This PSEB 12th Class History Notes Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ will help you in revision during exams.
PSEB 12th Class History Notes Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ
→ ਮੁੱਢਲਾ ਜੀਵਨ (Early Career) – ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ, 1621 ਈ. ਨੂੰ | ਅੰਮ੍ਰਿਤਸਰ ਵਿਖੇ ਹੋਇਆ-ਆਪ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਹਰਿਗੋਬਿੰਦ ਅਤੇ ਮਾਤਾ ਜੀ ਦਾ ਨਾਂ ਨਾਨਕੀ ਸੀ-ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕੀਤੀਗੁਰੂ ਜੀ ਦਾ ਵਿਆਹ ਕਰਤਾਰਪੁਰ ਵਾਸੀ ਲਾਲ ਚੰਦ ਦੀ ਧੀ ਗੁਜਰੀ ਨਾਲ ਹੋਇਆ-ਆਪਣੇ ਪਿਤਾ ਜੀ ਦੇ ਆਦੇਸ਼ ‘ਤੇ ਗੁਰੁ ਜੀ 20 ਸਾਲਾਂ ਤਕ ਬਾਬਾ ਬਕਾਲਾ ਵਿੱਚ ਰਹੇ-ਮੱਖਣ ਸ਼ਾਹ ਲੁਬਾਣਾ ਦੁਆਰਾ ਉਨ੍ਹਾਂ ਨੂੰ ਲੱਭਣ ‘ਤੇ ਸਿੱਖਾਂ ਨੇ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਲਿਆ-ਉਹ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
→ ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ (Travels of Guru Tegh Bahadur Ji) – ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਨੇ ਪੰਜਾਬ ਅਤੇ ਬਾਹਰ ਦੇ ਦੇਸ਼ਾਂ ਦੇ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ-ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ-ਗੁਰੂ ਜੀ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ, ਵੱਲਾ, ਘੁਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ, ਕੀਰਤਪੁਰ ਸਾਹਿਬ ਅਤੇ ਬਿਲਾਸਪੁਰ ਆਦਿ ਦੇਸ਼ਾਂ ਦੀ ਯਾਤਰਾ ਕੀਤੀ-ਇਸ ਤੋਂ ਬਾਅਦ ਗੁਰੂ ਜੀ ਪੂਰਬੀ ਭਾਰਤ ਦੇ ਸੈਫਾਬਾਦ, ਧਮਧਾਨ, ਦਿੱਲੀ, ਮਥਰਾ, ਬਿੰਦਾਵਨ, ਆਗਰਾ, ਕਾਨਪੁਰ, ਬਨਾਰਸ, ਗਯਾ, ਪਟਨਾ, ਢਾਕਾ ਅਤੇ ਆਸਾਮ ਦੀ ਯਾਤਰਾ ‘ਤੇ ਗਏ-1673 ਈ. ਵਿੱਚ ਗੁਰੂ ਤੇਗ ਬਹਾਦਰ ਜੀ ਨੇ ਮਾਲਵਾ ਅਤੇ ਬਾਂਗਰ ਦੇਸ਼ ਦੀ ਦੂਜੀ ਵਾਰ ਯਾਤਰਾ ਕੀਤੀ-ਇਨ੍ਹਾਂ ਯਾਤਰਾਵਾਂ ਨਾਲ ਗੁਰੂ ਸਾਹਿਬ ਅਤੇ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ।
→ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ (Martyrdom of Guru Tegh Bahadur Ji) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਮੁੱਖ ਤੱਥ ਇਸ ਤਰ੍ਹਾਂ ਹਨ-
(i) ਕਾਰਨ (Causes) – ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਦੁਸ਼ਮਣੀ ਵੱਧਦੀ ਜਾ ਰਹੀ ਸੀ-ਔਰੰਗਜ਼ੇਬ ਬੜਾ ਕੱਟੜ ਸੁੰਨੀ ਮੁਸਲਮਾਨ ਸੀ-ਨਕਸ਼ਬੰਦੀਆਂ ਨੇ ਸਿੱਖਾਂ ਦੇ ਵਿਰੁੱਧ ਕਾਰਵਾਹੀ ਕਰਨ ਲਈ ਔਰੰਗਜ਼ੇਬ ਨੂੰ ਖੂਬ ਭੜਕਾਇਆ-ਰਾਮ ਰਾਇ ਗੁਰਗੱਦੀ ਦੀ ਪ੍ਰਾਪਤੀ ਲਈ ਕਈ ਹੱਥਕੰਡੇ ਅਪਣਾ ਰਿਹਾ ਸੀ-ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਤੋਂ ਆਪਣੇ ਧਰਮ ਦੀ ਰੱਖਿਆ ਲਈ ਸਹਾਇਤਾ ਮੰਗੀ ।
(ii) ਸ਼ਹੀਦੀ (Martyrdom) – ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੇ ਤਿੰਨ ਸਾਥੀਆਂ-ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨਾਲ 6 ਨਵੰਬਰ, 1675 ਈ. ਨੂੰ ਦਿੱਲੀ ਦਰਬਾਰ ਵਿੱਚ ਪੇਸ਼ ਕੀਤਾ ਗਿਆ-ਉਨ੍ਹਾਂ ਨੂੰ ਇਸਲਾਮ ਸਵੀਕਾਰ ਕਰਨ ਲਈ ਕਿਹਾ ਗਿਆ ਜਿਸ ਦਾ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਇਨਕਾਰ ਕਰ ਦਿੱਤਾ-ਗੁਰੂ ਜੀ ਦੇ ਤਿੰਨਾਂ ਸਾਥੀਆਂ ਨੂੰ ਸ਼ਹੀਦ ਕਰਨ ਤੋਂ ਬਾਅਦ 11 ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ।
(iii) ਮਹੱਤਵ (Importance) – ਸਾਰੇ ਪੰਜਾਬ ਵਿੱਚ ਮੁਗ਼ਲ ਸਾਮਰਾਜ ਪ੍ਰਤੀ ਨਫ਼ਰਤ ਅਤੇ ਬਦਲੇ ਦੀ ਲਹਿਰ ਦੌੜ ਗਈ-ਹਿੰਦੂ ਧਰਮ ਨੂੰ ਖ਼ਤਮ ਹੋਣ ਤੋਂ ਬਚਾ ਲਿਆ ਗਿਆ-ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਦੀ ਪ੍ਰੇਰਣਾ ਮਿਲੀ-ਸਿੱਖਾਂ ਵਿੱਚ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਲਈ ਇੱਕ ਪਰੰਪਰਾ ਸ਼ੁਰੂ ਹੋ ਗਈ-ਮੁਗ਼ਲ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ।