This PSEB 12th Class Environmental Education Notes Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) will help you in revision during exams.
PSEB 12th Class Environmental Education Notes Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)
→ ਸਾਡਾ ਸਾਂਝਾ ਭਵਿੱਖ (Our Common Future) ਦੇ ਸਿਰਲੇਖ ਹੇਠ ਬਰੈੱਡਟਲੈਂਡ, ਰਿਪੋਰਟ (Brundland Report) ਸੰਨ 1987 ਵਿਖੇ ਪ੍ਰਕਾਸ਼ਿਤ ਕੀਤੀ ਗਈ ।
→ ਸੰਯੁਕਤ ਰਾਸ਼ਟਰ (UN) ਨੇ ਸੰਨ 1992 ਨੂੰ ਬਾਜ਼ੀਲ ਦੇ ਸ਼ਹਿਰ ਰਾਇਓ ਡੇ ਜੈਨੀਰੀਓ (Rio de Janerio) fev United Nations Conference on Environment and Development (UNCED) ਨੇ ਸੰਮੇਲਨ ਦਾ ਆਯੋਜਨ ਕੀਤਾ । ਇਸ ਸੰਮੇਲਨ ਨੂੰ ਪ੍ਰਿਥਵੀ ਉੱਚਕੋਟੀ ਸੰਮੇਲਨ (Earth Summit) ਜਾਂ ਰਾਇਓ ਡੈਕਲਾਰੇਸ਼ਨ (Rio Declaration) ਕਹਿੰਦੇ ਹਨ ।
→ ਇਸ ਕਾਨਫਰੰਸ ਦੁਆਰਾ ਜਾਰੀ ਕੀਤੇ ਗਏ 800 ਪੰਨਿਆਂ ਵਾਲੇ ਏਜੰਡਾ-21 (Agenda-21) ਦਸਤਾਵੇਜ਼ ਵਿਚ ਝੱਲਣਯੋਗ/ਟਿਕਾਊ ਵਿਕਾਸ ਸੰਬੰਧੀ ਸਰਕਾਰਾਂ ਦੁਆਰਾ ਲਾਗੂ ਕੀਤੇ ਜਾਣ ਦੇ ਲਈ ਵਿਸਥਾਰ ਪੂਰਵਕ ਰੂਪ-ਰੇਖਾ (Comprehensive blue-print) ਦਿੱਤੀ ਗਈ ਹੈ । ਇਸ ਦਸਤਾਵੇਜ਼ ਵਿਚ 27 ਸਿਧਾਂਤ (27-Principles) ਹਨ, ਜਿਨ੍ਹਾਂ ਵਿਚ ਵਾਤਾਵਰਣ ਪ੍ਰਬੰਧਣ ਅਤੇ ਝੱਲਣਯੋਗ ਵਿਕਾਸ ਦੇ ਸਾਰੇ ਪੱਖ ਸ਼ਾਮਿਲ ਕੀਤੇ ਗਏ ਹਨ ।
→ ਬਹੁਤ ਤੇਜ਼ੀ ਨਾਲ ਵੱਧ ਰਹੀ ਜਨਸੰਖਿਆ ਅਤੇ ਗ਼ਰੀਬੀ ਵਿਸ਼ਵ ਭਰ ਲਈ ਇਕ ਬੜੀ ਵੱਡੀ ਵੰਗਾਰ ਹੈ । ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਸਭ ਤੋਂ ਨਾਜ਼ੁਕ ਸਮੱਸਿਆ ਹੈ । ਗਾਮੀਣ ਲੋਕਾਂ ਦੀ ਗ਼ਰੀਬੀ ਦਾ ਨਿਵਾਰਨ ਕਰਨਾ ਜ਼ਰੂਰੀ ਹੈ ।ਵਿਸ਼ਵੀਕਰਨ (Globalization) ਦੀਆਂ ਵੰਗਾਰਾਂ ਦਾ ਸਾਹਮਣਾ ਕਰਨ ਦੇ ਵਾਸਤੇ ਵਿਸ਼ਵ ਭਰ ਦੇ ਦੇਸ਼ਾਂ ਦੀ ਸਮਰੱਥਾ ਵਿਚ ਸੁਧਾਰ ਕਰਨ ਦੀ ਲੋੜ ਹੈ ।
→ ਜ਼ਿੰਮੇਵਾਰਾਨਾ ਖ਼ਪਤ ਅਤੇ ਉਤਪਾਦਨ ਪੈਟਰਨ (Responsible Consumption and Production patterns) ਕਚਰੇ (waste) ਦੀ ਉਤਪੱਤੀ ਨੂੰ ਘਟਾਇਆ ਜਾਵੇ ਅਤੇ ਕੁਦਰਤੀ ਪਦਾਰਥਾਂ ਉੱਤੇ ਜ਼ਿਆਦਾ ਨਿਰਭਰਤਾ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ।
→ ਆਪਣੇ ਜੀਵਨ ਵਿਚ ਸੁਧਾਰ ਲਿਆਉਣ ਦੇ ਵਾਸਤੇ ਸਾਰੇ ਲੋਕਾਂ ਦੀ ਉਰਜਾ ਤਕ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ ।
→ ਹਰੇਕ ਲਈ ਸ਼ੁੱਧ ਪਾਣੀ ਦੀ ਉਪਲੱਬਧੀ ਵਿਚ ਸੁਧਾਰ ਕੀਤਾ ਜਾਵੇ ।
→ ਔਰਤਾਂ ਦੀ ਸਾਖ਼ਰਤਾ, ਉਨ੍ਹਾਂ ਦੀ ਜਣਨ ਸਮਰੱਥਾ (Fertility) ਦੀ ਦਰ ਨੂੰ ਘਟਾਉਣ ਅਤੇ ਇਸ ਦੇ ਸਿੱਟੇ ਵਜੋਂ ਵੱਧਦੀ ਹੋਈ ਆਬਾਦੀ ਦੇ ਪੈ ਰਹੇ ਦਬਾਉ ਨੂੰ ਘੱਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ ।
→ ਗਰੀਬੀ ਨੂੰ ਦੂਰ ਕਰਨ ਵਾਸਤੇ ਸਾਖ਼ਰਤਾ ਬੜੀ ਜ਼ਰੂਰੀ ਹੈ । ਅਜਿਹਾ ਕਰਨ ਨਾਲ ਲੋਕਾਂ ਨੂੰ ਕਮਾਈ ਕਰਨ ਦੇ ਅਤੇ ਉਤਪਾਦਕਤਾ ਵਿਚ ਵਾਧਾ ਕਰਨ ਅਤੇ ਪੈਸਾ ਕਮਾਉਣ ਦੇ ਮੌਕੇ ਵਧੇਰੇ ਉਪਲੱਬਧ ਹੋ ਜਾਂਦੇ ਹਨ ।
→ ਇਸ (ਸਾਖ਼ਰਤਾ) ਦੇ ਕਾਰਨ ਲੋਕ ਬਦਲਵੀਆਂ ਟੈਕਨਾਲੋਜੀਜ਼ ਅਤੇ ਵਾਤਾਵਰਣ ਪ੍ਰਬੰਧਣ ਵਲ ਵਧੇਰੇ ਹਿਣਸ਼ੀਲ (Receptive) ਬਣ ਜਾਂਦੇ ਹਨ । ਸਾਖ਼ਰਤਾ ਲੋਕਾਂ ਵਿਚ ਵਾਤਾਵਰਣੀ ਸਾਧਨਾਂ, ਜਿਵੇਂ ਕਿ ਪਾਣੀ, ਮਿੱਟੀ ਅਤੇ ਵਣ ਦੀ ਸੁਰੱਖਿਆ ਦੀ ਸਮਰੱਥਾ ਵਿਚ ਵਾਧਾ ਕਰਦਾ ਹੈ ।
