Punjab State Board PSEB 4th Class Welcome Life Book Solutions Chapter 1 ਸਿਹਤ ਅਤੇ ਸਵੱਛਤਾ Textbook Exercise Questions and Answers.
PSEB Solutions for Class 4 Welcome Life Chapter 1 ਸਿਹਤ ਅਤੇ ਸਵੱਛਤਾ
Welcome Life Guide for Class 4 PSEB ਸਿਹਤ ਅਤੇ ਸਵੱਛਤਾ Textbook Questions and Answers
(ੳ) ਸਵੱਛਤਾ ਕੀ ਹੈ?
ਪ੍ਰਸ਼ਨ 1.
ਸਵੱਛਤਾ ਤੋਂ ਕੀ ਭਾਵ ਹੈ?
ਉੱਤਰ :
ਸਵੱਛਤਾ ਇੱਕ ਸੁਰੱਖਿਆ ਚੱਕਰ ਹੈ, ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
ਪ੍ਰਸ਼ਨ 2.
ਸਵੱਛਤਾ ਰੱਖਣ ਦੀ ਕੀ ਲੋੜ ਹੈ?
ਉੱਤਰ :
- ਸਵੱਛਤਾ ਹੋਵੇ ਤਾਂ ਮਨ ਖੁਸ਼ ਰਹਿੰਦਾ ਹੈ।
- ਸਵੱਛਤਾ ਹੋਣ ਤੇ ਸਰੀਰ ਰੋਗ ਰਹਿਤ ਬਣਦਾ ਹੈ।
- ਸਵੱਛਤਾ ਮਾਨਸਿਕ, ਸਰੀਰਕ, ਸਮਾਜਿਕ ਅਤੇ ਬੌਧਿਕ ਤੰਦਰੁਸਤੀ ਪ੍ਰਦਾਨ ਕਰਦੀ ਹੈ।
ਪ੍ਰਸ਼ਨ 3.
ਸਵੱਛਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ?
ਉੱਤਰ :
- ਸਵੱਛਤਾ ਲਈ ਸੰਕਲਪ ਲਓ।
- ਸਵੱਛਤਾ ਆਪਣੇ ਆਪ ਤੋਂ ਸ਼ੁਰੂ ਕਰੋ।
- ਰੋਜ਼ ਨਹਾਉਣਾ ਚਾਹੀਦਾ ਹੈ।
- ਸਾਫ਼-ਸੁਥਰੇ ਕੱਪੜੇ ਪਾਓ।
- ਦਿਨ ਵਿਚ ਦੋ ਵਾਰ ਦੰਦ ਸਾਫ਼ ਕਰੋ।
- ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਧੋਣੇ ਚਾਹੀਦੇ ਹਨ।
- ਪਖ਼ਾਨੇ ਜਾਣ ਤੋਂ ਬਾਅਦ ਪਾਣੀ ਛੱਡਣਾ ਚਾਹੀਦਾ ਹੈ।
- ਪਖ਼ਾਨਾ ਜਾਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ।
ਪ੍ਰਸ਼ਨ 4.
