This PSEB 10th Class Science Notes Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ? will help you in revision during exams.
PSEB 10th Class Science Notes Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?
→ ਸੈੱਲ ਦੇ ਕੇਂਦਰ ਵਿਚ ਮਿਲਣ ਵਾਲੇ ਗੁਣ ਸੂਤਰਾਂ ਦੇ DNA ਦੇ ਅਣੂਆਂ ਵਿਚ ਅਨੁਵੰਸ਼ਿਕ ਗੁਣਾਂ ਦਾ ਸੰਦੇਸ਼ ਹੁੰਦਾ ਹੈ ।
→ ਕੋਈ ਵੀ ਜੈਵ ਰਸਾਇਣਿਕ ਪ੍ਰਕਿਰਿਆ ਪੂਰਨ ਰੂਪ ਨਾਲ ਯਕੀਨੀ ਨਹੀਂ ਹੁੰਦੀ ਇਸ ਲਈ DNA ਦੀ ਕਾਪੀ ਕਰਨ ਦੀ ਕਿਰਿਆ ਵਿਚ ਕੁਝ ਵਿਭਿੰਨਤਾ ਆ ਜਾਂਦੀ ਹੈ ।
→ ਵਿਭਿੰਨਤਾ ਦੇ ਤੀਬਰ ਹੋਣ ਦੀ ਅਵਸਥਾ ਵਿਚ DNA ਦੀ ਨਵੀਂ ਕਾਪੀ ਆਪਣੇ ਸੈਂਲ ਸੰਗਠਨ ਦੇ ਨਾਲ ਤਾਲਮੇਲ ਨਾ ਹੋ ਪਾਉਣ ਦੇ ਕਾਰਨ ਸੰਤਾਨ ਸੈੱਲ ਦੀ ਮੌਤ ਦਾ ਕਾਰਨ ਬਣਦੀ ਹੈ ।
→ ਪ੍ਰਜਣਨ ਵਿਚ ਹੋਣ ਵਾਲੀਆਂ ਵਿਭਿੰਨਤਾਵਾਂ ਜੈਵ ਵਿਕਾਸ ਦਾ ਆਧਾਰ ਹਨ ।
→ ਕਾਲਾਜ਼ਾਰ ਦੇ ਰੋਗਾਣੁ ਲੇਸਮਾਨੀਆਂ ਵਿਚ ਦੋਖੰਡਨ ਇਕ ਨਿਰਧਾਰਿਤ ਤਲ ਤੋਂ ਹੁੰਦਾ ਹੈ ।
→ ਮਲੇਰੀਆ ਪਰਜੀਵੀ, ਪਲਾਜ਼ਮੋਡੀਅਮ ਵਰਗੇ ਇਕ ਸੈੱਲੀ ਜੀਵ ਇਕੋ ਸਮੇਂ ਅਨੇਕ ਸੰਤਾਨ ਸੈੱਲਾਂ ਵਿਚ ਵਿਭਾਜਿਤ ਹੋ ਜਾਂਦੇ ਹਨ ਜਿਸ ਨੂੰ ਬਹੁ-ਖੰਡਨ ਕਹਿੰਦੇ ਹਨ ।
→ ਯੀਸਟ ਸੈੱਲ ਵਿਚ ਛੋਟੇ ਬਡ ਜਾਂ ਉਭਾਰ ਸੈੱਲ ਤੋਂ ਵੱਖ ਹੋ ਜਾਂਦੇ ਹਨ ਅਤੇ ਸੁਤੰਤਰ ਰੂਪ ਵਿਚ ਵਾਧਾ ਕਰਦੇ ਹਨ ।
