and Community) – ਬਿਸ਼ਨੋਈ ਸਮੁਦਾਇ (Bishnoi Community) ਦੀ ਇਕ ਔਰਤ ਨੇ ਸੰਨ 1731 ਨੂੰ, ਦਰੱਖ਼ਤ ਕੱਟਣ ਵਾਲਿਆਂ ਨੂੰ ਰੁੱਖਾਂ ਦੀ ਕਟਾਈ ਕਰਨ ਤੋਂ ਰੋਕ ਦਿੱਤਾ । ਅਜਿਹਾ ਕਰਨ ਵਾਸਤੇ ਉਸ ਨੇ ਦਰੱਖ਼ਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਰਾਜੇ ਦੇ ਕਰਿੰਦਿਆਂ ਨੂੰ ਆਖਿਆ ਕਿ ਦਰੱਖ਼ਤ ਕੱਟਣ ਤੋਂ ਪਹਿਲਾਂ, ਤੁਹਾਨੂੰ ਮੈਨੂੰ ਕੱਟਣਾ ਹੋਵੇਗਾ । ਬਾਅਦ ਵਿਚ ਇਸ ਕੰਮ ਵਿਚ ਉਸ ਦੀਆਂ ਤਿੰਨ ਲੜਕੀਆਂ ਅਤੇ ਅਨੇਕਾਂ ਲੋਕ ਸ਼ਾਮਿਲ ਹੋ ਗਏ । ਇਸ ਔਰਤ ਦਾ ਨਾਮ ਸ੍ਰੀਮਤੀ ਅਮ੍ਰਿਤਾ ਦੇਵੀ ਸੀ ।
2. ਸਮੁਦਾਇ ਦੀ ਭੂਮਿਕਾ (Role of Community) – ਸ੍ਰੀ ਸੁੰਦਰ ਲਾਲ ਬਹੁਗੁਣਾ ਅਤੇ ਸੀ ਚੰਦੀ ਪਸਾਦ ਭੱਟ ਵਲੋਂ ਚਲਾਏ ਗਏ ਅੰਦੋਲਨ ਨੇ ਟੀਹਰੀ ਗੜਵਾਲ ਦੇ ਖੇਤਰ ਵਿਚ ਆਏ ਠੇਕੇਦਾਰ ਦੇ ਬੰਦਿਆਂ ਨੂੰ ਰੁੱਖ ਕੱਟਣ ਤੋਂ ਵਰਜ ਦਿੱਤਾ । ਇਸ ਕੰਮ ਵਿਚ ਸਥਾਨਕ ਲੋਕਾਂ ਨੇ ਰੁੱਖਾਂ ਨਾਲ ਜੱਫੀਆਂ ਪਾ ਕੇ ਰੁੱਖਾਂ ਦੀ ਕਟਾਈ ਨੂੰ ਰੋਕ ਦਿੱਤਾ ।
ਪ੍ਰਸ਼ਨ 10.
ਇਕ ਵਿਅਕਤੀ ਦੇ ਤੌਰ ‘ ਤੇ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਤੁਸੀਂ ਕੀ ਉਪਾਅ ਕਰੋਗੇ ?
