Punjab State Board PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6) Important Questions and Answers.
PSEB 12th Class Environmental Education Important Questions Chapter 19 ਵਾਤਾਵਰਣੀ ਕਿਰਿਆ (ਭਾਗ-6)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਵਣ-ਮਹਾਂਉਤਸਵ ਕਿਸ ਨੇ ਸ਼ੁਰੂ ਕੀਤਾ ?
ਉੱਤਰ-
ਵਣ-ਮਹਾਂਉਤਸਵ ਸ੍ਰੀ ਕੇ. ਐੱਮ. ਮੁਨਸ਼ੀ ਨੇ ਸੰਨ 1950 ਵਿਚ ਸ਼ੁਰੂ ਕੀਤਾ ।
ਪ੍ਰਸ਼ਨ 2.
ਵਣ-ਮਹਾਂਉਤਸਵ ਦਾ ਕੀ ਮੰਤਵ ਹੈ ?
ਜਾਂ
ਵਣ-ਮਹਾਂਉਤਸਵ ਤੋਂ ਕੀ ਭਾਵ ਹੈ ?
ਉੱਤਰ-
ਵਣ-ਮਹਾਂਉਤਸਵ ਦਾ ਮੰਤਵ ਵਣ ਸਾਧਨਾਂ ਦੀ ਸੁਰੱਖਿਆ ਅਤੇ ਮਿੱਟੀ ਖੁਰਣ ਨੂੰ ਰੋਕਣਾ ਹੈ ।
ਪ੍ਰਸ਼ਨ 3.
ਵਣ-ਮਹਾਂਉਤਸਵ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਫ਼ਰਵਰੀ ਅਤੇ ਜੁਲਾਈ ਮਹੀਨਿਆਂ ਦੇ ਪਹਿਲੇ ਹਫ਼ਤੇ ਵਿਚ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ ।
ਪ੍ਰਸ਼ਨ 4.
ਸਾਈਲੈਂਟ ਘਾਟੀ ਕਿੱਥੇ ਸਥਿਤ ਹੈ ?
ਉੱਤਰ-
ਸਾਈਲੈਂਟ ਘਾਟੀ ਕੇਰਲ ਰਾਜ ਦੇ ਪੱਛਮੀ ਘਾਟ ਵਿਖੇ ਸਥਿਤ ਹੈ ।
ਪ੍ਰਸ਼ਨ 5.
ਗੰਗਾ ਐਕਸ਼ਨ ਪਲੈਨ ਕਦੋਂ ਸ਼ੁਰੂ ਹੋਈ ? ਇਸਦਾ ਕੀ ਉਦੇਸ਼ ਹੈ ?
ਉੱਤਰ-
ਗੰਗਾ ਐਕਸ਼ਨ ਪਲੈਨ 1985 ਨੂੰ ਸ਼ੁਰੂ ਹੋਈ । ਇਸ ਯੋਜਨਾ ਦਾ ਉਦੇਸ਼ ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਦੀ ਪੱਧਰ ਨੂੰ ਘਟਾਉਣਾ ਹੈ ।
ਪ੍ਰਸ਼ਨ 6.
ਸਾਈਲੈਂਟ ਘਾਟੀ ਦੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਸਾਈਲੈਂਟ ਘਾਟੀ ਵਿਚ ਪੌਦਿਆਂ ਅਤੇ ਪਾਣੀਆਂ ਦੀਆਂ ਅਨੇਕਾਂ ਦੁਰਲੱਭ ਜਾਤੀਆਂ ਪਾਈਆਂ ਜਾਂਦੀਆਂ ਹਨ ।
ਪ੍ਰਸ਼ਨ 7.
ਗੰਗਾ ਐਕਸ਼ਨ ਯੋਜਨਾ ਕਾਮਯਾਬ ਕਿਉਂ ਨਾ ਹੋਈ ?
ਉੱਤਰ-
ਕਿਉਂਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਸਹਿਯੋਗ ਨਹੀਂ ਸੀ ਮਿਲਿਆ ।
ਪ੍ਰਸ਼ਨ 8.
ਚਿਪਕੋ ਅੰਦੋਲਨ ਦੀ ਅਗਵਾਈ ਕਿਨ੍ਹਾਂ ਨੇ ਕੀਤੀ ?
ਉੱਤਰ-
ਚਿਪਕੋ ਅੰਦੋਲਨ ਦੀ ਅਗਵਾਈ ਸ੍ਰੀ ਸੁੰਦਰ ਲਾਲ ਬਹੁਗੁਣਾ ਅਤੇ ਸ੍ਰੀ ਚੰਡੀ ਪ੍ਰਸ਼ਾਦ ਭੱਟ ਨੇ ਕੀਤੀ ।
ਪ੍ਰਸ਼ਨ 9.
ਸੰਯੁਕਤ ਵਣ ਪ੍ਰਬੰਧਣ ਦੀ ਕੀ ਭੂਮਿਕਾ ਹੈ ?”
ਉੱਤਰ-
ਸੰਯੁਕਤ ਵਣ ਪ੍ਰਬੰਧਣ ਦੇ ਪ੍ਰੋਗਰਾਮ ਵਿਚ ਵਣਾਂ ਦੀ ਰਾਖੀ ਅਤੇ ਵਿਕਾਸ ਦੇ ਲਈ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਹੈ ।
ਪ੍ਰਸ਼ਨ 10.
ਭਸਮੀਕਰਣ (Incineration) ਪਰਿਭਾਸ਼ਿਤ ਕਰੋ ।
ਉੱਤਰ-
ਬਹੁਤ ਉੱਚੇ ਤਾਪਮਾਨ ‘ਤੇ ਠੋਸ ਕਚਰੇ ਨੂੰ ਸਾੜਣ ਦੇ ਤਰੀਕੇ ਨੂੰ ਭਸਮੀਕਰਣ ਆਖਦੇ ਹਨ ।
ਪ੍ਰਸ਼ਨ 11.
ਟਾਈਗਰ ਪ੍ਰਾਜੈਕਟ (Tiger Project) ਦੇ ਦੋ ਸੁਰੱਖਿਅਤ ਖੇਤਰਾਂ ਦੇ ਨਾਮ ਦੱਸੋ |
ਉੱਤਰ-
- ਪੱਛਮੀ ਬੰਗਾਲ ਵਿਖੇ ਸਥਿਤ ਸ੍ਰੀ ਦਰਬਨ (Sundar Ban) ਅਤੇ
- ਉੱਤਰਾਖੰਡ ਵਿਖੇ ਸਥਿਤ ਜਿੰਮ ਕਾਰਬਿਟ ਰਾਸ਼ਟਰੀ ਪਾਰਕ ।
ਪ੍ਰਸ਼ਨ 12.
ਐ-ਫਾਰੈਸਟਰੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜ਼ਮੀਨ ਦੇ ਇਕ ਹੀ ਖੰਡ ਨੂੰ ਖੇਤੀ ਕਰਨ ਦੇ ਲਈ, ਫਾਰੈਸਟਰੀ ਅਤੇ ਪਸ਼ੂ ਪਾਲਣ ਲਈ ਵਰਤੋਂ ਕਰਨ ਨੂੰ ਐਗੋ-ਫਾਰੈਸਟਰੀ ਆਖਦੇ ਹਨ ।
ਪ੍ਰਸ਼ਨ 13.
I.U.C.N. ਦਾ ਪੂਰਾ ਵਿਸਤਾਰ ਲਿਖੋ ।
ਉੱਤਰ-
I.U.C.N. = International Union of Conservation of Nature & Natural Resources.
ਪ੍ਰਸ਼ਨ 14.
ਸੋਸ਼ਲ ਫਾਰੈਸਟਰੀ ਦੇ ਤਿੰਨ ਮੁੱਖ ਵਰਗ ਕਿਹੜੇ ਹਨ ?
ਉੱਤਰ-
- ਫਾਰਮ ਫਾਰੈਸਟਰੀ,
- ਸਮੁਦਾਇ ਫਾਰੈਸਟਰੀ ਅਤੇ
- ਐਗਰੋ-ਫਾਰੈਸਟਰੀ ।
ਪ੍ਰਸ਼ਨ 15.
ਜੇ. ਐੱਫ. ਐੱਮ. (J.F.M.) ਦੀ ਕੀ ਭੂਮਿਕਾ ਹੈ ?
ਉੱਤਰ-
ਜੇ. ਐੱਫ. ਐੱਮ. ਦਾ ਮੁੱਖ ਉਦੇਸ਼ ਵਣਾਂ ਦੇ ਵਿਕਾਸ ਅਤੇ ਬਚਾਉ ਕਰਨਾ ਹੈ ।
ਪ੍ਰਸ਼ਨ 16.
ਸਮਾਜਿਕ ਫਾਰੈਸਟਰੀ (Social Forestry) ਦੇ ਤਿੰਨ ਮੁੱਖ ਵਰਗੇ ਕਿਹੜੇ ਹਨ ?
ਉੱਤਰ-
ਸਮਾਜਿਕ ਫਾਰੈਸਟਰੀ ਦੇ ਤਿੰਨ ਮੁੱਖ ਵਰਗ-
- ਫਾਰਮ ਫਾਰੈਸਟਰੀ,
- ਸਮੁਦਾਇ ਫਾਰੈਸਟਰੀ ਅਤੇ
- ਕ੍ਰਿਸ਼ੀ/ਐਗੋ ਫਾਰੈਸਟਰੀ ।
ਪ੍ਰਸ਼ਨ 17.
ਉਸ ਅੰਦੋਲਨ ਦਾ ਨਾਂ ਦੱਸੋ ਜਿਸ ਨੇ ਰੁੱਖਾਂ ਨੂੰ ਕਲਾਵੇ ਵਿਚ ਲੈ ਲਿਆ ।
ਉੱਤਰ-
ਚਿਪਕੋ ਅੰਦੋਲਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਸਾਈਲੈਂਟ ਘਾਟੀ (Silent Valley) ਪ੍ਰਾਜੈਕਟ ਕੀ ਹੈ ? ਇਸ ‘ਤੇ ਕਿਉਂ ਇਤਰਾਜ਼ ਕੀਤਾ ਜਾ ਰਿਹਾ ਹੈ ?
ਉੱਤਰ-
ਸਾਈਲੈਂਟ ਘਾਟੀ ਪ੍ਰਾਜੈਕਟ (ਕੇਰਲ) ਪਣ-ਬਿਜਲੀ ਪੈਦਾ ਕਰਨ ਦੇ ਮੰਤਵ ਨਾਲ ਬਣਾਇਆ ਜਾਣ ਵਾਲਾ ਪ੍ਰਾਜੈਕਟ ਸੀ । ਇਸ ਪ੍ਰਾਜੈਕਟ ਦਾ ਮਕਸਦ ਵਧੇਰੇ ਬਿਜਲੀ ਪੈਦਾ ਕਰਨ ਅਤੇ ਸਿੰਜਾਈ ਦੀਆਂ ਸੁਵਿਧਾਵਾਂ ਵਿਚ ਵਾਧਾ ਕਰਨਾ ਸੀ ਤਾਂ ਜੋ ਖੇਤੀ ਤੋਂ ਜ਼ਿਆਦਾ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ ।
ਪਰ ਇਸ ਘਾਟੀ ਵਿਚ ਪਾਣੀਆਂ ਅਤੇ ਪੌਦਿਆਂ ਦੀਆਂ ਦੁਰਲੱਭ ਜਾਤੀਆਂ ਅਲੋਪ ਹੋ ਜਾਣ ਨੂੰ ਰੋਕਣ ਦੇ ਵਾਸਤੇ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ । ਇਸ ਜ਼ਬਰਦਸਤ ਵਿਰੋਧ ਦੇ ਕਾਰਨ ਕੇਰਲ ਸਰਕਾਰ ਨੂੰ ਇਹ ਪ੍ਰਾਜੈਕਟ ਤਿਆਗਣਾ ਪਿਆ ।
ਪ੍ਰਸ਼ਨ 2.
ਟਾਈਗਰ ਪ੍ਰਾਜੈਕਟ (Tiger Project) ਕੀ ਹੈ ? ਇਸ ਦੀ ਮਹੱਤਤਾ ਦੱਸੋ ।
ਉੱਤਰ-
ਟਾਈਗਰ ਪ੍ਰਾਜੈਕਟ (Tiger Project) – IUCN ਅਤੇ WWF-N ਦੀ ਸਹਾਇਤਾ ਨਾਲ ਟਾਈਗਰ ਪ੍ਰਾਜੈਕਟ ਦਾ ਆਰੰਭ ਇਕ ਅਪਰੈਲ ਸੰਨ 1973 ਨੂੰ ਕੀਤਾ ਗਿਆ । ਇਸ ਪ੍ਰਾਜੈਕਟ ਦਾ ਮੁੱਖ ਮੰਤਵ ਬਾਘਾਂ (Tigers) ਨੂੰ ਖ਼ਤਮ ਹੋਣ ਤੋਂ ਬਚਾਉਣਾ ਹੈ । ਇਸ ਕਾਰਨ ਭਾਰਤ ਵਿਚ ਲਗਪਗ 25 ਟਾਈਗਰ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ । ਇਸ ਪ੍ਰਾਜੈਕਟ ਦੇ ਅਧੀਨ ਭਾਰਤ ਦੇ ਉਨ੍ਹਾਂ ਸੰਵੇਦਨਸ਼ੀਲ ਖੇਤਰਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਬਾਘਾਂ ਦੀ ਸੰਖਿਆ ਵਿਚ ਵਾਧਾ ਕੀਤਾ ਜਾ ਸਕੇ । ਬਾਘ (Tiger) ਭੋਜਨ ਲੜੀ ਦੇ ਸਿਖਰ ਉੱਤੇ ਬੈਠਾ ਹੋਇਆ ਹੈ ਅਤੇ ਇਸ ਨੂੰ ਜੀਵ ਅਨੇਕਰੂਪਤਾ ਦੀ ਅਮੀਰੀ ਦੇ ਇਕ ਚਿੰਨ੍ਹ ਵਜੋਂ ਮੰਨਿਆ ਜਾਣ ਦੇ ਕਾਰਨ ਇਸ ਦੀ ਸੁਰੱਖਿਆ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ ।
ਪ੍ਰਸ਼ਨ 3.
