Punjab State Board PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) Important Questions and Answers.
PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ (Sustainable Development) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਏ, ਮੌਜੂਦਾ ਪੀੜ੍ਹੀ ਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਝੱਲਣਯੋਗ ਵਿਕਾਸ ਆਖਦੇ ਹਨ ।
ਪ੍ਰਸ਼ਨ 2.
ਤਿੰਨ ਪ੍ਰਕਾਰ ਦੀ ਪੂੰਜੀ (Capital) ਕਿਹੜੀ ਹੈ ਜਿਹੜੀ ਕਾਇਮ ਰਹਿਣਯੋਗ ਵਿਕਾਸ ਹੇਠ ਸੁਰੱਖਿਅਤ ਹੈ ?
ਉੱਤਰ-
ਕੁਦਰਤੀ ਪੂੰਜੀ (Natural Capital), ਭੌਤਿਕ ਪੂੰਜੀ (Physical Capital) ਅਤੇ ਮਾਨਵ/ਮਨੁੱਖੀ ਪੂੰਜੀ (Human Capital) ।
ਪ੍ਰਸ਼ਨ 3.
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ ਵਿਕਾਸ ਦੀ ਧਾਰਨਾ ਕਿਸ ਨੇ ਦਿੱਤੀ ?
ਉੱਤਰ-
ਇਹ ਧਾਰਨਾ ਜੀ. ਐੱਚ. ਬਰੈੱਡਟਲੈਂਡ (G.H. Brundtland) ਨੇ ਜਿਹੜਾ ਕਿ ਨਾਰਵੇ ਦਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਸਿਹਤ ਸੰਗਠਨ ਦਾ ਨਿਰਦੇਸ਼ਕ ਸੀ, ਨੇ ਦਿੱਤੀ ।
ਪ੍ਰਸ਼ਨ 4.
‘ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕੁਦਰਤ ਕੋਲ ਹਰੇਕ ਚੀਜ਼ ਹੈ, ਪਰ ਸਾਡਾ ਲਾਲਚ ਪੂਰਾ ਕਰਨ ਦੇ ਲਈ ਨਹੀਂ । ਇਹ ਸ਼ਬਦ ਕਿਸ ਦੇ ਹਨ ?
ਉੱਤਰ-
ਇਹ ਸ਼ਬਦ ਮਹਾਤਮਾ ਗਾਂਧੀ ਜੀ ਦੇ ਹਨ ।
ਪ੍ਰਸ਼ਨ 5.
“ਭਾਖੜਾ-ਨੰਗਲ ਡੈਮ” ‘‘ਭਾਰਤ ਦੇ ਮੰਦਰ ਹਨ’’ ਇਹ ਕਿਸ ਦੇ ਵਿਚਾਰ ਹਨ ?
ਉੱਤਰ-
ਸ੍ਰੀ ਜਵਾਹਰ ਲਾਲ ਨਹਿਰੂ ਜੀ ਦੇ ।
ਪ੍ਰਸ਼ਨ 6.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਨਾਲ ਸੰਬੰਧਿਤ ਕਾਇਮ ਰਹਿਣ (Sustain) ਅਤੇ ਵਿਕਾਸ ਕਰਨ (Develop) ਦਾ ਕੀ ਮਤਲਬ ਹੈ ?
ਉੱਤਰ-
ਸ਼ਬਦ (Sustain) ਕਾਇਮ ਰਹਿਣਾ – ਕਿਸੇ ਕਿਸਮ ਦੀ ਰੁਕਾਵਟ ਪਾਇਆਂ ਬਗੈਰ, ਪਦਾਰਥਾਂ ਦੇ ਘਟਾਉਣ, ਪਰਵਰਿਸ਼ ਕਰਨ, ਵੱਧਣ-ਫੁਲਣ ਦੇਣ ਅਤੇ ਨਰੋਏ ਰਹਿਣ ਨੂੰ ਕਾਇਮ ਰਹਿਣਾ (Sustain) ਆਖਦੇ ਹਨ ।
ਵਿਕਾਸ ਕਰਨਾ (Develop) – ਕਿਸੇ ਨੂੰ ਪ੍ਰਗਤ ਅਵਸਥਾ (Advance State) ਵਿਚ ਲਿਆਉਣ ਜਾਂ ਸੁਧਾਰ ਕਰਨ ਨੂੰ ਵਿਕਾਸ ਕਰਨਾ ਆਖਦੇ ਹਨ ।
ਪ੍ਰਸ਼ਨ 7.
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਉ) ਵਿਕਾਸ (Sustainable Development) ਨੂੰ ਵਿਸ਼ਵ ਜੰਗਲੀ ਜੀਵਨ ਢੰਡ (World Wildlife Fund) ਦੇ ਅਨੁਸਾਰ ਪਰਿਭਾਸ਼ਿਤ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ (Sustainable Development-ਸਹਾਇਕ ਆਵਾਸ ਪ੍ਰਣਾਲੀ (Eco-System) ਦੀ ਭਾਰ ਝੱਲਣ ਸਮਰੱਥਾ ਦੇ ਦਾਇਰੇ ਵਿਚ ਰਹਿੰਦਿਆਂ ਮਨੁੱਖੀ ਜੀਵਨ ਦੀ ਉੱਤਮਤਾ ਵਿਚ ਆਏ ਸੁਧਾਰ ਨੂੰ ਵਿਸ਼ਵ ਜੰਗਲੀ ਜੀਵਨ ਦੇ ਅਨੁਸਾਰ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਆਖਿਆ ਜਾਂਦਾ ਹੈ ।
ਪ੍ਰਸ਼ਨ 8.
ਤਿੰਨ ਈਂ ਜ਼ (3 E’s) ਦਾ ਵਿਸਥਾਰ ਕਰੋ ।
ਉੱਤਰ-
3 ਈ’ਜ਼ = E = ਆਰਥਿਕਤਾ (Economy), E = ਪਰਿਸਥਿਤੀ ਵਿਗਿਆਨ (Ecology), E = ਨਿਆਇ ਸੰਗਤੀ (Equity) ਜਾਂ ਸੁਨੀਤੀ ।
(E = Economy, E = Ecology, E = Equity) ।
ਪ੍ਰਸ਼ਨ 9.
