PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

Punjab State Board PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ Important Questions and Answers.

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਰਸਾਇਣਿਕ ਖਾਦਾਂ ਦਾ ਖੇਤਾਂ ਵਿੱਚ ਝਾੜ ਜ਼ਿਆਦਾ ਲੈਣ ਤੋਂ ਅਲੱਗ ਹੋਰ ਕੀ ਫ਼ਾਇਦਾ ਹੈ ?
ਉੱਤਰ-
ਇਨ੍ਹਾਂ ਨਾਲ ਨਾੜ ਨੂੰ ਮਜ਼ਬੂਤੀ ਮਿਲਦੀ ਹੈ, ਨਤੀਜੇ ਵਜੋਂ ਫ਼ਸਲ ਦੇ ਸਿੱਟਿਆਂ ਨੂੰ ਖੜ੍ਹਾ ਰੱਖਣ ਅਤੇ ਪੱਕਣ ਵਿਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 2.
ਕਣਕ ਦੀ ਪਰਾਲੀ ਦਾ ਕਿੰਨਾ ਹਿੱਸਾ ਤੂੜੀ ਸੁਕਾ ਕੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ?
ਉੱਤਰ-
80%.

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 3.
ਸਟੱਬਲ ਬਰਨਿੰਗ ਦਾ ਦਰੱਖ਼ਤਾਂ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-
ਸੜਕ ਦੇ ਨਾਲ ਲੱਗੇ ਹੋਏ ਬਹੁਤ ਸਾਰੇ ਰੁੱਖ ਅਤੇ ਪੌਦੇ ਸੜ ਜਾਂਦੇ ਹਨ । ਸੜਕੀ ਆਵਾਜਾਈ ਵਿੱਚ ਵੀ ਵਿਘਨ ਪੈਦਾ ਹੁੰਦਾ ਹੈ ਅਤੇ ਦੁਰਘਟਨਾਵਾਂ ਵਾਪਰਨ ਦੇ ਆਸਾਰ ਵਧ ਜਾਂਦੇ ਹਨ ।

ਪ੍ਰਸ਼ਨ 4.
ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਲਈ ਕਿੰਨਾ ਸਮਾਂ ਲੱਗਦਾ ਹੈ ?
ਉੱਤਰ-
20-25 ਦਿਨ ।

ਪ੍ਰਸ਼ਨ 5.
ਖਰ ਠੋਸ ਰਹਿੰਦ-ਖੂੰਹਦ ਦੀ ਖੇਤਾਂ ਵਿਚ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਨਾਂ ਲਿਖੋ !
ਉੱਤਰ-
ਹੈਪੀ ਸੀਡਰ, ਰੋਟਾਵੇਟਰ, ਰੀਪਰ, ਜ਼ੀਰੋ-ਟਿਲ ਡਰਿੱਲ ਮਸ਼ੀਨ ਅਤੇ ਚੋਪਰ ।

ਪ੍ਰਸ਼ਨ 6.
ਝੋਨੇ ਦੀ ਪਰਾਲੀ ਵਿਚ ਸਿਲੀਕਾ ਦੀ ਕਿੰਨੀ ਮਿਕਦਾਰ ਹੁੰਦੀ ਹੈ ?
ਉੱਤਰ-
8-14%.

ਪ੍ਰਸ਼ਨ 7.
2006 ਵਿਚ ਝੋਨੇ ਦੀ ਪਰਾਲੀ ਦੇ ਬਾਲਣ ਵਜੋਂ ਵਰਤੇ ਜਾ ਰਹੇ ਬਿਜਲੀ ਉਤਪਾਦਨ ਲਈ ਬਣਾਏ ਗਏ ਬਿਜਲੀ ਪਾਵਰ ਪਲਾਂਟ ਦਾ ਨਾਮ ਲਿਖੋ ।
ਉੱਤਰ-
ਸੰਪੂਰਨ ਐਗਰੀਵੇਟਰ ਪ੍ਰਾਈਵੇਟ ਲਿਮਿਟਿਡ (SAVPL).

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 8.
ਚੰਨੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ UBEPL ਪਾਵਰ ਪਲਾਂਟ ਵਲੋਂ ਕਿੰਨੀ ਬਿਜਲੀ ਪੈਦਾ ਕੀਤੀ ਜਾਂਦੀ ਹੈ ?
ਉੱਤਰ-
14.5 ਮੈਗਾਵਾਟ ਪ੍ਰਤੀਦਿਨ (3.5 ਲੱਖ ਯੂਨਿਟ ਪ੍ਰਤੀਦਿਨ) ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਟੱਬਲ ਕਿਸਨੂੰ ਕਹਿੰਦੇ ਹਨ ? ਸਟੱਬਲ ਬਰਨਿੰਗ ਤੇ ਸੰਖੇਪ ਨੋਟ ਲਿਖੋ ।
ਉੱਤਰ-
ਸਟੱਬਲ ਅਨਾਜ (ਕਣਕ, ਬਾਜਰਾ, ਝੋਨਾ) ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਜਿਹੜਾ ਤਿਨਕਾ ਆਦਿ ਪਰਾਲੀ ਬਚ ਜਾਂਦੀ ਹੈ, ਉਸਨੂੰ ਸਟੱਬਲ ਕਹਿੰਦੇ ਹਾਂ । ਇਹ ਪਰਾਲੀ ਖੇਤਾਂ ਵਿਚੋਂ ਸਾਫ਼ ਕਰ ਕੇ ਕਿਸਾਨ ਨਵੀਂ ਫ਼ਸਲ ਬੀਜਣ ਲਈ ਜ਼ਮੀਨ ਨੂੰ ਤਿਆਰ ਕਰਦਾ ਹੈ । ਸਟੱਬਲ ਬਰਨਿੰਗ (Stubble Burning) ਅਨਾਜ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਜਿਹੜੀ ਤੁੜੀ ਜਾਂ ਪਰਾਲੀ ਆਦਿ ਖੇਤਾਂ ਵਿੱਚ ਬਚ ਜਾਂਦੀ ਹੈ ਉਸ ਨੂੰ ਕਿਸਾਨ ਜਾਣ-ਬੁਝ ਕੇ ਅੱਗ ਲਗਾ ਦਿੰਦੇ ਹਨ । ਸੰਨ 1990 ਤੱਕ ਤਾਂ ਬਿਨਾਂ ਰੋਕ-ਟੋਕ ਦੇ ਇਹ ਸਟੱਬਲ ਬਰਨਿੰਗ ਜਾਰੀ ਰਹੀ ਪਰ ਉਸ ਤੋਂ ਬਾਅਦ ਸਰਕਾਰ ਨੇ ਇਸ ਦੀ ਰੋਕਥਾਮ ਲਈ ਕਦਮ ਚੁੱਕੇ ।

ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨ ਅਗਲੀ ਕਣਕ ਦੀ ਫ਼ਸਲ ਬੀਜਣ ਲਈ, ਜ਼ਮੀਨ ਨੂੰ ਜਲਦੀ ਤਿਆਰ ਕਰ ਸਕੇ ਇਸ ਲਈ ਉਹ ਪਰਾਲੀ ਨੂੰ ਸੰਭਾਲਣ ਦੀ ਜਗਾ ਉਸਨੂੰ ਅੱਗ ਲਾ ਦਿੰਦਾ ਹੈ । ਅੱਗ ਲਾਉਣ ਨਾਲ ਇੱਕ ਤਾਂ ਜ਼ਮੀਨ ਵੀ ਜਲਦੀ ਤਿਆਰ ਹੁੰਦੀ ਹੈ ਅਤੇ ਦੂਸਰਾ ਜੰਗਲੀ ਬੂਟੀ ਆਦਿ ਵੀ ਖ਼ਤਮ ਹੋ ਜਾਂਦੀ ਹੈ । ਉਹ ਜੰਗਲੀ ਬੂਟੀਆਂ ਵੀ ਖ਼ਤਮ ਹੋ ਜਾਂਦੀਆਂ ਹਨ ਜਿਨ੍ਹਾਂ ਉੱਤੇ ਹਰਬੀਸਾਇਡਜ਼ ਵੀ ਅਸਰ ਨਹੀਂ ਕਰਦੇ । ਪਰ ਸਟੱਬਲ ਬਰਗ ਨਾਲ ਵਾਤਾਵਰਨ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ । ਇਸ ਦੇ ਧੂੰਏਂ ਨਾਲ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ । ਇਸ ਦੇ ਨਾਲ ਹੀ ਸਮੋਗ ਬਣ ਜਾਂਦਾ ਹੈ ਜਿਹੜਾ ਸਿਹਤ ਲਈ ਹਾਨੀਕਾਰਕ ਹੈ । ਕਈ ਵਾਰ ਤਾਂ ਅੱਗ ਇੰਨੀ ਫੈਲ ਜਾਂਦੀ ਹੈ ਕਿ ਉਸ ਉੱਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 2.
ਸਟੱਬਲ ਬਰਨਿੰਗ ਦੇ ਕੀ ਪ੍ਰਭਾਵ ਹਨ ? ਸੰਖੇਪ ਵਿਚ ਲਿਖੋ ।’
ਉੱਤਰ-
ਸਟੱਬਲ ਬਰਨਿੰਗ ਦੇ ਪ੍ਰਭਾਵ-

  1. ਪਰਾਲੀ ਦਾ ਜਲਾਉਣਾ ਇੱਕ ਸਸਤਾ ਕੰਮ ਹੈ ਅਤੇ ਤੇਜ਼ੀ ਨਾਲ ਜ਼ਮੀਨ ਸਾਫ਼ ਹੋ ਜਾਂਦੀ ਹੈ ।
  2. ਸਟੱਬਲ ਬਰਨਿੰਗ ਨਾਲ ਜੜੀਆਂ-ਬੂਟੀਆਂ ਮਰ ਜਾਂਦੀਆਂ ਹਨ । ਜਿਹੜੀਆਂ ਜੜੀਆਂਬੁਟੀਆਂ ਉੱਤੇ ਹਰਬੀਸਾਇਡਜ਼ ਦਾ ਅਸਰ ਨਹੀਂ ਹੁੰਦਾ ਹੈ ਉਹ ਵੀ ਮਰ ਜਾਂਦੀਆਂ ਹਨ ।
  3. ਅੱਗ ਲਾਉਣ ਨਾਲ ਸਲੱਗਜ਼ (Slugs) ਕੀੜੇ ਆਦਿ ਵੀ ਮਰ ਜਾਂਦੇ ਹਨ ।
  4. ਇਸ ਦੇ ਨਾਲ ਨਾਈਟ੍ਰੋਜਨ ਜੋ ਕਿ ਪੌਦਿਆਂ ਦੀ ਖ਼ੁਰਾਕ ਦਾ ਜ਼ਰੂਰੀ ਹਿੱਸਾ ਹੈ, ਵੀ ਫਰੀ ਹੋ ਜਾਂਦਾ ਹੈ ਕਿਉਂਕਿ ਜਿਹੜੇ ਮਿਸ਼ਰਣ ਹੁੰਦੇ ਹਨ ਉਹਨਾਂ ਤੋਂ ਅਲੱਗ ਹੋ ਜਾਂਦਾ ਹੈ ।

ਪ੍ਰਸ਼ਨ 3.
ਸਟੱਬਲ ਬਰਨਿੰਗ ਦੇ ਹਾਨੀਕਾਰਕ ਪ੍ਰਭਾਵ ਲਿਖੋ ।
ਉੱਤਰ-
ਸਟੱਬਲ ਬਰਨਿੰਗ ਦੇ ਹਾਨੀਕਾਰਕ ਪ੍ਰਭਾਵ-

  • ਇਸ ਦੇ ਕਾਰਨ ਬਣਿਆ ਧੂੰਆਂ ਵਾਤਾਵਰਨ ਵਿੱਚ ਬਹੁਤ ਜ਼ਿਆਦਾ ਪਦੂਸ਼ਣ ਫੈਲਾਉਂਦਾ ਹੈ । ਕਣਕ ਦੀ ਪਰਾਲੀ ਜਲਾਉਣ ਨਾਲ ਉੱਤਰੀ ਸੂਬਿਆਂ (ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਭਾਰਤ) ਵਿਚ ਸਮੋਗ ਇਕੱਠਾ ਹੋਣ ਨਾਲ ਆਮ ਜਨ-ਜੀਵਨ ਵਿੱਚ ਬਹੁਤ ਅਸਰ ਪਿਆ । ਇਸ ਨਾਲ ਸਿਹਤ ਉੱਤੇ ਵੀ ਬਹੁਤ ਬੁਰਾ ਅਸਰ ਹੁੰਦਾ ਹੈ ।
  • ਪਰਾਲੀ ਨੂੰ ਅੱਗ ਲਾਉਣ ਨਾਲ ਤੋਂ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਘੱਟ ਜਾਂਦੇ ਹਨ ।
  • ਅੱਗ ਲਾਉਣ ਦੇ ਕਾਰਨ ਜਿਹੜਾ ਪਤਲੇ-ਪਤਲੇ ਬੈਡ (Threads) ਹਵਾ ਵਿਚ ਆ ਜਾਂਦੇ ਹਨ ਉਹਨਾਂ ਕਾਰਨ ਬਿਜਲੀ ਅਤੇ ਇਲੈੱਕਟਰੋਨਿਕਸ ਉਪਕਰਨ ਖ਼ਰਾਬ ਹੋ ਜਾਂਦੇ ਹਨ ।
  • ਵਾਤਾਵਰਨ ਵਿਚ ਕਾਰਬਨ ਦਾ ਵੀ ਨੁਕਸਾਨ ਹੁੰਦਾ ਹੈ ।
  • ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨ ਵਿਚ ਸੁਖਮ ਜੀਵ ਅਤੇ ਫੋਨਾ (Fauna) ਵੀ ਮਰ ਜਾਂਦੇ ਹਨ । ਇਹਨਾਂ ਵਿਚ ਕਈ ਲਾਭਦਾਇਕ ਜੰਤੂਆਂ ਨੂੰ ਨੁਕਸਾਨ ਹੁੰਦਾ ਹੈ ।
  • ਮਿੱਟੀ ਬਣਤਰ (Soil Structure) ਵੀ ਖ਼ਰਾਬ ਹੋ ਜਾਂਦੀ ਹੈ ।
  • ਮਿੱਟੀ ਖੋਰਣ ਵਿਚ ਵਾਧਾ ਹੁੰਦਾ ਹੈ ।
  • ਸਟੱਬਲ ਬਰਨਿੰਗ ਨਾਲ ਜ਼ਮੀਨ ਵਿਚ ਤੇਜ਼ਾਬੀ ਮਿਕਦਾਰ ਵਿਚ ਵਾਧਾ ਹੁੰਦਾ ਹੈ ।

ਪ੍ਰਸ਼ਨ 4.
ਭਾਰਤ ਵਿਚ ਸਟੱਬਲ ਬਰਨਿੰਗ ’ਤੇ ਨੋਟ ਲਿਖੋ ।
ਉੱਤਰ-
ਭਾਰਤ ਦੇ ਉੱਤਰੀ ਅਤੇ ਪੱਛਮੀ-ਉੱਤਰੀ ਸੂਬਿਆਂ ਵਿਚ ਸਟੱਬਲ ਬਰਨਿੰਗ ਦੇ ਕਾਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਜਾਂਦਾ ਹੈ । ਹਰ ਸਾਲ ਸਰਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਥੋੜ੍ਹੀ-ਥੋੜ੍ਹੀ ਠੰਡ ਪੈਂਦੀ ਹੈ ਉਦੋਂ ਤਾਪਮਾਨ ਵਿਚ ਗਿਰਾਵਟ ਕਾਰਨ ਧੂੰਆਂ ਇਕੱਠਾ ਹੋ ਜਾਂਦਾ ਹੈ । ਇਹ ਧੂੰਆਂ ਸਮੋਗ (Smog) ਬਣ ਕੇ ਮਨੁੱਖ ਦੇ ਆਮ ਜਨ-ਜੀਵਨ ਅਤੇ ਸਿਹਤ ਉੱਤੇ ਬਹੁਤ ਬੁਰਾ ਅਸਰ ਪਾਉਂਦਾ ਹੈ । ਹਰ ਸਾਲ ਪ੍ਰਦੂਸ਼ਣ ਖ਼ਤਰੇ ਦੀ ਹੱਦ ਤੋਂ ਵੀ ਕਈ ਗੁਣਾਂ ਜ਼ਿਆਦਾ ਹੋ ਜਾਂਦੀ ਹੈ । ਸਾਰੇ ਪ੍ਰਦੁਸ਼ਣ ਦਾ ਕਾਰਨ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ (UP) ਵਿਚ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਧੰਏਂ ਅਤੇ ਕਈ ਤਰ੍ਹਾਂ ਦੇ ਕਣ ਜੋ ਹਵਾ ਵਿਚ ਇਕੱਠੇ ਹੋ ਕੇ ਖ਼ਤਰਨਾਕ ਰੂਪ ਧਾਰਨ ਕਰ ਲੈਂਦੇ ਹਨ । ਹਰ ਸਾਲ ਕੋਈ 35 ਮਿਲੀਅਨ ਟਨ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ।

ਇਹ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਇਹ ਸਸਤਾ ਤਰੀਕਾ ਹੈ ।ਇਸ ਢੰਗ ਨਾਲ ਜ਼ਮੀਨ ਨੂੰ ਨਵੀਂ ਫ਼ਸਲ ਬੀਜਣ ਲਈ ਸਮਾਂ ਵੀ ਘੱਟ ਲਗਦਾ ਹੈ । ਇਸ ਦੇ ਕਾਰਨ ਦਿੱਲੀ ਅਤੇ ਇਸਦੇ ਨਾਲ ਲਗਦੇ ਸ਼ਹਿਰਾਂ ਗਾਜ਼ੀਆਬਾਦ, ਗੁਰੂਗ੍ਰਾਮ(ਗੁੜਗਾਂਵ), ਨੋਇਡਾ, ਸੋਨੀਪਤ ਵਰਗੇ ਸ਼ਹਿਰਾਂ ਵਿਚ ‘ਪਦੂਸ਼ਣ ਐਮਰਜੈਂਸੀ (Pollution Emergency) ਦੇ ਹਾਲਾਤ ਬਣ ਜਾਂਦੇ ਹਨ । ਇਹਨਾਂ ਸ਼ਹਿਰਾਂ ਵਿੱਚ ਮੋਟਰਾਂ, ਕਾਰਾਂ, ਬੱਸਾਂ ਦੇ ਕਾਰਨ ਪਹਿਲਾਂ ਹੀ ਪ੍ਰਦੂਸ਼ਣ ਖ਼ਤਰਨਾਕ ਹਾਲਾਤ ਤੇ ਹੁੰਦਾ ਹੈ । ਇਸ ਜ਼ਹਿਰੀਲੇ ਬੱਦਲਾਂ (Toxic Clouds) ਦੇ ਕਾਰਨ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ । ਇਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ।

ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ, ਪਰ ਆਮ ਤੌਰ ‘ਤੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ । ਐੱਨ.ਜੀ.ਟੀ. (N.G.T.) ਵੱਲੋਂ ਕਈ ਚਿਤਾਵਨੀਆਂ ਦੇ ਬਾਅਦ ਵੀ ਕਿਸਾਨ ਅਣਦੇਖੀ ਕਰਦੇ ਹਨ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਨਹੀਂ ਰੁੱਕਦੇ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 5.
ਕਿਸਾਨ ਕਣਕ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਰ ਝੋਨੇ ਦੀ ਪਰਾਲੀ ਨੂੰ ਅੱਗ ਕਿਉਂ ਲਾ ਦਿੰਦਾ ਹੈ ?
ਉੱਤਰ-
ਕਣਕ ਦੀ ਪਰਾਲੀ ਵੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਹੈ । ਇਸ ਲਈ ਕਿਸਾਨ ਇਸ ਨੂੰ ਅੱਗ ਨਹੀਂ ਲਾਉਂਦੇ, ਪਰ ਇਸ ਨੂੰ ਸੰਭਾਲ ਕੇ ਰੱਖਦੇ ਹਨ । ਝੋਨੇ ਦੀ ਫ਼ਸਲ ਤੋਂ ਬਣੀ ਪਰਾਲੀ ਚਾਰੇ ਦੇ ਕੰਮ ਨਹੀਂ ਆਉਂਦੀ ਕਿਉਂਕਿ ਇਸ ਦੀ ਤੂੜੀ ਵਿਚ ਸਿਲੀਕਾ (Silica) ਪਦਾਰਥ ਹੁੰਦਾ ਹੈ । ਪਸ਼ੁ ਸਿਲੀਕਾ ਨੂੰ ਪਚਾ (Digest) ਨਹੀਂ ਸਕਦੇ । ਕਿਸਾਨ ਅਗਲੀ ਫ਼ਸਲ ਦੀ ਬਿਜਾਈ ਕਰਨ ਲਈ ਜ਼ਮੀਨ ਨੂੰ ਤਿਆਰ ਕਰਨ ਦੀ ਜਲਦੀ ਵਿੱਚ ਪਰਾਲੀ ਨੂੰ ਅੱਗ ਲਾ ਦਿੰਦਾ ਹੈ । ਕਿਸਾਨ ਇਹ ਜਾਣਦਾ ਹੈ ਕਿ ਇਹ ਕਾਨੂੰਨੀ ਤੌਰ ‘ਤੇ ਮਨਾ ਹੈ, ਪਰ ਇਸ ਦੀ ਪਰਵਾਹ ਕੀਤੇ ਬਿਨਾਂ ਉਹ ਪਰਾਲੀ ਨੂੰ ਅੱਗ ਲਾ ਦਿੰਦਾ ਹੈ ।

ਪ੍ਰਸ਼ਨ 6.
ਸਟੱਬਲ ਬਰਨਿੰਗ ਤੇ ਐੱਨ.ਜੀ.ਟੀ. (N.G.T.) ਦੇ ਕੰਟਰੋਲ ਬਾਰੇ ਲਿਖੋ ।
ਉੱਤਰ-
ਪਿਛਲੇ ਪੰਜ ਸਾਲਾਂ ਵਿਚ ਦਿੱਲੀ, ਐੱਨ. ਸੀ. ਆਰ. ਪੰਜਾਬ, ਹਰਿਆਣਾ ਦੀ ਹਵਾ ਦੀ ਕੁਆਲਟੀ ਵਿਚ ਆਈ ਗਿਰਾਵਟ ਨੂੰ ਮੁੱਖ ਰੱਖਦੇ ਹੋਏ ਐੱਨ.ਜੀ.ਟੀ. ਨੇ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਫਟਕਾਰ ਵੀ ਲਗਾਈ । ਉਸਨੇ ਇਸ ਪ੍ਰਕਿਰਿਆ ਉੱਤੇ ਰੋਕ ਲਾਉਣ ਲਈ ਸਖ਼ਤ ਨਿਯਮ ਵੀ ਬਣਾਏ । ਐੱਨ.ਜੀ.ਟੀ. ਨੇ ਚਿਤਾਵਨੀ ਵੀ ਦਿੱਤੀ ਕਿ ਇਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ । ਇਸ ਪ੍ਰਦੂਸ਼ਿਤ ਹਵਾ ਵਿਚ ਬੱਚੇ ਸਾਹ ਵੀ ਨਹੀਂ ਲੈ ਸਕਦੇ ਅਸੀਂ ਸਾਰੇ ਕਿੰਨਾ ਪਾਪ ਕਰ ਰਹੇ ਹਾਂ ।

ਐੱਨ.ਜੀ.ਟੀ. ਨੇ ਸੁਝਾਅ ਵੀ ਦਿੱਤਾ ਕਿ ਕਿਸਾਨਾਂ ਨੂੰ ਰੋਕਣ ਲਈ ਉਤਸ਼ਾਹਿਤ ਕੀਤਾ ਜਾਵੇ । ਉਹਨਾਂ ਨੂੰ ਦੂਜੇ ਤਰੀਕੇ ਅਪਣਾਉਣ ਲਈ ਆਰਥਿਕ ਮੱਦਦ ਵੀ ਕੀਤੀ ਜਾਵੇ । ਐੱਨ. ਜੀ.ਟੀ. ਨੇ ਚਿਤਾਵਨੀ ਵੀ ਦਿੱਤੀ ਕਿ ਜੋ ਅਧਿਕਾਰੀ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਕਰਦੇ, ਉਹਨਾਂ ਦੀ ਤਨਖ਼ਾਹ ਵਿਚ ਕਟੌਤੀ ਕੀਤੀ ਜਾਵੇ ਤੋਂ ਉਹਨਾਂ ਇਹ ਸੁਝਾਅ ਵੀ ਦਿੱਤਾ ਕਿ ਕਈ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਉਨ੍ਹਾਂ ਦੀ ਪਰਾਲੀ ਖ਼ਰੀਦਣ ਲਈ ਤਿਆਰ ਹਨ । ਕਿਸਾਨਾਂ ਨੂੰ ਚੰਗੀ ਆਰਥਿਕ ਲਾਭ ਦਾ ਭਰੋਸਾ ਦੇ ਕੇ ਉਹਨਾਂ ਦੀ ਪਰਾਲੀ ਨੂੰ ਖ਼ਰੀਦਿਆ ਜਾਵੇ ਤਾਂਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ।

ਪ੍ਰਸ਼ਨ 7.
ਸਟੱਬਲ ਬਰਨਿੰਗ ਦਾ ਧਰਤੀ ਦੇ ਪਾਣੀ ਅਤੇ ਉਸ ਦੀ ਬਣਤਰ ਤੇ ਕੀ ਅਸਰ ਹੁੰਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਸਟੱਬਲ ਬਰਨਿੰਗ ਦਾ ਧਰਤੀ ਦੇ ਪਾਣੀ ਅਤੇ ਉਸ ਦੀ ਬਣਤਰ ਤੇ ਅਸਰ-

  1. ਧਰਤੀ ਦੀ ਉੱਪਰਲੀ ਤਹਿ ਵਿਚ ਕੋਈ 50% ਪਾਣੀ ਦੀ ਫਿਲਟਰੇਸ਼ਨ ਦੀ ਘਾਟ ਹੁੰਦੀ ਹੈ । ਇਸ ਦਾ ਸਿੰਚਾਈ ਉੱਤੇ ਵੀ ਬੁਰਾ ਅਸਰ ਪੈਂਦਾ ਹੈ ।
  2. ਪਾਣੀ ਦੀ ਨਮੀ ਵਿਚ ਵੀ ਅਸਰ ਹੁੰਦਾ ਹੈ ।
  3. ਮਿਨਰਲ ਪਦਾਰਥਾਂ ਦੀ ਬਣਤਰ ਅਤੇ ਪੌਦਿਆਂ ਲਈ ਉਪਲੱਬਧਤਾ ਤੇ ਵੀ ਬੁਰਾ ਅਸਰ ਪੈਂਦਾ ਹੈ ।

ਪ੍ਰਸ਼ਨ 8.
ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦੀ ਸੰਭਾਲ ਦੇ ਕਦਮ ਲਿਖੋ ।
ਉੱਤਰ-
1. ਪਰਾਲੀ ਦੀ ਸੰਭਾਲ-

  • ਸਭ ਤੋਂ ਵਧੀਆ ਤਰੀਕਾ ਹੈ ਕਿ ਪਰਾਲੀ ਨੂੰ ਜ਼ਮੀਨ ਵਿਚ ਮੁੜ ਵਾਹ ਦਿੱਤਾ ਜਾਵੇ ।
  • 1%ਤੋਂ ਵੀ ਘੱਟ ਕਿਸਾਨ ਝੋਨੇ ਦੀ ਪਰਾਲੀ ਨੂੰ ਇਸ ਤਰ੍ਹਾਂ ਸੰਭਾਲਦੇ ਹਨ ।

ਜ਼ਿਆਦਾਤਰ ਕਿਸਾਨ ਇਸ ਨੂੰ ਜਲਾਉਣਾ ਹੀ ਪਸੰਦ ਕਰਦੇ ਹਨ । ਜੇਕਰ ਕਿਸਾਨ ਇਸ ਤਰ੍ਹਾਂ ਕਰਦੇ ਹਨ ਤਾਂ ਕਣਕ ਦੀ ਫ਼ਸਲ ਤੇ ਵੀ ਮਾੜਾ ਅਸਰ ਪੈਂਦਾ ਹੈ ਕਿਉਂਕਿ ਮਿਨਰਲ ਦੀ ਘਾਟ ਹੋ ਜਾਂਦੀ ਹੈ ਤੇ ਨਾਈਟ੍ਰੋਜਨ ਦੀ ਕਮੀ ਕਾਰਨ ਵੀ ਕਣਕ ਦੀ ਫ਼ਸਲ ਚੰਗੀ ਤਰ੍ਹਾਂ ਨਹੀਂ ਗਰੋਅ (Grow) ਕਰਦੀ ।

2. ਪਰਾਲੀ ਦੀ ਵਰਤੋਂ-

  • ਕਣਕ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾ ਸਕਦੀ ਹੈ ।
  • ਪਰਾਲੀ ਨੂੰ ਬਿਜਲੀ ਉਤਪਾਦਨ ਵਿਚ ਲੱਗੇ ਪਾਵਰ ਪਲਾਂਟਾਂ (Thermal Power Plants) ਵਿਚ ਵੀ ਵਰਤਿਆ ਜਾਂਦਾ ਹੈ ।
  • ਪਰਾਲੀ ਨੂੰ ਕਾਗ਼ਜ਼ ਅਤੇ ਗੱਤਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।
  • ਹੈਪੀ ਸੀਡਰ ਮਸ਼ੀਨ ਦੀ ਕੀਮਤ ਜ਼ਿਆਦਾ ਹੋਣ ਕਾਰਨ ਕਿਸਾਨ ਇਸ ਨੂੰ ਨਹੀਂ ਵਰਤਦੇ । ਇਸ ਮਸ਼ੀਨ ਦੀ ਵਰਤੋਂ ਸਭ ਤੋਂ ਵਧੀਆ ਢੰਗ ਹੈ ।
  • ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਉੱਤੇ ਸਭ ਤੋਂ ਜ਼ਿਆਦਾ ਬੁਰਾ ਅਸਰ ਪੈਂਦਾ ਹੈ ।

