This PSEB 10th Class Science Notes Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ will help you in revision during exams.
PSEB 10th Class Science Notes Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ
→ ਜਣਨ ਪ੍ਰਕਿਰਿਆ ਦੁਆਰਾ ਨਵੇਂ ਜੀਵ ਪੈਦਾ ਹੁੰਦੇ ਹਨ, ਜੋ ਜਨਮ ਦੇਣ ਵਾਲੇ ਜੀਵ ਵਰਗੇ ਹੁੰਦੇ ਹੋਏ ਵੀ ਕੁੱਝ ਵੱਖਰੇ ਹੁੰਦੇ ਹਨ ।
→ ਸ਼ਿਸ਼ੂ ਵਿਚ ਮਨੁੱਖ ਦੇ ਸਾਰੇ ਮੁੱਢਲੇ ਲੱਛਣ ਹੁੰਦੇ ਹਨ ।
→ ਮਾਤਾ ਅਤੇ ਪਿਤਾ ਦੋਨੋਂ ਬਰਾਬਰ ਮਾਤਰਾ ਵਿੱਚ ਅਨੁਵੰਸ਼ਿਕ ਪਦਾਰਥ ਸੰਤਾਨ ਵਿਚ ਸਥਾਨਾਂਤਰਿਤ ਕਰਦੇ ਹਨ । ਇਸ ਲਈ ਹਰ ਸੰਤਾਨ ਵਿਚ ਸਾਰੇ ਲੱਛਣਾਂ ਦੇ ਦੋ ਵਿਕਲਪ ਹੋ ਸਕਦੇ ਹਨ ।
→ ਮੈਂਡਲ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਹਰ ਪੀੜ੍ਹੀ ਦੇ ਇੱਕ-ਇੱਕ ਪੌਦੇ ਦੁਆਰਾ ਪ੍ਰਦਰਸ਼ਿਤ ਲੱਛਣਾਂ ਦਾ ਰਿਕਾਰਡ ਰੱਖਿਆ ਅਤੇ ਗਣਨਾ ਕੀਤੀ ।
→ ਮੈਂਡਲ ਨੇ ਮਟਰ ਦੇ ਪੌਦੇ ਦੇ ਅਨੇਕ ਵਿਕਲਪੀ ਲੱਛਣਾਂ ਦਾ ਅਧਿਐਨ ਕੀਤਾ ।
→ DNA ਦਾ ਉਹ ਭਾਗ ਜਿਸ ਵਿਚ ਕਿਸੇ ਪ੍ਰੋਟੀਨ ਸੰਸ਼ਲੇਸ਼ਣ ਲਈ ਸੂਚਨਾ ਹੁੰਦੀ ਹੈ, ਉਸ ਨੂੰ ਪ੍ਰੋਟੀਨ ਦਾ ਜੀਨ ਕਿਹਾ ਜਾਂਦਾ ਹੈ ।
→ ਪੌਦੇ ਵਿਚ ਮੌਜੂਦ ਹਾਰਮੋਨ ਦੀ ਮਾਤਰਾ ਤੇ ਉਸਦੀ ਲੰਬਾਈ ਨਿਰਭਰ ਕਰਦੀ ਹੈ ।
→ ਜੀਨ ਲੱਛਣਾਂ (Traits) ਨੂੰ ਨਿਯੰਤਰਿਤ ਕਰਦੇ ਹਨ ।
→ ਹਰ ਸੈੱਲ ਵਿਚ ਹਰ ਗੁਣ ਸੂਤਰ ਦੀਆਂ ਦੋ ਕਾਪੀਆਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਇੱਕ ਉਨ੍ਹਾਂ ਨੂੰ ਨਰ ਅਤੇ ਦੂਸਰੀ ਮਾਦਾ ਜਨਕ ਤੋਂ ਪ੍ਰਾਪਤ ਹੁੰਦੀ ਹੈ ।
→ ਹਰ ਜਨਕ ਸੈੱਲ ਵਿਚ ਗੁਣ ਸੂਤਰ ਦੇ ਹਰੇਕ ਜੋੜੇ ਦਾ ਸਿਰਫ਼ ਇੱਕ ਗੁਣ ਸੂਤਰ ਹੀ ਇੱਕ ਜਣਨ ਸੈੱਲ ਵਿੱਚ ਜਾਂਦਾ ਹੈ ।
→ ਮਨੁੱਖੀ ਨਰ ਅਤੇ ਮਾਦਾ ਵਿਚ 23 ਜੋੜੇ ਗੁਣ ਸੂਤਰ ਹੁੰਦੇ ਹਨ ।
→ ਨਰ ਮਨੁੱਖ ਵਿੱਚ ਇਕ ਜੋੜੀ ‘X Y’ ਅਤੇ ਇਸਤਰੀਆਂ ਵਿਚ ਇਕ ਜੋੜੀ ‘XX’ ਗੁਣ ਸੂਤਰ ਹੁੰਦੇ ਹਨ ।
→ ਲਿੰਗੀ ਪ੍ਰਜਣਨ ਕਰਨ ਵਾਲੇ ਜੀਵਾਂ ਵਿੱਚ ਯੁਗਮਕ ਜਾਂ ਜਣਨ ਸੈੱਲ ਵਿਸ਼ਿਸ਼ਟ ਜਣਨ ਟਿਸ਼ੂਆਂ ਵਿੱਚ ਬਣਦੇ ਹਨ ।
→ ਚਾਰਲਸ ਡਾਰਵਿਨ ਨੇ ‘ਕੁਦਰਤੀ ਵਰਣ ਦੁਆਰਾ ਜੈਵ ਵਿਕਾਸ` ਸਿਧਾਂਤ ਦੀ ਕਲਪਨਾ ਕੀਤੀ ਸੀ ।
→ ਅਸੀਂ ਡਾਰਵਿਨ ਨੂੰ ਕੇਵਲ ਜੈਵ ਵਿਕਾਸਵਾਦ ਦੇ ਕਾਰਨ ਜਾਣਦੇ ਹਾਂ ।
→ ਇਕ ਬਿਟਿਸ਼ ਵਿਗਿਆਨੀ ਜੇ.ਬੀ.ਐੱਸ. ਹਾਲਡੇਨ ਨੇ 1929 ਵਿਚ ਸੁਝਾਅ ਦਿੱਤਾ ਸੀ ਕਿ ਜੀਵਾਂ ਦੀ ਸਭ ਤੋਂ ਪਹਿਲਾਂ ਉਤਪੱਤੀ ਉਨ੍ਹਾਂ ਸਰਲ ਅਕਾਰਬਨਿਕ ਅਣੂਆਂ ਤੋਂ ਹੀ ਹੋਈ ਹੋਵੇਗੀ ਜੋ ਧਰਤੀ ਦੀ ਉਤਪੱਤੀ ਦੇ ਸਮੇਂ ਬਣੇ ਸਨ ।
→ ਸੈੱਲ ਸਾਰੇ ਜੀਵਾਂ ਦੀ ਮੁੱਢਲੀ ਇਕਾਈ ਹੈ ।
→ ਜੀਵਾਣੂ ਸੈੱਲ ਵਿਚ ਕੇਂਦਰਕ ਨਹੀਂ ਹੁੰਦਾ ਜਦੋਂ ਕਿ ਹੋਰ ਵਧੇਰੇ ਜੀਵਾਂ ਦੇ ਸੈੱਲਾਂ ਵਿਚ ਕੇਂਦਰਕ ਪਾਇਆ ਜਾਂਦਾ ਹੈ ।