ਗੰਗਾ ਐਕਸ਼ਨ ਪਲੈਨ (Ganga Action Plan) ਕੀ ਹੈ ?
ਉੱਤਰ-
ਗੰਗਾ ਐਕਸ਼ਨ ਪਲੈਨ ਦਾ ਆਰੰਭ ਸੰਨ 1985 ਨੂੰ ਕੀਤਾ ਗਿਆ । ਇਸ ਯੋਜਨਾ ਦਾ ਉਦੇਸ਼ ਗੰਗਾ ਦੇ ਪਾਣੀ ਦੇ ਕੀਤੇ ਜਾ ਰਹੇ ਪ੍ਰਦੂਸ਼ਣ ਨੂੰ ਰੋਕਣਾ ਸੀ । ਇਹ ਯੋਜਨਾ ਗੰਗਾ
ਪ੍ਰਾਜੈਕਟ ਨਿਰਦੇਸ਼ਾਲਿਆ (Ganga Project Directorate) ਦੇ ਅਧੀਨ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ ਅਧੀਨ ਗੰਗਾ ਦਰਿਆ ਦੇ ਕਿਨਾਰਿਆਂ ‘ਤੇ ਵਸੇ ਹੋਏ ਕਸਬਿਆਂ ਅਤੇ ਸ਼ਹਿਰਾਂ ਵਿਚ ਮਲ ਨਿਰੂਪਣ ਪਲਾਂਟ (Sewage Treatment Plants) ਨੂੰ ਸਥਾਪਿਤ ਕਰਨ ਦੀ ਯੋਜਨਾ ਸੀ ਅਤੇ ਇਨ੍ਹਾਂ ਨਿਰੂਪਣ ਪਲਾਂਟਾਂ ਦੁਆਰਾ ਲਗਪਗ 1,000 ਮਿਲੀਅਨ ਲਿਟਰ (1,000 Million Litre) ਪਾਣੀ ਦਾ ਹਰ ਰੋਜ਼ ਨਿਰੂਪਣ ਕੀਤਾ ਜਾਣਾ ਸੀ । ਪਰ ਲੋਕਾਂ ਦੇ ਸਹਿਯੋਗ ਨਾ ਦੇਣ ਦੇ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ ।
ਪ੍ਰਸ਼ਨ 4.
ਚਿਪਕੋ ਅੰਦੋਲਨ (Chipko Movement) ਦੇ ਮੁੱਖ ਲੱਛਣ ਦੱਸੋ ।
ਉੱਤਰ-
- ਚਿਪਕੋ ਅੰਦੋਲਨ ਗਾਂਧੀ ਜੀ ਦੀ ਵਿਚਾਰਧਾਰਾ ਉੱਤੇ ਨਿਰਧਾਰਿਤ ਹੈ ਅਤੇ ਇਹ ਅੰਦੋਲਨ ਪੂਰਨ ਤੌਰ ‘ਤੇ ਗੈਰ ਸਿਆਸੀ ਹੈ ।
- ਇਸ ਅੰਦੋਲਨ ਉੱਤੇ ਕੁੱਝ ਬੁਨਿਆਦੀ ਪ੍ਰਸ਼ਨ ਉਠਾ ਦਿੱਤੇ ਕਿ ਕੁਦਰਤੀ ਖੂਬਸੂਰਤੀ ਨੂੰ ਨਸ਼ਟ ਕਰ ਕੇ ਹੀ ਵਿਕਾਸ ਕੀਤਾ ਜਾ ਸਕਦਾ ਹੈ ।
- ਚਿਪਕੋ ਅੰਦੋਲਨ ਮੁਕੰਮਲ ਤੌਰ ‘ਤੇ ਸਵੈਇੱਛਤ ਅੰਦੋਲਨ ਹੈ ਅਤੇ ਲੋਕਾਂ ਦੇ ਪ੍ਰੇਰਨਾ ਅਤੇ ਵਣ ਸੰਪੱਤੀ ਨੂੰ ਸੁਰੱਖਿਅਤ ਰੱਖਣ ‘ਤੇ ਆਧਾਰਿਤ ਹੈ ।
- ਇਸ ਅੰਦੋਲਨ ਦਾ ਮੰਤਵ ਕੁਦਰਤੀ ਪਰਿਸਥਿਤੀ ਵਿਚ ਸੰਤੁਲਨ ਨੂੰ ਕਾਇਮ ਰੱਖਣਾ ਹੈ ।
- ਚਿਪਕੋ ਅੰਦੋਲਨ ਦਾ ਮੁੱਖ ਉਦੇਸ਼ 5 Fs (ਪੰਜ ਐਫਾਂ) ਦਾ ਨਾਅਰਾ ਦੇਣਾ ਵੀ ਸੀ ।
ਇਹ ਪੰਜF ਹਨ-
- F = Food ਭੋਜਨ/ਖ਼ੁਰਾਕ,
- F = Fodder (ਚਾਰਾ),
- F = Fuel (ਈਂਧਨ),
- F = Fibre (ਰੇਸ਼ੇ) ਅਤੇ
- Fertilizers Trees (ਖਾਦਾਂ ਦੇਣ ਵਾਲੇ ਰੁੱਖ) ਤੇ ਸਮੁੱਚੀ ਸਮੁਦਾਇ ਨੂੰ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਸੰਬੰਧੀ ਸਵੈ-ਨਿਰਭਰ (Self-sufficient) ਬਣਾਉਣਾ ਵੀ ਹੈ ।
ਪ੍ਰਸ਼ਨ 5.