→ ਸਾਖ਼ਰਤਾ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਵੀ ਸਹਾਇਤਾ ਕਰਦਾ ਹੈ । ਸਾਖ਼ਰਤਾ ਲੋਕਾਂ ਨੂੰ ਨਰੋਏ ਵਾਤਾਵਰਣ ਨੂੰ ਆਪਣੀ ਨਰੋਈ ਸਿਹਤ ਨਾਲ ਜੋੜਣ ਅਤੇ ਭਲਾਈ ਨਾਲ ਜੋੜਣ ਲਈ ਪ੍ਰੇਰਦਾ ਹੈ ।
→ ਖ਼ਪਤ ਕਰਨ ਦਾ ਪੈਟਰਨ ਆਮਦਨ ਦੀ ਪੱਧਰ ਨਾਲ ਜੁੜਿਆ ਹੋਇਆ ਹੈ । ਜੀਵਿਕਾ ਦੀ ਪੱਧਰ ਤੇ ਆਮ ਤੌਰ ਤੇ ਲੋਕ ਦਾਲਾਂ, ਦੁੱਧ, ਮਾਸ, ਈਂਧਨ ਆਦਿ ਵਸਤਾਂ ਦੀ ਪ੍ਰਾਇਮਰੀ ਪੱਧਰ ਤੇ ਵਰਤੋਂ ਕਰਦੇ ਹਨ | ਆਮਦਨ ਦੇ ਵੱਧ ਜਾਣ ਨਾਲ ਲੋਕ ਸੈਕੰਡਰੀ ਪੱਧਰ ਦੀਆਂ ਚੀਜ਼ਾਂ ਜਿਵੇਂ ਕਿ ਪੈਟਰੋਲੀਅਮ ਪਦਾਰਥ, ਸੀਮਿੰਟ ਅਤੇ ਫਰਟੀਲਾਈਜਰਜ਼ ਉਨ੍ਹਾਂ ਦੀ ਖ਼ਪਤ ਵਿਚ ਸ਼ਾਮਿਲ ਹੋ ਜਾਂਦੀਆਂ ਹਨ । ਅੰਤ ਵਿਚ ਟਰਸ਼ਰੀ ਵਸਤਾਂ ਜਿਵੇਂ ਕਿ ਆਵਾਜਾਈ ਦੇ ਲਈ ਗੱਡੀਆਂ, ਉਪਭੋਗੀ ਵਸਤਾਂ (Consumer goods) ਅਤੇ ਯੰਤਰਾਂ ਦੀ ਵੱਡੀ ਮਿਕਦਾਰ ਵਿਚ ਵਰਤੋਂ ਕੀਤੀ ਜਾਂਦੀ ਹੈ ।
→ ਭਾਰਤ ਵਿਚ ਖ਼ਪਤ ਦਾ ਪੈਟਰਨ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਬਦਲ ਰਿਹਾ ਇਹ ਪੈਟਰਨ ਕਾਇਮ ਰਹਿਣਯੋਗ ਵਿਕਾਸ ਲਈ ਇਕ ਹੋਰ ਵੰਗਾਰ ਉਤਪੰਨ ਕਰ ਰਿਹਾ ਹੈ ।
→ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਭਾਰਤ ਲਈ ਇਕ ਵੱਡੀ ਵੰਗਾਰ ਹੈ । ਵਾਤਾਵਰਣ ਦੇ ਪਤਨ (Degradation) ਨੂੰ ਵਿਕਸਿਤ ਹੋਣ ਤੋਂ ਪਹਿਲਾਂ ਹੀ ਰੋਕਣ ਦੇ ਵਾਸਤੇ ਕਈ ਤਰ੍ਹਾਂ ਦੇ ਕਾਨੂੰਨ ਅਤੇ ਪਾਲਿਸੀਆਂ ਹਨ । ਇਨ੍ਹਾਂ ਕਾਨੂੰਨਾਂ ਅਤੇ ਪਾਲਿਸੀਆਂ ਨੂੰ ਲਾਗੂ ਕਰਨ ਲਈ ਚੰਗਾ ਲੋਕਰਾਜ਼ੀ ਸ਼ਾਸਨ ਚਾਹੀਦਾ ਹੈ ।
→ ਅਜੋਕੇ ਸਮੇਂ ਵਿਚ ਵਿਸ਼ਵ ਭਰ ਦੇ ਸਾਰੇ ਮੁਲਕਾਂ ਲਈ ਸਿਆਸੀ ਅਤੇ ਪ੍ਰਬੰਧਕੀ ਇੱਛਾ ਇਕ ਵਿਸ਼ੇਸ਼ ਵੰਗਾਰ ਹੈ ਅਤੇ ਇਹ ਵੰਗਾਰ ਵਿਕਾਸ ਕਰ ਰਹੇ ਦੇਸ਼ਾਂ ਲਈ
ਵਿਸ਼ਿਸ਼ਟ ਹੈ । ਸਮਾਜ ਵਿਚ ਮਹੱਤਵਪੂਰਨ ਅਤੇ ਝੱਲਣਯੋਗ ਤਬਦੀਲੀਆਂ ਲਿਆਉਣ ਦੇ ਵਾਸਤੇ ਸਿਆਸੀ ਲੋਕਾਂ ਦੀ ਰਾਜਸੀ ਮਰਜ਼ੀ ਵਲ ਸੰਕੇਤ ਕਰਦੀ ਹੈ ।
→ ਵਿਕਾਸਸ਼ੀਲ ਦੇਸ਼ਾਂ ਵਿਚਲੀ ਰਾਜਸੀ ਮਰਜ਼ੀ ਸਰਕਾਰ ਅਤੇ ਰਾਜ ਕਰ ਰਹੀਆਂ ਰਾਜਸੀ ਪਾਰਟੀਆਂ ਦੇ ਹੱਥਾਂ ਵਿਚ ਹੈ । ਸਿਆਸਤਦਾਨਾਂ ਅਤੇ ਨੀਤੀਆਂ ਘੜਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਲਏ ਗਏ ਕਿਸੇ ਵੀ ਫ਼ੈਸਲੇ ਦਾ ਅਸਰ ਵਾਤਾਵਰਣ ਉੱਪਰ ਹੋਵੇਗਾ | ਪਰ ਇਸ ਵਿਚ ਵੀ ਸੱਚਾਈ ਹੈ ਕਿ ਸਿਆਸਤਦਾਨ ਅਤੇ ਨੀਤੀ ਘੜਣ ਵਾਲੇ ਵਿਕਾਸ ਕਰਨ ਵਾਲੇ ਦੇਸ਼ਾਂ ਦੇ (ਖੇਤਾਂ) ਅੰਦਰ ਜੋ ਕੁੱਝ ਉਹ ਹੁਣ ਬੀਜ ਰਹੇ ਹਨ, ਪੱਕਣ ਦੇ ਬਾਅਦ ਉਨ੍ਹਾਂ ਨੂੰ ਓਹੀ ਵੱਢਣਾ ਪਵੇਗਾ ।
→ ਬੇਰੋਜ਼ਗਾਰੀ ਅਤੇ ਗ਼ਰੀਬੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਕੋਲ ਕਈ ਤਰੀਕੇ ਹਨ | ਠੀਕ ਸਿਆਸੀ ਮਰਜ਼ੀ ਵਿਚ ਉਕਾਈ ਕਰਨ ਦੇ ਫਲਸਰੂਪ ਸਰਕਾਰ ਲਈ ਸਾਕਾਰਾਤਮਕ ਤਰੀਕੇ ਨਾਲ ਅੱਗੇ ਵੱਧਣਾ ਮੁਸ਼ਕਿਲ ਹੋ ਜਾਵੇਗਾ ।
→ 21ਵੀਂ ਧਾਰਾ (Article-21) ਵਿਕਾਸ ਕਰ ਰਹੇ ਦੇਸ਼ਾਂ ਦੇ ਵਾਸਤੇ ਵਾਤਾਵਰਣ-ਸਨੇਹੀ (Environment friendly) ਦਰੁੱਸਤ ਤਕਨਾਲੋਜੀ ਦੀ ਜ਼ਰੂਰਤ ‘ਤੇ ਜ਼ੋਰ ਦਿੰਦਾ ਹੈ। ਭਾਰਤੀ ਆਰਥਿਕਤਾ ਦੇ ਵਾਸਤੇ ਅੰਤਰ ਰਾਸ਼ਟਰੀ ਮੰਡੀ ਵਿਚ ਮੁਕਾਬਲਾ ਕਰਨ ਦੀ ਸ਼ਕਤੀ ਵਿਚ ਵਾਧਾ ਕਰਨ ਦੇ ਵਾਸਤੇ ਢੁੱਕਵੀਂ ਤਕਨਾਲੋਜੀ ਦਾ ਹੋਣਾ ਜ਼ਰੂਰੀ ਹੈ ।
