This PSEB 10th Class Science Notes Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ will help you in revision during exams.
PSEB 10th Class Science Notes Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ
→ ਹਵਾ, ਮਿੱਟੀ ਅਤੇ ਪਾਣੀ ਸਾਡੇ ਕੁਦਰਤੀ ਸਾਧਨ ਹਨ ।
→ ਇਨ੍ਹਾਂ ਸਾਧਨਾਂ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਨਾਲ ਸੰਸਾਧਨਾਂ ਦੀ ਉੱਚਿਤ ਵਰਤੋਂ ਹੋਵੇ ਅਤੇ ਪ੍ਰਦੂਸ਼ਣ ਵੀ ਨਾ ਹੋਵੇ ਅਤੇ ਵਾਤਾਵਰਨ ਦਾ ਵੀ ਨੁਕਸਾਨ ਨਾ ਹੋਵੇ ।
→ ਕੋਲਾ ਅਤੇ ਪੈਟਰੋਲੀਅਮ ਵੀ ਸਾਡੇ ਕੁਦਰਤੀ ਸਾਧਨ ਹਨ, ਜਿਨ੍ਹਾਂ ਨੂੰ ਪ੍ਰਦੂਸ਼ਣ ਰਹਿਤ ਰੱਖਣ ਅਤੇ ਸੰਭਾਲ ਕੇ ਰੱਖਣ ਦੀ ਲੋੜ ਹੈ ।
→ ਵਾਤਾਵਰਨ ਨੂੰ ਬਚਾਉਣ ਲਈ ਤਿੰਨ ‘Rs’ ਦੀ ਵਰਤੋਂ ਕੀਤੀ ਜਾ ਰਹੀ ਹੈ ।
→ ਇਹ ਤਿੰਨ R ਵਾਰੀ-ਵਾਰੀ ਹਨ-
Reduce (ਘੱਟ ਉਪਯੋਗ, Recycle (ਮੁੜ ਚੱਕਰ), Reuse (ਮੁੜ ਉਪਯੋਗ ਹਨ ।
→ ਮੁੜ ਚੱਕਰ ਦਾ ਅਰਥ ਹੈ ਕਿ ਕੱਚ, ਪਾਲਸਟਿਕ, ਧਾਤਾਂ ਦੀਆਂ ਵਸਤਾਂ ਆਦਿ ਦਾ ਮੁੜ ਚੱਕਰ ਕਰਕੇ ਉਨ੍ਹਾਂ ਨੂੰ ਫਿਰ ਤੋਂ ਉਪਯੋਗੀ ਵਸਤੂਆਂ ਵਿੱਚ ਬਦਲਣਾ ।
→ ਮੁੜ ਉਪਯੋਗ, ਮੁੜ ਚੱਕਰ ਤੋਂ ਵੀ ਵਧੀਆ ਤਰੀਕਾ ਹੈ, ਕਿਉਂਕਿ ਇਸ ਵਿੱਚ ਅਸੀਂ ਕਿਸੇ ਚੀਜ਼ ਦੀ ਵਰਤੋਂ ਵਾਰ-ਵਾਰ ਕਰ ਸਕਦੇ ਹਾਂ ।
→ ਮੁੜ ਚੱਕਰ ਵਿੱਚ ਕੁੱਝ ਊਰਜਾ ਖ਼ਰਚ ਹੁੰਦੀ ਹੈ ।
→ ਗੰਗਾ ਸਫ਼ਾਈ ਯੋਜਨਾ (Ganga action plan) ਕਰੀਬ 1985 ਵਿੱਚ ਇਸ ਲਈ ਆਈ, ਕਿਉਂਕਿ ਗੰਗਾ ਦੇ ਜਲ ਦੀ ਗੁਣਵੱਤਾ ਬਹੁਤ ਘੱਟ ਹੋ ਗਈ ਸੀ ।
→ ਕੋਲੀਫਾਰਮ ਜੀਵਾਣੂ ਦਾ ਇੱਕ ਵਰਗ ਹੈ ਜੋ ਮਨੁੱਖ ਦੀਆਂ ਆਂਦਰਾਂ ਵਿੱਚ ਪਾਇਆ ਜਾਂਦਾ ਹੈ ।