ਆਪਣੀ ਸਫ਼ਾਈ ਦੇ ਨਾਲ ਵਾਤਾਵਰਨ ਦੀ ਸਫ਼ਾਈ ਬਾਰੇ ਨੁਕਤੇ ਲਿਖੋ।
ਉੱਤਰ :
- ਰਸੋਈ ਘਰ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
- ਫ਼ਲ, ਸਬਜ਼ੀਆਂ ਨੂੰ ਧੋ ਕੇ ਖਾਣਾ ਚਾਹੀਦਾ ਹੈ।
- ਭੋਜਨ ਅਤੇ ਪਾਣੀ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।
- ਕੂੜੇ ਨੂੰ ਢੱਕਣ ਵਾਲੇ ਕੂੜੇਦਾਨ ਵਿੱਚ ਪਾਉਣਾ ਚਾਹੀਦਾ ਹੈ।
- ਰੋਜ਼ ਝਾਤੂ, ਪੋਚਾ ਲਗਾਉਣਾ ਚਾਹੀਦਾ ਹੈ।
- ਬਰਤਨ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖੋ।
- ਪਖ਼ਾਨੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
- ਇੱਧਰ-ਉੱਧਰ ਕੂੜਾ ਨਾ ਫੈਲਣ ਦਿਓ।
- ਗਲੀਆਂ ਨਾਲੀਆਂ, ਸੜਕਾਂ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ।
- ਫੁੱਲ-ਬੂਟੇ ਅਤੇ ਸੁੰਦਰ ਪੌਦੇ ਲਗਾਉਣੇ ਚਾਹੀਦੇ ਹਨ
- ਗੰਦਾ ਪਾਣੀ ਨਾ, ਖੜ੍ਹਨ ਤੇ ਨਾ ਕਿਸੇ ਵੀ ਥਾਂ ਰੁਕਣਾ ਚਾਹੀਦਾ ਹੈ।
- ਮੱਛਰ ਤੋਂ ਬਚਣ ਲਈ ਦਵਾਈ ਦਾ ਛਿੜਕਾਅ ਕਰਵਾਉਣਾ ਚਾਹੀਦਾ ਹੈ।
- ਘਾਹ ਫੂਸ ਨਹੀਂ ਉੱਗਣ ਦੇਣਾ ਚਾਹੀਦਾ।
ਪ੍ਰਸ਼ਨ 5.
ਵੱਖ-ਵੱਖ ਵਰਗਾਂ ਵਿੱਚ ਉਨ੍ਹਾਂ ਚੀਜ਼ਾਂ ਨੂੰ ਲਿਖੋ ਜੋ ਸਵੱਛ ਹੋਣੀਆਂ ਚਾਹੀਦੀਆਂ ਹਨ :
ਉੱਤਰ :
ਖ਼ਾਲੀ ਥਾਂਵਾਂ ਭਰੋ
1. ਸਵੱਛਤਾ ਮਨ ਨੂੰ ………………………………. ਦਿੰਦੀ ਹੈ।
2. ਸਵੱਛਤਾ ………………………………. ਹੋਣ ਦੀ ਸਥਿਤੀ ਹੈ।
3. ਸਵੱਛਤਾ ਲਈ ………………………………. ਲਓ।
4. ਸਵੱਛਤਾ ਨੂੰ ………………………………. ਤੋਂ ਸ਼ੁਰੂ ਕਰੋ।
ਉੱਤਰ :
1. ਖ਼ੁਸ਼ੀ,
2. ਰੋਗ ਰਹਿਤ,
3. ਸੰਕਲਪ,
4. ਆਪਣੇ ਆਪ॥
ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਕਿਸ ਦੀ ਸਵੱਛਤਾ ਜ਼ਰੂਰੀ ਹੈ?
(ੳ) ਆਪਣੀ
(ਅ) ਘਰ ਦੀ
(ਈ) ਆਪਣੇ ਆਲੇ-ਦੁਆਲੇ ਦੀ
(ਸ) ਇਹਨਾਂ ਸਾਰਿਆਂ ਦੀ।
ਉੱਤਰ :
(ਸ) ਇਹਨਾਂ ਸਾਰਿਆਂ ਦੀ।
ਪ੍ਰਾਜੈਕਟ-ਤੁਹਾਡੇ ਘਰ, ਤੁਹਾਡੇ ਆਲੇ-ਦੁਆਲੇ ਵਿੱਚ ਕਿਹੜੇ ਸਥਾਨ ਸਵੱਛ ਹਨ ਤੇ ਕਿਹੜੇ-ਕਿਹੜੇ ਸਵੱਛ ਨਹੀਂ ਹਨ। ਕਾਰਨਾਂ ਦਾ ਪਤਾ ਲਗਾਓ ਅਤੇ ਸੁਧਾਰ ਦੇ ਤਰੀਕੇ ਲਿਖੋ।
ਉੱਤਰ :
(ਅ) ਮੈਂ ਨਹੀਂ ਖਾਣਾ ਇਹ ਬਜ਼ਾਰੂ ਭੋਜਨ
ਪ੍ਰਸ਼ਨ 1.
