This PSEB 12th Class History Notes Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ will help you in revision during exams.
PSEB 12th Class History Notes Chapter 16 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਨ੍ਹਾਂ ਦੇ ਸੰਗਠਨ ਦਾ ਸਰੂਪ
→ ਮਿਸਲ ਸ਼ਬਦ ਤੋਂ ਭਾਵ (Meaning of the Word Mis) – ਕਨਿੰਘਮ ਅਤੇ ਪ੍ਰਿੰਸੇਪ ਅਨੁਸਾਰ | ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ-ਡੇਵਿਡ ਆਕਟਰਲੋਨੀ ਮਿਸਲ ਸ਼ਬਦ ਨੂੰ ਸੁਤੰਤਰ ਸ਼ਾਸਨ ਕਰਨ ਵਾਲੇ ਕਬੀਲੇ ਜਾਂ ਜਾਤ ਨਾਲ ਜੋੜਦੇ ਹਨ-ਵਧੇਰੇ ਇਤਿਹਾਸਕਾਰਾਂ ਦੇ ਅਨੁਸਾਰ ਮਿਸਲ ਸ਼ਬਦ ਦਾ ਅਰਥ ਫਾਈਲ ਹੈ ।
→ ਸਿੱਖ ਮਿਸਲਾਂ ਦੀ ਉਤਪੱਤੀ Origin of the Sikh Misls) – ਸਿੱਖ ਮਿਸਲਾਂ ਦੀ ਉਤਪੱਤੀ ਕਿਸੇ ਪੂਰਵ ਨਿਰਧਾਰਿਤ ਯੋਜਨਾ ਜਾਂ ਨਿਸਚਿਤ ਸਮੇਂ ਵਿੱਚ ਨਹੀਂ ਹੋਈ ਸੀ-ਮੁਗ਼ਲ ਸੂਬੇਦਾਰਾਂ ਦੇ ਵੱਧਦੇ ਹੋਏ ਅੱਤਿਆਚਾਰਾਂ ਦੇ ਕਾਰਨ 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਬੁੱਢਾ ਦਲ ਅਤੇ ਤਰਣਾ ਦਲ ਵਿੱਚ ਸੰਗਠਿਤ ਕਰ ਦਿੱਤਾ-ਉਨ੍ਹਾਂ ਨੇ ਹੀ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ-ਦਲ ਖ਼ਾਲਸਾ ਦੇ ਅਧੀਨ 12 ਜੱਥੇ ਗਠਿਤ ਕੀਤੇ ਗਏ-ਇਨ੍ਹਾਂ ਨੂੰ ਹੀ ਮਿਸਲ ਕਿਹਾ ਜਾਂਦਾ ਸੀ ।
→ ਸਿੱਖ ਮਿਸਲਾਂ ਦਾ ਵਿਕਾਸ (Growtin of the Sikh Misls) – ਸਿੱਖਾਂ ਦੀਆਂ ਮਹੱਤਵਪੂਰਨ ਮਿਸਲਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ-
- ਫ਼ੈਜ਼ਲਪੁਰੀਆ ਮਿਸਲ (Faizalpuria Misl) – ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਨਵਾਬ ਕਪੂਰ ਸਿੰਘ ਸੀ-ਇਸ ਮਿਸਲ ਦੇ ਅਧੀਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪੱਟੀ ਅਤੇ ਨੂਰਪੁਰ ਆਦਿ ਪ੍ਰਦੇਸ਼ ਆਉਂਦੇ ਸਨ ।
- ਆਹਲੂਵਾਲੀਆ ਮਿਸਲ (Ahluwalia Misl) – ਆਹਲੂਵਾਲੀਆ ਮਿਸਲ ਦਾ ਸੰਸਥਾਪਕ ਜੱਸਾ ਸਿੰਘ ਸੀ-ਇਸ ਮਿਸਲ ਦੇ ਅਧੀਨ ਸਰਹਿੰਦ ਅਤੇ ਕਪੂਰਥਲਾ ਆਦਿ ਮਹੱਤਵਪੂਰਨ ਦੇਸ਼ ਆਉਂਦੇ ਸਨ ।
- ਰਾਮਗੜ੍ਹੀਆ ਮਿਸਲ (Ramgarhia Misl) – ਇਸ ਮਿਸਲ ਦਾ ਸੰਸਥਾਪਕ ਖੁਸ਼ਹਾਲ ਸਿੰਘ ਸੀਇਸ ਮਿਸਲ ਦੇ ਅਧੀਨ ਬਟਾਲਾ, ਕਾਦੀਆਂ, ਉੜਮੁੜ ਟਾਂਡਾ, ਹਰਿਗੋਬਿੰਦਪੁਰ ਅਤੇ ਕਰਤਾਰਪੁਰ ਆਦਿ ਦੇ ਪ੍ਰਦੇਸ਼ ਆਉਂਦੇ ਸਨ ।
- ਸ਼ੁਕਰਚੱਕੀਆ ਮਿਸਲ (Sukarchakiya Misl) – ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਚਤ ਸਿੰਘ ਸੀ-ਇਸ ਮਿਸਲ ਦੀ ਰਾਜਧਾਨੀ ਗੁਜਰਾਂਵਾਲਾ ਸੀ-ਮਹਾਰਾਜਾ ਰਣਜੀਤ ਸਿੰਘ ਇਸੇ ਮਿਸਲ ਨਾਲ ਸੰਬੰਧ ਰੱਖਦਾ ਸੀ ।
- ਹੋਰ ਮਿਸਲਾਂ (Other Misls) – ਹੋਰ ਮਿਸਲਾਂ ਵਿੱਚ ਭੰਗੀ ਮਿਸਲ, ਫੁਲਕੀਆਂ ਮਿਸਲ, ਕਨ੍ਹਈਆ ਮਿਸਲ, ਡੱਲੇਵਾਲੀਆ ਮਿਸਲ, ਸ਼ਹੀਦ ਮਿਸਲ, ਨੱਕਈ ਮਿਸਲ, ਨਿਸ਼ਾਨਵਾਲੀਆ ਮਿਸਲ ਅਤੇ ਕਰੋੜਸਿੰਘੀਆ ਮਿਸਲ ਆਉਂਦੀਆਂ ਸਨ ।
→ ਮਿਸਲਾਂ ਦਾ ਰਾਜ ਪ੍ਰਬੰਧ (Administration of the Misls) – ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ-ਸਾਰੇ ਸਿੱਖ ਇਨ੍ਹਾਂ ਗੁਰਮਤਿਆਂ ਦੀ ਗੁਰੂ ਦੀ ਆਗਿਆ ਸਮਝ ਕੇ ਪਾਲਣਾ ਕਰਦੇ ਸਨ-ਹਰੇਕ ਮਿਸਲ ਦਾ ਮੁਖੀ ਸਰਦਾਰ ਕਹਾਉਂਦਾ ਸੀ-ਉਸ ਦੇ ਅਧੀਨ ਕਈ ਮਿਸਲਦਾਰ ਹੁੰਦੇ ਸਨਹਰੇਕ ਮਿਸਲ ਕਈ ਜ਼ਿਲ੍ਹਿਆਂ ਵਿੱਚ ਵੰਡੀ ਹੁੰਦੀ ਸੀ-ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ-ਮਿਸਲਾਂ ਦੀ ਆਮਦਨ ਦਾ ਮੁੱਖ ਸਾਧਨ ਭੁਮੀ ਲਗਾਨ ਅਤੇ ਰਾਖੀ ਪ੍ਰਥਾ ਸੀ-ਮਿਸਲਾਂ ਦਾ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ-ਆਧੁਨਿਕ ਇਤਿਹਾਸਕਾਰ ਮਿਸਲਾਂ ਦੇ ਸਮੇਂ ਸੈਨਿਕਾਂ ਦੀ ਕੁੱਲ ਸੰਖਿਆ · ਇੱਕ ਲੱਖ ਦੇ ਕਰੀਬ ਮੰਨਦੇ ਹਨ ।