→ ਸਾਨੂੰ ਸੂਰਜ ਤੋਂ ਊਰਜਾ ਵੀ ਧਰਤੀ ਤੇ ਮੌਜੂਦ ਜੀਵਾਂ ਦੁਆਰਾ ਪ੍ਰਕਰਮਾਂ ਤੋਂ ਅਤੇ ਕਈ ਭੌਤਿਕ ਅਤੇ ਰਸਾਇਣਿਕ ਪ੍ਰਕਰਮਾਂ ਦੁਆਰਾ ਹੀ ਮਿਲਦੀ ਹੈ ।
→ ਕੁਦਰਤੀ ਸਾਧਨਾਂ ਦਾ ਪ੍ਰਬੰਧਨ ਕਰਦੇ ਸਮੇਂ ਲੰਬੀ ਅਵਧੀ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ ।
→ ਖੁਦਾਈ ਤੋਂ ਵੀ ਪ੍ਰਦੂਸ਼ਣ ਹੁੰਦਾ ਹੈ, ਕਿਉਂਕਿ ਧਾਤਾਂ ਦੇ ਨਿਸ਼ਕਰਸ਼ਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਧਾਤ ਮੈਲ ਜਾਂ ਸਲੈਗ ਵੀ ਮਿਲਦਾ ਹੈ ।
→ ਵੱਖ-ਵੱਖ ਵਿਅਕਤੀ ਫਲ, ਨੱਟਸ ਅਤੇ ਦਵਾਈਆਂ ਇਕੱਠੀਆਂ ਕਰਨ ਲਈ ਨਾਲ-ਨਾਲ ਆਪਣੇ ਪਸ਼ੂਆਂ ਨੂੰ ਜੰਗਲਾਂ ਵਿਚ ਚਰਾਉਂਦੇ ਹਨ ਅਤੇ ਉਨ੍ਹਾਂ ਦਾ ਚਾਰਾ ਵੀ ਜੰਗਲਾਂ ਵਿਚੋਂ ਹੀ ਇਕੱਠਾ ਕਰਦੇ ਹਨ ।
→ ਸਾਨੂੰ ਜੰਗਲਾਂ ਵਿੱਚ ਟਿੰਬਰ, ਲਾਖ ਅਤੇ ਖੇਡਾਂ ਦੇ ਸਮਾਨ ਆਦਿ ਵੀ ਮਿਲਦੇ ਹਨ ।
→ ਪਾਣੀ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਾਂ ਦੀ ਮੂਲ ਜ਼ਰੂਰਤ ਹੈ ।
→ ਜਲ ਜੀਵਨ ਸਹਾਰਾ ਦੇਣ ਵਾਲੀ ਪ੍ਰਣਾਲੀ ਦਾ ਮੁੱਖ ਹਿੱਸਾ ਹੈ । ਇਹ ਸਾਡੇ ਸਰੀਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਭਾਗ ਲੈਂਦਾ ਹੈ । ਮੁੱਖ ਰੂਪ ਵਿੱਚ ਇਹ ਸਾਡੇ ਸਰੀਰ ਦੇ ਤਾਪ ਦਾ ਨਿਯਮਨ ਕਰਦਾ ਹੈ ਅਤੇ ਮਲਮੂਤਰ ਦੇ ਵਿਸਰਜਨ ਵਿੱਚ ਸਹਾਇਤਾ ਕਰਦਾ ਹੈ ।
→ ਜਲ ਵਾਤਾਵਰਨ ਵਿਚ ਜਲਵਾਯੂ ਦੇ ਨਿਯਮਨ ਦਾ ਕਾਰਜ ਕਰਦਾ ਹੈ। ਪਾਣੀ ਦੀਆਂ ਲਹਿਰਾਂ ਨਾਲ ਮਸ਼ੀਨਾਂ ਚਲਦੀਆਂ ਹਨ ਅਤੇ ਬਿਜਲੀ ਬਣਦੀ ਹੈ । ਪਾਣੀ ਖੇਤੀ ਅਤੇ ਉਦਯੋਗਾਂ ਲਈ ਵੀ ਜ਼ਰੂਰੀ ਹੈ ।
→ ਪਾਣੀ ਦੇ ਪ੍ਰਬੰਧਨ ਵਿੱਚ ਮਿੱਟੀ ਅਤੇ ਪਾਣੀ ਸੁਰੱਖਿਅਣ ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ‘ਜੈਵ ਮਾਤਰਾ’ ਉਤਪਾਦਨ ਵਿਚ ਵਾਧਾ ਹੋ ਸਕੇ !
