This PSEB 12th Class History Notes Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ will help you in revision during exams.
PSEB 12th Class History Notes Chapter 17 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ
→ ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਜੀਵਨ (Early Career of Maharaja Ranjit Singh) – ਰਣਜੀਤ ਸਿੰਘ ਦਾ ਜਨਮ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ 1780 ਈ. ਨੂੰ ਹੋਇਆ ਸੀ-ਰਣਜੀਤ ਸਿੰਘ ਦੀ ਮਾਤਾ ਦਾ ਨਾਂ ਰਾਜ ਕੌਰ ਸੀ-ਬਚਪਨ ਵਿੱਚ ਚੇਚਕ ਹੋ ਜਾਣ ਕਾਰਨ ਰਣਜੀਤ ਸਿੰਘ ਦੀ ਖੱਬੀ ਅੱਖ ਦੀ ਰੌਸ਼ਨੀ ਸਦਾ ਲਈ ਜਾਂਦੀ ਰਹੀ-ਰਣਜੀਤ ਸਿੰਘ ਬਚਪਨ ਤੋਂ ਬੜਾ ਬਹਾਦਰ ਸੀ-16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤੀ ਮਹਿਤਾਬ ਕੌਰ ਨਾਲ ਹੋਇਆ-ਜਦੋਂ ਮਹਾਂ ਸਿੰਘ ਦੀ ਮੌਤ ਹੋਈ ਤਦ ਰਣਜੀਤ ਸਿੰਘ ਨਾਬਾਲਿਗ ਸੀ, ਇਸ ਲਈ ਸ਼ਾਸਨ ਵਿਵਸਥਾ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੀ ਤਿਕੜੀ ਦੇ ਹੱਥਾਂ ਵਿੱਚ ਰਹੀ-17 ਸਾਲ ਦਾ ਹੋਣ ‘ਤੇ ਰਣਜੀਤ ਸਿੰਘ ਨੇ ਤਿਕੜੀ ਦੇ ਸੰਰੱਖਿਅਣ ਦਾ ਅੰਤ ਕਰਕੇ ਸ਼ਾਸਨ ਵਿਵਸਥਾ ਖੁਦ ਸੰਭਾਲ ਲਈ ।
→ ਪੰਜਾਬ ਦੀ ਰਾਜਨੀਤਿਕ ਦਸ਼ਾ (Political Condition of the Punjab) – ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੇ ਚਾਰੇ ਪਾਸੇ ਅਸ਼ਾਂਤੀ ਅਤੇ ਅਰਾਜਕਤਾ ਫੈਲੀ ਹੋਈ ਸੀ-ਪੰਜਾਬ ਦੇ ਵਧੇਰੇ ਭਾਗਾਂ ਵਿੱਚ ਸਿੱਖਾਂ ਦੀਆਂ 12 ਸਤੰਤਰ ਮਿਸਲਾਂ ਸਥਾਪਿਤ ਸਨ-ਇਹ ਮਿਸਲਾਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ-ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕਈ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ-ਇਨ੍ਹਾਂ ਰਿਆਸਤਾਂ ਵਿੱਚ ਵੀ ਏਕਤਾ ਦੀ ਕਮੀ ਸੀ-ਪੰਜਾਬ ਦੇ ਉੱਤਰ ਵਿੱਚ ਕੁਝ ਰਾਜਪੂਤ ਰਿਆਸਤਾਂ ਸਨ-ਨੇਪਾਲ ਦੇ ਗੋਰਖੇ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ-ਅੰਗਰੇਜ਼ਾਂ ਅਤੇ ਮਰਾਠਿਆਂ ਕੋਲੋਂ ਰਣਜੀਤ ਸਿੰਘ ਨੂੰ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਤਦ ਉਹ ਆਪਸ ਵਿੱਚ ਉਲਝੇ ਹੋਏ ਸਨ-ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ।
→ ਸਿੱਖ ਮਿਸਲਾਂ ਪ੍ਰਤੀ ਰਣਜੀਤ ਸਿੰਘ ਦੀ ਨੀਤੀ (Ranjit Singh’s Policy towards the Sikh Misls) – ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਮੁਗ਼ਲ ਬਾਦਸ਼ਾਹ ਅਕਬਰ ਦੀ ਰਾਜਪੂਤ ਨੀਤੀ ਵਰਗੀ ਸੀ-ਇਸ ਵਿੱਚ ਰਿਸ਼ਤੇਦਾਰੀ ਅਤੇ ਮਿਹਰਬਾਨੀ ਦੀ ਭਾਵਨਾ ਲਈ ਕੋਈ ਥਾਂ ਨਹੀਂ ਸੀ-ਰਣਜੀਤ ਸਿੰਘ ਨੇ ਸ਼ਕਤੀਸ਼ਾਲੀ ਮਿਸਲਾਂ ਕਨ੍ਹਈਆ ਅਤੇ ਨਕੱਈ ਮਿਸਲ ਨਾਲ ਵਿਆਹ ਸੰਬੰਧ ਸਥਾਪਿਤ ਕੀਤੇ ਅਤੇ ਆਹਲੂਵਾਲੀਆ ਤੇ ਰਾਮਗੜ੍ਹੀਆ ਮਿਸਲ ਨਾਲ ਦੋਸਤੀ ਕੀਤੀ-ਉਨ੍ਹਾਂ ਦੇ ਸਹਿਯੋਗ ਨਾਲ ਕਮਜ਼ੋਰ ਮਿਸਲਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ-ਮੌਕਾ ਮਿਲਦੇ ਹੀ ਰਣਜੀਤ ਸਿੰਘ ਨੇ ਮਿੱਤਰ ਮਿਸਲਾਂ ਨਾਲ ਵਿਸ਼ਵਾਸਘਾਤ ਕਰਕੇ ਉਨ੍ਹਾਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ-1805 ਈ. ਵਿੱਚ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਨੂੰ ਖ਼ਤਮ ਕਰਕੇ ਰਾਜਨੀਤਿਕ ਫ਼ੈਸਲੇ ਲੈਣ ਦੀ ਸੁਤੰਤਰਤਾ ਪ੍ਰਾਪਤ ਕਰ ਲਈ ।
4. ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ (Conquests of Maharaja Ranjit Singh) – ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-
- ਲਾਹੌਰ ਦੀ ਜਿੱਤ (Conguest of Lahore) – ਮਹਾਰਾਜਾ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ‘ਭੰਗੀ ਸਰਦਾਰਾਂ ਤੋਂ ਲਾਹੌਰ ਨੂੰ ਜਿੱਤਿਆ ਸੀ-ਇਹ ਉਸ ਦੀ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਜਿੱਤ ਸੀ-ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਰਾਜਧਾਨੀ ਰਹੀ ।
- ਅੰਮ੍ਰਿਤਸਰ ਦੀ ਜਿੱਤ (Conquest of Amritsar) – 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਤੋਂ ਅੰਮ੍ਰਿਤਸਰ ਨੂੰ ਜਿੱਤ ਲਿਆ ਸੀ-ਇਸ ਜਿੱਤ ਨਾਲ ਮਹਾਰਾਜਾ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ਕਿਉਂਕਿ ਸਿੱਖ ਅੰਮ੍ਰਿਤਸਰ ਨੂੰ ਆਪਣਾ ਮੱਕਾ ਸਮਝਦੇ ਸਨ ।
- ਮੁਲਤਾਨ ਦੀ ਜਿੱਤ (Conquest of Multan) – ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਬਜ਼ਾ ਕਰਨ ਲਈ 1802 ਈ. ਤੋਂ 1817 ਈ. ਦੇ ਸਮੇਂ ਦੌਰਾਨ ਸੱਤ ਮੁਹਿੰਮਾਂ ਭੇਜੀਆਂ-ਅੰਤ 2 ਜੂਨ, 1818 ਈ. ਨੂੰ ਮੁਲਤਾਨ ਤੇ ਜਿੱਤ ਪ੍ਰਾਪਤ ਕੀਤੀ ਗਈ-ਉੱਥੋਂ ਦਾ ਸ਼ਾਸਕ ਮੁਜੱਫਰ ਖਾਂ ਆਪਣੇ ਪੰਜ ਪੁੱਤਰਾਂ ਨਾਲ ਯੁੱਧ ਵਿੱਚ ਮਾਰਿਆ ਗਿਆ-ਮੁਲਤਾਨ ਜਿੱਤਣ ਵਾਲੇ ਮਿਸਰ ਦੀਵਾਨ ਚੰਦ ਨੂੰ ਜਫਰਜੰਗ ਦੀ ਉਪਾਧੀ ਦਿੱਤੀ ਗਈ ।
- ਕਸ਼ਮੀਰ ਦੀ ਜਿੱਤ (Conquest of Kashmir – ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਜਿੱਤਣ ਲਈ ਤਿੰਨ ਵਾਰ ਹਮਲੇ ਕੀਤੇ-ਉਸ ਨੇ 1819 ਈ. ਵਿੱਚ ਆਪਣੀ ਤੀਜੀ ਸੈਨਿਕ ਮੁਹਿੰਮ ਦੌਰਾਨ ਕਸ਼ਮੀਰ ਨੂੰ ਜਿੱਤਿਆ-ਕਸ਼ਮੀਰ ਦਾ ਤਤਕਾਲੀ ਗਵਰਨਰ ਜ਼ਬਰ ਖ਼ਾਂ ਸੀ-ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਕਈ ਪੱਖਾਂ ਤੋਂ ਲਾਭਦਾਇਕ ਰਹੀ ।
- ਪਿਸ਼ਾਵਰ ਦੀ ਜਿੱਤ (Conquest of Peshawar) – ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ 1823 ਈ. ਵਿੱਚ ਪਿਸ਼ਾਵਰ ਨੂੰ ਜਿੱਤ ਲਿਆ ਸੀ ਪਰ ਇਸ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ-ਇਸ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਕਰਾਰੀ ਸੱਟ ਵੱਜੀ
- ਹੋਰ ਜਿੱਤਾਂ (Other Conquests) – ਮਹਾਰਾਜਾ ਰਣਜੀਤ ਸਿੰਘ ਦੀਆਂ ਹੋਰ ਮਹੱਤਵਪੂਰਨ ਜਿੱਤਾਂ ਵਿੱਚ ਕਸੂਰ ਅਤੇ ਝੰਗ (1807), ਸਿਆਲੋਕਟ (1808), ਕਾਂਗੜਾ (1809), ਜੰਮੂ (1809), ਅੱਟਕ (1813) ਅਤੇ ਡੇਰਾ ਗਾਜ਼ੀ ਖ਼ਾ (1820) ਆਦਿ ਦੇ ਨਾਂ ਵਰਣਨਯੋਗ ਹਨ ।