This PSEB 10th Class Social Science Notes Civics Chapter 4 Indian Democracy at Work will help you in revision during exams.
Indian Democracy at Work PSEB 10th Class SST Notes
Types of Democracy:
- Democracy can be either Direct or Indirect.
- In a direct democracy, the people run the government directly but in indirect democracy, the government is run by the representatives of the people.
- For the success of democracy, it is essential that public opinion plays an important role.
- Healthy public opinion is a check on the political parties.
- In the formation of public opinion, many constituents such as newspapers, electronic media, political parties, and many social service groups play a very important role.
Expression of Public Opinion:
- In the formation of public opinion, its means are also considered.
- The political parties indicate the opinion of the people.
Modern Public Opinion:
Modem age is the age of indirect public opinion because the modem states have large areas and have big populations.
Right to Vote:
- The right to vote means that, the citizens have the right to elect their representatives.
- In India, the basis of voting is one person one vote.
Secret ballot:
- In most democratic countries, the method of the secret ballot has been adopted.
- It means that in the elections, the citizens can vote for a candidate of their choice.
- Any voter cannot be compelled to vote for any particular candidate.
- He cannot be told for whom he has to cast his vote.
Election Process:
- The Election Commission conducts the elections by a particular process.
- This process has different stages:
- To fix the date of the election
- Nomination of candidates
- Scrutiny of nomination papers
- The date of withdrawal
- Election campaign
- Voting
- Counting of votes
- Declaration of results.
The Election Symbols:
- Every political party has its own symbol. Independent candidates are given different symbols.