→ ਬਹੁ-ਕੋਸ਼ੀ ਜੀਵਾਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦਾ ਹੋਣਾ ਜਾਂ ਨਾ ਹੋਣਾ ਵਰਗੀਕਰਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ ।
→ ਸਮਾਨ ਜਨਕ ਤੋਂ ਅਨੁਵੰਸ਼ਿਕ ਹੋਏ ਜੀਵਾਂ ਵਿੱਚ ਸਮਾਨ ਲੱਛਣ ਹੁੰਦੇ ਹਨ ।
→ ਪੰਛੀਆਂ, ਰੀਂਗਣ ਵਾਲੇ ਜੀਵਾਂ, ਜਲਥਲੀ ਅਤੇ ਥਣਧਾਰੀ ਦੇ ਪੈਰਾਂ ਦੀ ਸੰਰਚਨਾ ਇੱਕ ਸਮਾਨ ਹੈ ਚਾਹੇ ਇਹ ਵੱਖ-ਵੱਖ ਕਾਰਜ ਕਰਦੇ ਹਨ ।
→ ਚਮਗਾਦੜ ਅਤੇ ਪੰਛੀ ਚਾਹੇ ਉੱਡਣ ਦਾ ਕੰਮ ਕਰਦੇ ਹਨ ਪਰ ਦੋਨਾਂ ਦੀ ਸੰਰਚਨਾ ਇਕ ਸਮਾਨ ਨਹੀਂ ਹੁੰਦੀ ।
→ ਚੱਟਾਨਾਂ ਵਿਚ ਜੀਵ ਦੇ ਸੁਰੱਖਿਅਤ ਅਵਸ਼ੇਸ਼ ਫਾਸਿਲ (Fossils) ਕਹਾਉਂਦੇ ਹਨ ।
→ ਵਧੇਰੇ ਡੂੰਘਾਈ ਤੇ ਮਿਲਣ ਵਾਲੇ ਅਵਸ਼ੇਸ਼ ਉਨ੍ਹਾਂ ਅਵਸ਼ੇਸ਼ਾਂ ਤੋਂ ਵੱਧ ਪੁਰਾਣੇ ਹੁੰਦੇ ਹਨ ਜੋ ਘੱਟ ਡੂੰਘਾਈ ਤੇ ਮਿਲਦੇ ਹਨ ।
→ ਫਾਂਸਿਲ ਡੇਟਿੰਗ’ ਨਾਲ ਫਾਂਸਿਲ (ਪਥਰਾਹਟ) ਦਾ ਸਮਾਂ ਨਿਰਧਾਰਨ ਕੀਤਾ ਜਾਂਦਾ ਹੈ ।
→ ਪਲੈਨੇਰੀਆ ਨਾਮਕ ਚਪਟੇ ਕਿਰਮੀ ਵਿਚ ਬਹੁਤ ਸਰਲ ਅੱਖ ਹੁੰਦੀ ਹੈ ਜੋ ਪ੍ਰਕਾਸ਼ ਨੂੰ ਪਛਾਣ ਸਕਦਾ ਹੈ ।
→ ਕੋਈ ਪਰਿਵਰਤਨ ਜੋ ਇੱਕ ਗੁਣ ਲਈ ਉਪਯੋਗੀ ਹੈ ਉਹ ਲੰਬੇ ਸਮੇਂ ਵਿੱਚ ਕਿਸੇ ਹੋਰ ਕੰਮ ਲਈ ਉਪਯੋਗੀ ਹੋ ਸਕਦਾ ਹੈ ।
→ ਪ੍ਰਾਣੀਆਂ ਦੇ ਪੰਖ ਤਾਪ ਗੋਧਨ ਦੇ ਲਈ ਵਿਕਸਿਤ ਹੋਏ ਸਨ ਪਰ ਬਾਅਦ ਵਿਚ ਇਹ ਉੱਡਣ ਵਿਚ ਸਹਾਈ ਹੋਣ ਲੱਗ ਗਏ ਸੀ ।