ਮਨੁੱਖ ਦੁਆਰਾ ਕੀਤੀ ਗਈ ਖ਼ਪਤ ਸੰਬੰਧੀ ਗਤੀਵਿਧੀਆਂ ਤਕਰੀਬਨ ਵਾਤਾਵਰਣ ਤੇ ਅਸਰ ਪਾਉਂਦੀਆਂ ਹਨ ਇਸ ਬਾਰੇ ਕੇਵਲ ਇਕ ਹੀ ਉਦਾਹਰਨ ਦਿਉ ।
ਉੱਤਰ-
ਖ਼ਪਤ ਨਾ-ਨਵਿਆਉਣਯੋਗ ਸਾਧਨਾਂ (Non-Renewable Resources) ਜਿਵੇਂ ਕਿ ਧਾਤਾਂ ਅਤੇ ਖਣਿਜ ਆਦਿ, ਉੱਤੇ ਨਿਰਭਰ ਕਰਦੀ ਹੈ ।
ਪ੍ਰਸ਼ਨ 10.
ਕੀ ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਪ੍ਰਭਾਵ ਪਾਉਂਦੀ ਹੈ ?
ਉੱਤਰ-
ਹਾਂ, ਵਧਦੀ ਹੋਈ ਆਬਾਦੀ ਵਾਤਾਵਰਣ ਦੇ ਅਪਰਦਨ ਦੇ ਲਈ ਜ਼ਿੰਮੇਵਾਰ ਹੈ ।
ਪ੍ਰਸ਼ਨ 11.
ਐੱਚ. ਡੀ. ਆਈ. (HDI) ਅਤੇ ਪੀ.ਪੀ.ਪੀ. (P.P.P.) ਦਾ ਵਿਸਥਾਰ ਕਰੋ ।
ਉੱਤਰ-
ਐੱਚ. ਡੀ. ਆਈ. = ਮਨੁੱਖੀ ਵਿਕਾਸ ਸੂਚਕ-ਅੰਕ (HDI = Human Development Index)
ਪੀ. ਪੀ. ਪੀ. = ਖ਼ਰੀਦ ਸ਼ਕਤੀ ਦੀ ਇਕ ਸਮਾਨਤਾ (PPP = Purchasing Power Parity)।
ਪ੍ਰਸ਼ਨ 12.
ਯੂ. ਐੱਨ. ਡੀ. ਪੀ. (UNDP) ਅਤੇ ਸੀ. ਐੱਸ. ਡੀ. (CSD) ਦਾ ਵਿਸਤਾਰ ਕਰੋ ।
ਉੱਤਰ-
ਯੂ. ਐੱਨ. ਡੀ. ਪੀ. = ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ
(UNDP = United Nations Development Programme)
ਸੀ. ਐੱਸ. ਡੀ. = ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦਾ ਕਮਿਸ਼ਨ
(CSD = Commission of Sustainable Development) ।
ਪ੍ਰਸ਼ਨ 13.
ਚਿਰ ਸਥਾਈ ਵਿਕਾਸ ਲਈ ਕਿਹੜੇ ਪਦ ਦੀ ਵਰਤੋਂ ਕਰਦੇ ਹਨ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ।
ਪ੍ਰਸ਼ਨ 14.
ਸਾਡੀਆਂ ਬੁਨਿਆਦੀ ਲੋੜਾਂ ਕੀ ਹਨ ?
ਉੱਤਰ-
ਭੋਜਨ, ਪਾਣੀ, ਹਵਾ, ਨਿਵਾਸ, ਕੱਪੜਾ ਅਤੇ ਸਮਾਜਿਕ ਅੰਤਰ ਕਿਰਿਆਵਾਂ ।
ਪ੍ਰਸ਼ਨ 15.
ਉਨ੍ਹਾਂ ਵਸਤਾਂ ਦੀ ਵਰਤੋਂ ਜਿਹੜੀਆਂ ਵਾਤਾਵਰਣ ਉੱਪਰ ਨਿਊਨਤਮ ਪੱਧਰ ਦਾ ਪ੍ਰਭਾਵ ਪਾਉਂਦੀਆਂ ਹਨ, ਲਈ ਕਿਹੜੇ ਪਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਝੱਲਣਯੋਗ ਖਪਤ (Sustainable Consumption) ।
ਪ੍ਰਸ਼ਨ 16.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਸੀਮਾ ਤਕ ਹੋ ਰਿਹਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) ਦਾ ਵਿਕਾਸ ਚਿੰਤਾਜਨਕ ਸੀਮਾ ਤਕ ਹੋ ਰਿਹਾ ਹੈ ।
ਪ੍ਰਸ਼ਨ 17.
GNP ਦਾ ਵਿਸਤਾਰ ਲਿਖੋ ।
ਉੱਤਰ-
GNP = Gross National Product.
ਪ੍ਰਸ਼ਨ 18.
ਟਿਕਾਊ ਵਿਕਾਸ ਕਮਿਸ਼ਨ ਕਦੋਂ ਕਾਇਮ ਕੀਤਾ ਗਿਆ ? .
ਉੱਤਰ-
ਇਸ ਕਮਿਸ਼ਨ ਦੀ ਸਥਾਪਨਾ ਜਨਵਰੀ, 1994 ਨੂੰ ਓਸਲੋ (Oslo) ਵਿਖੇ ਹੋਈ ।
ਪ੍ਰਸ਼ਨ 19.
ਪ੍ਰਿਥਵੀ ਉੱਚ ਕੋਟੀ ਸੰਮੇਲਨ ਦਾ ਆਯੋਜਨ ਕਦੋਂ ਅਤੇ ਕਿੱਥੇ ਕੀਤਾ ਗਿਆ ?
ਉੱਤਰ-
ਇਹ ਉੱਚ ਕੋਟੀ ਸੰਮੇਲਨ 1992 ਨੂੰ ਰਾਇਓ ਜੇਨਾਰੀਓ (Rio-de Janario) ਬ੍ਰਾਜ਼ੀਲ ਵਿਖੇ ਹੋਇਆ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਕੀ ਹੈ ? ਇਸ ਧਾਰਨਾ ਦਾ ਸੁਝਾਅ ਕਿਸ ਨੇ ਅਤੇ ਕਦੋਂ ਦਿੱਤਾ ?
