Punjab State Board PSEB 3rd Class EVS Book Solutions Chapter 16 ਪੰਖੁੜੀ ਦਾ ਸੰਦੇਸ਼ Textbook Exercise Questions and Answers.
PSEB Solutions for Class 3 EVS Chapter 16 ਪੰਖੁੜੀ ਦਾ ਸੰਦੇਸ਼
EVS Guide for Class 3 PSEB ਪੰਖੁੜੀ ਦਾ ਸੰਦੇਸ਼ Textbook Questions and Answers
ਪੇਜ 104
ਕਿਰਿਆ 1.
ਬੱਚਿਓ ! ਡਾਕੀਏ ਕੋਲ ਕਈ ਤਰ੍ਹਾਂ ਦੀਆਂ ਚਿੱਠੀਆਂ ਹੁੰਦੀਆਂ ਹਨ | ਅਧਿਆਪਕ ਦੀ ਮਦਦ ਨਾਲ ਚਿੱਤਰਾਂ ਵਿੱਚ ਚਿੱਠੀਆਂ ਦੇ ਨਾਮ ਖ਼ਾਲੀ ਥਾਂ ਵਿੱਚ ਭਰੋ ?
ਉੱਤਰ-
1. ਅੰਤਰਦੇਸ਼ੀ ਪੱਤਰ
2. ਪੋਸਟ ਕਾਰਡ
3. ਪਾਰਸਲ
4, ਰਜਿਸਟਰਡ ਪੱਤਰ ।
ਪੇਜ 105-106
ਕਿਰਿਆ 2.
ਹੇਠ ਦਰਸਾਏ ਗਏ ਸੰਚਾਰ ਸਾਧਨਾਂ ਨੂੰ ਪਹਿਚਾਣੋ ਅਤੇ ਚਿੱਤਰ ਸਾਹਮਣੇ ਉਸ ਦਾ ਨਾਮ ਲਿਖੋ ।
ਉੱਤਰ-
1. ਟੀ.ਵੀ.
2. ਉਪਿ
3. ਕੰਪਿਊਟਰ ।
ਕਿਰਿਆ-ਹੇਠਾਂ ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ ।
(ੳ) ਮੈਨੂੰ …………………………………….. ਕਹਿੰਦੇ ਹਨ । ਮੇਰੇ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੁਨੇਹੇ ਤੁਰੰਤ ਹੀ ਪਹੁੰਚ ਜਾਂਦੇ ਹਨ । ਮੇਰੇ ਰਾਹੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ । ਜਦੋਂ ਕਿ ਚਿੱਠੀ ਦੁਆਰਾ ਸੀਮਿਤ ਗੱਲਬਾਤ ਕੀਤੀ ਜਾਂਦੀ ਹੈ । ਹੁਣ ਮੇਰੀ ਵਰਤੋਂ ਵੀ ਘਟਦੀ ਜਾਂਦੀ ਹੈ ।
ਉੱਤਰ-
ਟੈਲੀਫੋਨ ।
(ਅ) ਮੈਨੂੰ …………………………………… ਕਹਿੰਦੇ ਹਨ, ਮੇਰੇ ਰਾਹੀਂ ਜਦੋਂ ਚਾਹੋ-ਜਿੱਥੇ ਚਾਹੋ ਗੱਲਬਾਤ ਕੀਤੀ ਜਾ ਸਕਦੀ ਹੈ । ਮੈਂ ਲਿਖਤੀ ਚਿੱਠੀ ਵੀ ਤੁਰੰਤ ਭੇਜ ਦਿੰਦਾ ਹਾਂ । ਚਿੱਠੀ ਲਿਖਣ ਲਈ ਕਿਸੇ ਕਾਗ਼ਜ਼ ਜਾਂ ਪੈਂਨ ਦੀ ਲੋੜ ਵੀ ਨਹੀਂ ਹੁੰਦੀ । ਲੋਕ ਅਕਸਰ ਮੈਨੂੰ ਆਪਣੀ ਜ਼ੇਬ ਵਿੱਚ ਰੱਖਦੇ ਹਨ ।
ਉੱਤਰ-ਮੋਬਾਇਲ ਫੋਨ ।
(ਈ) ਮੈਨੂੰ ……………………………. ਕਹਿੰਦੇ ਹਨ । ਮੇਰੇ ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉੱਤਰ-
ਫੈਕਸ ਮਸ਼ੀਨ ।
(ਸ) ਮੈਂ ……………………………… ਹਾਂ । ਮੈਨੂੰ ਲਿਖਣ ਲਈ ਕਿਸੇ ਕਾਗ਼ਜ਼ ਜਾਂ ਪੈਂਨ ਦੀ ਲੋੜ ਨਹੀਂ ਹੁੰਦੀ । ਅੱਜ-ਕੱਲ੍ਹ ਤੁਹਾਡੇ ਸਕੂਲਾਂ ਵਿੱਚ ਸੁਨੇਹੇ ਮੇਰੇ ਰਾਹੀਂ ਤੁਰੰਤ ਪਹੁੰਚ ਜਾਂਦੇ ਹਨ । ਮੇਰਾ ਪੂਰਾ ਨਾਮ ਇਲੈੱਕਟ੍ਰੋਨਿਕ ਮੇਲ ਹੈ ਜਿਸਨੂੰ ਈਮੇਲ ਵੀ ਕਿਹਾ ਜਾਂਦਾ ਹੈ । ਮੈਨੂੰ ਕੰਪਿਊਟਰ ਰਾਹੀਂ ਭੇਜਿਆ ਜਾਂਦਾ ਹੈ ।
ਉੱਤਰ-ਈ-ਮੇਲ ।
(ਹ) ਮੈਂ ……………………………………… ਹਾਂ । ਮੇਰੀ ਵਰਤੋਂ ਅੱਜਕੱਲ੍ਹ ਬੰਦ ਹੋ ਗਈ ਹੈ। ਪੁਰਾਣੇ ਸਮੇਂ ਵਿੱਚ ਮੈਨੂੰ ਜ਼ਰੂਰੀ ਖ਼ਬਰਾਂ ਜਲਦੀ ਪਹੁੰਚਾਉਣ ਲਈ ਵਰਤਿਆ ਜਾਂਦਾ ਸੀ । ਪਿੰਡਾਂ ਵਿੱਚ ਤਾਰ ਦੇ ਪ੍ਰਾਪਤ ਹੋਣ ਨੂੰ ਅਕਸਰ ਮਾੜੀ ਖ਼ਬਰ ਦਾ ਸੁਨੇਹਾ ਮੰਨਦੇ ਸਨ |
ਉੱਤਰ-
ਟੈਲੀਗ੍ਰਾਮ (ਤਾਰ) ।
ਪੇਜ 108
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਫੈਕਸ, ਟੈਲੀਗ੍ਰਾਮ (ਤਾਰ), ਦੂਤ, ਖ਼ਤਰਨਾਕ)
(ਉ) ਪੁਰਾਣੇ ਸਮਿਆਂ ਵਿੱਚ ਇੱਕ ਸਥਾਨ ਤੋਂ ਦੂਜੇ | ਸਥਾਨ ਤੇ ਸੰਦੇਸ਼ ਭੇਜਣ ਲਈ ………………………….. ਭੇਜੇ ਜਾਂਦੇ ਸਨ ।
ਉੱਤਰ-
ਦੂਤ
(ਅ) ਪਿੰਡਾਂ ਵਿੱਚ ………………………………. ਦਾ ਪ੍ਰਾਪਤ ਹੋਣਾ ਮਾੜੀ ਖ਼ਬਰ ਦਾ ਸੁਨੇਹਾ ਮੰਨਿਆ ਜਾਂਦਾ ਸੀ ।
ਉੱਤਰ-
ਟੈਲੀਗ੍ਰਾਮ (ਤਾਰ)
(ਈ) …………………………….. ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉੱਤਰ-
ਫੈਕਸ
(ਸ) ਸਕੂਟਰ, ਮੋਟਰ ਸਾਈਕਲ ਜਾਂ ਕਾਰ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਤੇ ਗੱਲ ਕਰਨਾ ……………………………. ਸਿੱਧ ਹੋ ਸਕਦਾ ਹੈ ।
ਉੱਤਰ-
ਖ਼ਤਰਨਾਕ ।
ਪ੍ਰਸ਼ਨ 2.
ਸਹੀ (✓ ) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਲੋਕ ਅਕਸਰ ਮੋਬਾਈਲ ਫ਼ੋਨ ਨੂੰ ਜ਼ੇਬ ਵਿੱਚ ਰੱਖਦੇ ਹਨ ।
ਉੱਤਰ-
✓
(ਅ) ਉਪਗ੍ਰਹਿ ਇੱਕ ਸੰਚਾਰ ਸਾਧਨ ਨਹੀਂ ਹੈ ।
ਉੱਤਰ-
✗
(ਈ) ਡਾਕੀਆ ਚਿੱਠੀਆਂ ਪਹੁੰਚਾਉਣ ਦਾ ਕੰਮ ਕਰਦਾ ਹੈ ।
ਉੱਤਰ-
✓
ਪ੍ਰਸ਼ਨ 3.
ਸੰਚਾਰ ਤੋਂ ਕੀ ਭਾਵ ਹੈ ?
ਉੱਤਰ-
ਸੰਚਾਰ ਤੋਂ ਭਾਵ ਹੈ ਕਿ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ ।
ਪ੍ਰਸ਼ਨ 4.
ਲੋਕ ਸੰਚਾਰ ਸਾਧਨਾਂ ਦੀਆਂ ਕੁੱਝ ਉਦਾਹਰਨਾਂ ਦਿਉ ।
ਉੱਤਰ-
ਰੇਡੀਓ, ਅਖ਼ਬਾਰ, ਰਸਾਲੇ, ਟੈਲੀਵਿਜ਼ਨ, ਉਪਗ੍ਰਹਿ ਆਦਿ ।
ਪ੍ਰਸ਼ਨ 5.
ਈ-ਮੇਲ ਤੋਂ ਕੀ ਭਾਵ ਹੈ ? ਇਹ ਕਿਸ ਤਰ੍ਹਾਂ ਸੰਦੇਸ਼ ਦਾ ਸੰਚਾਰ ਕਰਦੀ ਹੈ ?
ਉੱਤਰ-
ਇਹ ਇੱਕ ਤਰ੍ਹਾਂ ਦੀ ਚਿੱਠੀ ਹੈ ਜਿਸ ਨੂੰ ਕੰਪਿਊਟਰ ਵਿੱਚ ਟਾਇਪ ਕਰਕੇ ਭੇਜਿਆ ਜਾਂਦਾ ਹੈ । ਇਸ ਨੂੰ ਇੰਟਰਨੈੱਟ ਦੁਆਰਾ ਕੰਪਿਊਟਰ ਜਾਂ ਮੋਬਾਇਲ ਰਾਹੀਂ ਭੇਜਿਆ ਜਾਂਦਾ ਹੈ ।
ਪੇਜ 109
ਪ੍ਰਸ਼ਨ 6.
ਦਿਮਾਗੀ ਕਸਰਤ :
ਉੱਤਰ
EVS Guide for Class 3 PSEB ਸ੍ਰੀ ਅੰਮ੍ਰਿਤਸਰ ਸਾਹਿਬ ਦਾ ਟੂਰ Important Questions and Answers
(i) ਬਹੁਵਿਕਲਪੀ ਚੋਣ :
1. ਸਾਡੇ ਘਰ ਚਿੱਠੀ ਕੋਣ ਦਿੰਦਾ ਹੈ ?
(ਉ) ਡਾਕਟਰ
(ਅ) ਡਾਕੀਆ
(ੲ) ਪੁਲੀਸ
(ਸ) ਕਿਸਾਨ ।
ਉੱਤਰ-
(ਅ) ਡਾਕੀਆ
2. ਸੰਚਾਰ ਤੋਂ ਕੀ ਭਾਵ ਹੈ ?
(ਉ) ਸੰਦੇਸ਼ ਭੇਜਣਾ
(ਅ) ਸੰਦੇਸ਼ ਪ੍ਰਾਪਤ ਕਰਨਾ
(ੲ) ਉ ਅਤੇ ਅ
(ਸ) ਸਕੂਟਰ!
ਉੱਤਰ-
(ੲ) ਉ ਅਤੇ ਅ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪਹਿਲਾਂ ਸੰਦੇਸ਼ ਭੇਜਣ ਦਾ ਕੀ ਤਰੀਕਾ ਸੀ ?
ਉੱਤਰ-
ਚਿੱਠੀ ਲਿਖ ਕੇ ਸੰਦੇਸ਼ ਭੇਜਿਆ ਜਾਂਦਾ ਹੈ ।
ਪ੍ਰਸ਼ਨ 2.
ਕਿਸ ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਭੇਜੀ ਜਾਂਦੀ ਹੈ ?
ਉੱਤਰ-
ਫੈਕਸ ਰਾਹੀਂ ।
(iii) ਖ਼ਾਲੀ ਥਾਂਵਾਂ ਭਰੋ :
1. ………………………………… ਸਾਡੇ ਘਰ ਚਿੱਠੀਆਂ ਪਹੁੰਚਾਉਂਦੇ ਹਨ ।
ਉੱਤਰ-
ਡਾਕੀਏ
2. ……………………………………. ਦੀ ਵਰਤੋਂ ਅੱਜ-ਕੱਲ੍ਹ ਬੰਦ ਹੋ ਗਈ ਹੈ ।
ਉੱਤਰ-
ਤਾਰ ।
(iv) ਗ਼ਲਤ/ਸਹੀ :
1. ਟੈਲੀਗ੍ਰਾਮ ਦੀ ਵਰਤੋਂ ਬਹੁਤ ਹੁੰਦੀ ਹੈ ।
ਉੱਤਰ-
✗
2. ਫੈਕਸ ਨਾਲ ਪੱਤਰਾਂ ਦੀ ਨਕਲ ਦੂਸਰੇ ਪਾਸੇ | ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉੱਤਰ-
✓
(v) ਮਿਲਾਣ ਕਰੋ :
1. ਕੰਪਿਊਟਰ ਰਾਹੀਂ ਸੁਨੇਹਾ ਭੇਜਣਾ | (ਉ) ਚਿੱਠੀ |
2. ‘ ਲਿਖ ਕੇ ਸੁਨੇਹਾ | (ਅ) ਡਾਕੀਆ ਭੇਜਣਾ |
3. ਚਿੱਠੀ ਪਹੁੰਚਾਉਣਾ | (ੲ) ਈਮੇਲ |
ਉੱਤਰ-
1. ਕੰਪਿਊਟਰ ਰਾਹੀਂ ਸੁਨੇਹਾ ਭੇਜਣਾ | (ੲ) ਈਮੇਲ |
2. ‘ ਲਿਖ ਕੇ ਸੁਨੇਹਾ | (ਉ) ਚਿੱਠੀ |
3. ਚਿੱਠੀ ਪਹੁੰਚਾਉਣਾ | (ਅ) ਡਾਕੀਆ ਭੇਜਣਾ |
(vi) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਮੋਬਾਇਲ ਫੋਨ ਦੀ ਵਰਤੋਂ ਨਾਲ ਹੋਣ ਵਾਲੇ ਦੋ ਕੰਮ ਲਿਖੋ ।
ਉੱਤਰ-
- ਸੁਨੇਹੇ ਭੇਜੇ ਜਾ ਸਕਦੇ ਹਨ ।
- ਫੋਟੋਆਂ ਵੀ ਭੇਜੀਆਂ ਜਾ ਸਕਦੀਆਂ ਹਨ ।
- ਕੋਈ ਪੱਤਰ ਦੀ ਫੋਟੋ ਖਿਚ ਕੇ ਵੀ ਭੇਜ ਸਕਦੇ ਹਾਂ ।
- ਵੀਡੀਓ ਕਾਲ ਕੀਤੀ ਜਾ ਸਕਦੀ ਹੈ ।