→ ਪੰਛੀ ਦੀ ਨੇੜਤਾ, ਰੀਂਗਣ ਵਾਲੇ ਜੀਵਾਂ ਨਾਲ ਸੰਬੰਧਿਤ ਹੈ ।
→ ਮਨੁੱਖ ਨੇ ਦੋ ਹਜ਼ਾਰ ਸਾਲ ਪਹਿਲਾਂ ਜੰਗਲੀ ਗੋਭੀ ਨੂੰ ਖਾਧ ਪੌਦਿਆਂ ਦੇ ਰੂਪ ਵਿਚ ਉਗਾਉਣਾ ਸ਼ੁਰੂ ਕੀਤਾ ਸੀ । ਉਸਨੇ ਚੋਣ ਰਾਹੀਂ ਇਸ ਤੋਂ ਵੱਖ-ਵੱਖ ਸਬਜ਼ੀਆਂ ਵਿਕਸਿਤ ਕੀਤੀਆਂ ।
→ ਸੈੱਲ ਵਿਭਾਜਨ ਦੇ ਸਮੇਂ DNA ਵਿਚ ਹੋਣ ਵਾਲੇ ਪਰਿਵਰਤਨ ਨਾਲ ਉਸ ਪ੍ਰੋਟੀਨ ਵਿਚ ਅੰਤਰ ਆਵੇਗਾ ਜੋ ਨਵੇਂ DNA ਤੋਂ ਬਣੇਗੀ ।
→ ਆਣਵਿਕ ਜਾਤੀ ਵਿਤ ਦੂਰ ਵਾਲੇ ਸੰਬੰਧੀ ਜੀਵਾਂ ਦੇ DNA ਵਿਚ ਵਿਭਿੰਨਤਾਵਾਂ ਦੀ ਜਾਣਕਾਰੀ ਦਿੰਦਾ ਹੈ ।
→ ਵਿਵਿਧਤਾਵਾਂ ਦੀ ਉਤਪੱਤੀ ਅਤੇ ਕੁਦਰਤੀ ਚੋਣ ਦੁਆਰਾ ਸਰੂਪ ਦੇਣਾ ਹੀ ਵਿਕਾਸ ਹੈ ।
→ ਮਨੁੱਖ ਵਿਕਾਸ ਦੇ ਅਧਿਐਨ ਦੇ ਲਈ ਉਨ੍ਹਾਂ ਸਾਧਨਾਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦਾ ਜੀਵ-ਵਿਕਾਸ ਦੇ ਲਈ ਕੀਤਾ ਸੀ ।
→ ਉਤਖਣਨ, ਸਮਾਂ ਨਿਰਧਾਰਨ, ਪਥਰਾਟ ਜਾਂ ਫਾਂਸਿਲ ਅਧਿਐਨ ਅਤੇ DNA ਅਣੂਕੂਮ ਦਾ ਨਿਰਧਾਰਨ ਮਨੁੱਖੀ ਵਿਕਾਸ ਦੇ ਅਧਿਐਨ ਦੇ ਮੁੱਖ ਸਾਧਨ ਹਨ ।
→ ਆਧੁਨਿਕ ਮਨੁੱਖ ਸਪੀਸ਼ੀਜ਼ ‘ਹੋਮੋਸੇਪੀਅਨਸ’ ਦੇ ਪ੍ਰਾਚੀਨਤਮ ਮੈਂਬਰਾਂ ਨੂੰ ਅਫ਼ਰੀਕਾ ਵਿਚ ਖੋਜਿਆ ਗਿਆ ਹੈ ।
→ ਮਨੁੱਖ ਦੀ ਉਤਪੱਤੀ ਹੋਰ ਸਪੀਸ਼ੀਜ ਦੀ ਤਰ੍ਹਾਂ ਜੀਵ ਵਿਕਾਸ ਦੀ ਇਕ ਘਟਨਾ ਮਾਤਰ ਸੀ ।
→ ਅਨੁਵੰਸ਼ਿਕੀ (Genetics)-ਜੀਵ ਵਿਗਿਆਨ ਦੀ ਜਿਹੜੀ ਸ਼ਾਖਾ ਅਨੁਵੰਸ਼ਿਕਤਾ ਅਤੇ ਭਿੰਨਤਾਵਾਂ ਦਾ ਅਧਿਐਨ ਕਰਦੀ ਹੈ ਉਸ ਨੂੰ ਅਨੁਵੰਸ਼ਿਕੀ ਕਹਿੰਦੇ ਹਨ ।
→ ਅਨੁਵੰਸ਼ਿਕਤਾ (Heredity)-ਪਾਣੀਆਂ ਵਿਚ ਪੀੜ੍ਹੀ-ਦਰ-ਪੀੜ੍ਹੀ ਲੱਛਣਾਂ ਦਾ ਅੱਗੇ ਜਾਣਾ ਅਨੁਵੰਸ਼ਿਕਤਾ ਕਹਾਉਂਦਾ ਹੈ ।
→ ਜੀਨ (Gene)-ਅਨੁਵੰਸ਼ਿਕਤਾ ਦੀ ਅੰਤਿਮ ਇਕਾਈ ਜੋ ਪੀੜੀਆਂ ਵਿੱਚ ਗੁਣਾਂ ਨੂੰ ਅੱਗੇ ਲੈ ਜਾਂਦੀਆਂ ਹਨ ਉਸਨੂੰ ਜੀਨ ਕਹਿੰਦੇ ਹਨ ।
→ ਲਿੰਗੀ ਗੁਣ ਸੂਤਰ (Sex Chromosome)-ਗੁਣ ਸੂਤਰਾਂ ਦਾ ਉਹ ਜੋੜਾ ਜੋ ਨਰ ਅਤੇ ਮਾਦਾ ਲਿੰਗ ਦਾ ਨਿਰਧਾਰਨ ਕਰਦਾ ਹੈ ਉਸਨੂੰ ਲਿੰਗੀ ਗੁਣ ਸੂਤਰ ਕਹਿੰਦੇ ਹਨ ।
→ ਸਮਲਿੰਗੀ ਗੁਣ ਸੂਤਰ (Homologous Choromosome)-ਗੁਣ ਸੂਤਰਾਂ ਦਾ ਉਹ ਜੋੜਾ ਜਿਸ ਵਿਚ ਸਮਾਨ ਗੁਣ ਮਾਤਾ ਅਤੇ ਪਿਤਾ ਵਿਚੋਂ ਸੰਤਾਨ ਵਿਚ ਆਉਂਦੇ ਹਨ ।
→ ਆਟੋਸੋਮਸ (Autosome)-ਕਿਸੇ ਜੀਵ ਵਿਚ ਲਿੰਗ ਗੁਣ ਸੂਤਰਾਂ ਦੀ ਮੌਜੂਦਗੀ ਆਟੋਸੋਮਸ ਕਹਾਉਂਦੀ ਹੈ ।
→ ਜੀਵ-ਵਿਕਾਸ (Evolution)-ਜੀਵਧਾਰੀਆਂ ਵਿਚ ਹੌਲੀ-ਹੌਲੀ ਲਗਾਤਾਰ ਚੱਲਣ ਵਾਲੀ ਵਿਕਾਸ ਦੀ ਪ੍ਰਕਿਰਿਆ ਨੂੰ ਜੀਵ-ਵਿਕਾਸ ਕਹਿੰਦੇ ਹਨ ।
→ ਸਮਜਾਤ ਅੰਗ (Homologous Organ)-ਪਾਣੀਆਂ ਦੇ ਸਰੀਰ ਵਿਚ ਉਹ ਅੰਗ ਜਿਨ੍ਹਾਂ ਦੀ ਉਤਪੱਤੀ ਅਤੇ ਮੂਲ ਰਚਨਾ ਸਮਾਨ ਹੁੰਦੀ ਹੈ ਪਰ ਕਾਰਜ ਦੇ ਅਨੁਸਾਰ ਉਨ੍ਹਾਂ ਦੀ ਬਾਹਰੀ ਰਚਨਾ ਵਿਚ ਪਰਿਵਰਤਨ ਹੋ ਜਾਂਦਾ ਹੈ ।