ਉੱਤਰ-
ਵਾਤਾਵਰਣੀ ਪ੍ਰਦੂਸ਼ਣ ਨੂੰ ਰੋਕਣ ਲਈ ਵਿਅਕਤੀਗਤ ਭੂਮਿਕਾ-
- ਲੈਂਡ ਰਹਿਤ ਪੈਟਰੋਲ, ਡੀਜ਼ਲ ਅਤੇ ਨਪੀੜਤ ਕੁਦਰਤੀ ਗੈਸ ਦੀ ਵਰਤੋਂ ।
- ਪੁਨਰ ਸਮੀਕ੍ਰਿਤ (Reformulated) ਗੈਸੋਲੀਨ ਦੀ ਵਰਤੋਂ, ਤਾਂ ਜੋ ਓਜ਼ੋਨ ਨੂੰ ਬਚਾਇਆ ਜਾ ਸਕੇ ।
- ਰਿਹਾਇਸ਼ੀ ਖੇਤਰਾਂ ਵਿਚ ਜੈਨਰੇਟਰਜ਼ ਦੀ ਵਰਤੋਂ ਨਾ ਕੀਤੀ ਜਾਵੇ ।
- ਰੁੱਖ ਉਗਾਏ ਜਾਣ ।
- ਰਸਾਇਣਕ ਖਾਦਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾ ਕੀਤੀ ਜਾਵੇ ਅਤੇ ਇਨ੍ਹਾਂ ਖਾਦਾਂ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇ ।
- ਅਜਿਹੇ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਜਿਹੜੇ ਜੀਵ-ਵਿਘਟਨਸ਼ੀਲ ਹੋਣ ।
- ਕੰਨ ਖਾਣ ਵਾਲੀ ਆਵਾਜ਼ ਪੈਦਾ ਕਰਨ ਤੋਂ ਪ੍ਰਹੇਜ਼ ਕੀਤਾ ਜਾਵੇ ।
- ਰੇਡੀਓ, ਜਿਸਟਰਜ਼, ਟੀ.ਵੀ. ਅਤੇ ਸੰਗੀਤ ਦੇ ਯੰਤਰਾਂ (Music Instruments) ਦੀ ਆਵਾਜ਼ ਧੀਮੀ ਰੱਖੀ ਜਾਵੇ ।
ਪ੍ਰਸ਼ਨ 11.
ਹੇਠ ਲਿਖੇ ਦਾ ਸੰਖੇਪ ਵਿਚ ਵਰਣਨ ਕਰੋ : ਰੇਡੀਓ ਐਕਟਿਵ ਕਚਰਾ (Radio Active Waste) ।
ਉੱਤਰ-
ਰੇਡੀਓ ਐਕਟਿਵ ਕਚਰਾ ਜਾਂ ਰੇਡੀਓ ਐਕਟਿਵ ਰਹਿੰਦ – ਖੂੰਹਦ-ਨਿਊਕਲੀ ਊਰਜਾ ਦੀ ਵਰਤੋਂ ਕਰਨ ਦੀਆਂ ਦੋ ਮੁੱਖ ਸਮੱਸਿਆਵਾਂ ਹਨ ।
ਪਹਿਲੀ ਸਮੱਸਿਆ (First Problem) – ਰੇਡੀਓ ਐਕਟਿਵ ਪਦਾਰਥਾਂ ਦਾ ਰਿਸਣਾ ਜਾਂ ਲੀਕ ਹੋਣਾ ਪਹਿਲੀ ਸਮੱਸਿਆ ਹੈ । ਜਦਕਿ ਦੂਸਰੀ ਸਮੱਸਿਆ (Second Problem) ਰੇਡੀਓ ਐਕਟਿਵ ਕਚਰੇ ਦਾ ਬੜੇ ਧਿਆਨ ਨਾਲ ਨਿਪਟਾਰਾ ਕਰਨ ਤੋਂ ਹੈ । ਐਟਮੀ ਊਰਜਾ ਪਲਾਂਟਾਂ ਤੋਂ ਯੂਰੇਨੀਅਮ ਅਤੇ ਪਲੂਟੋਨੀਅਮ ਦਾ ਜਿਹੜਾ ਕਚਰਾ ਨਿਕਲਦਾ ਹੈ, ਉਹ ਵਰਤੇ ਗਏ ਈਂਧਨਾਂ ਦੀ ਸ਼ਕਲ ਵਿਚ ਹੁੰਦਾ ਹੈ । ਜਿਹੜੇ ਲੋਕ ਨਿਊਕਲੀ ਰਿਐਕਟਰਾਂ, ਨਿਊਕਲੀ ਊਰਜਾ ਪਲਾਂਟਾਂ ਅਤੇ ਈਂਧਨ ਪ੍ਰੋਸੈਸਰਜ਼ (Fuel processors) ਵਿਚ ਕੰਮ ਕਰਦੇ ਹਨ, ਉਹ ਇਨ੍ਹਾਂ ਨਿਊਕਲੀ ਹਾਨੀਕਾਰਕ ਫੋਕਟ ਪਦਾਰਥਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ । ਅਜਿਹੇ ਕਾਮਿਆਂ ਦੇ ਸਰੀਰ ਅੰਦਰ ਰੇਡੀਓ ਐਕਟਿਵ ਕਚਰੇ ਦਾ ਵਿਸ਼ਾਲੀਕਰਨ, ਡੀ.ਡੀ.ਟੀ. ਦੇ ਵਿਸ਼ਾਲੀਕਰਨ ਨਾਲੋਂ 75,000 ਗੁਣਾ ਵੱਧ ਹੁੰਦਾ ਹੈ ।
ਪ੍ਰਸ਼ਨ 12.
