This PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) will help you in revision during exams.
PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)
→ ਪ੍ਰਿਥਵੀ ਹੀ ਇਕ ਅਜਿਹਾ ਗ੍ਰਹਿ (Planet) ਹੈ ਜਿਸ ਉੱਤੇ ਜੀਵਨ ਮੌਜੂਦ ਹੈ । ਧਰਤੀ ਉੱਤੇ ਪਾਏ ਜਾਂਦੇ ਜੀਵਨ ਲਈ ਸੂਰਜ ਉਰਜਾ ਦਾ ਅੰਤਿਮ ਸਰੋਤ ਹੈ । ਸੂਰਜੀ ਪ੍ਰਕਾਸ਼ ਦੇ ਹਰੇ ਹਿੱਸੇ ਨੂੰ ਪੌਦੇ, ਐਲਗੀ ਅਤੇ ਬੈਕਟੀਰੀਆ ਪਕੜਦੇ ਹਨ । ਇਨ੍ਹਾਂ ਜੀਵਾਂ ਨੂੰ ਉਤਪਾਦਕ (Producers) ਆਖਦੇ ਹਨ ।
→ ਸ਼ਾਕਾਹਾਰੀ (Herbivores) – ਜਿਹੜੇ ਜੰਤੂ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਨੂੰ ਜਾਂ ਪੌਦਿਆਂ ਨੂੰ ਖਾਂਦੇ ਹਨ ਉਨ੍ਹਾਂ ਜੰਤੂਆਂ ਨੂੰ ਸ਼ਾਕਾਹਾਰੀ (Herbivores) ਕਹਿੰਦੇ ਹਨ । ਹਿਰਨ, ਭੇਡ, ਬੱਕਰੀ ਆਦਿ ਸ਼ਾਕਾਹਾਰੀ ਜੀਵਾਂ ਦੇ ਉਦਾਹਰਨ ਹਨ ।
→ ਮਾਸਾਹਾਰੀ (Carnivores) – ਆਪਣੇ ਭੋਜਨ ਦੇ ਲਈ ਇਹ ਜੀਵ ਸ਼ਾਕਾਹਾਰੀ ਜੀਵਾਂ ਦੀ ਵਰਤੋਂ ਕਰਦੇ ਹਨ । ਭੇੜੀਆ, ਸ਼ੇਰ, ਬਿੱਲੀ, ਡੈਗਨ ਫਲਾਈ (Dragon fly) ਮਾਸਾਹਾਰੀ ਜੀਵਾਂ ਦੇ ਕੁੱਝ ਉਦਾਹਰਨ ਹਨ ।
→ ਸਰਬ-ਆਹਾਰੀ (Omnivores) – ਆਪਣੇ ਭੋਜਨ ਲਈ ਜਿਹੜੇ ਜੀਵ-ਜੰਤੂ ਪੌਦਿਆਂ ਅਤੇ ਜਾਨਵਰਾਂ, ਦੋਵਾਂ ਦੇ ਉੱਪਰ ਨਿਰਭਰ ਕਰਨ, ਉਹ ਸਰਬ-ਆਹਾਰੀ ਜੀਵ ਅਖਵਾਉਂਦੇ ਹਨ, ਜਿਵੇਂ ਕਿ-ਕਾਂ ਅਤੇ ਮਨੁੱਖ ।
→ ਪੌਦਿਆਂ ਤੋਂ ਕਈ ਪ੍ਰਕਾਰ ਦੇ ਕੀਟਾਂ, ਰੀਂਗਣ ਵਾਲੇ ਜੰਤੂਆਂ, ਪੰਛੀਆਂ ਅਤੇ ਥਣਧਾਰੀਆਂ ਨੂੰ ਨਿਵਾਸ ਮਿਲਦਾ ਹੈ । ਸਾਡੇ ਸੁਖੀ ਜੀਵਨ ਦੇ ਵਾਸਤੇ ਇਹ ਪੌਦੇ ਭੌਤਿਕ
ਵਾਤਾਵਰਣ ਨੂੰ ਪਰਿਵਰਤਿਤ ਕਰਦੇ ਹਨ ।
→ ਮਧੂ ਮੱਖੀਆਂ, ਤਿਤਲੀਆਂ ਅਤੇ ਮਿੰਗ ਪੰਛੀ (Humming bird) ਫੁੱਲਾਂ ਦੇ ਪਰਾਗਣ ਵਿਚ ਭੂਮਿਕਾ ਨਿਭਾਉਂਦੇ ਹਨ ।
→ ਬੀਜਾਂ ਅਤੇ ਫਲਾਂ ਦੇ ਵਿਸਰਜਨ ਵਿੱਚ ਕਈ ਪੰਛੀ ਅਤੇ ਥਣਧਾਰੀ ਜੀਵ ਸਹਾਇਤਾ ਕਰਦੇ ਹਨ ।
→ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਆਦਿ ਤੋਂ ਬਚਾਉਣ ਦੇ ਮੰਤਵ ਨਾਲ ਕੁੱਝ ਜੀਵਾਂ ਨੇ ਸੁਰੱਖਿਅਕ ਢੰਗ ਤਰੀਕੇ ਅਪਣਾਅ ਲਏ ਹਨ । ਕੁੱਝ ਇਕ ਨੇ ਆਪਣੇ ਸਰੂਪ (Form) ਦਿੱਖ (Appearance), ਬਣਤਰ ਅਤੇ ਵਤੀਰੇ ਨੂੰ ਇਸ ਤਰ੍ਹਾਂ ਤਬਦੀਲ ਕਰ ਲਿਆ ਹੈ ਕਿ ਉਹ ਨਿਰਜੀਵਾਂ ਦੀ ਤਰ੍ਹਾਂ ਦਿਸਦੇ ਹਨ ਅਤੇ ਇਸ ਤਰ੍ਹਾਂ ਇਹ ਜੀਵ ਆਪਣੇ ਆਪ ਨੂੰ ਬਚਾਉਣ ਵਿਚ ਸਫਲ ਹੋ ਜਾਂਦੇ ਹਨ । ਇਸ ਵਿਧੀ ਨੂੰ ਨਕਲ ਜਾਂ ਅਨੁਕਰਣ (Mimicry) ਆਖਿਆ ਜਾਂਦਾ ਹੈ ।
→ ਖ਼ੁਰਾਕ, ਰਹਿਣ ਲਈ ਜਗ੍ਹਾ, ਸੁਰੱਖਿਆ ਅਤੇ ਪ੍ਰਜਣਨ ਦੇ ਲਈ ਪੌਦੇ ਅਤੇ ਪਾਣੀ ਇਕ-ਦੂਜੇ ‘ਤੇ ਨਿਰਭਰ ਕਰਦੇ ਹਨ । ਇਹ ਆਪਸੀ ਨਿਰਭਰਤਾ ਵੱਖ-ਵੱਖ ਤਰ੍ਹਾਂ ਦੀਆਂ ਜਾਤੀਆਂ ਦੀ ਉਤਰਜੀਵਤਾ (Survival) ਲਈ ਜ਼ਰੂਰੀ ਹੈ ।
→ ਕਿਸੇ ਸਮੁਦਾਇ ਵਿਚਲੀਆਂ ਜਾਤੀਆਂ ਦੀ ਜਨਸੰਖਿਆ, ਸੁਰੱਖਿਆ, ਭੋਜਨ ਪ੍ਰਾਪਤੀ ਦੇ ਲਈ ਜਾਂ ਜੀਵਨ ਚੱਕਰ ਦੇ ਕੁੱਝ ਭਾਗ ਨੂੰ ਪੂਰਾ ਕਰਨ ਦੇ ਵਾਸਤੇ ਆਪਸੀ ਅੰਤਰਕਿਰਿਆਵਾਂ ਕਰਦੀਆਂ ਹਨ ।
→ ਇਨ੍ਹਾਂ ਅੰਤਰ-ਕਿਰਿਆਵਾਂ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਹੈ ।
- ਲਾਹੇਵੰਦ ਜਾਂ ਸਕਾਰਾਤਮਕ (Positive) ਅੰਤਰਕਿਰਿਆ
- ਨੁਕਸਾਨਦਾਇਕ ਜਾਂ ਨਕਾਰਾਤਮਕ ਜਾਂ ਅਭਾਵ (Negative) ਅੰਤਰਕਿਰਿਆ ।
→ ਲਾਹੇਵੰਦ ਜਾਂ ਸਕਾਰਾਤਮਕ ਅੰਤਰਕਿਰਿਆ ਵਿਚ ਭਾਗ ਲੈਣ ਵਾਲੀਆਂ ਜਾਤੀਆਂ ਦੇ ਮੈਂਬਰਾਂ ਨੂੰ ਲਾਭ ਪਹੁੰਚਦਾ ਹੈ ।
→ ਪਰਸਪਰ-ਹਿੱਤਵਾਦ (Mutualism), ਸਹਿ-ਆਹਾਰਤਾ (Commensalism) ਅਤੇ ਪ੍ਰੋਟੋ-ਸਹਿਯੋਗ (Proto-co-operation), ਸਕਾਰਾਤਮਕ ਅੰਤਰਕਿਰਿਆ ਦੇ ਤਿੰਨ ਵਰਗ ਹਨ ।
→ ਆਪਦਾਰੀ (Mutalism) ਵਿਚ ਅੰਤਰਕਿਰਿਆ ਕਰਨ ਵਾਲੀਆਂ ਜਾਤੀਆਂ ਦੇ ਮੈਂਬਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਦਾ ਹੈ । ਆਪਦਾਰੀ ਵਿਚ ਭਾਗ ਲੈਣ ਵਾਲੀਆਂ ਜਾਤੀਆਂ ਦੇ ਸਰੀਰਾਂ ਦੀ ਬਹੁਤ ਨਿਕਟਵਰਤੀ ਸਾਂਝ ਨੂੰ ਸਹਿਜੀਵਨ (Symbiosis) ਕਹਿੰਦੇ ਹਨ ।
→ ਲਾਈਕੇਨਜ਼ (Lichens) ਹਿੱਸੇਦਾਰੀ ਦਾ ਚੰਗਾ ਉਦਾਹਰਨ ਹਨ । ਲਾਈਕੇਨ ਦਾ ਸਰੀਰ (Body) ਉੱਲੀ (Fungus) ਅਤੇ ਐਲਗਾ (Alga) ਦੇ ਸੁਮੇਲ ਤੋਂ ਬਣਿਆ ਹੋਇਆ ਹੁੰਦਾ ਹੈ । ਐਲਗੀ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਤਿਆਰ ਕਰਦਾ ਹੈ ਜਦਕਿ ਉੱਲੀ ਤੋਂ ਐਲਗੀ ਨੂੰ ਖਣਿਜ ਪਦਾਰਥ ਅਤੇ ਪਾਣੀ ਉਪਲੱਬਧ ਹੁੰਦੇ ਹਨ ।
→ ਸਹਿਭੋਜ (Commencelism) ਦੋ ਜਾਤੀਆਂ ਦੇ ਦਰਮਿਆਨ ਸਹਿ-ਭੋਜ ਇਕ ਅਜਿਹਾ ਸੰਬੰਧ ਹੈ, ਜਿਸ ਵਿੱਚ ਹਿੱਸੇਦਾਰ ਇਕ ਜਾਤੀ ਨੂੰ ਤਾਂ ਫਾਇਦਾ ਪਹੁੰਚਦਾ ਹੈ ਜਦ ਕਿ ਦੂਸਰੇ ਹਿੱਸੇਦਾਰ ਨੂੰ ਨਾ ਤਾਂ ਕੋਈ ਫਾਇਦਾ ਹੀ ਪੁੱਜਦਾ ਹੈ ਅਤੇ ਨਾ ਹੀ ਕੋਈ ਨੁਕਸਾਨ ਹੀ ਹੁੰਦਾ ਹੈ । ਲਾਭ ਉਠਾਉਣ ਵਾਲੇ ਹਿੱਸੇਦਾਰ ਨੂੰ ਸਹਿ-ਭੋਜੀ (Commensal) ਕਹਿੰਦੇ ਹਨ । ਜਿਵੇਂ ਕਿ ਸੰਘਣੇ ਜੰਗਲ ਵਿਚ ਸੂਰਜ ਦੀ ਰੌਸ਼ਨੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਨਹੀਂ ਪਹੁੰਚਦੀ, ਅਜਿਹੀ ਹਾਲਤ ਵਿਚ ਉੱਥੇ ਉੱਗ ਰਹੇ ਰੁੱਖਾਂ ਉੱਤੇ ਆਰਕਿਡਜ਼ (Orchids) ਉੱਗ ਆਉਂਦੇ ਹਨ । ਇਸ ਹਾਲਤ ਵਿਚ ਆਰਕਿਡਜ਼ ਨੂੰ ਲੋੜੀਂਦੀ ਮਾਤਰਾ ਵਿੱਚ ਸੂਰਜ ਦੀ ਰੌਸ਼ਨੀ ਤਾਂ ਉਪਲੱਬਧ ਹੋ ਜਾਂਦੀ ਹੈ, ਪਰ ਉਸ ਰੁੱਖ (ਜਿਸ ਉੱਤੇ ਆਰਕਿਡਜ਼ ਉੱਗਦੇ ਹਨ) ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਅਤੇ ਨਾ ਹੀ ਇਸ ਰੁੱਖ ਨੂੰ ਕੋਈ ਲਾਭ ਹੀ ਹੁੰਦਾ ਹੈ ।
→ ਪ੍ਰੋਟੋ-ਸਹਿਯੋਗ (Proto-cooperation) ਦੋ ਜਾਤੀਆਂ ਦੇ ਮੈਂਬਰਾਂ ਦੇ ਦਰਮਿਆਨ ਵਿਚਲਾ ਇਹ ਇਕ ਅਜਿਹਾ ਰਿਸ਼ਤਾ ਹੈ, ਜਿਸ ਵਿਚ ਦੋਵਾਂ ਹਿੱਸੇਦਾਰਾਂ ਨੂੰ ਲਾਭ ਤਾਂ ਪੁੱਜਦਾ ਹੈ ਪਰ ਇਨ੍ਹਾਂ ਦਾ ਆਪਸੀ ਸੰਜੋਗ ਸਥਾਈ ਨਹੀਂ ਹੁੰਦਾ । ਇਹ ਸੰਬੰਧ ਕਦੀਕਦਾਈਂ ਹੀ ਕਾਇਮ ਹੁੰਦਾ ਹੈ । ਜਿਵੇਂ ਕਿ ਲਾਲ ਚੁੰਝ ਵਾਲਾ ਬੈਲ-ਟੁੰਗਣਾ (Redbilled ox-pecker), ਪੰਛੀ ਕਾਲੇ ਡੇ (Black Rhinoceros) ਦੀ ਪਿੱਠ ਉੱਤੇ ਬੈਠਦਾ ਹੈ ਅਤੇ ਗੈਂਡੇ ਦੀ ਚਮੜੀ ਨਾਲ ਚਿੰਬੜੇ ਹੋਏ ਪਰਜੀਵੀਆਂ ਨੂੰ ਖਾਂਦਾ ਹੈ । ਇਸ ਤਰ੍ਹਾਂ ਇਹ ਆਪਸੀ ਸੰਬੰਧ ਦੋਵਾਂ ਲਈ ਲਾਹੇਵੰਦ ਹੈ ।
→ ਹਾਨੀਕਾਰਕ ਜਾਂ ਨਾਂਹ ਪੱਖੀ ਅੰਤਰਕਿਰਿਆ (Harmful or Negative Interaction) ਇਸ ਅੰਤਰਕਿਰਿਆ ਦੇ ਚਾਰ ਵਰਗ ਹਨ-
- ਸ਼ਿਕਾਰ ਕਰਨਾ (Predation),
- ਪਰਜੀਵੀਪੁਣਾ (Parasitism)
- ਪ੍ਰਤਿਯੋਗਤਾ ਜਾਂ ਮੁਕਾਬਲਾ (Competition) ਅਤੇ
- ਏਮੈਂਨਸਿਲਿਜ਼ਮ
ਅਤੇ ਐਂਟੀਬਾਇਓਸਿਸ (Amensalism & Antibiosis) ।
→ ਸ਼ਿਕਾਰ (Predation) – ਸ਼ਿਕਾਰ ਜਾਂ ਪ੍ਰੀਡੇਸ਼ਨ ਜੰਤੂਆਂ ਦੀਆਂ ਦੋ ਜਾਤੀਆਂ ਦੇ ਵਿਚਾਲੇ ਇਕ ਤਰ੍ਹਾਂ ਨਾਲ ਭੋਜਨ ਦਾ ਸਿੱਧਾ ਸੰਬੰਧ ਰੱਖਦਾ ਹੈ । ਜਿਸ ਵਿਚ ਵੱਡੇ ਆਕਾਰ ਵਾਲੀ ਜਾਤੀ, ਜਿਸ ਨੂੰ ਸ਼ਿਕਾਰੀ (Predator) ਆਖਦੇ ਹਨ, ਆਪਣੇ ਤੋਂ ਛੋਟੀ ਜਾਤੀ ਦਾ ਸ਼ਿਕਾਰ ਕਰਕੇ ਅਤੇ ਮਾਰ ਕੇ ਉਸ ਦੇ ਮਾਸ ਨੂੰ ਖਾਂਦਾ ਹੈ । ਉਦਾਹਰਨ ਲਈ-ਚੀਤਾ (ਸ਼ਿਕਾਰੀ), ਹਿਰਨ (ਸ਼ਿਕਾਰ ਨੂੰ ਮਾਰ ਕੇ ਆਪਣੇ ਭੋਜਨ ਵਜੋਂ ਖਾਂਦਾ ਹੈ ।
→ ਪਰਜੀਵਤਾ (Parasitism) ਦੋ ਜਾਤੀਆਂ ਦੇ ਦਰਮਿਆਨ ਵਿਚਲਾ ਇਹ ਇੱਕ ਸੰਬੰਧ ਹੈ ਜਿਸ ਵਿਚ ਛੋਟੇ ਆਕਾਰ ਵਾਲਾ ਜੀਵ, ਜਿਸ ਨੂੰ ਪਰਜੀਵੀ (Parasite) ਆਖਦੇ ਹਨ, ਵੱਡੇ ਆਕਾਰ ਵਾਲੇ ਜੀਵ ਦੇ ਸਰੀਰ ਦੇ ਬਾਹਰੋਂ ਜਾਂ ਅੰਦਰੋਂ ਆਪਣਾ ਭੋਜਨ ਪ੍ਰਾਪਤ ਕਰਦਾ ਹੈ । ਵੱਡੇ ਆਕਾਰ ਵਾਲੇ ਜੀਵ ਨੂੰ ਪੋਸ਼ੀ (Host) ਆਖਦੇ ਹਨ । ਪਰਜੀਵੀਆਂ ਦੀਆਂ ਦੋ ਕਿਸਮਾਂ ਹਨ-
- ਬਾਹਰੀ ਪਰਜੀਵੀ (Ecto-parasite) ਅਤੇ
- ਅੰਦਰੂਨੀ ਪਰਜੀਵੀ (Endo-parasite) ।
→ (i) ਬਾਹਰੀ ਪਰਜੀਵੀ (Ecto-parasite) – ਇਹ ਪਰਜੀਵੀ ਆਪਣੇ ਪੋਸ਼ੀ ਦੇ ਸਰੀਰ ਦੇ ਬਾਹਰ ਨਿਵਾਸ ਕਰਦੇ ਹਨ । ਆਰਵੇਲ (Cuscuta), ਜਿਸ ਨੂੰ ਡੋਡਰ ਪੌਦਾ (Dodder plant) ਵੀ ਆਖਦੇ ਹਨ, ਲੋਰੈਂਥਸ (Loranthus), ਵਿਸਮ (Viscum ਅਤੇ ਰੈਫਲੀਸੀਆ (Rafflesia) ਆਦਿ ਫੁੱਲਦਾਰ ਪੌਦਿਆਂ ਦੇ ਉੱਤੇ ਪਰਜੀਵੀਆਂ ਵਜੋਂ ਨਿਵਾਸ ਕਰਦੇ ਹਨ | ਖਟਮਲ, ਚਿੱਚੜ (Tick), ਮਾਈਟ (Mite) ਅਤੇ ਜੌਆਂ (Lice) ਮਨੁੱਖੀ ਅਤੇ ਜੰਤੂਆਂ ਦੇ ਸਰੀਰ ਦੀ ਚਮੜੀ ਉੱਤੇ ਮਿਲਣ ਵਾਲੇ ਪਰਜੀਵੀ ਹਨ । ਇਹ ਆਪਣੇ ਪੋਸ਼ੀਆਂ ਦੇ ਸਰੀਰ ਵਿੱਚ ਮੌਜੂਦ ਤਰਲ ਪਦਾਰਥ ਜਾਂ ਤੰਤੂਆਂ (Tissues) ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ ।
(ii) ਅੰਦਰੂਨੀ ਪਰਜੀਵੀ (Endoparasite) – ਇਹ ਪਰਜੀਵੀ ਆਪਣੇ ਪੋਸ਼ੀ ਦੇ ਸਰੀਰ ਦੇ ਅੰਦਰ ਮੌਜੂਦ ਹੁੰਦੇ ਹਨ, ਜਿਵੇਂ ਕਿ-ਮਲੇਰੀਆ ਪਰਜੀਵੀ (Malarial parasite), ਤ੍ਰਿਪਨੋਸੋਮਾ (Trypnosoma) ਅਤੇ ਲੀਸ਼ਮੇਨੀਆ (Leishmania) ਮਨੁੱਖੀ ਸਰੀਰ ਦੇ ਲਹੂ ਵਿਚਲੇ ਅੰਤਰ ਪਰਜੀਵੀ ਹਨ । ਗਿਆਰਡੀਆ (Giardia), ਐਸਕੈਰਿਸ (Ascaris), ਮਨੁੱਪ ਜਾਂ ਫੀਤਾਕਿਰਮ (Tapewom), ਲਿਵਰਫਲੂਕ
(Liver-fluke) ਸਾਡੀ ਪਾਚਨ ਪ੍ਰਣਾਲੀ ਵਿਚ ਪਾਏ ਜਾਂਦੇ ਅੰਦਰੂਨੀ ਪਰਜੀਵੀ ਹਨ ।
→ ਮੁਕਾਬਲਾ ਜਾਂ ਪ੍ਰਤਿਯੋਗਤਾ (Competition) ਇਕ ਪ੍ਰਕਾਰ ਦੀਆਂ ਜਾਂ ਵੱਖ-ਵੱਖ ਜਾਤੀਆਂ ਦੀਆਂ ਆਪਸੀ ਅੰਤਰ-ਕਿਰਿਆਵਾਂ ਦੇ ਕਾਰਨ ਇਨ੍ਹਾਂ ਜਾਤੀਆਂ ‘ਤੇ ਮਾੜੇ ਪ੍ਰਭਾਵ ਪੈਂਦੇ ਹਨ । ਜਾਤੀਆਂ ਦੇ ਵਿਚਾਲੇ ਮੁਕਾਬਲੇ ਜਾਂ ਪ੍ਰਤਿਯੋਗਤਾ ਦੀ ਮੁੱਖ ਵਜ਼ਾ ਭੋਜਨ ਦੀ, ਰਿਹਾਇਸ਼ ਲਈ ਥਾਂ ਦੀ ਜਾਂ ਪ੍ਰਕਾਸ਼ ਦੀ ਘਾਟ ਹਨ ।
→ ਅਨੁਕੂਲ ਭੋਜ ਅਤੇ ਪ੍ਰਤਿ ਜੈਵਿਕ (Amensalism & Antibiosis) ਜਾਤੀਆਂ ਦੇ ਦਰਮਿਆਨ ਇਹ ਇਕ ਅਜਿਹਾ ਰਿਸ਼ਤਾ ਹੈ, ਜਿਸ ਵਿਚ ਇੱਕ ਜਾਤੀ ਦੀ ਵਸੋਂ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਜਦ ਕਿ ਦੂਸਰੀ ਵਸੋਂ ਦੇ ਮੈਂਬਰ ਪ੍ਰਭਾਵ ਰਹਿਤ ਹੀ ਰਹਿੰਦੇ ਹਨ । ਉਦਾਹਰਨ ਵਜੋਂ ਵੱਡੇ ਆਕਾਰ ਵਾਲੇ ਰੁੱਖਾਂ ਦੀ ਮੌਜੂਦਗੀ, ਉਨ੍ਹਾਂ ਦੇ ਹੇਠਾਂ ਉੱਗਣ ਵਾਲੇ ਛੋਟੇ ਬੂਟਿਆਂ ਦੇ ਵਾਧੇ ਵਿੱਚ ਰੁਕਾਵਟ ਪੈਦਾ ਕਰਦੀ ਹੈ, ਕਿਉਂਕਿ ਛੋਟੇ ਪੌਦਿਆਂ ਨੂੰ ਲੋੜੀਂਦੀ ਮਾਤਰਾ ਵਿਚ ਪ੍ਰਕਾਸ਼ ਉਪਲੱਬਧ ਨਹੀਂ ਹੁੰਦਾ ।
→ ਐਂਟੀਬਾਇਓਸਿਸ (Antibiosis) – ਐਂਟੀਬਾਇਓਸਿਸ, ਏਮੈਂਨਸਿਲਿਜ਼ਮ ਦੀ ਇਕ ਅਜਿਹੀ ਕਿਸਮ ਹੈ, ਜਿਸ ਵਿੱਚ ਦੋਵੇਂ ਜਾਤੀਆਂ ਦੁਆਰਾ ਪੈਦਾ ਕੀਤੇ ਗਏ ਜ਼ਹਿਰੀਲੇ ਰਿਸਾਉ (Toxic secretions) ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਜੰਤੂਆਂ ਦੁਆਰਾ ਪੈਦਾ ਹੋਣ ਵਾਲੇ ਵਿਸ਼ੈਲੇ ਪਦਾਰਥਾਂ-ਟਾਕਸਿਨਜ਼ (Toxinis) ਨੂੰ ਐਲੋਕੈਮੀਕਲਜ਼ (Allochemicals) ਜਾਂ ਐਲੋਮੋਨਜ਼ (Allomones) ਕਹਿੰਦੇ ਹਨ । ਉਦਾਹਰਨ ਵਜੋਂ-ਪੈਨੀਸਿਲੀਅਮ ਨੋਟੇਟਮ (Penicillium notatum) ਨਾਂਅ ਦੀ ਉੱਲੀ ਤੋਂ ਪ੍ਰਾਪਤ ਪੈਨਸੀਲੀਨ (Penicillin) ਕੀਟਾਣੂਆਂ ਦੇ ਵਾਧੇ ਨੂੰ ਰੋਕਦੀ ਹੈ । ਕੁੱਝ ਇਕ ਨੀਲੀ-ਹਰੀ ਐਲਗੀ (Blue-green algae) ਅਤੇ ਲਾਲ ਐਲਗੀ (Red-algae) ਦੇ ਬਹੁਤ ਜ਼ਿਆਦਾ ਮਾਤਰਾ ਵਿਚ ਪੈਦਾ ਹੋਣ, ਜਿਸਨੂੰ ਐਲਗਲ ਫੁੱਲ ਜਾਂ ਐਲਰਾਲ ਖਿੜਨਾ (Algel bloom) ਆਖਦੇ ਹਨ, ਦੇ ਕਾਰਨ ਪੈਦਾ ਹੋਣ ਵਾਲੇ ਵਿਸ਼ੈਲੇ ਪਦਾਰਥ ਮੱਛੀਆਂ ਦੇ ਲਈ ਜ਼ਹਿਰੀਲੇ ਹੁੰਦੇ ਹਨ ।
→ ਭਾਰਤ ਦੀ ਆਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਪੇਂਡੂ ਜਾਂ ਅਰਧ-ਪੇਂਡੂ ਖੇਤਰਾਂ ਵਿਚ ਰਹਿੰਦਾ ਹੈ, ਆਪਣੀ ਜੀਵਕਾ ਦੇ ਲਈ ਖੇਤੀਬਾੜੀ, ਫੌਰੈਸਟਰੀ (ਵਣ ਵਿਗਿਆਨ) (Forestry), ਮੱਛੀ ਪਾਲਣ (Fisheries) ਅਤੇ ਕਈ ਪ੍ਰਕਾਰ ਦੇ ਪਾਲਤੂ (ਘਰੇਲੂ ਜੰਤੂਆਂ ਉੱਤੇ ਨਿਰਭਰ ਕਰਦਾ ਹੈ । ਵਧਦੀ ਹੋਈ ਵਸੋਂ ਦੇ ਕਾਰਨ ਜੀਵ ਅਨੇਕਰੂਪਤਾ ਦੀ ਆਰਥਿਕ ਮਹੱਤਤਾ ਬਾਰੇ ਜਾਣੂ ਹੋਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ ।
→ ਜੰਗਲ, ਜੀਵ ਵਿਭਿੰਨਤਾ ਦੇ ਬੜੇ ਅਮੀਰ ਸਰੋਤ ਹਨ, ਜਿਨ੍ਹਾਂ ਤੋਂ ਅਸੀਂ ਭਵਨ ਨਿਰਮਾਣ ਲਈ ਇਮਾਰਤੀ ਲੱਕੜੀ, ਫਲ, ਚਾਰਾ, ਈਂਧਨ ਅਤੇ ਔਸ਼ਧੀਆਂ ਪ੍ਰਾਪਤ ਕਰਦੇ ਹਾਂ । ਪੌਦਿਆਂ ਤੋਂ ਜਿਹੜੇ ਹੋਰ ਪਦਾਰਥ ਸਾਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਵਿੱਚ ਦਵਾਈਆਂ, ਗੂੰਦਾਂ, ਟੈਨਿਨ (Tannin), ਰੈਜ਼ਿਨਜ਼ (Resins), ਕਾਰਬਨੀ ਤੇਜ਼ਾਬ ਅਤੇ ਲੱਕੜੀ ਦਾ ਕੋਲਾ ਸ਼ਾਮਿਲ ਹਨ ।
→ ਵਿਸ਼ਵ ਭਰ ਵਿੱਚ ਜੰਤੂਆਂ ਦੀਆਂ ਕਈ ਜਾਤੀਆਂ ਦੀ ਆਰਥਿਕ ਪੱਖੋਂ ਬੜੀ ਮਹੱਤਤਾ ਹੈ । ਮੱਛੀਆਂ ਅਤੇ ਮੱਛੀਆਂ ਤੋਂ ਤਿਆਰ ਕੀਤੇ ਗਏ ਪਦਾਰਥਾਂ ਦੀ ਬਹੁਤ ਜ਼ਿਆਦਾ ਆਰਥਿਕ ਮਹੱਤਤਾ ਹੈ, ਕਿਉਂਕਿ ਇਨ੍ਹਾਂ ਤੋਂ ਸਾਨੂੰ ਬਹੁਤ ਚੰਗੀ ਪ੍ਰਕਾਰ ਦੇ ਪ੍ਰੋਟੀਨ ਪ੍ਰਾਪਤ ਹੁੰਦੇ ਹਨ । ਮੁਰਗੀ ਪਾਲਣ ਦੇ ਉਦਯੋਗ ਤੋਂ ਸਾਨੂੰ ਮਾਸ (Meat) ਅਤੇ ਅੰਡੇ ਮਿਲਦੇ ਹਨ । ਭੇਡਾਂ ਅਤੇ ਬੱਕਰੀਆਂ ਤੋਂ ਅਸੀਂ ਮਾਸ ਦੇ ਇਲਾਵਾ ਦੁੱਧ ਅਤੇ ਉੱਨ ਪ੍ਰਾਪਤ ਕਰਦੇ ਹਾਂ । ਖੋਤੇ, ਊਠ, ਬੈਲ ਅਤੇ ਘੋੜੇ ਆਦਿ ਜੰਤੂਆਂ ਨੂੰ ਖੇਤੀਬਾੜੀ ਕਾਰਜਾਂ ਅਤੇ ਢੋਆ-ਢੁਆਈ ਲਈ ਵਰਤਦੇ ਹਨ ।
→ ਸੰਨ 1988 ਵਿਚ ਨਾਰਮਨ ਮੇਜਰ (Noman Major) ਨੇ ਅਤਿ-ਉੱਤਮ ਸਥਾਨ (Hot spot) ਦੀ ਧਾਰਨਾ ਨੂੰ ਵਿਕਸਿਤ ਕੀਤਾ । ਧਰਤੀ ਉੱਪਰ ਮੌਜੂਦ ਜੈਵਿਕ ਵਿਭਿੰਨਤਾ ਦੇ ਪੱਖੋਂ ਇਹ ਅਤਿ-ਉੱਤਮ ਸਥਾਨ ਬਹੁਤ ਜ਼ਿਆਦਾ ਸਾਧਨਾਂ ਨਾਲ ਭਰਪੁਰ ਹਨ । ਵਿਸ਼ਵ ਭਰ ਵਿਚ ਮੌਜੂਦ 25 ਅਤਿ-ਉੱਤਮ ਸਥਾਨਾਂ ਵਿਚੋਂ ਭਾਰਤ ਵਿਚ ਅਜਿਹੇ ਦੋ ਸਥਾਨ ਮੌਜੂਦ ਹਨ । ਇਹ ਸਥਾਨ ਹਨ ਪੱਛਮੀ ਘਾਟ (Western ghats) ਅਤੇ ਪੂਰਬੀ ਹਿਮਲਿਆ (Eastern Himalya) : ਪੱਛਮੀ ਘਾਟ ਦਾ ਘੇਰਾ ਸ੍ਰੀਲੰਕਾ ਤਕ ਅਤੇ ਪੂਰਬੀ ਹਿਮਾਲਿਆ ਦਾ ਘੇਰਾ ਮਯਨਮਾਰ ਅਤੇ ਭੂਟਾਨ ਤੱਕ ਫੈਲਿਆ ਹੋਇਆ ਹੈ । ਇਹ ਅਤਿ-ਉੱਤਮ ਸਥਾਨ ਫ਼ਲਦਾਰ ਪੌਦਿਆਂ, ਸੈਲੋ ਪਤਲੀ) ਪੂੰਛ ਵਾਲੀਆਂ ਤਿੱਤਲੀਆਂ (Sallow tailed butter flies) ਜਲ-ਥਲੀ ਪ੍ਰਾਣੀ, ਰੀਂਗਣ ਵਾਲੇ ਪਾਣੀ ਅਤੇ ਕੁੱਝ ਇਕ ਥਣਧਾਰੀਆਂ ਨਾਲ ਭਰਪੂਰ ਹਨ ।
→ ਭਾਰਤ ਦੀ ਜੰਗਲੀ ਜੀਵਨ ਸੰਸਥਾ (Wildlife Institute of India) ਵਿੱਚ ਕੰਮ ਕਰਦਿਆਂ ਹੋਇਆਂ ਰੋਜਰਜ਼ ਅਤੇ ਪਨਵਰ (Rodgers and Panwar) ਨੇ ਸੰਨ 1988 ਵਿੱਚ ਭਾਰਤ ਦੀ 9 ਜੀਵ-ਭੂਗੋਲਿਕ ਖੇਡਾਂ (Bio-geographical regions) ਵਿੱਚ ਵੰਡ ਕੀਤੀ ਹੈ ।