→ ਸਮਰੂਪ ਅੰਗ (Analogous Organ)-ਪ੍ਰਾਣੀਆਂ ਦੇ ਸਰੀਰ ਵਿਚ ਉਹ ਅੰਗ ਜਿਨ੍ਹਾਂ ਦੇ ਕਾਰਜਾਂ ਵਿਚ ਤਾਂ ਸਮਾਨਤਾ ਹੁੰਦੀ ਹੈ ਪਰ ਉਤਪੱਤੀ ਅਤੇ ਮੂਲ ਰਚਨਾ ਵਿਚ ਅੰਤਰ ਹੁੰਦਾ ਹੈ ।
→ ਪਰਾਨੁਵੰਸ਼ਿਕ ਜੀਵ (Transgenic organism)-ਉਹ ਜੀਵ ਜਿਨ੍ਹਾਂ ਵਿਚ ਬਾਹਰੀ DNA ਜਾਂ ਜੀਨ ਹੁੰਦੀ ਹੈ, ਉਨ੍ਹਾਂ ਨੂੰ ਪਰਾਨੁਵੰਸ਼ਿਕ ਜੀਵ ਕਹਿੰਦੇ ਹਨ ।
→ ਪਥਰਾਟ (Fossils)-ਮਰੇ ਹੋਏ ਜੀਵ-ਜੰਤੂਆਂ ਦੇ ਅਵਸ਼ੇਸ਼ਾਂ ਨੂੰ ਪਥਰਾਟ ਜਾਂ ਫਾਸਿਲ ਕਹਿੰਦੇ ਹਨ ।
→ ਅਗੁਣਿਤ (Haploid)-ਗੁਣ ਸੂਤਰਾਂ ਦੇ ਇੱਕ ਸੈੱਟ ਨੂੰ ਅਣਿਤ ਕਹਿੰਦੇ ਹਨ ।
→ ਨਿਉਕਲੋਟਾਈਡ (Nucleotide)-ਜਿਸ ਰਸਾਇਣਿਕ ਅਣੂ ਵਿਚ ਸ਼ੱਕਰ, ਫਾਸਫੇਟ ਅਤੇ ਨਾਈਟਰੋਜਨੀ ਖਾਰ ਹੁੰਦੇ ਹਨ ਉਸ ਨੂੰ ਨਿਊਕਲੋਟਾਈਡ ਕਹਿੰਦੇ ਹਨ ।
→ ਅਰਧ ਗੁਣ ਸੂਤਰ (Chromatid)-ਜਦੋਂ ਗੁਣ ਸੂਤਰ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਤਾਂ ਹਰ ਭਾਗ ਨੂੰ ਅਰਧ ਗੁਣ ਸੂਤਰ (chromatid) ਕਹਿੰਦੇ ਹਨ ।
→ ਅਵਸ਼ੇਸ਼ੀ ਅੰਗ (Vestigial organs)-ਸਰੀਰ ਵਿਚ ਮੌਜੂਦ ਬੇਲੋੜੀਆਂ ਸੰਰਚਨਾਵਾਂ ਨੂੰ ਅਵਸ਼ੇਸ਼ੀ ਅੰਗ ਕਹਿੰਦੇ ਹਨ ।
→ ਅਨੁਵੰਸ਼ਿਕ ਵਿਚਲਨ (Genetic drift)-ਕਿਸੇ ਜਨਸੰਖਿਆ ਵਿਚ ਵੱਡੇ ਪੈਮਾਨੇ ਤੇ ਵਿਨਾਸ਼. ਇਹ ਬਾਹਰੀ ਗਮਨ ਕਾਰਨਾਂ ਕਰਕੇ ਜੀਵਾਂ ਵਿਚ ਬਾਰੰਬਾਰਤਾ ਵਿਚ ਕਮੀ ਨੂੰ ਅਨੁਵੰਸ਼ਿਕ ਵਿਚਲਨ ਕਹਿੰਦੇ ਹਨ ।