→ ਇਸ ਦਾ ਮੁੱਖ ਉਦੇਸ਼ ਭੂਮੀ ਅਤੇ ਪਾਣੀ ਦੇ ਸਰੋਤਾਂ ਦਾ ਵਿਕਾਸ, ਦੂਸਰਾ ਸੰਸਾਧਨ ਪੌਦਿਆਂ ਅਤੇ ਜੰਤੂਆਂ ਦਾ ਉਤਪਾਦ ਇਸ ਪ੍ਰਕਾਰ ਕਰਨਾ ਹੈ ਜਿਸ ਨਾਲ ਪਰਿਸਥਿਤਿਕ ਅਸੰਤੁਲਨ ਪੈਦਾ ਨਾ ਹੋ ਜਾਵੇ ।
→ ਪੱਥਰਾਟ ਬਾਲਣ, ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਇੱਕ ਦਿਨ ਸਮਾਪਤ ਹੋ ਜਾਣਗੇ। ਕਿਉਂਕਿ ਇਨ੍ਹਾਂ ਦੀ ਮਾਤਰਾ ਸੀਮਿਤ ਹੈ ਅਤੇ ਇਨ੍ਹਾਂ ਦੇ ਹਿਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਇਸ ਲਈ ਸਾਨੂੰ ਇਨ੍ਹਾਂ ਸੰਸਾਧਨਾਂ ਦੇ ਵਿਵੇਕਪੂਰਣ ਉਪਯੋਗ ਦੀ ਲੋੜ ਹੈ ।
→ ਕੁਦਰਤੀ ਸਾਧਨ (Natural Resources)-ਕੁਦਰਤ ਵਿਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ ਕੁਦਰਤੀ ਸਾਧਨ ਕਹਿੰਦੇ ਹਨ ।
→ ਖ਼ਤਮ ਹੋਣ ਵਾਲੇ ਕੁਦਰਤੀ ਸਾਧਨ (Exhaustible Resources)-ਅਜਿਹੇ ਸਾਧਨ ਜੋ ਮਨੁੱਖਾਂ ਦੀਆਂ ਕਿਰਿਆਵਾਂ ਦੁਆਰਾ ਸਮਾਪਤ ਹੋ ਰਹੇ ਹਨ ; ਜਿਵੇਂ-ਮਿੱਟੀ, ਖਣਿਜ ਆਦਿ ।
→ ਨਾ-ਖ਼ਤਮ ਹੋਣ ਵਾਲੇ ਕੁਦਰਤੀ ਸਾਧਨ (Inexhaustible Resources)-ਅਜਿਹੇ ਸਾਧਨ ਜੋ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਨਹੀਂ ਹੋ ਸਕਦੇਂ ਜਿਵੇਂ : ਸੂਰਜੀ ਪ੍ਰਕਾਸ਼, ਸਮੁੰਦਰ ਆਦਿ ।
→ ਨਵੀਨੀਕਰਨ ਸਰੋਤ (Renewable Resources)-ਅਜਿਹੇ ਸਰੋਤ ਜਿਨ੍ਹਾਂ ਦਾ ਕੁਦਰਤ ਵਿੱਚ ਚੱਕਰੀਕਰਨ ਹੋ ਸਕਦਾ ਹੈ, ਉਨ੍ਹਾਂ ਨੂੰ ਨਵੀਨੀਕਰਨ ਸਰੋਤ ਕਹਿੰਦੇ ਹਨ । ਉਦਾਹਰਨ-ਹਵਾ ਅਤੇ ਪਾਣੀ ।
