Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6 Textbook Exercise Questions and Answers.
PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.6
ਪ੍ਰਸ਼ਨ 1.
ਇੱਕ ਕਾਪੀ ਦਾ ਮੁੱਲ ਤੋਂ 15 ਹੈ ।9 ਕਾਪੀਆਂ ਦਾ ਮੁੱਲ ਕਿੰਨਾ ਹੋਵੇਗਾ ?
ਹੱਲ:
ਇੱਕ ਕਾਪੀ ਦਾ ਮੁੱਲ = ₹ 15
9 ਕਾਪੀਆਂ ਦਾ ਮੁੱਲ = ₹ 15 × 9
= ₹ 135.
ਪ੍ਰਸ਼ਨ 2.
ਇੱਕ ਪੈਕਟ ਵਿੱਚ 75 ਪੈਨਸਿਲਾਂ ਆਉਂਦੀਆਂ ਹਨ । ਇਸ ਵਰਗੇ 19 ਪੈਕਟਾਂ ਵਿੱਚ ਕਿੰਨੀਆਂ ਪੈਨਸਿਲਾਂ ਆਉਣਗੀਆਂ ?
ਹੱਲ:
ਇੱਕ ਪੈਕਟ ਵਿੱਚ ਪੈਨਸਿਲਾਂ = 75
19 ਪੈਕਟਾਂ ਵਿੱਚ ਪੈਨਸਿਲਾਂ = 75 × 19
= 1425.
ਪ੍ਰਸ਼ਨ 3.
ਇੱਕ ਮਾਲਾ ਵਿੱਚ 79 ਮੋਤੀ ਹਨ । ਇਸ ਵਰਗੀਆਂ 68 ਮਾਲਾ ਵਿੱਚ ਕਿੰਨੇ ਮੋਤੀ ਹੋਣਗੇ ?
ਹੱਲ:
ਇੱਕ ਮਾਲਾ ਵਿਚ ਮੋਤੀ = 79
68 ਮਾਲਾ ਵਿਚ ਮੋਤੀ = 79 × 68
= 5372.
ਪ੍ਰਸ਼ਨ 4.
ਇੱਕ ਛੋਟੀ ਸਾਇਕਲ ਦਾ ਮੁੱਲ ਤੋਂ 1560 ਹੈ । ਅਜਿਹੀਆਂ 6 ਸਾਇਕਲਾਂ ਦਾ ਮੁੱਲ ਕਿੰਨਾ ਹੋਵੇਗਾ ?
ਹੱਲ:
ਇੱਕ ਛੋਟੀ ਸਾਇਕਲ ਦਾ ਮੁੱਲ = ₹ 1560
ਅਜਿਹੀਆਂ 6 ਸਾਇਕਲਾਂ ਦਾ ਮੁੱਲ = ₹ 1560 × 6 = ₹ 9360.
ਪ੍ਰਸ਼ਨ 5.
ਜੇਕਰ ਕ੍ਰਿਕੇਟ ਦੀ ਇੱਕ ਟੀਮ ਵਿੱਚ 11 ਖਿਡਾਰੀ ਹੋਣ ਤਾਂ 12 ਟੀਮਾਂ ਵਿੱਚ ਕਿੰਨੇ ਖਿਡਾਰੀ ਹੋਣਗੇ ?
ਹੱਲ:
ਇੱਕ ਕ੍ਰਿਕੇਟ ਟੀਮ ਵਿਚ ਖਿਡਾਰੀ = 11
12 ਟੀਮਾਂ ਵਿੱਚ ਖਿਡਾਰੀ = 11 × 12
= 132
ਪ੍ਰਸ਼ਨ 6.
ਇੱਕ ਡੱਬੇ ਵਿਚ 1440 ਸਾਬਣ ਦੀਆਂ ਟਿੱਕੀਆਂ ਹਨ । 6 ਡੱਬਿਆਂ ਵਿੱਚ ਸਾਬਣ ਦੀਆਂ ਕਿੰਨੀਆਂ ਟਿੱਕੀਆਂ ਹੋਣਗੀਆਂ ?
ਹੱਲ:
ਇੱਕ ਡੱਬੇ ਵਿੱਚ ਸਾਬਣ ਦੀਆਂ ਟਿੱਕੀਆਂ = 1440
6 ਡੱਬਿਆਂ ਵਿੱਚ ਸਾਬਣ ਦੀਆਂ ਟਿੱਕੀਆਂ = 1440 × 6 = 8640.
ਪ੍ਰਸ਼ਨ 7.
ਤੁਹਾਡੇ ਮਾਤਾ ਜੀ ਬਜ਼ਾਰ ਗਏ-
(a) ਉਨ੍ਹਾਂ ਨੇ 2 ਕਿਲੋਗ੍ਰਾਮ ਸੇਬ ਅਤੇ 2 ਕਿਲੋਗ੍ਰਾਮ ਅਮਰੂਦ ਖ਼ਰੀਦੇ । ਉਨ੍ਹਾਂ ਨੇ ਕਿੰਨੀ ਰਾਸ਼ੀ ਦੁਕਾਨਦਾਰ ਨੂੰ ਦਿੱਤੀ ਹੈ ?
ਹੱਲ:
2 ਕਿਲੋਗ੍ਰਾਮ ਸੇਬਾਂ ਦਾ ਮੁੱਲ = 120 × 2 = ₹ 240
2 ਕਿਲੋਗ੍ਰਾਮ ਅਮਰੂਦ ਦਾ ਮੁੱਲ = ₹ 35 × 2 = ₹ 70
ਦੁਕਾਨਦਾਰ ਨੂੰ ਕੁੱਲ ਰਾਸ਼ੀ ਦਿੱਤੀ = ₹ 310.
(b) ਜੇਕਰ ਉਹ 3 ਕਿਲੋਗ੍ਰਾਮ ਸੰਤਰੇ ਅਤੇ 2 ਕਿਲੋਗ੍ਰਾਮ ਅਨਾਰ ਖਰੀਦਣ ਤਾਂ ਉਨ੍ਹਾਂ ਨੂੰ ਕਿੰਨੇ ਰੁਪਏ ਦੇਣੇ ਪੈਣਗੇ ?
ਹੱਲ:
3 ਕਿਲੋਗ੍ਰਾਮ ਸੰਤਰੇ ਦਾ ਮੁੱਲ = ₹ 45 × 3 = ₹ 135
2 ਕਿਲੋਗ੍ਰਾਮ ਅਨਾਰ ਦਾ ਮੁੱਲ ₹ 140 × 2 = ₹ 280
ਜਿੰਨੀ ਰਾਸ਼ੀ ਦੇਣੀ ਪਵੇਗੀ = ₹ 415
ਪ੍ਰਸ਼ਨ 8.
ਹੇਠ ਦਿੱਤੇ ਸਾਰੇ ਨੋਟ ਅਤੇ ਸਿੱਕੇ, ਕਰਨ ਨੂੰ ਉਸ ਦੇ ਜਨਮਦਿਨ ‘ਤੇ ਮਿਲੇ । ਤੁਸੀਂ ਦੱਸੋ ਕਿ ਕਰਨ ਕੋਲ ਕਿੰਨੇ ਰੁਪਏ ਹਨ ?
ਹੱਲ:
ਕਰਨ ਕੋਲ ਕੁੱਲ ਰੁਪਏ ਹਨ = ₹ 500 × 5 + ₹ 50 × 3 + ₹ 10 × 7 + ₹ 2 × 3
= ₹ 2500 + ₹ 150 + ₹ 70 + 6
= ₹ 2726.
ਪ੍ਰਸ਼ਨ 9.
ਇੱਕ ਕਾਰ 1 ਲੀਟਰ ਪੈਟਰੋਲ ਨਾਲ 16 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ । 28. ਲੀਟਰ ਪੈਟਰੋਲ ਨਾਲ ਉਹ ਕਾਰ ਕਿੰਨੀ ਦੂਰੀ ਤੈਅ ਕਰੇਗੀ ?
ਹੱਲ:
1 ਲੀਟਰ ਪੈਟਰੋਲ ਨਾਲ ਤੈਅ ਕੀਤੀ ਦੂਰੀ = 16 ਕਿਲੋਮੀਟਰ
28 ਲੀਟਰ ਪੈਟਰੋਲ ਨਾਲ ਤੈਅ ਕੀਤੀ ਦੂਰੀ = 16 ਕਿਲੋਮੀਟਰ × 28 = 448 ਕਿਲੋਮੀਟਰ ।
ਪ੍ਰਸ਼ਨ 10.
ਇੱਕ ਫੈਕਟਰੀ ਵਿੱਚ ਇਕ ਘੰਟੇ ਵਿੱਚ 125 ਸਾਬਣ ਦੀਆਂ ਟਿੱਕੀਆਂ ਬਣਦੀਆਂ ਹਨ ? 8 ਘੰਟਿਆਂ ਵਿੱਚ ਕਿੰਨੀਆਂ ਸਾਬਣ ਦੀਆਂ ਟਿੱਕੀਆਂ ਬਣਨਗੀਆਂ ?
ਹੱਲ:
1 ਘੰਟੇ ਵਿੱਚ ਸਾਬਣ ਦੀਆਂ ਟਿੱਕੀਆਂ ਬਣਦੀਆਂ ਹਨ = 125
8 ਘੰਟੇ ਵਿੱਚ ਸਾਬਣ ਦੀਆਂ ਟਿੱਕੀਆਂ ਬਣਦੀਆਂ ਹਨ = 8 × 125
= 1000