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ (Sustainable Developmentਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦਾ ਨੁਕਸਾਨ ਕੀਤਿਆਂ ਬਗ਼ੈਰ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਕਾਇਮ ਰਹਿਣਯੋਗ ਵਿਕਾਸ ਅਖਵਾਉਂਦਾ ਹੈ । ਇਹ ਵਿਕਾਸ ਅੰਤਰਾ ਪੀੜ੍ਹੀ (Intra Generational) ਅਤੇ ਅੰਤਰ ਪੀੜ੍ਹੀ (Inter Generational) ਵਿਚ ਬਰਾਬਰੀ ਨੂੰ ਦਰਸਾਉਂਦਾ ਹੈ ।
ਇਸ ਵਿਕਾਸ ਦਾ ਸੁਝਾਅ ਜੀ. ਐੱਚ. ਬਰੈੱਡਟਲੈਂਡ ਨੇ 1987 ਨੂੰ ਦਿੱਤਾ ।
ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ ਟਿਕਾਊ ਅਤੇ ਨਾ-ਭੁੱਲਣਯੋਗ ਵਿਕਾਸ ਵਿਚ ਅੰਤਰ ਦੱਸੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ ਅਤੇ ਨਾ-ਕਾਇਮ ਰਹਿਣਯੋਗ/ਨਾਝੱਲਣਯੋਗ ਵਿਕਾਸ ਵਿਚ ਅੰਤਰ :
ਲੱਛਣ | ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ | ਨਾ-ਕਾਇਮ ਰਹਿਣਯੋਗ/ਨਾ-ਭੁੱਲਣਯੋਗ ਵਿਕਾਸ |
1. ਵਿਕਾਸ ਦੀ ਕਿਸਮ (Nature of Development) | ਵਿਸ਼ਵ ਭਰ ਦੇ ਸਾਰੇ ਦੇਸ਼ਾਂ ਵਿਚ ਸਾਇੰਸ ਅਤੇ ਤਕਨਾਲੋਜੀ ਦਾ ਇਕ ਸਮਾਨ ਵਿਕਾਸ | ਵਿਸ਼ੇਸ਼ ਅਧਿਕਾਰਾਂ ਵਾਲੇ ਕੁੱਝ ਕੁ ਦੇਸ਼ਾਂ ਵਿਚ ਸਾਇੰਸ ਅਤੇ ਤਕਨਾਲੋਜੀ ਦਾ ਵਿਕਾਸ, ਤਾਂ ਜੋ ਇਹ ਦੇਸ਼ ਤੇਜ਼ੀ ਨਾਲ ਵਿਕਾਸ ਕਰ ਸਕਣ । |
2. ਕੁਦਰਤੀ ਸਾਧਨਾਂ ਦੀ ਅੰਤਮ ਅਵਸਥਾ (Fate of Natural Resources) | ਪ੍ਰਿਥਵੀ ਦੀ ਜੀਵਨ ਸਹਾਇਕ ਪ੍ਰਣਾਲੀ ਦੀ ਉੱਚਿਤ ਵਰਤੋਂ, ਤਾਂ ਜੋ ਇਨ੍ਹਾਂ ਪ੍ਰਣਾਲੀਆਂ ਵਿਚ ਕਿਸੇ ਕਿਸਮ ਦਾ ਵਿਗਾੜ ਪੈਦਾ ਨਾ ਹੋਵੇ । | ਪ੍ਰਿਥਵੀ ਦੀ ਜੀਵਨ ਸਹਾਇਕ ਪ੍ਰਣਾਲੀ, ਜਿਸ ਵਿਚ ਹਵਾ, ਪਾਣੀ ਅਤੇ ਮਿੱਟੀ ਸ਼ਾਮਿਲ ਹਨ, ਦਾ ਵਧੇਰੇ ਸ਼ੋਸ਼ਣ । |
ਪ੍ਰਸ਼ਨ 3.
ਆਰਥਿਕ ਵਿਕਾਸ (Economic Development) ਅਤੇ ਕਾਇਮ ਰਹਿਣਯੋਗ/ ਝੱਲਣਯੋਗ (ਟਿਕਾਊ ਵਿਕਾਸ (Sustainable Development) ਵਿਚ ਅੰਤਰ ਦੱਸੋ ।
ਉੱਤਰ-
ਆਰਥਿਕ ਵਿਕਾਸ ਅਤੇ ਝੱਲਣਯੋਗ ਵਿਕਾਸ ਵਿਚ ਅੰਤਰ :
ਲੱਛਣ | ਆਰਥਿਕ ਵਿਕਾਸ | ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ |
1. ਪਰਿਭਾਸ਼ਾ (Definition) | ਲੰਮੀ ਮਿਆਦ (Long Term) ਲਈ ਪ੍ਰਤੀ ਜੀਅ (Per Capita) ਆਮਦਨੀ ਵਿਚ ਅਸਲੀ ਵਾਧਾ ਅਤੇ ਮੌਜੂਦਾ ਪੀੜ੍ਹੀ ਦੀ ਭਲਾਈ । | ਲੰਮੀ ਮਿਆਦ ਲਈ ਪ੍ਰਤੀ ਜੀਅ ਦੀ ਆਮਦਨੀ ਵਿਚ ਵਾਧਾ ਅਤੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੋਹਾਂ ਦੀ ਆਰਥਿਕ ਭਲਾਈ । |
2. ਆਰਥਿਕਤਾ ਦਾ ਸੁਭਾਅ (Nature of Economics) | ਘੱਟ ਵਿਕਸਿਤ ਆਰਥਿਕਤਾ ਦੇ ਹਵਾਲੇ ਵਿਚ । | ਵਿਕਸਿਤ ਹੋਏ ਅਤੇ ਘੱਟ ਵਿਕਸਿਤ ਹੋਏ ਦੋਵਾਂ ਆਰਥਿਕਤਾ ਦੇ ਹਵਾਲੇ ਵਿਚ । |
3. ਵਾਤਾਵਰਣ ਦੀ ਸੁਰੱਖਿਆ ਵੱਲ ਧਿਆਨ (Attention to Environ mental Protection) | ਕੋਈ ਵਿਸ਼ੇਸ਼ ਧਿਆਨ ਨਹੀਂ । | ਵਿਸ਼ੇਸ਼ ਧਿਆਨ ‘ਤੇ ਜ਼ੋਰ |
4. ਕੁਦਰਤੀ ਸਾਧਨਾਂ ਦਾ ਸ਼ੋਸ਼ਣ (Exploitation of Natural Resources) | ਕੋਈ ਹਿਸਾਬ ਨਹੀਂ । (Not Accounted) | ਤਰਕਯੁਕਤ ਵਰਤੋਂ (Rational Utilization) |
ਪ੍ਰਸ਼ਨ 4.
ਕਾਇਮ ਰਹਿਣਯੋਗ/ਟਿਕਾਊ ਖ਼ਪਤ (Sustainable Consumption) ਨੂੰ ਪਰਿਭਾਸ਼ਿਤ ਕਰੋ । ਇਸ ਨੂੰ ਪ੍ਰਾਪਤ ਕਰਨ ਦੇ ਦੋ ਉਪਾਅ ਦੱਸੋ ।
ਉੱਤਰ-
ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤੀ ਸਾਧਨ ਉਸੇ ਹੀ ਪੱਧਰ ਤੇ ਉਪਲੱਬਧ ਹੋ ਸਕਣ, ਜਿਸ ਪੱਧਰ ਤੇ ਸਾਨੂੰ ਪ੍ਰਾਪਤ ਹੁੰਦੇ ਹਨ, ਇਸ ਕਥਨ ਨੂੰ ਜਾਰੀ ਰਹਿਣਯੋਗ ਖ਼ਪਤੇ ਆਖਦੇ ਹਨ ।
ਦੋ ਉਪਾਅ (Two Steps)-
- 3-R-ਪਹੁੰਚ (3-R Approach) ਭਾਵ ਘਟਾਉਣਾ (Reduce), ਪੁਨਰਚੱਕਰਣ (Recycling) ਅਤੇ ਪੁਨਰ ਵਰਤੋਂ (Reuse) ।
(R = Reduce ; R = Recyling; R = Reuse) - ਨਜ਼ਦੀਕੀ ਅਸੂਲ (Proximity Principle) ਤਾਂ ਜੋ ਢੋਆ-ਢੁਆਈ ਤੇ ਆਉਣ ਵਾਲੇ ਖ਼ਰਚੇ ਨੂੰ ਘਟਾਇਆ ਜਾ ਸਕੇ ।
ਪ੍ਰਸ਼ਨ 5.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਲਈ ਤਿੰਨ ਕਿਸਮਾਂ ਦੀਆਂ ਸਮਾਜਿਕ ਤਬਦੀਲੀਆਂ ਨੂੰ ਸੂਚੀਬੱਧ ਕਰੋ ।
ਉੱਤਰ-
- ਅਸਮਾਨਤਾ (Inequality) ਨੂੰ ਦੂਰ ਕਰਨਾ ਅਤੇ ਔਰਤਾਂ ਦੇ ਆਰਥਿਕ ਰੁਤਬੇ ਨੂੰ ਸੁਧਾਰਨਾ (ਸਿਧਾਂਤ 20) (Principle-20)
- ਸਿਧਾਂਤ-21 (Principle-21) ਦੇ ਅਨੁਸਾਰ ਯੁਵਕਾਂ ਨੂੰ ਉਨ੍ਹਾਂ ਦੀ ਰਚਨਾਤਮਿਕਤਾ (Creativity), ਆਦਰਸ਼ (Ideals) ਅਤੇ ਹਿੰਮਤ ਦੇ ਕਾਰਨ ਕਾਇਮ ਰਹਿਣਯੋਗ ਵਿਕਾਸ ਲਈ ਸ਼ਾਮਿਲ ਕਰਨਾ ਚਾਹੀਦਾ ਹੈ ।
- ਸਿਧਾਂਤ-22 (Principle-22) ਸਥਾਨਕ ਲੋਕਾਂ ਦੀ ਅਤੇ ਸਥਾਨਕ ਸਮੁਦਾਇ ਦੀ ਪ੍ਰਭਾਵਸ਼ਾਲੀ ਭਾਗੀਦਾਰੀ ।
ਪ੍ਰਸ਼ਨ 6.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦਾ ਖਿਆਲ ਕਿਵੇਂ ਹੋਂਦ ਵਿਚ ਆਇਆ ?
ਉੱਤਰ-
ਮੌਜੂਦਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਝੱਲਣਯੋਗ ਵਿਕਾਸ ਦਾ ਖਿਆਲ ਹੋਂਦ ਵਿਚ ਆਇਆ ।
ਪਹਿਲੇ ਦਹਾਕਿਆਂ ਵਿਚ ਕਾਇਮ ਰਹਿਣਯੋਗ ਵਿਕਾਸ ਦਾ ਖਿਆਲ ਵਾਤਾਵਰਣ ਨਾਲ ਸੰਬੰਧਿਤ ਕੀਤੇ ਗਏ ਅੰਦੋਲਨਾਂ ਤੋਂ ਪੈਦਾ ਹੋਇਆ ਅਤੇ ਇਸ ਨੂੰ 1987 ਵਿਖੇ ਵਿਸ਼ਵ ਵਾਤਾਵਰਣ ਅਤੇ ਵਿਕਾਸ ਕਮਿਸ਼ਨ (World Commission on Environment and Development) ਨੇ ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਕੀਤਾ-
ਜਿਹੜਾ ਵਿਕਾਸ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਪੂਰੀਆਂ ਕਰਦਿਆਂ ਹੋਇਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਕਿਸੇ ਵੀ ਪ੍ਰਕਾਰ ਨੁਕਸਾਨ ਨਾ ਪਹੁੰਚਾਵੇ, ਉਸ ਵਿਕਾਸ ਨੂੰ ਝੱਲਣਯੋਗ ਵਿਕਾਸ ਆਖਦੇ ਹਨ । ਇਸ ਕਮਿਸ਼ਨ ਨੂੰ ਬਰੈਂਡਟਲੈਂਡ ਕਮਿਸ਼ਨ 1987 (Brundtland Commission, 1987) ਵੀ ਆਖਦੇ ਹਨ ।
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦਾ ਅਰਥ ਵਾਧੇ ਵਿਚ ਆਇਆ ਘਾਟਾ ਨਹੀਂ ਹੈ ।
ਕਿਸੇ ਵਿਸ਼ੇਸ਼ ਬਿੰਦੂ ਉੱਤੇ ਪਹੁੰਚ ਕੇ ਕਾਇਮ ਰਹਿਣਯੋਗ ਸਮੁਦਾਇ ਵਧਣ ਤੋਂ ਰੁਕ ਜਾਂਦੀ ਹੈ, ਪਰ ਇਸ ਦਾ ਸੁਧਾਰ ਅਤੇ ਪਰਿਵਰਤਨ ਜਾਰੀ ਰਹਿੰਦਾ ਹੈ । ਇਹ ਸਮੁਦਾਇ ਇਸ ਤਰ੍ਹਾਂ ਵਿਕਾਸ ਕਰਦੀ ਹੈ ਜਿਸ ਦੇ ਨਾਲ ਇਸ ਦੇ ਮੈਂਬਰਾਂ ਦੇ ਜੀਵਨ ਦੀ ਉੱਤਮਤਾਂ (Quality of life) ਵਿਕਸਿਤ ਹੁੰਦੀ ਰਹੇ ।
ਪ੍ਰਸ਼ਨ 7.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਨਾਲ ਤਿੰਨ ਈਂ ਜ਼ (3-E’s) ਦਾ ਕੀ ਸੰਬੰਧ ਹੈ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਦਾ ਅਤੇ 3 ਈਜ਼ (3-E’s) ਦਾ ਸੰਬੰਧ, ਆਰਥਿਕਤਾ (Economy), ufarfest feformito (Ecology) mp3 forme Aalst (Equity) ਨਾਲ ਹੈ ।
- ਆਰਥਿਕਤਾ (Economy) – ਆਰਥਿਕ ਗਤੀਵਿਧੀਆਂ ਸਭ ਦੀ ਭਲਾਈ ਦਾ ਕੰਮ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਇਹ ਸਵੈ-ਪੁਨਰ ਨਵਿਆਉਣਯੋਗ ਦੇ ਇਲਾਵਾ ਇਨ੍ਹਾਂ ਗਤੀਵਿਧੀਆਂ ਦੇ ਕਾਰਨ ਸਥਾਨਕ ਸੰਪੱਤੀ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੋਣਾ ਚਾਹੀਦਾ ਹੈ ।
- ਪਰਿਸਥਿਤੀ ਵਿਗਿਆਨ (Ecology) – ਮਨੁੱਖ ਪ੍ਰਕਿਰਤੀ ਦਾ ਇਕ ਹਿੱਸਾ ਹੈ ਅਤੇ ਕੁਦਰਤ ਉਸ ਦੀ ਸੀਮਾ ਹੈ ਅਤੇ ਕੁਦਰਤੀ ਸੰਪੱਤੀ ਦੇ ਨਿਰਮਾਣ ਅਤੇ ਸਾਂਭ-ਸੰਭਾਲ ਦੀ ਜੁੰਮੇਵਾਰੀ ਸਮੁਦਾਇ ਦੀ ਹੈ । ‘
- ਨਿਆਇ ਸੰਗਤੀ (Equity) – ਸੋਸਾਇਟੀ ਦੁਆਰਾ ਫੈਸਲਾ-ਲੈਣ ਅਤੇ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਸਮੂਲੀਅਤ ਦੇ ਮੌਕੇ ਮਿਲਦੇ ਹਨ । .
ਪ੍ਰਸ਼ਨ 8.
ਵਾਤਾਵਰਣ ਨੂੰ ਖ਼ਪਤ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ? ਵਿਆਖਿਆ ਕਰੋ ।
ਉੱਤਰ-
ਖ਼ਪਤ (Consumption) – ਜਿਊਂਦੇ ਰਹਿਣ ਦੇ ਲਈ ਮਨੁੱਖੀ ਵਸਤੂਆਂ ਦਾ ਸੇਵਨ ਕਰਦੇ ਹਨ । ਚੀਜ਼ਾਂ ਦਾ ਸੇਵਨ ਸਾਡੇ ਸਭਿਅਤਾ ਦਾ ਇਕ ਅੰਸ਼ ਹੈ । ਚੀਜ਼ਾਂ ਪੈਦਾ ਕਰਨੀਆਂ ਅਤੇ ਉਨ੍ਹਾਂ ਦੇ ਵੇਚਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ ਅਤੇ ਖ਼ੁਸ਼ਹਾਲੀ ਪ੍ਰਾਪਤ ਕਰ ਰਹੇ ਹਾਂ । ਆਰਥਿਕ ਉੱਨਤੀ ਦਾ ਕੇਵਲ ਇਕ ਜ਼ਰੂਰੀ ਮਾਪ ਜੀ. ਐੱਨ. ਪੀ. (GNP) ਕੁੱਲ ਕੌਮੀ ਉਤਪਾਦ ਹੀ ਹੈ ਜਿਹੜਾ ਕਿ ਕਿਸੇ ਦਿੱਤੇ ਹੋਏ ਇਕ ਸਾਲ ਵਿਚ ਵਸਤਾਂ ਅਤੇ ਉਪਯੋਗਾਂ (Services) ਦੇ ਉਤਪਾਦਨ ਦਾ ਕੁੱਲ ਜੋੜ ਹੈ । ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਖਪਤ ਦੀਆਂ ਸਾਰੀਆਂ ਗਤੀਵਿਧੀਆਂ ਦਾ ਅਸਰ ਵਾਤਾਵਰਣ ਉੱਤੇ ਪੈਂਦਾ ਹੈ ।
ਪ੍ਰਸ਼ਨ 9.
ਖ਼ਪਤ ਦੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਖ਼ਪਤ ਦੇ ਪ੍ਰਭਾਵ (Effects of Consumption)-
- ਖ਼ਪਤ ਧਾਤਾਂ ਅਤੇ ਖਣਿਜਾਂ ਵਰਗੇ ਨਾ-ਨਵਿਆਉਣਯੋਗ ਸਾਧਨਾਂ ਦੀ ਸਖਣਿਆਉਣ (Depletion) ਕਰਦਾ ਹੈ । ਇਸੇ ਹੀ ਤਰ੍ਹਾਂ ਕੁਦਰਤੀ ਸਾਧਨਾਂ ਦੀ ਉਤਪੱਤੀ, ਸੈਸਿੰਗ ਅਤੇ ਖਪਤ ਦੇ ਲਈ ਇਨ੍ਹਾਂ ਸਾਧਨਾਂ ਦੀ ਪ੍ਰਾਪਤੀ ਅਤੇ ਕਢਾਈ (Extraction) ਜ਼ਰੂਰੀ ਹੈ । ਅਜਿਹੇ ਸਾਧਨ ਹਨ ਲੱਕੜੀ, ਕੱਚਾ ਮਾਲ (Ore), ਪਥਰਾਟ ਈਂਧਨ ਆਦਿ ।
- ਬਹੁਤ ਜ਼ਿਆਦਾ ਮੱਛੀਆਂ ਫੜਣੀਆਂ, ਜ਼ਮੀਨ ਹੇਠਲੇ ਪਾਣੀ ਅਤੇ ਵਣ ਦਾ ਹੱਦ ਤੋਂ ਜ਼ਿਆਦਾ ਸ਼ੋਸ਼ਣ, ਨਵਿਆਉਣਯੋਗ ਸਾਧਨਾਂ ਦੇ ਸਖਣਿਆਉਣ ਅਤੇ ਅਪਰਦਨ ਦਾ ਕਾਰਨ ਖ਼ਪਤ ਹੈ ।
- ਇਸ ਦੇ ਕਾਰਨ ਪ੍ਰਦੂਸ਼ਣ ਅਤੇ ਫੋਕਟ ਪਦਾਰਥ ਏਨੀ ਜ਼ਿਆਦਾ ਮਾਤਰਾ ਵਿਚ ਪੈਦਾ ਹੋ ਜਾਂਦੇ ਹਨ, ਜਿਹੜੇ ਕਿ ਵਾਤਾਵਰਣ ਦੀ ਹਿਣ ਕਰਨ ਦੀ ਸਮਰੱਥਾ ਤੋਂ ਬਹੁਤ ਜ਼ਿਆਦਾ ਹੁੰਦੇ ਹਨ ।
ਪ੍ਰਸ਼ਨ 10.
ਕਾਇਮ ਰਹਿਣਯੋਗ/ਟਿਕਾਊ ਖ਼ਪਤ ਕੀ ਹੈ ? ਇਸ ਨਾਲ ਸੰਬੰਧਿਤ ਮੁੱਖ ਸਮੱਸਿਆਵਾਂ ਬਾਰੇ ਲਿਖੋ !
ਉੱਤਰ-
ਵਸਤਾਂ ਅਤੇ ਉਪਯੋਗਾਂ ਦੀ ਅਜਿਹੀ ਵਰਤੋਂ, ਜਿਸ ਦਾ ਵਾਤਾਵਰਣ ਉੱਤੇ ਘੱਟ ਤੋਂ ਘੱਟ ਅਸਰ ਪਵੇ, ਅਜਿਹੀ ਖ਼ਪਤ ਟਿਕਾਉ ਖ਼ਪਤ ਅਖਵਾਉਂਦੀ ਹੈ । ਮਨੁੱਖ ਜਾਤੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਦੀ ਹੋਈ, ਖ਼ਪਤ ਸਮਾਜਿਕ ਤੌਰ ਤੇ ਇਕ ਸਮਾਨ ਅਤੇ ਆਰਥਿਕ ਪੱਖੋਂ ਠੀਕ ਹੋਣੀ ਜ਼ਰੂਰੀ ਹੈ ।
ਔਸਲੋ ਸਿੰਪੋਜ਼ੀਅਮ (Oslo Symposium) ਜਿਸ ਦਾ 1994 ਨੂੰ ਆਯੋਜਨ ਕੀਤਾ ਗਿਆ, ਨੇ ਕਾਇਮ ਰਹਿਣਯੋਗ ਵਿਕਾਸ ਦੀ ਜਿਹੜੀ ਚਾਲੂ ਪਰਿਭਾਸ਼ਾ (Working Definition) ਦਿੱਤੀ ਹੈ, ਉਹ ਹੇਠ ਹੈ-
(“The use of goods and services that respond to the needs and bring a better quality of life, while minimizing the use of natural resources, toxic materials and emission of wastes and pollutants over the life cycle, so as not to jeopardize the needs of future generations.”) ।
ਜੀਵਨ ਚੱਕਰ (Life Cycle) ਦੇ ਦੌਰਾਨ, ਆਉਣ ਵਾਲੀ ਪੀੜੀ ਦੀਆਂ ਜ਼ਰੂਰਤਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ. ਦੇ, ਜੀਵਨ ਸ਼ੈਲੀ (Life Style) ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੇ, ਫੋਕਟ ਪਦਾਰਥਾਂ ਅਤੇ ਵਿਸ਼ੈਲੇ ਪਦਾਰਥਾਂ ਦੀ ਉਤਪੱਤੀ ਨੂੰ ਘੱਟ ਕਰਨ ਵਿੱਚ ਜਵਾਬਦੇਹ ਹੋਵੇ, ਉਸ ਵਿਕਾਸ ਨੂੰ ਕਾਇਮ ਰਹਿਣਯੋਗ/ਟਿਕਾਊ ਵਿਕਾਸ ਆਖਦੇ ਹਨ ।
ਕਾਇਮ ਰਹਿਣ ਯੋਗ (ਟਿਕਾਊ) ਵਿਕਾਸ ਇਕ ਵਿਸ਼ਾਲ ਪਦ ਹੈ ਜਿਸ ਦੇ ਘੇਰੇ ਹੇਠ ਕਈ ਬੁਨਿਆਦੀ ਸਮੱਸਿਆਵਾਂ ਆਉਂਦੀਆਂ ਹਨ, ਜਿਵੇਂ ਕਿ-
- ਜ਼ਰੂਰਤਾਂ ਨੂੰ ਪੂਰਿਆਂ ਕਰਨਾ,
- ਜੀਵਨ ਦੀ ਉੱਤਮਤਾ ਵਿਚ ਵਾਧਾ ਕਰਨਾ,
- ਸਾਧਨਾਂ ਦੀ ਨਿਪੁੰਨਤਾ ਵਧਾਉਣਾ,
- ਉਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਵਿਚ ਵਾਧਾ ਕਰਨਾ,
- ਰਹਿੰਦ-ਖੂੰਹਦ ਦੀ ਮਾਤਰਾ ਨੂੰ ਨਿਊਨਤਮ ਪੱਧਰ ਤੇ ਰੱਖਣਾ,
- ਜੀਵਨ ਨੂੰ ਦ੍ਰਿਸ਼ (Perspective) ਵਜੋਂ ਲੈਣਾ ।
- ਨਿਆਇ ਸੰਗਤੀ (Equity) ਦੇ ਮਾਪ ਨੂੰ ਹਿਸਾਬ ਵਿਚ ਲੈਣਾ ।
ਪ੍ਰਸ਼ਨ 11.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੀਆਂ ਦੋ ਰੁਕਾਵਟਾਂ/ਰੋਕਾਂ ਨੂੰ ਸੂਚੀਬੱਧ ਕਰੋ । :::
ਉੱਤਰ-
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੀਆਂ ਦੋ ਰੁਕਾਵਟਾਂ
- ਸਿਖਲਾਈ ਲਈ ਜਾਗਰੂਕਤਾ ਦੀ ਕਮੀ
- ਸਮੁਦਾਇ ਵਲੋਂ ਮਦਦ ਦੀ ਘਾਟ ।
ਪ੍ਰਸ਼ਨ 12.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਕਮਿਸ਼ਨ (Commission on Sustainable Development CSD) ਦੀਆਂ ਖ਼ਪਤ ਅਤੇ ਸੁਰੱਖਿਆ ਸੰਬੰਧੀ ਕੋਈ ਤਿੰਨ ਬੁਣਤਰਾਂ (Pattern) ਨੂੰ ਸੂਚੀਬੱਧ ਕਰੋ ।
ਜਾਂ
ਟਿਕਾਊ ਖ਼ਪਤ ਇੱਕ ਛਤਰੀ ਵਾਂਗ ਹੈ । ਕਿਵੇਂ ?
ਉੱਤਰ-
ਕਾਇਮ ਰਹਿਣਯੋਗ/ਵਿਕਾਸ ਦੇ ਕਮਿਸ਼ਨ ਨੇ ਜਨਵਰੀ 1993 ਔਸਲੋ (Oslo) ਵਿਖੇ ਹੇਠ ਲਿਖੀਆਂ ਉਪਾਵਾਂ ਦੀ ਸਿਫਾਰਿਸ਼ ਕੀਤੀ ਹੈ ।
- ਊਰਜਾ ਦੇ ਸੁਰੱਖਿਅਣ ਲਈ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ।
- ਟ੍ਰਾਂਸਪੋਰਟ ਦੇ ਸਰਕਾਰੀ ਸਾਧਨਾਂ ਦੀ ਵਧੇਰੇ ਵਰਤੋਂ ।
- ਪੈਕਿੰਗ ਕਰਨ ਵਾਲੇ ਪਦਾਰਥਾਂ ਦੀ ਗੁਣਵੱਤਾ ਨੂੰ ਘਟਾਉਣਾ ।
ਪ੍ਰਸ਼ਨ 13.
ਯੂ. ਐੱਨ. ਡੀ. ਪੀ. (UNDP) ਵਲੋਂ ਸਥਾਪਿਤ ਕੀਤੇ ਗਏ ਐੱਚ. ਡੀ. ਆਈ. (HDI) ਤਿੰਨ ਬੁਨਿਆਦੀ ਘਟਕਾਂ ਬਾਰੇ ਲਿਖੋ ।
ਉੱਤਰ-
ਯੂ. ਐੱਨ. ਡੀ. ਪੀ. ਨੇ ਇਕ ਹੋਰ ਮਾਪ, ਜਿਸ ਨੂੰ ਮਨੁੱਖੀ ਵਿਕਾਸ ਸੂਚਕ-ਅੰਕ (Human Development Index) ਸਥਾਪਿਤ ਕੀਤਾ ਹੈ । ਕਿਸੇ ਦੇਸ਼ ਦੇ ਵਿਕਾਸ ਦੇ ਬੁਨਿਆਦੀ ਤਿੰਨ ਘਟਕਾਂ ਦੇ ਸਮੁੱਚੇ ਮਾਪ ਨੂੰ ਇਹ ਇੰਡੈਕਸ ਦਰਸਾਉਂਦਾ ਹੈ ।
- ਜ਼ਿੰਦਗੀ ਦੀ ਲੋਚਾ/ਤਾਂਘ (Life Expectancy) ਦੁਆਰਾ ਮਾਪਿਆ ਗਿਆ ਸਰੀਰਕ ਨਰੋਆਪਨ ।
HDI = Human Development Index - ਪ੍ਰੋੜ ਸ਼ਾਖਰਤਾ (Adult literacy) ਦੀ ਦਰ ਅਤੇ ਸਕੂਲ ਵਿਚ ਗੁਜ਼ਾਰੇ ਗਏ ਸਾਲ ਤੋਂ ਸ਼ਾਖਰਤਾ ਦੀ ਦਰ ਨੂੰ ਨਾਪਣਾ ।
- ਜੀ ਡੀ ਪੀ (GDP) ਨੂੰ ਪ੍ਰਤੀ ਜੀਆਂ ਦੇ ਅਧਾਰ ਤੇ ਖਰੀਦ ਕਰਨ ਸ਼ਕਤੀ ਦੇ ਅਨੁਸਾਰ ਜੀਵਨ ਦੇ ਮਿਆਰ ਦਾ ਮਾਪਣ ਕਰਨਾ ।
ਪ੍ਰਸ਼ਨ 14.
ਰੀਓ ਘੋਸ਼ਣਾ-ਪੱਤਰ ਵਿਚ ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਸੰਬੰਧ ਵਿਚ ਸਿਧਾਂਤ 20 ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਟਿਕਾਊ ਵਿਕਾਸ ਬਾਰੇ ਸਿਧਾਂਤ 20 ਵਿਚ ਹੇਠ ਲਿਖਿਆ ਦਰਜ ਕੀਤਾ ਗਿਆ ਹੈ-
- ਵਾਤਾਵਰਣ ਪ੍ਰਬੰਧਣ ਅਤੇ ਇਸ ਦੇ ਵਿਕਾਸ ਵਿਚ ਔਰਤਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ । ਇਸ ਲਈ ਟਿਕਾਊ ਵਿਕਾਸ ਲਈ ਇਨ੍ਹਾਂ ਦਾ ਸਹਿਯੋਗ ਲੈਣਾ ਜ਼ਰੂਰੀ ਹੋ ਜਾਂਦਾ ਹੈ ।
- ਔਰਤਾਂ ਦੀ ਲਿੰਗ ਅਸਮਾਨਤਾਂ ਦੂਰ ਕੀਤੀ ਜਾਣੀ ਚਾਹੀਦੀ ਹੈ ਅਤੇ ਔਰਤਾਂ ਦੀ ਉਜਰਤ ਮਨੁੱਖਾਂ ਦੀ ਉਜਰਤ ਦੇ ਬਰਾਬਰ ਹੋਣੀ ਚਾਹੀਦੀ ਹੈ ।
- U.N.D.P. ਵਲੋਂ ਸੰਨ 1992 ਦਿੱਤੀ ਗਈ ਰਿਪੋਰਟ ਵਿਚ ਇਹ ਆਖਿਆ ਗਿਆ ਹੈ ਕਿ ਜੇਕਰ ਔਰਤਾਂ ਦੇ ਉਦਾਰੀਕਰਨ (Upliftment) ਦੇ ਬਗ਼ੈਰ ਜੇਕਰ ਮਨੁੱਖ ਜਾਤੀ ਦਾ ਵਿਕਾਸ ਕੀਤਾ ਗਿਆ ਤਾਂ ਅਜਿਹਾ ਵਿਕਾਸ ਖ਼ਤਰੇ ਵਿਚ ਪੈ ਸਕਦਾ ਹੈ ।
ਪ੍ਰਸ਼ਨ 15.
