This PSEB 12th Class History Notes Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ will help you in revision during exams.
PSEB 12th Class History Notes Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ
→ ਮੁੱਢਲਾ ਜੀਵਨ (Early Career) – ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਪਟਨਾ ਵਿਖੇ ਹੋਇਆ-ਆਪ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ-ਗੁਰੂ ਜੀ ਦੀ ਬਾਲ ਅਵਸਥਾ ਵਿੱਚ ਉਨ੍ਹਾਂ ਦੀ ਸਰਪ੍ਰਸਤੀ ਉਨ੍ਹਾਂ ਦੇ ਮਾਮਾ ਸ੍ਰੀ ਕ੍ਰਿਪਾਲ ਚੰਦ ਜੀ ਨੇ ਕੀਤੀ-ਗੁਰੂ ਤੇਗ਼ ਬਹਾਦਰ ਜੀ ਨੇ ਸ਼ਹੀਦੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ-11 ਨਵੰਬਰ, 1675 ਈ. ਨੂੰ ਸਿੱਖ ਪਰੰਪਰਾ ਦੇ ਅਨੁਸਾਰ ਉਨ੍ਹਾਂ ਨੂੰ ਗੁਰਗੱਦੀ ‘ਤੇ ਬਿਠਾਇਆ ਗਿਆ-ਗੁਰੂ ਸਾਹਿਬ ਜੀ ਦੇ ਘਰ ਚਾਰ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦਾ ਜਨਮ ਹੋਇਆ ਸੀ ।
→ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ (Battles of Pre-Khalsa Period) – ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਸਾਹਿਬ ਨੇ ਸੈਨਾ ਦਾ ਸੰਗਠਨ ਕਰਨਾ ਸ਼ੁਰੂ ਕਰ ਦਿੱਤਾ-ਉਨ੍ਹਾਂ ਦੀਆਂ ਗਤੀਵਿਧੀਆਂ ਨਾਲ ਪਹਾੜੀ ਰਾਜੇ ਉਨ੍ਹਾਂ ਦੇ ਵਿਰੁੱਧ ਹੋ ਗਏ-ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਵਿਚਕਾਰ ਪਹਿਲੀ ਲੜਾਈ 22 ਸਤੰਬਰ, 1688 ਈ. ਨੂੰ ਹੋਈ-ਇਸ ਨੂੰ ਭੰਗਾਣੀ ਦੀ ਲੜਾਈ ਕਿਹਾ ਜਾਂਦਾ ਹੈ-ਇਸ ਲੜਾਈ ਵਿੱਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ-ਭੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਨੇ ਸੀ ਆਨੰਦਪੁਰ ਸਾਹਿਬ ਵਿੱਚ ਲੋਹਗੜ੍ਹ, ਫ਼ਤਿਹਗੜ੍ਹ, ਆਨੰਦਗੜ੍ਹ ਅਤੇ ਕੇਸਗੜ੍ਹ ਨਾਂ ਦੇ ਚਾਰ ਕਿਲ੍ਹਿਆਂ ਦਾ ਨਿਰਮਾਣ ਕਰਵਾਇਆ-20 ਮਾਰਚ, 1690 ਈ. ਨੂੰ ਹੋਈ ਨਾਦੌਣ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਨੂੰ ਹਰਾਇਆ-ਔਰੰਗਜ਼ੇਬ ਨੇ ਗੁਰੂ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਕਈ ਸੈਨਿਕ ਮੁਹਿੰਮਾਂ ਭੇਜੀਆਂ ਪਰ ਉਹ ਅਸਫਲ ਰਿਹਾ।
→ ਖ਼ਾਲਸਾ ਪੰਥ ਦੀ ਸਿਰਜਨਾ ਅਤੇ ਮਹੱਤਵ (Creation and Importance of the Khalsa Panth) – ਮੁਗ਼ਲ ਅੱਤਿਆਚਾਰਾਂ ਦਾ ਅੰਤ ਕਰਨ ਅਤੇ ਸਮਾਜ ਨੂੰ ਇੱਕ ਨਵਾਂ ਸਰੂਪ ਪ੍ਰਦਾਨ ਕਰਨ ਲਈ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਿਰਜਨਾ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਨਾਂ ਦੀ ਥਾਂ ‘ਤੇ ਕੀਤੀ-ਗੁਰੁ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਰਾਮ ਜੀ, ਭਾਈ ਧਰਮ ਦਾਸ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਏ ਜੀ ਨੂੰ ਪੰਜ ਪਿਆਰੇ ਚੁਣਿਆ-ਖ਼ਾਲਸਾ ਦੀ ਪਾਲਣਾ ਲਈ ਕੁਝ ਖ਼ਾਸ ਨਿਯਮ ਬਣਾਏ ਗਏ-ਖ਼ਾਲਸਾ ਪੰਥ ਦੀ ਸਿਰਜਨਾ ਨਾਲ ਉਚ-ਨੀਚ ਤੋਂ ਰਹਿਤ ਇੱਕ ਆਦਰਸ਼ ਸਮਾਜ ਦਾ ਜਨਮ ਹੋਇਆ-ਇਸ ਨਾਲ ਸਿੱਖਾਂ ਵਿੱਚ ਅਦੁੱਤੀ ਬਹਾਦਰੀ ਅਤੇ ਨਿਡਰਤਾ ਦੀਆਂ ਭਾਵਨਾਵਾਂ ਦਾ ਸੰਚਾਰ ਹੋਇਆ-ਖ਼ਾਲਸਾ ਪੰਥ ਦੀ ਸਿਰਜਨਾ ਨਾਲ ਸਿੱਖਾਂ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ।
→ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ (Battles of Post-Khalsa Period) – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਪਹਾੜੀ ਰਾਜਿਆਂ ਦੇ ਮਨ ਦੀ ਸ਼ਾਂਤੀ ਭੰਗ ਹੋ ਗਈ ਸੀ-1701 ਈ. ਵਿੱਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਾਲੇ ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ-ਇਹ ਲੜਾਈ ਜਿੱਤ-ਹਾਰ ਤੋਂ ਬਿਨਾਂ ਖ਼ਤਮ ਹੋ ਗਈ-1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈਸਿੱਖਾਂ ਦੀ ਬੇਨਤੀ ‘ਤੇ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ- 1704 ਈ. ਨੂੰ ਹੀ ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ-ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ-ਸਾਹਿਬਜ਼ਾਦਾ ਜੁਝਾਰ ਸਿੰਘ ਜੀ ਲੜਦੇ-ਲੜਦੇ ਸ਼ਹੀਦ ਹੋ ਗਏ-1705 ਈ. ਵਿੱਚ ਹੋਈ ਖਿਦਰਾਣਾ ਦੀ ਲੜਾਈ ਗੁਰੂ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਜਾਣ ਵਾਲੀ ਅੰਤਿਮ ਅਤੇ ਨਿਰਣਾਇਕ ਲੜਾਈ ਸੀਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ।
→ ਜੋਤੀ-ਜੋਤ ਸਮਾਉਣਾ (Immersed in Eternal Light) – 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਆਏ-ਇੱਥੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਦੇ ਭੇਜੇ ਹੋਏ ਦੋ ਪਠਾਣਾਂ ਵਿੱਚੋਂ ਇੱਕ ਪਠਾਣ ਨੇ ਉਨ੍ਹਾਂ ਨੂੰ ਛੁਰਾ ਮਾਰ ਦਿੱਤਾ-7 ਅਕਤੂਬਰ, 1708 ਈ. ਨੂੰ ਗੁਰੂ ਜੀ ਜੋਤੀ-ਜੋਤ ਸਮਾ ਗਏ-ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਹੁਣ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ । 6. ਗੁਰੁ ਗੋਬਿੰਦ ਸਿੰਘ ਜੀ ਦਾ ਚਰਿੱਤਰ ਅਤੇ ਸ਼ਖ਼ਸੀਅਤ (Character and Personality of Guru | Gobind Singh Ji-ਗੁਰੁ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਹੁਤ ਪ੍ਰਭਾਵਸ਼ਾਲੀ ਅਤੇ ਆਦਰਸ਼ਕ ਸੀ-ਉਹ ਬਹੁਤੇ ਆਗਿਆਕਾਰੀ ਪੁੱਤਰ, ਵਿਚਾਰਵਾਨ ਪਿਤਾ ਅਤੇ ਆਦਰਸ਼ ਪਤੀ ਸਨ-ਉਹ ਇੱਕ ਉੱਚਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ-ਉਹ ਆਪਣੇ ਸਮੇਂ ਦੇ ਮਹਾਨ ਯੋਧਾ ਅਤੇ ਸੈਨਾਪਤੀ ਸਨ-ਉਨ੍ਹਾਂ ਨੇ ਯੁੱਧ ਕਾਲ ਵਿੱਚ ਵੀ ਆਪਣੇ ਧਾਰਮਿਕ ਕਰਤੱਵਾਂ ਨੂੰ ਕਦੇ ਨਹੀਂ ਸੀ ਭੁਲਾਇਆ-ਉਹ ਇੱਕ ਮਹਾਨ ਸਮਾਜ (ਸੁਧਾਰਕ ਅਤੇ ਉੱਚ-ਕੋਟੀ ਦੇ ਸੰਗਠਨ ਕਰਤਾ ਸਨ ।