Punjab State Board PSEB 3rd Class EVS Book Solutions Chapter 12 ਸਾਡਾ ਆਂਢ-ਗੁਆਂਢ Textbook Exercise Questions and Answers.
PSEB Solutions for Class 3 EVS Chapter 12 ਸਾਡਾ ਆਂਢ-ਗੁਆਂਢ
EVS Guide for Class 3 PSEB ਸਾਡਾ ਆਂਢ-ਗੁਆਂਢ Textbook Questions and Answers
ਪੇਜ 74
ਪ੍ਰਸ਼ਨ 1.
ਗੁਆਂਢ ਕੀ ਹੁੰਦਾ ਹੈ ?
ਉੱਤਰ-
ਅਜਿਹੇ ਬਹੁਤ ਸਾਰੇ ਪਰਿਵਾਰ ਜੋ ਸਾਡੇ ਘਰ ਦੇ ਆਲੇ-ਦੁਆਲੇ ਰਹਿੰਦੇ ਹਨ ਉਹ ਸਾਡਾ ਗੁਆਂਢ ਹੁੰਦਾ ਹੈ ।
ਕਿਰਿਆ 1.
ਵਿਦਿਆਰਥੀਆਂ ਨੂੰ ਆਪਣੇ ਗੁਆਂਢ ਵਿੱਚ ਮੌਜੂਦ ਸਥਾਨਾਂ ਦੀ ਸੂਚੀ ਬਣਾ ਕੇ ਲਿਆਉਣ ਲਈ ਕਿਹਾ ਜਾਵੇ ।
ਉੱਤਰ-
ਆਪ ਕਰੋ ।
ਪੇਜ 75
ਪ੍ਰਸ਼ਨ 2.
ਦਿਸ਼ਾਵਾਂ ਕਿੰਨੀਆਂ ਹੁੰਦੀਆਂ ਹਨ ? ਇਨ੍ਹਾਂ ਦੇ ਨਾਮ ਲਿਖੋ ।
ਉੱਤਰ-
ਦਿਸ਼ਾਵਾਂ ਚਾਰ ਹੁੰਦੀਆਂ ਹਨ – ਪੂਰਬ, ਪੱਛਮ, ਉੱਤਰ, ਦੱਖਣ ।
ਪੇਜ 76
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
(ਉ) ਸਾਡੇ ਪਿੰਡ ਦਾ ਨਾਮ ……………………………. ਹੈ ।
ਉੱਤਰ-
ਆਪ ਕਰੋ
(ਅ) ਸਾਡੀ ਤਹਿਸੀਲ ਦਾ ਨਾਮ ……………………………….. ਹੈ ।
ਉੱਤਰ-
ਆਪ ਕਰੋ
(ੲ) ਸਾਡੇ ਜ਼ਿਲ੍ਹੇ ਦਾ ਨਾਮ …………………………. ਹੈ ।
ਉੱਤਰ-
ਆਪ ਕਰੋ
(ਸ) ਸਾਡੇ ਰਾਜ ਦਾ ਨਾਮ ……………………….. ਹੈ ।
ਉੱਤਰ-
ਪੰਜਾਬ
(ਹ) ਸਾਡੇ ਰਾਜ ਦੀ ਰਾਜਧਾਨੀ …………………………………… ਹੈ ।
ਉੱਤਰ-
ਚੰਡੀਗੜ੍ਹ
(ਕ) ਸਾਡਾ ਦੇਸ਼ ………………………….. ਹੈ ।
ਉੱਤਰ-
ਭਾਰਤ
(ਖ) ਸਾਡੇ ਦੇਸ਼ ਦੀ ਰਾਜਧਾਨੀ ………………………… ਹੈ ।
ਉੱਤਰ-
ਦਿੱਲੀ ॥
ਪੇਜ 77
ਕਿਰਿਆ 2.
ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਿੰਡ ਨਾਲ ਲਗਦੇ ਗੁਆਂਢੀ ਪਿੰਡਾਂ ਜਾਂ ਸ਼ਹਿਰਾਂ ਦੀ ਸੂਚੀ ਬਣਾ ਕੇ ਲਿਆਉਣ ਲਈ ਕਿਹਾ ਜਾਵੇ ।
ਉੱਤਰ-
ਆਪ ਕਰੋ ।
ਕਿਰਿਆ 3.