ਦਰੱਖ਼ਤਾਂ ਨੂੰ ਬਚਾਉਣ ਦੇ ਮੰਤਵ ਨਾਲ ਪੇਂਡੂ ਲੋਕਾਂ ਵਲੋਂ ਸ਼ੁਰੂ ਕੀਤੇ ਗਏ ਦੋ ਪ੍ਰੋਗਰਾਮਾਂ ਦੇ ਨਾਂ ਦੱਸੋ ।
ਉੱਤਰ-
- ਚਿਪਕੋ ਅੰਦੋਲਨ
- ਐਪੀਕੋ ਅੰਦੋਲਨ-ਇਹ ਅੰਦੋਲਨ ਕੁਮਵਾਰ ਉੱਤਰਾਖੰਡ ਪੁਰਾਣੀ ਯੂ.ਪੀ.) ਅਤੇ ਕਰਨਾਟਕ ਵਿਚ ਸ਼ੁਰੂ ਕੀਤੇ ਗਏ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਸੰਯੁਕਤ ਵਣ-ਪ੍ਰਬੰਧਣ (Joint Forest Management) ਦੇ ਮੁੱਖ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਸੰਯੁਕਤ ਵਣ ਪ੍ਰਬੰਧਣ (JFM) ਦੀ ਭਾਗੀਦਾਰੀ ਪਹੁੰਚ (Participatory Approach) ਸਿਧਾਂਤ ਦਾ ਇਕ ਉਦਾਹਰਨ ਹੈ । ਇਸ ਨੂੰ ਸੰਨ 1988 ਦੀ ਰਾਸ਼ਟਰੀ ਵਣ ਪਾਲਿਸੀ (National Forest Policy) ਦੇ ਆਧਾਰ ‘ਤੇ ਸੰਨ 1990 ਨੂੰ ਸ਼ੁਰੂ ਕੀਤਾ ਗਿਆ । ਸੰਯੁਕਤ ਵਣ ਪ੍ਰਬੰਧਣ ਕਮੇਟੀਆਂ ਨੂੰ ਸਰਕਾਰ ਅਤੇ ਸਥਾਨਿਕ ਸਮੁਦਾਇ ਦੀ ਆਪਸੀ ਭਾਗੀਦਾਰੀ ਦੇ ਆਧਾਰ ‘ਤੇ ਸਥਾਪਿਤ ਕੀਤਾ ਗਿਆ, ਤਾਂ ਜੋ ਨਸ਼ਟ ਹੋਏ ਵਣਾਂ ਦੀ ਥਾਂ ਨਵੇਂ ਰੁੱਖ ਉਗਾ ਕੇ ਵਣ ਤਿਆਰ ਕੀਤੇ ਜਾ ਸਕਣ । ਸੰਯੁਕਤ ਵਣ-ਪ੍ਰਬੰਧਣ ਦੇ ਮੁਤਾਬਿਕ, ਲੋਕਾਂ ਦਾ ਫ਼ਰਜ਼, ਵਣਾਂ ਦਾ ਵਿਕਾਸ ਅਤੇ ਇਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ | ਅਜੇ ਤਕ ਦੇਸ਼ ਦੇ 17 ਰਾਜਾਂ ਨੇ JFM ਸੰਬੰਧੀ ਆਪਣੇ ਮਤੇ ਪਾਸ ਕੀਤੇ ਹਨ ।
ਵਣਾਂ ਦੇ ਸੁਰੱਖਿਅਣ ਦੇ ਲਈ JFM ਵਲੋਂ ਦਿੱਤੇ ਗਏ ਸੁਝਾਅ ਹਨ-
- ਜੇ ਐੱਫ਼ ਐੱਮ ਪ੍ਰੋਗਰਾਮ ਨੂੰ ਪੂਰਾ ਕਰਨ ਦੇ ਵਾਸਤੇ ਗੈਰ-ਸਰਕਾਰੀ ਸੰਗਠਨ, ਵਣਵਿਭਾਗ ਅਤੇ ਸਥਾਨਿਕ ਸਮੁਦਾਇ ਰਲ-ਮਿਲ ਕੇ ਕੰਮ ਕਰਨ ।
- ਸਥਾਨਿਕ ਸਮੁਦਾਇ ਜਿਹੜੇ ਕਿ ਲਾਭ ਪਾਤਰ (Beneficiary) ਹਨ, ਨੂੰ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਰਾਸ਼ੀ ਦਾ ਹਿੱਸਾ ਪ੍ਰਾਪਤ ਕਰਨ ਦੇ ਹੱਕਦਾਰ ਹਨ ।
- ਲਾਭ ਪਾਤਰਾਂ ਨੂੰ ਮਲਕੀਅਤ ਦਾ ਹੱਕ ਨਹੀਂ ਦਿੱਤਾ ਗਿਆ ਹੈ ।
- ਲਾਭ ਪਾਤਰ ਘਾਹ, ਸ਼ਾਖਾਵਾਂ/ਟਹਿਣੀਆਂ ਦੇ ਉੱਪਰਲੇ ਭਾਗ (Top of branches) ਅਤੇ ਵਣ ਤੋਂ ਪ੍ਰਾਪਤ ਹੋਣ ਵਾਲੇ ਛੋਟੇ-ਮੋਟੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ । ਵਣਾਂ ਦੇ ਕਾਮਯਾਬੀ ਨਾਲ ਤਿਆਰ ਹੋ ਜਾਣ ਉਪਰੰਤ ਲਾਭ ਪਾਤਰ ਦਰੱਖ਼ਤਾਂ ਨੂੰ ਵੇਚ ਕੇ ਲਾਭ ਉਠਾ ਸਕਦੇ ਹਨ ।
- ਲਾਭ ਪਾਤਰਾਂ ਦੀ ਸਲਾਹ ਨਾਲ ਕਾਰਜ ਸੰਬੰਧੀ ਸਕੀਮਾਂ (Working Schemes) ਤਿਆਰ ਕੀਤੀਆਂ ਜਾਣ ।
- ਨਰਸਰੀ ਤਿਆਰ (Nurseries) ਕਰਨ ਵਾਲਿਆਂ ਨੂੰ ਤੋਂ ਠੀਕ ਕਰਨ ਅਤੇ ਪੌਦਿਆਂ ਦੀ ਸੁਰੱਖਿਆ ਕਰਨ ਬਦਲੇ ਢੁੱਕਵੀਆਂ ਗ੍ਰਾਂਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।
- JFM ਦੇ ਅਧਿਕਾਰ ਖੇਤਰ ਵਿਚ ਡੰਗਰਾਂ ਆਦਿ ਦੇ ਚਾਰਨ ਦੀ ਆਗਿਆ ਨਹੀਂ ਹੈ ।
ਪ੍ਰਸ਼ਨ 2.
ਸੰਖੇਪ ਨੋਟ ਲਿਖੋ-
1. ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project)
ਜਾਂ
ਸਾਈਲੈਂਟ ਘਾਟੀ ਦੀ ਕੀ ਮਹੱਤਤਾ ਹੈ ?
2. ਕ੍ਰਿਸ਼ੀ/ਐਗੋ-ਫਾਰੈਸਟਰੀ (Agro-forestry) ।
ਜਾਂ
ਖੇਤੀ ਫਾਰੈਸਟਰੀ ਤੋਂ ਕੀ ਭਾਵ ਹੈ ?