ਮਿਉਂਸੀਪਲ ਸੀਵੇਜ ਜਲ-ਮਲ ਦੇ ਮੁਕਾਬਲੇ ਉਦਯੋਗਿਕ ਵਹਿਣ ਦਾ ਪ੍ਰਬੰਧ ਕਰਨਾ ਮੁਸ਼ਕਿਲ ਕਿਉਂ ਹੁੰਦਾ ਹੈ ? ਭਾਰੀ ਧਾਤਾਂ ਦੀ ਲਾਗ ਦੇ ਕਾਰਨ ਪੈਦਾ ਹੋਣ ਵਾਲੇ ਰੋਗਾਂ ਦੇ ਨਾਮ ਦੱਸੋ ।
ਉੱਤਰ-ਉਦਯੋਗਾਂ ਤੋਂ ਜਿਹੜੇ ਵਹਿਣ ਨਿਕਲਦੇ ਹਨ, ਉਨ੍ਹਾਂ ਵਿਚ ਤਾਂਬਾ, ਆਰਸੈਨਿਕ, ਕੈਡਮੀਅਮ, ਜ਼ਿੰਕ, ਪਾਰਾ ਅਤੇ ਸਾਇਨਾਈਡਜ਼ ਵਰਗੇ ਜ਼ਹਿਰੀਲੇ ਸੰਘਟਕ ਮੌਜੂਦ ਹੁੰਦੇ ਹਨ ।
ਇਨ੍ਹਾਂ ਧਾਤਾਂ ਦੇ ਇਲਾਵਾ ਇਨ੍ਹਾਂ ਵਹਿਣਾਂ ਵਿਚ ਕੁੱਝ ਕਿਸਮਾਂ ਦੇ ਲੂਣ (Salts), ਤੇਜ਼ਾਬ ਅਤੇ ਖਾਰਾਂ (Alkalies) ਵੀ ਹੁੰਦੀਆਂ ਹਨ | ਸਾਰੇ ਦੇ ਸਾਰੇ ਇਹ ਪਦਾਰਥ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹਨ ।
ਨਿਰੂਪਣ (Treatment) – ਉਦਯੋਗਾਂ ਵਿਚੋਂ ਨਿਕਲਣ ਵਾਲੇ ਵਹਿਣਾਂ ਨੂੰ ਬਾਹਰ ਆਉਣ ਤੋਂ ਪਹਿਲਾਂ ਅਜਿਹੇ ਉਪਾਅ ਕਰਨੇ ਚਾਹੀਦੇ ਹਨ ਜਿਹੜੇ ਕਿ ਇਨ੍ਹਾਂ ਵਹਿਣਾਂ ਵਿਚਲੇ ਹਾਨੀਕਾਰਕ ਪਦਾਰਥਾਂ ਨੂੰ ਕੱਢ ਸਕਣ । ਅਜਿਹਾ ਕਰਨ ਦੇ ਲਈ ਉਦਯੋਗਾਂ ਵਿਚ ਨਿਰੂਪਣ ਪਲਾਂਟ (Treatment plants) ਲਗਾਉਣੇ ਜ਼ਰੂਰੀ ਹੋ ਜਾਂਦੇ ਹਨ ।
ਪ੍ਰਸ਼ਨ 13.