ਬੱਚਿਓ ! ਮੇਲੇ, ਵਿਆਹ-ਸ਼ਾਦੀ ਜਾਂ ਬਜ਼ਾਰ ਤੋਂ ਤੁਸੀਂ ਖਾਣਾ ਪਸੰਦ ਕਰਦੇ ਹੋ?
ਉੱਤਰ :
ਹਾਂ ਜੀ।
ਪ੍ਰਸ਼ਨ 2.
ਜੇਕਰ ਬਜ਼ਾਰ ਦਾ ਭੋਜਨ ਸਾਫ਼-ਸੁਥਰੇ ਢੰਗ ਨਾਲ ਬਣਿਆ ਹੋਵੇਗਾ ਤਾਂ ਕੀ ਹੋਵੇਗਾ?
ਉੱਤਰ :
ਇਸ ਨੂੰ ਖਾ ਕੇ ਅਸੀਂ ਬੀਮਾਰ ਨਹੀਂ ਹੋਵਾਂਗੇ।
ਕਹਾਣੀ ਤੋਂ ਮਿਲੀ ਸਮਝ ਦੇ ਅਧਾਰ ‘ਤੇ ਸੂਚੀ ਤਿਆਰ ਕਰੋ :
ਪ੍ਰਸ਼ਨ 1.
ਕੀ ਅਤੇ ਕਿੰਨਾ ਖਾਈਏ?
ਉੱਤਰ :
- ਸਾਨੂੰ ਫਲ ਵਧੇਰੇ ਖਾਣੇ ਚਾਹੀਦੇ ਹਨ। ਉਹ ਵੀ ਚੰਗੀ ਤਰ੍ਹਾਂ ਧੋ ਕੇ।
- ਪੈਕਡ ਵਸਤਾਂ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਹਨ।
- ਨੰਗੀਆਂ ਤੇ ਅਣਢਕੀਆਂ ਵਸਤਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ।
ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਗਿੰਨੀ ਦੇ ਪਾਪਾ ਕਿਸ ਤੋਂ ਨਰਾਜ਼ ਸਨ?
(ਉ) ਗਿੰਨੀ ਤੋਂ
(ਅ) ਸਮੋਸੇ ਤੋਂ
(ਇ) ਗਿੰਨੀ ਦੀ ਦਾਦੀ ਤੋਂ
(ਸ) ਬਜ਼ਾਰ ਦੇ ਭੋਜਨ ਤੋਂ।
ਉੱਤਰ :
(ਸ) ਬਜ਼ਾਰ ਦੇ ਭੋਜਨ ਤੋਂ।
ਪ੍ਰਸ਼ਨ 2.
ਗੋਲ-ਗੱਪੇ ਖਾਣ ਤੋਂ ਬਾਅਦ ਗਿੰਨੀ ਦੇ, ਪਾਪਾ ਬੀਮਾਰ ਕਿਉਂ ਪੈ ਗਏ?
(ਉ) ਉਹਨਾਂ ਨੇ ਹੱਥ ਧੋਤੇ ਬਿਨਾਂ ਖਾਧਾ।
(ਅ) ਗੋਲ-ਗੱਪੇ ਵਾਲੀ ਰੇਹੜੀ ‘ਤੇ ਬਹੁਤ ਮੱਖੀਆਂ ਸਨ
(ਇ) ਗੋਲ-ਗੱਪਿਆਂ ‘ਤੇ ਮਿੱਟੀ ਪਈ ਹਈ ਸੀ।
(ਸ) ਉਪਰੋਕਤ ਸਾਰਿਆਂ ਦੇ ਕਾਰਨ।
ਉੱਤਰ :
(ਸ) ਉਪਰੋਕਤ ਸਾਰਿਆਂ ਦੇ ਕਾਰਨ।
ਪ੍ਰਸ਼ਨ 3.
ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਹੀ ਮਿਲਦੀ ਹੈ?
(ੳ) ਸਾਨੂੰ ਸਮੋਸਾ ਨਹੀਂ ਖਾਣਾ ਚਾਹੀਦਾ।
(ਅ) ਸਾਨੂੰ ਮੇਲੇ ਵਿੱਚ ਨਹੀਂ ਖਾਣਾ ਚਾਹੀਦਾ
(ਇ) ਸਾਨੂੰ ਕਦੇ ਬਜ਼ਾਰੂ ਭੋਜਨ ਨਹੀਂ ਖਾਣਾ ਚਾਹੀਦਾ।
(ਸ) ਸਾਨੂੰ ਹੱਥ ਧੋ ਕੇ ਅਤੇ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ।
ਉੱਤਰ :
(ਸ) ਸਾਨੂੰ ਹੱਥ ਧੋ ਕੇ ਅਤੇ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ।
(ਇ) ਇਹ ਸਵਾਦ ਤਾਂ ਹੈ ਪਰ
ਪ੍ਰਸ਼ਨ 1.
ਪੀਣ-ਯੋਗ ਪਦਾਰਥਾਂ ਦੇ ਨਾਂ ਲਿਖੋ।
ਉੱਤਰ :
ਚਾਹ, ਦੁੱਧ, ਸ਼ਰਬਤ, ਜੂਸ, ਗੰਨੇ ਦਾ ਰਸ ਆਦਿ।
ਆਓ, ਇਨ੍ਹਾਂ ਸਾਰੇ ਨਾਵਾਂ ਨੂੰ ਇਸ ਖਾਕੇ ਵਿੱਚ ਭਰਦੇ ਹਾਂ :
ਉੱਤਰ :
ਪ੍ਰਸ਼ਨ 2.
ਉੱਤਰ :
ਵਧੀਆ * *
ਪ੍ਰਸ਼ਨ 3.
ਇਸ ਕਿਰਿਆ ਤੋਂ ਤੁਸੀਂ ਕੀ ਸਿੱਖਿਆ?
ਉੱਤਰ :
ਸਾਨੂੰ ਪੀਣ-ਯੋਗ ਪਦਾਰਥਾਂ ਦੀ ਚੋਣ ਹਮੇਸ਼ਾਂ। ਸਿਹਤ ਅਤੇ ਤੰਦਰੁਸਤੀ ਲਈ ਕਰਨੀ ਚਾਹੀਦੀ ਹੈ ਅਤੇ ਸਵਾਦ ਲਈ ਨਹੀਂ। ਸਿਰਫ ਸਵਾਦ ਵਾਲੀਆਂ ਵਸਤੂਆਂ ਸਾਨੂੰ ਰੋਗੀ ਵੀ ਬਣਾ ਦਿੰਦੀਆਂ ਹਨ।
ਪ੍ਰਸ਼ਨ 4.
ਉਪਰੋਕਤ ਸਿੱਖਿਆ ਦੇ ਅਧਾਰ ‘ ਤੇ ਟੇਬਲ ਵਿੱਚ ਦਿੱਤੀਆਂ ਵਸਤੂਆਂ ਨੂੰ ਵਰਤੋਂ ਦੀ ਤਰਜੀਹ ਦੇ ਅਧਾਰ `ਤੇ ਘਟਦੇ ਕ੍ਰਮ ਵਿੱਚ ਲਿਖੋ :
………………..> ………………..> ………………..>
………………..> ………………..> ………………..>
………………..> ………………..> ………………..>
ਉੱਤਰ :
ਦੁੱਧ > ਲੱਸੀ > ਗੰਨੇ ਦਾ ਰਸ > ਸ਼ਿਕੰਜਵੀ > ਨਿੰਬੂ ਪਾਣੀ > ਪਾਣੀ > ਸ਼ੇਕ > ਚਾਹ > ਕੌਫ਼ੀ > ਠੰਡਾ ਸੋਡਾ > ਪੇਕਡ ਜੂਸ।
ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜੇ ਪੀਣ-ਯੋਗ ਪਦਾਰਥ ਦਾ ਕੋਈ ਸਵਾਦ ਨਹੀਂ ਹੁੰਦਾ, ਪਰ ਇਸ ਨੂੰ ਸਭ ਪੀਂਦੇ ਹਨ?
(ਉ) ਦੁੱਧ
(ਅ) ਜੂਸ ਸ:
(ਇ) ਪਾਣੀਸ
(ਸ) ਸ਼ਿਕੰਜਵੀ।
ਉੱਤਰ :
(ਇ) ਪਾਣੀ।
ਪ੍ਰਸ਼ਨ 2.
ਸ਼ਰਬਤ ਦੀ ਥਾਂ ਕੀ ਪੀਣਾ ਸਿਹਤ ਲਈ ਵਧੀਆ ਹੋਵੇਗਾ?
(ਉ) ਚਾਹ
(ਅ) ਕੌਫ਼ੀ
(ਇ) ਸ਼ਿਕੰਜਵੀ
(ਸ) ਸੋਡਾ/ਠੰਡਾ।
ਉੱਤਰ :
(ਇ) ਸ਼ਿਕੰਜਵੀ।
ਪ੍ਰਸ਼ਨ 3.
ਛੋਟੇ ਬੱਚਿਆਂ ਲਈ ਕੀ ਭੋਜਨ ਦਾ ਕੰਮ ਕਰਦਾ ਹੈ?
(ਉ) ਚਾਹ
(ਅ) ਕੌਫ਼ੀ
(ਇ) ਪਾਣੀ
(ਸ) ਦੁੱਧ।
ਉੱਤਰ :
(ਸ) ਦੁੱਧ।
(ਸ) ਕਸਰਤ ਅਤੇ ਸਿਹਤ :
ਕਾਰਟੂਨ ਦੇਖਣ ਲਈ ਟੀ.ਵੀ. ਚਾਲੂ ਕੀਤਾ ਤਾਂ ਕਸਰਤ ਅਤੇ ਸਿਹਤ ਚੈਨਲ ਚੱਲ ਪਿਆ; ਲੱਗਦਾ ਦਾਦਾ ਜੀ ਦੇਖ ਰਹੇ ਹੋਣਗੇ। ਚੈਨਲ ਬਦਲਣ ਲਈ ਰਿਮੋਟ ਦਾ ਬਟਨ ਦੱਬਣ ਹੀ ਲੱਗੀ ਸੀ ਕਿ ਬੋਲੀਆਂ ਜਾਂ ਰਹੀਆਂ ਸਤਰਾਂ ਸੁਣਨ ਲਈ ਰੁੱਕ ਗਈ।
ਕ – ਕਦ ਤੱਕ
ਸ – ਸੁੱਤਾ
ਰ – ਰਹੇਂਗਾ
ਤ – ਤੂੰ
ਕਦ ਤੱਕ ਸੱਤਾ ਰਹੇਂਗਾ ਤੂੰ, ਛੇਤੀ ਉਠ ਕੇ ਧੋ ਲੈ ਮੂੰਹ।
ਪ੍ਰਸ਼ਨ 1.
ਖਾਕਾ ਭਰੋਮਾਈਂਡ ਗੇਮ
ਉੱਤਰ :
ਪ੍ਰਸ਼ਨ 2.
ਸਿਹਤ ਦੀਆਂ ਕਿਸਮਾਂ ਦੱਸੋ।
ਉੱਤਰ :
ਸਰੀਰਕ ਅਤੇ ਮਾਨਸਿਕ।
ਪ੍ਰਸ਼ਨ 3.