ਉੱਤਰ-
ਸਾਈਲੈਂਟ ਘਾਟੀ ਪ੍ਰਾਜੈਕਟ (Silent Valley Project)-
1. ਸਾਈਲੈਂਟ ਘਾਟੀ ਪਣ-ਬਿਜਲੀ ਪ੍ਰਾਜੈਕਟ (Silent Valley Hydro-electricity Project) ਦਾ ਮੁੱਖ ਉਦੇਸ਼ ਕੇਰਲ ਪ੍ਰਾਂਤ ਨੂੰ ਬਿਜਲੀ ਦੀ ਘਾਟ ਵਾਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਿਜਲੀ ਦੀ ਪੂਰਤੀ ਕਰਨ ਦੇ ਨਾਲ ਸਿੰਜਾਈ ਦੀ ਸਹੂਲਤ ਦੇਣਾ ਵੀ ਸੀ ਤਾਂ ਜੋ ਖੇਤੀ ਤੋਂ ਪਾਪਤ ਹੋਣ ਵਾਲੀ ਉਪਜ ਵਿਚ ਵਾਧਾ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ । ਪਰ ਪ੍ਰਾਜੈਕਟ ਦੇ ਕਾਰਨ ਸਾਈਲੈਂਟ ਘਾਟੀ ਦੇ ਵਿਸ਼ਾਲ ਖੇਤਰ ਵਿਚਲੇ ਜੰਗਲਾਂ ਦੀ ਵੱਡੀ ਪੱਧਰ ‘ਤੇ ਕਟਾਈ ਕਰਨੀ ਪੈਣੀ ਸੀ । ਇਨ੍ਹਾਂ ਜੰਗਲਾਂ ਵਿਚ ਫੁੱਲਦਾਰ ਪੌਦਿਆਂ ਦੀਆਂ 900 ਦੁਰਲੱਭ ਅਤੇ ਵੱਡਮੁੱਲੀਆਂ ਜਾਤੀਆਂ ਅਤੇ ਕਈ ਕਿਸਮਾਂ ਦੀਆਂ ਫਰਨਜ਼ (Ferms) ਮਿਲਦੀਆਂ ਹਨ । ਪ੍ਰਾਣੀਆਂ ਦੀਆਂ ਦੁਰਲੱਭ ਜਾਤੀਆਂ ਵੀ ਇਸ ਘਾਟੀ ਵਿਚ ਪਾਈਆਂ ਜਾਂਦੀਆਂ ਹਨ । ਇਹ ਘਾਟੀ ਦੁਨੀਆਂ ਦੀਆਂ ਜੈਵਿਕ ਅਤੇ ਜਣਨਿਕ ਵਿਰਾਸਤ ਵਾਲੀਆਂ ਥਾਂਵਾਂ ਵਿਚੋਂ ਇਕ ਥਾਂ ਹੈ ।
ਕੇਰਲ ਸ਼ਸਤਰ ਸਾਹਿਤ ਪ੍ਰੀਸ਼ਦ (Kerala Sastra Sahit Parashid) ਨੇ ਬਿਜਲੀ ਦੀ ਵੰਡ ਬਾਰੇ ਬਿਜਲੀ ਬੋਰਡ ਦੀਆਂ ਦੋਸ਼ਪੂਰਨ ਪਾਲੀਸੀਆਂ (Faulty Policies) ਨੂੰ ਉਜਾਗਰ ਕੀਤਾ ਅਤੇ ਸਿੰਜਾਈ ਦੇ ਦੁਸਰੇ, ਬਦਲਵੇਂ ਸਾਧਨਾਂ ਦੀ ਸਮਰੱਥਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ । ਵਾਤਾਵਰਣ ਪ੍ਰੇਮੀਆਂ ਨੇ ਬੜਾ ਜ਼ੋਰ ਦੇ ਕੇ ਆਖਿਆ ਕਿ ਸਾਈਲੈਂਟ ਘਾਟੀ ਬਾਕੀ ਰਹਿੰਦੇ ਵਰਖਾ ਵਣਾਂ ਦਾ ਕੇਰਲ ਦੇ ਪੱਛਮੀ ਘਾਟ ਇੱਥੇ ਸਥਿਤ ਇਕ ਸਥਾਨ ਹੈ ।
ਇਸ ਸੰਗਠਨ ਦੇ ਦਬਾਉ ਹੇਠ ਕੇਰਲ ਸਰਕਾਰ ਨੇ ਇਹ ਪ੍ਰਾਜੈਕਟ ਤਿਆਗ ਦਿੱਤਾ ਤੇ ਸਾਈਲੈਂਟ ਘਾਟੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਜੀਵ ਮੰਡਲ ਰਿਜ਼ਰਵ (Biosphere Reserve) ਘੋਸ਼ਿਤ ਕਰ ਦਿੱਤਾ ।
2. ਕ੍ਰਿਸ਼ੀ/ਐਗੋ-ਫਾਰੈਸਟਰੀ (Agro-Forestry)-