ਪ੍ਰਸ਼ਨ 9.
ਸਟੱਬਲ ਬਰਨਿੰਗ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੀ ਪਾਲਿਸੀ ‘ਤੇ ਨੋਟ ਲਿਖੋ ।
ਉੱਤਰ-
ਪੰਜਾਬ ਸਰਕਾਰ ਦੀ ਸਟੱਬਲ ਬਰਨਿੰਗ ਨੂੰ ਕੰਟਰੋਲ ਕਰਨ ਲਈ ਪਾਲਿਸੀ – ਪੰਜਾਬ ਸਰਕਾਰ ਅਤੇ ਉਸ ਦੇ ਕਈ ਸਰਕਾਰੀ ਵਿਭਾਗ ਅਤੇ ਸੰਸਥਾਵਾਂ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਫਾਰਮਰ ਕਮਿਸ਼ਨ ਅਤੇ ਹੋਰ ਕਈ ਅਦਾਰੇ ਪੂਰੀ ਮਿਹਨਤ ਨਾਲ, ਸਟੱਬਲ ਬਰਨਿੰਗ ਦਾ ਹੱਲ ਲੱਭਣ ਵਿਚ ਲੱਗੇ ਹੋਏ ਹਨ । ਇਸ ਸਾਰੀ ਪਾਲਿਸੀ ਦਾ ਮੁੱਖ ਟੀਚਾ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲੇ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਾ ਹੋਵੇ ।

  1. ਸਟੱਬਲ ਨੂੰ ਯੂਰੀਆ ਨਾਲ ਮਿਲਾ ਕੇ ਚਾਰੇ ਵਜੋਂ ਵਰਤਿਆ ਜਾਵੇ ।
  2. ਸਟੱਬਲ ਨੂੰ ਬਾਇਓਮਾਸ (Biomass) ਬਣਾ ਕੇ ਊਰਜਾ ਪੈਦਾ ਕੀਤੀ ਜਾਵੇ ਜਿਵੇਂ ਕਿ ਬਾਇਓਗੈਸ (Biogas) ਪਲਾਂਟ ਵਿਚ ਕੀਤੀ ਜਾਂਦੀ ਹੈ ।
  3. ਸਟੱਬਲ ਦਾ ਪਲਪ/ਪਿੱੜ (Pulp) ਤਿਆਰ ਕਰ ਕੇ ਉਸ ਤੋਂ ਕਾਗ਼ਜ਼ ਬਣਾਇਆ ਜਾਵੇ ।
  4. ਪੰਜਾਬ ਸਰਕਾਰ ਉਹਨਾਂ ਕਿਸਾਨਾਂ ਨੂੰ ਆਰਥਿਕ ਮੱਦਦ ਵੀ ਕਰ ਰਹੀ ਹੈ ਜਿਹੜੇ ਮਹਿੰਗੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰਜ਼, ਰੋਟਾਵੇਟਰ (Rotavator), ਜ਼ੀਰੋ ਟਿਲ ਡਰਿਲਜ਼ (Zero Till Drills) ਅਤੇ ਸਟਰਾਅ ਰੀਪਰਜ਼ (Straw Reapers) ਦੀ ਵਰਤੋਂ ਕਰਦੇ ਹਨ ।
  5. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਲੋਕਾਂ ਨੂੰ ਪ੍ਰਦੂਸ਼ਣ ਘੱਟ ਕਰਨ ਲਈ ਸਿਖਲਾਈ ਵੀ ਦੇ ਰਿਹਾ ਹੈ ।
  6. ਰੀਮੋਟ ਸੈਂਸਿੰਗ (Remote Sensing) ਰਾਹੀਂ ਪੀ. ਪੀ. ਸੀ.ਬੀ. (P.P.C.B.) ਨੂੰ ਪਤਾ ਲਗ ਜਾਂਦਾ ਹੈ ਕਿ ਅੱਗ ਕਿੱਥੇ ਲੱਗੀ ਹੈ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪਰਾਲੀ ਨੂੰ ਸਾੜਨ ਦੇ ਵਾਤਾਵਰਨ, ਮਨੁੱਖੀ ਸਿਹਤ, ਪੌਦਿਆਂ ਅਤੇ ਵਾਤਾਵਰਨ ‘ਤੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
1. ਵਾਤਾਵਰਨ ਉੱਪਰ ਪ੍ਰਭਾਵ-

  • ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਨਾਲ ਸਮੁੱਚਾ ਵਾਤਾਵਰਨ ਪਲੀਤ ਹੋ ਜਾਂਦਾ ਹੈ ।
  • ਪਰਾਲੀ ਨੂੰ ਸਾੜਨ ਕਾਰਨ ਪੈਦਾ ਹੋਈਆਂ ਗੈਸਾਂ; ਜਿਵੇਂ ਕਿ ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰੋਜਨ ਦੇ ਆਕਸਾਈਡ, ਗਰੀਨ ਹਾਊਸ ਅਸਰ (Green House Effect) ਪੈਦਾ ਕਰਦੀਆਂ ਹਨ । ਇਸ ਦੇ ਅਸਰ ਨਾਲ ਆਲਮੀ ਤਪਸ਼ (Global warming) ਦੇ ਖ਼ਤਰੇ ਨੂੰ ਹੋਰ ਵਧਾਉਂਦੀਆਂ ਹਨ ।

2. ਮਨੁੱਖੀ ਸਿਹਤ ਉੱਪਰ ਪ੍ਰਭਾਵ-

  • ਪਰਾਲੀ ਦੀ ਲੱਗੀ ਅੱਗ ਨਾਲ ਚਾਰ-ਚੁਫੇਰੇ ਧੂੰਆਂ ਅਤੇ ਧੂੜ-ਕਣ ਫੈਲਦੇ ਹਨ ਜਿਸ ਨਾਲ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿਚ ਜਲਣ, ਸੋਜ਼ਸ਼ ਅਤੇ ਚਮੜੇ ਦੇ ਰੋਗਾਂ ਵਿੱਚ ਵਾਧਾ ਹੁੰਦਾ ਹੈ ।
  • ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।

