PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

Punjab State Board PSEB 7th Class Home Science Book Solutions Chapter 1 ਨਿਜੀ ਸਿਹਤ ਵਿਗਿਆਨ Textbook Exercise Questions and Answers.

PSEB Solutions for Class 7 Home Science Chapter 1 ਨਿਜੀ ਸਿਹਤ ਵਿਗਿਆਨ

Home Science Guide for Class 7 PSEB ਨਿਜੀ ਸਿਹਤ ਵਿਗਿਆਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਤੰਦਰੁਸਤ ਚਮੜੀ ਦੀ ਕੀ ਪਛਾਣ ਹੈ ?
ਉੱਤਰ-
ਚੀਕਣੀ, ਠੋਸ ਅਤੇ ਥਾਂ ਤੇ ਹੁੰਦੀ ਹੈ ।

ਪ੍ਰਸ਼ਨ 2.
ਸਵਸਥ ਵਾਲ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਚਮਕੀਲੇ ਅਤੇ ਸਾਫ਼ ।

ਪ੍ਰਸ਼ਨ 3.
ਅੱਖਾਂ ਨਿਰੋਗ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅੱਖਾਂ ਨੂੰ ਧੂਏਂ, ਧੂੜ, ਧੁੱਪ ਅਤੇ ਤੇਜ਼ ਰੋਸ਼ਨੀ ਤੋਂ ਬਚਾਉਣਾ ਚਾਹੀਦਾ ਹੈ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 4.
ਖ਼ੁਸ਼ਕ ਅਤੇ ਬਿਧੀ ਚਮੜੀ ਵਾਲਿਆਂ ਨੂੰ ਆਪਣੀ ਚਮੜੀ ਠੀਕ ਰੱਖਣ ਲਈ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ ?
ਉੱਤਰ-
ਖ਼ੁਸ਼ਕ ਅਤੇ ਬਿਧੀ ਚਮੜੀ ਵਾਲਿਆਂ ਨੂੰ ਖ਼ਾਸ ਕਰਕੇ ਸਰਦੀਆਂ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਮੁੰਹ ਧੋ ਕੇ ਗਲਿਸਰੀਨ ਵਿਚ ਨਿੰਬੂ ਦਾ ਰਸ ਪਾ ਕੇ ਲਾਉਣਾ ਚਾਹੀਦਾ ਹੈ ਅਤੇ ਸਾਬਣ ਦੀ ਥਾਂ ਵੇਸਣ ਨਾਲ ਮੂੰਹ ਧੋਣਾ ਚਾਹੀਦਾ ਹੈ ।

ਪ੍ਰਸ਼ਨ 5.
ਜੇਕਰ ਕਿਸੇ ਦੀਆਂ ਅੱਖਾਂ ਦੁਖਦੀਆਂ ਹੋਣ ਜਾਂ ਜ਼ੁਕਾਮ ਲੱਗਿਆ ਹੋਵੇ ਤਾਂ ਉਸ ਦਾ ਰੁਮਾਲ ਕਿਉਂ ਨਹੀਂ ਵਰਤਣਾ ਚਾਹੀਦਾ ?
ਉੱਤਰ-
ਅੱਖਾਂ ਦਾ ਦਰਦ ਜਾਂ ਜ਼ੁਕਾਮ ਇਕ ਛੂਤ ਦੀ ਬਿਮਾਰੀ ਹੈ । ਜੇਕਰ ਅੱਖਾਂ ਦੁਖਦੀਆਂ ਹੋਣ ਜਾਂ ਜ਼ੁਕਾਮ ਲੱਗਾ ਹੋਵੇ ਤਾਂ ਰੋਗੀ ਨੂੰ ਆਪਣਾ ਰੁਮਾਲ ਵੱਖਰਾ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਹ ਰੋਗ ਦੂਸਰਿਆਂ ਵਿਚ ਵੀ ਫੈਲ ਜਾਵੇਗਾ ।

ਪ੍ਰਸ਼ਨ 6.
ਕੰਨ ਵਿਚ ਕੋਈ ਤਿੱਖੀ ਚੀਜ਼ ਕਿਉਂ ਨਹੀਂ ਫੇਰਨੀ ਚਾਹੀਦੀ ? (From Board M.Q.P.)
ਉੱਤਰ-
ਕੰਨ ਵਿਚ ਕੋਈ ਤਿੱਖੀ ਚੀਜ਼ ਚਲਾਉਣ ਨਾਲ ਬਾਹਰਲੇ ਕੰਨ ਵਿਚ ਜ਼ਖ਼ਮ ਹੋ ਜਾਂਦੇ ਹਨ ਅਤੇ ਪਰਦਾ ਵੀ ਪਾਟ ਜਾਣ ਦਾ ਡਰ ਰਹਿੰਦਾ ਹੈ । ਇਸ ਲਈ ਕੰਨ ਵਿਚ ਕੋਈ ਤਿੱਖੀ ਚੀਜ਼ ਨਹੀਂ ਫੇਰਨੀ ਚਾਹੀਦੀ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 7.
ਨਿਜੀ ਸਫ਼ਾਈ ਤੋਂ ਕੀ ਭਾਵ ਹੈ ? ਨੱਕ, ਗਲੇ ਅਤੇ ਚਿਹਰੇ ਨੂੰ ਕਿਵੇਂ ਸਾਫ਼ ਰੱਖ ਸਕਦੇ ਹਾਂ ?
ਉੱਤਰ-
ਨਿਜੀ ਸਫ਼ਾਈ ਦਾ ਭਾਵ ਇਹ ਹੈ ਕਿ ਆਪਣੇ ਸਰੀਰ ਦੀ ਸਫ਼ਾਈ ਅਤੇ ਹੋਰ ਗੱਲਾਂ ਜਿਵੇਂ ਖ਼ੁਰਾਕ, ਕਸਰਤ, ਸੌਣਾ ਜਾਂ ਆਰਾਮ ਕਰਨਾ ਆਦਿ ਤੇ ਵੀ ਧਿਆਨ ਦੇਣਾ, ਜਿਸ ਨਾਲ ਸਰੀਰ ਸਵਸਥ ਅਤੇ ਠੀਕ ਹਾਲਤ ਵਿਚ ਰਹਿ ਸਕੇ ।

ਨੱਕ ਦੀ ਸਫ਼ਾਈ – ਨੱਕ ਸਾਹ ਲੈਣ ਅਤੇ ਕੱਢਣ ਦਾ ਰਸਤਾ ਹੈ । ਨੱਕ ਦੇ ਅੰਦਰ ਵੀ ਚਿਪਚਿਪਾ ਜਾਂ ਲੇਸਦਾਰ ਪਦਾਰਥ ਨਿਕਲਦਾ ਹੈ । ਨੱਕ ਨੂੰ ਹਰ ਰੋਜ਼ ਅੰਦਰੋਂ-ਬਾਹਰੋਂ ਸਾਫ਼ ਕਰਨਾ ਚਾਹੀਦਾ ਹੈ । ਨੱਕ ਦੀ ਸਫ਼ਾਈ ਬਹੁਤ ਜ਼ਰੂਰੀ ਹੈ । ਜੇਕਰ ਨੱਕ ਵਿਚ ਗੰਦਗੀ ਹੋਵੇਗੀ ਤਾਂ ਸਰੀਰ ਦੇ ਅੰਦਰ ਨੱਕ ਰਾਹੀਂ ਸਾਹ ਨਹੀਂ ਜਾਵੇਗਾ ਅਤੇ ਸਾਹ ਨਾਲੀ ਵਿਚ ਰੋਗ ਹੋ ਸਕਦਾ ਹੈ । ਮੂੰਹ ਰਾਹੀਂ ਸਾਹ ਲੈਣਾ ਰੋਗਾਂ ਦਾ ਘਰ ਹੈ । ਨੱਕ ਨੂੰ ਜ਼ਿਆਦਾ ਜ਼ੋਰ ਨਾਲ ਨਹੀਂ ਸੁਣਨਾ ਚਾਹੀਦਾ ਨਹੀਂ ਤਾਂ ਨੱਕ ਅਤੇ ਗਲੇ ਦੇ ਕਿਰਮ ਸਾਹ ਨਲੀ ਦੁਆਰਾ ਕੰਨ ਦੇ ਵਿਚਕਾਰਲੇ ਭਾਗ ਵਿਚ ਪਹੁੰਚ ਕੇ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ ।

ਗਲੇ ਦੀ ਸਫ਼ਾਈ – ਗਲੇ ਨੂੰ ਸਾਫ਼ ਕਰਨ ਲਈ ਬੱਚੇ ਨੂੰ ਗਰਾਰੇ ਕਰਨਾ ਸਿਖਾਉਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਬੱਚੇ ਦਾ ਮੂੰਹ ਅਤੇ ਗਲਾ ਸਾਫ਼ ਕਰਨਾ ਚਾਹੀਦਾ ਹੈ । ਜੇਕਰ ਬੱਚੇ ਦਾ ਗਲਾ ਖ਼ਰਾਬ ਹੋਵੇ ਤਾਂ ਪਾਣੀ ਉਬਾਲ ਕੇ ਕੋਸਾ ਕਰਕੇ ਉਸ ਵਿਚ ਨਮਕ ਪਾ । ਕੇ ਗਰਾਰੇ ਕਰਵਾਉਣੇ ਚਾਹੀਦੇ ਹਨ | ਲਾਪਰਵਾਹੀ ਕਰਨ ਨਾਲ ਬੱਚਾ ਬਿਮਾਰ ਰਹਿੰਦਾ ਹੈ। ਅਤੇ ਉਸ ਦਾ ਸਰੀਰਕ ਵਿਕਾਸ ਠੀਕ ਨਹੀਂ ਹੁੰਦਾ ।

ਚੇਹਰੇ ਦੀ ਸਫ਼ਾਈ – ਹਰ ਰੋਜ਼ ਚੇਹਰੇ ਨੂੰ ਚੰਗੀ ਤਰ੍ਹਾਂ ਵਧੀਆ ਸਾਬਣ ਅਤੇ ਕੋਸੇ ਪਾਣੀ ਨਾਲ ਦੋ-ਤਿੰਨ ਵਾਰ ਧੋਣਾ ਚਾਹੀਦਾ ਹੈ । ਸਾਬਣ ਹਮੇਸ਼ਾ ਹੱਥਾਂ ਨੂੰ ਮਲ ਕੇ ਮੁੰਹ ਤੇ ਲਾਉਣਾ ਚਾਹੀਦਾ ਹੈ । ਇਸ ਤੋਂ ਬਾਅਦ ਕਈ ਵਾਰ ਕੋਸੇ ਪਾਣੀ ਨਾਲ ਧੋਣਾ ਚਾਹੀਦਾ ਹੈ ਤਾਂ ਜੋ ਸਾਫ਼ ਹੋ ਜਾਵੇ । ਇਸ ਤੋਂ ਬਾਅਦ ਸਾਫ਼ ਤੌਲੀਏ ਨਾਲ ਮੂੰਹ ਨੂੰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ ਤਾਂ ਜੋ ਮੁਸਾਮ ਖੁੱਲ੍ਹ ਜਾਣ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 8.
(ੳ) ਸੁਹਣੇ ਲੱਗਣ ਲਈ ਚਿਹਰੇ ਦੀ ਸਫ਼ਾਈ ਕਿਉਂ ਜ਼ਰੂਰੀ ਹੈ ?
ਉੱਤਰ-
ਸੁਹਣੇ ਲੱਗਣ ਲਈ ਹਰ ਰੋਜ਼ ਦੋ-ਤਿੰਨ ਵਾਰ ਇਕ ਵਧੀਆ ਸਾਬਣ ਨਾਲ ਚੇਹਰੇ ਨੂੰ ਧੋ ਕੇ ਸਾਫ਼ ਤੌਲੀਏ ਨਾਲ ਪੂੰਝਣਾ ਚਾਹੀਦਾ ਹੈ । ਚੇਹਰੇ ਨੂੰ ਸਾਫ਼ ਕਰਦੇ ਸਮੇਂ ਅੱਖਾਂ, ਨੱਕ, ਕੰਨ, ਗਲਾ, ਮੂੰਹ ਅਤੇ ਦੰਦਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਇਹਨਾਂ ਅੰਗਾਂ ਨੂੰ ਸਾਫ ਕਰਦੇ ਸਮੇਂ ਜੋ ਰੁਮਾਲ, ਤੌਲੀਆ ਜਾਂ ਹੋਰ ਕੋਈ ਵਸਤੂ ਇਸਤੇਮਾਲ ਕੀਤੀ ਜਾਵੇ ਤਾਂ ਉਹ ਚੰਗੀ ਤਰ੍ਹਾਂ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 8.
(ਅ) ਚਮੜੀ ਕਿਉਂ ਗੰਦੀ ਹੋ ਜਾਂਦੀ ਹੈ ? ਉਸ ਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ ?
ਉੱਤਰ-
ਭਾਰਤ ਵਰਗੇ ਗਰਮ ਦੇਸ਼ ਵਿਚ ਰਹਿਣ ਵਾਲੇ ਲੋਕਾਂ ਦੀ ਚਮੜੀ ਜ਼ਿਆਦਾ ਗੰਦੀ ਹੁੰਦੀ ਹੈ । ਕਿਉਂਕਿ ਇੱਥੇ ਜ਼ਿਆਦਾ ਪਸੀਨਾ ਆਉਂਦਾ ਹੈ । ਪਸੀਨਾ ਇਕ ਦੂਸ਼ਿਤ ਪਦਾਰਥ ਹੈ ਅਤੇ ਇਸ ਵਿਚ ਅਨੇਕਾਂ ਪਦਾਰਥ ਜਿਵੇਂ ਟੁੱਟੀਆਂ ਹੋਈਆਂ ਕੋਸ਼ਿਕਾਵਾਂ, ਧੂੜ ਦੇ ਕਣ ਆਦਿ ਤੋਂ ਇਲਾਵਾ ਅਨੇਕਾਂ ਜੀਵਾਣੂ ਵੀ ਫਸ ਜਾਂਦੇ ਹਨ ਅਤੇ ਇਨ੍ਹਾਂ ਪਦਾਰਥਾਂ ਨੂੰ ਸੜਾਉਂਦੇ ਹਨ । ਇਸ ਨਾਲ ਬਦਬੂ ਆਉਣ ਲਗਦੀ ਹੈ । ਅਨੇਕਾਂ ਪ੍ਰਕਾਰ ਦੇ ਚਮੜੀ ਦੇ ਰੋਗ ਪੈਦਾ ਹੋ ਜਾਂਦੇ ਹਨ ।

ਚਮੜੀ ਦੀ ਸਫ਼ਾਈ ਲਈ ਹਰ ਰੋਜ਼ ਤਾਜ਼ੇ ਜਾਂ ਹਲਕੇ ਕੋਸੇ ਪਾਣੀ ਨਾਲ ਨਹਾਉਣਾ ਜ਼ਰੂਰੀ ਹੈ । ਇਸ ਨਾਲ ਚਮੜੀ ਦੇ ਮੁਸਾਮ ਖੁੱਲ ਜਾਂਦੇ ਹਨ ਅਤੇ ਪਸੀਨਾ ਨਿਕਲਦਾ ਰਹਿੰਦਾ ਹੈ । ਚਮੜੀ ਤੋਂ ਗੰਦਗੀ ਹਟ ਜਾਣ ਨਾਲ ਬਿਮਾਰੀਆਂ ਦਾ ਡਰ ਨਹੀਂ ਰਹਿੰਦਾ । ਇਸ਼ਨਾਨ ਕਰਦੇ ਸਮੇਂ ਸਾਬਣ ਆਦਿ ਨਾਲ ਸਰੀਰ ਦੀ ਸਫ਼ਾਈ ਕਰਨੀ ਚਾਹੀਦੀ ਹੈ | ਸਰੀਰ ਨੂੰ ਰਗੜਨਾ ਵੀ ਜ਼ਰੂਰੀ ਹੈ ਤਾਂ ਜੋ ਇਸ ਦੀ ਮਾਲਿਸ਼ ਹੋ ਸਕੇ ।

ਪ੍ਰਸ਼ਨ 9.
ਤੁਸੀਂ ਆਪਣੇ ਵਾਲਾਂ ਦੀ ਕਿਵੇਂ ਸੰਭਾਲ ਕਰੋਗੇ ?
ਉੱਤਰ-
ਵਾਲਾਂ ਦੀ ਸੰਭਾਲ :

  1. ਹਫ਼ਤੇ ਵਿਚ ਇਕ ਵਾਰੀ ਵਾਲਾਂ ਵਿਚ ਤੇਲ ਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ ।
  2. ਵਾਲਾਂ ਨੂੰ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਤੌਲੀਏ ਨਾਲ ਪੂੰਝ ਕੇ, ਫਿਰ ਖੁੱਲ੍ਹਾ ਛੱਡ ਕੇ ਸੁਕਾਉਣਾ ਚਾਹੀਦਾ ਹੈ ।
  3. ਜਦੋਂ ਤਕ ਵਾਲ ਚੰਗੀ ਤਰ੍ਹਾਂ ਨਾ ਸੁੱਕ ਜਾਣ ਜੁੜਾ ਜਾਂ ਗੁੱਤ ਨਹੀਂ ਕਰਨੀ ਚਾਹੀਦੀ ।
  4. ਹਰ ਰੋਜ਼ ਦੋ ਵਾਰ ਵਾਲਾਂ ਵਿਚ ਕੰਘੀ ਕਰਨੀ ਚਾਹੀਦੀ ਹੈ ।
  5. ਕੰਘੀ ਜਾਂ ਬੁਰਸ਼ ਨੂੰ ਹਰ ਹਫ਼ਤੇ ਧੋ ਕੇ ਚੰਗੀ ਤਰ੍ਹਾਂ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ ।

PSEB 7th Class Home Science Guide ਨਿਜੀ ਸਿਹਤ ਵਿਗਿਆਨ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੰਨ ਨੂੰ …………… ਵਸਤੂ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।
ਉੱਤਰ-
ਨੁਕੀਲੀ ।

ਪ੍ਰਸ਼ਨ 2.
ਤਵਚਾ ਵਿਚੋਂ ਪਸੀਨਾ ਅਤੇ ………………………. ਪਦਾਰਥ ਬਾਹਰ ਨਿਕਲਦੇ ਹਨ ।
ਉੱਤਰ-
ਫਾਲਤੂ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 3.
ਅੱਖਾਂ ਦੀ ਇਕ ਬਿਮਾਰੀ ਦਾ ਨਾਂ ਦੱਸੋ ।
ਉੱਤਰ-
ਰੋਹੇ ।

ਪ੍ਰਸ਼ਨ 4.
ਅੱਖਾਂ ਨਿਰੋਗ ਰੱਖਣ ਲਈ ………. ਕਰਨੀ ਚਾਹੀਦੀ ਹੈ ?
ਉੱਤਰ-
ਸਫ਼ਾਈ ।

ਪ੍ਰਸ਼ਨ 5.
ਨਿਯਮਿਤ ਸ਼ਨਾਨ ਨਾਲ ਕਿਸਦੇ ਮੂੰਹ ਖੁੱਲ੍ਹ ਜਾਂਦੇ ਹਨ ?
ਉੱਤਰ-
ਮੁਸਾਮਾਂ ਦੇ ।

ਪ੍ਰਸ਼ਨ 6.
…………………. ਨਾਲ ਅੱਖਾਂ ਨਹੀਂ ਪੂੰਝਣੀਆਂ ਚਾਹੀਦੀਆਂ ।
ਉੱਤਰ-
ਗੰਦੇ ਰੁਮਾਲ ।

ਪ੍ਰਸ਼ਨ 7.
………………….. ਵਾਲ ਚਮਕੀਲੇ ਤੇ ਸਾਫ਼ ਹੁੰਦੇ ਹਨ ।
ਉੱਤਰ-
ਸਵਸਥ ।

ਪ੍ਰਸ਼ਨ 8.
ਨਿਯਮਿਤ ਇਸ਼ਨਾਨ ਦਾ ਇਕ ਲਾਭ ਦੱਸੋ ।
ਉੱਤਰ-
ਚਮੜੀ ਦੀ ਸਫ਼ਾਈ ਹੁੰਦੀ ਹੈ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 9.
ਸਿਰ ਧੋਣ ਲਈ ਕਿਹੜਾ ਪਾਉਡਰ ਵਰਤਣਾ ਚਾਹੀਦਾ ਹੈ ?
ਉੱਤਰ-
ਆਂਵਲੇ ਦਾ ਪਾਊਡਰ ।

ਪ੍ਰਸ਼ਨ 10.
ਨਿਯਮਿਤ ਇਸ਼ਨਾਨ ਨਾਲ ਚਮੜੀ ਦੀ ਸਫ਼ਾਈ ਹੁੰਦੀ ਹੈ ? (ਠੀਕ/ਗਲਤ)
ਉੱਤਰ-
ਠੀਕ ।

ਪ੍ਰਸ਼ਨ 11.
ਪਾਇਓਰਿਆ ਰੋਗ ਕਿਸ ਨਾਲ ਸੰਬੰਧਿਤ ਹੈ
(ਉ) ਦੰਦ
(ਅ) ਕੰਨ
(ੲ) ਅੱਖ
(ਸ) ਗਲਾ ।
ਉੱਤਰ-
(ਉ) ਦੰਦ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
WHO ਦੇ ਵਿਚਾਰ ਵਿਚ ਸਿਹਤ ਕੀ ਹੈ ?
ਉੱਤਰ-
WHO (ਵਿਸ਼ਵ ਸਿਹਤ ਸੰਗਠਨ ਦੇ ਵਿਚਾਰ ਅਨੁਸਾਰ ਸਿਹਤ ਵਿਚ ਮਨੁੱਖ ਦਾ ਸੰਪੁਰਨ ਸਰੀਰਕ, ਮਾਨਸਿਕ ਅਤੇ ਸੰਵੇਗਾਤਮਕ ਕਲਿਆਣ ਨਿਹਿਤ ਹੈ ।

ਪ੍ਰਸ਼ਨ 2.
ਜੀਵਨ ਵਿਚ ਸੁਖੀ ਰਹਿਣ ਦੇ ਲਈ ਕੀ ਜ਼ਰੂਰੀ ਹੈ ?
ਉੱਤਰ-
ਸਰੀਰ ਦਾ ਸਵਸਥ ਅਤੇ ਸ਼ਕਤੀਸ਼ਾਲੀ ਹੋਣਾ ।

ਪ੍ਰਸ਼ਨ 3.
ਚਮੜੀ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਚਮੜੀ ਵਿਚੋਂ ਪਸੀਨਾ ਅਤੇ ਵਿਅਰਥ ਪਦਾਰਥ ਬਾਹਰ ਨਿਕਲਦੇ ਹਨ । ਜੇਕਰ ਚਮੜੀ ਨੂੰ ਸਾਫ਼ ਨਹੀਂ ਕੀਤਾ ਜਾਂਦਾ ਤਾਂ ਮੈਲ ਜੰਮ ਜਾਂਦਾ ਹੈ ਜਿਸ ਕਾਰਨ ਚਮੜੀ ਦੇ ਛੇਕ ਬੰਦ ਹੋ ਜਾਂਦੇ ਹਨ । ਇਸ ਲਈ ਚਮੜੀ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰਨਾ ਜ਼ਰੂਰੀ ਹੈ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 4.
ਦੰਦਾਂ ਨੂੰ ਸਾਫ਼ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਦੰਦਾਂ ਨੂੰ ਖੋਖਲੇ ਹੋਣ ਤੋਂ, ਡਿਗਣ ਤੋਂ, ਦਰਦ ਹੋਣ ਤੋਂ ਬਚਾਉਣ ਲਈ ਦੰਦਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 5.
ਕੰਨ ਦਾ ਰੋਗ ਹੋਣ ਤੇ ਇਸ ਦਾ ਇਲਾਜ ਤੁਰੰਤ ਕਿਉਂ ਕਰਵਾਉਣਾ ਚਾਹੀਦਾ ਹੈ ?
ਉੱਤਰ-
ਕੰਨ ਦਾ ਰੋਗ ਹੋਣ ਤੇ ਜੇਕਰ ਇਸਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਦਿਮਾਗ਼ ਤਕ ਨੁਕਸਾਨ ਪਹੁੰਚਾ ਸਕਦਾ ਹੈ । ਇਸ ਲਈ ਇਸ ਦਾ ਇਲਾਜ ਤੁਰੰਤ ਕਰਵਾਉਣਾ ਚਾਹੀਦਾ ਹੈ ।

ਪ੍ਰਸ਼ਨ 6.
ਨਿਯਮਿਤ ਕਸਰਤ ਤੇ ਉੱਤਮ ਆਸਣ ਸਰੀਰ ਦੇ ਲਈ ਕਿਉਂ ਜ਼ਰੂਰੀ ਹਨ ?
ਉੱਤਰ-
ਸਰੀਰ ਨੂੰ ਸੁੰਦਰ, ਸੁਗਠਿਤ ਅਤੇ ਸਿਹਤਮੰਦ ਰੱਖਣ ਲਈ ।

ਪ੍ਰਸ਼ਨ 7.
ਦੰਦਾਂ ਨੂੰ ਕਰੀਜ ਤੋਂ ਬਚਾਉਣ ਲਈ ਕੀ ਉਪਾਅ ਕੀਤੇ ਜਾਣੇ ਚਾਹੀਦੇ ਹਨ ?
ਉੱਤਰ-

  1. ਭੋਜਨ ਦੇ ਬਾਅਦ ਕੁੱਲਾ ਕਰਨਾ ਚਾਹੀਦਾ ਹੈ,
  2. ਦੰਦਾਂ ਨੂੰ ਉਂਗਲੀ ਨਾਲ ਸਾਫ਼ ਕਰਨਾ ਚਾਹੀਦਾ ਹੈ ।

ਪ੍ਰਸ਼ਨ 8.
ਦੰਦਾਂ ਦਾ ਕੇਰੀਜ ਰੋਗ ਕੀ ਹੁੰਦਾ ਹੈ ?
ਉੱਤਰ-
ਦੰਦਾਂ ਵਿਚ ਕਾਰਬੋਹਾਈਡਰੇਟ ਵਾਲੇ ਅਤੇ ਮਿੱਠੇ ਪਦਾਰਥਾਂ ਦੇ ਸੜਨ ਨਾਲ ਜੀਵਾਣੂਆਂ ਦੀ ਕਿਰਿਆ ਨਾਲ ਐਸਿਡ ਬਣਦਾ ਹੈ ਜੋ ਦੰਦਾਂ ਦੇ ਇਨੈਮਲ ਨੂੰ ਖ਼ਰਾਬ ਕਰ ਦਿੰਦਾ ਹੈ ।

ਪ੍ਰਸ਼ਨ 9.
ਪਾਇਓਰੀਆ ਰੋਗ ਦੇ ਕੀ ਲੱਛਣ ਹਨ ?
ਉੱਤਰ-

  1. ਮਸੂੜੇ ਸੁੱਜ ਜਾਂਦੇ ਹਨ,
  2. ਮਸੂੜਿਆਂ ਵਿਚ ਪੀੜ ਹੁੰਦੀ ਹੈ,
  3. ਮਸੂੜਿਆਂ ਤੋਂ ਦੰਦ ਵੱਖ ਹੋਣ ਲਗਦੇ ਹਨ,
  4. ਮੂੰਹ ਵਿਚੋਂ ਬਦਬੂ ਆਉਂਦੀ ਹੈ ।

ਪ੍ਰਸ਼ਨ 10.
ਤੰਦਰੁਸਤ ਅੱਖਾਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ-
ਚੁਕੰਨੀਆਂ, ਸਾਫ਼ ਅਤੇ ਗੰਦਗੀ ਵਿਹੀਨ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 11.
ਤੰਦਰੁਸਤ ਨੱਕ ਦੀ ਕੀ ਪਹਿਚਾਣ ਹੈ ?
ਉੱਤਰ-
ਸਾਫ਼ ਅਤੇ ਸਾਹ ਲੈਂਦੀ ਹੋਈ ਹੁੰਦੀ ਹੈ ।

ਪ੍ਰਸ਼ਨ 12.
ਤੰਦਰੁਸਤ ਮੂੰਹ ਅਤੇ ਬੁੱਲ੍ਹ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਤੰਦਰੁਸਤ ਮੂੰਹ ਸੰਨ ਅਤੇ ਆਨੰਦ ਦੇਣ ਵਾਲਾ ਤੇ ਤੰਦਰੁਸਤ ਬੁੱਲ਼ ਲਾਲ ਅਤੇ ਗਿੱਲੇ ਹੁੰਦੇ ਹਨ ।

ਪ੍ਰਸ਼ਨ 13.
ਤੰਦਰੁਸਤ ਗਲਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਫ਼, ਗਿੱਲੇ ਅਤੇ ਬਿਨਾਂ ਰੁਕਾਵਟ ਵਾਲੇ ਗਲੇ ਨੂੰ ।

ਪ੍ਰਸ਼ਨ 14.
ਤੰਦਰੁਸਤ ਦੰਦ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਸਾਫ਼, ਸਹੀ ਅਤੇ ਬਿਨਾਂ ਕਸ਼ਟ ਵਾਲੇ ਹੁੰਦੇ ਹਨ ।

ਪ੍ਰਸ਼ਨ 15.
ਤੰਦਰੁਸਤ ਮਸੂੜੇ ਕਿਹੋ ਜਿਹੇ ਹੋਣੇ ਚਾਹੀਦੇ ਹਨ ?
ਉੱਤਰ-
ਠੋਸ ਅਤੇ ਲਾਲ ।

ਪ੍ਰਸ਼ਨ 16.
ਤੰਦਰੁਸਤ ਅਤੇ ਬਿਮਾਰ ਹੱਥਾਂ ਵਿਚ ਕੀ ਅੰਤਰ ਹੁੰਦੇ ਹਨ ?
ਉੱਤਰ-
ਹੱਥਾਂ ਦੀਆਂ ਤਲੀਆਂ ਲਾਲ ਹੋਣ ਤੇ ਤੰਦਰੁਸਤ ਅਤੇ ਪੀਲੀਆਂ ਹੋਣ ਤੇ ਬਿਮਾਰ ਮੰਨੀਆਂ ਜਾਂਦੀਆਂ ਹਨ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 17.
ਵਾਲਾਂ ਦੀ ਸਫ਼ਾਈ ਬਾਰੇ ਦੱਸੋ ।
ਉੱਤਰ-
ਵਾਲਾਂ ਨੂੰ ਹਫ਼ਤੇ ਵਿਚ ਇੱਕ ਜਾਂ ਦੋ ਵਾਰ ਵਧੀਆ ਸਾਬਣ ਜਾਂ ਸ਼ੈਪੂ ਨਾਲ ਧੋਣਾ ਚਾਹੀਦਾ ਹੈ । ਵਾਲਾਂ ਵਿਚ ਤੇਲ ਵੀ ਝੱਸਣਾ ਚਾਹੀਦਾ ਹੈ | ਵਾਲਾਂ ਵਿਚ ਜੂੰਆਂ ਆਦਿ ਨਹੀਂ ਪੈਣੀਆਂ ਚਾਹੀਦੀਆਂ ।

ਛੋਟੋ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਸਰਤ ਸਰੀਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਕਸਰਤ ਸਾਡੀ ਸਿਹਤ ਲਈ ਅਤੇ ਸਰੀਰ ਨੂੰ ਨਿਰੋਗ ਰੱਖਣ ਲਈ ਬਹੁਤ ਜ਼ਰੂਰੀ ਹੈ । ਇਸ ਦੇ ਵਿਭਿੰਨ ਕਾਰਨ ਹਨ-

  1. ਕਸਰਤ ਕਰਨ ਨਾਲ ਭੋਜਨ ਛੇਤੀ ਪਚ ਜਾਂਦਾ ਹੈ ਅਤੇ ਭੁੱਖ ਖੁੱਲ੍ਹ ਕੇ ਲਗਦੀ ਹੈ ।
  2. ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ ਜਿਸ ਨਾਲ ਸਰੀਰ ਮਜ਼ਬੂਤ ਹੁੰਦਾ ਹੈ ।

ਪ੍ਰਸ਼ਨ 2.
ਨਿਯਮਿਤ ਇਸ਼ਨਾਨ ਦੇ ਕੀ ਲਾਭ ਹਨ ?
ਉੱਤਰ-
ਨਿਯਮਿਤ ਇਸ਼ਨਾਨ ਨਾਲ ਸਰੀਰ ਨੂੰ ਹੇਠ ਲਿਖੇ ਲਾਭ ਹੁੰਦੇ ਹਨ-

  1. ਚਮੜੀ ਦੀ ਸਫ਼ਾਈ ਹੁੰਦੀ ਹੈ ।
  2. ਮੁਸਾਮਾਂ ਦੇ ਮੂੰਹ ਖੁੱਲ੍ਹ ਜਾਂਦੇ ਹਨ ।
  3. ਨਹਾਉਣ ਤੋਂ ਬਾਅਦ ਤੌਲੀਏ ਨਾਲ ਸਰੀਰ ਰਗੜਨ ਨਾਲ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ ।
  4. ਨਹਾਉਣ ਨਾਲ ਹਾਨੀਕਾਰਕ ਪਦਾਰਥਾਂ ਤੇ ਰੋਗਾਣੂਆਂ ਤੋਂ ਮੁਕਤੀ ਮਿਲਦੀ ਹੈ ।
  5. ਧੋ ਕੇ ਵਹਿ ਜਾਣ ਨਾਲ ਪਸੀਨੇ ਦੀ ਬਦਬੂ ਜਾਂਦੀ ਰਹਿੰਦੀ ਹੈ ।

ਪ੍ਰਸ਼ਨ 3.
ਨਹੁੰਆਂ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਨਹੁੰਆਂ ਨੂੰ ਕਿਸ ਪ੍ਰਕਾਰ ਸਾਫ਼ ਰੱਖਣਾ ਚਾਹੀਦਾ ਹੈ ?
ਉੱਤਰ-
ਨਹੁੰਆਂ ਦੇ ਅੰਦਰ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਰਹਿਣੀ ਚਾਹੀਦੀ ਕਿਉਂਕਿ , ਭੋਜਨ ਦੇ ਨਾਲ ਇਨ੍ਹਾਂ ਵਿਚ ਮੌਜੂਦ ਰੋਗਾਂ ਦੇ ਕੀਟਾਣੂ, ਜੀਵਾਣੂ ਆਦਿ ਆਹਾਰ ਨਲੀ ਵਿਚ ਪਹੁੰਚ ਕੇ ਖ਼ਰਾਬੀ ਪੈਦਾ ਕਰਨਗੇ । ਨਹੁੰਆਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ ਜਾਂ ਬੁਰਸ਼ ਆਦਿ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿਜੀ ਸਫ਼ਾਈ ਦਾ ਸਿਹਤ ਵਿਚ ਕੀ ਮਹੱਤਵ ਹੈ ?
ਉੱਤਰ-
ਇਹ ਮੰਨੀ ਹੋਈ ਗੱਲ ਹੈ ਕਿ ਤੰਦਰੁਸਤ ਸਰੀਰ ਜੀਵਨ ਦੇ ਯੋਗ ਹੁੰਦਾ ਹੈ, ਜਿਸ ਦਾ ਸਰੀਰ ਤੰਦਰੁਸਤ ਨਹੀਂ ਉਹ ਜੀਵਨ ਧਾਰਨ ਕਰਨ ਦੇ ਬਾਅਦ ਵੀ ਸੰਸਾਰਿਕ ਸੁੱਖਾਂ ਦਾ ਉਪਭੋਗ ਨਹੀਂ ਕਰ ਸਕਦਾ । ਬਿਮਾਰ ਮਨੁੱਖ ਦਾ ਜੀਵਨ ਦੂਸਰਿਆਂ ਲਈ ਭਾਰ ਹੋ ਜਾਂਦਾ ਹੈ । ਇਸ ਲਈ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਨਾ ਉਸ ਦੇ ਅਨੁਸਾਰ ਚਲਣਾ ਅਤੇ ਬੱਚਿਆਂ ਨੂੰ ਵੀ ਉਸੇ ਅਨੁਸਾਰ ਚਲਾਉਣਾ ਚਾਹੀਦਾ ਹੈ । ਨਿਜੀ ਸਿਹਤ ਦੇ ਅੰਤਰਗਤ ਸਿਹਤ ਦੇ ਨਿਯਮਾਂ ਦੇ ਇਲਾਵਾ ਸਰੀਰਕ ਜਾਂ ਸਰੀਰ ਦੇ ਹਰ ਇਕ ਅੰਗ ਦੀ ਸਫ਼ਾਈ ਦਾ ਬਹੁਤ ਜ਼ਿਆਦਾ ਮਹੱਤਵ ਹੈ ।

ਨਿਜੀ ਸਫ਼ਾਈ ਦੇ ਅੰਤਰਗਤ ਹੇਠ ਲਿਖੀ ਸਫ਼ਾਈ ਆਉਂਦੀ ਹੈ-

  • ਮੂੰਹ ਅਤੇ ਦੰਦਾਂ ਦੀ ਸਫ਼ਾਈ – ਇਸ ਨਾਲ ਦੰਦ ਖੋਖਲੇ ਹੋਣ, ਡਿਗਣ ਅਤੇ ਕਿਸੇ ਪ੍ਰਕਾਰ ਦੇ ਰੋਗ ਤੋਂ ਬਚੇ ਰਹਿੰਦੇ ਹਨ ।
  • ਅੱਖਾਂ ਦੀ ਸਫ਼ਾਈ – ਇਸ ਨਾਲ ਅੱਖਾਂ ਚੁਕੰਨੀਆਂ, ਸਾਫ਼, ਬਿਨਾਂ ਮੈਲ ਤੋਂ ਰਹਿੰਦੀਆਂ ਹਨ | ਅੱਖਾਂ ਦੀ ਸਫ਼ਾਈ ਰਹਿਣ ਨਾਲ ਅੱਖਾਂ ਦੇ ਰੋਗ ਨਹੀਂ ਹੁੰਦੇ ।
  • ਕੰਨਾਂ ਦੀ ਸਫ਼ਾਈ – ਇਸ ਨਾਲ ਕੰਨਾਂ ਵਿਚ ਦਰਦ ਜਾਂ ਖਾਰਸ਼ ਨਹੀਂ ਹੁੰਦੀ ਅਤੇ ਜੀਵਾਣੂਆਂ ਦਾ ਹਮਲਾ ਵੀ ਨਹੀਂ ਹੁੰਦਾ ।
  • ਚਮੜੀ ਦੀ ਸਫ਼ਾਈ – ਚਮੜੀ ਦੀ ਸਫ਼ਾਈ ਨਾਲ ਚਮੜੀ ਦੇ ਰੋਗ ਨਹੀਂ ਹੁੰਦੇ ਅਤੇ ਸਰੀਰ ਵਿਚ ਫੁਰਤੀ ਬਣੀ ਰਹਿੰਦੀ ਹੈ ।
  • ਹੱਥਾਂ ਅਤੇ ਨਹੁੰਆਂ ਦੀ ਸਫ਼ਾਈ – ਨਹੁੰਆਂ ਵਿਚ ਮੈਲ ਜਮਾਂ ਹੋਣ ਨਾਲ ਕਈ ਰੋਗਾਂ ਦੇ ਕੀਟਾਣੂ ਪੈਦਾ ਹੋ ਜਾਂਦੇ ਹਨ ਅਤੇ ਹੱਥਾਂ ਰਾਹੀਂ ਮੁੰਹ ਵਿਚ ਚਲੇ ਜਾਂਦੇ ਹਨ ।
  • ਕੱਪੜਿਆਂ ਦੀ ਸਫ਼ਾਈ – ਸਾਫ਼-ਸੁਥਰੇ ਕੱਪੜੇ ਪਾਉਣ ਨਾਲ ਸਰੀਰ ਤੰਦਰੁਸਤ ਤੇ ਮਨ ਪ੍ਰਸੰਨ ਰਹਿੰਦਾ ਹੈ । ਗੰਦੇ ਕੱਪੜਿਆਂ ਵਿਚ ਰੋਗ ਦੇ ਕੀਟਾਣੂ ਪੈਦਾ ਹੁੰਦੇ ਹਨ ਜੋ ਸਰੀਰ ਨੂੰ ਰੋਗੀ ਬਣਾਉਣ ਵਿਚ ਸਹਾਇਕ ਹੁੰਦੇ ਹਨ ।

PSEB 7th Class Home Science Solutions Chapter 1 ਨਿਜੀ ਸਿਹਤ ਵਿਗਿਆਨ

ਪ੍ਰਸ਼ਨ 2.
ਅੱਖਾਂ ਅਤੇ ਨੱਕ ਨੂੰ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ ?
ਉੱਤਰ-
ਅੱਖਾਂ ਦੀ ਸਫ਼ਾਈ ਅਤੇ ਸੁਰੱਖਿਆ-ਅੱਖਾਂ ਸਾਡੇ ਸਰੀਰ ਵਿਚ ਬਹੁਤ ਮਹੱਤਵਪੂਰਨ ਅੰਗ ਹਨ । ਇਨ੍ਹਾਂ ਨਾਲ ਅਸੀਂ ਵੱਖ-ਵੱਖ ਵਸਤਾਂ ਵੇਖ ਸਕਦੇ ਹਾਂ । ਇਸ ਲਈ ਇਹ ਅਖਾਉਤ ‘ਅੱਖਾਂ ਹਨ ਤਾਂ ਜਹਾਨ ਹੈ’ ਆਖੀ ਜਾਂਦੀ ਹੈ । ਇਨ੍ਹਾਂ ਦੀ ਸਫ਼ਾਈ ਅਤੇ ਸੁਰੱਖਿਆ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  • ਅੱਖਾਂ ਨੂੰ ਬਾਹਰ ਦੀ ਗੰਦਗੀ ਜਿਵੇਂ ਧੂੜ-ਮਿੱਟੀ, ਕੂੜਾ-ਕਰਕਟ, ਕੀੜੇ-ਮਕੌੜੇ ਆਦਿ ਤੋਂ ਬਚਾਉਣਾ ਚਾਹੀਦਾ ਹੈ । ਕੁਝ ਧੂੜ ਅਤੇ ਜੀਵਾਣੂ ਤਾਂ ਅੱਖਾਂ ਦੁਆਰਾ ਬਾਹਰ ਨਿਕਲ ਜਾਂਦੇ ਹਨ । ਜੇ ਕਿਸੇ ਕਾਰਨ ਨਾਲ ਅੱਖਾਂ ਵਿਚ ਕੁਝ ਪੈ ਜਾਵੇ ਤਾਂ ਉਸ ਨੂੰ ਨਾਰਮਲ ਸੈਲਾਈਨ ਜਾਂ ਸਾਫ਼ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ।
  • ਮੂੰਹ ਅਤੇ ਅੱਖਾਂ ਨੂੰ ਕਈ ਵਾਰ ਧੋਣ ਅਤੇ ਪੁੰਝਣ ਨਾਲ ਸਫ਼ਾਈ ਹੁੰਦੀ ਹੈ ।
  • ਗੰਦੇ ਹੱਥਾਂ ਜਾਂ ਗੰਦੇ ਰੁਮਾਲ ਨਾਲ ਅੱਖਾਂ ਨਹੀਂ ਪੰਝਣੀਆਂ ਚਾਹੀਦੀਆਂ, ਨਾ ਹੀ ਇਹਨਾਂ ਨੂੰ ਰਗੜਨਾ ਚਾਹੀਦਾ ਹੈ ।
  • ਤੌਲੀਏ, ਸਾਬਣ, ਬਾਲਟੀ, ਮੱਗ ਅਤੇ ਮੂੰਹ ਪੂੰਝਣ ਦਾ ਕੱਪੜਾ ਜਿਨ੍ਹਾਂ ਦਾ ਉਪਯੋਗ ਦੂਸਰੇ ਵਿਅਕਤੀ ਕਰਦੇ ਹੋਣ, ਪ੍ਰਯੋਗ ਨਹੀਂ ਕਰਨਾ ਚਾਹੀਦਾ ਖ਼ਾਸ ਕਰਕੇ ਦੁਖਦੀਆਂ ਅੱਖਾਂ ਵਾਲੇ ਵਿਅਕਤੀ ਦਾ ।
  • ਅੱਖਾਂ ਨੂੰ ਤੇਜ਼ ਧੁੱਪ, ਤੇਜ਼ ਰੋਸ਼ਨੀ ਤੋਂ ਬਚਾਉਣਾ ਚਾਹੀਦਾ ਹੈ । ਇਸ ਦੇ ਲਈ ਧੁੱਪ ਦੀ ਐਨਕ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  • ਘੱਟ ਰੋਸ਼ਨੀ ਵਿਚ ਲਿਖਣਾ, ਪੜ੍ਹਨਾ ਜਾਂ ਕੋਈ ਮਹੀਨ ਕੰਮ ਕਰਨਾ ਅੱਖਾਂ ਲਈ ਮਾਰੂ ਸਿੱਧ ਹੋ ਸਕਦਾ ਹੈ ।
  • ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਜਿਵੇਂ-ਰੋਹੇ ਆਦਿ ਤੋਂ ਅੱਖਾਂ ਨੂੰ ਬਚਾਉਣਾ ਚਾਹੀਦਾ ਹੈ ਅਤੇ ਜੇਕਰ ਇਨ੍ਹਾਂ ਵਿਚ ਕੋਈ ਰੋਗ ਹੋਵੇ ਛੇਤੀ ਹੀ ਕਿਸੇ ਅੱਖਾਂ ਦੇ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ !

ਨੱਕ ਦੀ ਸਫ਼ਾਈ – ਨੱਕ ਸਾਹ ਲੈਣ ਅਤੇ ਕੱਢਣ ਦਾ ਰਸਤਾ ਹੈ । ਨੱਕ ਦੇ ਅੰਦਰ ਵੀ ਚਿਪਚਿਪਾ ਜਾਂ ਲੇਸਦਾਰ ਪਦਾਰਥ ਨਿਕਲਦਾ ਰਹਿੰਦਾ ਹੈ । ਨੱਕ ਹਰ ਰੋਜ਼ ਅੰਦਰੋਂ-ਬਾਹਰੋਂ ਸਾਫ਼ ਕਰਨਾ ਚਾਹੀਦਾ ਹੈ । ਨੱਕ ਦੀ ਸਫ਼ਾਈ ਬਹੁਤ ਜ਼ਰੂਰੀ ਹੈ । ਜੇਕਰ ਨੱਕ ਵਿਚ ਗੰਦਗੀ ਹੋਵੇਗੀ ਤਾਂ ਸਰੀਰ ਦੇ ਅੰਦਰ ਨੱਕ ਰਾਹੀਂ ਸਾਹ ਨਹੀਂ ਜਾਵੇਗਾ ਅਤੇ ਸਾਹ ਨਲੀ ਵਿਚ ਰੋਗ ਹੋ ਸਕਦਾ ਹੈ । ਮੂੰਹ ਰਾਹੀਂ ਸਾਹ ਲੈਣਾ ਰੋਗਾਂ ਦਾ ਘਰ ਹੈ । ਨੱਕ ਨੂੰ ਜ਼ਿਆਦਾ ਜ਼ੋਰ ਨਾਲ ਸੁਣਕਣਾ ਨਹੀਂ ਚਾਹੀਦਾ ਹੈ ਨਹੀਂ ਤਾਂ ਨੱਕ ਅਤੇ ਗਲੇ ਦੇ ਕਿਰਮ ਸੁਣਨ ਵਾਲੀ ਨਲੀ ਦੁਆਰਾ ਕੰਨ ਦੇ ਵਿਚਕਾਰਲੇ ਭਾਗ ਵਿਚ ਪਹੁੰਚ ਕੇ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ ।

ਪ੍ਰਸ਼ਨ 3.
ਚਮੜੀ ਦੀ ਸਫ਼ਾਈ ਬਾਰੇ ਤੁਸੀਂ ਕੀ ਜਾਣਦੇ ਹੋ ? ਲਿਖੋ ।
ਉੱਤਰ-
ਖੁਦ ਕਰੋ ।

Leave a Comment