ਅਸੀਂ ਸਾਧਨਾਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ?
ਉੱਤਰ-
ਸਾਧਨਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ-
- 3-R ਨੂੰ ਅਪਨਾਉਣ ਨਾਲ ।
- ਪਥਰਾਟ ਈਂਧਨਾਂ ਦੀ ਵਰਤੋਂ ਘਟਾਉਣ ਨਾਲ ।
- ਟਾਂਸਪੋਰਟ ਦਾ ਖ਼ਰਚਾ ਘਟਾਉਣ ਲਈ ਨੇੜੇ ਸਟੋਰ ਕਰਨ ਨਾਲੇ ।
- ਸਾਧਨਾਂ ਦੀ ਸੁਚੱਜੀ ਵਰਤੋਂ ਕਰਨ ਨਾਲ ।
- ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਨਾਲ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
ਪ੍ਰਸ਼ਨ 1.
ਕਾਇਮ ਰਹਿਣਯੋਗ (ਟਿਕਾਊ) ਖਪਤ ਦੇ ਰਾਹ ਵਿਚ ਮੁੱਖ ਰੁਕਾਵਟਾਂ ਕਿਹੜੀਆਂ ਹਨ ? ਸੀ. ਐੱਸ. ਡੀ. (CSD) ਨੇ ਖ਼ਪਤ ਅਤੇ ਉਤਪਾਦਨ ਦੇ ਪੈਟਰਨਜ਼ ਨੂੰ ਬਦਲਣ ਦੇ ਸੰਬੰਧ ਵਿਚ ਕੀ-ਕੀ ਸਿਫ਼ਾਰਸ਼ਾਂ ਕੀਤੀਆਂ ਹਨ ?
ਉੱਤਰ-
ਕਾਇਮ ਰਹਿਣਯੋਗ ਟਿਕਾਊ) ਖਪਤ ਵਿਚ ਆਉਂਦੀਆਂ ਰੁਕਾਵਟਾਂ-
- ਨਿੰਗ ਅਤੇ ਜਾਗਰੂਕਤਾ ਦੀ ਘਾਟ ।
- ਸਮੁਦਾਇ ਵਲੋਂ ਸਹਾਇਤਾ ਦੀ ਕਮੀ ।…
- ਸਰਕਾਰ ਅਤੇ ਉਦਯੋਗ ।
- ਨਾ ਜਾਰੀ ਰਹਿਣਯੋਗ (Unsustainable) ਸੋਚ ਅਤੇ ਵਰਤਾਰੇ ਦੇ ਪੈਟਰਨ ।
- ਜਾਰੀ ਰਹਿਣਯੋਗ ਉਤਪਾਦਾਂ ਦੇ ਬਦਲ ਅਤੇ ਉਪਯੋਗਾਂ (Services) ਦੀ ਘਾਟ ।
ਸਿਫ਼ਾਰਿਸ਼ (Recommendation)
ਜਨਵਰੀ, 1994 ਵਿਚ ਔਸਲੋ ਵਿਖੇ ਸੀ.ਐੱਸ.ਡੀ. (CSD) ਵਲੋਂ ਇਹ ਸਿਫ਼ਾਰਿਸ਼ ਕੀਤੀ ਗਈ ਕਿ ਖ਼ਪਤ ਅਤੇ ਉਤਪਾਦਨ ਦੇ ਪੈਟਰਨਜ਼ ਵਿਚ ਪਰਿਵਰਤਨ ਕਰਦਿਆਂ ਹੋਇਆਂ ਹੇਠ ਲਿਖੇ ਕਦਮ ਚੁੱਕੇ ਜਾਣ-
- ਊਰਜਾ ਦਾ ਸੁਰੱਖਿਅਣ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਨਾ
- ਸਰਕਾਰੀ ਟਾਂਸਪੋਰਟ ਦੀ ਜ਼ਿਆਦਾ ਵਰਤੋਂ ਕਰਨਾ ।
- ਫੋਕਟ ਪਦਾਰਥਾਂ ਦੀ ਉਤਪੱਤੀ ਬਹੁਤ ਘੱਟ ਕਰਨੀ, ਪੁਨਰ ਚੱਕਰਣ ਅਤੇ ਪੁਨਰ ਵਰਤੋਂ ਕਰਨਾ ।
- ਪੈਕਿੰਗ ਕਰਨ ਵਾਲੇ ਪਦਾਰਥਾਂ ਦੀ ਮਾਤਰਾ ਨੂੰ ਘਟਾਉਣਾ ।
- ਵਾਤਾਵਰਣ ਦੇ ਪੱਖ ਤੋਂ ਸਿਹਤਮੰਦ ਪ੍ਰਕਿਰਿਆਵਾਂ ਅਤੇ ਵਾਤਾਵਰਣ ਲਈ ਨਰੋਏ ਵਿਕਾਸ ਦੇ ਉਤਪਾਦਾਂ ਦੀ ਖ਼ਪਤ ਨੂੰ ਬੜ੍ਹਾਵਾ ਦੇਣਾ ।
- ਪਾਣੀ ਦੇ ਜ਼ਾਇਆ ਜਾਣ ਨੂੰ ਘੱਟ ਕਰਨਾ ।
- ਉਤਪਾਦਾਂ ਵਿਚ ਪਾਏ ਜਾਂਦੇ ਵਾਤਾਵਰਣ ਲਈ ਹਾਨੀਕਾਰਕ ਪਦਾਰਥਾਂ ਨੂੰ ਘੱਟ ਕਰਨਾ ।