Punjab State Board PSEB 4th Class Punjabi Book Solutions Chapter 9 ਕਬੱਡੀ Textbook Exercise Questions and Answers.
PSEB Solutions for Class 4 Punjabi Chapter 9 ਕਬੱਡੀ
ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 1.
ਕਬੱਡੀ ਦੇ ਕਿੰਨੇ ਤੇ ਕਿਹੜੇ-ਕਿਹੜੇ ਰੂਪ ਹਨ ?
ਉੱਤਰ:
ਕਬੱਡੀ ਦੇ ਦੋ ਰੂਪ ਹਨ-ਨੈਸ਼ਨਲ ਸਟਾਈਲ ਕਬੱਡੀ ਅਤੇ ਸਰਕਲ ਸਟਾਈਲ ਕਬੱਡੀ ।
ਪ੍ਰਸ਼ਨ 2.
ਕਬੱਡੀ ਭਾਰਤ ਦੇ ਕਿਹੜੇ-ਕਿਹੜੇ ਦੇਸ਼ਾਂ ਦੀ ਰਾਜ-ਖੇਡ ਹੈ ?
ਉੱਤਰ:
ਕਬੱਡੀ ਪੰਜਾਬ, ਆਂਧਰਾ ਪ੍ਰਦੇਸ਼, ਹਰਿਆਣਾ, ਬਿਹਾਰ, ਕੰਰਨਾਟਕ, ਮਹਾਂਰਾਸ਼ਟਰ ਤੇ ਤਾਮਿਲਨਾਡੂ ਦੀ ਰਾਜ-ਖੇਡਾਂ ਹੈ ।
ਪ੍ਰਸ਼ਨ 3.
ਏਸ਼ੀਅਨ ਖੇਡਾਂ ਵਿਚ ਭਾਰਤ ਨੇ ਲਗਾਤਾਰ ਕਿੰਨੇ ਸੋਨ ਤਗਮੇ ਜਿੱਤੇ ਹਨ ?
ਉੱਤਰ:
ਸੱਤ ।
ਪ੍ਰਸ਼ਨ 4.
ਪੜ੍ਹੋ ਤੇ ਸਮਝੋ-
(ਉ) ਪ੍ਰਫੁਲਤ – ਵਧਣਾ-ਫੁੱਲਣਾ, ਵਧਾਉਣਾ, ਫੈਲਾਉਣਾ ।
(ਅ) ਅਤਿਅੰਤ – ……………………………………………….
(ਈ) ਆਚਾਰ – ……………………………………………….
(ਸ) ਪੋਲਾ – ……………………………………………….
(ਹ) ਸੁਮੇਲ – ……………………………………………….
(ਕ) ਚੋਖੀ – ……………………………………………….
(ਖਿ) ਧਾਵਾ – ……………………………………………….
ਉੱਤਰ
(ਉ) ਪ੍ਰਫੁਲਿਤ – ਵਧਣਾ-ਫੁੱਲਣਾ, ਵਧਾਉਣਾ, ਫੈਲਾਉਣਾ ।
(ਅ) ਅਤਿਅੰਤ – ਬਹੁਤ ਜ਼ਿਆਦਾ ।
(ਈ) ਆਚਾਰ – ਚੱਜ, ਵਰਤੋਂ-ਵਿਹਾਰ ।
(ਸ) ਪੋਲਾ – ਨਰਮ !
(ਹ) ਸੁਮੇਲ – ਵੱਖ-ਵੱਖ ਚੀਜ਼ਾਂ ਜਾਂ ਗੁਣਾਂ ਦਾ ਵਧੀਆ ਮੇਲ ।
(ਕ) ਚੋਖੀ – ਕਾਫ਼ੀ ।
(ਖਿ) ਧਾਵਾ -ਹਮਲਾ ।
ਪ੍ਰਸ਼ਨ 5.
ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-
(ਪ੍ਰਫੁਲਿਤ, ਮੱਧ, ਟੀਮ, ਜੇਤੂ, ਸੱਤ ।)
(ੳ) ਕਬੱਡੀ ਦੇ ਮੈਦਾਨ ਦੇ ਬਿਲਕੁਲ ਵਿਚਕਾਰ ……….. ਰੇਖਾ ਹੁੰਦੀ ਹੈ ।
(ਅ) ਟੋਲੀਆਂ ਲਈ ਅੱਜ-ਕੱਲ ……… ਸ਼ਬਦ ਪ੍ਰਚਲਿਤ ਹੈ ।
(ਈ) ਅੰਤ `ਤੇ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ………. ਕਰਾਰ ਦਿੱਤਾ ਜਾਂਦਾ ਹੈ ।
(ਸ) ਏਸ਼ੀਆ ਖੇਡਾਂ ਵਿਚ ਭਾਰਤ ਨੇ ਕਬੱਡੀ ਵਿਚ ਲਗਾਤਾਰ ………… ਸੋਨ ਤਗਮੇ ਜਿੱਤੇ ਹਨ ।
(ਹ) ਪੰਜਾਬੀ ਕਬੱਡੀ ਨੂੰ ……….. ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ ।
ਉੱਤਰ:
(ੳ) ਕਬੱਡੀ ਦੇ ਮੈਦਾਨ ਦੇ ਬਿਲਕੁਲ ਵਿਚਕਾਰ ਮੱਧ ਰੇਖਾ ਹੁੰਦੀ ਹੈ ।
(ਅ) ਟੋਲੀਆਂ ਲਈ ਅੱਜ-ਕੱਲ੍ਹ ਟੀਮ ਸ਼ਬਦ ਪ੍ਰਚਲਿਤ ਹੈ । ਅੰਤ `ਤੇ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।
(ਸ) ਏਸ਼ੀਅਨ ਖੇਡਾਂ ਵਿਚ ਭਾਰਤ ਨੇ ਕਬੱਡੀ ਵਿਚ ਲਗਾਤਾਰ ਸੱਤ ਸੋਨ ਤਗਮੇ ਜਿੱਤੇ ਹਨ ।
(ਹ) ਪੰਜਾਬੀ ਕਬੱਡੀ ਨੂੰ ਪ੍ਰਫੁਲਿਤ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ ।
ਪ੍ਰਸ਼ਨ 6.
ਕਬੱਡੀ ਦੇ ਕਿਹੜੇ-ਕਿਹੜੇ ਦੋ ਰੂਪ ਹਨ ?
ਉੱਤਰ:
ਨੈਸ਼ਨਲ ਸਟਾਈਲ ਕਬੱਡੀ ਅਤੇ ਸਰਕਲ ਸਟਾਈਲ ਕਬੱਡੀ ।
ਪ੍ਰਸ਼ਨ 7.
ਨੈਸ਼ਨਲ ਸਟਾਈਲ ਕਬੱਡੀ ਦੇ ਮੈਦਾਨ ਦਾ ਆਕਾਰ ਕਿਹੋ-ਜਿਹਾ ਭਾਗ ਲੈਂਦੇ ਹੈ ?
ਉੱਤਰ:
ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਆਇਤਾਕਾਰ ਤੇ ਪੋਲਾ ਹੁੰਦਾ ਹੈ । ਇਸ ਦੇ ਵਿਚਕਾਰ ਇਕ ਮੱਧ-ਰੇਖਾ ਹੁੰਦੀ ਹੈ, ਜੋ ਖੇਡ ਦੇ ਮੈਦਾਨ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਯੂਨੀਅਰ ਖਿਡਾਰੀਆਂ ਤੇ ਇਸਤਰੀਆਂ ਲਈ ਮੈਦਾਨ ਛੋਟਾ ਹੁੰਦਾ ਹੈ ।
ਪ੍ਰਸ਼ਨ 8.
ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਵਿਚ ਕਿੰਨੇ ਖਿਡਾਰੀ ਭਾਗ ਲੈਂਦੇ ਹਨ ?
ਉੱਤਰ;
ਨੈਸ਼ਨਲ ਸਟਾਈਲ ਕਬੱਡੀ ਦੀਆਂ ਦੋਹਾਂ ਟੀਮਾਂ ਵਿਚ ਬਾਰਾਂ-ਬਾਰਾਂ ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ ਸੱਤ-ਸੱਤ ਖਿਡਾਰੀ ਖੇਡ ਵਿਚ ਭਾਗ ਲੈਂਦੇ ਹਨ, ਪਰੰਤੂ ਉਨ੍ਹਾਂ ਦੇ ਪੰਜ-ਪੰਜ ਖਿਡਾਰੀ ਵਾਧੂ ਹੁੰਦੇ ਹਨ, ਜਿਨ੍ਹਾਂ ਨੂੰ ਲੋੜ ਪੈਣ ‘ਤੇ ਖਿਡਾਰੀਆਂ ਨਾਲ ਬਦਲਿਆ ਜਾਂਦਾ ਹੈ ।
ਪ੍ਰਸ਼ਨ 9.
ਕਬੱਡੀ ਖੇਡਣ ਲਈ ਖਿਡਾਰੀ ਵਿਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ ?
ਉੱਤਰ:
ਕਬੱਡੀ ਖੇਡਣ ਲਈ ਖਿਡਾਰੀ ਵਿਚ ਚੋਖੀ ਸਰੀਰਕ ਸ਼ਕਤੀ, ਤੇਜ਼ ਰਫ਼ਤਾਰੀ, ਲੰਮਾ ਸਾਹ, ਚੁਸਤੀ ਤੇ ਫੁਰਤੀ ਆਦਿ ਗੁਣ ਹੋਣੇ ਚਾਹੀਦੇ ਹਨ ।
ਪ੍ਰਸ਼ਨ 10.
ਕਬੱਡੀ ਅਤੇ ਕੁਸ਼ਤੀ ਵਿਚ ਕੀ ਸਾਂਝ ਹੈ ?
ਉੱਤਰ:
ਕਬੱਡੀ ਖੇਡਣ ਤੇ ਕੁਸ਼ਤੀ ਦੋਹਾਂ ਲਈ ਖਿਡਾਰੀਆਂ ਵਿਚ ਚੋਖੀ ਸਰੀਰਕ ਸ਼ਕਤੀ ਤੇ ਚੁਸਤੀਫੁਰਤੀ ਆਦਿ ਦਾ ਹੋਣਾ ਜ਼ਰੂਰੀ ਹੈ । ਇਸ ਤੋਂ ਇਲਾਵਾ ਕਬੱਡੀ ਵਿੱਚ ਖਿਡਾਰੀਆਂ ਨੂੰ ਫੜ ਕੇ ਹਿੱਲਣ ਨਾ ਦੇਣਾ ਇਕ ਤਰ੍ਹਾਂ ਦੀ ਮਿੰਨੀ ਕੁਸ਼ਤੀ ਹੀ ਹੁੰਦੀ ਹੈ । ਇਸ ਪ੍ਰਕਾਰ ਕਬੱਡੀ ਤੇ ਕੁਸ਼ਤੀ ਦੋਹਾਂ ਵਿਚ ਕਾਫ਼ੀ ਸਾਂਝ ਹੈ ।
ਪ੍ਰਸ਼ਨ 11.
ਪੜੋ, ਸਮਝੋ ਤੇ ਲਿਖੋ-
(ਉ) ਜਿੱਤ – ਹਾਰ
(ਅ) ਨਫ਼ਰਤ – …..
(ਬ) ਹੌਲੀ – ……..
(ਸ) ਸੁਸਤੀ – ……
(ਹ) ਔਗੁਣ – ……..
(ਕ) ਸਖ਼ਤ – ………..
(ਖ) ਆਖਰੀ – ……..