→ ਕੁੱਝ ਢੁੱਕਵੀਆਂ ਤਕਨਾਲੋਜੀਆਂ ਇਹ ਹਨ । ਸੌਰ ਸੈੱਲਾਂ (Solar cells) ਤੋਂ ਊਰਜਾ ਦੀ ਪ੍ਰਾਪਤੀ; ਬਾਇਓਬਿਉਟਾਨੌਲ (Biobutanol), ਬਾਇਓ ਡੀਜ਼ਲ (Biodiesel) ਆਦਿ ਢੁੱਕਵੇਂ ਹੋ ਸਕਦੇ ਹਨ । ਜਿਨ੍ਹਾਂ ਖੇਤਰਾਂ ਵਿਚ ਬਨਸਪਤੀ ਤੇਲ ਆਸਾਨੀ ਨਾਲ ਮਿਲ ਸਕਦੇ ਹਨ ਅਤੇ ਪਥਰਾਟ ਈਂਧਨਾਂ ਨਾਲੋਂ ਸਸਤੇ ਹਨ, ਉੱਥੇ ਇਨ੍ਹਾਂ ਤੋਂ ਸਿੱਧੇ ਤੌਰ ‘ਤੇ ਲਾਭ ਲਿਆ ਜਾ ਸਕਦਾ ਹੈ । ਬਨਸਪਤੀ ਤੇਲਾਂ ਨਾਲ ਚੱਲਣ ਵਾਲੇ ਜੈਨਰੇਟਰ (ਊਰਜਾ ਪੈਦਾ ਕਰਨ ਵਾਲਾ ਯੰਤਰ) ਨੂੰ ਜੇਕਰ ਬੈਟਰੀਆਂ ਅਤੇ ਇਨਵਰਟਰ (Inverter) ਨਾਲ ਜੋੜਿਆ ਜਾਵੇ ਤਾਂ ਇਹ ਵਧੇਰੇ ਨਿਪੁੰਨਤਾ (Efficiency) ਨਾਲ ਕੰਮ ਕਰ ਸਕਦਾ ਹੈ । ਬਾਇਓਗੈਸ ਊਰਜਾ ਦਾ ਇਕ ਹੋਰ ਸੰਭਾਵੀ ਸ੍ਰੋਤ ਹੈ, ਵਿਸ਼ੇਸ਼ ਕਰਕੇ ਉੱਥੇ ਜਿੱਥੇ ਕਾਰਬਨੀ ਕਚਰਾ ਬਹੁਤ ਜ਼ਿਆਦਾ ਮਾਤਰਾ ਵਿਚ ਉਪਲੱਬਧ ਹੈ ।
→ ਸੌਰ ਸੈੱਲ ਅਤੇ ਫੋਸ ਪ੍ਰਤਿਦੀਪਤਸ਼ੀਲ ਲੈਂਪਾਂ (Compact Fluorescent lamps, CFL) ਵਰਗੇ ਨਵਿਆਉਣਯੋਗ ਸ੍ਰੋਤਾਂ ਦੀ ਬਜਾਏ ਦੂਰ-ਦੁਰਾਡੇ ਰਹਿਣ ਵਾਲੇ ਗਰੀਬ ਲੋਕਾਂ ਦੇ ਲਈ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਲੈਂਪਾਂ ਨਾਲ ਬਦਲਿਆ ਜਾ ਸਕਦਾ ਹੈ ।
→ ਵਾਯੂ ਸੰਚਾਰਨ ਅਤੇ ਵਾਯੂ ਅਨੁਕੂਲਣ ਦੀ ਬਜਾਏ ਕੁਦਰਤੀ ਵਾਯੂ-ਸੰਚਾਰਨਾਂ ਤੋਂ ਕੰਮ ਲਿਆ ਜਾ ਸਕਦਾ ਹੈ । ਛੱਤਾਂ ਵਿਚ ਨਿਕਾਸ-ਸਥਾਨ (Vents) ਬਣਾ ਕੇ ਅਜਿਹੇ (ਕੁਦਰਤੀ) ਰੋਸ਼ਨਦਾਨ ਬਣਾਏ ਜਾ ਸਕਦੇ ਹਨ, ਜਿਨ੍ਹਾਂ ਦੁਆਰਾ ਗਰਮ ਹਵਾ ਹੇਠਾਂ ਤੋਂ ਸੰਵਹਿਣ (Convection) ਦੁਆਰਾ ਬਾਹਰ ਨਿਕਲ ਸਕਦੀ ਹੈ ਅਤੇ ਤਾਜ਼ੀ ਤੇ ਠੰਡੀ ਹਵਾ ਖਿੜਕੀਆਂ ਆਦਿ ਰਾਹੀਂ ਨੀਵੀਆਂ ਪੱਧਰਾਂ ਵਿਚ ਦਾਖ਼ਲ ਹੋ ਸਕਦੀ ਹੈ ।
→ ਸੌਰ ਚਿਮਨੀ (Solar Chimney) ਜਿਸ ਨੂੰ ਤਾਪ ਚਿਮਨੀ (Thermal Chimney) ਵੀ ਆਖਿਆ ਜਾਂਦਾ ਹੈ, ਦੀ ਵਰਤੋਂ ਕੁਦਰਤੀ ਵਾਯੂ ਸੰਚਾਰ ਵਿਚ ਸਹਾਇਤਾ ਕਰਦੀ ਹੈ ।
→ ਧੂੰਆਂ ਰਹਿਤ (Smokeless) ਅਤੇ ਈਂਧਨ (ਲੱਕੜ) ਦੀ ਬੱਚਤ ਕਰਨ ਵਾਲੇ ਚੁੱਲ੍ਹੇ (Stoves) ਦੀ ਨਿਪੁੰਨਤਾ ਵਧੇਰੇ ਹੋਣ ਦੇ ਨਾਲ-ਨਾਲ ਇਨ੍ਹਾਂ ਵਿਚ ਧੁਆਂ ਵੀ ਬਹੁਤ ਘੱਟ ਪੈਦਾ ਹੁੰਦਾ ਹੈ, ਸਮੇਂ ਅਤੇ ਮਿਹਨਤ ਦੀ ਬੱਚਤ ਹੁੰਦੀ ਹੈ, ਵਣਾਂ ਦੀ ਕਟਾਈ ਵਿਚ ਕਮੀ ਆਉਣ ਦੇ ਨਾਲ-ਨਾਲ ਸਿਹਤ ਲਈ ਵੀ ਵਿਸ਼ੇਸ਼ ਲਾਭ ਪ੍ਰਾਪਤ ਹੁੰਦੇ ਹਨ ।
→ ਐਂਥਨਾਲ-ਮਿਲਿਆ ਪੈਟਰੋਲ, ਨਿਪੀੜਤ ਕੁਦਰਤੀ ਗੈਸ (CNG Compressed Natural Gas) ਅਤੇ ਜੈਟਰੌਫਾ (Jatropha) ਮੱਕੀ ਅਤੇ ਕਣਕ ਦੇ ਬੂਟਿਆਂ ਤੋਂ ਤਿਆਰ ਕੀਤਾ ਹੋਇਆ ਬਾਇਓ ਡੀਜ਼ਲ, ਬਿਜਲੀ ਅਤੇ ਹਾਈਡੋਜਨ ਦੀਆਂ ਗੱਡੀਆਂ (Vehicles) ਵਿਚ ਵਰਤੋਂ ਕਰਨ ਦੇ ਨਾਲ ਨਾ ਕੇਵਲ ਤੇਲ ਦੀ ਹੀ ਬੱਚਤ ਹੋਵੇਗੀ, ਸਗੋਂ ਪ੍ਰਦੂਸ਼ਣ ਵੀ ਘੱਟ ਹੀ ਫੈਲੇਗਾ ।
→ ਕਲੋਰੋਫਲੋਰੋਕਾਰਬਨ (CFC’s) ਤੋਂ ਮੁਕਤ ਰੈਫ਼ਿਜ਼ਰੇਟਰਾਂ ਦੀ ਵਰਤੋਂ ਕੀਤੀ ਜਾਵੇ ।
→ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ (ਜਿਸ ਦੇ ਉੱਚਿਤ ਭੰਡਾਰ ਕਰਨ, ਵਿਸ਼ੇਸ਼ ਕਰਕੇ ਉਨ੍ਹਾਂ ਇਲਾਕਿਆਂ, ਜਿੱਥੇ ਮੌਸਮ ਬਹੁਤ ਜ਼ਿਆਦਾ ਖੁਸ਼ਕ ਹੈ) ਅਤੇ ਧੁੰਦ ਦੇ ਇਕੱਤਰ ਪਾਣੀ ਨੂੰ ਸੁਰੱਖਿਅਤ ਰੱਖਣ ਦਾ ਉੱਚਿਤ ਢੰਗ ਹੈ ।
→ ਕਾਇਮ ਰਹਿਣਯੋਗ ਵਿਕਾਸ ਤਿੰਨ ਪ੍ਰਣਾਲੀਆਂ ਜੈਵਿਕ ਪ੍ਰਣਾਲੀ, ਆਰਥਿਕ ਪ੍ਰਣਾਲੀ ਅਤੇ ਸਮਾਜੀ ਪ੍ਰਣਾਲੀ ਦੀਆਂ ਅੰਤਰ ਕਿਰਿਆਵਾਂ ਉੱਤੇ ਨਿਰਭਰ ਕਰਦਾ ਹੈ ।