Punjab State Board PSEB 4th Class Welcome Life Book Solutions Chapter 5 ਕੁਦਰਤ ਅਤੇ ਵਾਤਾਵਰਨ ਨਾਲ ਪਿਆਰ Textbook Exercise Questions and Answers.
PSEB Solutions for Class 4 Welcome Life Chapter 5 ਕੁਦਰਤ ਅਤੇ ਵਾਤਾਵਰਨ ਨਾਲ ਪਿਆਰ
Welcome Life Guide for Class 4 PSEB ਕੁਦਰਤ ਅਤੇ ਵਾਤਾਵਰਨ ਨਾਲ ਪਿਆਰ Textbook Questions and Answers
ਉਦੇਸ਼ : ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਪ੍ਰਦੂਸ਼ਣ ਤੋਂ ਜਾਣੂ ਕਰਵਾਉਣਾ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕਰਨਾ।
ਮੌਖਿਕ ਪ੍ਰਸ਼ਨ –
ਪ੍ਰਸ਼ਨ 1.
ਪ੍ਰਮੁੱਖ ਤੌਰ ‘ਤੇ ਪ੍ਰਦੂਸ਼ਣ ਕਿੰਨੇ ਤਰ੍ਹਾਂ ਦਾ ਹੁੰਦਾ ਹੈ?
ਉੱਤਰ :
ਹਵਾ, ਪਾਣੀ, ਧਰਤੀ, ਅਵਾਜ਼।
ਪ੍ਰਸ਼ਨ 2.
ਹਵਾ ਪ੍ਰਦੂਸ਼ਣ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ :
ਵੱਡੇ-ਵੱਡੇ ਉਦਯੋਗਾਂ ਕਾਰਨ ਜ਼ਹਿਰੀਲਾ ਧੂੰਆਂ ਪੈਦਾ ਹੋ ਕੇ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ।
ਪ੍ਰਸ਼ਨ 3.
ਜਲ ਹੀ ਜੀਵਨ ਹੈ। ਇਸ ਜਲ ਨੂੰ ਕੌਣ ਦੂਸ਼ਿਤ ਕਰ ਰਿਹਾ ਹੈ?
ਉੱਤਰ :
ਜਲ ਨੂੰ ਅਸੀਂ ਹੀ ਦੂਸ਼ਿਤ ਕਰ ਦਿੱਤਾ ਹੈ। ਅਸੀਂ ਜੋ ਕੁਝ ਵੀ ਫਾਲਤੂ ਹੁੰਦਾ ਹੈ, ਉਸ ਨੂੰ ਜਲ ਸਰੋਤਾਂ ਵਿਚ ਸੁੱਟਦੇ ਰਹਿੰਦੇ ਹਾਂ।
ਪ੍ਰਸ਼ਨ 4.
ਮਿੱਟੀ ਪ੍ਰਦੂਸ਼ਣ ਕੀ ਹੈ? ਆਪਣੇ ਸ਼ਬਦਾਂ ਵਿੱਚ ਦੱਸੋ।
ਉੱਤਰ :
ਮਿੱਟੀ ਨੂੰ ਅਸੀਂ ਰਸਾਇਣਾਂ ਦੀ ਵਰਤੋਂ ਨਾਲ ਦਸ਼ਿਤ ਕਰ ਦਿੱਤਾ ਹੈ। ਇਹ ਰਸਾਇਣ ਅਸੀਂ ਫ਼ਸਲਾਂ ਵਿਚ ਕੀੜੇ-ਮਾਰ ਦਵਾਈਆਂ, ਖਾਦਾਂ ਆਦਿ ਦੇ ਰੂਪ ਵਿਚ ਵਰਤਦੇ ਹਾਂ। ਫੈਕਟਰੀਆਂ ਦੀ ਰਹਿੰਦ-ਖੂੰਹਦ ਵੀ ਮਿੱਟੀ ਵਿਚ ਮਿਲ ਕੇ ਇਸ ਨੂੰ ਪ੍ਰਦੂਸ਼ਿਤ ਕਰ ਰਹੀ ਹੈ।
ਪ੍ਰਸ਼ਨ 5.
ਸ਼ੋਰ ਪ੍ਰਦੂਸ਼ਣ ਦਾ ਕੀ ਨੁਕਸਾਨ ਹੁੰਦਾ ਹੈ?
ਉੱਤਰ :
ਸ਼ੋਰ ਪ੍ਰਦੂਸ਼ਣ ਕਾਰਨ ਮਨੁੱਖਾਂ ਦੀ ਸੁਣਨ ਦੀ ਸੱਕਤੀ ਘਟਦੀ ਹੈ ਤੇ ਦਿਲ ਦੀ ਧੜਕਣ ਵੱਧਦੀ ਹੈ।
ਪ੍ਰਸ਼ਨ 6.
ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਉੱਤਰ :
22 ਮਾਰਚ ਨੂੰ।
ਪ੍ਰਸ਼ਨ 7.
ਵਾਤਾਵਰਨ ਦਿਵਸ ਮਨਾਉਣ ਦਾ ਕੀ ਮਹੱਤਵ ਹੈ ਤੇ ਇਸ ਨੂੰ ਕਦੋਂ ਮਨਾਇਆ ਜਾਂਦਾ ਹੈ?
ਉੱਤਰ :
ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਹੱਤਵ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗੂਰਕ ਕਰਨਾ ਹੈ।
ਪ੍ਰਸ਼ਨ 8.
22 ਅਪ੍ਰੈਲ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ ਤੇ ਕਿਉਂ?
ਉੱਤਰ :
ਧਰਤੀ ਦਿਵਸ।