ਤੋਂ ਮਿੱਟੀ ਪ੍ਰਦੂਸ਼ਣ ਨੂੰ ਨਿਯੰਤਰਿਤ ਰੱਖਣ ਵਾਲੇ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਠੋਸ ਪਦਾਰਥਾਂ ਦੇ ਕਾਰਨ ਭੂਮੀ ਦੇ ਪ੍ਰਦੂਸ਼ਣ ਨੂੰ ਅੱਗੇ ਲਿਖੀਆਂ ਵਿਧੀਆਂ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ- ‘
- ਮੁੜ ਪ੍ਰਾਪਤ ਕਰਨਾ ਜਾਂ ਕੱਢਣਾ (Salvage) – ਫੋਕਟ ਪਦਾਰਥਾਂ ਦੇ ਢੇਰਾਂ ਵਿਚੋਂ ਉਹ ਚੀਜ਼ਾਂ ਕੱਢ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦਾ ਪੁਨਰ ਚੱਕਰਣ ਹੋ ਸਕਦਾ ਹੋਵੇ । ਇਨ੍ਹਾਂ ਚੀਜ਼ਾਂ ਵਿਚ ਕੱਚ, ਕਾਗਜ਼, ਧਾਤਾਂ, ਪਲਾਸਟਿਕ, ਪਾਲੀਥੀਨ ਅਤੇ ਫਟੇ-ਪੁਰਾਣੇ ਕੱਪੜੇ ਸ਼ਾਮਿਲ ਹਨ । ਇਸ ਵਿਧੀ ਨੂੰ ਪ੍ਰਕਾਰ ਵੰਡ ਜਾਂ ਵਰਗੀਕਰਨ (Categorization) ਆਖਦੇ ਹਨ ।
- ਟ੍ਰਾਂਸਫਰ ਸਟੇਸ਼ਨ/ਬਦਲਵੇਂ ਸਥਾਨ (Transfer Stations) – ਇਹ ਸਥਾਨ ਕਚਰੇ ਨੂੰ ਅਸਥਾਈ ਤੌਰ ‘ਤੇ ਇਕੱਠਾ ਕਰਨ ਲਈ ਵਰਤੇ ਜਾਂਦੇ ਹਨ, ਜਿੱਥੋਂ ਫੋਕਟ-ਪਦਾਰਥਾਂ ਨੂੰ ਅੰਤਿਮ ਨਿਪਟਾਰੇ ਲਈ ਕਿਸੇ ਹੋਰ ਥਾਂ ‘ਤੇ ਢੋਇਆ ਜਾਂਦਾ ਹੈ ।
- ਜਲਾਉਣਾ/ਹਿਨ – ਵੱਡੀ ਮਾਤਰਾ ਵਿਚ ਮੌਜੂਦ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਦਾ ਇਹ ਤਰੀਕਾ ਸਭ ਤੋਂ ਸੌਖਾ ਹੈ । ਕੁੜਾ-ਕਰਕਟ ਅਤੇ ਗੰਦ-ਮੰਦ ਨੂੰ ਖੁੱਲ੍ਹੀਆਂ ਥਾਂਵਾਂ ਤੇ ਅੱਗ ਲਗਾ ਦਿੱਤੀ ਜਾਂਦੀ ਹੈ । ਪਰ ਕਚਰੇ ਦਾ ਇਸ ਤਰ੍ਹਾਂ ਨਿਪਟਾਰਾ ਕਰਨ ਨਾਲ ਬਦਬੂ ਪੈਦਾ ਹੋਣ ਦੇ ਇਲਾਵਾ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ ।