→ ਬਹੁ-ਸੈੱਲੀ ਜੀਵਾਂ ਵਿਚ ਜਣਨ ਆਮ ਕਰਕੇ ਇੱਕ ਗੁੰਝਲਦਾਰ ਵਿਧੀ ਨਾਲ ਹੁੰਦੀ ਹੈ ।
→ ਹਾਈਡਰਾ, ਪਲੇਨੇਰੀਆ ਆਦਿ ਸਰਲ ਜੀਵ ਟੁਕੜਿਆਂ ਵਿਚ ਕੱਟ ਕੇ ਪੂਰਨ ਜੀਵ ਦਾ ਨਿਰਮਾਣ ਕਰਦੇ ਹਨ ਜਿਸ ਨੂੰ ਪੁਨਰਜਣਨ (Regeneration) ਕਹਿੰਦੇ ਹਨ । ਇਹ ਵਿਸ਼ੇਸ਼ ਸੈੱਲਾਂ ਦੁਆਰਾ ਪੂਰਾ ਹੁੰਦਾ ਹੈ ।
→ ਟਿਸ਼ੂ ਕਲਚਰ (Tissue culture) ਤਕਨੀਕ ਵਿੱਚ ਪੌਦੇ ਦੇ ਟਿਸ਼ੂ ਜਾਂ ਸੈੱਲਾਂ ਨੂੰ ਪੌਦੇ ਦੇ ਸਿਰੇ ਦੀ ਨੋਕ ਤੋਂ ਵੱਖ ਕਰਕੇ ਨਵੇਂ ਪੌਦੇ ਉਗਾਏ ਜਾਂਦੇ ਹਨ ।
→ ਲਿੰਗੀ ਜਣਨ ਲਈ ਨਰ ਅਤੇ ਮਾਦਾ ਦੋਵੇਂ ਲਿੰਗਾਂ ਦੀ ਲੋੜ ਹੁੰਦੀ ਹੈ ।
→ ਦੋ ਜਾਂ ਵੱਧ ਇਕੱਲੇ ਜੀਵਾਂ ਦੀਆਂ ਵਿਭਿੰਨਤਾਵਾਂ ਦੇ ਸੰਯੋਜਨ ਨਾਲ ਨਵੇਂ ਸੰਯੋਜਨ ਪੈਦਾ ਹੁੰਦੇ ਹਨ ਕਿਉਂਕਿ ਇਸ ਵਿੱਚ ਦੋ ਜਾਂ ਵੱਧ ਜੀਵ ਭਾਗ ਲੈਂਦੇ ਹਨ ।
→ ਗਤੀਸ਼ੀਲ ਜਣਨ ਸੈੱਲ ਨੂੰ ਨਰ ਯੁਗਮਕ ਅਤੇ ਜਿਸ ਜਣਨ ਸੈੱਲ ਵਿਚ ਭੋਜਨ ਦਾ ਭੰਡਾਰ ਜਮਾਂ ਹੈ, ਉਸ ਨੂੰ ਮਾਦਾ ਯੁਮਕ ਕਹਿੰਦੇ ਹਨ ।
→ ਜਦੋਂ ਫੁੱਲ ਵਿਚ ਪੁੰਕੇਸਰ ਜਾਂ ਇਸਤਰੀ-ਕੇਸਰ ਵਿਚੋਂ ਕੋਈ ਇੱਕ ਜਣਨ ਅੰਗ ਮੌਜੂਦ ਹੁੰਦਾ ਹੈ ਤਾਂ ਫੁੱਲ ਇਕ ਲਿੰਗੀ ਕਹਾਉਂਦਾ ਹੈ, ਜਿਵੇਂ-ਪਪੀਤਾ, ਤਰਬੂਜ਼ ।
→ ਜਦੋਂ ਫੁੱਲ ਵਿਚ ਪੁੰਕੇਸਰ ਅਤੇ ਇਸਤਰੀ-ਕੇਸਰ ਦੋਵੇਂ ਮੌਜੂਦ ਹੋਣ ਤਾਂ ਉਸ ਨੂੰ ਦੋ ਲਿੰਗੀ ਕਹਿੰਦੇ ਹਨ, ਜਿਵੇਂ-ਗੁਲ, ਸਰੋਂ ।
→ ਜਣਨ ਸੈੱਲਾਂ ਵਿਚ ਯੁਗਮਤਾਂ ਦੇ ਨਿਸ਼ੇਚਨ ਤੋਂ ਯੁਗਮਜ ਬਣਦਾ ਹੈ ।
→ ਪਰਾਗਕਣਾਂ ਦਾ ਸਥਾਨਾਂਤਰਨ ਹਵਾ, ਪਾਣੀ ਜਾਂ ਪ੍ਰਾਣੀਆਂ ਦੁਆਰਾ ਹੋ ਸਕਦਾ ਹੈ ।
→ ਨਿਸ਼ੇਚਨ ਤੋਂ ਬਾਅਦ, ਯੁਗਮਜ (Zygote) ਵਿਚ ਕਈ ਵਿਭਾਜਨ ਹੁੰਦੇ ਹਨ ਅਤੇ ਬੀਜ ਅੰਡ ਵਿਚ ਭਰੂਣ ਵਿਕਸਿਤ ਹੁੰਦੇ ਹਨ ।
→ ਕਿਸ਼ੋਰ ਅਵਸਥਾ ਸ਼ੁਰੂ ਹੁੰਦੇ ਹੀ ਲੜਕੇ-ਲੜਕੀਆਂ ਵਿਚ ਕਈ ਸਰੀਰਕ ਬਦਲਾਵ ਹੁੰਦੇ ਹਨ । ਇਹ ਬਦਲਾਵ ਮੰਦ ਗਤੀ ਨਾਲ ਹੁੰਦੇ ਹਨ ਅਤੇ ਸਾਰੇ ਇੱਕ ਹੀ ਦਰ ਅਤੇ ਸਮਾਨ ਤੇਜ਼ੀ ਨਾਲ ਨਹੀਂ ਹੁੰਦੇ ।
→ ਕਿਸ਼ੋਰ ਅਵਸਥਾ ਦੀ ਅਵਧੀ ਨੂੰ ਜੋਬਨ ਕਾਲ ਦਾ ਆਰੰਭ ਜਾਂ ਪਿਊਬਰਟੀ (Puberty) ਕਹਿੰਦੇ ਹਨ ।
→ ਜਣਨ ਸੈੱਲ ਉਤਪਾਦਿਤ ਕਰਨ ਵਾਲੇ ਅੰਗ ਅਤੇ ਜਣਨ ਸੈੱਲਾਂ ਨੂੰ ਨਿਸ਼ੇਚਨ ਦੇ ਸਥਾਨ ਤਕ ਪਹੁੰਚਾਉਣ ਵਾਲੇ ਅੰਗ ਸੰਯੁਕਤ ਰੂਪ ਨਾਲ ਨਰ ਜਣਨ ਅੰਗ ਬਣਾਉਂਦੇ ਹਨ ।
→ ਸ਼ੁਕਰਾਣੂ ਦਾ ਨਿਰਮਾਣ ਪਤਾਲੂ (Tesis) ਵਿਚ ਹੁੰਦਾ ਹੈ ।
→ ਸ਼ਕਰਾਣੂ ਉਤਪਾਦਨ ਦੇ ਨਿਯੰਤਰਨ ਤੋਂ ਇਲਾਵਾ ਟੈਸਟੋਸਟੀਰੋਨ ਲੜਕਿਆਂ ਵਿਚ ਕਿਸ਼ੋਰ ਅਵਸਥਾ ਦੇ ਲੱਛਣਾਂ ਦਾ ਨਿਯੰਤਰਨ ਕਰਦਾ ਹੈ ।
→ ਮਾਦਾ ਜਣਨ ਸੈੱਲਾਂ ਦਾ ਨਿਰਮਣ ਅੰਡਕੋਸ਼ (Ovary) ਵਿਚ ਹੁੰਦਾ ਹੈ । ਇਹ ਕੁਝ ਹਾਰਮੋਨ ਵੀ ਪੈਦਾ ਕਰਦੇ ਹਨ ।
→ ਨਿਸ਼ੇਚਨ ਤੋਂ ਬਾਅਦ ਨਿਸ਼ਚਿਤ ਅੰਡਾ ਅਤੇ ਯੂਰਮਜ਼ ਗਰਭਕੋਸ਼ ਜਾਂ ਬੱਚੇਦਾਨੀ ਵਿਚ ਸਥਾਪਿਤ ਹੋ ਜਾਂਦੇ ਹਨ ।
→ ਨਿਸ਼ੇਚਨ ਨਾ ਹੋਣ ਦੀ ਅਵਸਥਾ ਵਿਚ ਮਾਹਵਾਰੀ ਹੋ ਜਾਂਦੀ ਹੈ ਜਿਸ ਦੀ ਅਵਧੀ 2 ਤੋਂ 8 ਦਿਨ ਹੀ ਹੁੰਦੀ ਹੈ ।
→ ਗੋਨੇਰੀਆਂ (Gonorrhoea), ਸਿਫਲਿਸ (Siphilis), ਵਾਇਰਸ ਕਾਰਨ ਵਾਰਟ ਅਤੇ ਐੱਚ. ਆਈ. ਵੀ. ਏਡਜ਼, HIV-AIDS ਆਦਿ ਯੌਨ ਸੰਬੰਧੀ ਰੋਗ ਹਨ ।
→ ਲਿੰਗੀ ਕਿਰਿਆ ਦੁਆਰਾ ਗਰਭ ਧਾਰਨ ਦੀ ਸੰਭਾਵਨਾ ਸਦਾ ਹੀ ਬਣੀ ਰਹਿੰਦੀ ਹੈ ।
→ ਗਰਭ ਰੋਧੀ ਤਰੀਕਿਆਂ ਨੂੰ ਅਪਨਾਉਣ ਨਾਲ ਗਰਭ ਧਾਰਨ ਕਰਨ ਤੋਂ ਬਚਿਆ ਜਾ ਸਕਦਾ ਹੈ ।
→ ਗਰਭ ਧਾਰਨ ਨਾ ਕਰਨ ਦੇ ਯਾਂਤਰਿਕ, ਹਾਰਮੋਨਲ, ਸਰਜਰੀ ਆਦਿ ਕਈ ਤਰੀਕੇ ਹਨ ।
→ ਭਰੂਣ ਲਿੰਗ ਨਿਰਧਾਰਨ ਇਕ ਕਾਨੂੰਨੀ ਅਪਰਾਧ ਹੈ ।
→ ਸਾਡੇ ਦੇਸ਼ ਵਿਚ ਮਾਦਾ ਭਰੂਣ ਹੱਤਿਆ ਦੇ ਕਾਰਨ ਸ਼ਿਸ਼ੂ ਲਿੰਗ ਅਨੁਪਾਤ ਤੇਜ਼ੀ ਨਾਲ ਘੱਟਦਾ ਜਾ ਰਿਹਾ ।
→ ਸਾਡੇ ਦੇਸ਼ ਵਿਚ ਤੇਜ਼ੀ ਨਾਲ ਵਧਦੀ ਜਨਸੰਖਿਆ ਚਿੰਤਾ ਦਾ ਵਿਸ਼ਾ ਹੈ ।
→ ਪ੍ਰਜਣਨ (Reproduction)-ਪ੍ਰਜਣਨ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਇੱਕ ਪੀੜ੍ਹੀ ਦੁਆਰਾ ਦੂਸਰੀ ਪੀੜ੍ਹੀ ਨੂੰ ਜਨਮ ਦਿੱਤਾ ਜਾਂਦਾ ਹੈ ।
→ ਲਿੰਗੀ ਜਣਨ (Sexual reproduction)-ਨਰ ਅਤੇ ਮਾਦਾ ਯੁਗਮਤਾਂ ਦੇ ਸੰਯੋਜਨ ਨਾਲ ਨਵਾਂ ਜੀਵ ਪੈਦਾ ਕਰਨ ਨੂੰ ਲਿੰਗੀ ਜਣਨ ਕਹਿੰਦੇ ਹਨ ।
→ ਅਲਿੰਗੀ ਜਣਨ (Asexual reproduction)-ਨਰ ਮਾਦਾ ਦੇ ਯੁਗਮਤਾਂ ਦੇ ਸੰਯੋਜਨ ਤੋਂ ਬਿਨਾਂ ਹੀ ਵੰਸ਼ ਵਾਧੇ ਦੀ ਪ੍ਰਕਿਰਿਆ ਨੂੰ ਅਲਿੰਗੀ ਜਣਨ ਕਹਿੰਦੇ ਹਨ ।
→ ਵਿਖੰਡਨ (Fission)-ਪ੍ਰਾਣੀਆਂ ਦੇ ਸਰੀਰ ਦਾ ਦੋ ਜਾਂ ਦੋ ਤੋਂ ਵੱਧ ਭਾਗਾਂ ਵਿਚ ਵੰਡ ਕੇ ਜਨਮ ਲੈਣਾ ਵਿਖੰਡਨ ਜਣਨ ਕਹਾਉਂਦਾ ਹੈ ।
→ ਬਡਿੰਗ (Budding)-ਜੀਵ ਦੇ ਸਰੀਰ ਤੇ ਉੱਭਰੀ ਸੰਰਚਨਾ ਦੇ ਵੱਖ ਹੋਣ ਤੇ ਬਣਿਆ ਨਵਾਂ ਜੀਵ ਕਲੀ ਕਹਾਉਂਦਾ ਹੈ ।
→ ਇਕ ਪ੍ਰਜਣਨ (Vegetative propagation)-ਜਦੋਂ ਪੌਦੇ ਦੇ ਕਿਸੇ ਵੀ ਅੰਗ ਤੋਂ ਨਵਾਂ ਪੰਦਾ ਤਿਆਰ ਹੋ ਜਾਵੇ ਤਾਂ ਉਸ ਨੂੰ ਕਾਇਕ ਪ੍ਰਣਨ ਕਹਿੰਦੇ ਹਨ ।
→ ਰੋਪਨ (Grafting)-ਦੋ ਵੱਖ-ਵੱਖ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਇਕ ਪੌਦੇ ਵਿਚ ਬਦਲਣਾ ਰੋਪਨ ਕਹਾਉਂਦਾ ਹੈ ।
→ ਇਕ ਲਿੰਗੀ (Unisexual)-ਜਿਹੜੇ ਪਾਣੀਆਂ ਵਿਚ ਨਰ ਅਤੇ ਮਾਦਾ ਵੱਖ-ਵੱਖ ਜੀਵਾਂ ਵਿਚ ਹੁੰਦੇ ਹਨ ਉਨ੍ਹਾਂ ਨੂੰ ਇੱਕ ਲਿੰਗੀ ਕਹਿੰਦੇ ਹਨ ।
→ ਦੋ ਲਿੰਗੀ (Bisexual)-ਜਿਹੜੇ ਜੀਵਾਂ ਵਿਚ ਨਰ ਅਤੇ ਮਾਦਾ ਇਕ ਹੀ ਜੀਵ ਵਿਚ ਮੌਜੂਦ ਹੋਣ ਉਨ੍ਹਾਂ ਨੂੰ ਦੋ ਲਿੰਗੀ ਕਹਿੰਦੇ ਹਨ ।
→ ਕਲਮ (Scion)-ਕਿਸੇ ਵਧੀਆ ਕਿਸਮ ਦੇ ਪੌਦੇ ਨੂੰ ਤਣੇ ਤੋਂ ਕੱਟ ਕੇ ਉਸ ਨੂੰ ਨਵੇਂ ਪੌਦੇ ਦੇ ਰੂਪ ਵਿਚ ਪ੍ਰਾਪਤ ਕਰਨਾ ਕਲਮ ਲਗਾਉਣਾ ਕਹਾਉਂਦਾ ਹੈ ।
→ ਦਾਬ ਲਗਾਉਣਾ (Layering)-ਕਿਸੇ ਪੌਦੇ ਦੀ ਝੁਕੀ ਹੋਈ ਸ਼ਾਖਾ ਨੂੰ ਮਿੱਟੀ ਵਿਚ ਦਬਾ ਕੇ ਉਸ ਤੋਂ ਨਵਾਂ ਪੌਦਾ ਪ੍ਰਾਪਤ ਕਰਨਾ ਦਾਬ ਲਗਾਉਣਾ ਕਹਾਉਂਦਾ ਹੈ ।