→ ਅਨਵੀਨੀਕਰਨ ਸਰੋਤ (Non-renewable Resources)-ਅਜਿਹੇ ਸਰੋਤ ਜਿਨ੍ਹਾਂ ਦਾ ਚੱਕਰੀਕਰਨ ਨਹੀਂ ਹੋ ਸਕਦਾ ਜੋ ਇੱਕ ਵਾਰ ਵਰਤੋਂ ਤੋਂ ਬਾਅਦ ਸਮਾਪਤ ਹੋ ਜਾਂਦੇ ਹਨ ਉਨ੍ਹਾਂ ਨੂੰ ਅਨਵੀਨੀਕਰਨ ਸਰੋਤ ਕਹਿੰਦੇ ਹਨ । ਉਦਾਹਰਨ-ਲੱਕੜੀ, ਪੈਟਰੋਲੀਅਮ, ਕੁਦਰਤੀ ਗੈਸ ਆਦਿ ।
→ ਭੂਮੀਗਤ ਜਲ (Underground Water)-ਇਹ ਪਾਣੀ ਧਰਤੀ ਦੇ ਹੇਠਾਂ ਹੁੰਦਾ ਹੈ ।
→ ਪ੍ਰਦੂਸ਼ਣ (Pollution)-ਵਾਤਾਵਰਨ ਦੇ ਜੈਵਿਕ, ਭੌਤਿਕ, ਰਸਾਇਣਿਕ ਲੱਛਣਾਂ ਵਿੱਚ ਬੇਲੋੜੇ ਪਰਿਵਰਤਨਾਂ ਨੂੰ ਪ੍ਰਦੂਸ਼ਣ ਕਹਿੰਦੇ ਹਨ । ਮੁੱਖ ਰੂਪ ਵਿੱਚ ਪ੍ਰਦੂਸ਼ਣ ਤਿੰਨ ਪ੍ਰਕਾਰ ਦਾ ਹੁੰਦਾ ਹੈ-ਭੂਮੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ।
→ ਮੁੜ ਚੱਕਰ (Recycle)-ਪਲਾਸਟਿਕ, ਕਾਗ਼ਜ਼, ਕੱਚ, ਧਾਤਾਂ ਵਰਗੀਆਂ ਵਸਤੂਆਂ ਦਾ ਨਵੇਂ ਉਤਪਾਦਾਂ ਦੇ ਨਿਰਮਾਣ ਦੇ ਲਈ ਪ੍ਰਯੋਗ ਕਰਨਾ ਮੁੜ-ਚੱਕਰ ਕਹਾਉਂਦਾ ਹੈ ।
→ ਮੁੜ ਉਪਯੋਗ (Reuse)-ਮੁੜ ਉਪਯੋਗ ਤੋਂ ਭਾਵ ਹੈ ਕਿਸੇ ਵਰਤੀ ਗਈ ਵਸਤੂ ਦਾ ਵਾਰ-ਵਾਰ ਪ੍ਰਯੋਗ ਕਰਨਾ ।
→ ਜਲ ਸੰਹਿਣ (Water Harvesting)-ਵਰਤੇ ਜਾ ਚੁੱਕੇ ਜਾਂ ਵਰਖਾ ਦੇ ਪਾਣੀ ਨੂੰ ਧਰਤੀ ਦੇ ਜਲ ਪੱਧਰ ਨੂੰ ਵਧਾਉਣ ਲਈ ਭੂ-ਤਲ ਵਿੱਚ ਸੰਗ੍ਰਹਿ ਕਰਨਾ ਜਲ ਸੰਹਿਣ ਕਹਾਉਂਦਾ ਹੈ ।
→ ਜੰਗਲ ਕੱਟਣਾ (Deforestation)-ਵੱਡੇ ਪੱਧਰ ਤੇ ਜੰਗਲਾਂ ਨੂੰ ਕੱਟਣਾ ।
→ ਬੰਨ੍ਹ (Dam)-ਨਦੀਆਂ, ਨਾਲਿਆਂ ਆਦਿ ਤੇ ਛੋਟੀਆਂ-ਵੱਡੀਆਂ ਰੁਕਾਵਟਾਂ ਜੋ ਬਿਜਲੀ ਉਤਪਾਦਨ ਜਾਂ ਸਿੰਚਾਈ ਕਾਰਜ ਵਿਚ ਸਹਿਯੋਗ ਦਿੰਦੀ ਹੈ, ਬੰਨ੍ਹ ਕਹਾਉਂਦੀ ਹੈ ।
→ ਵਣੀਕਰਨ (Afforestation)-ਕਿਸੇ ਵੱਡੇ ਖੇਤਰ ਵਿਚ ਬਹੁਤ ਦਰੱਖ਼ਤ ਲਗਾ ਕੇ ਜੰਗਲਾਂ ਨੂੰ ਵਿਕਸਿਤ ਕਰਨਾ ਵਣੀਕਰਨ ਕਹਾਉਂਦਾ ਹੈ ।
→ ਵਾਤਾਵਰਨੀ ਸਮੱਸਿਆਵਾਂ (Environmental Problems)-ਵਾਤਾਵਰਨੀ ਸੰਸਾਧਨਾਂ ਦੇ ਸਮੁੱਚਿਤ ਪ੍ਰਬੰਧਨ ਦੇ ਨਾ ਹੋਣ ਦੇ ਕਾਰਨ ਜੋ ਸਮੱਸਿਆ ਪੈਦਾ ਹੋ ਜਾਂਦੀ ਹੈ ਉਸਨੂੰ ਵਾਤਾਵਰਨੀ ਸਮੱਸਿਆਵਾਂ ਕਹਿੰਦੇ ਹਨ ।
→ ਜੈਵ ਵਿਵਿਧਤਾ (Biodiversity)-ਕੁਦਰਤ ਵਿੱਚ ਅਨੇਕਾਂ ਜੀਵ ਰਹਿੰਦੇ ਹਨ । ਇਸ ਵਿੱਚ ਕਈ ਤਰ੍ਹਾਂ ਦੇ ਪੌਦੇ ਅਤੇ ਜੰਤੂ ਮਿਲਦੇ ਹਨ । ਇਨ੍ਹਾਂ ਦਾ ਕੁਝ ਆਰਥਿਕ ਮਹੱਤਵ ਵੀ ਹੁੰਦਾ ਹੈ । ਇਨ੍ਹਾਂ ਦੀ ਸੰਰਚਨਾ ਅਤੇ ਕਾਰਜ ਭਿੰਨ-ਭਿੰਨ ਹੁੰਦੇ ਹਨ । ਇਨ੍ਹਾਂ ਦੀ ਇਹੀ ਵਿਭਿੰਨਤਾ ਹੀ ਜੈਵ-ਵਿਵਿਧਤਾ ਕਹਾਉਂਦੀ ਹੈ । ਇਹ ਅਨੁਕੂਲਨ ਤੇ ਆਧਾਰਿਤ ਹੁੰਦੀ ਹੈ ।
→ ਸੁਰੱਖਿਅਣ (Conservation)-ਸੁਰੱਖਿਅਣ ਉਹ ਪ੍ਰਕਿਰਿਆ ਹੈ, ਜੋ ਮਨੁੱਖ ਨੂੰ ਕੁਦਰਤੀ ਸੰਸਾਧਨਾਂ ਦਾ ਵਧੇਰੇ ਪ੍ਰਯੋਗ ਕਰਕੇ ਵਾਤਾਵਰਨ ਨੂੰ ਹਾਨੀ ਪਹੁੰਚਾਉਣ ਤੋਂ ਰੋਕਦੀ ਹੈ ।
→ ਗੰਗਾ ਸਫਾਈ ਯੋਜਨਾ (Ganga Action Plan)-ਸਾਲ 1985 ਵਿਚ ਨਿਯੋਜਿਤ ਬਹੁ ਕਰੋੜ ਕਾਰਜ ਯੋਜਨਾ ਜਿਸ ਨਾਲ ਗੰਗਾ ਨਦੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਿਆ ।
→ ਕੋਲੀਫਾਰਮ ਜੀਵਾਣੂ (Coliform Bacteria)-ਇਹ ਮ ਨਿਗੇਟਿਵ ਧੜਨੁਮਾ ਜੀਵਾਣੂਆਂ ਦਾ ਸਮੂਹ ਹੈ ਜੋ ਮਨੁੱਖ ਦੀਆਂ ਆਂਦਰਾਂ ਵਿੱਚ ਪਲ ਕੇ ਬੀਮਾਰੀਆਂ ਫੈਲਾਉਂਦਾ ਹੈ । ਇਹ ਪਾਣੀ ਵਿੱਚ ਮਲ-ਮੂਤਰ ਤੋਂ ਪੈਦਾ ਪ੍ਰਦੂਸ਼ਣ ਦਾ ਸੂਚਕ ਹੈ ।