- ਭਸਮੀਕਰਨ (Incineration) – ਇਸ ਵਿਧੀ ਵਿਚ ਠੋਸ ਕਚਰੇ ਨੂੰ 900-1000°C ਦੇ ਤਾਪਮਾਨ ਤੇ ਆਕਸੀਜਨ ਦੀ ਮੌਜੂਦਗੀ ਵਿਚ ਜਲਾਇਆ ਜਾਂਦਾ ਹੈ । ਇਸ ਵਿਧੀ ਦੌਰਾਨ ਪੈਦਾ ਹੋਣ ਵਾਲੇ ਧੁੰਏਂ ਅਤੇ ਗੈਸਾਂ ਨੂੰ ਇਕ ਚੈਂਬਰ (Chamber) ਜਿਸ ਦਾ ਤਾਪਮਾਨ 1300°C ਹੁੰਦਾ ਹੈ, ਵਿਚੋਂ ਦੀ ਗੁਜ਼ਾਰਿਆ ਜਾਂਦਾ ਹੈ । ਇੱਥੇ ਧੂੰਏਂ ਦੇ ਕਣ ਸਾੜੇ ਜਾਂਦੇ ਹਨ ।
- ਸੀਵੇਜ਼, ਗਾੜਾ ਚਿੱਕੜ (Sludge) ਆਦਿ ਦੀ ਵਰਤੋਂ ਉਸਾਰੀ ਦੀ ਸਮੱਗਰੀ ਤਿਆਰ ਕਰਨ ਵਜੋਂ ਕੀਤੀ ਜਾਂਦੀ ਹੈ ।
- ਕਚਰੇ ਦਾ ਪੁਨਰ ਚੱਕਰਣ (Recycling of Waste) – ਕਾਗਜ਼, ਪਲਾਸਟਿਕ, ਕੱਚ ਅਤੇ ਪਾਲੀਥੀਨ ਦਾ ਪੁਨਰ ਚੱਕਰਣ ਕਰਕੇ ਇਨ੍ਹਾਂ ਨੂੰ ਨਵਾਂ ਰੂਪ ਦੇ ਕੇ, ਮੁੜ ਵਰਤੋਂ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ । ਕਾਗਜ਼ ਆਦਿ ਦਾ ਪੁਨਰ ਚੱਕਰਣ ਭਾਵੇਂ ਥੋੜ੍ਹਾ ਜਿਹਾ ਮਹਿੰਗਾ ਹੈ, ਪਰ ਅਜਿਹਾ ਕਰਨ ਨਾਲ ਕੀਮਤੀ ਲੱਕੜੀ ਨੂੰ ਬਚਾਇਆ ਜਾ ਸਕਦਾ ਹੈ । ਜੇਕਰ ਇਕ ਟਨ ਕਾਗਜ਼ ਦਾ ਪੁਨਰ ਚੱਕਰਣ ਕੀਤਾ ਜਾਵੇ ਤਾਂ ਦਰਮਿਆਨੇ ਕੱਦ ਵਾਲੇ 17 ਰੁੱਖ ਬਚਾਏ ਜਾ ਸਕਦੇ ਹਨ ।
ਠੋਸ ਕਚਰੇ ਦੇ ਪੁਨਰ ਚੱਕਰਣ ਕਰਨ ਨਾਲ ਨਾ ਕੇਵਲ ਘੱਟ ਰਹੇ ਕੁਦਰਤੀ ਸਰੋਤਾਂ ਅਤੇ ਸਾਧਨਾਂ ਨੂੰ ਹੀ ਬਚਾਇਆ ਜਾ ਸਕਦਾ ਹੈ, ਸਗੋਂ ਇਹ ਵਿਧੀ ਸਸਤੀ ਵੀ ਹੈ ਅਤੇ ਪ੍ਰਦੂਸ਼ਣ ਵੀ ਘੱਟ ਹੀ ਪੈਦਾ ਹੁੰਦਾ ਹੈ ।
ਪ੍ਰਸ਼ਨ 14.
ਰੇਡਿਓ ਐਕਟਿਵ ਪ੍ਰਦੂਸ਼ਣ ਤੋਂ ਕੀ ਭਾਵ ਹੈ ? ਇਸ ਨੂੰ ਰੋਕਣ ਅਤੇ ਕੰਟਰੋਲ ਕਰਨ ਦੇ ਕੋਈ ਚਾਰ ਤਰੀਕੇ ਲਿਖੋ ।
ਉੱਤਰ-
ਪਰਿਭਾਸ਼ਾ (Definition) – ਜਿਹੜਾ ਪ੍ਰਦੂਸ਼ਣ ਪ੍ਰਮਾਣ ਭੱਠੀਆਂ, ਪ੍ਰਮਾਣੂ ਬਿਜਲੀ ਘਰਾਂ ਅਤੇ ਪ੍ਰਮਾਣੂ ਬੰਬਾਂ ਆਦਿ ਦੇ ਫੱਟਣ ਉਪਰੰਤ ਪੈਦਾ ਹੋਈ ਰਹਿੰਦ-ਖੂੰਹਦ ਦੇ ਕਾਰਨ ਪੈਦਾ ਹੁੰਦਾ ਹੋਵੇ, ਉਸ ਪ੍ਰਦੂਸ਼ਣ ਨੂੰ ਰੇਡੀਓ ਐਕਟਿਵ (Radio Active) ਪ੍ਰਦੂਸ਼ਣ ਆਖਦੇ ਹਨ ।
ਰੋਕਥਾਮ ਅਤੇ ਕੰਟਰੋਲ ਕਰਨ ਦੇ ਤਰੀਕੇ-
- ਨਿਊਕਲੀ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਦੇ ਵਾਸਤੇ ਵਿਸ਼ੇਸ਼ ਪ੍ਰਕਾਰ ਦੀਆਂ ਵਰਦੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਉੱਪਰ ਰੇਡੀਓ ਐਕਟਿਵ ਪਦਾਰਥਾਂ ਦਾ ਕੋਈ ਅਸਰ ਨਾ ਹੋਵੇ ।
- ਨਿਊਕਲੀ ਸ਼ਕਤੀ ਪਲਾਟਾਂ ਵਿਚ ਦੁਰਘਟਨਾਵਾਂ ਤੋਂ ਬਚਣ ਅਤੇ ਇਨ੍ਹਾਂ ਨੂੰ ਵਾਪਰਨ ਤੋਂ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ।
- ਰੇਡੀਓ ਐਕਟਿਵ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਸਮੇਂ ਬੜੀਆਂ ਸਾਵਧਾਨੀਆਂ ਵਰਤਣੀਆਂ ਜਾਣੀਆਂ ਚਾਹੀਦੀਆਂ ਹਨ ।
- ਰੇਡੀਓ ਐਕਟਿਵ ਪਦਾਰਥਾਂ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਇਨ੍ਹਾਂ ਦੁਆਰਾ ਕੀਤੇ ਜਾਂਦੇ ਨੁਕਸਾਨਾਂ ਨੂੰ ਘੱਟ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।
- ਰੇਡੀਓ ਐਕਟਿਵ ਰਹਿੰਦ-ਖੂੰਹਦ ਨੂੰ ਸਮੁੰਦਰੀ ਤਹਿ ਦੇ ਹੇਠਾਂ ਕਾਫ਼ੀ ਡੂੰਘਾਈ ਤੇ ਦੱਬਿਆ ਜਾਣਾ ਚਾਹੀਦਾ ਹੈ ।
- ਨਿਊਕਲੀ ਧਮਾਕਿਆਂ ਅਤੇ ਨਿਊਕਲੀ ਬੰਬਾਂ ਆਦਿ ਦੀ ਵਰਤੋਂ ਕਰਨ ਤੇ ਅੰਤਰ ਰਾਸ਼ਟਰੀ ਪੱਧਰ ਤੇ ਬੰਦਸ਼/ਰੋਕ ਲਗਾਈ ਜਾਣੀ ਚਾਹੀਦੀ ਹੈ ।
ਪ੍ਰਸ਼ਨ 15.
ਸ਼ੋਰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ‘ਤੇ ਚਰਚਾ ਕਰੋ ।
ਉੱਤਰ-
ਸ਼ੋਰ ਪ੍ਰਦੂਸ਼ਣ ਦੇ ਭੈੜੇ ਪ੍ਰਭਾਵ –
- ਸ਼ੁਣਨ ਸ਼ਕਤੀ ਵਿੱਚ ਵਿਘਨ – ਜੇਕਰ ਸ਼ੋਰ ਦੀ ਤੀਬਰਤਾ 80 db ਤੋਂ ਵੱਧ ਹੋਵੇ ਤਾਂ ਵੱਡੇਰੀ ਉਮਰ ਵਾਲਿਆਂ ਦੇ ਕੰਨਾਂ ਦੀ ਸੁਣਨ ਸ਼ਕਤੀ ਵਿੱਚ ਵਿਘਨ ਪੈ ਜਾਂਦਾ ਹੈ ਅਤੇ 90100 db ਦੀ ਸ਼ਕਤੀ ਵਾਲੀ ਆਵਾਜ਼ ਕਾਰਨ ਸੁਣਨ ਸ਼ਕਤੀ ਬਹੁਤ ਹੀ ਖ਼ਰਾਬ ਹੋ ਜਾਂਦੀ ਹੈ ।
- ਕੰਨ ਦੇ ਪਰਦੇ ਅਤੇ ਕੰਨਾਂ ਦੀਆਂ ਹੱਡੀਆਂ ਦੀ ਹਾਨੀ – ਬਹੁਤ ਉੱਚੀ ਆਵਾਜ਼ ਵਿਸ਼ੇਸ਼ ਕਰਕੇ ਪਟਾਕਿਆਂ ਆਦਿ ਦੇ ਫਟਣ ਨਾਲ ਪੈਦਾ ਹੋਣ ਵਾਲੇ ਸ਼ੋਰ ਨਾਲ ਕੰਨਾਂ ਦੇ ਪਰਦਿਆਂ ਅਤੇ ਕੰਨਾਂ ਦੀਆਂ ਹੱਡੀਆਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਮਨੁੱਖ ਬੋਲਾ ਵੀ ਹੋ ਸਕਦਾ ਹੈ ।
- ਗੱਲਬਾਤ ਕਰਨ ਅਤੇ ਸੁਣਨ ਵਿਚ ਦਖਲ-ਅੰਦਾਜ਼ੀ – ਜਿਹੜੇ ਸਕੂਲ ਸੜਕਾਂ ਦੇ ਨੇੜੇ ਹਨ, ਉੱਥੇ ਅਧਿਆਪਕ ਨੂੰ ਪੜ੍ਹਾਉਣ ਦੇ ਸਮੇਂ ਦਖ਼ਲ-ਅੰਦਾਜ਼ੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ।
- ਚਿੰਤਾ ਅਤੇ ਖਿਚਾਅ (ਦਬਾਉ) – 80 db ਤੋਂ ਵਧੇਰੇ ਤੀਬਰਤਾ ਦੇ ਘੇਰੇ ਵਿਚ ਆਉਣ ਵਾਲੇ ਲੋਕਾਂ ਵਿਚ ਚਿੰਤਾ ਅਤੇ ਖਿਚਾਅ ਵੱਧ ਜਾਂਦਾ ਹੈ ।
- ਅਤਿ ਲਹੂ ਦਾ ਵਹਾਉ – ਸ਼ੋਰ ਪ੍ਰਦੂਸ਼ਣ ਦੇ ਕਾਰਨ ਲਹੂ ਦਾ ਦਬਾਅ ਵੱਧ ਜਾਂਦਾ ਹੈ । ਜਿਸ ਕਾਰਨ ਸਰੀਰ ਦੀਆਂ ਧਮਣੀਆਂ ਵਿੱਚ ਸਿਵਾਏ ਦਿਮਾਗ਼ ਨਾੜੀ ਧਮਣੀਆਂ ਸੁੰਗੜ ਜਾਂਦੀਆਂ ਹਨ ।
- ਨੀਂਦ ਨਾ ਆਉਣਾ – ਗੁਆਂਢ ਵਿੱਚ ਵਜ ਰਹੇ ਉੱਚੀ ਆਵਾਜ਼ ਵਾਲੇ ਯੰਤਰਾਂ ਕਾਰਨ ਨੀਂਦ ਨਹੀਂ ਆਉਂਦੀ ਅਤੇ ਬਿਮਾਰ ਲੋਕ ਬੇਚੈਨੀ ਮਹਿਸੂਸ ਕਰਦੇ ਹਨ ।
- ਨਜ਼ਰ – ਵਧੇਰੇ ਜ਼ੋਰ ਦੇ ਕਾਰਨ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ ਅਤੇ ਰਾਤ ਦੇ ਸਮੇਂ ਵੇਖਣ ਵਿਚ ਕਠਿਨਾਈ ਆਉਂਦੀ ਹੈ ।