→ ਵਿਵਿਧਤਾ ਜਾਂ ਵਿੰਭਿਨਤਾ (Variation)-ਕਿਸੇ ਵੀ ਜਾਤੀ ਵਿਸ਼ੇਸ਼ ਵਿਚ ਪਾਈਆਂ ਜਾਣ ਵਾਲੀਆਂ ਅਸਮਾਨਤਾਵਾਂ ਨੂੰ ਵਿਭਿੰਨਤਾਵਾਂ (Variations) ਕਹਿੰਦੇ ਹਨ ।
→ ਸੰਤਾਨ (ਸੰਤਤੀ) (Offsprings)-ਜੀਵ ਜੰਤੂਆਂ ਵਿਚ ਲਿੰਗੀ ਜਣਨ ਤੋਂ ਪੈਦਾ ਨਵੇਂ ਪ੍ਰਾਣੀਆਂ ਨੂੰ ਸੰਤਤੀ ਜਾਂ ਸੰਤਾਨ ਕਹਿੰਦੇ ਹਨ ।
→ ਸਮਲੱਛਨੀ (Phenotype)-ਕਿਸੇ ਵੀ ਜੀਵ ਦੀ ਜੋ ਬਾਹਰੀ ਰਚਨਾ ਦਿਖਾਈ ਦਿੰਦੀ ਹੈ ਉਸ ਨੂੰ ਸਮਲੱਛਮੀ ਕਹਿੰਦੇ ਹਨ ।
→ ਪ੍ਰਭਾਵੀ ਲੱਛਣ (Dominant traits)-ਜੀਵਾਂ ਦੇ ਉਹ ਲੱਛਣ ਜੋ ਵਿਖਮ ਅਵਸਥਾਵਾਂ ਵਿਚ ਖੁਦ ਨੂੰ ਪਕਟ ਕਰਦੇ ਹਨ ਉਨ੍ਹਾਂ ਨੂੰ ਪ੍ਰਭਾਵੀ ਲੱਛਣ ਕਹਿੰਦੇ ਹਨ ।
→ ਅਪ੍ਰਭਾਵੀ ਲੱਛਣ (Recessive traits)-ਜੀਵਾਂ ਦੇ ਉਹ ਲੱਛਣ ਜੋ ਵਿਖਮ ਅਵਸਥਾ ਵਿਚ ਪ੍ਰਕਟ ਨਹੀਂ ਕਰਦੇ ਹਨ ਉਨ੍ਹਾਂ ਨੂੰ ਅਪ੍ਰਭਾਵੀ ਲੱਛਣ ਕਹਿੰਦੇ ਹਨ ।
→ ਉਪਾਰਜਿਤ ਲੱਛਣ (Acquired traits)-ਜੇ ਕੋਈ ਜੀਵ ਆਪਣੇ ਜੀਵਨ ਕਾਲ ਵਿਚ ਵਿਸ਼ੇਸ਼ ਲੱਛਣਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਨ੍ਹਾਂ ਨੂੰ ਉਪਾਰਜਿਤ ਲੱਛਣ ਕਹਿੰਦੇ ਹਨ ।
→ ਕੁਦਰਤੀ ਚੋਣ (Natural selection)-ਜੋ ਜੀਵ ਖ਼ਾਸ ਹਾਲਤਾਂ ਵਿਚ ਰਹਿਣ ਲਈ ਅਨੁਕੂਲਿਤ ਹੁੰਦੇ ਹਨ ਅਤੇ ਉਨ੍ਹਾਂ ਵਿਚ ਕੁਝ ਲਾਭਦਾਇਕ ਭਿੰਨਤਾਵਾਂ ਹੁੰਦੀਆਂ ਹਨ-ਕੁਦਰਤ ਜਾਂ ਪ੍ਰਕਿਰਤੀ ਉਨ੍ਹਾਂ ਦੀ ਚੋਣ ਕਰਦੀ ਹੈ ਜਿਸ ਨੂੰ ਕੁਦਰਤੀ ਚੋਣ ਕਹਿੰਦੇ ਹਨ ।
→ ਸਮਯੂਰਾਮਜੀ ਅਵਸਥਾ (Homozygous condition)-ਜੀਵਾਂ ਦੀ ਉਹ ਸਥਿਤੀ ਜਿਸ ਵਿਚ ਕਿਸੇ ਲੱਛਣ ਦਾ ਨਿਰਧਾਰਨ ਕਰਨ ਵਾਲੇ ਦੋਨੋਂ ਜੀਨ ਇਕੋ ਸਮਾਨ ਹੋਣ ਉਸ ਨੂੰ ਸਮਯੁਗਮਜੀ ਅਵਸਥਾ ਕਹਿੰਦੇ ਹਨ ।
→ ਵਿਖਮ ਯੁਗਮਨੀ ਅਵਸਥਾ (Heterozygous condition)-ਪਾਣੀਆਂ ਵਿੱਚ ਉਹ ਸਥਿਤੀ ਜਿਸ ਵਿਚ ਕਿਸੇ ਲੱਛਣ ਦਾ ਨਿਰਧਾਰਨ ਕਰਨ ਵਾਲੇ ਦੋਨੋਂ ਜੀਨ ਵਿਚ ਸਮਾਨ ਨਾ ਹੋਣ, ਉਨ੍ਹਾਂ ਵਿਚ ਜੀਨ ਵਿਭਿੰਨਤਾ ਹੋਵੇ ਤਾਂ | ਉਸਨੂੰ ਵਿਖਮ ਯੁਮਨੀ ਅਵਸਥਾ ਕਹਿੰਦੇ ਹਨ ।
→ ਗੁਣ ਸੂਤਰ (Chromosomes)-DNA ਅਤੇ ਪ੍ਰੋਟੀਨ ਤੋਂ ਬਣੇ ਮੋਟੇ ਧਾਗੇ, ਵਰਗੀਆਂ ਉਹ ਸੰਰਚਨਾਵਾਂ ਜੋ ਸੈੱਲ ਵਿਭਾਜਨ ਦੇ ਸਮੇਂ ਸ਼੍ਰੋਮੈਟਿਨ ਦੇ ਸੁੰਗੜਨ ਨਾਲ ਸੈੱਲ ਦੇ ਕੇਂਦਰ ਵਿਚ ਬੱਚਦੀਆਂ ਹਨ ਉਨ੍ਹਾਂ ਨੂੰ ਗੁਣ ਸੂਤਰ ਕਹਿੰਦੇ ਹਨ ।
→ ਸੰਕਰ (Hybrid)-ਉਹ ਜੀਵ ਜੋ ਅਨੁਵੰਸ਼ਿਕ ਦ੍ਰਿਸ਼ਟੀ ਨਾਲ ਵੱਖ ਇੱਕ ਹੀ ਜਾਤੀ ਦੇ ਦੋ ਜੀਵਾਂ ਦੇ ਸੰਕਰਨ ਤੋਂ ਬਣਦਾ ਹੈ, ਉਸ ਨੂੰ ਸੰਕਰ (Hybrid) ਕਹਿੰਦੇ ਹਨ ।
→ ਲਿੰਗੀ ਗੁਣ ਸੂਤਰ (Sex chromosomes)-ਉਹ ਗੁਣ ਸੂਤਰ ਜੋ ਲਿੰਗ ਨਿਰਧਾਰਨ ਨਾਲ ਸੰਬੰਧਿਤ ਹੁੰਦੇ ਹਨ । ਉਨ੍ਹਾਂ ਨੂੰ ਲਿੰਗੀ ਗੁਣ ਸੂਤਰ ਕਹਿੰਦੇ ਹਨ ।
→ ਜੀਨ (Gene)-DNA ਦਾ ਉਹ ਭਾਗ ਜੀਨ ਕਹਾਉਂਦਾ ਹੈ ਜੋ ਪਾਣੀ ਵਿਚ ਕਿਸੇ ਖ਼ਾਸ ਗੁਣ ਦਾ ਨਿਰਧਾਰਨ ਕਰਦਾ ਹੈ ।