→ ਜੰਗਲੀ ਜੀਵਨ (wild life)-ਕੁਦਰਤ ਵਿੱਚ ਮਿਲਣ ਵਾਲੇ ਸਾਰੇ ਪੇੜ-ਪੌਦੇ, ਜੀਵ-ਜੰਤੂ ਆਦਿ ਜਿਨ੍ਹਾਂ ਨੂੰ ਮਨੁੱਖ ਦੁਆਰਾ ਉਗਾਇਆ ਜਾਂ ਪਾਲਿਆ-ਪੋਸਿਆ ਨਹੀਂ ਜਾਂਦਾ ।
→ ਪਰਿਸਥਿਤਕ ਸੁਰੱਖਿਅਣ (Ecological Conservation)-ਪਰਿਸਥਿਤਕ ਸੰਤੁਲਨ ਨੂੰ ਬਣਾਈ ਰੱਖਣ ਲਈ ਕੁਦਰਤ ਅਤੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਨੂੰ ਪਰਿਸਥਿਤਕ ਸੁਰੱਖਿਅਣ ਕਹਿੰਦੇ ਹਨ ।
→ ਜਲ ਸੰਸਾਧਨ (Water Resources)-ਨਦੀਆਂ, ਨਹਿਰਾਂ, ਸਮੁੰਦਰ, ਵਰਖਾ ਆਦਿ ਦੇ ਸੰਸਾਧਨ ਜਿਸ ਨਾਲ ਪਾਣੀ ਕੁਦਰਤੀ ਸਰੋਤਾਂ ਤੋਂ ਪ੍ਰਾਪਤ ਹੁੰਦਾ ਹੈ, ਉਨ੍ਹਾਂ ਨੂੰ ਜਲ ਸੰਸਾਧਨ ਕਹਿੰਦੇ ਹਨ ।
→ ਜਲਸੰਭਰ ਪ੍ਰਬੰਧਨ (Water-shed Management)-ਜੈਵ ਪਦਾਰਥ ਉਤਪਾਦਨ ਨੂੰ ਵਧਾਉਣ ਲਈ ਵਿਗਿਆਨਿਕ ਵਿਧੀ ਨਾਲ ਮਿੱਟੀ ਅਤੇ ਪਾਣੀ ਦੇ ਸੁਰੱਖਿਅਣ ਨੂੰ ਜਲਸੰਭਰ ਪ੍ਰਬੰਧਨ ਕਹਿੰਦੇ ਹਨ ।
→ ਜਲ ਸੰਹਿਣ (Water Harvesting)-ਵਰਖਾ ਦੇ ਪਾਣੀ ਨੂੰ ਵਿਅਰਥ ਵਹਿ ਕੇ ਚਲੇ ਜਾਣ ਤੋਂ ਬਚਾ ਕੇ ਇਕੱਠਾ ਕਰਨਾ ਜਿਸ ਨਾਲ ਉਸ ਨੂੰ ਆਪਣੇ ਫਾਇਦੇ ਲਈ ਵਰਤਿਆ ਜਾ ਸਕੇ ਜਲ ਸੰਹਿਣ ਕਹਾਉਂਦਾ ਹੈ ।
→ ਰਾਸ਼ਟਰੀ ਬਾਗ (National Park)-ਕੁਦਰਤ, ਕੁਦਰਤੀ ਸੰਸਾਧਨ ਜੰਗਲ, ਜੰਗਲੀ ਜੀਵਨ ਨੂੰ ਸੁਰੱਖਿਅਣ ਦੇਣ ਲਈ ਸਰਕਾਰ ਦੁਆਰਾ ਘੋਸ਼ਿਤ ਉਹ ਕੁਦਰਤੀ ਖੇਤਰ ਜਿੱਥੇ ਮਨੁੱਖ ਦੇ ਕਿਰਿਆ-ਕਲਾਪਾਂ ਤੇ ਪੂਰੀ ਤਰ੍ਹਾਂ ਪ੍ਰਤਿਬੰਧ ਹੁੰਦਾ ਹੈ, ਰਾਸ਼ਟਰੀ ਬਾਗ ਕਹਾਉਂਦੇ ਹਨ ।