ਸਕੂਲ ਦੀਆਂ ਚਾਰੋ ਦਿਸ਼ਾਵਾਂ ਵਿੱਚ ਕੀ-ਕੀ ਬਣਿਆ ਹੋਇਆ ਹੈ ? ਇਸਦੀ ਵੀ ਸੂਚੀ ਬਣਾਓ
ਉੱਤਰ-
ਆਪ ਕਰੋ ।
ਕਿਰਿਆ 4.
ਸਕੂਲ ਵਿੱਚ ਸਾਫ਼-ਸਫ਼ਾਈ ਰੱਖਣ ਦੀ ਆਦਤ ਦਾ ਵਿਕਾਸ ਕਰਨ ਲਈ ਟੀਮਾਂ ਬਣਾ ਕੇ ਜ਼ਿੰਮੇਵਾਰੀਆਂ ਸੌਂਪੀਆਂ ਜਾਣ ।
ਉੱਤਰ-
ਆਪ ਕਰੋ ।
ਪੇਜ 78
ਪ੍ਰਸ਼ਨ 4.
ਸਹੀ ਉੱਤਰ ਸਾਹਮਣੇ (✓), ਦਾ ਨਿਸ਼ਾਨ ਲਗਾਓ :
(ਉ) ਦਿਸ਼ਾਵਾਂ ਕਿੰਨੀਆਂ ਹੁੰਦੀਆਂ ਹਨ ?
ਦੋ
ਚਾਰ
ਪੰਜ
ਉੱਤਰ-
ਚਾਰ ।
(ਅ) ਸੂਰਜ ਕਿਸ ਦਿਸ਼ਾ ਵਿੱਚੋਂ ਨਿਕਲਦਾ ਹੈ ?
ਉੱਤਰ,
ਦੱਖਣ
ਪੂਰਬ,
ਉੱਤਰ-
ਪੂਰਬ ।
(ੲ) ਭਾਰਤ ਦੇ ਨਕਸ਼ੇ ਦੇ ਉੱਪਰ ਵੱਲ ਕਿਹੜੀ ਦਿਸ਼ਾ ਹੈ ?
ਪੂਰਬ ‘
ਉੱਤਰ
ਪੱਛਮ
ਉੱਤਰ-
ਉੱਤਰ ।
(ਸ) ਕਿਨ੍ਹਾਂ ਨੂੰ ਮਿਲਾ ਕੇ ਤਹਿਸੀਲ ਬਣਦੀ ਹੈ ?
ਪਿੰਡਾਂ ਨੂੰ
ਸ਼ਹਿਰਾਂ ਨੂੰ
ਦੋਵਾਂ ਨੂੰ ਧੋ
ਉੱਤਰ-
ਪਿੰਡਾਂ ਨੂੰ ।
(ਹ) ਆਲਾ-ਦੁਆਲਾ ਸਾਫ਼ ਰੱਖਣ ਨਾਲ ਅਸੀਂ ਸਰੀਰਕ ਪੱਖੋਂ ਕਿਵੇਂ ਰਹਿੰਦੇ ਹਾਂ ?
ਤੰਦਰੁਸਤ
ਬਿਮਾਰ
ਉਦਾਸ
ਉੱਤਰ-
ਤੰਦਰੁਸਤ ।
ਪ੍ਰਸ਼ਨ 5.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ੳ) ਸੂਰਜ ਸਾਨੂੰ ਦਿਸ਼ਾਵਾਂ ਬਾਰੇ ਦੱਸਦਾ ਹੈ ।
ਉੱਤਰ-
✓
(ਅ) ਕਈ ਜ਼ਿਲ੍ਹਿਆਂ ਨੂੰ ਮਿਲਾ ਕੇ ਤਹਿਸੀਲ ਬਣਦੀ ਹੈ ।
ਉੱਤਰ-
✗
(ੲ) ਸਾਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ ।
ਉੱਤਰ-
✓
(ਸ) ਸੂਰਜ ਦੱਖਣ ਦਿਸ਼ਾ ਵਿੱਚੋਂ ਨਿਕਲਦਾ ਹੈ ।
ਉੱਤਰ-
✗
(ਹ) ਗੁਆਂਢ ਸਾਡੇ ਘਰ ਤੋਂ ਬਹੁਤ ਦੂਰ ਹੁੰਦਾ ਹੈ ।
ਉੱਤਰ-
✗
ਪੇਜ 79
ਪ੍ਰਸ਼ਨ 6.
ਦਿਸ਼ਾਵਾਂ ਦੇ ਨਾਮ ਲਿਖੋ ।
ਉੱਤਰ-
ਨੋਟ-ਕਾਪੀ-ਕਿਤਾਬ ਵਿਚ ਦਿਸ਼ਾਵਾਂ ਸਦਾ ਇਸੇ ਢੰਗ ਨਾਲ ਦਰਸਾਈਆਂ ਜਾਂਦੀਆਂ ਹਨ । ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਪੂਰਵ ਇਸ ਨਾਲੋਂ ਵੱਖ ਹੋ ਸਕਦਾ ਹੈ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :.. (ਜ਼ਿਲ੍ਹਿਆਂ, ਪੱਛਮ, ਸਾਫ਼-ਸੁਥਰਾ, ਪਰਿਵਾਰ, ਰਾਜਾਂ)
(ਉ) ਬਹੁਤ ਸਾਰੇ ………………………………… ਸਾਡੇ ਘਰ ਦੇ ਨੇੜੇ ਰਹਿੰਦੇ ਹਨ ।
ਉੱਤਰ-
ਪਰਿਵਾਰ
(ਅ) ਕਈ ………………………. ਨੂੰ ਮਿਲਾ ਕੇ ਦੇਸ਼ ਬਣਦਾ ਹੈ ।
ਉੱਤਰ-
ਰਾਜਾਂ
(ਇ) ਕਈ ………………………………. ਨੂੰ ਮਿਲਾ ਕੇ ਰਾਜ ਬਣਦਾ ਹੈ ।
ਉੱਤਰ-
ਜ਼ਿਲ੍ਹਿਆਂ
(ਸ) ਸਾਨੂੰ ਆਪਣੇ ਘਰ ਨੂੰ …………………………………… ਰੱਖਣਾ ਚਾਹੀਦਾ ਹੈ ।
ਉੱਤਰ-
ਸਾਫ਼-ਸੁਥਰਾ
(ਹ) ਸੂਰਜ …………………………………. ਦਿਸ਼ਾ ਵਿੱਚ ਛਿਪਦਾ ਹੈ ।
ਉੱਤਰ-
ਪੱਛਮ ।
ਪ੍ਰਸ਼ਨ 8.
ਸਹੀ ਮਿਲਾਨ ਕਰੋ :
(ਉ) | (ਅ) |
1. ਭਾਰਤ | (ਉ) ਰਾਜ |
2. ਪੰਜਾਬ | (ਅ) ਜ਼ਿਲ੍ਹਾ |
3. ਪਟਿਆਲਾ | (ਬ) ਦੇਸ਼ |
ਉੱਤਰ-
(ਉ) | (ਅ) |
1. ਭਾਰਤ | (ਬ) ਦੇਸ਼ |
2. ਪੰਜਾਬ | (ਉ) ਰਾਜ |
3. ਪਟਿਆਲਾ | (ਅ) ਜ਼ਿਲ੍ਹਾ |
ਪੇਜ 80
ਪ੍ਰਸ਼ਨ 9.
ਮਿਲਾਨ ਕਰੋ :
1. ਡਾਕਖ਼ਾਨਾ, | (ਉ) ਸੁਰੱਖਿਆ |
2. ਹਸਪਤਾਲ | (ਅ) ਚਿੱਠੀ-ਪੱਤਰ |
3. ਸਕੂਲ | (ਬ) ਇਲਾਜ |
4. ਪੁਲਿਸ ਸਟੇਸ਼ਨ | (ਸ) ਸਿੱਖਿਆ |
5. ਬੈਂਕ, | (ਹ) ਪਿੰਡ ਦੇ ਮਸਲੇ |
6. ਪੰਚਾਇਤ ਘਰ | (ਕ) ਪੈਸੇ ਦਾ ਲੈਣ ਦੇਣ ‘ |
ਉੱਤਰ-
1. ਡਾਕਖ਼ਾਨਾ | (ਅ) ਚਿੱਠੀ-ਪੱਤਰ |
2. ਹਸਪਤਾਲ | (ਬ) ਇਲਾਜ |
3. ਸਕੂਲ | (ਸ) ਸਿੱਖਿਆ |
4. ਪੁਲਿਸ ਸਟੇਸ਼ਨ | (ਉ) ਸੁਰੱਖਿਆ |
5. ਬੈਂਕ, | (ਕ) ਪੈਸੇ ਦਾ ਲੈਣ ਦੇਣ | |
6. ਪੰਚਾਇਤ ਘਰ | (ਹ) ਪਿੰਡ ਦੇ ਮਸਲੇ |
EVS Guide for Class 3 PSEB ਸਾਡਾ ਆਂਢ-ਗੁਆਂਢ Important Questions and Answers
(i) ਬਹੁਵਿਕਲਪੀ ਚੋਣ :
1. ਸੂਰਜ ਕਿਸ ਦਿਸ਼ਾ ਵਿਚੋਂ ਨਿਕਲਦਾ ਹੈ ?
(ਉ) ਪੂਰਵ
(ਅ) ਪੱਛਮ
(ਈ) ਉੱਤਰ
(ਸ) ਦੱਖਣ ॥
ਉੱਤਰ-
(ਉ) ਪੂਰਵ
2. ਜੇਕਰ ਤੁਹਾਡੇ ਘਰ ਕੋਈ ਬਿਮਾਰ ਹੈ, ਤਾਂ ਉਸ ਨੂੰ ਇਲਾਜ ਲਈ ਕਿੱਥੇ ਲੈ ਕੇ ਜਾਉਗੇ ?
(ੳ) ਪੁਲਿਸ ਸਟੇਸ਼ਨ
(ਅ) ਤੇ ਪੰਚਾਇਤ ਘਰ
(ਇ) ਹਸਪਤਾਲ
(ਸ) ਡਾਕਖਾਨੇ ।
ਉੱਤਰ-
(ਇ) ਹਸਪਤਾਲ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਸਾਨੂੰ ਆਪਣਾ ਆਲਾ-ਦੁਆਲਾ ਕਿਹੋ ਜਿਹਾ ਰਖਣਾ ਚਾਹੀਦਾ ਹੈ ?
ਉੱਤਰ-
ਸਾਫ਼-ਸੁਥਰਾ ।
ਪ੍ਰਸ਼ਨ 2.
ਜੇਕਰ ਸਵੇਰੇ-ਸਵੇਰੇ ਤੁਸੀਂ ਸੂਰਜ ਵੱਲ ਮੂੰਹ ਕਰਕੇ ਖੜੇ ਹੋ, ਤਾਂ ਤੁਹਾਡੇ ਪਿੱਛੇ ਕਿਹੜੀ ਦਿਸ਼ਾ ਹੋਵੇਗੀ ?
ਉੱਤਰ-
ਸਾਡੇ ਪਿੱਛੇ ਪੱਛਮ ਦਿਸ਼ਾ ਹੋਵੇਗੀ ।
(iii) ਦਿਮਾਗੀ ਕਸਰਤ :
ਉੱਤਰ-
(iv) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਤਹਿਸੀਲ ਅਤੇ ਜ਼ਿਲਾ ਕਿਵੇਂ ਬਣਦਾ ਹੈ ?
ਉੱਤਰ-
ਕਈ ਪਿੰਡਾਂ ਨੂੰ ਮਿਲਾ ਕੇ ਤਹਿਸੀਲ ਬਣਦੀ ਹੈ ਤੇ ਕਈ ਤਹਿਸੀਲਾਂ ਨੂੰ ਮਿਲਾ ਕੇ ਜ਼ਿਲ੍ਹਾ ਬਣਦਾ ਹੈ ।