This PSEB 12th Class History Notes Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ will help you in revision during exams.
PSEB 12th Class History Notes Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ
→ ਗੁਰ ਨਾਨਕ ਦੇਵ ਜੀ ਦਾ ਮੁੱਢਲਾ ਜੀਵਨ (Early Career of Guru Nanak Dev Ji) – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿੱਚ ਹੋਇਆ-ਆਪ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਸੀ-ਆਪ ਦੀ ਭੈਣ ਦਾ ਨਾਂ ਬੇਬੇ ਨਾਨਕੀ ਸੀ-ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਕਾਫ਼ੀ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਸਨਗੁਰੂਦੇਵ ਜੀ ਦੇ ਅਧਿਆਤਮਿਕ ਗਿਆਨ ਤੋਂ ਉਨ੍ਹਾਂ ਦੇ ਅਧਿਆਪਕ ਹੈਰਾਨ ਰਹਿ ਗਏ-ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਕਈ ਕਿੱਤਿਆਂ ਵਿੱਚ ਲਗਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਕੋਈ ਰੁਚੀ ਨਾ ਦਿਖਾਈ-14 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਬਟਾਲਾ ਨਿਵਾਸੀ ਮੁਲਚੰਦ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ ਗਿਆ-20 ਸਾਲ ਦੀ ਉਮਰ ਵਿੱਚ ਆਪ ਸੁਲਤਾਨਪੁਰ ਲੋਧੀ ਦੇ ਮੋਦੀਖ਼ਾਨੇ ਵਿੱਚ ਨੌਕਰੀ ਕਰਨ ਲੱਗੇ-ਸੁਲਤਾਨਪੁਰ ਲੋਧੀ ਵਿੱਚ ਆਪ ਨੂੰ ਬੇਈਂ ਵਿੱਚ ਇਸ਼ਨਾਨ ਦੌਰਾਨ ਸੱਚੇ ਗਿਆਨ ਦੀ ਪ੍ਰਾਪਤੀ ਹੋਈ-ਉਸ ਸਮੇਂ ਆਪ ਜੀ ਦੀ ਉਮਰ 30 ਸਾਲਾਂ ਦੀ ਸੀ ।
→ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (Udasis of Guru Nanak Dev Ji) – 1499 ਈ. ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇਸ਼-ਵਿਦੇਸ਼ ਦੀ ਲੰਬੀ ਯਾਤਰਾ ‘ਤੇ ਨਿਕਲ ਪਏਗੁਰੂਦੇਵ ਜੀ ਨੇ ਕੁੱਲ 21 ਸਾਲ ਇਨ੍ਹਾਂ ਉਦਾਸੀਆਂ ਜਾਂ ਯਾਤਰਾਵਾਂ ਵਿੱਚ ਬਤੀਤ ਕੀਤੇ-ਇਨ੍ਹਾਂ ਉਦਾਸੀਆਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਨੂੰ ਦੂਰ ਕਰਨਾ ਅਤੇ ਇੱਕ ਪਰਮਾਤਮਾ ਦੀ ਅਰਾਧਨਾ ਦਾ ਪ੍ਰਚਾਰ ਕਰਨਾ ਸੀ-ਗੁਰੂ ਨਾਨਕ ਦੇਵ ਜੀ 1499 ਈ. ਦੇ ਅੰਤ ਵਿੱਚ ਭਾਈ ਮਰਦਾਨਾ ਦੇ ਨਾਲ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ-ਇਸ ਉਦਾਸੀ ਦੌਰਾਨ ਗੁਰੂ ਜੀ ਨੇ ਸੈਦਪੁਰ, ਤਾਲੂੰਬਾ, ਕੁਰੂਕਸ਼ੇਤਰ, ਪਾਨੀਪਤ, ਦਿੱਲੀ, ਹਰਿਦੁਆਰ, ਗੋਰਖਮਤਾ, ਬਨਾਰਸ, ਕਾਮਰੂਪ, ਗਯਾ, ਜਗਨਨਾਥ ਪੁਰੀ, ਲੰਕਾ ਅਤੇ ਪਾਕਪਟਨ ਆਦਿ ਦੇਸ਼ਾਂ ਦੀ ਯਾਤਰਾ ਕੀਤੀ-ਗੁਰੂ ਨਾਨਕ ਦੇਵ ਜੀ ਨੇ 1513-14 ਈ. ਵਿੱਚ ਆਪਣੀ ਦੂਜੀ ਉਦਾਸੀ ਆਰੰਭ ਕੀਤੀ-ਇਸ ਉਦਾਸੀ ਦੌਰਾਨ ਗੁਰੂ ਜੀ ਨੇ ਪਹਾੜੀ ਰਿਆਸਤਾਂ, ਕੈਲਾਸ਼ ਪਰਬਤ, ਲੱਦਾਖ, ਕਸ਼ਮੀਰ, ਹਸਨ ਅਬਦਾਲ ਅਤੇ ਸਿਆਲਕੋਟ ਦੀ ਯਾਤਰਾ ਕੀਤੀ-1517 ਈ. ਵਿੱਚ ਸ਼ੁਰੂ ਕੀਤੀ ਗਈ ਆਪਣੀ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੁਲਤਾਨ, ਮੱਕਾ, ਮਦੀਨਾ, ਬਗ਼ਦਾਦ, ਕਾਬਲ, ਪਿਸ਼ਾਵਰ ਅਤੇ ਸੈਦਪੁਰ ਦੇ ਦੇਸ਼ਾਂ ਦੀ ਯਾਤਰਾ ਕੀਤੀ-ਇਨ੍ਹਾਂ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਵਿਅਕਤਿੱਤਵ . ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।
→ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ (Teachings of Guru Nanak Devi Ji) – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਦਾ ਪਰ ਪ੍ਰਭਾਵਸ਼ਾਲੀ ਸਨ-ਗੁਰੂ ਜੀ ਅਨੁਸਾਰ ਪਰਮਾਤਮਾ ਇੱਕ ਹੈ-ਉਹ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ-ਉਹ ਨਿਰਾਕਾਰ ਅਤੇ ਸਰਵਵਿਆਪਕ ਹੈ-ਉਨ੍ਹਾਂ ਅਨੁਸਾਰ ਮਾਇਆ ਮਨੁੱਖ ਦੇ ਰਸਤੇ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ-ਹਉਮੈ ਮਨੁੱਖ ਦੇ ਸਭ ਦੁੱਖਾਂ ਦਾ ਮੂਲ ਕਾਰਨ ਹੈ-ਗੁਰੂ ਜੀ ਨੇ ਜਾਤ ਪ੍ਰਥਾ ਅਤੇ ਖੋਖਲੇ ਰੀਤੀ-ਰਿਵਾਜਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ-ਗੁਰੂ ਜੀ ਨੇ ਇਸਤਰੀਆਂ ਨੂੰ ਸਮਾਜ ਵਿੱਚ ਸਨਮਾਨ ਯੋਗ ਸਥਾਨ ਦੇਣ ਲਈ ਆਵਾਜ਼ ਉਠਾਈ-ਉਨ੍ਹਾਂ ਨੇ ਨਾਮ ਜਪਣ ‘ਤੇ ਖ਼ਾਸ ਜ਼ੋਰ ਦਿੱਤਾ-ਉਨ੍ਹਾਂ ਨੇ ਗੁਰੂ ਨੂੰ ਮੁਕਤੀ ਤਕ ਲੈ ਜਾਣ ਵਾਲੀ ਅਸਲ ਪੌੜੀ ਦੱਸਿਆ ।
→ ਜੋਤੀ-ਜੋਤੀ ਸਮਾਉਣਾ (Immersed in Eternal Light) – ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਈ. ਨੂੰ ਜੋਤੀ-ਜੋਤ ਸਮਾ ਗਏ-ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।