- The allocation of symbols to the candidates makes it easy for the voters to vote for the candidate of their choice.
Election Propaganda:
With the announcement of the election, political parties and independent candidates start election propaganda and try to influence the voters.
Election Manifesto:
An election manifesto is an important document of a political party in which each political party declares its aims, objectives, and programmes.
Role of Political Parties:
Political parties help to create public interest without which there can be no public opinion.
Party Systems:
The single-party system, bi-party system, and multiple-party system.
Names of National Political Parties:
Indian National Congress, Bhartiya Janata Party, Communist Party of India (Marxist), CPI, National Congress, and Trinamool Congress.
India’s important Regional Parties:
AIDMK in Tamilnadu, Telgu Desham in Andhra Pradesh, Akali Dal in Punjab, National Conference in J&K, etc.
Role of Opposition:
- The opposition not in power criticizes the government.
- It serves as a check on the government.
भारतीय लोकतन्त्र का स्वरूप PSEB 10th Class SST Notes
लोकतन्त्र के प्रकार-लोकतन्त्र प्रत्यक्ष भी हो सकता है और अप्रत्यक्ष भी। प्रत्यक्ष लोकतन्त्र में जनता स्वयं अपने शासन का संचालन करती है। अप्रत्यक्ष लोकतन्त्र में शासन चलाने का कार्य जनता के प्रतिनिधि करते हैं।
लोकमत-प्रजातन्त्र की सफलता के लिए लोकमत अथवा जनमत की भूमिका अति अनिवार्य है। स्वस्थ जनमत राजनीतिक दलों पर नियन्त्रण रखता है।
जनमत के निर्माण में अनेक संस्थाओं का योगदान होता है-समाचार-पत्र, इलेक्ट्रॉनिक मीडिया, राजनीतिक दल तथा अन्य समाज सेवी समूह।
जनमत की अभिव्यक्ति-जनमत निर्माण के साधन जनमत की अभिव्यक्ति भी करते हैं। राजनीतिक दल लोगों की राय की अभिव्यक्ति करते हैं।
आधुनिक लोकतन्त्र-प्रतिनिधि लोकतन्त्र-आधुनिक लोकतन्त्र प्रतिनिधि लोकतन्त्र है। इसका कारण यह है कि आधुनिक राज्यों का आकार बहुत बड़ा है और उनकी जनसंख्या बहुत अधिक है।
मताधिकार-नागरिकों के मत देने तथा मतदान द्वारा अपने प्रतिनिधि चुनने के अधिकार को मताधिकार कहते हैं। भारत में ‘एक व्यक्ति-एक वोट’ के आधार पर सार्वभौमिक वयस्क मताधिकार को अपनाया गया है।
गुप्त मतदान-आह्यधुनिक लोकतान्त्रिक देशों में मतदान गुप्त प्रक्रिया से किया जाता है। इसका अर्थ यह है कि प्रत्येक नागरिक अपने प्रतिनिधि के चुनाव के लिए स्वेच्छा से मतदान करता है। वह किसी को बताने के लिए बाध्य नहीं कि उसने अपना मत किसके पक्ष में डाला है।
चुनाव प्रक्रिया-चुनावों की व्यवस्था तथा देख-रेख चुनाव आयोग करता है। इसके लिए एक विशेष प्रक्रिया अपनाई जाती है। इस प्रक्रिया के मुख्य चरण हैं-चुनावों की तिथि की घोषणा, नामांकन-पत्र भरना, नामांकन-पत्रों की जांच, नाम वापिस लेना, चुनाव अभियान, मतदान, मतगणना तथा परिणामों की घोषणा।
चुनाव चिह्न-प्रत्येक राजनीतिक दल का अपना विशेष चुनाव चिह्न होता है। निर्दलीय उम्मीदवारों को भी चुनाव चिह्न प्रदान किए जाते हैं। इन चिह्नों से उम्मीदवारों की पहचान करना सरल हो जाता है। ये चिह्न चुनाव आयोग द्वारा प्रदान किये जाते हैं।
चुनाव अभियान-यह चुनाव की समस्त प्रक्रिया का सबसे निर्णायक भाग है। जनसभाओं का आयोजन, चुनाव घोषणा-पत्र द्वारा जनता को दल की नीतियों की जानकारी देना, विभिन्न प्रकार के वाहनों तथा पोस्टरों द्वारा चुनाव प्रचार किया जाता है।
चुनाव घोषणा-पत्र-चुनाव के समय प्रत्येक राजनीतिक दल जनता को यह बताता है कि यदि वह सत्ता में आ गया तो वह क्या-क्या करेगा। राजनीतिक दलों के इस कार्यक्रम को चुनाव घोषणा-पत्र कहते हैं। इसी के आधार पर राजनीतिक दलों की परख होती है।
राजनीतिक दल-एक समान राजनीतिक उद्देश्य की प्राप्ति के लिए मिल कर कार्य करने वाले व्यक्तियों के समूह को राजनीतिक दल कहते हैं। जनमत का निर्माण, राजनीतिक शिक्षा, चुनाव लड़ना, सरकार का निर्माण, सरकार की आलोचना, जनता और सरकार में सम्पर्क स्थापित करना राजनीतिक दलों के प्रमुख कार्य हैं।
एक दलीय, द्विदलीय तथा बहुदलीय प्रणाली-जिस राज्य में एक ही राजनीतिक दल हो उसे एक दलीय, जिस राज्य में दो दल हों, उसे द्विदलीय तथा जिस राज्य में दो से अधिक दल हों, उसे बहुदलीय प्रणाली कहते हैं। भारत में बहुदलीय प्रणाली है।
भारत के प्रमुख राष्ट्रीय राजनीतिक दल-इण्डियन नेशनल कांग्रेस, भारतीय जनता पार्टी, बहुजन समाज पार्टी, साम्यवादी दल, साम्यवादी (मार्क्सवादी), एन० सी० पी०, तृणमूल कांग्रेस तथा राष्ट्रीय लोक दल प्रमुख राष्ट्रीय राजनीतिक दल हैं।
भारत के प्रमुख क्षेत्रीय दल-तमिलनाडु में ए० आई० ए० डी० एम० के०, आन्ध्र में तेलगू देशम्, जम्मूकश्मीर में नेशनल कान्फ्रैंस, पंजाब में अकाली दल, असम में असम गण परिषद् प्रमुख क्षेत्रीय दल हैं।
विपक्षी दलों की भूमिका-सत्ता में न होने के बावजूद विपक्षी दल का अपना महत्त्व होता है। विपक्षी दल सरकार की नीतियों की आलोचना द्वारा सरकार पर अंकुश रखता है। इस प्रकार वह सरकार को मनमानी करने से रोकता है।
ਭਾਰਤੀ ਲੋਕਤੰਤਰ ਦਾ ਸਰੂਪ PSEB 10th Class SST Notes
ਲੋਕਤੰਤਰ ਦੀਆਂ ਕਿਸਮਾਂ-ਲੋਕਤੰਤਰ ਪ੍ਰਤੱਖ ਵੀ ਹੋ ਸਕਦਾ ਹੈ ਅਤੇ ਅਪ੍ਰਤੱਖ ਵੀ । ਪ੍ਰਤੱਖ ਲੋਕਤੰਤਰ ਵਿਚ ਜਨਤਾ ਆਪ ਆਪਣੇ ਸ਼ਾਸਨ ਦਾ ਸੰਚਾਲਨ ਕਰਦੀ ਹੈ । ਅਪ੍ਰਤੱਖ ਲੋਕਤੰਤਰ ਵਿਚ ਸ਼ਾਸਨ ਚਲਾਉਣ ਦਾ ਕੰਮ ਜਨਤਾ ਦੇ ਪ੍ਰਤੀਨਿਧ ਕਰਦੇ ਹਨ ।
ਲੋਕਮਤ-ਲੋਕਤੰਤਰ ਦੀ ਕਾਮਯਾਬੀ ਲਈ ਲੋਕਮਤ ਜਾਂ ਜਨਮਤ ਦੀ ਭੂਮਿਕਾ ਬਹੁਤ ਜ਼ਰੂਰੀ ਹੈ । ਸਿਹਤਮੰਦ ਜਨਮਤ ਰਾਜਨੀਤਿਕ ਦਲਾਂ ਉੱਤੇ ਨਿਯੰਤਰਨ ਰੱਖਦਾ ਹੈ । ਜਨਮਤ ਦੇ ਨਿਰਮਾਣ ਵਿਚ ਅਨੇਕਾਂ ਸੰਸਥਾਵਾਂ ਦਾ ਯੋਗਦਾਨ ਹੁੰਦਾ ਹੈ । ਸਮਾਚਾਰ ਪੱਤਰ, ਇਲੈੱਕਟਾਨਿਕ ਮੀਡੀਆ, ਰਾਜਨੀਤਿਕ ਦਲ ਅਤੇ ਹੋਰ ਸੰਗਠਨ ।
ਜਨਮਤ ਦਾ ਪ੍ਰਗਟਾਵਾ-ਜਨਮਤ ਨਿਰਮਾਣ ਦੇ ਸਾਧਨ ਜਨਮਤ ਦਾ ਪ੍ਰਗਟਾਵਾ ਵੀ ਕਰਦੇ ਹਨ । ਰਾਜਨੀਤਿਕ ਦਲ ਲੋਕਾਂ ਦੀ ਰਾਇ ਪ੍ਰਗਟ ਕਰਦੇ ਹਨ ।
ਆਧੁਨਿਕ ਲੋਕਤੰਤਰ-ਪ੍ਰਤੀਨਿਧੀ ਲੋਕਤੰਤਰ-ਆਧੁਨਿਕ ਲੋਕਤੰਤਰ ਪ੍ਰਤੀਨਿਧੀ ਲੋਕਤੰਤਰ ਹੈ । ਇਸ ਦਾ ਕਾਰਨ ਇਹ ਹੈ ਕਿ ਆਧੁਨਿਕ ਰਾਜਾਂ ਦਾ ਆਕਾਰ ਬਹੁਤ ਵੱਡਾ ਹੈ ਅਤੇ ਉਨ੍ਹਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਹੈ ।
ਮਤ-ਅਧਿਕਾਰ-ਨਾਗਰਿਕਾਂ ਦੇ ਵੋਟ ਪਾਉਣ ਅਤੇ ਮਤਦਾਨ ਰਾਹੀਂ ਆਪਣੇ ਪ੍ਰਤੀਨਿਧ ਚੁਣਨ ਦੇ ਅਧਿਕਾਰ ਨੂੰ ਮਤ-ਅਧਿਕਾਰ ਆਖਦੇ ਹਨ । ਭਾਰਤ ਵਿਚ ਇਕ ਵਿਅਕਤੀ-ਇਕ ਵੋਟ ਦੇ ਆਧਾਰ ਉੱਤੇ ਸਰਵ-ਵਿਆਪਕ ਬਾਲਗ਼ ਮਤ ਅਧਿਕਾਰ ਨੂੰ ਅਪਣਾਇਆ ਗਿਆ ਹੈ ।
ਗੁਪਤ ਮਤਦਾਨ-ਆਧੁਨਿਕ ਲੋਕਤੰਤਰੀ ਦੇਸ਼ਾਂ ਵਿਚ ਮਤਦਾਨ ਗੁਪਤ ਪ੍ਰਕਿਰਿਆ ਨਾਲ ਕੀਤਾ ਜਾਂਦਾ ਹੈ । ਇਸ ਦਾ ਮਤਲਬ ਇਹ ਹੈ ਕਿ ਹਰੇਕ ਨਾਗਰਿਕ ਆਪਣੇ ਪ੍ਰਤੀਨਿਧ ਦੀ ਚੋਣ ਲਈ ਸੈ-ਇੱਛਾ ਨਾਲ ਮਤਦਾਨ ਕਰਦਾ ਹੈ । ਉਹ ਕਿਸੇ ਨੂੰ ਦੱਸਣ ਦੇ ਲਈ ਪਾਬੰਦ ਨਹੀਂ ਕਿ ਉਸ ਨੇ ਆਪਣਾ ਵੋਟ ਕਿਸ ਦੇ ਹੱਕ ਵਿਚ ਪਾਇਆ ਹੈ ।
ਚੋਣ ਪ੍ਰਕਿਰਿਆ-ਚੋਣਾਂ ਦੀ ਵਿਵਸਥਾ ਅਤੇ ਦੇਖ-ਰੇਖ ਚੋਣ ਆਯੋਗ ਕਰਦਾ ਹੈ । ਇਸ ਦੇ ਲਈ ਇਕ ਵਿਸ਼ੇਸ਼ ਪ੍ਰਕਿਰਿਆ ਅਪਣਾਈ ਜਾਂਦੀ ਹੈ । ਇਸ ਪ੍ਰਕਿਰਿਆ ਦੇ ਮੁੱਖ ਪੜਾਅ ਹਨ-ਚੋਣਾਂ ਦੀ ਤਾਰੀਖ ਦਾ ਐਲਾਨ, ਨਾਮਜ਼ਦਗੀ ਪੱਤਰ ਭਰਨਾ, ਨਾਮਜ਼ਦਗੀ ਪੱਤਰਾਂ ਦੀ ਜਾਂਚ, ਨਾਮ ਵਾਪਸ ਲੈਣਾ, ਚੋਣ ਮੁਹਿੰਮ, ਮਤਦਾਨ, ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ ।
ਚੋਣ ਨਿਸ਼ਾਨ-ਹਰੇਕ ਰਾਜਨੀਤਿਕ ਦਲ ਦਾ ਆਪਣਾ ਵਿਸ਼ੇਸ਼ ਚੋਣ ਨਿਸ਼ਾਨ ਹੁੰਦਾ ਹੈ । ਆਜ਼ਾਦ ਉਮੀਦਵਾਰਾਂ ਨੂੰ ਵੀ ਚੋਣ ਨਿਸ਼ਾਨ ਦਿੱਤੇ ਜਾਂਦੇ ਹਨ । ਇਨ੍ਹਾਂ ਚੋਣ ਨਿਸ਼ਾਨਾਂ ਨਾਲ ਉਮੀਦਵਾਰ ਦੀ ਪਛਾਣ ਕਰਨੀ ਆਸਾਨ ਹੋ ਜਾਂਦੀ ਹੈ । ਇਹ ਚੋਣ ਨਿਸ਼ਾਨ ਚੋਣ ਆਯੋਗ ਵਲੋਂ ਦਿੱਤੇ ਜਾਂਦੇ ਹਨ ।
ਚੋਣ ਮੁਹਿੰਮ-ਇਹ ਚੋਣ ਦੀ ਸਾਰੀ ਪ੍ਰਕਿਰਿਆ ਦਾ ਸਭ ਤੋਂ ਫ਼ੈਸਲਾਕੁੰਨ ਹਿੱਸਾ ਹੈ । ਜਨ ਸਭਾਵਾਂ ਆਯੋਜਿਤ ਕਰਨੀਆਂ, ਚੋਣ ਘੋਸ਼ਣਾ-ਪੱਤਰ ਰਾਹੀਂ ਜਨਤਾ ਨੂੰ ਦਲ ਦੀਆਂ ਨੀਤੀਆਂ ਦੀ ਜਾਣਕਾਰੀ ਦੇਣੀ, ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਅਤੇ ਪੋਸਟਰਾਂ ਰਾਹੀਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ।
ਚੋਣ ਘੋਸ਼ਣਾ-ਪੁੱਤਰ-ਚੋਣਾਂ ਦੇ ਸਮੇਂ ਹਰੇਕ ਰਾਜਨੀਤਿਕ ਦਲ ਜਨਤਾ ਨੂੰ ਇਹ ਦੱਸਦਾ ਹੈ ਕਿ ਜੇ ਉਹ ਸੱਤਾ ਵਿਚ ਆ ਗਿਆ ਤਾਂ ਉਹ ਕੀ-ਕੀ ਕਰੇਗਾ । ਰਾਜਨੀਤਿਕ ਦਲਾਂ ਦੇ ਇਸ ਪ੍ਰੋਗਰਾਮ ਨੂੰ ਚੋਣ ਘੋਸ਼ਣਾ-ਪੱਤਰ ਆਖਦੇ ਹਨ ।
ਰਾਜਨੀਤਿਕ ਦਲ-ਇਕ ਸਮਾਨ ਰਾਜਨੀਤਿਕ ਉਦੇਸ਼ ਦੀ ਪ੍ਰਾਪਤੀ ਦੇ ਲਈ ਮਿਲ ਕੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਸਮੂਹ ਨੂੰ ਰਾਜਨੀਤਿਕ ਦਲ ਆਖਦੇ ਹਨ । ਜਨਮਤ ਦਾ ਨਿਰਮਾਣ, ਰਾਜਨੀਤਿਕ ਸਿੱਖਿਆ, ਚੋਣ ਲੜਨੀ, ਸਰਕਾਰ ਦਾ ਨਿਰਮਾਣ ਕਰਨਾ, ਸਰਕਾਰ ਦੀ ਆਲੋਚਨਾ, ਜਨਤਾ ਅਤੇ ਸਰਕਾਰ ਵਿਚ ਤਾਲਮੇਲ ਕਾਇਮ ਕਰਨਾ ਰਾਜਨੀਤਿਕ ਦਲਾਂ ਦੇ ਮੁੱਖ ਕੰਮ ਹਨ ।
ਇਕ-ਦਲੀ, ਦੋ-ਦਲੀ ਜਾਂ ਬਹੁ-ਦਲੀ ਪ੍ਰਣਾਲੀ-ਜਿਸ ਰਾਜ ਵਿਚ ਇਕ ਹੀ ਰਾਜਨੀਤਿਕ ਦਲ ਹੋਵੇ ਉਸ ਨੂੰ ਇੱਕਦਲੀ, ਜਿਸ ਰਾਜ ਵਿਚ ਦੋ ਦਲ ਹੋਣ ਉਸ ਨੂੰ ਦੋ-ਦਲੀ ਅਤੇ ਜਿਸ ਰਾਜ ਵਿਚ ਦੋ ਤੋਂ ਵੱਧ ਦਲ ਹੋਣ ਉਸ ਨੂੰ ਬਹੁ-ਦਲੀ ਪ੍ਰਣਾਲੀ ਆਖਦੇ ਹਨ । ਭਾਰਤ ਵਿਚ ਬਹੁ-ਦਲੀ ਪ੍ਰਣਾਲੀ ਹੈ ।
ਭਾਰਤ ਦੇ ਮੁੱਖ ਰਾਸ਼ਟਰੀ ਰਾਜਨੀਤਿਕ ਦਲ-ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਐਨ. ਸੀ. ਪੀ., ਤ੍ਰਿਣਮੂਲ ਕਾਂਗਰਸ ਅਤੇ ਰਾਸ਼ਟਰੀ ਲੋਕ ਦਲ ਮੁੱਖ ਰਾਸ਼ਟਰੀ ਰਾਜਨੀਤਿਕ ਦਲ ਹਨ ।
ਭਾਰਤ ਦੇ ਮੁੱਖ ਖੇਤਰੀ ਦਲ-ਪੰਜਾਬ ਵਿਚ; ਅਕਾਲੀ ਦਲ, ਤਾਮਿਲਨਾਡੂ ਵਿਚ ਏ. ਆਈ. ਏ. ਡੀ. ਐੱਮ. ਕੇ. ਤੇ ਡੀ. ਐੱਮ. ਕੇ., ਆਂਧਰਾ ਵਿਚ ਤੇਲਗੂ ਦੇਸ਼ਮ, ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫ਼ਰੰਸ ਅਤੇ ਆਸਾਮ ਵਿਚ ਅਸਮ ਗਣ ਪਰਿਸ਼ਦ ਮੁੱਖ ਖੇਤਰੀ ਦਲ ਹਨ ।
ਵਿਰੋਧੀ ਦਲਾਂ ਦੀ ਭੂਮਿਕਾ-ਸੱਤਾ ਵਿਚ ਨਾ ਹੋਣ ਦੇ ਬਾਵਜੂਦ ਵਿਰੋਧੀ ਦਲ ਦਾ ਆਪਣਾ ਮਹੱਤਵ ਹੁੰਦਾ ਹੈ । ਵਿਰੋਧੀ ਦਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਰਾਹੀਂ ਸਰਕਾਰ ਉੱਤੇ ਨਿਯੰਤਰਨ ਰੱਖਦਾ ਹੈ । ਇਸ ਤਰ੍ਹਾਂ ਉਹ ਸਰਕਾਰ ਨੂੰ ਮਨਮਾਨੀ ਕਰਨ ਤੋਂ ਰੋਕਦਾ ਹੈ ।