Punjab State Board PSEB 4th Class Punjabi Book Solutions Chapter 17 ਮਾਤਾ ਗੁਜਰੀ ਜੀ Textbook Exercise Questions and Answers.
PSEB Solutions for Class 4 Punjabi Chapter 17 ਮਾਤਾ ਗੁਜਰੀ ਜੀ
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਮਾਤਾ ਗੁਜਰੀ ਜੀ ਕੌਣ ਸਨ ?
ਉੱਤਰ:
ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ |
ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਨੇ ਕਿੱਥੇ ਤਪ ਕੀਤਾ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਨੇ ਤਪ ਬਾਬੇ ਬਕਾਲੇ ਵਿਚ ਕੀਤਾ ।
ਪ੍ਰਸ਼ਨ 3.
ਮਾਤਾ ਗੁਜਰੀ ਜੀ ਦਾ ਜਨਮ ਕਿੱਥੇ ਤੇ ਕਦੋਂ ਹੋਇਆ ?
ਉੱਤਰ:
ਮਾਤਾ ਗੁਜਰੀ ਜੀ ਦਾ ਜਨਮ 1627 ਈ: ਵਿਚ ਕਰਤਾਰਪੁਰ ਵਿਖੇ ਹੋਇਆ
ਪ੍ਰਸ਼ਨ 4.
ਮਾਤਾ ਗੁਜਰੀ ਜੀ ਨੇ ਪਟਨਾ ਸਾਹਿਬ ਵਿਚ ਰਹਿ ਕੇ ਕੀ ਕੀਤਾ ?
ਉੱਤਰ:
ਪਟਨੇ ਵਿਚ ਰਹਿ ਕੇ ਮਾਤਾ ਗੁਜਰੀ ਜੀ ਨੇ ਇਕੱਲਿਆਂ ਸੱਤ ਸਾਲਾਂ ਤਕ ਬਾਲ ਗੋਬਿੰਦ ਰਾਏ ਦਾ ਪਾਲਣ-ਪੋਸ਼ਣ ਕੀਤਾ ।
ਪ੍ਰਸ਼ਨ 5.
ਸਰਸਾ ਨਦੀ ਦੇ ਕੰਢੇ, ਜਦੋਂ ਸਾਰਾ ਪਰਿਵਾਰ ਵਿਛੜ ਗਿਆ, ਤਾਂ ਛੋਟੇ ਸਾਹਿਬਜ਼ਾਦੇ ਕਿੱਥੇ ਗਏ ?
ਉੱਤਰ:
ਇਸ ਸਮੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਗੰਗੂ ਰਸੋਈਏ ਨਾਲ ਉਸ ਦੇ ਪਿੰਡ ਸਹੇੜੀ ਪਹੁੰਚੇ ।
ਪ੍ਰਸ਼ਨ 6.
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਕਿਸ ਤਰ੍ਹਾਂ ਹੋਈ ?
ਉੱਤਰ:
ਗੰਗੂ ਰਸੋਈਏ ਨੇ ਲਾਲਚ ਵਿਚ ਆ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਸੂਬਾ ਸਰਹੰਦ ਨੂੰ ਪੁਚਾ ਦਿੱਤੀ, ਜਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸਰਹੰਦ ਲੈ ਆਂਦਾ ।
ਪ੍ਰਸ਼ਨ 7.
ਸੂਬਾ ਸਰਹੰਦ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੀ ਸਲੂਕ ਕੀਤਾ ?
ਉੱਤਰ:
ਸੂਬਾ ਸਰਹੰਦ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾਉਣ ਲਈ ਬਹੁਤ ਸਾਰੇ ਤਸੀਹੇ ਤੇ ਲਾਲਚ ਦਿੱਤੇ ਅਤੇ ਉਨ੍ਹਾਂ ਨੂੰ ਅਤਿ ਦੀ ਸਰਦੀ ਵਿਚ ਠੰਢੇ ਬੁਰਜ ਵਿਚ ਕੈਦ ਕਰ ਦਿੱਤਾ । ਉਸ ਨੇ ਬੱਚਿਆਂ ਨੂੰ ਜਿਉਂਦਿਆਂ ਨੀਂਹਾਂ ਵਿਚ ਚਿਣਵਾ ਦਿੱਤਾ ਤੇ ਮਾਤਾ ਜੀ ਨੇ ਇਸ ਘਟਨਾ ਦੀ ਖ਼ਬਰ ਪਾ ਕੇ ਖਾਣ ਤਿਆਗ ਦਿੱਤੇ ।
ਪ੍ਰਸ਼ਨ.8.
ਸਰਹਿੰਦ ਦਾ ਅੱਜ-ਕਲ੍ਹ ਕੀ ਨਾਂ ਹੈ ?
ਉੱਤਰ:
ਫ਼ਤਿਹਗੜ੍ਹ ਸਾਹਿਬ ।
ਪ੍ਰਸ਼ਨ 9.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਸਰਸਾ, ਠੰਢੇ ਬੁਰਜ, ਨੀਂਹਾਂ, ਸੁਨਹਿਰੀ, ਧਰਮ)
(ਉ) ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿਚ ………… ਅੱਖਰਾਂ ਵਿਚ ਲਿਖਿਆ ਹੋਇਆ ਹੈ ।
(ਅ) ਆਪ ਦਾ ਸਾਰਾ ਜੀਵਨ ਲਈ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ।
(ਇ) ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਨਾਲ ਲੜਦਿਆਂ ਅਨੰਦਪੁਰ ਸਾਹਿਬ ਛੱਡਿਆ, ਤਾਂ …………. ਨਦੀ ਦੇ ਕੰਢੇ ਸਾਰਾ ਪਰਿਵਾਰ ਵਿਛੜ ਗਿਆ |
(ਸ) ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ, ਹੀ ………… ਵਿਚ ਚਿਣਵਾ ਦਿੱਤਾ ।
(ਹੀ) ਮਾਤਾ ਜੀ ਨੇ ………….. ਵਿਚ ਹੀ ਪ੍ਰਾਣ ਤਿਆਗ ਦਿੱਤੇ ।
ਉੱਤਰ:
(ੳ) ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ ।
(ਅ) ਆਪ ਦਾ ਸਾਰਾ ਜੀਵਨ ਧਰਮ ਲਈ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ।
(ਈ) ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਨਾਲ ਲੜਦਿਆਂ ਆਨੰਦਪੁਰ ਸਾਹਿਬ ਛੱਡਿਆ, ਤਾਂ ਸਰਸਾ । ਨਦੀ ਦੇ ਕੰਢੇ ਸਾਰਾ ਪਰਿਵਾਰ ਵਿਛੜ ਗਿਆ ।
(ਸ) ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਣਵਾ ਦਿੱਤਾ ।
(ਹੀ) ਮਾਤਾ ਜੀ ਨੇ ਠੰਢੇ ਬੁਰਜ ਵਿਚ ਹੀ ਪ੍ਰਾਣ ਤਿਆਗ ਦਿੱਤੇ ।
ਪ੍ਰਸ਼ਨ 10.
ਪੜੋ, ਸਮਝੋ ਤੇ ਲਿਖੋ-
ਸਰਬੰਸ – ਪਰਿਵਾਰ
ਧਰਮ – ………
ਕਲਿਆਣ – ………
ਤਿਆਗ – …..
ਗਿਫ਼ਤਾਰ – ………
ਹੌਸਲਾ – ………
ਜ਼ੁਲਮ – ……….
ਦ੍ਰਿੜ੍ਹਤਾ – ………
ਤਪ – ……..
ਉੱਤਰ:
ਸਰਬੰਸ – ਪਰਿਵਾਰ ।
ਧਰਮ – ਅਸੂਲ, ਫ਼ਰਜ਼ ।
ਕਲਿਆਣ – ਭਲਾ ।
ਤਿਆਗ – ਛੱਡਣਾ ।
ਗ੍ਰਿਫ਼ਤਾਰ – ਪੁਲਿਸ ਦੁਆਰਾ ਦੋਸ਼ੀ ਨੂੰ ਫੜ ਲੈਣਾ
ਹੌਸਲਾ – ਹਿੰਮਤ, ਦਲੇਰੀ ।
ਜ਼ੁਲਮ – ਬੇਦਰਦੀ ਨਾਲ ਮਾਰਨਾ ।
ਦ੍ਰਿੜ੍ਹਤਾ – ਪਕਿਆਈ, ਮਜ਼ਬੂਤੀ
ਤਪ – ਸਰੀਰ ਨੂੰ ਦੁੱਖ ਦੇ ਕੇ ਕੀਤੀ ਭਗਤੀ ।
ਪ੍ਰਸ਼ਨ 11.
ਪੜੋ ਅਤੇ ਸਮਝੋ-
ਜੋਤੀ-ਜੋਤ ਸਮਾਉਣਾ – ਦੇਹ ਤਿਆਗਣਾ
ਪਾਲਣ-ਪੋਸਣ ਕਰਨਾ – ……..
ਤਸੀਹੇ ਦੇਣਾ – ……….
ਪ੍ਰਾਣ ਤਿਆਗਣਾ – ………..
ਸ਼ਹੀਦੀ ਦੇਣਾ – ……..
ਤਪੱਸਿਆ ਕਰਨੀ – …………
ਸਰਬੰਸ ਵਾਰਨਾ – ………..
ਉੱਤਰ:
ਜੋਤੀ-ਜੋਤ ਸਮਾਉਣਾ -ਦੇਹ ਤਿਆਗਣਾ ।
ਪਾਲਣ-ਪੋਸਣ ਕਰਨਾ – ਪਰਵਰਸ਼ ਕਰਨਾ, ਪਾਲਣਾ ਕਰਨੀ ।
ਤਸੀਹੇ ਦੇਣਾ – ਦੁੱਖ ਦੇਣਾ ।
ਪ੍ਰਾਣ ਤਿਆਗਣਾ – ਮਰਨਾ ।
ਸ਼ਹੀਦੀ ਦੇਣਾ – ਦੇਸ਼ ਜਾਂ ਧਰਮ ਦੀ ਖ਼ਾਤਰ ਮਾਰਿਆ ਜਾਣਾ ।
ਤਪੱਸਿਆ ਕਰਨੀ – ਸਰੀਰਿਕ ਸੁਖਾਂ ਨੂੰ ਤਿਆਗ ਕੇ ਭਗਤੀ ਕਰਨੀ ।
ਸਰਬੰਸ ਵਾਰਨਾ – ਸਾਰਾ ਟੱਬਰ ਕੁਰਬਾਨ ਕਰ ਦੇਣਾ ।
ਪ੍ਰਸ਼ਨ 12.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
ਉੱਤਰ:
ਪ੍ਰਸ਼ਨ 13.
ਮਾਤਾ ਗੁਜਰੀ ਜੀ ਦਾ ਨਾਂ ਸਾਡੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ । ਆਪ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਕਸਬੇ ਕਰਤਾਰਪੁਰ ਵਿਖੇ 1627 ਈਸਵੀ ਨੂੰ ਹੋਇਆ । ਆਪ ਦੇ ਪਿਤਾ ਦਾ ਨਾਂ ਭਾਈ ਲਾਲ ਚੰਦ ਅਤੇ ਮਾਤਾ ਦਾ ਨਾਂ ਬਿਸ਼ਨ ਕੌਰ ਸੀ ਆਪ “ਹਿੰਦ ਦੀ ਚਾਦਰ ਕਹੇ ਜਾਣ ਵਾਲੇ ਮਹਾਨ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਸਨ ਆਪ ਸਰਬੰਸ ਵਾਰਨ ਵਾਲੇ ਗੁਰੁ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ
- ਕਿਸ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ ?
- ਮਾਤਾ ਗੁਜਰੀ ਜੀ ਦਾ ਜਨਮ ਕਦੋਂ ਹੋਇਆ ?
- ਮਾਤਾ ਗੁਜਰੀ ਜੀ ਦਾ ਜਨਮ ਕਿੱਥੇ ਹੋਇਆ ?
- ਮਾਤਾ ਗੁਜਰੀ ਜੀ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
- ‘ਹਿੰਦ ਦੀ ਚਾਦਰ’ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ?
- ਸਰਬੰਸ ਕਿਸ ਨੇ ਵਾਰਿਆ ਸੀ ?
ਉੱਤਰ:
- ਮਾਤਾ ਗੁਜਰੀ ਜੀ ਦਾ ।
- 1627 ਈ: ਵਿਚ ।
- ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਚ ।
- ਮਾਤਾ ਗੁਜਰੀ ਜੀ ਦੇ ਪਿਤਾ ਦਾ ਨਾਂ ਭਾਈ ਲਾਲ ਚੰਦ ਅਤੇ ਮਾਤਾ ਦਾ ਨਾਂ ਬਿਸ਼ਨ ਕੌਰ ਸੀ ।
- ਗੁਰੂ ਤੇਗ਼ ਬਹਾਦਰ ਜੀ ਨੂੰ ।
- ਗੁਰੂ ਗੋਬਿੰਦ ਸਿੰਘ ਜੀ ਨੂੰ ।
ਪ੍ਰਸ਼ਨ 14.
ਪੜੋ, ਸਮਝੋ ਅਤੇ ਲਿਖੋ :
ਖੇਡ : ਖੇਡਾਂ ਦੇਸ : ………
ਸ਼ਹਿਰ:’ …… ਸੂਬਾ : ……..
ਮੇਲਾ : …… ਇਮਾਰਤ : …….
ਉੱਤਰ:
ਖੇਡ-ਖੇਡਾਂ
ਸ਼ਹਿਰ-ਸ਼ਹਿਰਾਂ
ਮੇਲਾ-ਮੇਲੇ
ਦੇਸ-ਦੇਸਾਂ
ਸੂਬਾ-ਸੂਬੇ
ਇਮਾਰਤ-ਇਮਾਰਤਾਂ ।
ਪ੍ਰਸ਼ਨ 15.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਸਰਬੰਸ, ਤਪ, ਕਲਿਆਣ, ਬਾਲ, ਬਿਰਧ, ਅਵਸਥਾ, ਤਸੀਹੇ, ਨੀਂਹਾਂ, ਪ੍ਰਾਣ ਤਿਆਗ ਦਿੱਤੇ, ਦ੍ਰਿੜ੍ਹਤਾ, ਸਸਕਾਰ, ਕੁਰਬਾਨੀ, ਗਰਿਫ਼ਤਾਰ, ਹੌਸਲਾ, ਜ਼ੁਲਮ, ਧਰਮ, ਸੇਵਾ, ਸ਼ਾਂਤੀ, ਤਿਆਗ, ਸ਼ਹੀਦੀ ।
ਉੱਤਰ:
- ਸਰਬੰਸ (ਸਾਰਾ ਟੱਬਰ)-ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖ਼ਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ।
- ਤਪ (ਤਪੱਸਿਆ-ਗੁਰੂ ਤੇਗ ਬਹਾਦਰ ਜੀ ਨੇ ਬਾਬੇ ਬਕਾਲੇ ਵਿਚ ਤੀਹ ਸਾਲ ਤਪ ਕੀਤਾ |
- ਕਲਿਆਣ (ਭਲਾਈ)-ਭਗਤ ਪੂਰਨ ਸਿੰਘ ਨੇ ਸਾਰੀ ਉਮਰ ਦੁਖੀਆਂ ਤੇ ਰੋਗੀਆਂ ਦੇ ਕਲਿਆਣ ਲਈ ਕੰਮ ਕੀਤਾ ।
- ਬਾਲ (ਬੱਚਾ)-ਮਾਂ ਬਾਲ ਨੂੰ ਗੋਦੀ ਵਿਚ ਲੈ ਕੇ ਬੈਠੀ ਹੈ ।
- ਬਿਰਧ (ਬੁੱਢਾ)-ਉਸਦਾ ਬਾਬਾ 100 ਸਾਲਾਂ ਦਾ ਬਿਰਧ ਹੈ ।
- ਅਵਸਥਾ (ਹਾਲਤ)-ਬਿਰਧ ਅਵਸਥਾ ਵਿਚ ਪੁੱਜੇ ਮਾਪਿਆਂ ਦੀ ਉਨ੍ਹਾਂ ਦੇ ਬੱਚੇ ਹੀ ਦੇਖ-ਭਾਲ ਕਰਦੇ ਹਨ ।
- ਤਸੀਹੇ (ਕਿਸ਼ਟ)-ਮੁਗ਼ਲ ਹਾਕਮਾਂ ਨੇ ਸਿੱਖਾਂ ਨੂੰ, ਅਕਹਿ ਤਸੀਹੇ ਦੇ ਕੇ ਮਾਰਿਆ ।
- ਨੀਂਹਾਂ (ਮਕਾਨ ਦਾ ਅਧਾਰ)-ਇਸ ਮਕਾਨ ਦੀਆਂ ਨੀਂਹਾਂ ਬਹੁਤ ਡੂੰਘੀਆਂ ਹਨ ।
- ਪ੍ਰਾਣ ਤਿਆਗ ਦਿੱਤੇ (ਜਾਨ ਦੇ ਦਿੱਤੀ)-ਲੰਮੀ ਬਿਮਾਰੀ ਪਿੱਛੋਂ ਬਿਰਧ ਨੇ ਪ੍ਰਾਣ ਤਿਆਗ ਦਿੱਤੇ ।
- ਦ੍ਰਿੜਤਾ (ਪਕਿਆਈ ਨਾਲ)-ਸਫਲਤਾ ਪ੍ਰਾਪਤ ਕਰਨ ਲਈ ਦ੍ਰਿੜ੍ਹਤਾ ਨਾਲ ਮਿਹਨਤ ਕਰੋ ।
- ਸਸਕਾਰ (ਚਿਖਾ ਵਿਚ ਜਲਾਉਣ ਦੀ ਰਸਮ) – ਹਿੰਦੂ, ਮੁਰਦੇ ਨੂੰ ਚਿਖਾ ਵਿਚ ਜਲਾ ਕੇ ਉਸਦਾ ਅੰਤਮ ਸਸਕਾਰ ਕਰਦੇ ਹਨ ।
- ਕੁਰਬਾਨੀ (ਬਲੀਦਾਨ)-ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਸੀਸ ਦੀ ਕੁਰਬਾਨੀ ਦਿੱਤੀ ।
- ਗਰਿਫ਼ਤਾਰ (ਪੁਲਿਸ ਦੁਆਰਾ ਦੋਸ਼ੀ ਨੂੰ ਫੜ ਲੈਣਾ)-ਪੁਲਿਸ ਨੇ ਸਾਰੇ ਸਮਗਲਰ ਗਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤੇ ।
- ਹੌਸਲਾ (ਦਲੇਰੀ, ਹਿੰਮਤ)-ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਆਉਣ, ਬੰਦੇ ਨੂੰ ਕਦੇ ਹੌਂਸਲਾ ਨਹੀਂ ਹਾਰਨਾ ਚਾਹੀਦਾ |
- ਜੁਲਮ (ਬੇਦਰਦੀ ਨਾਲ ਮਾਰਨਾ)-ਅੰਗਰੇਜ਼ਾਂ ਨੇ ਅਜ਼ਾਦੀ ਲਈ ਲੜ ਰਹੇ ਯੋਧਿਆਂ ਉੱਤੇ ਬਹੁਤ ਜ਼ੁਲਮ ਢਾਹਿਆ ।
- ਧਰਮ (ਫ਼ਰਜ਼, ਮਜ਼ਹਬ)-ਆਪਣੇ ਬੁੱਢੇ ਮਾਂ-ਬਾਪ ਦੀ ਸੇਵਾ ਕਰਨਾ ਬੱਚਿਆਂ ਦਾ ਧਰਮ ਹੈ ।
- ਸੇਵਾ (ਦੇਖ-ਭਾਲ)-ਆਪਣੇ ਬਜ਼ੁਰਗ ਮਾਤਾਪਿਤਾ ਦੀ ਸੇਵਾ ਕਰੋ ।
- ਸ਼ਾਂਤੀ (ਟਿਕਾਓ, ਅਮਨ)-ਵਿਸ਼ਵ ਸ਼ਾਂਤੀ ਲਈ ਹਥਿਆਰਾਂ ਦਾ ਖ਼ਾਤਮਾ ਜ਼ਰੂਰੀ ਹੈ ।
- ਤਿਆਗ (ਛੱਡ ਦੇਣਾ)-ਮਹਾਤਮਾ ਬੁੱਧ ਨੇ ਘਰ ਦਾ ਤਿਆਗ ਕਰ ਦਿੱਤਾ ਸੀ ।
- ਸ਼ਹੀਦੀ (ਕੁਰਬਾਨ ਹੋਣਾ)-ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਖ਼ਾਤਿਰ ਸ਼ਹੀਦੀ ਦਿੱਤੀ ।
ਪ੍ਰਸ਼ਨ 16.
ਦਸ ਗੁਰੂ ਸਹਿਬਾਨ ਦੇ ਨਾਂ ਲਿਖੋ ।
ਉੱਤਰ:
- ਸ੍ਰੀ ਗੁਰੂ ਨਾਨਕ ਦੇਵ ਜੀ ।
- ਸ੍ਰੀ ਗੁਰੂ ਅੰਗਦ ਦੇਵ ਜੀ ।
- ਸ੍ਰੀ ਗੁਰੂ ਅਮਰਦਾਸ ਜੀ ।
- ਸ੍ਰੀ ਗੁਰੂ ਰਾਮਦਾਸ ਜੀ ।
- ਸੀ ਗੁਰੂ ਅਰਜਨ ਦੇਵ ਜੀ
- ਸ੍ਰੀ ਗੁਰੂ ਹਰਿਗੋਬਿੰਦ ਜੀ ।
- ਸ੍ਰੀ ਗੁਰੂ ਹਰਿਰਾਇ ਜੀ ।
- ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ।
- ਸ੍ਰੀ ਗੁਰੂ ਤੇਗ਼ ਬਹਾਦਰ ਜੀ ।
- ਸੀ ਗੁਰੂ ਗੋਬਿੰਦ ਸਿੰਘ ਜੀ ।