→ ਪਰਾਗਣ (Pollination)-ਪਰਾਗਕਣਾਂ ਦੇ ਫੁੱਲ ਦੇ ਸਟਿਗਮਾ (Stigma) ਤੇ ਸਥਾਨਾਂਤਰਨ ਨੂੰ ਪਰਾਗਣ ਕਿਰਿਆ (Pollination) ਕਹਿੰਦੇ ਹਨ ।
→ ਨਿਸ਼ੇਚਨ (Fertilization)-ਨਰ ਯੁਗਮਕ ਦੀ ਮਾਦਾ ਯੁਗਮਕ ਦੇ ਨਾਲ ਮਿਲਣ ਦੀ ਕਿਰਿਆ ਨੂੰ ਨਿਸ਼ੇਚਨ ਕਹਿੰਦੇ ਹਨ ।
→ ਦੋਹਰਾ ਨਿਸ਼ੇਚਨ (Double fertilization)-ਜਦੋਂ ਫੁੱਲ ਵਾਲੇ ਪੌਦਿਆਂ ਵਿਚ ਨਿਸ਼ੇਚਨ ਦੋ ਵਾਰ ਹੋ ਜਾਂਦਾ ਹੈ ਤਾਂ ਉਸ ਨੂੰ ਦੋਹਰਾ ਨਿਸ਼ੇਚਨ ਕਹਿੰਦੇ ਹਨ ।
→ DNA ਦੀ ਕਾਪੀ (DNA replication)-ਪੁਰਾਣੀ DNA ਲੜੀ ਤੇ ਨਵੀਂ DNA ਲੜੀ ਦੇ ਸੰਸ਼ਲੇਸ਼ਣ ਨੂੰ DNA ਦੀ ਕਾਪੀ ਕਹਿੰਦੇ ਹਨ ।
→ ਪੁਨਰਜਣਨ (Regeneration)-ਕੁਝ ਜੀਵਾਂ ਵਿਚ ਗੁਆ ਚੁੱਕੇ ਸਰੀਰਕ ਅੰਗਾਂ ਤੋਂ ਕਾਇਕ ਵਿਧੀ ਦੁਆਰਾ ਨਵੇਂ ਜੀਵਾਂ ਨੂੰ ਨਿਰਮਿਤ ਕਰਨ ਦੀ ਸਮਰੱਥਾ ਨੂੰ ਪੁਨਰਜਣਨ ਕਹਿੰਦੇ ਹਨ ।
→ ਯੁਗਮਕ (Gamete)-ਸ਼ੁਕਰਾਣੁ, ਅੰਡਾਣੂ ਵਰਗੇ ਲਿੰਗੀ ਸੈੱਲਾਂ ਨੂੰ ਯੁਗਮਕ (Gametes) ਆਖਦੇ ਹਨ ਜੋ ਲਿੰਗੀ ਜਣਨ ਵਿਚ ਭਾਗ ਲੈਂਦੇ ਹਨ ।
→ ਯੁਗਮਹ (Zygote)-ਯੁਗਮਕਾਂ ਦੇ ਆਪਸ ਵਿਚ ਮਿਲਣ ਤੋਂ ਬਣਨ ਵਾਲੀ ਇਕ ਸੈੱਲੀ ਸੰਰਚਨਾ ਨੂੰ ਯੁਗਮਜ (Zygote) ਕਹਿੰਦੇ ਹਨ ।
→ ਬੀਜਾਂਡ (Ovule)-ਇਸਤਰੀ-ਕੇਸਰ ਦੇ ਅੰਡਕੋਸ਼ ਵਿਚ ਵਿਕਸਿਤ ਹੋਣ ਵਾਲੀ ਗੋਲਾਕਾਰ ਅੰਡਾਕਾਰ ਸੰਰਚਨਾ ਬੀਜਾਂਡ ਕਹਾਉਂਦੀ ਹੈ ਜਿਸ ਵਿਚ ਭਰੁਣ ਕੋਸ਼, ਅੰਡਾਣੂ ਅਤੇ ਕਠੋਰ ਆਵਰਨ ਹੁੰਦਾ ਹੈ ।