ਉੱਤਰ:
(ੳ) ਜਿੱਤ – ਹਾਰ
(ਅ) ਨਫ਼ਰਤ – ਮੋਹ, ਪਿਆਰ
(ੲ) ਹੌਲੀ -ਤੇਜ਼
(ਸ) ਸੁਸਤੀ – ਚੁਸਤੀ
(ਹ) ਔਗੁਣ – ਗੁਣ
(ਕ) ਸਖ਼ਤ – ਨਰਮ
(ਖ) ਆਖਰੀ – ਪਹਿਲਾ ।
ਪ੍ਰਸ਼ਨ 12.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋ
ਮਨਪਸੰਦ, ਖਿਡਾਰੀ, ਅਰਾਮ, ਮੈਦਾਨ, ਚੁਸਤ, ਪਹਿਲਵਾਨ, ਕਬੱਡੀ, ਜਾਫੀ ।
ਉੱਤਰ:
(ੳ) ਮਨਪਸੰਦ ਮਨ ਨੂੰ ਚੰਗਾ ਲੱਗਣ ਵਾਲਾ)-ਕਬੱਡੀ ਮੇਰੀ ਮਨਪਸੰਦ ਖੇਡ ਹੈ ।
(ਅ) ਖਿਡਾਰੀ ਖੇਡਣ ਵਾਲਾ)-ਕਬੱਡੀ ਖੇਡਦਿਆਂ ਖਿਡਾਰੀ ਨੇ ਧਾਵੀ ਦਾ ਗੁੱਟ ਫੜ ਕੇ ਮੁੜ ਨਾ ਛੱਡਿਆ ।
(ਇ) ਅਰਾਮ (ਚੈਨ, ਠੀਕ ਹੋਣਾ, ਬਿਮਾਰੀ ਤੋਂ ਛੁਟਕਾਰਾ)-ਦਵਾਈ ਖਾ ਕੇ ਮੇਰੀ ਸਿਰਦਰਦ ਨੂੰ ਅਰਾਮ ਆ ਗਿਆ ।
(ਸ) ਮੈਦਾਨ ਪੱਧਰੀ ਥਾਂ, ਖੇਡਣ ਜਾਂ ਜੰਗ ਕਰਨ ਲਈ ਖੁੱਲ੍ਹੀ ਥਾਂ)-ਖਿਡਾਰੀ ਖੇਡਣ ਲਈ ਮੈਦਾਨ ਵਿਚ ਆ ਗਏ ।
(ਹ) ਚੁਸਤ ਸਰੀਰਕ ਤੇ ਮਾਨਸਿਕ ਤੌਰ ‘ਤੇ ਤੇਜ਼ਕਬੱਡੀ ਖੇਡਣ ਲਈ ਖਿਡਾਰੀ ਦਾ ਚੁਸਤ-ਫੁਰਤ ਹੋਣਾ ਜ਼ਰੂਰੀ ਹੈ ।
(ਕ) ਪਹਿਲਵਾਨ ਮੱਲ, ਭਲਵਾਨ)-ਪਹਿਲਵਾਨ ਕੁਸ਼ਤੀਆਂ ਵਿਚ ਹਿੱਸਾ ਲੈ ਰਹੇ ਹਨ ।
(ਖ) ਜਾਫੀ (ਕਬੱਡੀ ਵਿਚ ਧਾਵੀ ਨੂੰ ਫੜਨ ਵਾਲਾਜੇਕਰ ਜਾਫੀ ਨੇ ਧਾਵੀ ਨੂੰ ਜੱਫਾ ਮਾਰ ਕੇ ਮੁੜ ਆਪਣੇ ਪਾਸੇ ਵਲ ਜਾਣ ਨਾ ਦਿੱਤਾ, ਤਾਂ ਉਹ ਮਰਿਆ, ਸਮਝਿਆ ਜਾਂਦਾ ਹੈ ।
ਪ੍ਰਸ਼ਨ 13.
ਢੁੱਕਵੇਂ ਮਿਲਾਨੇ ਕਰੋ-
ਉੱਤਰ:
ਪ੍ਰਸ਼ਨ 14.
ਹੇਠ ਲਿਖੇ ਸ਼ਬਦਾਂ ਵਿਚੋਂ ਰਾਜਾਂ ਤੇ ਦੇਸ਼ਾਂ ਦੇ ਨਾਂਵਾਂ ਨੂੰ ਵੱਖ-ਵੱਖ ਕਰ ਕੇ ਲਿਖੋ- ‘
ਬੰਗਾਲ, ਪਾਕਿਸਤਾਨ, ਬਰਮਾ, ਤਾਮਿਲਨਾਡੂ, ਪੰਜਾਬ, ਨੇਪਾਲ, ਮਹਾਂਰਾਸ਼ਟਰ, ਤੇਲੰਗਾਨਾ, ਕਰਨਾਟਕ, ਹਰਿਆਣਾ, ਭਾਰਤ, ਲੰਕਾ, ਬਿਹਾਰ, ਆਂਧਰਾ ਪ੍ਰਦੇਸ਼
ਉੱਤਰ: