Punjab State Board PSEB 3rd Class Punjabi Book Solutions Chapter 12 ਦਾਦੀ ਮਾਂ ਦੀਆਂ ਬਾਤਾਂ Textbook Exercise Questions, and Answers.
PSEB Solutions for Class 3 Punjabi Chapter 12 ਦਾਦੀ ਮਾਂ ਦੀਆਂ ਬਾਤਾਂ
Punjabi Guide for Class 3 PSEB ਦਾਦੀ ਮਾਂ ਦੀਆਂ ਬਾਤਾਂ Textbook Questions and Answers
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਸਵੇਰੇ ਉੱਠ ਕੇ ਪਹਿਲਾਂ ਕੀ ਪੀਣਾ ਚਾਹੀਦਾ ਹੈ ?
ਉੱਤਰ-
ਪਾਣੀ ।
ਪ੍ਰਸ਼ਨ 2.
ਸਰੀਰ ਦੀ ਸਫ਼ਾਈ ਲਈ ਕੀ ਜ਼ਰੂਰੀ ਹੈ ?
ਉੱਤਰ-
ਪਾਣੀ ।
ਪ੍ਰਸ਼ਨ 3.
ਜੇ ਪਾਣੀ ਨਹੀਂ ਹੋਵੇਗਾ, ਤਾਂ ਕੀ ਹੋਵੇਗਾ ?
ਉੱਤਰ-
ਤਾਂ ਮਨੁੱਖ, ਪਸ਼ੂ, ਪੰਛੀ, ਰੁੱਖ ਤੇ ਫ਼ਸਲਾਂ ਆਦਿ ਕੁੱਝ ਵੀ ਨਹੀਂ ਬਚੇਗਾ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਦਾਦੀ-ਮਾਂ ਸਵੇਰੇ ਕਦੋਂ ਉੱਠਦੇ ਸਨ ?
ਲੇਟ
ਜਲਦੀ
ਸੁੱਤੇ ਰਹਿੰਦੇ
ਉੱਤਰ-
ਜਲਦੀ ਹੀ
(ii) ਦਾਦੀ-ਮਾਂ ਬਹੁਤ ਪਸੰਦ ਕਰਦੇ ਸਨ ।
ਨੱਚਣਾ
ਲੜਾਈ
ਸਫ਼ਾਈ
ਉੱਤਰ-
ਸਫ਼ਾਈ ਦੀ
(iii) ਸਾਨੂੰ ਖਾਣਾ ਖਾਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ?
ਨੀਂਦ
ਲੜਾਈ
ਕੁਰਲੀ
ਉੱਤਰ-
ਕੁਰਲੀ
(iv) ਫ਼ਸਲਾਂ ਲਈ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ ?
ਪਾਣੀ
ਅੱਗ
ਧੁੜ
ਉੱਤਰ-
ਪਾਣੀ ।
ਪ੍ਰਸ਼ਨ 2.
ਦਾਦੀ ਮਾਂ ਸਵੇਰੇ ਉੱਠ ਕੇ ਕੀ ਪੀਂਦੇ ਸਨ ?
ਉੱਤਰ-
ਦੋ ਗਲਾਸ ਪਾਣੀ ॥
ਪ੍ਰਸ਼ਨ 3.
ਦਾਦੀ ਮਾਂ ਸਬਜ਼ੀਆਂ ਧੋ ਕੇ ਪਾਣੀ ਕਿੱਥੇ ਪਾਉਂਦੇ ਸਨ ?
ਉੱਤਰ-
ਬੂਟਿਆਂ ਵਿਚ ।
ਪ੍ਰਸ਼ਨ 4.
ਦਾਦੀ, ਮਾਂ ਅਨੁਸਾਰ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ ?
ਉੱਤਰ-
ਪਾਣੀ !
ਪ੍ਰਸ਼ਨ 5.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਉ) ਪਾਣੀ ………………………… ਦੀ ਦਾਤ ਹੈ । (ਕੁਦਰਤ, ਆਦਮੀ)
ਉੱਤਰ-
ਪਾਣੀ ਕੁਦਰਤ ਦੀ ਦਾਤ ਹੈ ॥
(ਅ) ਖਾਣਾ ਖਾਣ ਤੋਂ ਪਹਿਲਾਂ ……………………………… ਧੋਣੇ ਚਾਹੀਦੇ ਹਨ । (ਪੈਰ, ਹੱਥ)
ਉੱਤਰ-
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ ।
(ਇ) ਪੀਣ ਵਾਲਾ ਪਾਣੀ ……………………………. ਹੋਣਾ ਚਾਹੀਦਾ ਹੈ । (ਸਾਫ਼, ਠੰਢਾ)
ਉੱਤਰ-
ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ।
(ਸ) ਨਹਾਉਣ ਨਾਲ ਤਨ ਤੇ …………………… ਦੋਵੇਂ ਖਿੜ ਉੱਠਦੇ ਹਨ । (ਮਨ, ਦਿਲ)
ਉੱਤਰ-
ਨਹਾਉਣ ਨਾਲ ਤਨ ਤੇ ਮਨ ਦੋਵੇਂ ਖਿੜ ਉੱਠਦੇ ਹਨ ।
(ਹ) ਵਰਖਾ ਹੋਣ ‘ਤੇ ਸਾਰੇ ………… ਮਨਾਉਂਦੇ ਹਨ । (ਖ਼ੁਸ਼ੀ, ਗ਼ਮੀ )
ਉੱਤਰ-
ਵਰਖਾ ਹੋਣ ‘ਤੇ ਸਾਰੇ ਖੁਸ਼ੀ ਮਨਾਉਂਦੇ ਹਨ ।
ਪ੍ਰਸ਼ਨ 6.
ਸਮਝੋ ਤੇ ਕਰੋ :
ਸਵੇਰੇ : ਸ਼ਾਮ
ਠੰਢਾ : …………………………………….
ਖ਼ਤਮ : …………………………………….
ਸਫ਼ਾਈ: …………………………………….
ਉੱਤਰ-
ਸਵੇਰੇ : ਸ਼ਾਮ
ਠੰਢਾ : ਤੱਤਾ
ਖ਼ਤਮ : ਸ਼ੁਰੂ
ਖ਼ੁਸ਼ੀ : ਗ਼ਮੀ
ਸਫ਼ਾਈ : ਗੰਦਗੀ ।
ਪ੍ਰਸ਼ਨ 7.
ਹੇਠਾਂ ਪੀਣ ਵਾਲੀਆਂ ਚੀਜ਼ਾਂ ਦੇ ਨਾਉਂ (ਨਾਂ) ਹਨ । ਤੁਸੀਂ ਜੋ ਪੀਣਾ ਪਸੰਦ ਕਰਦੇ ਹੋ, ਉਸ ਦੇ ਸਾਹਮਣੇ (✓) ਆ ਦਾ ਨਿਸ਼ਾਨ ਲਗਾਓ :
ਦੁੱਧ
ਚਾਹ
ਸ਼ਰਬਤ
ਲੱਸੀ
ਪਾਣੀ
ਸ਼ਿਕੰਜਵੀ ।
ਉੱਤਰ-
ਦੁੱਧ (✓)
ਚਾਹ,(✓)
ਸ਼ਰਬਤ,(✓)
ਲੱਸੀ (✓)
ਪਾਣੀ (✓)
ਸ਼ਿਕੰਜਵੀ । (✓)
ਸ਼ਾਮ (✓)
ਖ਼ੁਸ਼ੀ (✓)
ਠੰਢਾ (✓)
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਸੁਵਖਤੇ, ਦਾਤ, ਜਲ, ਕੁਰਲੀ, ਜੀਵਨ, ਖ਼ਤਮ, ਲਾਡਲੀ, ਤਨ, ਫ਼ਸਲ, ਸਾਫ਼, ਸ਼ਾਂਤ, ਸੁਖਾਲਾ, ਸਵੇਰ, ਪਾਣੀ, ਦਾਦੀ, ਘਰ, ਪਸੰਦ, ਚਾਹ, ਖਾਣਾ ।
ਉੱਤਰ-
- ਸੁਵਖਤੇ (ਸਵੇਰੇ-ਸਵੇਰੇ)-ਸਾਨੂੰ ਸਭ ਨੂੰ ਸਵੇਰੇ ਸੁਵਖਤੇ ਉੱਠਣਾ ਚਾਹੀਦਾ ਹੈ ।
- ਦਾਤ ਬਖ਼ਸ਼ਿਸ਼, ਦੇਣ)-ਪਾਣੀ ਕੁਦਰਤ ਦੀ ਬਹੁਮੁੱਲੀ ਦਾਤ ਹੈ ।
- ਜਲ ਪਾਣੀ-ਸਮੁੰਦਰ ਜਲ ਦਾ ਭੰਡਾਰ ਹੈ ।
- ਕੁਰਲੀ ਮੂੰਹ ਵਿਚ ਪਾਣੀ ਭਰ ਕੇ ਬਾਹਰ ਕੱਢਣਾ)-ਕੁਰਲੀ ਕਰ ਕੇ ਮੂੰਹ ਸਾਫ਼ ਕਰੋ ।
- ਜੀਵਨ (ਜ਼ਿੰਦਗੀ)-ਬੰਦੇ ਨੂੰ ਆਪਣੇ ਜੀਵਨ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ।
- ਖ਼ਤਮ ਮੁੱਕਣਾ)-ਮੇਰਾ ਕੰਮ ਖ਼ਤਮ ਹੋ ਗਿਆ ਹੈ ।
- ਲਾਡਲੀ (ਪਿਆਰੀ)-ਮੈਂ ਆਪਣੀ ਲਾਡਲੀ ਧੀ ਨੂੰ ਕੁੱਛੜ ਚੁੱਕ ਲਿਆ ।
- ਤਨ (ਸਰੀਰ)-ਅਸੀਂ ਤਨ ਢੱਕਣ ਲਈ ਕੱਪੜੇ ਪਾਉਂਦੇ ਹਾਂ ।
- ਫ਼ਸਲ (ਖੇਤੀ, ਪੈਦਾਵਾਰ)-ਮੀਂਹ ਪੈਣ ਨਾਲ ਫ਼ਸਲ ਬਹੁਤ ਹੋਈ ।
- ਸਾਫ਼ (ਜੋ ਗੰਦਾ ਨਾ ਹੋਵੇ)-ਹਮੇਸ਼ਾ ਸਾਫ਼ ਪਾਣੀ ਪੀਓ ।
- ਸ਼ਾਂਤ ਸੰਤੁਸ਼ਟ, ਠੰਢਾ)-ਸਦਾ ਸ਼ਾਂਤ ਰਹੋ ।
- ਸੁਖਾਲਾ (ਸੌਖਾ)-ਇਹ ਕੰਮ ਸੁਖਾਲਾ ਨਹੀਂ, ਸਗੋਂ ਔਖਾ ਹੈ ।
- ਸਵੇਰ ਸੂਰਜ ਚੜ੍ਹਨ ਦਾ ਸਮਾਂ-ਸਵੇਰ ਹੋਣ ਨਾਲ ਸੂਰਜ ਚੜ੍ਹ ਪਿਆ ।
- ਪਾਣੀ (ਜਲ)-ਪਾਣੀ ਕੁਦਰਤ ਦੀ ਦਾਤ ਹੈ ।
- ਦਾਦੀ (ਪਿਤਾ ਦੀ ਮਾਂ)-ਮੇਰੇ ਦਾਦੀ ਜੀ ਦੀ ਉਮਰ 95 ਸਾਲ ਹੈ ।
- ਘਰ ਰਹਿਣ ਦੀ ਥਾਂ)-ਆਲ੍ਹਣਾ ਪੰਛੀਆਂ ਦਾ ਘਰ ਹੁੰਦਾ ਹੈ ।
- ਪਸੰਦ (ਮਨ ਨੂੰ ਚੰਗਾ ਲੱਗਣਾ)-ਮੈਨੂੰ ਕਾਲਾ ਰੰਗ ਪਸੰਦ ਨਹੀਂ ।
- ਚਾਹ (ਇਕ ਪੀਣ ਦੀ ਚੀਜ਼-ਚਾਹ ਦਾ ਕੱਪ ਪੀਓ ।
- ਖਾਣਾ ਖਾਣ ਦਾ ਕੰਮ)-ਅਸੀਂ ਅਜੇ ਭੋਜਨ ਖਾਣਾ ਹੈ ।
(iii) ਪੜ੍ਹੋ, ਸਮਝੋ ਤੇ ਉੱਤਰ ਦਿਓ
1. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਦਾਦੀ ਮਾਂ ਸਵੇਰੇ-ਸੁਵਖਤੇ ਉੱਠਦੇ । ਸਭ ਤੋਂ | ਪਹਿਲਾਂ ਉਹ ਦੋ ਗਲਾਸ ਪਾਣੀ ਪੀਂਦੇ । ਮੈਂ ਪੁੱਛਦੀ, “ਦਾਦੀ ਮਾਂ ! ਲੋਕੀਂ ਸਵੇਰੇ ਚਾਹ ਪੀਂਦੇ ਹਨ । ਕਈ ਕਾਫ਼ੀ ਪੀਂਦੇ ਹਨ । ਤੁਸੀਂ ਪਾਣੀ ਹੀ ਪੀਂਦੇ ਹੋ । ਦਾਦੀਮਾਂ ਹੱਸ ਕੇ ਆਖਦੇ, “ਮੇਰੀ ਬੱਚੀਏ, ਪਾਣੀ ਕੁਦਰਤ ਦੀ ਦਾਤ ਹੈ | ਸਰੀਰ ਦੀ ਸਫ਼ਾਈ ਲਈ ਪਾਣੀ ਬਹੁਤ ਜ਼ਰੂਰੀ ਹੈ | ਪਾਣੀ ਪੀਣ ਨਾਲ ਅੰਦਰ , ਸ਼ਾਂਤ ਹੁੰਦਾ ‘ ਹੈ ।’ ਦਾਦੀ ਮਾਂ ਫਿਰ ਕਹਿੰਦੇ, “ਮੈਂ ਤਾਂ ਦਿਨ ਵਿਚ ਕਈ ਵਾਰ ਪਾਣੀ ਪੀਂਦੇ ਹਾਂ, ਪਰ ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਹੈ । ਜੇਕਰ ਪਾਣੀ ਉਬਾਲ ਕੇ, ਠੰਢਾ ਕਰ ਕੇ ਪੀਤਾ ਜਾਵੇ, ਤਾਂ ਹੋਰ ਵੀ ਚੰਗਾ ਹੈ ।”
ਪ੍ਰਸ਼ਨ-
1. ਦਾਦੀ ਮਾਂ ਸਵੇਰੇ ਕਦੋਂ ਉਠਦੇ ?
2. ਦਾਦੀ ਮਾਂ ਸਵੇਰੇ ਉਠ ਕੇ ਪਹਿਲਾਂ ਕੀ ਪੀਦੇ ?
3. ਸਵੇਰੇ ਉੱਠ ਕੇ ਕਈ ਲੋਕ ਕੀ ਪੀਂਦੇ ਹਨ ?
4. ਕੁਦਰਤ ਦੀ ਦਾਤ ਕਿਹੜੀ ਚੀਜ਼ ਹੈ ?
5. ਪਾਣੀ ਪੀਣ ਨਾਲ ਅੰਦਰ ਕੀ ਹੁੰਦਾ ਹੈ ?
6. ਪੀਣ ਵਾਲਾ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
7. ਕਿਹੋ ਜਿਹਾ ਪਾਣੀ ਪੀਣਾ ਚੰਗਾ ਹੁੰਦਾ ਹੈ ?
ਉੱਤਰ-
1. ਸਵੇਰੇ-ਸੁਵਖਤੇ
2. ਦੋ ਗਲਾਸ ਪਾਣੀ ।
3. ਚਾਹ ਜਾਂ ਕਾਫ਼ੀ ।
4. ਪਾਣੀ ।
5. ਸ਼ਾਂਤ ।
6. ਸਾਫ਼ ।
7. ਉਬਾਲ ਕੇ ਠੰਢਾ ਕੀਤਾ ।
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
ਪ੍ਰਸ਼ਨ 1.
ਦਾਦੀ ਜੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਪੀਂਦੇ ?
ਉੱਤਰ-
ਦੋ ਗਲਾਸ ਪਾਣੀ (✓).।
ਪ੍ਰਸ਼ਨ 2.
ਕੁਦਰਤ ਦੀ ਦਾਤ ਕਿਹੜੀ ਹੈ ?
ਉੱਤਰ-
ਪਾਣੀ (✓) ।
ਪ੍ਰਸ਼ਨ 3,
ਪੀਣ ਵਾਲਾ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਾਫ਼ (✓) ।’
ਪ੍ਰਸ਼ਨ 4.
ਖਾਣਾ ਖਾਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਹੱਥ ਧੋਣੇ (✓) |
ਪ੍ਰਸ਼ਨ 5.
ਦਾਦੀ ਜੀ ਖਾਣਾ ਖਾਣ ਪਿੱਛੋਂ ਕੀ ਕਰਦੇ ?
ਉੱਤਰ-
ਕੁਰਲੀ ਤੇ ਬੁਰਸ਼ (✓) |
ਪ੍ਰਸ਼ਨ 6.
ਦਾਦੀ ਜੀ ਪਾਣੀ ਬਾਰੇ ਕੀ ਕਹਿੰਦੇ ?
ਉੱਤਰ-
ਜੀਵਨ ਹੈ (✓) ।
ਪ੍ਰਸ਼ਨ 7.
ਦਾਦੀ ਜੀ ਸਬਜ਼ੀਆਂ ਧੋ ਕੇ ਪਾਣੀ ਦਾ ਕੀ ਕਰਦੇ ?
ਉੱਤਰ-
ਬੂਟਿਆਂ ਨੂੰ ਪਾ ਦਿੰਦੇ (✓) ।
ਪ੍ਰਸ਼ਨ 8.
ਦਾਦੀ ਜੀ ਅਨੁਸਾਰ ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ ?
ਉੱਤਰ-
ਪਾਣੀ ਤੇ ਹਵਾ (✓) ।
ਪ੍ਰਸ਼ਨ 9.
ਦਾਦੀ ਜੀ ਪੰਛੀਆਂ ਲਈ ਪਾਣੀ ਕਿੱਥੇ ਪਾਉਂਦੇ ਸਨ ?
ਉੱਤਰ-
ਭਾਂਡੇ ਵਿਚ (✓) ।
ਪ੍ਰਸ਼ਨ 10.
“ਲਾਡਲੀ ਦਾ ਕੀ ਅਰਥ ਹੈ ?
ਉੱਤਰ-
ਪਿਆਰੀ (✓) |
(v) ਰਚਨਾਤਮਿਕ ਕਾਰਜ
ਪ੍ਰਸ਼ਨ 1.
ਪਾਣੀ ਕਿਹੜੇ-ਕਿਹੜੇ ਕੰਮ ਆਉਂਦਾ ਹੈ ? ਪੰਜ ਸਤਰਾਂ ਲਿਖੋ ।
ਜਾਂ
ਪਾਣੀ ਬਾਰੇ ਚਾਰ-ਪੰਜ ਵਾਕ ਲਿਖੋ ।
ਉੱਤਰ-
- ਪਾਣੀ ਮਨੁੱਖਾਂ ਤੇ ਜੀਵਾਂ ਦੀ ਪਿਆਸ ਬੁਝਾਉਣ ਦੇ ਕੰਮ ਆਉਂਦਾ ਹੈ ।
- ਪਾਣੀ ਨਹਾਉਣ-ਧੋਣ, ਸਫ਼ਾਈ ਤੇ ਹਰ ਪ੍ਰਕਾਰ ਦੀ ਧੋਆ-ਧੁਆਈ ਦੇ ਕੰਮ ਆਉਂਦਾ ਹੈ ।
- ਪਾਣੀ, ਫ਼ਸਲਾਂ ਤੇ ਰੁੱਖਾਂ-ਬੂਟਿਆਂ ਨੂੰ ਸੋਕੇ ਤੋਂ ਬਚਾਉਣ ਦੇ ਕੰਮ ਆਉਂਦਾ ਹੈ ।
- ਪਾਣੀ ਚੀਜ਼ਾਂ ਨੂੰ ਠੰਢੀਆਂ ਕਰਨ ਦੇ ਕੰਮ ( ਆਉਂਦਾ ਹੈ !
- ਪਾਣੀ ਨਾਲ ਭਾਫ਼ ਦੇ ਇੰਜਣ ਤੇ ਕੁੱਕਰ ਚਲਦੇ ਹਨ ।
ਪ੍ਰਸ਼ਨ 2.
ਤੁਸੀਂ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਕਰਨ ਲਈ ਕਹੋਗੇ ?
ਉੱਤਰ-
ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ।
(vi) ਅਧਿਆਪਕ ਲਈ
ਅਧਿਆਪਕ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਕਰਨ ਸੰਬੰਧੀ ਮ੍ਰਿਤ ਕਰੇ ।
ਦਾਦੀ ਮਾਂ ਦੀਆਂ ਬਾਤਾਂ Summary & Translation in punjabi
ਔਖੇ ਸ਼ਬਦਾਂ ਦੇ ਅਰਥ
ਸ਼ਬਦ : | ਅਰਥ |
ਸਵੇਰੇ-ਸੁਵਖਤੇ : | ਬਹੁਤ ਸਵੇਰੇ । |
ਕੁਦਰਤ : | ਦਿਸਦਾ ਸੰਸਾਰ, ਪਰਮਾਤਮਾ । |
ਦਾਤ : | ਬਖ਼ਸ਼ਿਸ਼, ਦਿੱਤੀ ਹੋਈ ਚੀਜ਼ । |
ਸ਼ਾਂਤ : | ਸੰਤੁਸ਼ਟ, ਖੁਸ਼, ਠੰਢਾ | |
ਜਲ ਛਕੋ : | ਪਾਣੀ ਪੀਓ । |
ਸਫ਼ਾਈ-ਪਸੰਦ : | ਸਫ਼ਾਈ ਨੂੰ ਪਸੰਦ ਕਰਨ ਵਾਲੇ । |
ਕੁਰਲੀ : | ਮੂੰਹ ਨੂੰ ਸਾਫ਼ ਕਰਨ ਲਈ ਪਾਣੀ ਦਾ ਘੁੱਟ ਮੂੰਹ ਵਿਚ ਲੈ ਕੇ ਬਾਹਰ ਕੱਢਣਾ । |
ਜੀਵਨ : | ਜ਼ਿੰਦਗੀ । |
ਤਰਸ ਜਾਂਦਾ ਹੈ : | ਬਹੁਤ ਜ਼ਰੂਰੀ ਚੀਜ਼ ਦੇ ਨਾ ਮਿਲਣ ਦੀ ਹਾਲਤ ਵਿਚ ਦੁਖੀ ਹੋਣਾ | |
ਕਹਾਣੀ ਖ਼ਤਮ : | ਭਾਵ ਬੰਦਾਂ ਜਾਂ ਜੀਵ ਮਰ ਜਾਂਦਾ ਹੈ । |
ਪਿਆਸ : | ਤ੍ਰਿੜ੍ਹ ਨੂੰ |
ਸੁਖਾਲਾ : | ਸੌਖਾ । |
ਲਾਡਲੀ : | ਪਿਆਰੀ । |
ਤਨ : | ਸਰੀਰ । |
ਖਿੜ ਉੱਠਦੇ : | ਖ਼ੁਸ਼ ਹੋ ਜਾਂਦੇ | |
ਸੁਖ ਬੋਲ : | ਮੂੰਹੋਂ ਚੰਗੀ ਗੱਲ ਕੱਢ । |
ਫ਼ਸਲਾਂ : | ਖੇਤਾਂ ਵਿਚ ਅੰਨ, ਦਾਲਾਂ ਤੇ ਫਲ ਆਦਿ ਵਸਤਾਂ ਪੈਦਾ ਕਰਨ ਵਾਲੇ ਪੌਦੇ | |