→ ਅੰਡਾ ਸੈੱਲ (Ovum)-ਮਾਦਾ ਦੇ ਅੰਡਕੋਸ਼ ਵਿਚ ਅੰਡ ਜਣਨ ਪ੍ਰਕਿਰਿਆ ਤੋਂ ਬਣਨ ਵਾਲੇ ਪਰਿਪੱਕ ਜਣਨ ਸੈੱਲ ਨੂੰ ਅੰਡਾ ਸੈੱਲ ਕਹਿੰਦੇ ਹਨ ।
→ ਸ਼ੁਕਰਾਣੂ (Sperms)-ਜੀਵ-ਜੰਤੂਆਂ ਦੇ ਗਤੀਸ਼ੀਲ ਨਰ ਯੁਗਮ ਨੂੰ ਸ਼ੁਕਰਾਣੂ ਕਹਿੰਦੇ ਹਨ ।
→ ਜੋਬਨ (Puberty)-ਨਰ ਅਤੇ ਮਾਦਾ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਲਿੰਗੀ ਅੰਗਾਂ ਅਤੇ ਲੱਛਣਾਂ ਦੇ ਵਿਕਾਸ ਦੀ ਸਥਿਤੀ ਨੂੰ ਜੋਬਨ ਕਹਿੰਦੇ ਹਨ ਜਿਸ ਵਿਚ ਲਿੰਗੀ ਪਰਿਪੱਕਤਾ ਆ ਜਾਂਦੀ ਹੈ ।
→ ਮਾਹਵਾਰੀ (Menstruation)-ਮਨੁੱਖੀ ਮਾਦਾਵਾਂ ਵਿਚ ਗਰਭਕੋਸ਼ ਜਾਂ ਬੱਚੇਦਾਨੀ ਦੀ ਭਿੱਤੀ ਫਟਣ ਤੇ ਚਾਰ ਪੰਜ ਦਿਨ ਤੱਕ ਹੋਣ ਵਾਲੇ ਲਹੂ ਅਤੇ ਮਿਉਕਸ ਦੇ ਰਿਸਾਓ ਨੂੰ ਮਾਹਵਾਰੀ ਕਹਿੰਦੇ ਹਨ ।
→ ਗਰਭ ਨਿਰੋਧਕ (Contraceptives)-ਵੱਖ-ਵੱਖ ਵਿਧੀਆਂ ਜਿਨ੍ਹਾਂ ਦੁਆਰਾ ਗਰਭ ਧਾਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਗਰਭ ਨਿਰੋਧਕ ਕਹਿੰਦੇ ਹਨ ।
→ ਅੰਡੋਤਸਰ (Ovulation)-ਅੰਡਕੋਸ਼ ਵਿਚੋਂ ਅੰਡਾ ਛੱਡਣ ਦੀ ਪ੍ਰਕਿਰਿਆ ਨੂੰ ਅੰਡੋਤਸਰਗ ਕਹਿੰਦੇ ਹਨ ।
→ ਆਰੋਪਨ (Implantation)-ਭਰੁਣ ਦੇ ਗਰਭਕੋਸ਼ ਨਾਲ ਜੁੜਨ ਦੀ ਪ੍ਰਕਿਰਿਆ ਨੂੰ ਆਰੋਪਨ ਕਹਿੰਦੇ ਹਨ ।
→ ਪਲੇਸੈਂਟਾ (Placenta)-ਭਰੂਣ ਅਤੇ ਮਾਦਾ ਦੇ ਵਿਚ ਸੰਬੰਧ ਪਲੇਸੈਂਟਾ ਸਥਾਪਿਤ ਕਰਦਾ ਹੈ ।
→ ਪ੍ਰਵ (Parturation)-ਜਨਮ ਲੈਣ ਦੀ ਪ੍ਰਕਿਰਿਆ ਨੂੰ ਪ੍ਰਸਵ ਕਹਿੰਦੇ ਹਨ ।