ਸਰੀਰਕ ਸਿਹਤ ਦੇ ਲੱਛਣ ਦੱਸੋ।
ਉੱਤਰ :
ਫੁਰਤੀਲਾਪਨ, ਰੋਗ ਮੁਕਤ ਸਰੀਰ, ਲਚਕੀਲਾਪਨ।
ਪ੍ਰਸ਼ਨ 4.
ਮਾਨਸਿਕ ਸਿਹਤ ਦੇ ਲੱਛਣ ਦੱਸੋ।
ਉੱਤਰ :
ਵਧੀਆ ਸੁਭਾਅ, ਬੌਧਿਕ ਵਿਕਾਸ, ਪੜ੍ਹਾਈ ਵਿਚ ਵਧੀਆ ਕਾਰਗੁਜ਼ਾਰੀ।
ਪ੍ਰਸ਼ਨ 5.
ਮੈਂ ਕੁਝ ਯਾਦ ਰੱਖਣ-ਯੋਗ ਗੱਲਾਂ ਨੋਟ ਕੀਤੀਆਂ ਹਨ, ਪਰ ਕੁਝ ਰਹਿ ਗਈਆਂ ਹਨ। ਇਨ੍ਹਾਂ ਨੂੰ ਪੂਰਾ ਕਰਨ ਲਈ ਮੇਰੀ ਮਦਦ ਕਰੋ :
1. ਕਸਰਤ ਸਾਡੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ।
2. ਕਸਰਤ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
ਜਿਵੇਂ : ਸੈਰ, ………………………
3. ………………………
4. ……………………… ਰੋਗ ਮੁਕਤ ਸਰੀਰ ………………………
5. ……………………… ਤਣਾਓ ………………………
ਉੱਤਰ :
2. ਯੋਗਾ, ਆਸਣ, ਸਰੀਰਕ ਖੇਡਾਂ।
3. ਸਿਹਤ ਦੋ ਤਰ੍ਹਾਂ ਦੀ ਹੈ ਸਰੀਰਕ ਤੇ ਮਾਨਸਿਕ।
4. ਫੁਰਤੀਲਾਪਨ ਲਚੀਲਾਪਨ, ਤਾਕਤ, ਤੰਦਰੁਸਤੀ ਸਰੀਰਕ ਸਿਹਤ ਦੇ ਲੱਛਣ ਹਨ।
5. ਵਧੀਆ ਸੁਭਾਅ, ਤੋਂ ਮੁਕਤੀ, ਬੌਧਿਕ ਵਿਕਾਸ ਅਤੇ ਪੜ੍ਹਾਈ ਵਿਚ ਵਧੀਆ ਕਾਰਗੁਜ਼ਾਰੀ ਮਾਨਸਿਕ ਸਿਹਤ ਦੇ ਲੱਛਣ ਹਨ।
ਪ੍ਰਸ਼ਨ 6.
ਕਸਰਤ ਸੰਬੰਧੀ ਸ਼ਬਦਾਵਲੀ ਲਿਖੋ।
ਉੱਤਰ :
ਕਿਰਿਆ
ਆਓ, ਕਰਕੇ ਵੇਖੀਏ ਇਹ ਆਸਣ
ਨੋਟ-ਖੁਦ ਕਰੋ।
ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਕਿਹੜੀ ਖੇਡ ਵਿੱਚ ਬਾਹਾਂ ਦੀ ਕਸਰਤ ਨਹੀਂ ਹੁੰਦੀ ਹੈ?
(ਉ) ਕ੍ਰਿਕਟ
(ਆ) ਖੋ-ਖੋ
(ਇ) ਵਾਲੀਬਾਲ
(ਸ) ਬੈਡਮਿੰਟਨ।
ਉੱਤਰ :
(ਅ) ਖੋ-ਖੋ।
ਪ੍ਰਸ਼ਨ 2.
ਕਿਹੜੀ ਖੇਡ ਨਾਲ ਸਰੀਰਕ ਕਸਰਤ ਨਹੀਂ ਹੁੰਦੀ?
(ੳ) ਲੰਬੀ ਛਾਲ
(ਆ) ਲੁੱਡੋ, ਸੱਪ-ਸੀੜੀ
(ਇ) ਕਬੱਡੀ
(ਸਿ) ਸਟਾਪੂ
ਉੱਤਰ :
(ਅ) ਲੁੱਡੋ, ਸੱਪ-ਸੀੜੀ।
ਪ੍ਰਸ਼ਨ 3.
ਵਧੇਰੇ ਲਾਭ ਲਈ ਕਸਰਤ ਕਦੋਂ ਕਰਨੀ। ਚਾਹੀਦੀ ਹੈ?
(ਉ) ਸ਼ਾਮ ਨੂੰ
(ਆ) ਦੁਪਹਿਰ ਨੂੰ
(ਈ) ਜਦੋਂ ਸਮਾਂ ਮਿਲੇ
(ਸ) ਸਵੇਰ ਨੂੰ।
ਉੱਤਰ :
(ਸ) ਸਵੇਰ ਨੂੰ।
ਪ੍ਰਸ਼ਨ-
ਮੈਂ ਕਸਰਤ ਬਾਰੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ; ਕੀ ਤੁਸੀਂ ਵੀ ਕਸਰਤ ਬਾਰੇ ਇੱਕ ਕਵਿਤਾ ਲਿਖ ਸਕਦੇ ਹੋ?
ਪੋਸ਼ਮ ਪਾ ਬਈ ਪੋਸ਼ਮ ਪਾ,
ਕਸਰਤ ਕਰ ਸਿਹਤ ਵਧਾ।
ਸਵੇਰੇ ਉੱਠ ਕੇ ਸੈਰ ਨੂੰ ਜਾ,
ਯੋਗਾ ਕਰ, ਆਸਣ ਕਰ,
ਦੌੜ ਲਗਾ, ਖੇਡ ਕੇ ਆ।
ਪੋਸ਼ਮ ਪੀ ਬਈ ਪੋਸ਼ਮ ਪਾ,
ਕਸਰਤ ਕਰ ਸਿਹਤ ਵਧਾ।
…………………………………..
…………………………………..
…………………………………..
…………………………………..
…………………………………..
ਉੱਤਰ :
ਪੋਸ਼ਮ ਪਾ ਬਈ ਪੋਸ਼ਮ ਪਾ,
ਕਸਰਤ ਕਰ ਸਿਹਤ ਵਧਾ।
ਸਵੇਰੇ ਉੱਠ ਕੇ ਸੈਰ ਨੂੰ ਜਾ,
ਯੋਗਾ ਕਰ, ਆਸਣ ਕਰ,
ਦੌੜ ਲਗਾ, ਖੇਡ ਕੇ ਆ।
ਪੋਸ਼ਮ ਪਾ ਬਈ ਪੋਸ਼ਮ ਪਾ,
ਕਸਰਤ ਕਰ ਸਿਹਤ ਵਧਾ।
ਸਵੇਰੇ ਜਲਦੀ ਉੱਠ ਜਾ,
ਸੈਰ ਕਰਨ ਲਈ ਬਾਹਰ ਜਾ।
ਸਰੀਰ ਦੀ ਮਾਲਸ਼ ਕਰਕੇ ਨਹਾ,
ਦੁੱਧ ਪੀ ਕੇ ਸਿਹਤ ਬਣਾ।
ਮੌਕਾ ਮਿਲਦੇ ਕਸਰਤ ਕਰੀ ਜਾ,
ਕਸਰਤ ਦੇਵੇ ਦਿਮਾਗ ਵਧਾ।
ਸਵੇਰੇ ਜਲਦੀ ਉੱਠ ਜਾ।
PSEB 4th Class Punjabi Guide ਸਿਹਤ ਅਤੇ ਸਵੱਛਤਾ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ
1. ਸਵੱਛਤਾ ਤੋਂ ਕੀ ਭਾਵ ਹੈ?
(ੳ) ਸਾਫ਼-ਸਫ਼ਾਈ
(ਅ) ਰੋਗ ਰਹਿਤ ਹੋਣ ਦੀ ਸਥਿਤੀ
(ਈ) ਦੋਵੇਂ ਠੀਕ
(ਸ) ਸਾਰੇ ਗ਼ਲਤ।
ਉੱਤਰ :
(ਈ) ਦੋਵੇਂ ਠੀਕ।
2. ਸਵੱਛਤਾ …………………………… ਬਣਾਉਂਦੀ ਹੈ।
(ਉ) ਗੰਦਾ
(ਆ) ਰੋਗ ਰਹਿਤ
(ਈ) ਮੈਲਾ
(ਸ) ਕੁੱਝ ਨਹੀਂ।
ਉੱਤਰ :
(ਅ) ਰੋਗ ਰਹਿਤ
3. ਦੰਦਾਂ ਨੂੰ ਰੋਜ਼ …………………………… ਵਾਰ ਸਾਫ਼ ਕਰੋ।
(ਉ) ਦੋ
(ਆ) ਪੰਜ
(ਈ) ਵੀਹ
(ਸ) ਪੱਚੀ।
ਉੱਤਰ :
(ਉ) ਦੋ।
4. ਬਜ਼ਾਰੂ ਭੋਜਨ ਖਾ ਕੇ ਕੀ ਹੋ ਸਕਦਾ ਹੈ?
(ਉ) ਬੀਮਾਰ
(ਅ), ਉਲਟੀਆਂ ਹੋਣੀਆਂ
(ਈ) ਢਿੱਡ ਦੁੱਖਣਾ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
ਠੀਕ/ਗਲਤ
1. ਪਾਣੀ ਪਿਆਸ ਬੁਝਾਉਂਦਾ ਹੈ ਤੇ ਇਸ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ।
2. ਪਖਾਨੇ ਜਾਣ ਤੋਂ ਬਾਅਦ ਪਾਣੀ ਛੱਡਣਾ ਚਾਹੀਦਾ
3. ਫੁੱਲ-ਬੂਟੇ ਅਤੇ ਸੁੰਦਰ ਪੌਦੇ ਲਗਾਉਣੇ ਚਾਹੀਦੇ ਹਨ।
ਉੱਤਰ :
1. ✓
2. ✓
3. ✓
ਖਾਲੀ ਥਾਂਵਾਂ ਭਰੋ
1. ਬਰਤਨ ਚੰਗੀ ਤਰ੍ਹਾਂ …………………………… ਰੱਖੋ।
2. ਬਜ਼ਾਰੂ ਭੋਜਨ ਖਾ ਕੇ …………………………… ਬੀਮਾਰ ਹੋ ਸਕਦੇ ਹਾਂ।
3. …………………………… ਪੀਣ ਨਾਲ ਤਾਕਤ ਮਿਲਦੀ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਉੱਤਰ :
1. ਸਾਫ,
2. ਬੀਮਾਰ,
3. ਦੁੱਧ।
ਮਿਲਾਨ ਕਰੋ
1. ਪਾਣੀ – (ਉ) ਬੀਮਾਰੀ ਫੈਲਾਉਣਾ
2. ਬਜ਼ਾਰੂ ਭੋਜਨ (ਅ) ਪਿਆਸ ਬੁਝਾਉਂਦਾ
3. ਸਵੱਛਤਾ (ਬ) ਖੁੱਦ ਤੋਂ
4. ਸਵੱਛਤਾ ਦੀ ਸ਼ੁਰੂਆਤ – (ਸ) ਮਨ ਨੂੰ ਖੁਸ਼ੀ ਮਿਲਦੀ ਹੈ।
ਉੱਤਰ :
1. (ਅ),
2. (ਉ),
3. (ਸ),
4. (ਇ.
ਖਾਕਾ ਭਰੋ :
ਉੱਤਰ :