PSEB 3rd Class EVS Solutions Chapter 18 ਮਿੱਟੀ ਦੇ ਖਿਡੌਣੇ

Punjab State Board PSEB 3rd Class EVS Book Solutions Chapter 18 ਮਿੱਟੀ ਦੇ ਖਿਡੌਣੇ Textbook Exercise Questions and Answers.

PSEB Solutions for Class 3 EVS Chapter 18 ਮਿੱਟੀ ਦੇ ਖਿਡੌਣੇ

EVS Guide for Class 3 PSEB ਮਿੱਟੀ ਦੇ ਖਿਡੌਣੇ Textbook Questions and Answers

ਪੇਜ 119

ਪ੍ਰਸ਼ਨ 1.
ਸਹੀ ਉੱਤਰ `ਤੇ (✓) ਦਾ ਨਿਸ਼ਾਨ ਲਗਾਓ :

(ੳ) ਬਹੁਤ ਜ਼ਿਆਦਾ ਟੀ.ਵੀ. ਦੇਖਣ ਨਾਲ ਖਰਾਬ ਹੋ ਜਾਂਦੀਆਂ ਹਨ :
ਕੰਨ
ਨੱਕ ‘
ਅੱਖਾਂ ,
ਦਿਮਾਗ
ਉੱਤਰ-
ਅੱਖਾਂ ।

(ਅ) ਪੁਰਾਣੇ ਸਮੇਂ ਵਿੱਚ ਅਨਾਜ ਸਟੋਰ ਕਰਨ ਲਈ ਵਰਤੇ ਜਾਂਦੇ ਸਨ :
ਡਰੰਮ
ਸੰਦੂਕ
ਭੜੋਲੀਆਂ
ਉੱਤਰ-
ਭੜੋਲੀਆਂ ।

(ੲ) ਖਿਡੌਣੇ ਬਣਾਉਣ ਲਈ ਕਿਸ ਕਿਸਮ ਦੀ ਮਿੱਟੀ ਵਰਤੀ ਜਾਂਦੀ ਹੈ ?
ਲਾਲ
ਰੇਤਲੀ
ਚੀਕਣੀ
ਉੱਤਰ-
ਚੀਕਣੀ ।

PSEB 3rd Class EVS Solutions Chapter 18 ਮਿੱਟੀ ਦੇ ਖਿਡੌਣੇ

(ਸ) ਦੀਵਾਲੀ ਦੀ ਰਾਤ ਕਿਸ ਪਦਾਰਥ ਦੇ ਬਣੇ ਦੀਵੇ ਬਾਲਦੇ ਹਾਂ ?
ਸਟੀਲ
ਕੱਚ
ਮਿੱਟੀ
ਉੱਤਰ-
ਮਿੱਟੀ ।

ਕਿਰਿਆ 1.

ਵਿਦਿਆਰਥੀਆਂ ਨੂੰ ਮਿੱਟੀ ਦੇ ਖਿਡੌਣੇ ਘਰੋਂ ਬਣਾ ਕੇ ਲਿਆਉਣ ਲਈ ਕਿਹਾ ਜਾਵੇ ।
ਉੱਤਰ-
ਆਪ ਕਰੋ ।

ਪੇਜ 120

ਕਿਰਿਆ 2.

ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਨੂੰ ਘੁਮਿਆਰ ਕਹਿੰਦੇ ਹਨ । ਆਪਣੇ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਹੋਰ ਵੱਡੇ ਮੈਂਬਰ ਨਾਲ ਘੁਮਿਆਰ ਦੇ ਘਰ ਜਾਉ ਅਤੇ ਵੇਖੋ ਕਿ ਉਹ ਕਿਵੇਂ ਭਾਂਡੇ ਬਣਾਉਂਦਾ ਅਤੇ ਪਕਾਉਂਦਾ ਹੈ ।
ਉੱਤਰ-
ਆਪ ਕਰੋ ।

ਪੇਜ 121

ਪ੍ਰਸ਼ਨ 2.
ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ ਨੂੰ ਕੀ ਆਖਦੇ ਹਨ ?
ਉੱਤਰ-
ਘੁਮਿਆਰ ।

ਪ੍ਰਸ਼ਨ 3.
ਕਿਸ ਚੀਜ਼ ਦੀ ਖੋਜ ਨਾਲ ਆਦਿ ਮਾਨਵ ਕੱਚਾ ਮਾਸ ਭੁੰਨ ਕੇ ਖਾਣ ਲੱਗਾ ?
ਉੱਤਰ-
ਅੱਗ ਦੀ ਖੋਜ ਨਾਲ ।

ਪ੍ਰਸ਼ਨ 4.
ਪੁਰਾਤਨ ਸਮੇਂ ਵਿੱਚ ਅਨਾਜ ਨੂੰ ਸਟੋਰ ਕਰਨ ਲਈ ਵਰਤੇ ਜਾਣ ਵਾਲੇ ਬਰਤਨ ਦਾ ਨਾਂ ਦੱਸੋ ।
ਉੱਤਰ-
ਭੜੋਲੀ ।

ਪ੍ਰਸ਼ਨ 5.
ਘੁਮਿਆਰ ਵੱਲੋਂ ਵਰਤੇ ਜਾਣ ਵਾਲੇ ਪਹੀਏ ਨੂੰ ਕੀ ਆਖਦੇ ਹਨ ?
ਉੱਤਰ-
ਚੱਕ |

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ : (ਮਿੱਟੀ, ਪਹੀਏ, ਕੱਚੀ-ਮਿੱਟੀ, ਅੱਗ, ਅਜਾਇਬ ਘਰ)

(ਉ) ਦੀਵਾਲੀ ਵਾਲੀ ਰਾਤ ਅਸੀਂ ਬਨੇਰਿਆਂ ‘ਤੇ ………………………… ਦੇ ਬਣੇ ਹੋਏ ਦੀਵੇ ਬਾਲਦੇ ਹਾਂ ।
ਉੱਤਰ-
ਮਿੱਟੀ

(ਅ) …………………………. ਅਤੇ …………………………. ਦੀ ਖੋਜ ਨਾਲ ਆਦਿ ਮਾਨਵ ਦਾ ਜੀਵਨ ਸੁਖਾਲਾ ਹੋ ਗਿਆ ।
ਉੱਤਰ-
ਪਹੀਏ, ਅੱਗ

(ਇ) ਪੁਰਾਣੀਆਂ ਦੁਰਲੱਭ ਵਸਤਾਂ ਨੂੰ ……………………………. ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ ।
ਉੱਤਰ-
ਅਜਾਇਬ ਘਰ

(ਸ) ਘੁਮਿਆਰ ……………………………. ਦੇ ਬਰਤਨ ਅੱਗ ਵਿੱਚ ਪਕਾਉਂਦਾ ਹੈ ।
ਉੱਤਰ-
ਕੱਚੀ ਮਿੱਟੀ ।

PSEB 3rd Class EVS Solutions Chapter 18 ਮਿੱਟੀ ਦੇ ਖਿਡੌਣੇ

EVS Guide for Class 3 PSEB ਮਿੱਟੀ ਦੇ ਖਿਡੌਣੇ Important Questions and Answers

(i) ਬਹੁਵਿਕਲਪੀ ਚੋਣ :

1. ਮਿੱਟੀ ਦੇ ਬਰਤਨ ਬਣਾਉਣ ਲਈ ਕਿਸ ਦੀ ਵਰਤੋਂ ਹੁੰਦੀ ਹੈ ?
(ਉ) ਚੱਕ ਦੀ ‘
(ਅ) ਪੈਨ ਦੀ
(ਈ ਕਾਗਜ ਦੀ
(ਸ) ਸਾਰੇ ਠੀਕ ।
ਉੱਤਰ-
(ਉ) ਚੱਕ ਦੀ

2. ਦੀਵਾਲੀ ਵੇਲੇ ਘਰ ਸਜਾਉਣ ਲਈ ਤੁਸੀਂ ਕੀ ਚੀਜ਼ ਖਰੀਦੋਗੇ ?
(ੳ) ਲੜੀਆਂ
(ਅ) ਤੇ ਪਟਾਖੇ
(ਈ) ਮਿੱਟੀ ਦੇ ਦੀਵੇ
(ਸ) ਮਠਿਆਈ ।
ਉੱਤਰ-
(ੳ) ਲੜੀਆਂ

(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪ੍ਰਵੀਨ ਨੇ ਕਿਹੜੇ ਖਿਡੌਣੇ ਬਣਾਏ ਸਨ ?
ਉੱਤਰ-
ਮਿੱਟੀ ਦੇ ਖਿਡੌਣੇ ।

ਪ੍ਰਸ਼ਨ 2.
ਘੁਮਿਆਰ ਕੌਣ ਹੁੰਦਾ ਹੈ ?
ਉੱਤਰ-
ਮਿੱਟੀ ਦੇ ਭਾਂਡੇ ਬਣਾਉਣ ਵਾਲਾ ।

(iii) ਖ਼ਾਲੀ ਥਾਂਵਾਂ ਭਰੋ :

1. ਘੁਮਿਆਰ ਮਿੱਟੀ ਦੇ ਬਰਤਨ ਬਣਾਉਣ ਲਈ ………… ਦੀ ਵਰਤੋਂ ਕਰਦਾ ਹੈ ।
ਉੱਤਰ-
ਚੱਕ,

2. ਪੁਰਾਣੇ ਸਮੇਂ ਵਿੱਚ ……. ਦੇ ਭਾਂਡੇ ਵਰਤੇ | ਜਾਂਦੇ ਸਨ ।
ਉੱਤਰ-
ਮਿੱਟੀ ।

PSEB 3rd Class EVS Solutions Chapter 18 ਮਿੱਟੀ ਦੇ ਖਿਡੌਣੇ

(iv) ਮਿਲਾਣ ਕਰੋ :

1. ਮਿੱਟੀ ਦਾ ਬਰਤਨ (ਉ) ਅਜਾਇਬ ਘਰ
2. ਖੁਦਾਈ ਵਿਚੋਂ ਨਿਕਲੀਆਂ ਵਸਤਾ (ਅ) ਘੜਾ

ਉੱਤਰ-

1. ਮਿੱਟੀ ਦਾ ਬਰਤਨ  (ਅ) ਘੜਾ
2. ਖੁਦਾਈ ਵਿਚੋਂ ਨਿਕਲੀਆਂ ਵਸਤਾ (ਉ) ਅਜਾਇਬ ਘਰ

(v) ਦਿਮਾਗੀ ਕਸਰਤ :

PSEB 3rd Class EVS Solutions Chapter 18 ਮਿੱਟੀ ਦੇ ਖਿਡੌਣੇ 1
ਉੱਤਰ-
PSEB 3rd Class EVS Solutions Chapter 18 ਮਿੱਟੀ ਦੇ ਖਿਡੌਣੇ 2

(vi) ਵੱਡੇ ਉੱਤਰ ਵਾਲਾ ਪ੍ਰਸ਼ਨ :

ਪ੍ਰਸ਼ਨ-ਮਿੱਟੀ ਦੇ ਬਰਤਨ ਕਿਵੇਂ ਬਣਾਏ ਜਾਂਦੇ ਹਨ ?
ਉੱਤਰ-
ਮਿੱਟੀ ਨੂੰ ਗੁੰਨ ਕੇ ਚੱਕ ਤੇ ਘੁਮਾਇਆ ਵੀ ਜਾਂਦਾ ਹੈ । ਹੱਥ ਨਾਲ ਬਰਤਨ ਦਾ ਆਕਾਰ ਦਿੱਤਾ ਜਾਂਦਾ ਹੈ । ਜਦੋਂ ਬਰਤਨ ਬਣ ਜਾਂਦੇ ਹਨ ਤਾਂ ਇਹਨਾਂ ਵੀ ਨੂੰ ਅੱਗ ਵਿਚ ਪਕਾਇਆ ਜਾਂਦਾ ਹੈ ।

Leave a Comment