Punjab State Board PSEB 4th Class Punjabi Book Solutions Chapter 21 ਪਤੰਗ ਚੜਾਈਏ Textbook Exercise Questions and Answers.
PSEB Solutions for Class 4 Punjabi Chapter 21 ਪਤੰਗ ਚੜਾਈਏ
ਕਾਵਿ-ਟੋਟਿਆਂ ਦੇ ਸਰਲ ਅਰਥ
(ੳ) ਆਓ ਬੇਲੀਓ ……. ਖੂਬ ਲੜਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਪਤੰਗ ਚੜ੍ਹਾਈਏ ਤੇ ਰਲ-ਮਿਲ ਕੇ ਬਸੰਤ ਦੇ ਤਿਉਹਾਰ ਨੂੰ ਮਨਾਈਏ । ਅਸੀਂ ਤਾਂ ਸਾਰਿਆਂ ਨੇ ਰਲ-ਮਿਲ ਕੇ ਹੱਸਣਾ ਤੇ ਗਾਉਣਾ ਹੈ । ਖੁੱਲ੍ਹੇ ਮੈਦਾਨ ਵਿਚ ਪਤੰਗ ਚੜ੍ਹਾਉਣਾ ਹੈ । ਆਓ, ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਖਿੱਚ ਕੇ ਇਕ-ਦੂਜੇ ਨਾਲ ਖੂਬ ਪੇਚੇ ਲੜਾਈਏ ।
(ਅ) ਆਓ ਬੇਲੀਓ ……… ਉੱਡ ਜਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਰਲ ਕੇ ਪਤੰਗ ਚੜ੍ਹਾਈਏ । ਅਸੀਂ ਹਰੀਆਂ-ਪੀਲੀਆਂ ਤੇ ਲਾਲ ਪਤੰਗਾਂ ਨੂੰ ਚੜ੍ਹਾਈਏ । ਇਨ੍ਹਾਂ ਦੇ ਭਿੰਨ-ਭਿੰਨ ਰੰਗਾਂ ਨੇ ਅਸਮਾਨ ਵਿਚ ਸਤਰੰਗੀ ਪੀਂਘ ਬਣਾ ਦਿੱਤੀ ਹੈ | ਆਓ, ਅਸੀਂ ਵੀ ਪਤੰਗਾਂ ਵਾਂਗ ਹੀ ਅਕਾਂਸ਼ ਵਿਚ ਪੰਛੀਆਂ ਵਾਂਗ ਉੱਡ ਚੱਲੀਏ ।
(ਇ) ਆਓ ਬੇਲੀਓ …… ਹੱਸੀਏ ਗਾਈਏ । ਸਰਲ ਅਰਥ-ਆਓ ਮਿੱਥ੍ਰੋ, ਅਸੀਂ ਰਲ ਕੇ ਪਤੰਗ ਉਡਾਈਏ । ਬਸੰਤ, ਪਤੰਗਾਂ ਦਾ ਅਦਭੁਤ ਤਿਉਹਾਰ ਹੈ । ਇਸ ਮੌਕੇ ‘ਤੇ ਨਾ ਬਹੁਤਾ ਪਾਲਾ ਹੈ ਤੇ ਨਾ ਹੀ ਗਰਮੀ ਲਗਦੀ ਹੈ | ਆਓ ਅਸੀਂ ਵੀ ਬਸੰਤ ਦੇ ਸੁੰਦਰ ਸੋਹਣੇ ਫੁੱਲਾਂ ਵਾਂਗੂ ਖਿੜ-ਖਿੜ ਕੇ ਹੱਸੀਏ ਤੇ ਗਾਈਏ ।
(ਸ) ਆਓ ਬੇਲੀਓ …….. ਬਸੰਤ ਮਨਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਰਲ ਕੇ ਪਤੰਗ ਉਡਾਈਏ । ਦੇਖੋ ਥਾਂ-ਥਾਂ ਬਸੰਤ ਰੁੱਤ ਦੇ ਮੇਲੇ ਲੱਗੇ ਹੋਏ ਹਨ । ਚੁਫ਼ੇਰੇ ਰੰਗਾਂ ਦੇ ਦਰਿਆ ਵਗਦੇ ਪ੍ਰਤੀਤ ਹੁੰਦੇ ਹਨ | ਆਓ, ਅਸੀਂ ਵੀ ਸਰੋਂ ਦੇ ਫੁੱਲਾਂ ਵਾਂਗ ਟਹਿਕੀਏ ਤੇ ਮਹਿਕਾਂ ਵੰਡਦੇ ਜਾਈਏ । ਇਸ ਵਿਚ ਅਸੀਂ ਸਭ ਰਲ ਕੇ ਪਤੰਗ ਉਡਾਈਏ ।
ਬਹੁਤ ਸੰਖੇਪ ਉੱਤਰ ਵਾਲੇ
ਪ੍ਰਸ਼ਨ 1.
ਆਓ ਬੇਲੀਓ ਪਤੰਗ ਚੜਾਈਏ
ਰਲ-ਮਿਲ ਕੇ ਬਸੰਤ ਮਨਾਈਏ ।
ਆਪਾਂ ਮਿਲ-ਜੁਲ ਕੇ ਹੱਸਣਾ ਗਾਉਣਾ
ਵਿਚ ਮੈਦਾਨ ਪਤੰਗ ਚੜ੍ਹਾਉਣਾ ।
ਕੱਚੀਆਂ-ਪੱਕੀਆਂ ਡੋਰਾਂ ਖਿੱਚ-ਖਿੱਚ
ਪੇਚੇ ਖੂਬ ਲੜਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।
ਪ੍ਰਸ਼ਨ
- ਕੀ ਚੜ੍ਹਾਉਣ ਲਈ ਕਿਹਾ ਗਿਆ ਹੈ ?
- ਬਸੰਤ ਨੂੰ ਕਿਸ ਤਰ੍ਹਾਂ ਮਨਾਉਣ ਲਈ ਕਿਹਾ ਗਿਆ ਹੈ ?
- ਪਤੰਗ ਕਿੱਥੇ ਚੜ੍ਹਾਉਣਾ ਹੈ ?
- ਪੇਚੇ ਕਿਸ ਤਰ੍ਹਾਂ ਲਾਏ ਜਾਂਦੇ ਹਨ ?
- “ਪਤੰਗ ਚੜ੍ਹਾਈਏਂ ਗੀਤ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।
ਉੱਤਰ:
- ਪਤੰਗ ਚੜ੍ਹਾਉਣ ਲਈ ਕਿਹਾ ਗਿਆ ਹੈ ।
- ਬਸੰਤ ਨੂੰ ਪਤੰਗ ਚੜ੍ਹਾ ਕੇ ਮਨਾਉਣ ਲਈ ਕਿਹਾ ਗਿਆ ਹੈ ।
- ਪਤੰਗ ਮੈਦਾਨ ਵਿਚ ਚੜ੍ਹਾਉਣਾ ਹੈ ।
- ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਨੂੰ ਖਿੱਚ-ਖਿੱਚ ਕੇ ।
- ਨੋਟ-ਉੱਪਰ ਦਿੱਤੀਆਂ ਸਤਰਾਂ ਨੂੰ ਹੀ ਯਾਦ ਕਰ ਕੇ ਲਿਖੋ ।
2. ਹਰੀਆਂ-ਪੀਲੀਆਂ ਲਾਲ ਪਤੰਗਾਂ ।
ਸਤਰੰਗੀ ਪੀਂਘ ਬਣਾਈ ਰੰਗਾਂ ।
ਵਿਚ ਅਕਾਸ਼ੀ ਪੰਛੀਆਂ ਵਾਂਗੂੰ ਆਪਾਂ ਵੀ ਉੱਡ ਜਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।
ਪ੍ਰਸ਼ਨ
- ਪਤੰਗਾਂ ਦੇ ਰੰਗ ਕਿਹੋ ਜਿਹੇ ਹਨ ?
- ਰੰਗਾਂ ਨੇ ਕੀ ਕੀਤਾ ਹੈ ?
- ਕਿਸ ਤਰ੍ਹਾਂ ਉੱਡਣ ਲਈ ਕਿਹਾ ਗਿਆ ਹੈ ?
ਉੱਤਰ:
- ‘ਪਤੰਗਾਂ ਦੇ ਰੰਗ ਹਰੇ-ਪੀਲੇ ਹਨ ।
- ਰੰਗਾਂ ਨੇ ਸਤਰੰਗੀ ਪੀਂਘ ਬਣਾਈ ਹੈ ।
- ਪੰਛੀਆਂ ਵਾਂਗ ਅਕਾਸ਼ਾਂ ਵਿਚ ਉੱਡਣ ਲਈ ਕਿਹਾ ਗਿਆ ਹੈ ।
3. ਪਤੰਗਾਂ ਦਾ ਤਿਉਹਾਰ ਨਿਰਾਲਾ
ਨਾ ਗਰਮੀ ਨਾ ਲੱਗੇ ਪਾਲਾ ।
ਸੁੰਦਰ-ਸੋਹਣੇ ਫੁੱਲਾਂ ਵਾਂਗੂੰ
ਖਿੜ-ਖਿੜ ਹੱਸੀਏ ਗਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।
ਪ੍ਰਸ਼ਨ
- ਨਿਰਾਲਾ ਤਿਉਹਾਰ ਕਿਹੜਾ ਹੈ ?
- ਇਸ ਤਿਉਹਾਰ ਸਮੇਂ ਮੌਸਮ ਕਿਹੋ ਜਿਹਾ ਹੈ ?
- ਕਿਸ ਤਰ੍ਹਾਂ ਹੱਸਣ-ਗਾਉਣ ਲਈ ਕਿਹਾ ਗਿਆ ਹੈ ?
ਉੱਤਰ:
- ਪਤੰਗਾਂ ਦਾ ਤਿਉਹਾਰ ਨਿਰਾਲਾ ਹੈ ।
- ਇਸ ਮੌਸਮ ਵਿਚ ਨਾਂ ਬਹੁਤੀ ਗਰਮੀ ਹੈ ਤੇ ਨਾ ਬਹੁਤਾ ਪਾਲਾ ।
- ਫੁੱਲਾਂ ਵਾਂਗੂੰ ਹੱਸਣ-ਗਾਉਣ ਲਈ ਕਿਹਾ ਗਿਆ ਹੈ ।
4. ਬਸੰਤ-ਰੁੱਤ ਦੇ ਮੇਲੇ ਲੱਗਦੇ
ਰੰਗਾਂ ਦੇ ਦਰਿਆ ਨੇ ਵਗਦੇ ।
ਟਹਿਕੀਏ ਸਰੋਂ ਦੇ ਫੁੱਲਾਂ ਵਾਂਗੂੰ
ਮਹਿਕਾਂ ਵੰਡਦੇ ਜਾਈਏ ।
ਆਓ ਬੇਲੀਓ ਪਤੰਗ ਚੜਾਈਏ
ਰਲ-ਮਿਲ ਕੇ ਬਸੰਤ ਮਨਾਈਏ ।
ਆਓ ਬੇਲੀਓ ਪਤੰਗ ਚੜਾਈਏ ।
ਪ੍ਰਸ਼ਨ
- ਮੇਲੇ ਕਾਹਦੇ ਲਗਦੇ ਹਨ ?
- ਦਰਿਆ ਕਾਹਦੇ ਵਗਦੇ ਹਨ ?
- ਕਿਸ ਤਰ੍ਹਾਂ ਟਹਿਕਣ ਲਈ ਕਿਹਾ ਗਿਆ ਹੈ ?
ਉੱਤਰ:
- ਮੇਲੇ ਬਸੰਤ ਰੁੱਤ ਦੇ ਲਗਦੇ ਹਨ ।
- ਰੰਗਾਂ ਦੇ ਦਰਿਆ ਵਗਦੇ ਹਨ ।
- ਸਰੋਂ ਦੇ ਫੁੱਲਾਂ ਵਾਂਗੂੰ ਟਹਿਕਣ ਲਈ ਕਿਹਾ ਗਿਆ ਹੈ ।
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਪਤੰਗ ਕਿਸ ਰੁੱਤ ਵਿਚ ਚੜਾਏ ਜਾਂਦੇ ਹਨ ?
ਉੱਤਰ:
ਪਤੰਗ ਬਸੰਤ ਰੁੱਤ ਵਿਚ ਚੜਾਏ ਜਾਂਦੇ ਹਨ ।
ਪ੍ਰਸ਼ਨ 2.
ਸਤਰੰਗੀ ਪੀਂਘ ਕਿਸ ਤਰ੍ਹਾਂ ਬਣਦੀ ਹੈ ?
ਉੱਤਰ:
ਅਸਮਾਨਾਂ ਵਿਚ ਰੰਗ-ਬਰੰਗੇ ਪਤੰਗਾਂ ਦੇ ਉੱਡਣ ਨਾਲ ਸਤਰੰਗੀ ਪੀਂਘ ਬਣਦੀ ਹੈ ।
ਪ੍ਰਸ਼ਨ 3.
ਬੱਚੇ ਅਸਮਾਨ ਵਿਚ ਕਿਵੇਂ ਉੱਡਣਾ ਚਾਹੁੰਦੇ ਹਨ ?
ਉੱਤਰ:
ਬੱਚੇ ਅਸਮਾਨ ਵਿਚ ਪੰਛੀਆਂ ਵਾਂਗ ਉੱਡਣਾ ਚਾਹੁੰਦੇ ਹਨ ।
ਪ੍ਰਸ਼ਨ 4.
ਪਤੰਗਾਂ ਦੇ ਤਿਉਹਾਰ ਸਮੇਂ ਮੌਸਮ ਕਿਹੋ| ਜਿਹਾ ਹੁੰਦਾ ਹੈ ?
ਉੱਤਰ:
ਪਤੰਗਾਂ ਦੇ ਤਿਉਹਾਰ ਸਮੇਂ ਬਸੰਤ ਰੁੱਤ ਹੁੰਦੀ ਹੈ । ਨਾ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਬਹੁਤਾ ਪਾਲਾ ॥
ਪ੍ਰਸ਼ਨ 5.
………… ਪਤੰਗਾਂ,
………. ਰੰਗਾਂ ।
ਉੱਤਰ:
ਹਰੀਆਂ, ਪੀਲੀਆਂ, ਲਾਲ ਪਤੰਗਾਂ ।
ਸਤਰੰਗੀ ਪੀਂਘ ਬਣਾਈ ਰੰਗਾਂ ।
ਪ੍ਰਸ਼ਨ 6.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
ਉੱਤਰ:
ਪ੍ਰਸ਼ਨ 7.
ਰਚਨਾਤਮਕ ਕਿਰਿਆ ਕਰਦਿਆਂ ਹੇਠ ਲਿਖੇ ਖ਼ਾਲੀ ਖ਼ਾਨੇ ਭਰੋ-
ਉੱਤਰ:
ਪ੍ਰਸ਼ਨ 8.
ਪ੍ਰੀਖਿਆ ਦੇ ਦਿਨਾਂ ਵਿੱਚ ਪਿੰਡ ਦੇ ਧਾਰਮਿਕ ਸਥਾਨ ਤੋਂ ਚੱਲਣ ਵਾਲੇ ਲਾਊਡ ਸਪੀਕਰ ਦੀ ਅਵਾਜ਼ ਘੱਟ ਕਰਨ ਲਈ ਆਪਣੇ ਪਿੰਡ ਦੇ ਸਰਪੰਚ ਨੂੰ ਇਕ ਬੇਨਤੀ-ਪੱਤਰ ਲਿਖੋ ।
ਉੱਤਰ:
ਸੇਵਾ ਵਿਖੇ
ਸਰਪੰਚ ਸਾਹਿਬ,
ਪਿੰਡ ਲੰਮੇ,
ਜ਼ਿਲ੍ਹਾ ਹੁਸ਼ਿਆਰਪੁਰ ।
ਸ੍ਰੀ ਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ-ਕਲ੍ਹ ਸਕੂਲਾਂ ਵਿਚ ਪੜ੍ਹਦੇ ਪਿੰਡ ਦੇ ਸਾਰੇ ਬੱਚਿਆਂ ਦੇ ਇਮਤਿਹਾਨ ਚਲ ਰਹੇ ਹਨ, ਪਰ ਪਿੰਡ ਦੇ ਧਾਰਮਿਕ ਸਥਾਨ ਵਿਚ ਸਵੇਰੇ-ਸ਼ਾਮ ਵੱਜਦੇ ਲਾਊਡ-ਸਪੀਕਰਾਂ ਤੋਂ ਆ ਰਹੀ ਉੱਚੀ ਅਵਾਜ਼ ਸਭ ਦੀ ਪੜ੍ਹਾਈ ਵਿਚ ਬਹੁਤ ਵਿਘਨ ਪਾਉਂਦੀ ਹੈ ਤੇ ਪੜ੍ਹਾਈ ਵਿਚ ਮਨ ਟਿਕਣ ਨਹੀਂ ਦਿੰਦੀ । ਕਿਰਪਾ ਕਰਕੇ ਇਸ ਪਵਿੱਤਰ ਸਥਾਨ ਤੋਂ ਆਉਂਦੀ ਅਵਾਜ਼ ਨੂੰ ਘੱਟ ਕਰਾ ਦਿੱਤਾ ਜਾਵੇ ।
ਧੰਨਵਾਦ ਸਹਿਤ ।
ਆਪ ਦਾ ਵਿਸ਼ਵਾਸ-ਪਾਤਰ,
ਰਾਕੇਸ਼ ਕੁਮਾਰ ।
6 ਮਾਰਚ, 2018 ਸਪੁੱਤਰ ਮੰਗਤ ਰਾਮ ॥