PSEB 4th Class Welcome Life Solutions Chapter 4 ਪਿਆਰ, ਸਤਿਕਾਰ ਤੇ ਵਫ਼ਾਦਾਰੀ

Punjab State Board PSEB 4th Class Welcome Life Book Solutions Chapter 4 ਪਿਆਰ, ਸਤਿਕਾਰ ਤੇ ਵਫ਼ਾਦਾਰੀ Textbook Exercise Questions and Answers.

PSEB Solutions for Class 4 Welcome Life Chapter 4 ਪਿਆਰ, ਸਤਿਕਾਰ ਤੇ ਵਫ਼ਾਦਾਰੀ

Welcome Life Guide for Class 4 PSEB ਪਿਆਰ, ਸਤਿਕਾਰ ਤੇ ਵਫ਼ਾਦਾਰੀ Textbook Questions and Answers

(ੳ) ਆਪਣੇ ਪਰਿਵਾਰ ਨਾਲ ਵਫ਼ਾਦਾਰੀ

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ?
ਉੱਤਰ :
ਮੋਹ-ਪਿਆਰ ਅਤੇ ਅਪਣੱਤ ਨਾਲ ਰਹਿਣਾ ਚਾਹੀਦਾ ਹੈ।

PSEB Solutions

ਪ੍ਰਸ਼ਨ 2.
ਸਾਨੂੰ ਪਰਿਵਾਰ ਵਿੱਚ ਇੱਕ-ਦੂਜੇ ਨਾਲ ਝੂਠ ਬੋਲਣਾ ਚਾਹੀਦਾ ਹੈ ਕਿ ਸੱਚ?
ਉੱਤਰ :
ਸੱਚ ਬੋਲਣਾ ਚਾਹੀਦਾ ਹੈ।

ਪ੍ਰਸ਼ਨ 3.
ਸਾਨੂੰ ਮੁਸੀਬਤ ਵੇਲੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ?
ਉੱਤਰ :
ਕਰਨੀ ਚਾਹੀਦੀ ਹੈ।

ਪ੍ਰਸ਼ਨ 4.
ਤੁਸੀਂ ਆਪਣੇ ਪਰਿਵਾਰ ਵਿਚ ਦੂਜਿਆਂ ਦੀ ਮਦਦ ਕਿਵੇਂ ਕਰਦੇ ਹੋ? ਵਾਰੀ-ਵਾਰੀ ਸਾਰੇ ਬੱਚੇ ਦੱਸੋ।
ਉੱਤਰ :
ਨੋਟ : ਖੁਦ ਕਰੋ।

ਪ੍ਰਸ਼ਨ 5.
ਪਰਿਵਾਰ ਦੇ ਬਾਕੀ ਮੈਂਬਰ ਤੁਹਾਡੀ ਕੀ-ਕੀ ਮਦਦ ਕਰਦੇ ਹਨ? ਵਾਰੀ-ਵਾਰੀ ਸਾਰੇ ਬੱਚੇ ਦੱਸੋ
ਉੱਤਰ :
ਨੋਟ : ਖੁਦ ਕਰੋ।

PSEB Solutions

ਪ੍ਰਸ਼ਨ 6.
ਪਰਿਵਾਰ ਵਿੱਚ ਇੱਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ ਦਾ ਕੀ ਮਤਲਬ ਹੈ?
ਉੱਤਰ :
ਇਸ ਤੋਂ ਭਾਵ ਹੈ ਆਪਣੇ ਰਿਸ਼ਤੇ ਨੂੰ ਹੋਰ ਸਾਰੀਆਂ ਚੀਜ਼ਾਂ ਤੋਂ ਉਪਰ ਰੱਖਣਾ ਅਤੇ ਆਪਣੇ ਰਿਸ਼ਤੇ ਨੂੰ ਤਨ-ਮਨ-ਧਨ ਨਾਲ ਨਿਭਾਉਣਾ।

(ਅ) ਸਕੂਲ ਪ੍ਰਤੀ ਪਿਆਰ ਅਤੇ ਸਤਿਕਾਰ

ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਸਕੂਲ ਕਿਹੋ-ਜਿਹੀ ਥਾਂ ਹੈ?
ਉੱਤਰ :
ਸਕੂਲ ਇੱਕ ਚੰਗੀ ਤੇ ਸਤਿਕਾਰਯੋਗ ਥਾਂ ਹੈ।

ਪ੍ਰਸ਼ਨ 2.
ਸਕੂਲ ਲਾਇਬ੍ਰੇਰੀ ਦੀਆਂ ਕਿਤਾਬਾਂ ਕਿਵੇਂ ਵਰਤਣੀਆਂ ਚਾਹੀਦੀਆਂ ਹਨ?
ਉੱਤਰ :
ਇਹਨਾਂ ਨੂੰ ਬਹੁਤ ਧਿਆਨ ਨਾਲ ਵਰਤਣਾ ਚਾਹੀਦਾ ਹੈ।

ਪ੍ਰਸ਼ਨ 3.
ਸਕੂਲ ਦੀਆਂ ਦੀਵਾਰਾਂ ‘ਤੇ ਸਐੱਚ ਐੱਨ ਨਾਲ ਲਾਈਨਾਂ ਮਾਰਨੀਆਂ ਚੰਗੀ ਗੱਲ ਹੈ ਕਿ ਬੁਰੀ?
ਉੱਤਰ :
ਇਹ ਬੁਰੀ ਗੱਲ ਹੈ।

ਪ੍ਰਸ਼ਨ 4.
ਕੀ ਸਾਨੂੰ ਛੁੱਟੀ ਤੋਂ ਬਾਅਦ ਸਕੂਲ ਵਿਚ ਆਪਣੇ ਪਸ਼ੂਆਂ ਨੂੰ ਘੁਮਾਉਣਾ ਚਾਹੀਦਾ ਹੈ ਕਿ ਨਹੀਂ?
ਉੱਤਰ :
ਅਜਿਹਾ ਨਹੀਂ ਕਰਨਾ ਚਾਹੀਦਾ।

PSEB Solutions

ਪ੍ਰਸ਼ਨ 5.
ਸਕੂਲ ਦੀਆਂ ਕਿਆਰੀਆਂ ‘ ਚੋਂ ਫੁੱਲ ਤੋੜਨੇ ਚਾਹੀਦੇ ਹਨ ਕਿ ਨਹੀਂ?
ਉੱਤਰ :
ਨਹੀਂ।

ਪ੍ਰਸ਼ਨ 6.
ਕੀ ਤੁਸੀਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਸਕੂਲ ਨੂੰ ਯਾਦ ਰੱਖੋਗੇ?
ਉੱਤਰ :
ਹਾਂ, ਬਿਲਕੁਲ ਯਾਦ ਰੱਖਾਂਗਾ।

ਪ੍ਰਸ਼ਨ 7.
ਜੇ ਆਉਣ ਵਾਲੇ ਸਮੇਂ ਵਿਚ ਤੁਸੀਂ ਬਹੁਤ ਵੱਡੇ ਆਦਮੀ ਬਣ ਜਾਂਦੇ ਹੋ ਤਾਂ ਕੀ ਤੁਸੀਂ ਆਪਣੇ ਐਲੀਮੈਂਟਰੀ ਸਕੂਲ ਵਿਚ ਆਉਣਾ ਪਸੰਦ ਕਰੋਗੇ?
ਉੱਤਰ :
ਹਾਂ, ਮੈਂ ਆਪਣੇ ਸਕੂਲ ਵਿਚ ਆਵਾਂਗਾ।

ਪ੍ਰਸ਼ਨ 8.
ਕੀ ਤੁਹਾਨੂੰ ਕਈ ਸਾਲਾਂ ਬਾਅਦ ਆਪਣੇ ਅਧਿਆਪਕਾਂ ਦੇ ਨਾਂ ਯਾਦ ਰਹਿਣਗੇ ਕਿ ਭੁੱਲ ਜਾਣਗੇ?
ਉੱਤਰ :
ਯਾਦ ਰਹਿਣਗੇ।

PSEB Solutions

ਪ੍ਰਸ਼ਨ 9.
ਮੰਨ ਲਵੋ ਤੁਹਾਡੀ ਉਮਰ ਤੁਹਾਡੇ ਪਿਤਾ ਜਿੰਨੀ ਹੈ। ਤੁਸੀਂ ਕਿਸੇ ਨੌਜਵਾਨ ਲੜਕੇ ਨੂੰ ਸਕੂਲ ਦਾ ਨੁਕਸਾਨ ਕਰਦੇ ਦੇਖਦੇ ਹੋ। ਤੁਸੀਂ ਉਸ ਲੜਕੇ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕੀ ਕਹਿ ਕੇ ਸਮਝਾਓਗੇ?
ਉੱਤਰ :
ਇਹ ਸਕੂਲ ਸਾਂਝੀ ਸੰਪਤੀ ਹੈ। ਇਸ ਨੂੰ ਤੇਰੇ ਅਤੇ ਪਿੰਡ ਦੇ ਬਜ਼ੁਰਗਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਹੈ। ਇਸ ਨੂੰ ਹਾਨੀ ਨਹੀਂ ਪਹੁੰਚਾਉਣੀ ਚਾਹੀਦੀ।

(ਇ) ਦੇਸ਼-ਭਗਤਾਂ, ਕਲਾਕਾਰਾਂ, ਖਿਡਾਰੀਆਂ ਅਤੇ ਸਮਾਜ ਸੇਵੀਆਂ ਬਾਰੇ ਪ੍ਰਸ਼ਨ. ਤਸਵੀਰ ਪਹਿਚਾਣੋ :
PSEB 4th Class Welcome Life Solutions Chapter 4 ਪਿਆਰ, ਸਤਿਕਾਰ ਤੇ ਵਫ਼ਾਦਾਰੀ 1
ਉੱਤਰ :
1. ਭਗਤ ਪੂਰਨ ਸਿੰਘ,
2. ਪਰਗਟ ਸਿੰਘ,
3. ਸੋਭਾ ਸਿੰਘ,
4. ਬਾਬਾ ਸੋਹਣ ਸਿੰਘ ਭਕਣਾ,
5. ਯੁਵਰਾਜ ਸਿੰਘ

PSEB Solutions

(ਸ) ਕਿਸਾਨਾਂ, ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਸਲਾਮ ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਤੁਸੀਂ ਜਿਹੜੀ ਰੋਟੀ ਖਾਂਦੇ ਹੋ, ਉਹ ਕਿਸ ਚੀਜ਼ ਦੀ ਬਣਦੀ ਹੈ?
ਉੱਤਰ :
ਕਿਸਾਨ ਕਣਕ ਪੈਦਾ ਕਰਦਾ ਹੈ ਤੇ ਮਜ਼ਦੂਰ ਇਸ ਨੂੰ ਪੀਸ ਕੇ ਆਟਾ ਬਣਾਉਂਦਾ ਹੈ, ਜਿਸ ਦੀ ਰੋਟੀ ਬਣਦੀ ਹੈ।

ਪ੍ਰਸ਼ਨ 2.
ਕਣਕ ਕੌਣ ਉਗਾਉਂਦਾ ਹੈ?
ਉੱਤਰ :
ਕਿਸਾਨ।

ਪ੍ਰਸ਼ਨ 3.
ਖੇਤਾਂ ਵਿਚ ਸਬਜ਼ੀਆਂ ਕੌਣ ਉਗਾਉਂਦਾ ਹੈ?
ਉੱਤਰ :
ਕਿਸਾਨ।

ਪ੍ਰਸ਼ਨ: 4.
ਸੜਕਾਂ ਕੌਣ ਬਣਾਉਂਦਾ ਹੈ?
ਉੱਤਰ :
ਮਜ਼ਦੂਰ।

ਪ੍ਰਸ਼ਨ 5.
ਤੁਸੀਂ ਜਿਹੜੇ ਕੱਪੜੇ ਪਾਉਂਦੇ ਹੋ, ਇਹ ਕੌਣ ਬਣਾਉਂਦਾ ਹੈ?
ਉੱਤਰ :
ਦਰਜ਼ੀ।

ਪ੍ਰਸ਼ਨ 6.
ਤੁਹਾਡੇ ਘਰ ਦੇ ਮੰਜੇ, ਕੁਰਸੀਆਂ ਅਤੇ ਮੇਜ਼ ਕੌਣ ਬਣਾਉਂਦਾ ਹੈ?
ਉੱਤਰ :
ਤਰਖਾਣ

PSEB Solutions

ਪ੍ਰਸ਼ਨ 7.
ਤੁਹਾਡਾ ਘਰ ਕੌਣ ਬਣਾਉਂਦਾ ਹੈ?
ਉੱਤਰ :
ਮਿਸਤਰੀ ਤੇ ਮਜ਼ਦੂਰ।

ਪ੍ਰਸ਼ਨ 8.
ਕੀ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਚੱਲ ਸਕਦੀ ਹੈ?
ਉੱਤਰ :
ਨਹੀਂ ਚਲ ਸਕਦੀ।

(ਹ) ਸਭ ਧਰਮਾਂ ਦਾ ਸਤਿਕਾਰ

ਮੌਖਿਕ ਪ੍ਰਸ਼ਨ –

ਪ੍ਰਸ਼ਨ 1.
ਭਾਰਤ ਦੇ ਕਾਨੂੰਨ ਅਨੁਸਾਰ ਸਾਰੇ ਧਰਮ ਬਰਾਬਰ ਹਨ
(ਉ) ਠੀਕ
(ਅ) ਗਲਤ।
ਉੱਤਰ :
(ੳ) ਠੀਕ।

ਪ੍ਰਸ਼ਨ 2.
ਸਾਡੇ ਦੇਸ਼ ਦੇ ਲੋਕਾਂ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ ਦੀ ਆਜ਼ਾਦੀ ਹੈ।
(ਉ) ਠੀਕ
(ਅ) ਗ਼ਲਤ
ਉੱਤਰ :
(ੳ) ਠੀਕ।

PSEB Solutions

ਪ੍ਰਸ਼ਨ 3.
ਦੂਜਿਆਂ ਦੇ ਧਰਮ ਬਾਰੇ ਗਲਤ ਗੱਲਾਂ ਕਹਿਣ ਨਾਲ ਕੀ ਨੁਕਸਾਨ ਹੁੰਦਾ ਹੈ?
(ਉ) ਝਗੜਾ ਹੁੰਦਾ ਹੈ।
(ਅ) ਨਫ਼ਰਤ ਫੈਲਦੀ ਹੈ।
(ਇ) ਝਗੜਾ ਵੀ ਹੁੰਦਾ ਹੈ, ਨਫ਼ਰਤ ਵੀ ਫ਼ੈਲਦੀ ਹੈ।
ਉੱਤਰ :
(ੲ) ਝਗੜਾ ਵੀ ਹੁੰਦਾ ਹੈ, ਨਫ਼ਰਤ ਵੀ ਫ਼ੈਲਦੀ ਹੈ।

ਪ੍ਰਸ਼ਨ 4,
ਧਰਮ ਗ੍ਰੰਥ ਪੜ੍ਹਨ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ ਹੈ?
(ੳ). ਗਿਆਨ ਮਿਲਦਾ ਹੈ।
(ਅ), ਸਿੱਖਿਆ ਮਿਲਦੀ ਹੈ।
(ਇ) ਗਿਆਨ ਵੀ ਮਿਲਦਾ ਹੈ, ਸਿੱਖਿਆ ਵੀ ਮਿਲਦੀ ਹੈ।
ਉੱਤਰ :
(ਇ) ਗਿਆਨ ਵੀ ਮਿਲਦਾ ਹੈ, ਸਿੱਖਿਆ ਵੀ ਮਿਲਦੀ ਹੈ।

PSEB 4th Class Punjabi Guide ਪਿਆਰ, ਸਤਿਕਾਰ ਤੇ ਵਫ਼ਾਦਾਰੀ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁ-ਵਿਕਲਪੀ ਪ੍ਰਸ਼ਨ

1. ਪਰਿਵਾਰ ਵਿਚ ਸੰਬੰਧ ਕਿਹੋ ਜਿਹੇ ਹੋਣੇ ਚਾਹੀਦੇ ਹਨ?
(ਉ) ਮੋਹ-ਪਿਆਰ ਵਾਲੇ
(ਅ) ਅਪਣੱਤ ਵਾਲੇ
(ਇ) ਨਿਸਵਾਰਥ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ

PSEB Solutions

2. ਪਾਠ ਵਿੱਚ ਕਿਹੜੀ ਫ਼ਿਲਮ ਦਾ ਜ਼ਿਕਰ ਕੀਤਾ ਗਿਆ ਹੈ?
(ਉ) ਦੀਵਾਰ
(ਅ) ਰਾਜਾ ਹਰੀਸ਼ ਚੰਦਰ
(ਇ) ਉਂਗਲੀਮਾਲ
(ਸ) ਸਾਰੇ ਠੀਕ
ਉੱਤਰ :
(ਉ) ਦੀਵਾਰ।

3. ਖਿਡਾਰੀ ਹੈ
(ਉ) ਰਾਜਗੁਰੂ
(ਅ) ਸੋਭਾ ਸਿੰਘ
(ਇ) ਮਿਲਖਾ ਸਿੰਘ
(ਸ) ਸੁਰਿੰਦਰ ਕੌਰ।
ਉੱਤਰ :
(ੲ) ਮਿਲਖਾ ਸਿੰਘ

ਖਾਲੀ ਥਾਂਵਾਂ ਭਰੋ

1. ਲਤਾ ਮੰਗੇਸ਼ਕਰ ਇਕ …………………………….. ਹੈ।
2. …………………………….. ਨੂੰ ਵੀ ਆਪਣੇ ਘਰ ਵਾਂਗ ਪਿਆਰ ਕਰਨਾ ਚਾਹੀਦਾ ਹੈ।
3. ਸਾਡੇ …………………………….. ਵਿੱਚ ਸਵਾਰਥ ਤੇ ਬੇਰੁਖ਼ੀ ਨਹੀਂ ਹੋਣੀ ਚਾਹੀਦੀ।
ਉੱਤਰ :
1. ਕਲਾਕਾਰ,
2. ਸਕੂਲ,
3. ਰਿਸ਼ਤਿਆਂ।

ਠੀਕ/ਗਲਤ
1. ‘ਦੀਵਾਰ’ ਫਿਲਮ ਵਿਚ ਰਵੀ ਕੋਲ ਮਾਂ ਹੁੰਦੀ ਹੈ।
2. ਸਾਨੂੰ ਰਿਸ਼ਤਿਆਂ ਨੂੰ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ।
3. ਸਾਨੀਆ ਮਿਰਜ਼ਾ ਇਕ ਖਿਡਾਰਨ ਹੈ।
ਉੱਤਰ :
1. ✓
2. ✓
3. ✓

PSEB Solutions

ਮਿਲਾਨ ਕਰੋ
1. ਖਿਡਾਰੀ (ੳ) ਸੁਖਦੇਵ
2. ਕਲਾਕਾਰ (ਅ) ਭਗਤ ਪੂਰਨ ਸਿੰਘ
3. ਸਮਾਜ ਸੇਵਕ (ਇ) ਸਚਿਨ ਤੇਂਦੂਲਕਰ
4. ਦੇਸ਼ ਭਗਤ (ਸ) ਜ਼ਾਕਿਰ ਹੁਸੈਨ
ਉੱਤਰ :
1. (ਇ),
2. (ਸ),
3. (ਅ),
4. (ੳ)।

ਖਾਕਾ ਭਰੋ :

PSEB 4th Class Welcome Life Solutions Chapter 4 ਪਿਆਰ, ਸਤਿਕਾਰ ਤੇ ਵਫ਼ਾਦਾਰੀ 2
ਉੱਤਰ :
PSEB 4th Class Welcome Life Solutions Chapter 4 ਪਿਆਰ, ਸਤਿਕਾਰ ਤੇ ਵਫ਼ਾਦਾਰੀ 3

Leave a Comment