Punjab State Board PSEB 4th Class EVS Book Solutions Chapter 13 ਮਨੁੱਖੀ ਆਵਾਸ Textbook Exercise Questions and Answers.
PSEB Solutions for Class 4 EVS Chapter 13 ਮਨੁੱਖੀ ਆਵਾਸ
EVS Guide for Class 4 PSEB ਮਨੁੱਖੀ ਆਵਾਸ Textbook Questions and Answers
ਪਾਠ ਪੁਸਤਕ ਪੰਨਾ ਨੰ: 96
ਕਿਰਿਆ-ਆਪਣੇ ਅਧਿਆਪਕ ਦੀ ਮਦਦ ਨਾਲ ਆਈਸ-ਕੀਮ/ਕੁਲਫੀ ਦੇ ਤੀਲ਼ੇ ਇਕੱਠੇ ਕਰਕੇ ਸੁੰਦਰ ਘਰ ਬਣਾਓ।
ਨੋਟ-ਖ਼ੁਦ ਕਰੋ।
ਪਾਠ ਪੁਸਤਕ ਪੰਨਾ ਨੰ: 97
ਵਿਦਿਆਰਥੀਆਂ ਲਈ-ਘਰ ਤੋਂ ਸਕੂਲ ਜਾਂਦੇ ਸਮੇਂ ਰਸਤੇ ਵਿੱਚ ਆਉਣ ਵਾਲੀਆਂ ਥਾਂਵਾਂ ਦੇ ਨਾਂ ਨੋਟ ਕਰੋ।
ਉੱਤਰ :
ਖ਼ੁਦ ਕਰੋ।
ਪਾਠ ਪੁਸਤਕ ਪੰਨਾ ਨੰ: 98, 99
ਪ੍ਰਸ਼ਨ 1.
ਖਾਲੀ ਥਾਂਵਾਂ ਭਰੋ : (ਵੱਡੇ ਸ਼ਹਿਰਾਂ, ਇੱਟਾਂ, ਨੌਕਰੀ, ਜੰਗਲਾਂ, ਚੰਗੇ ਨਾਗਰਿਕ)
(ੳ) ਆਦਿ ਮਾਨਵ …………………………. ਵਿੱਚ ਰਹਿੰਦਾ ਸੀ।
(ਅ) ਪੱਕੇ ਘਰ …………………………. ਅਤੇ ਸੀਮੇਂਟ ਨਾਲ ਬਣਦੇ ਹਨ।
(ਈ) ਬਹੁ-ਮੰਜ਼ਿਲੀ ਘਰ …………………………. ਵਿੱਚ ਹੁੰਦੇ ਹਨ।
(ਸ) ਸ਼ਹਿਰਾਂ ਦੇ ਵਧੇਰੇ ਲੋਕ …………………………. ਅਤੇ ਵਪਾਰ ਕਰਦੇ ਹਨ।
(ਹ) ਸਕੂਲ ਬੱਚਿਆਂ ਨੂੰ …………………………. ਬਣਨ ਵਿੱਚ ਮਦਦ ਕਰਦਾ ਹੈ।
ਉੱਤਰ :
(ਉ) ਜੰਗਲਾਂ
(ਅ) ਇੱਟਾਂ
(ਇ) ਵੱਡੇ ਸ਼ਹਿਰਾਂ
(ਸ) ਨੌਕਰੀ
(ਹ) ਚੰਗੇ ਨਾਗਰਿਕ।
ਪ੍ਰਸ਼ਨ 2.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗ਼ਲਤ। ਕਥਨ ਤੇ (✗) ਦਾ ਨਿਸ਼ਾਨ ਲਾਓ :
(ੳ) ਆਦਿ ਮਾਨਵ ਪੱਕੇ ਘਰਾਂ ਵਿੱਚ ਰਹਿੰਦਾ ਸੀ।
(ਅ) ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ ॥
(ਬ) ਕੱਚੇ ਘਰ ਇੱਟਾਂ ਅਤੇ ਸੀਮਿੰਟ ਨਾਲ ਬਣਦੇ ਹਨ। .
(ਸ) ਘਰ ਵਿੱਚ ਸੂਰਜ ਦੀ ਰੋਸ਼ਨੀ ਅਤੇ ਤਾਜ਼ੀ ਹਵਾ ਦੀ ਕੋਈ ਲੋੜ ਨਹੀਂ ਹੁੰਦੀ।
ਉੱਤਰ :
(ਉ) ✗
(ਅ) ✓
(ਬ) ✗
(ਸ) ✗
ਪ੍ਰਸ਼ਨ 3.
ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਬਹੁ-ਮੰਜ਼ਲੇ ਘਰਾਂ ਨੂੰ ਕੀ ਕਹਿੰਦੇ ਹਨ ?
ਫਲੈਟ
ਬਸਤੀ
ਸਲੱਮ
ਉੱਤਰ :
ਫਲੈਟ।
(ਅ) ਪੰਚਾਇਤ ਦੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ।
ਦਰੱਖ਼ਤ ਹੇਠਾਂ
ਪੰਚਾਇਤ ਘਰ ਵਿੱਚ
ਡਾਕਖਾਨੇ ਵਿੱਚ
ਉੱਤਰ :
ਪੰਚਾਇਤ ਘਰ ਵਿੱਚ।
(ਇ) ਪਿੰਡਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਡਾਕਖਾਨੇ ਰਾਹੀਂ
ਡਿਸਪੈਂਸਰੀ ਰਾਹੀਂ
ਪਿੰਡ ਦੇ ਲੋਕਾਂ ਰਾਹੀਂ
ਉੱਤਰ :
ਡਿਸਪੈਂਸਰੀ ਰਾਹੀਂ।
ਪ੍ਰਸ਼ਨ 4.
ਫ਼ਲੈਟ ਕਿਸਨੂੰ ਕਹਿੰਦੇ ਹਨ ?
ਉੱਤਰ :
ਬਹੁ-ਮੰਜ਼ਲੀ ਇਮਾਰਤਾਂ ਵਿਚ ਬਣੇ ਘਰਾਂ ਨੂੰ ਫਲੈਟ ਕਿਹਾ ਜਾਂਦਾ ਹੈ।
ਪ੍ਰਸ਼ਨ 5.
ਝੁੱਗੀ-ਝੌਪੜੀ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ?
ਉੱਤਰ :
ਝੁੱਗੀ-ਝੌਪੜੀ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਵਧੀਆ ਨਹੀਂ ਹੁੰਦਾ ਹੈ ਅਤੇ ਸਿਹਤਮੰਦ ਨਹੀਂ ਹੁੰਦਾ ਹੈ।
ਪ੍ਰਸ਼ਨ 6.
ਕੱਚੇ ਘਰ ਬਣਾਉਣ ਲਈ ਕਿਹੜੇ-ਕਿਹੜੇ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ :
ਗਾਰਾ, ਮਿੱਟੀ ਅਤੇ ਘਾਹ-ਫੂਸ। ਪੇਜ 100
ਪ੍ਰਸ਼ਨ 7.
ਪੱਕੇ ਘਰ ਬਣਾਉਣ ਲਈ ਕਿਹੜੇ-ਕਿਹੜੇ ਸਮਾਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ :
ਸੀਮੇਂਟ, ਰੇਤ, ਬਜਰੀ, ਲੋਹਾ, ਲੱਕੜ, ਇੱਟਾਂ, ਸੰਗਮਰਮਰ ਆਦਿ।
ਪ੍ਰਸ਼ਨ 8.
ਦਿਮਾਗੀ ਕਸਰਤ।
ਉੱਤਰ :
PSEB 4th Class Punjabi Guide ਮਨੁੱਖੀ ਆਵਾਸ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
1. ਬਹੁਤ ਸਮਾਂ ਪਹਿਲਾਂ ਮਨੁੱਖ ਕਿੱਥੇ ਰਹਿੰਦਾ ਸੀ ?
(ਉ) ਜੰਗਲਾਂ ਵਿਚ
(ਅ) ਮਹੱਲਾਂ ਵਿਚ
(ੲ) ਝੌਪੜੀਆਂ ਵਿਚ
(ਸ) ਰੁੱਖਾਂ ‘ਤੇ।
ਉੱਤਰ :
(ਉ) ਜੰਗਲਾਂ ਵਿਚ।
2. ਘਰਾਂ ਦੇ ਕੀ ਲਾਭ ਹਨ ?
(ਉ) ਮੀਂਹ ਤੋਂ ਬਚਾਅ
(ਅ) ਧੁੱਪ ਤੋਂ ਬਚਾਅ
(ਇ) ਗਰਮੀ/ਸਰਦੀ ਤੋਂ ਬਚਾਅ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ
ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਕਸ਼ਾ ਬਣਾਉਣ ਵਾਲੇ ਨੂੰ ਕੀ ਕਹਿੰਦੇ ਹਨ ?
ਉੱਤਰ :
ਨਕਸ਼ਾ ਨਵੀਸ।
ਪ੍ਰਸ਼ਨ 2.
ਘਾਹ, ਫੂਸ ਅਤੇ ਲੱਕੜਾਂ ਤੋਂ ਬਣੇ ਘਰ ਨੂੰ ਕੀ ਕਹਿੰਦੇ ਹਨ ?
ਉੱਤਰ :
ਝੌਪੜੀ ਜਾਂ ਝੁੱਗੀ।
ਮਿਲਾਨ ਕਰੋ
1. ਘਾਹ, ਫੂਸ ਤੋਂ ਬਣਿਆ ਘਰ (ੳ) ਬਹੁ-ਮੰਜ਼ਲੀ ਇਮਾਰਤਾਂ
2. ਫਲੈਟ (ਅ) ਸਲੱਮ
3. ਝੁੱਗੀ (ਇ) ਝੌਪੜੀ
ਉੱਤਰ :
1. (ਇ)
2. (ਉ)
3. (ਅ)