This PSEB 12th Class History Notes Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ will help you in revision during exams.
PSEB 12th Class History Notes Chapter 8 ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ
→ ਗੁਰੂ ਹਰਿ ਰਾਏ ਜੀ (Guru Har Rai Ji) – ਗੁਰੂ ਹਰਿ ਰਾਏ ਜੀ ਦਾ ਜਨਮ 30 ਜਨਵਰੀ, 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ-ਆਪ ਗੁਰੂ ਹਰਿਗੋਬਿੰਦ ਜੀ ਦੇ ਪੋਤਰੇ ਸੀ-ਆਪ ਜੀ ਦਾ ਵਿਆਹ ਅਨੂਪ ਸ਼ਹਿਰ ਦੇ ਦਇਆ ਰਾਮ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ-ਆਪ 8 ਮਾਰਚ, 1645 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ-ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਤਿੰਨ ਕੇਂਦਰ ਸਥਾਪਿਤ ਕੀਤੇ ਜਿਨ੍ਹਾਂ ਨੂੰ ‘ਬਖਸ਼ੀਸ਼ਾਂ ਕਿਹਾ ਜਾਂਦਾ ਸੀ-ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਪੁੱਤਰ ਦਾਰਾ ਅਕਸਰ ਆਪ ਜੀ ਦੇ ਦਰਸ਼ਨਾਂ ਲਈ ਆਉਂਦਾ ਸੀ-ਗੁਰੂ ਜੀ ਨੇ ਦਾਰਾ ਦੀ ਔਰੰਗਜ਼ੇਬ ਵਿਰੁੱਧ ਸਹਾਇਤਾ ਕੀਤੀ-ਔਰੰਗਜ਼ੇਬ ਦੁਆਰਾ ਦਿੱਲੀ ਬੁਲਾਏ ਜਾਣ ‘ਤੇ ਆਪ ਜੀ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜਿਆ-ਰਾਮ ਰਾਏ ਨੂੰ ਦਿੱਲੀ ਦਰਬਾਰ ਵਿੱਚ ਗੁਰਬਾਣੀ ਦਾ ਗ਼ਲਤ ਅਰਥ ਦੱਸਣੇ ਕਾਰਨ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਗਿਆ-ਆਪ ਜੀ ਨੇ ਆਪਣੇ ਛੋਟੇ ਪੁੱਤਰ ਹਰਿ ਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ–ਆਪ 6 ਅਕਤੂਬਰ, 1661 ਈ. ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ ।
→ ਗੁਰੂ ਹਰਿ ਕ੍ਰਿਸ਼ਨ ਜੀ (Guru Har Krishan Ji) – ਆਪ ਜੀ ਦਾ ਜਨਮ 7 ਜੁਲਾਈ, 1656 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ-ਆਪ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਹਰਿ ਰਾਏ ਅਤੇ ਮਾਤਾ ਜੀ ਦਾ ਨਾਂ ਸੁਲੱਖਣੀ ਜੀ ਸੀ-ਆਪ ਕੇਵਲ ਪੰਜ ਸਾਲ ਦੀ ਉਮਰ ਵਿਚ 1661 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ-ਆਪ ਜੀ ਨੂੰ ‘ਬਾਲ ਗੁਰੂ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ-ਆਪ ਜੀ ਨੂੰ ਔਰੰਗਜ਼ੇਬ ਦੁਆਰਾ ਦਿੱਲੀ ਬੁਲਾਇਆ ਗਿਆ-ਆਪ 1664 ਈ. ਵਿੱਚ ਦਿੱਲੀ ਗਏ ਜਿੱਥੇ ਆਪ ਜੀ ਨੇ ਚੇਚਕ ਅਤੇ ਹੈਜ਼ੇ ਨਾਲ ਬੀਮਾਰ ਲੋਕਾਂ ਦੀ ਸੇਵਾ ਕੀਤੀ-ਆਪ ਖ਼ੁਦ ਇਸ ਭਿਆਨਕ ਬੀਮਾਰੀ ਦੇ ਸ਼ਿਕਾਰ ਹੋ ਗਏ-ਆਪ 30 ਮਾਰਚ, 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ-ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ‘ਬਾਬਾ | ਬਕਾਲਾ’ ਸ਼ਬਦ ਦਾ ਉੱਚਾਰਨ ਕੀਤਾ ਜਿਸ ਤੋਂ ਭਾਵ ਸੀ ਸਿੱਖਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ ।