Punjab State Board PSEB 3rd Class EVS Book Solutions Chapter 3 ਸਾਡੇ ਸਹਿਯੋਗੀ ਕਿੱਤਾਕਾਰ Textbook Exercise Questions and Answers.
PSEB Solutions for Class 3 EVS Chapter 3 ਸਾਡੇ ਸਹਿਯੋਗੀ ਕਿੱਤਾਕਾਰ
EVS Guide for Class 3 PSEB ਸਾਡੇ ਸਹਿਯੋਗੀ ਕਿੱਤਾਕਾਰ Textbook Questions and Answers
ਪੇਜ 14
ਕਿਰਿਆ 1.
ਹੇਠਾਂ ਕੁੱਝ ਚਿੱਤਰ ਦਿੱਤੇ ਗਏ ਹਨ । ਆਪਣੇ ਅਧਿਆਪਕ ਦੀ ਸਹਾਇਤਾ ਨਾਲ ਇਹਨਾਂ ਬਾਰੇ ਦੋ-ਦੋ ਵਾਕ ਲਿਖੋ ।
ਉੱਤਰ –
ਮੋਚੀ : ਜੁੱਤੀਆਂ ਮੁਰੰਮਤ ਕਰਦਾ ਹੈ । ਜੁੱਤੀਆਂ ਪਾਲਿਸ਼ ਕਰਦਾ ਹੈ ।
ਦੁਕਾਨ :
ਇਹ ਇਕ ਕਿਰਿਆਨੇ ਦੀ ਦੁਕਾਨ ਹੈ । ਦੁਕਾਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਹਨ ।
ਸੱਥ : ਸੱਥ ਪਿੰਡ ਦੀ ਉਹ ਸਾਂਝੀ ਜਗ੍ਹਾ ਹੈ ਜਿੱਥੇ ਕੁੱਝ ਬਜ਼ੁਰਗ ਵਿਅਕਤੀ ਬੈਠ ਕੇ ਗੱਲਾਂ-ਬਾਤਾਂ ਕਰਦੇ ਹਨ ਅਤੇ ਕੁੱਝ ਤਾਸ਼ ਖੇਡ ਕੇ ਆਪਣਾ ਵਿਹਲਾ ਸਮਾਂ ਬਿਤਾਉਂਦੇ ਹਨ ।
ਪੇਜ 15
ਕਿਰਿਆ 2.
ਤੁਹਾਡੇ ਪਰਿਵਾਰ ਵਿੱਚ ਕੌਣ ਕੀ-ਕੀ ਕੰਮ ਕਰਦਾ ਹੈ ?
ਉੱਤਰ –
ਪਰਿਵਾਰਿਕ ਮੈਂਬਰ | ਕੀ ਕੰਮ ਕਰਦਾ ਹੈ |
ਪਿਤਾ ਜੀ | ਡਾਕਟਰ |
ਮਾਤਾ ਜੀ | ਅਧਿਆਪਕਾ |
. ਦਾਦਾ/ਦਾਦੀ | ਕਿਸਾਨ/ਨਰਸ |
ਭਰਾ | ਪੁਲਿਸਮੈਨ |
ਪੇਜ 16
ਪ੍ਰਸ਼ਨ 1.
ਕੀ ਲੜਕੀਆਂ ਨੂੰ ਸਕੂਲ ਪੜ੍ਹਨ ਨਾ ਭੇਜਣਾ ਚੰਗੀ ਗੱਲ ਹੈ ?
ਉੱਤਰ-
ਨਹੀਂ, ਇਹ ਚੰਗੀ ਗੱਲ ਨਹੀਂ ਹੈ ।
ਪ੍ਰਸ਼ਨ 2.
ਕੀ ਲੜਕੀਆਂ ਨੂੰ ਸਕੂਲ ਪੜ੍ਹਨ ਨਾ ਭੇਜਣਾ ਚੰਗੀ ਗੱਲ ਹੈ ?
ਉੱਤਰ-
ਨਹੀਂ, ਇਹ ਚੰਗੀ ਗੱਲ ਨਹੀਂ ਹੈ।
ਪ੍ਰਸ਼ਨ 3.
ਚੌਕੀਦਾਰ ਕੀ ਕੰਮ ਕਰਦਾ ਹੈ ?
ਉੱਤਰ-
ਉਹ ਰਾਤ ਸਮੇਂ ਰਖਵਾਲੀ ਕਰਦਾ ਹੈ।
ਪ੍ਰਸ਼ਨ 4.
ਟਰੈਫ਼ਿਕ ਪੁਲਿਸ ਵਾਲਾ ਕੀ ਕੰਮ ਕਰਦਾ ਹੈ ?
ਉੱਤਰ-
ਉਹ ਟਰੈਫ਼ਿਕ ਨੂੰ ਕੰਟਰੋਲ ਕਰਦਾ ਹੈ ।
ਪੇਜ 7
ਪ੍ਰਸ਼ਨ 5.
ਗਾਇਕ ਦਾ ਕੀ ਕੰਮ ਹੈ ?
ਉੱਤਰ-
ਗਾਇਕ ਗਾ ਕੇ ਸਾਡਾ ਮਨੋਰੰਜਨ ਕਰਦਾ ਹੈ ।
ਪ੍ਰਸ਼ਨ 6.
ਮਿਲਾਨ ਕਰੋ :
(ਉ) ਮਠਿਆਈ ਬਣਾਉਣ ਵਾਲਾ | 1. ਦੋਧੀ |
(ਅ) ਦੁੱਧ ਵੇਚਣ ਵਾਲਾ | 2. ਨਰਸ |
(ਬ) ਘਰ ਦੀ ਉਸਾਰੀ ਕਰਨ ਵਾਲਾ | 3. ਕਿਸਾਨ |
(ਸ) ਖੇਤ ਵਿੱਚ ਫਸਲਾਂ ਉਗਾਉਣ ਵਾਲਾ | 4. ਹਲਵਾਈ |
(ਹ) ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ | | 5. ਮਿਸਤਰੀ |
ਉੱਤਰ-
(ਉ) ਮਠਿਆਈ ਬਣਾਉਣ ਵਾਲਾ | 4. ਹਲਵਾਈ |
(ਅ) ਦੁੱਧ ਵੇਚਣ ਵਾਲਾ | 1. ਦੋਧੀ |
(ਬ) ਘਰ ਦੀ ਉਸਾਰੀ ਕਰਨ ਵਾਲਾ | 5. ਮਿਸਤਰੀ |
(ਸ) ਖੇਤ ਵਿੱਚ ਫਸਲਾਂ ਉਗਾਉਣ ਵਾਲਾ | 3. ਕਿਸਾਨ |
(ਹ) ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ | | 2. ਨਰਸ |
ਪ੍ਰਸ਼ਨ 7.
ਸਹੀ ਉੱਤਰ ਅੱਗੇ (✓) ਦਾ ਨਿਸ਼ਾਨ ਲਗਾਓ :
(ਉ) ਜੁੱਤੀਆਂ ਕੌਣ ਗੰਢਦਾ/ਬਣਾਉਂਦਾ ਹੈ ?
ਮੋਚੀ
ਮਿਸਤਰੀ
ਦਰਜ਼ੀ
ਉੱਤਰ-
ਮੋਚੀ ।
(ਅ) ਕੱਪੜੇ ਸਿਉਂਣ ਵਾਲੇ ਨੂੰ ਕੀ ਕਹਿੰਦੇ ਹਨ ?
ਮੋਚੀ
ਦਰਜ਼ੀ
ਮਿਸਤਰੀ
ਉੱਤਰ-
ਦਰਜ਼ੀ ।
(ੲ) ਜਹਾਜ਼ ਉਡਾਉਣ ਵਾਲੇ ਨੂੰ ਕੀ ਕਹਿੰਦੇ ਹਨ ?
ਡਰਾਈਵਰ
ਦੁਕਾਨਦਾਰ
ਪਾਇਲਟ
ਉੱਤਰ-
ਪਾਇਲਟ ।
ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ : (ਡਾਕਟਰ, ਚੌਕੀਦਾਰ, ਅਧਿਆਪਕਾ)
(ੳ) ਰਖਵਾਲੀ ਕਰਨ ਵਾਲੇ ਨੂੰ ਕਹਿੰਦੇ ਹਨ ।
ਉੱਤਰ-
ਚੌਕੀ
(ਅ) ………….. ਸਕੂਲ ਵਿੱਚ ਪੜ੍ਹਾਉਂਦੀ ਹੈ ।
ਉੱਤਰ-
ਅਧਿਆਪਕਾ
(ਇ) ਮਰੀਜ਼ਾਂ ਦਾ ਇਲਾਜ ਕਰਦਾ ਹੈ ।
ਉੱਤਰ-
ਡਾਕਟਰ ॥
ਪ੍ਰਸ਼ਨ 9.
ਵੱਖ-ਵੱਖ ਕਿੱਤਾਕਾਰਾਂ ਦੀਆਂ ਤਸਵੀਰਾਂ ਚਾਰਟ ’ਤੇ ਚਿਪਕਾਓ ।
ਉੱਤਰ-
ਆਪ ਕਰੋ ।
EVS Guide for Class 3 PSEB ਸਾਡੇ ਸਹਿਯੋਗੀ ਕਿੱਤਾਕਾਰ Important Questions and Answers
(i) ਬਹੁਵਿਕਲਪੀ ਚੋਣ :
1. ਬਜ਼ੁਰਗ ਕਿੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਨ ?
(ਉ) ਘਰ ਵਿੱਚ
(ਅ) ਸੱਥ ਵਿੱਚ
(ੲ) ਕੋਠੇ ਤੇ
(ਸ) ਦੁਕਾਨ ਵਿਚ ।
ਉੱਤਰ-
(ਅ) ਸੱਥ ਵਿੱਚ
2. ਹਸਪਤਾਲ ਵਿੱਚ ਨਰਸ ਦਾ ਕੰਮ …………………………..
(ਉ) ਅਖਬਾਰ ਪੜ੍ਹਨਾ ਹੈ ।
(ਅ) ਪਰਚੀਆਂ ਕੱਟਣਾ ਹੈ ।
(ੲ) ਬਿੱਲ ਬਣਾਉਣਾ ਹੈ ।
(ਸ) ਮਰੀਜ਼ਾਂ ਦੀ ਦੇਖਭਾਲ ਕਰਨਾ ਹੈ ।
ਉੱਤਰ-
(ਸ) ਮਰੀਜ਼ਾਂ ਦੀ ਦੇਖਭਾਲ ਕਰਨਾ ਹੈ ।
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਘਰ ਦੀ ਉਸਾਰੀ ਕਰਨ ਵਾਲੇ ਨੂੰ ਕੀ ਕਹਿੰਦੇ ਹਨ ?
ਉੱਤਰ-
ਰਾਜ ਮਿਸਤਰੀ ।
ਪ੍ਰਸ਼ਨ 2.
ਅੱਜ ਕੱਲ੍ਹ ਜ਼ਿਆਦਾਤਰ ਵਿਆਹ ਸਮਾਗਮ ਕਿੱਥੇ ਹੋਣ ਲੱਗ ਪਏ ਹਨ ?
ਉੱਤਰ-
ਅੱਜ ਕੱਲ੍ਹ ਜ਼ਿਆਦਾਤਰ ਵਿਆਹ ਸਮਾਗਮ ਪੈਲਸਾਂ ਵਿੱਚ ਹੋਣ ਲਗ ਪਏ ਹਨ ।
(iii) ਗਲਤ/ਸਹੀ :
1. ਮਿਸਤਰੀ ਘਰ ਬਣਾਉਣ ਦਾ ਕੰਮ ਕਰਦਾ
ਉੱਤਰ-
✓
2. ਕੰਮ ਕਰਕੇ ਕਿੱਤਾਕਾਰਾ ਪੈਸੇ ਕਮਾਉਂਦੇ ਹਨ ।
ਉੱਤਰ-
✓
(iv) ਦਿਮਾਗੀ ਕਸਰਤ :
ਉੱਤਰ-
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-
ਪੈਲੇਸ ਦੇ ਗੇਟ ਕੋਲ ਬੱਚੇ ਕੀ ਕਰ ਰਹੇ ਸਨ ?
ਉੱਤਰ-
ਪੈਲੇਸ ਦੇ ਗੇਟ ਕੋਲ ਕੁੱਝ ਬੱਚੇ ਗੁਬਾਰੇ ਵੇਚ ਰਹੇ ਸਨ। ਕੁੱਝ ਬੱਚੇ ਪੈਸੇ ਮੰਗਣ ਲਗ ਪਏ ਸਨ |