3. ਪੌਦਿਆਂ ਉੱਪਰ ਪ੍ਰਭਾਵ-
ਨਾਈਟਰੋਜਨ ਅਤੇ ਸਲਫਰ ਦੇ ਆਕਸਾਈਡ ਹਵਾ ਵਿੱਚ ਜਲ-ਵਾਸ਼ਪਾਂ ਨਾਲ ਕਿਰਿਆ ਕਰ ਕੇ ਤੇਜ਼ਾਬੀ ਵਰਖਾ (Acid Rains) ਬਣਾਉਂਦੇ ਹਨ । ਜਿਸਦਾ ਪੌਦਿਆਂ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ।

4. ਵਾਤਾਵਰਨ ਉੱਪਰ ਪ੍ਰਭਾਵ-

  • ਸੜਕਾਂ ਅਤੇ ਰਾਹਾਂ ਕਿਨਾਰੇ ਖੜੇ ਹਜ਼ਾਰ ਰੁੱਖ, ਪਰਾਲੀ ਨੂੰ ਲਗਾਈ ਅੱਗ ਵਿਚ ਝੁਲਸ ਜਾਂਦੇ ਹਨ ।
  • ਸਮੋਗ (Smog) ਨਾਲ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਦੁਰਘਟਨਾਵਾਂ ਹੁੰਦੀਆਂ ਹਨ ।
  • ਪਰਾਲੀ ਨਾਲ ਲੱਗੀ ਅੱਗ ਨਾਲ ਵਾਤਾਵਰਨ ਸੰਤੁਲਨ ਲੜਖੜਾ ਜਾਂਦਾ ਹੈ ।

5. ਜ਼ਮੀਨ ਦੀ ਉੱਪਰਲੀ ਸੜਾ ਦਾ ਤਾਪਮਾਨ ਵਧਣ ਕਾਰਨ ਇਸ ਵਿੱਚ ਮਿਲਣ ਵਾਲੇ ਅਨੇਕਾਂ ਕਿਸਮ ਦੇ ਸੂਖ਼ਮ ਜੀਵ, ਬੈਕਟੀਰੀਆ, ਉੱਲੀ, ਮਿੱਤਰ ਕੀੜੇ ਆਦਿ ਮਰ ਜਾਂਦੇ ਹਨ ।

ਪ੍ਰਸ਼ਨ 2.
ਸਟੱਬਲ ਬਰਨਿੰਗ ‘ਤੇ ਇਕ ਲੇਖ ਲਿਖੋ ।
ਉੱਤਰ-
ਅਨਾਜ ਜਿਵੇਂ ਕਿ ਕਣਕ, ਝੋਨਾ, ਬਾਜਰੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੀ ਹੋਈ ਤੀਲਿਆਂ ਆਦਿ ਪਰਾਲੀ ਨੂੰ ਸਟੱਬਲ ਕਹਿੰਦੇ ਹਨ । ਇਸ ਵਿਚ ਬਚੀ ਹੋਈ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਲਗਾ ਕੇ ਸਾੜ ਦੇਣ ਨੂੰ ਸਟੱਬਲ ਬਰਨਿੰਗ ਕਹਿੰਦੇ ਹਨ । ਇਸ ਨਾਲ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦਾ ਹੈ । ਸਟੱਬਲ ਬਰਨਿੰਗ ਕਈ ਸਮੱਸਿਆ ਪੈਦਾ ਕਰਦਾ ਹੈ । ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਾਅਦ ਬਣੇ ਧੂੰਏਂ ਅਤੇ ਠੰਡ ਨਾਲ ਇਕੱਠੇ ਹੋਏ ਕਣ ਆਦਿ ਮਨੁੱਖੀ ਜੀਵਨ ਤੇ ਬਹੁਤ ਮਾੜਾ ਅਸਰ ਪਾਉਂਦੇ ਹਨ । ਇਸ ਧੁੰਦ ਅਤੇ ਧੂੰਏਂ ਨਾਲ ਬਣੇ ਸਮੋਗ (Smog) ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਵੇਂ ਅਸਥਮਾ ਆਦਿ ਦਾ ਅਸਰ ਵੱਧ ਜਾਂਦਾ ਹੈ । ਬੱਚੇ ਅਤੇ ਬਜ਼ੁਰਗਾਂ ਦੀ ਸਿਹਤ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ।

ਕਣਕ ਬੀਜਣ ਦੇ ਖੇਤਰ ਵਿਚੋਂ ਝੋਨੇ ਦੀ ਫ਼ਸਲ ਨੂੰ ਕੱਟਣ ਦਾ ਕੰਮ ਬਹੁਤ ਘੱਟ ਹੈ । ਇਹ ਆਮ ਤੌਰ ‘ਤੇ ਅਜਿਹੇ ਅੜਚਣਾਂ ਲਈ ਜ਼ਰੂਰੀ ਹੁੰਦਾ ਹੈ । ਕੰਬਾਈਨ ਜੋਤੁ ਫ਼ਸਲ ਕੱਟਣ ਦੀ ਪ੍ਰਣਾਲੀ ਦੀ ਵਰਤੋਂ ਕਰਦਾ ਸੀ ਜੋ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਪਿੱਛੇ ਛੱਡਦੀ ਹੈ, ਜੋ ਮਿੱਟੀ ਵਿਚ ਮਿਲ ਜਾਂਦਾ ਸੀ ਪਰ ਹੁਣ ਇਕ ਸਮੱਸਿਆ ਬਣ ਗਈ ਹੈ । ਇਹ ਮਿਸ਼ਰਤ ਮਸ਼ੀਨਾਂ ਹਨ ਜੋ ਕਟਾਈ ਵਾਲੇ ਅਨਾਜ ਨੂੰ ਵੱਖ ਕਰੇ ਅਤੇ ਵੱਖਰੇ ਅਨਾਜ ਵੀ ਸਫ਼ਾ ਹੁੰਦੇ ਹਨ । ਇੱਥੇ ਵੱਡੀ ਸਮੱਸਿਆ ਇਹ ਹੈ ਕਿ ਮਸ਼ੀਨ ਕਾਫ਼ੀ ਹੱਦ ਤੱਕ ਜ਼ਮੀਨ ਤੋਂ ਨਹੀਂ ਕੱਟਦੀ ਜਿਸ ਦੇ ਪਿੱਛੇ ਪਰਾਲੀ ਹੋਣ ਦੇ ਕਾਰਨ ਕਿਸਾਨ ਦੀ ਕੋਈ ਮੱਦਦ ਨਹੀਂ ਕਰਦਾ । ਕਿਸਾਨ ਲਈ ਇਹ ਵਧੀਆ ਹੈ ਕਿ ਅਗਲੀ ਫ਼ਸਲ ਬੀਜਣ ਲਈ ਕਿਸਾਨ ਪੂਰੀ ਤਿਆਰੀ ਕਰ ਸਕੇ । ਇਸ ਲਈ ਸਭ ਤੋਂ ਤੇਜ਼ ਅਤੇ ਸਸਤਾਂ ਹੱਲ ਹੈ ਕਿ ਖੇਤ ਨੂੰ ਸਾਫ਼ ਕਰਨ ਲਈ ਪਰਾਲੀ ਨੂੰ ਸਾੜ ਦੇਣਾ ਹੈ ।

ਪਰਾਲੀ ਨੂੰ ਅੱਗ ਲਗਾਉਣਾ ਹੀ ਇਸ ਸਮੱਸਿਆ ਦਾ ਇੱਕ-ਇੱਕ ਹੱਲ ਨਹੀਂ ਹੈ ।

ਅਸਲ ਵਿਚ ਹੁਣ ਤਕ ਕਿਸਾਨ ਝੋਨੇ ਦੀ ਫ਼ਸਲ ਤੋਂ ਤਿਆਰ ਹੋਈ ਪਰਾਲੀ ਨੂੰ ਅੱਗ ਲਗਾ ਕੇ ਸਾੜ ਦੇਣਾ ਹੀ ਠੀਕ ਮੰਨਦੇ ਸਨ ਪਰ ਹੁਣ ਹਾਲਾਤ ਬਦਲ ਗਏ ਹਨ | ਵਾਤਾਵਰਨ ਵਿਚ ਪ੍ਰਦੁਸ਼ਣ ਦਾ ਵਧਣਾ ਇਕ ਬਹੁਤ ਵੱਡੇ ਖ਼ਤਰੇ ਦੀ ਨਿਸ਼ਾਨੀ ਹੈ । ਇਸ ਲਈ ਇਸ ਦਾ ਹੱਲ ਲੱਭਣਾ ਜ਼ਰੂਰੀ ਹੈ ।

ਇਸ ਸਮੇਂ ਸਟੱਬਲ ਬਰਨਿੰਗ ਨੂੰ ਰੋਕਣ ਲਈ ਸਭ ਤੋਂ ਪ੍ਰਭਾਵੀ ਤਕਨੀਕ, ਟਰਬੋ ਹੈਪਰ ਸੀਡਰ (THS) ਲਗਦਾ ਹੈ, THS ਅਸਲ ਵਿਚ ਇਕ ਮਸ਼ੀਨ ਹੈ ਜੋ ਇਕ ਟਰੈਕਟਰ ਤੇ ਮਾਉਟ ਕੀਤੀ ਜਾਂਦੀ ਹੈ ਜੋ ਨਾ ਸਿਰਫ਼ ਚਪੇਟ ਨੂੰ ਉਤਾਰਦੀ ਹੈ, ਸਗੋਂ ਕਣਕ ਦੇ ਬੀਜਾਂ ਨੂੰ ਮਿੱਟੀ ਵਿਚ ਵੀ ਮਿਲਾ ਸਕਦੀ ਹੈ, ਜੋ ਹੁਣੇ-ਹੁਣੇ ਕੰਬਾਈਨ ਹਾਰਵੈਸਟਰ ਨਾਲ ਸਾਫ਼ ਹੋ ਚੁੱਕੀ ਹੈ । ਇਸ ਨਾਲ ਬੀਜਾਂ ਨੂੰ ਇਕ ਵਾਰੀ ਸੁੱਟ ਦਿੱਤਾ ਜਾਂਦਾ ਹੈ ਤਾਂ ਜੋ ਇੱਕ ਗਿੱਲੀ ਕਵਰ (Mulch cover) ਬਣਾਇਆ ਜਾ ਸਕੇ ।

THS ਦੀ ਲਾਗਤ ਲਗਪਗ 1.3 ਲੱਖ ਹੈ ਅਤੇ ਐੱਸ.ਐੱਸ.ਐੱਮ.ਐੱਸ. ਦੀ ਲਗਪਗ 1.2 ਲੱਖ ਹੈ, ਫਿਰ ਕੰਬਾਈਨ ਦੀ ਲਾਗਤ ਹੁੰਦੀ ਹੈ, ਜੋ 18 ਲੱਖ ਤੋਂ ਉੱਪਰ ਹੈ, ਪਰ ਕਿਸਾਨ ਕੋਲ ਉਨ੍ਹਾਂ ਨੂੰ ਖਰੀਦਣ ਲਈ ਇੰਨੇ ਪੈਸੇ ਨਹੀਂ ਹੁੰਦੇ ।

ਦੂਜੀਆਂ ਹਾਲਾਤਾਂ ਵਿਚ, ਜਿਵੇਂ ਕਿ ਰਹਿੰਦ-ਖੂੰਹਦ ਦੀ ਬਿਜਾਈ, ਬਸਤਰ ਨੂੰ ਸਾੜਨ ਤੋਂ 20 ਪ੍ਰਤੀਸ਼ਤ ਜ਼ਿਆਦਾ ਹੈ, ਜਦਕਿ ਬਾਕੀ ਰਹਿੰਦ-ਖੂੰਹਦ ਨੂੰ ਪੂਰੀ ਤਰ੍ਹਾਂ ਸੁੱਟੇ ਜਾਣ ਨਾਲ 34 ਪ੍ਰਤੀਸ਼ਤ ਜ਼ਿਆਦਾ ਬਲਦੇ ਹਨ । ਇਕ ਸਰਵੇ ਅਨੁਸਾਰ, ਇਸ ਲਈ ਕਿਸਾਨ ਲਈ ਸਭ ਤੋਂ ਸੌਖਾ ਵਿਕਲਪ ਦਾ ਸਹਾਰਾ ਨਾ ਲੈਣ ਦੀ ਪ੍ਰੇਰਣਾ ਦੀ ਲੌੜ ਹੈ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 3.
ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਤਸਵੀਰਾਂ ਰਾਹੀਂ ਦਿਖਾਓ ।
ਉੱਤਰ-
ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ-
PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ 1

Leave a Comment