PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ

Punjab State Board PSEB 3rd Class Welcome Life Book Solutions Chapter 9 ਆਓ ਕਿਤਾਬਾਂ ਪੜੀਏ Textbook Exercise Questions and Answers.

PSEB Solutions for Class 3 Welcome Life Chapter 9 ਆਓ ਕਿਤਾਬਾਂ ਪੜੀਏ

Welcome Life Guide for Class 3 PSEB ਆਓ ਕਿਤਾਬਾਂ ਪੜੀਏ Textbook Questions and Answers

ਪੰਨਾ-55

ਪ੍ਰਸ਼ਨ-ਉੱਤਰ

ਪ੍ਰਸ਼ਨ 1.
ਇਸ ਪਾਠ ਵਿੱਚ ਕਿਸ ਦਾ ਸੰਦੇਸ਼ ਸੁਣਾਇਆ ਗਿਆ ਹੈ ?
ਉੱਤਰ-
ਸਕੂਲ ਦੇ ਪੁਰਾਣੇ ਵਿਦਿਆਰਥੀ ਜਸਪਾਲ ਦਾ । ਉਹ ਕਹਿੰਦਾ ਹੈ ਕਿ ਸਕੂਲ ਆਉਣ ਤੋਂ ਡਰਨਾ ਨਹੀਂ ਚਾਹੀਦਾ | ਅਧਿਆਪਕਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ । ਪੁਸਤਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ ।

ਪ੍ਰਸ਼ਨ 2.
ਜਸਪਾਲ ਸਿੰਘ ਨੇ ਆਪਣੇ ਪੁਰਾਣੇ ਸਕੂਲ ਲਈ ਮੋਹ ਨਾਲ ਕੀ ਭੇਜਿਆ ?
ਉੱਤਰ-
ਜਸਪਾਲ ਸਿੰਘ ਨੇ ਆਪਣੇ ਪੁਰਾਣੇ ਸਕੂਲ ਲਈ ਮੋਹ ਨਾਲ ਕੁੱਝ ਕਿਤਾਬਾਂ ਭੇਜੀਆਂ ।

ਪ੍ਰਸ਼ਨ 3.
ਆਪਣੇ ਸਕੂਲ ਰੀਡਿੰਗ-ਕਾਰਨਰ ਵਿੱਚ ਪੜ੍ਹੀਆਂ ਦੋ ਪੁਸਤਕਾਂ ਦੇ ਨਾਂ ਲਿਖੋ ।
ਉੱਤਰ-

  • ਸਵਾਗਤ ਜ਼ਿੰਦਗੀ,
  • ਆਲੇ-ਦੁਆਲੇ ਦੀ ਜਾਣਕਾਰੀ ।

ਪੰਨਾ-56

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਆਪਣੇ ਕਿਸੇ ਪਾਲਤੂ ਜਾਨਵਰ ਬਾਰੇ ਜਾਣਕਾਰੀ ਦਿਉ ।
ਉੱਤਰ-
ਸਾਡੇ ਘਰ ਇੱਕ ਕੁੱਤਾ ਹੈ ਜਿਸ ਦਾ ਨਾਂ ਟੌਮੀ ਹੈ । ਉਹ ਬਹੁਤ ਪਿਆਰਾ ਤੇ ਵਫ਼ਾਦਾਰ ਹੈ ।

ਪ੍ਰਸ਼ਨ 2.
ਪਾਲਤੂ ਜਾਨਵਰ ਦੀ ਦੇਖ-ਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਪਾਲਤੂ ਜਾਨਵਰ ਨੂੰ ਸਹੀ ਵਕਤ ’ਤੇ ਖਾਣਾ ਦੇ ਕੇ ਦੇਖ-ਭਾਲ ਕਰਨੀ ਚਾਹੀਦੀ ਹੈ । ਉਸਦਾ ਧਿਆਨ ਬੱਚੇ ਵਾਂਗ ਰੱਖਣਾ ਚਾਹੀਦਾ ਹੈ । ਸਮੇਂ ’ਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ।

PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ

ਪ੍ਰਸ਼ਨ 3.
ਆਪਣੇ ਆਲੇ-ਦੁਆਲੇ ਦੇ , ਪਾਲਤੂ ਜਾਨਵਰਾਂ ਦੀ ਸੂਚੀ ਬਣਾਓ ।
ਉੱਤਰ-

  • ਕੁੱਤਾ,
  • ਗਾਂਵਾਂ
  • ਘੋੜਾ,
  • ਬਿੱਲੀ ਆਦਿ ।

ਪੰਨਾ-58
ਹੇਠ ਲਿਖੀਆਂ ਸਤਰਾਂ ਪੜ੍ਹ ਕੇ ਖ਼ਾਲੀ ਥਾਂ ਲਈ ਢੁੱਕਵਾਂ ਸ਼ਬਦ ਚੁਣ ਕੇ ਸਹੀ (✓) ਦਾ ਨਿਸ਼ਾਨ ਲਗਾਓ :

1. ਪਾਪਾ ਜੀ ਮੈਨੂੰ ਲੈ ਦਿਓ, ਤੁਸੀਂ ………………………….. ਕਿਤਾਬਾਂ ।
(ਉ) ਦੋ
(ਅ) ਪੰਜ
(ਇ) ਚਾਰ
(ਸ) ਤਿੰਨ ।
ਉੱਤਰ-
(ਸ) ਚਾਰ (✓) ।

2. ਬੜਾ ਹੀ ਸਾਨੂੰ ਵੰਡਦੀਆਂ ਇਹ ……………………….. ਕਿਤਾਬਾਂ ।
(ਉ) ਪਿਆਰ
(ਅ) ਅਚਾਰ
(ਇ) ਅਨਾਰ
(ਸ) ਭਾਰ ।
ਉੱਤਰ-
(ਉ) ਪਿਆਰ (✓) ।

3. ਪੜੇਗਾ ਮੇਰਾ ਮਿੱਤਰ ਵੀ ………………………. ਕਿਤਾਬਾਂ ।
(ਉ) ਕਰਤਾਰ
(ਅ) ਅਵਤਾਰ
(ਈ) ਜਗਤਾਰ,
(ਸ) ਸਰਦਾਰ ।
ਉੱਤਰ-
(ਅ) ਅਵਤਾਰ (✓) ।

4. ਕਰਨ ਇਹ ਸੰਸਾਰ ਵਿੱਚ ……………………………………….. ਕਿਤਾਬਾਂ ।
(ਉ) ਕਲਾਕਾਰ
(ਅ) ਵਪਾਰ
(ਇ) ਸਰਕਾਰ
(ਸ) ਚਮਤਕਾਰ ॥
ਉੱਤਰ-
(ਸ) ਚਮਤਕਾਰ (✓) ।

PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਰੀਡਿੰਗ-ਕਾਰਨਰ ‘ਚੋਂ ਚਾਰ ਕਿਤਾਬਾਂ ਦੇ ਨਾਂ ਦੱਸੋ ।
ਉੱਤਰ-

  1. ਸਵਾਗਤ ਜ਼ਿੰਦਗੀ
  2. ਆਲੇ-ਦੁਆਲੇ ਦੀ ਜਾਣਕਾਰੀ
  3. ਵਿਗਿਆਨ ਦੀ ਕਿਤਾਬ
  4. ਸਮਾਜਿਕ ਦੀ ਕਿਤਾਬ ।

ਪ੍ਰਸ਼ਨ 2.
ਆਪਣੀ ਮਨਪਸੰਦ ਕਵਿਤਾ ਦਾ ਨਾਂ ਦੱਸੋ |
ਉੱਤਰ-
“ਚਾਰ ਕਿਤਾਬਾਂ ਮੇਰੀ ਮਨਪਸੰਦ ਕਵਿਤਾ ਹੈ ।

Welcome Life Guide for Class 3 PSEB ਆਓ ਕਿਤਾਬਾਂ ਪੜੀਏ Important Questions and Answers

(i) ਬਹੁ-ਵਿਕਲਪੀ ਪ੍ਰਸ਼ਨ :

1. ਤੁਹਾਡੀ ਸਫ਼ਲਤਾ ਵਿੱਚ ਵੱਡੀਆਂ ਚੀਜ਼ਾਂ ਹਨ :
(ਉ) ਕਿਤਾਬਾਂ
(ਅ) ਅਧਿਆਪਕ
(ਇ) ਮਾਤਾ-ਪਿਤਾ
(ਸ) ਇਹ ਸਾਰੇ ।
ਉੱਤਰ-
(ਸ) ਇਹ ਸਾਰੇ ।

2. ਪੜਾਈ ਨਾਲ ਅਸੀਂ :
(ਉ) ਗਿਆਨ ਅਤੇ ਵਿਗਿਆਨ ਨਾਲ ਜੁੜੇ
(ਅ) ਇਹ ਸਾਨੂੰ ਜ਼ਿੰਦਗੀ ਦਾ ਸਬਕ ਦਿੰਦੀਆਂ
(ਇ) ਇਸ ਨਾਲ ਅਸੀਂ ਰਿਸ਼ਤੇਦਾਰ ਨਾਲ ਗੱਲਬਾਤ ਕਰ ਸਕੇ।
(ਸ) ਕੋਈ ਨਹੀਂ ।
ਉੱਤਰ-
(ੳ) ਗਿਆਨ ਅਤੇ ਵਿਗਿਆਨ ਨਾਲ ਜੁੜੇ ।

3. ਵਿੱਦਿਅਕ ਮੁਕਾਬਲਿਆਂ ਵਿੱਚ ਸਾਨੂੰ …………………………ਇਨਾਮ ਵਿੱਚ ਮਿਲਦੀਆਂ : ‘
(ਉ) ਕਿਤਾਬਾਂ
(ਅ) ਪੜ੍ਹਾਈ
(ਇ) ਸਕੂਲ
(ਸ) ਕੋਈ ਨਹੀਂ ।
ਉੱਤਰ-
(ੳ) ਕਿਤਾਬਾਂ ।

PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ

4. ਪਾਲਤੂ ਜਾਨਵਰ ਦਾ ਨਾਮ :
(ੳ) ਮੋਤੀ
(ਅ) ਟੌਮੀ
(ਏ) ਰੌਮੀ
(ਸ) ਸ਼ੇਰੂ ।
ਉੱਤਰ-
(ੳ) ਮੋਤੀ ।

(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਕਿੰਨੀਆਂ ਕਿਤਾਬਾਂ ਬਾਰੇ ਦੱਸਿਆ ਗਿਆ ਹੈ ?
ਉੱਤਰ-
ਚਾਰ ।

ਪ੍ਰਸ਼ਨ 2.
ਪਹਿਲੀ ਕਿਤਾਬ ਸਾਨੂੰ ਕੀ ਦੱਸਦੀ ਹੈ ?
ਉੱਤਰ-
ਸਤਿਕਾਰ ।

ਪ੍ਰਸ਼ਨ 3.
ਦੂਜੀ ਕਿਤਾਬ ਸਾਨੂੰ ਕੀ ਦੱਸਦੀ ਹੈ ?
ਉੱਤਰ-
ਦੇਸ਼ ਸੇਵਾ ਬਾਰੇ ।

ਪ੍ਰਸ਼ਨ 4.
ਤੀਜੀ ਕਿਤਾਬ ਸਾਨੂੰ ਕੀ ਦੱਸਦੀ ਹੈ ?
ਉੱਤਰ-
ਮਾਂ-ਬੋਲੀ ਬਾਰੇ ।

ਪ੍ਰਸ਼ਨ 5.
ਚੌਥੀ ਕਿਤਾਬ ਸਾਨੂੰ ਕੀ ਦੱਸਦੀ ਹੈ ?
ਉੱਤਰ-
ਹਰਿਆਲੀ ਬਾਰੇ ।.

ਪ੍ਰਸ਼ਨ 6.
ਪਾਲਤੂ ਜਾਨਵਰ ਵਾਲੀ ਕਹਾਣੀ ਕਿਸਦੀ ਹੈ ?
ਉੱਤਰ-
ਮੋਤੀ ਕੁੱਤੇ ਦੀ ।

PSEB 3rd Class Welcome Life Solutions Chapter 9 ਆਓ ਕਿਤਾਬਾਂ ਪੜੀਏ

ਪ੍ਰਸ਼ਨ 7.
ਜਮਾਤ ਵਿੱਚ ਕੌਣ ਹੈਰਾਨ ਹੋ ਗਿਆ ਸੀ ?
ਉੱਤਰ-
ਅਧਿਆਪਕ ।

ਪ੍ਰਸ਼ਨ 8.
ਕੀ ਪਾਲਤੂ ਜਾਨਵਰ ਨੂੰ ਸਕੂਲ ਲਿਆਉਣ ਦੀ ਆਗਿਆ ਹੈ ?
ਉੱਤਰ-
ਨਹੀਂ ।

ਪ੍ਰਸ਼ਨ 9.
ਕੀ ਪਾਲਤੂ ਜਾਨਵਰ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ?
ਉੱਤਰ-
ਹਾਂ ।

ਪ੍ਰਸ਼ਨ 10.
ਬੱਚੇ ਮੋਤੀ ਨੂੰ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਨ ?
ਉੱਤਰ-
ਡਰ ਰਹੇ ਹਨ ।

ਪ੍ਰਸ਼ਨ 11.
ਕਿਹੜੀਆਂ ਤਿੰਨ ਚੀਜ਼ਾਂ ਬਹੁਤ ਵੱਡੀਆਂ ਹਨ ?
ਉੱਤਰ-

  1. ਮਾਤਾ-ਪਿਤਾ,
  2. ਅਧਿਆਪਕ
  3. ਪੁਸਤਕਾਂ ।

(iii)  ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਜਸਪਾਲ ਸਿੰਘ ਦਾ ਕਹਾਣੀ ਸੰਦੇਸ਼ ਕੀ ਸਿੱਖਿਆ ਦਿੰਦਾ ਹੈ ?
ਉੱਤਰ-
ਜਸਪਾਲ ਸਿੰਘ ਦਾ ਕਹਾਣੀ ਸੰਦੇਸ਼ ਇਹੋ ਸਿੱਖਿਆ ਦਿੰਦਾ ਹੈ ਕਿ ਸਾਨੂੰ ਮਾਪਿਆਂ, ਅਧਿਆਪਕਾਂ ਅਤੇ ਪੁਸਤਕਾਂ ਤੋਂ ਸੇਧ ਲੈ ਕੇ ਜੀਵਨ ਵਿੱਚ ਅੱਗੇ ਵੱਧਣਾ ਚਾਹੀਦਾ ਹੈ।

ਪ੍ਰਸ਼ਨ 2.
‘ਮੋਤੀ ਕਹਾਣੀ ਸਾਨੂੰ ਕੀ ਦੱਸਦੀ ਹੈ ?
ਉੱਤਰ-
ਇਹ ਕਹਾਣੀ ਸਾਨੂੰ ਪਾਲਤੂ ਜਾਨਵਰਾਂ ਨਾਲ ਪਿਆਰ ਨਾਲ ਰਹਿਣ ਤੇ ਦੇਖ-ਭਾਲ ਕਰਨਾ ਦੱਸਦੀ ਹੈ ।

Leave a Comment