ਪਰਿਭਾਸ਼ਾ (Definition) – ਖੇਤੀ ਫ਼ਸਲਾਂ ਦੇ ਉਗਾਉਣ ਦੇ ਨਾਲ-ਨਾਲ, ਖੇਤਾਂ ਦੀਆਂ ਸੀਮਾਵਾਂ/ਕਿਨਾਰਿਆਂ, ਰੇਲ ਪਟੜੀਆਂ ਦੇ ਲਾਗੇ ਅਤੇ ਪਿੰਡਾਂ ਦੇ ਆਲੇ-ਦੁਆਲੇ ਰੁੱਖ ਲਗਾਉਣ ਨੂੰ ਐਗਰੋ-ਫਾਰੈਸਟਰੀ ਆਖਿਆ ਜਾਂਦਾ ਹੈ ।
ਅਸਲ ਵਿਚ ਐਗੋ-ਫਾਰੈਸਟਰੀ, ਪੁਰਾਤਨ ਕਾਲ ਵਿਚ ਵਰਤੀ ਜਾਂਦੀ ਤਕਨੀਕ, ਜਿਸ ਵਿਚ ਤੋਂ ਦੀ ਵਰਤੋਂ ਖੇਤੀ-ਬਾੜੀ, ਫਾਰੈਸਟਰੀ ਅਤੇ ਪਸ਼ੂ ਪਾਲਣ ਦੇ ਰਿਵਾਜ ਦਾ ਆਧੁਨਿਕ ਨਾਮ ਹੀ ਹੈ । ਪਰੰਪਰਾਗਤ ਫਾਰੈਸਟਰੀ ਦੇ ਮੁਕਾਬਲੇ ਐਗਰੋ-ਫਾਰੈਸਟਰੀ ਨੂੰ ਜ਼ਿਆਦਾ ਲਾਹੇਵੰਦ ਮੰਨਿਆ ਜਾਂਦਾ ਹੈ ।
ਆਬਾਦੀ ਵਿਚ ਹੋਇਆ ਵਾਧਾ ਪਰੰਪਰਾਗਤ ਫਾਰੈਸਟਰੀ ਉੱਪਰ ਮਾੜਾ ਅਸਰ ਪਾਉਂਦਾ ਹੈ ਅਤੇ ਇਨ੍ਹਾਂ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੀ ਲੋੜ ਹੈ ਤਾਂ ਜੋ ਗੈਰ-ਕਾਨੂੰਨੀ ਤੇ ਪਸ਼ੂਆਂ ਦੇ ਚਰਨ ਨੂੰ ਰੋਕਿਆ ਜਾ ਸਕੇ ਅਤੇ ਦਰੱਖ਼ਤਾਂ ਦੀ ਗੈਰ-ਕਾਨੂੰਨੀ ਕਟਾਈ ਅਤੇ ਲਦਾਈ ਆਦਿ ਨੂੰ ਰੋਕਿਆ ਜਾ ਸਕੇ ।
ਦੂਜੇ ਪਾਸੇ ਐਗੋ-ਫਾਰੈਸਟਰੀ ਤੇ ਜਨਤਕ ਦਬਾਉ ਦੇ ਹੋਣ ਕਾਰਨ ਨਾ ਤਾਂ ਇਸ ਨੂੰ ਸੁਰੱਖਿਆ ਅਤੇ ਨਾ ਹੀ ਅਣਜਾਣੀ ਤਕਨਾਲੋਜੀ ਦੀ ਹੀ ਲੋੜ ਹੈ | ਐਗੋ-ਫਾਰੈਸਟਰੀ ਵਾਤਾਵਰਣੀ ਸੁਰੱਖਿਆ ਦੇ ਨਾਲ-ਨਾਲ ਇਸ ਸਕੀਮ ਤੋਂ ਚਾਰਾ, ਈਂਧਨ, ਫ਼ਸਲਾਂ ਅਤੇ ਇਮਾਰਤੀ ਲੱਕੜੀ ਵੀ ਪ੍ਰਾਪਤ ਕੀਤੀ ਜਾਂਦੀ ਹੈ । ਉਪਰੋਕਤ ਦੱਸੇ ਗਏ ਪ੍ਰੋਗਰਾਮ ਦੇ ਅਨੁਸਾਰ ਕਿੱਕਰ, ਅੰਬ, ਸਫ਼ੈਦਾ, ਪਾਪੂਲਰ ਅਤੇ ਸਰੀਂਹ ਆਦਿ ਰੁੱਖ ਲਗਾਏ ਜਾਂਦੇ ਹਨ ।
ਕ੍ਰਿਸ਼ੀ/ਐਸ਼ੋ-ਫਾਰੈਸਟਰੀ ਦੇ ਕੁੱਝ ਫ਼ਾਇਦੇ (Some Advantages of Agro-forestry)
- ਗੈਰ ਕਾਨੂੰਨੀ ਤੌਰ ‘ਤੇ ਰੁੱਖਾਂ ਦੀ ਕੀਤੀ ਜਾਂਦੀ ਕਟਾਈ, ਢੁਆਈ ਅਤੇ ਪਸ਼ੂਆਂ ਦੇ ਚਾਰਨ ਨੂੰ ਰੋਕਣ ਦੇ ਵਾਸਤੇ ਕਿਸੇ ਪ੍ਰਕਾਰ ਦਾ ਖ਼ਿਆਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।
- ਭੋਜਨ ਅਤੇ ਨਿਰ-ਭੋਜਨ ਪਦਾਰਥਾਂ (Non-food products) ਦੀਆਂ ਲੋੜਾਂ ਸੰਬੰਧੀ ਐਗੋ-ਫਾਰੈਸਟਰੀ ਦੀ ਪਹੁੰਚ ਜੁੜਨ ਸ਼ਕਤੀ (Conservative) ਵਾਲੀ ਹੈ ।